AmritKBadrukhan7ਵੋਟਾਂ ਆਪਣੇ ਪੱਖ ਵਿੱਚ ਕਰਨ ਲਈ ਜਾਤਾਂ, ਧਰਮਾਂ ਦੇ ਨਾਂ ’ਤੇ ਵੀ ਜਨਤਾ ਨੂੰ ...
(30 ਜੂਨ 2026)


ਪੰਜਾਬ ਦੇ ਜੋ ਅੱਜ ਹਾਲਾਤ ਹਨ
, ਸਭ ਦੀਆਂ ਅੱਖਾਂ ਸਾਹਮਣੇ ਹਨ ਇਨ੍ਹਾਂ ਬਾਰੇ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਹੈਪਹਿਲਾਂ ਸੱਤ ਦਰਿਆ ਸਨ, ਫਿਰ ਪੰਜ, ਫਿਰ ਢਾਈਜ਼ਮੀਨਾਂ ਵੀ ਇਸੇ ਤਰ੍ਹਾਂ ਮੁਰੱਬਿਆਂ, ਕਿੱਲਿਆਂ ਦੇ ਮਾਲਕ ਹੁਣ ਦਿਹਾੜੀਆਂ ’ਤੇ ਆ ਗਏਅਣਖਾਂ ਦੇ ਮਾਲਕਾਂ ਦੀਆਂ ਅਗਲੀਆਂ ਪੀੜ੍ਹੀਆਂ ਆਪ ਅਣਖੋਂ ਸੱਖਣੀਆਂ ਹੋ ਕੇ ਆਪਣੇ ਵਡੇਰਿਆਂ ਦੇ ਕੀਤੇ ਅਣਖੀਲੇ ਕਾਰਜਾਂ ਤੇ ਹੁੱਬ-ਹੁੱਬ ਕੇ, ਢੋਲ-ਢਮੱਕਿਆਂ ਨਾਲ, ਮਾਈਕਾਂ ਸਾਹਮਣੇ ਖਲੋ ਕੇ ਆਪਣੀਆਂ ਪਿੱਠਾਂ ਆਪ ਹੀ ਥਾਪੜ ਰਹੀਆਂ ਹਨ... “ਅਸੀਂ ਇਸ ਤਰ੍ਹਾਂ ਦੇ ਹੁੰਨੇ ਆਂਅਸੀਂ ਉਸ ਤਰ੍ਹਾਂ ਦੇ ਹੁੰਨੇ ਆਂ।” ... ਐਨਾ ਵੱਡਾ ਭੁਲੇਖਾ ਤਾਂ ਨੀਂਦ ਵਿੱਚ ਬੋਲਣ ਵਾਲੇ ਬੰਦਿਆਂ ਨੂੰ ਵੀ ਨਹੀਂ ਹੁੰਦਾਅਸੀਂ ਖੁੱਲ੍ਹੀਆਂ ਅੱਖਾਂ ਵਾਲੇ ਸਹੀ ਕਿਉਂ ਨਹੀਂ ਦੇਖਦੇ ਕਿ ਜੋ ਅਸੀਂ ਆਖ ਰਹੇ ਆਂ ਉਹ ਤਾਂ ਅਸੀਂ ਰਹੇ ਹੀ ਨਹੀਂਉਹ ਤਾਂ ਸਾਡੇ ਵਡੇਰਿਆਂ ਦੇ ਕਾਰਨਾਮੇ ਨੇ ਜਿਨ੍ਹਾਂ ਦੇ ਸਿਰ ’ਤੇ ਅਸੀਂ ਅੱਜ ਵੀ ਮਾਣ ਕਰ ਰਹੇ ਹਾਂ

ਸੋਚਣਾ ਤਾਂ ਇਹ ਬਣਦਾ ਹੈ ਕਿ ਅਸੀਂ ਆਪਣੇ ਵਡੇਰਿਆਂ ’ਤੇ ਮਾਣ ਹੁਣ ਤਕ ਕਰ ਰਹੇ ਹਾਂਸਾਡੀਆਂ ਅਗਲੀਆਂ ਪੀੜ੍ਹੀਆਂ ਸਾਡੀ ਪੀੜ੍ਹੀ ਬਾਰੇ ਕੀ ਆਖਣਗੀਆਂ? ਕੀ ਉਹਨਾਂ ਦੇ ਮਾਣ ਕਰਨ ਜੋਗਾ ਕੰਮ ਕੋਈ ਕੀਤਾ ਵੀ ਜਾਂ ਬੱਸ ਐਵੇਂ ਫੋਕੀਆਂ ਫੜ੍ਹਾਂ ਮਾਰਨ ਜੋਗੇ ਹਾਂਆਪਣੀ ਪੀੜ੍ਹੀ ਹੇਠ ਆਪ ਸੋਟਾ ਮਾਰ ਕੇ ਵੀ ਦੇਖ ਲਈਏਆਪਾਂ ਕੀ ਕਰ ਰਹੇ ਹਾਂਕੀ ਸਾਡੀ ਪੀੜ੍ਹੀ ਹੇਠ ਦੇਖਣ ’ਤੇ ਸਾਨੂੰ ਇਹੋ ਜਿਹਾ ਕੋਈ ਕੰਮ ਲੱਭੇਗਾ, ਜਿਸ ’ਤੇ ਅਗਲੀਆਂ ਪੀੜ੍ਹੀਆਂ ਮਾਣ ਕਰ ਸਕਣਜਾਂ ਫਿਰ ਕੂੜਾ ਕਬਾੜਾ ਹੀ ਲੱਭੇਗਾਗੱਲ ਤਾਂ ਸੋਚਣ ਵਾਲੀ ਹੈ

ਬਜ਼ੁਰਗਾਂ ਦੇ ਅਨੁਸਾਰ ਇਸ ਨੂੰ ਪਿਛਾੜੀ ਜਾਣਾ ਆਖਦੇ ਹਨਸਭ ਕੁਝ ਉਲਟਾ ਪੁਲਟਾ ਹੋਇਆ ਪਿਆ ਹੈ ਜਿਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਆਦਰਸ਼, ਰਾਹ-ਦਸੇਰੇ ਬਣਨਾ ਸੀ ਉਹ ਮੋਹਤਬਰ ਤਾਂ ਇੱਕ ਦੂਸਰੇ ਦੇ ਝੱਗੇ ਚੁੱਕਣ ’ਤੇ ਲੱਗੇ ਹੋਏ ਹਨਅੱਗੇ ਤਾਂ ਇਹ ਕਿਹਾ ਜਾਂਦਾ ਹੁੰਦਾ ਸੀ, “ਆਪਣਾ ਝੱਗਾ ਚੁੱਕੋਗੇ ਤਾਂ ਆਪਣਾ ਹੀ ਢਿੱਡ ਨੰਗਾ ਹੋਣਾ ਹੈ ...” ਜਾਪਦਾ ਹੈ ਕਿ ਹੁਣ ਇਨ੍ਹਾਂ ਮੋਹਤਬਰਾਂ ਨੇ ਸਿਆਣਿਆਂ ਦਾ ਆਖਿਆ ਸਿਰ ਮੱਥੇ ਮੰਨ ਲਿਆ ਹੈ ਬਈ ਆਪਣੇ ਝੱਗੇ ਨਹੀਂ ਚੁੱਕਾਂਗੇ ਪਰ ਦੂਜਿਆਂ ਦੇ ਜ਼ਰੂਰ ਚੁੱਕਾਂਗੇਆਪਣੀਆਂ ਕੱਛ ਵਿੱਚ ਦੂਜੇ ਦੀਆਂ ਹੱਥ ਵਿੱਚਸਾਡੇ ਵਰਗੇ ਆਮ ਲੋਕ ਇਨ੍ਹਾਂ ਦੇ ਮੂੰਹਾਂ ਵੱਲ ਤੱਕਦੇ ਰਹਿੰਦੇ ਹਨ ਕਿ ਕਦੋਂ ਕੋਈ ਲੋਕ-ਭਲਾਈ ਦੀ ਗੱਲ ਕਰਨਗੇਪਰ ਅਫਸੋਸ ਇਹ ਹੈ ਕਿ ਲੋਕ ਭਲਾਈ ਦੇ ਕੰਮ ਕਰਨ ਨਾਲੋਂ ਇਹ ਵਿਰੋਧੀਆਂ ਦੇ ਝੱਗੇ ਚੁੱਕਣ ’ਤੇ ਹੀ ਲੱਗੇ ਹੋਏ ਹਨਬੜੀਆਂ ਹੋਛੀਆਂ ਅਤੇ ਹਲਕੀਆਂ ਗੱਲਾਂ ’ਤੇ ਉੱਤਰ ਆਏ ਹਨ ਸਿਰਫ ਵੋਟਾਂ ਲੈਣ ਵਾਸਤੇ, ਤਾਕਤ ਆਪਣੇ ਹੱਥ ਵਿੱਚ ਲੈਣ ਵਾਸਤੇਜੇ ਕੋਈ ਚੰਗਾ ਨੇਕ ਇਮਾਨਦਾਰ ਅਫਸਰ ਜਾਂ ਕੋਈ ਚੰਗਾ ਇਮਾਨਦਾਰ ਨੇਤਾ ਕੋਈ ਚੰਗਾ ਕੰਮ ਕਰਨਾ ਚਾਹੇ ਤਾਂ ਸੌ ਤਰ੍ਹਾਂ ਦੀਆਂ ਢੁੱਚਰਾਂ ਤਾਂ ਡਾਹੀਆਂ ਹੀ ਜਾਂਦੀਆਂ ਹਨ, ਉਹਨਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਵੀ ਕੀਤਾ ਜਾਂਦਾ ਹੈਤਾਕਤ ਆਪਣੇ ਹੱਥ-ਵੱਸ ਕਰਨ ਲਈ ਸਿੱਧਾ ਸੌਖਾ ਰਾਹ ਵੀ ਹੈਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰੋ, ਵਿਹਲੇ ਹੱਥਾਂ ਨੂੰ ਕੰਮ ਦਿਓ, ਪੜ੍ਹੇ ਲਿਖਿਆਂ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਰੁਜ਼ਗਾਰ ਦਿਓ, ਇਮਾਨਦਾਰੀ ਨਾਲ ਕੰਮ ਕਰੋ ਅਤੇ ਇਮਾਨਦਾਰਾਂ ਦੀ ਕਦਰ ਕਰੋਪਿੰਡਾਂ ਵਾਲਿਆਂ ਨੂੰ ਖੇਤੀ ਦੇ ਢੰਗ ਤਰੀਕੇ ਸਿਖਾਓਪਾਣੀ ਦੀ ਸਾਂਭ-ਸੰਭਾਲ ਦੇ ਤਰੀਕੇ... ਮੀਂਹ ਦੇ ਪਾਣੀ ਨਾਲ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਕਿਵੇਂ ਚੁੱਕਣਾ ਹੈ, ਹੜ੍ਹਾਂ ਵੇਲੇ ਪਾਣੀ ਦੀ ਸੰਭਾਲ ਕਿਵੇਂ ਕਰਨੀ ਹੈ ਤਾਂ ਜੋ ਹੜ੍ਹਾਂ ਨਾਲ ਨੁਕਸਾਨ ਵੀ ਨਾ ਹੋਵੇ ਅਤੇ ਧਰਤੀ ਦੇ ਪਾਣੀ ਦਾ ਪੱਧਰ ਵੀ ਉੱਪਰ ਚੁੱਕਿਆ ਜਾਵੇਵਾਤਾਵਰਣ ਦੀ ਸੰਭਾਲ ਦੇ ਤਰੀਕੇ ਲੱਭੋ ... ਬਹੁਤ ਕੁਝ ਕਰਨ ਵਾਲਾ ਹੈਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ, ਬਿਮਾਰੀਆਂ ਤੋਂ ਬਚਾ ਦੇ ਤਰੀਕੇ ਸਮਝਾਉਣੇ, ਜਵਾਨੀ ਨੂੰ ਕਿਵੇਂ ਬਚਾਈਏ, ਕਿਵੇਂ ਨਸ਼ਿਆਂ ਦਾ ਖਾਤਮਾ ਕਰੀਏਸਿੱਖਿਆ ਵਿੱਚ ਸੁਧਾਰ ਕਿਵੇਂ ਹੋਵੇ, ਬੱਚੇ ਬੱਚੀਆਂ ਦੀ ਸੁਰੱਖਿਆ, ਆਮ ਲੋਕਾਂ ਦੀ ਸੁਰੱਖਿਆ ਆਦਿ ਜ਼ਮੀਨੀ ਪੱਧਰ ਦੇ ਹਜ਼ਾਰਾਂ ਮਸਲੇ ਹਨ, ਜਿਨ੍ਹਾਂ ਵੱਲ ਸਿਰਫ ਧਿਆਨ ਦੇਣਾ ਹੀ ਕਾਫੀ ਨਹੀਂ ਉਹਨਾਂ ਦਾ ਛੇਤੀ ਤੋਂ ਛੇਤੀ ਹੱਲ ਲੱਭਣਾ ਵੀ ਜ਼ਰੂਰੀ ਹੈ

ਗੱਲ ਕੌੜੀ ਤਾਂ ਹੈ ਪਰ ਸੱਚ ਹੈ ਅਸੀਂ ਵੀ ਮੁਫਤਖੋਰੇ ਬਣਦੇ ਜਾ ਰਹੇ ਹਾਂਕਹਿੰਦੇ ਹਨ ਕਿ ਜੇ ਕਿਸੇ ਨੂੰ ਸ਼ਕਤੀਹੀਣ ਕਰਨਾ ਹੋਵੇ ਤਾਂ ਉਸ ਨੂੰ ਮੁਫਤਖੋਰਾ ਬਣਾ ਦਿਓ ਤਾਂ ਕਿ ਉਸ ਨੂੰ ਕੁਝ ਕਰਨ ਦੀ ਲੋੜ ਮਹਿਸੂਸ ਨਾ ਹੋਵੇ ਅਤੇ ਹੌਲੀ ਹੌਲੀ ਉਸ ਨੂੰ ਇਹ ਲੱਗਣ ਲੱਗ ਪਵੇ ਕਿ ਉਹ ਕੁਝ ਕਰਨ ਜੋਗਾ ਹੀ ਨਹੀਂ ਬੱਸ ਇਸੇ ਤਰ੍ਹਾਂ ਮੁਰਦਾ ਬਣਨ ਨੂੰ ਹੀ ਤਾਂ ਬਰਬਾਦੀ ਕਹਿੰਦੇ ਹਨ

ਇਹ ਗੱਲ ਮੰਨਣਯੋਗ ਹੈ ਕਿ ਸਾਰੇ ਕੰਮ ਸਰਕਾਰਾਂ ਨੇ ਨਹੀਂ ਕਰਨੇ ਹੁੰਦੇ ਪਰ ਇਹ ਵੀ ਮੰਨਣਯੋਗ ਹੈ ਕਿ ਵੱਡੇ ਮਸਲੇ ਸਰਕਾਰਾਂ ਨੇ ਹੀ ਨਜਿੱਠਣੇ ਹੁੰਦੇ ਹਨਵੋਟਾਂ ਨੇੜੇ ਹੋਣ ਨਾਲ ਬਹੁਤ ਕੁਝ ਬਹੁਤ ਤੇਜ਼ੀ ਨਾਲ ਬਦਲਦਾ ਹੁੰਦਾ ਹੈਸਰਕਾਰਾਂ ਦੀ ਕੰਮ ਕਰਨ ਦੀ ਗਤੀ ਵੀ ਤੇਜ਼ ਹੋ ਜਾਂਦੀ ਹੈ ਅਤੇ ਨੇਤਾਵਾਂ ਦੇ ਗੁੱਝੇ ਔਗੁਣਾਂ ਨੂੰ ਜੱਗ ਜ਼ਾਹਰ ਕਰਨ ਲਈ ਵੀ ਅੱਡੀ ਚੋਟੀ ਦਾ ਜ਼ੋਰ ਲੱਗ ਜਾਂਦਾ ਹੈ ਇਨ੍ਹਾਂ ਗੱਲਾਂ ਤੋਂ ਵੱਖਰੀ ਇੱਕ ਹੋਰ ਗੱਲ, ਲੋਕਾਂ ਦਾ ਏਕਾ ਤੋੜਿਆ ਜਾਂਦਾ ਹੈਵੋਟਾਂ ਆਪਣੇ ਪੱਖ ਵਿੱਚ ਕਰਨ ਲਈ ਜਾਤਾਂ, ਧਰਮਾਂ ਦੇ ਨਾਂ ’ਤੇ ਵੀ ਜਨਤਾ ਨੂੰ ਉਲਝਾ ਲਿਆ ਜਾਂਦਾ ਹੈਸਿਆਣੇ ਕਹਿੰਦੇ ਸਨ, ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ, ਜਿਸ ਵਿੱਚ ਬੱਤੀ ਸੌ ਛੇਕ  ...ਪਰ ਹੁਣ ਤਾਂ ਛਾਨਣੀਆਂ ਵੀ ਬੋਲੀ ਜਾਂਦੀਆਂ ਹਨਕੋਈ ਆਪਣੇ ਅੰਦਰ ਝਾਤੀ ਮਾਰਨ ਵਾਲਾ ਨਹੀਂਲੋਕ ਕਈ ਕਈ ਚਿਹਰੇ ਲਈ ਫਿਰਦੇ ਹਨਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰਹਰ ਵਾਰ ਦੀ ਤਰ੍ਹਾਂ ਵੋਟਾਂ ਲੈਣ ਵੇਲੇ ਜਨਤਾ ਦੇ ਹਿਤੈਸ਼ੀਆਂ ਵਾਲਾ ਚਿਹਰਾ ਲਾ ਲੈਂਦੇ ਹਨ ਅਤੇ ਬਾਅਦ ਵਿੱਚ ਸਮੇਂ ਸਮੇਂ ’ਤੇ ਚਿਹਰੇ ਬਦਲ ਲਏ ਜਾਂਦੇ ਹਨਜਨਤਾ ਵੀ ਸਭ ਜਾਣਦੀ ਹੈ ਪਰ ਭੋਲੇ-ਭਾਲੇ ਆਮ ਲੋਕ ਫਿਰ ਗੱਲਾਂ ਵਿੱਚ ਆ ਜਾਂਦੇ ਹਨ

ਸਾਡੇ ਪੰਜਾਬ ਵਿੱਚ ਪੰਦਰਾਂ ਕੁ ਸਾਲ ਪਹਿਲਾਂ ਤਾਂ ‘ਉੱਤਰ ਕਾਟੋ ਮੈਂ ਚੜ੍ਹਾਂ...’ ਵਾਲਾ ਕੰਮ ਚਲਦਾ ਸੀਦੋ ਮੁੱਖ ਪਾਰਟੀਆਂ ਸਨ, ਜਨਤਾ ਇੱਕ ਤੋਂ ਅੱਕ ਜਾਂਦੀ ਤਾਂ ਦੂਜੀ ਪਾਰਟੀ ਆ ਜਾਂਦੀ, ਦੂਜੀ ਤੋਂ ਅੱਕ ਜਾਂਦੀ ਤਾਂ ਫਿਰ ਪਹਿਲੀ ਪਾਰਟੀ ਆ ਜਾਂਦੀਹੁਣ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਪਿਰਤ ਤਾਂ ਭਾਵੇਂ ਟੁੱਟ ਗਈ ਪਰ ਬਹੁਤ ਸਾਰੇ ਕੰਮ ਇਹੋ ਜਿਹੇ ਹਨ ਜਿਹੜੇ ਪਹਿਲ ਦੇ ਅਧਾਰ ’ਤੇ ਕੀਤੇ ਜਾਣੇ ਚਾਹੀਦੇ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਮੁੱਖ ਕੰਮ ਜਨਤਾ ਦੀ ਸੁਰੱਖਿਆ ਦਾ ਹੋਣਾ ਚਾਹੀਦਾ ਹੈ; ਜਿਸ ਵਿੱਚ ਅਜੇ ਵੀ ਕੋਈ ਕਾਮਯਾਬੀ ਨਹੀਂ ਦਿਸਦੀ ਜਿਨ੍ਹਾਂ ਨੇ ਜਨਤਾ ਨੂੰ ਸਵਾਲ ਪੁੱਛਣੇ ਸਿਖਾਇਆ, ਉਹ ਖੁਦ ਸਵਾਲਾਂ ਦੇ ਘੇਰਿਆਂ ਵਿੱਚ ਫਸਦੇ ਜਾ ਰਹੇ ਹਨਫਿਰ ਚੋਣਾਂ ਆ ਰਹੀਆਂ ਹਨਸਾਡੇ ਨੇਤਾ ਆਪਸ ਵਿੱਚ ਸਵਾਲੋ ਸਵਾਲੀ ਹੋਏ ਪਏ ਹਨ, ਜਨਤਾ ਆਪਣੇ ਹਿਸਾਬ ਨਾਲ ਅੰਦਾਜ਼ੇ ਲਾ ਰਹੀ ਹੈ ... ਸਹੀ ਕੌਣ? ਗਲਤ ਕੌਣ? ਨੇਤਾਵਾਂ ਦੇ ਪੈਰੋਕਾਰ ਆਪਣੇ ਆਪਣੇ ਨੇਤਾ ਦੇ ਹੱਕ ਵਿੱਚ ਦਲੀਲਾਂ ਦੇ ਰਹੇ ਹਨ ਇੱਕ ਦੂਜੇ ’ਤੇ ਦੂਸ਼ਣਬਾਜ਼ੀ, ਸਭ ਸ਼ਰੇਆਮ ਚੱਲ ਰਿਹਾ ਹੈਜਿਹੜੇ ਸ਼ਬਦ ਆਮ ਬੰਦਾ ਮੂੰਹੋਂ ਕੱਢਣ ਲੱਗਿਆ ਸ਼ਰਮ ਮੰਨਦਾ ਹੈ, ਨੇਤਾ ਲੋਕ ਉਹ ਸਟੇਜਾਂ ਤੋਂ ਬੋਲ ਰਹੇ ਹਨਦਿਖਾਉਣੀ ਹੈ ਤਾਂ ਆਪਣੇ ਗੁਣਾਂ ਦੀ ਤਾਕਤ ਦਿਖਾਓਹਲਕੀਆਂ, ਹੋਛੀਆਂ ਗੱਲਾਂ ਵੱਡੇ ਵੱਡੇ ਨੇਤਾਵਾਂ ਨੂੰ ਵੀ ਕੱਖੋਂ ਹੌਲੇ ਬਣਾ ਰਹੀਆਂ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author