AmritKBadrukhan7ਕਮਲੀ ਨੇ ਅੰਦਰ ਜਾ ਆਪਣੀ ਧਰਮ ਦੀ ਮਾਂ ਨੂੰ ਬਾਹਰ ਆ ਕੇ ਬੈਠਣ ਲਈ ਆਖਿਆ। ਮਾਤਾ ਜੀ ...
(9 ਜੁਲਾਈ 2025)


ਕਮਲੀ ਜਦੋਂ ਵੀ ਕਿਸੇ ਗੱਲੋਂ ਔਖੀ ਸੌਖੀ ਹੁੰਦੀ, ਮਨੋ ਮਨੀ ਰੱਬ ਨਾਲ ਗੱਲਾਂ ਕਰਨ ਲੱਗ ਪੈਂਦੀ
ਕਦੇ ਚਿਹਰੇ ’ਤੇ ਚਮਕ ਹੁੰਦੀ, ਕਦੇ ਉਦਾਸੀ; ਕਦੇ ਮੁਸਕਾਨ ਹੁੰਦੀ, ਕਦੇ ਬੇਵਸੀ ਲਾਚਾਰੀ; ਕਦੇ ਮਨ ਹਾਰਿਆ ਜਿਹਾ ਲਗਦਾ, ਕਦੇ ਦੁਨੀਆਂ ਜਿੱਤਣ ਵਾਲਾ ਉਤਸ਼ਾਹਇਸੇ ਤਰ੍ਹਾਂ ਦੇ ਰਲੇ ਮਿਲੇ ਭਾਵ ਉਸਦੇ ਚਿਹਰੇ ’ਤੇ ਝਲਕਦੇ ਰਹਿੰਦੇਅੱਜ ਵੀ ਉਹ ਰੱਬ ਨਾਲ ਗੱਲਬਾਤ ਕਰਨ ਲਈ ਬਾਹਰ ਵਿਹੜੇ ਵਿੱਚ ਗਈ ਤੇ ਹੋ ਗਈ ਸ਼ੁਰੂ, “ਰੱਬ ਜੀ! ਸੱਚੀਂ ਮੇਰੀ ਜਾਨ ਬਹੁਤ ਔਖੀ ਐ, ਬਿਨਾਂ ਸਿਰ ਪੈਰ ਦੀਆਂ ਗੱਲਾਂ ਤੋਂ ਹੁੰਦੇ ਕਲੇਸ਼ ਤੋਂਕਲੇਸ਼ ਵੀ ਕੋਈ ਬਾਹਰਲਾ ਕਲੇਸ਼ ਥੋੜ੍ਹੀ ਐ, ਅੰਦਰਲਾ ਕਲੇਸ਼ ਈ ਐਇਹ ਵੀ ਨੀ ਕਿ ਕੋਈ ਬਾਹਵਾਂ ਕੱਢ ਕੇ ਲੜਦਾਪਰ ਇਹ ਵੀ ਨੀਂ ਕਿ ਸਭ ਸ਼ਾਂਤ ਐਬੰਦਾ ਕਰੇ ਤਾਂ ਕੀ ਕਰੇਜੇ ਮੇਰੇ ਵਿੱਚ ਕੋਈ ਔਗੁਣ ਐ ਫਿਰ ਤੁਸੀਂ ਕਾਹਦੇ ਲਈ ਓਂਜਦੋਂ ਮੈਂ ਰੋਜ਼ ਆਖਦੀ ਆਂ, ਰੱਬ ਜੀ! ਮੈਂ ਹਰ ਫਰਜ਼ ਇਮਾਨਦਾਰੀ ਨਾਲ ਨਿਭਾਉਣਾ ਚਾਹੁੰਦੀ ਆਂ, ਫਿਰ ਇਸ਼ਾਰਾ ਕਰ ਦਿਆ ਕਰੋ, ਮੈਨੂੰ ਕੀ ਕਰਨਾ ਚਾਹੀਦਾ ਐ ਸਭ ਨੂੰ ਖੁਸ਼ ਕਰਨ ਲਈਦੇਖੋ ਜੀ, ਤੁਹਾਡੇ ਕੋਲੋਂ ਤਾਂ ਕੁਝ ਨੀਂ ਲੁਕਿਆ ਹੋਇਆਜਦੋਂ ਕੋਈ ਕੰਮ ਕਰਦੀ ਆਂ, ਹਰ ਕੰਮ ਵਿੱਚ ਤੁਹਾਨੂੰ ਸ਼ਾਮਲ ਕਰਦੀ ਆਂਜਦੋਂ ਤੁਸੀਂ ਹਾਜ਼ਰ ਨਾਜ਼ਰ ਹੁੰਦੇ ਓ ਫਿਰ ਗਲਤੀ ਦੀ ਕੋਈ ਗੁੰਜਾਇਸ਼ ਨੀਂ ਹੋਣੀ ਚਾਹੀਦੀਹੁਣ ਇੱਕ ਗੱਲ ਐ, ਤੁਸੀਂ ਤਾਂ ਜਾਣੀ ਜਾਣ ਓਂਊਂ ਤਾਂ ਹਰ ਬੰਦਾ ਇਹੀ ਸਮਝਦਾ ਐ ਕਿ ਉਸੇ ਦੀ ਭਾਵਨਾ ਬਾਕੀਆਂ ਨਾਲੋਂ ਉੱਤਮ ਐਮੇਰੀ ਭਾਵਨਾ ਵੀ ਕਦੇ ਮਾੜੀ ਨੀਂ ਹੁੰਦੀ, ਇਹ ਤੁਸੀਂ ਵੀ ਜਾਣਦੇ ਓਂਫਿਰ ਮੇਰੀ ਸੱਚੀ ਸੁੱਚੀ ਭਾਵਨਾ ਨੂੰ ਸਾਰੇ ਸਮਝਦੇ ਕਿਉਂ ਨੀਂ? ਚਲੋ... ਸਾਰਿਆਂ ਨੂੰ ਛੱਡੋ, ਘੱਟੋ-ਘੱਟ ਮੇਰੀ ਧਰਮ ਦੀ ਮਾਂ ਦੇ ਮਨ ਵਿੱਚ ਮੇਰੇ ਲਈ ਭੋਰਾ ਕੁ ਪਿਆਰ ਜਗਾ ਦਿਓ, ਸਾਡੀ ਰਹਿੰਦੀ ਜ਼ਿੰਦਗੀ ਚੈਨ ਨਾਲ ਕਟ ਜਾਵੇ ...ਮੇਰੀ ਵੀ, ਉਹਨਾਂ ਦੀ ਵੀ ਅਤੇ ਸਾਡੇ ਵਿੱਚ ਵਿਚਾਲੇ ਪਿਸਦੇ ਉਸ ਬੰਦੇ ਦੀ ਵੀ, ਜਿਹੜਾ ਕਦੇ ਮੇਰੇ ਮੂੰਹ ਵੱਲ ਦੇਖਦਾ ਐ, ਕਦੇ ਮਾਂ ਦੇ ਮੂੰਹ ਵੱਲ ...ਹੁਣ ਤੁਸੀਂ ਸੋਚਦੇ ਹੋਵੋਂਗੇ, ਦੁਨੀਆਂ ਤਾਂ ਪਤੀ ਦਾ ਪਿਆਰ ਮੰਗਦੀ ਐ, ਮੈਂ ਸੱਸ ਦਾ ਪਿਆਰ ਮੰਗ ਰਹੀ ਆਂਜੇ ਤੁਸੀਂ ਧਰਤੀ ’ਤੇ ਆ ਕੇ ਰਹੋਂ ਨਾ ... ਨੂੰਹ ਬਣਕੇ ਫਿਰ ਤੁਹਾਨੂੰ ਪਤਾ ਲੱਗੇ ਕਿ ਸਾਡੇ ਵਰਗੇ ਮੱਧਵਰਗੀ ਪਰਿਵਾਰਾਂ ਵਿੱਚ ਤਾਂ ਸੱਸ ਅਤੇ ਨੂੰਹ ਪਤੀ ਪਤਨੀ ਤੋਂ ਵੀ ਵੱਧ ਸਮਾਂ ’ਕੱਠੀਆਂ ਰਹਿੰਦੀਆਂ ਨੇਊਂ ਸਾਡੇ ਰਿਵਾਜ ਤਾਂ ਹੈ ਨੀਂ ਜਨਮ ਕੁੰਡਲੀਆਂ ਮਿਲਾਉਣ ਦਾ ... ਪਰ ਮੈਨੂੰ ਲਗਦਾ ਲੋਕ ਸਹੀ ਕਹਿੰਦੇ ਨੇ, ਜਿਹੜੇ ਘਰਾਂ ਵਿੱਚ ਸੱਸ ਨੂੰਹ ਨੇ ’ਕੱਠਿਆਂ ਰਹਿਣਾ ਹੁੰਦਾ ਐ, ਯਾਨੀ ਕਿ ਅੱਡ ਹੋਣ ਦੀ ਕੋਈ ਗੁੰਜਾਇਸ਼ ਨੀਂ ਹੁੰਦੀ, ਉੱਥੇ ਪਰਿਵਾਰ ਵਿਚਲੇ ਮਰਦਾਂ ਦੇ ਭਲੇ ਲਈ ਸੱਸ ਨੂੰਹ ਦੀਆਂ ਜਨਮ ਕੁੰਡਲੀਆਂ ਜ਼ਰੂਰ ਮਿਲਾ ਲੈਣੀਆਂ ਚਾਹੀਦੀਆਂ ਨੇਨੀਂ ਤਾਂ ਕੰਮ ਤੋਂ ਘਰ ਪਰਤਿਆ ਥੱਕਿਆ ਹਾਰਿਆ ਮਰਦ ਵਿਚਾਰਾ ਸਭ ਤੋਂ ਪਹਿਲਾਂ ਪਤਨੀ ਅਤੇ ਮਾਂ ਦੇ ਮੂੰਹ ਵੱਲ ਦੇਖਦਾ ਐ ਕਿ ਇਹ ਕਿਸ ਤਰ੍ਹਾਂ ਦੀਆਂ ਤਰੰਗਾਂ ਛੱਡਦੀਆਂ ਨੇਨਜ਼ਰਾਂ ਤੋਂ ਹੀ ਪਤਾ ਚੱਲ ਜਾਂਦਾਪਤਨੀ ਦੀਆਂ ਨਜ਼ਰਾਂ ਉਲ੍ਹਾਮਾ ਦਿੰਦੀਆਂ ਲੱਗਦੀਆਂ ਨੇਮੂੰਹ ਦਾ ਮਰੋੜਨਾ ਦੱਸ ਦਿੰਦਾ ਐ ਕਿ ਪਿੱਛੋਂ ਕੋਈ ਨਾ ਕੋਈ ਭਾਣਾ ਵਾਪਰਿਆ ਹੋਊ ਜ਼ਰੂਰਜਾਂ ਫਿਰ ਮਾਤਾ ਜੀ ਗਰਮੀ ਦੇ ਮੌਸਮ ਵਿੱਚ ਵੀ ਚਾਦਰ ਵਿੱਚ ਲਿਪਟ ਕੇ ਪਏ ਹੋਣਗੇ ਤੇ ਪੁੱਤਰ ਨੂੰ ਦੇਖ ਕੇ ਹੂੰਗਰ ਮਾਰਨ ਲੱਗ ਪੈਣਗੇ... ਜਿਵੇਂ ਬੁਖ਼ਾਰ ਚੜ੍ਹਿਆ ਹੋਵੇ, ਹੂੰ... ਹੂੰ... ਹਾਏ... ਬੁਖ਼ਾਰ ਤਾਂ ਭਾਵੇਂ ਨਾ ਚੜ੍ਹਿਆ ਹੋਵੇ ਪਰ ਬਲੱਡ ਪ੍ਰੈੱਸ਼ਰ ਜ਼ਰੂਰ ਉੱਪਰ ਹੇਠਾਂ ਹੋਇਆ ਹੁੰਦਾ ਐਪਤਨੀ ਦੀ ਸ਼ਿਕਾਇਤ, ਤੇਰੀ ਮਾਂ ਨੇ ਮੈਨੂੰ ਆਹ ਕਿਹਾ ... ਔਹ ਕਿਹਾ... ਅੱਲਮ ਗੱਲਮ ਗੱਲਾਂ ਦਾ ਨਾ ਕੋਈ ਸਿਰ, ਨਾ ਪੈਰ

ਮਾਂ ਦੀ ਸ਼ਿਕਾਇਤ, “ਤੂੰ ਨੀ ਝਿੜਕਦਾ ਏਹਨੂੰ ... ਸਿਰ ਚੜ੍ਹਾ ਰੱਖੀ ਐ।” ਲਟਰਮ ਪਟਰਮ ਗੱਲਾਂ ਦਾ ਮੂੰਹ ਨਾ ਮੱਥਾ

ਪਤੀ ਦੇਵ ਜੀ ਜੇ ਤਾਂ ਸਿਆਣੇ ਹੁੰਦੇ ਨੇ ਫਿਰ ਤਾਂ ਦੋਵਾਂ ਨੂੰ ਟਿਕਾ ਲੈਂਦੇ ਨੇ ... ਹਾਂ ਹੂੰ ਕਰ ਛੱਡਦੇ ਨੇਜੇ ਡਰਾਕਲ ਹੋਣ ਤਾਂ ਆਉਣ ਸਾਰ ਚਾਹ ਦਾ ਘੁੱਟ ਪੀ ਕੇ ਸੌਂ ਜਾਂਦੇ ਨੇ ਜਾਂ ਫਿਰ ਸੌਣ ਦਾ ਬਹਾਨਾ ਕਰਦੇ ਨੇਸ਼ਾਇਦ ਵਿੱਚ ਵਿਚਾਲ਼ੇ ਇੱਕ ਅੱਖ ਖੋਲ੍ਹ ਕੇ ਦੇਖ ਵੀ ਲੈਂਦੇ ਨੇ ... ਮਾਂ ਤੇ ਪਤਨੀ ਦੇ ਸੁੱਜੇ ਮੂੰਹਾਂ ਨੂੰਜਾਂ ਫਿਰ ਸਮਾਨ ਦੀ ਲਿਸਟ ਚੁੱਕ, ਮਾਰ ਕੇ ਮੋਟਰਸਾਈਕਲ ’ਤੇ ਕਿੱਕ ਸਮਾਨ ਲੈਣ ਤੁਰ ਪਏਸ਼ਾਮ ਨੂੰ ਵਾਪਸੀ, ਫਿਰ ਸਮੇਂ ਨਾਲ ਰੋਟੀ ਖਾਧੀ ਤੇ ਸੌਂ ਗਏਅਗਲੇ ਨੂੰ ਵੀ ਪਤਾ ਹੁੰਦਾ ਐ ਕਿ ਕਾਹਦੇ ਲਈ ਟੈਂਸ਼ਨ ਲੈਣੀ ਐਂ ਇਨ੍ਹਾਂ ਦੀਇਹ ਤਾਂ ਜਦੋਂ ਕਿਸੇ ਸਾਂਝੇ ਵਿਰੋਧੀ ਦੀ ਨਿੰਦਿਆ ਚੁਗ਼ਲੀ ਕਰਨੀ ਹੋਵੇ, ਮਿੰਟੋ ਮਿੰਟੀ ਇੱਕ ਹੋ ਜਾਣਗੀਆਂ

ਆਹ ਦੇਖ ਲਵੋ... ਵੱਡੇ ਲਾਣੇ ਵਾਲੀ ਤਾਈ ਨੇ ਆਪਣੇ ਲਈ ਨੂੰਹ ਛਾਂਟ ਕੇ ਲਈ ਐ ... ਸੁਹਣੀ ਸੁਨੱਖੀ, ਪਰੀਆਂ ਵਰਗੀ... ਜੇ ਕਿਤੇ ਸੱਸ ਨੂੰਹ ਦਾ ਤਿਲ ਫੁੱਲ ਜਿੰਨਾ ਝਗੜਾ ਹੋ ਜਾਂਦਾ ਤਾਂ ਮੁੰਡਾ ਆਖਦਾ ਐ, “ਤੁਸੀਂ ਆਪੇ ਲਈ ਐ ਛਾਂਟ ਕੇ... ਅਖੇ ਸੁਹਣੀ ਲੈਣੀ ਐਂ, ਗੁਣ ਵੀ ਦੇਖ ਲੈਣੇ ਸੀ?ਤਾਈ ਨੂੰ ਲੱਗਣ ਲੱਗ ਪੈਂਦਾ ਐ... ਗੱਲ ਤਾਂ ਪੁੱਠੀ ਮੇਰੇ ’ਤੇ ਹੀ ਆ ਪਈਬਚਣ ਦਾ ਹੀਲਾ ਵੀ ਮਿੰਟਾਂ ਸਕਿੰਟਾਂ ਵਿੱਚ ਲੱਭ ਲੈਂਦੀ ਐ, “ਚੱਲ ਕੋਈ ਨਾ ਪੁੱਤ... ਗੁਣਾ ਦਾ ਕਿਹੜਾ ਕੋਈ ਮੀਟਰ ਹੁੰਦਾ ਐ ਬਈ ਬੰਦਾ ਲਾ ਕੇ ਦੇਖ ਲਊ... ਚੱਲ ਕੋਈ ਨਾ ... ਇਹ ਤਾਂ ਮੂੰਹ ਮਰੋੜਦੀ ਵੀ ਸੁਹਣੀ ਲਗਦੀ ਐਜੇ ਸੁਹਣੀ ਵੀ ਨਾ ਹੋਵੇ, ਮੂੰਹ ਵੀ ਮਰੋੜੇ, ਫਿਰ ਦੇਖਣਾ ਬਾਹਲਾ ਔਖਾ ਹੋ ਜਾਂਦੈ।”

ਓ ਹੋ ਰੱਬ ਜੀ! ਮੈਂ ਵੀ ਸੱਚੀ ਕਮਲੀ ਆਂਕਿੱਧਰ ਦੀ ਗੱਲ ਕਿੱਧਰ ਨੂੰ ਲੈ ਤੁਰੀ। ਮੈਨੂੰ ਦੂਜੀਆਂ ਔਰਤਾਂ ਦਾ ਤਾਂ ਪਤਾ ਨੀਂ ਪਰ ਮੈਂ ਸ਼ਾਂਤੀ ਨਾਲ ਰਹਿਣਾ ਚਾਹੁੰਦੀ ਆਂਕੋਈ ਰਾਹ ਵਿਖਾਓ, ਕੋਈ ਇਸ਼ਾਰਾ ਦਿਉਫਰਜ਼ ਤਾਂ ਇਮਾਨਦਾਰੀ ਨਾਲ ਨਿਭਾਈਦੇ ਐਪਰ ਨਿਭਾਏ ਫਰਜ਼ ਰਾਸ ਆ ਜਾਣ ...ਬਸ ਐਨੀ ਕੁ ਮਿਹਰ ਕਰ ਦਿਉਰੱਬ ਜੀ! ਊਂ ਤਾਂ ਤੁਸੀਂ ਸਾਰੀਆਂ ਗੱਲਾਂ ਜਾਣਦੇ ਓਂ ਪਰ ਦੇਖੋ ਕਈ ਵਾਰ ਬੇਵਸੀ ਆਣ ਘੇਰਦੀ ਐ ... ਹੁਣ ਜਿਵੇਂ ਮਾਤਾ ਜੀ ਬਿਮਾਰ ਨੇ, ਉਹਨਾਂ ਦਾ ਢਿੱਡ ਦੁਖਦਾ - ਉਹ ਵੀ ਦਵਾਈ ਆ ਗਈ ਢਿੱਡ ਨੂੰ ਅਫ਼ਾਰਾ - ਉਹ ਵੀ ਦਵਾਈ ਆ ਗਈਗੋਡੇ ਮੋਢੇ ਦੁੱਖਦੇ ਨੇ - ਉਹ ਵੀ ਦਵਾਈ ਲੈ ਆਏਕਾਲ਼ਜਾ ਖੁੱਸਦਾ, ਚਿੱਤ ਘਾਊਂ ਮਾਊਂ ਹੁੰਦਾ, ਆਮ ਡਾਕਟਰਾਂ ਦੇ ਤਾਂ ਭਾਵੇਂ ਸਮਝ ਵਿੱਚ ਨੀਂ ਆਉਂਦਾ ਪਰ ਫਿਰ ਵੀ ਕਈ ਡਾਕਟਰ ਤੇਰਾ ਹੀ ਰੂਪ ਹੁੰਦੇ ਨੇ ਜੋ ਇਸ ਅਵੱਲੀ ਬਿਮਾਰੀ ਦੀ ਵੀ ਦਵਾਈ ਦੇ ਦਿੰਦੇ ਨੇ

ਭਲਾ ਜੀ ...ਇਹ ਵੀ ਕਿਤੇ ਹੋ ਸਕਦਾ ਐ... ਸਾਰੇ ਰਿਸ਼ਤੇਦਾਰ ਜਾਣ ਪਛਾਣ ਵਾਲੇ ਸਾਡੇ ਹਿਸਾਬ ਨਾਲ ਚੱਲਣ, ਮੈਨੂੰ ਲਗਦਾ ਐ ਇਹੀ ਸਭ ਤੋਂ ਵੱਡੀ ਬਿਮਾਰੀ ਹੁੰਦੀ ਐ, ਜਿਹੜੀ ਸਭ ਤੋਂ ਵੱਧ ਔਖਾ ਕਰਦੀ ਐਅੱਜ ਕੱਲ੍ਹ ਤਾਂ ਪਰਿਵਾਰ ਦੇ ਸਾਰੇ ਜੀਆਂ ਦੇ ਮੂੰਹ ਅੱਡ ਅੱਡ ਦਿਸ਼ਾਵਾਂ ਵੱਲ ਹੁੰਦੇ ਨੇ ਕੋਈ ਹੋਰ ਸਾਡੇ ਹਿਸਾਬ ਨਾਲ ਚੱਲੇ, ਮੈਨੂੰ ਤਾਂ ਇਹ ਸੋਚਣਾ ਹੀ ਗਲਤ ਲਗਦਾ ਐਹੋਰ ਤਾਂ ਹੋਰ ਅਸੀਂ ਆਪ ਨੀ ਆਪਣੇ ਕਹੇ ਅਨੁਸਾਰ ਚੱਲ ਸਕਦੇ ...ਕਿਸੇ ਹੋਰ ਨੇ ਕੀ ਚੱਲਣਾ ਐ।

ਹੁਣ ਇੱਕ ਸ਼ਿਕਾਇਤ ਇਹ ਵੀ ਐ ਬਈ ਬੰਦਾ ਸਾਰਾ ਦਿਨ ਵਿਹਲਾ ਪਿਆ ਰਹੇ ...ਉਹਦਾ ਜੀਅ ਨਾ ਲੱਗੇ ...ਜੀਅ ਨਾ ਲੱਗਣ ਦੀ ਦਵਾਈ ਵੀ ਕੋਈ ਹੁੰਦੀ ਐ ਭਲਾ ਜੀਜੇ ਹੁੰਦੀ ਐ ਤਾਂ ਕੋਈ ਇਸ਼ਾਰਾ ...

ਗੱਲ ਅਜੇ ਚੱਲ ਹੀ ਰਹੀ ਸੀ, ਥੋੜ੍ਹਾ ਹਵਾ ਦਾ ਬੁੱਲਾ ਆਇਆ ਹਾਰ ਸ਼ਿੰਗਾਰ ਦੇ ਫੁੱਲ ਬਰਸਣ ਲੱਗੇਰੱਬ ਦਾ ਧੰਨਵਾਦ ਕੀਤਾ ਕਿ ਜੀਅ ਲਵਾਉਣ ਦੀ ਦਵਾਈ ਵੀ ਦੱਸ ਦਿੱਤੀਕਮਲੀ ਨੇ ਅੰਦਰ ਜਾ ਆਪਣੀ ਧਰਮ ਦੀ ਮਾਂ ਨੂੰ ਬਾਹਰ ਆ ਕੇ ਬੈਠਣ ਲਈ ਆਖਿਆਮਾਤਾ ਜੀ ਪੰਜ ਸੱਤ ਵਾਰ ਕਹਿਣ ’ਤੇ ਮਸਾਂ ਬਾਹਰ ਆਏਰੁੱਖਾਂ ਦੇ ਕੁਝ ਪੱਤੇ ਵਿਹੜੇ ਵਿੱਚ ਖਿਲਰੇ ਹੋਏ ਸਨ

“ਤੁਸੀਂ ਆਲੇ ਦੁਆਲੇ ਦੇਖੋ ਕਿੰਨਾ ਜੀਅ ਲੱਗਦਾ ... ਮਨ ਖੁਸ਼ ਹੋਊ ਥੋਡਾ ਵੀ” ਕਮਲੀ ਨੇ ਕਿਹਾ

“ਮੈਂ ਕਿੰਨੀ ਵਾਰੀ ਕਿਹਾ ਐ, ਦਰੱਖਤਾਂ ਦੀਆਂ ਟਾਹਣੀਆਂ ਵੱਢ ਦਿਉ...ਆਪਣੇ ਵਿਹੜੇ ਵਿੱਚ ਕਿੰਨਾ ਗੰਦ ਪਾਉਂਦੀਆਂ ਨੇਮੇਰਾ ਤਾਂ ਵੱਸ ਨੀ ਚਲਦਾ, ਨਹੀਂ ਤਾਂ ਹੁਣੇ ਵੱਢ ਕੇ ਅਹੁ ਮਾਰਦੀ।” ਮਾਤਾ ਨੂੰ ਕਚੀਚੀ ਚੜ੍ਹ ਰਹੀ ਸੀ ਰੁੱਖਾਂ ਦੀਆਂ ਟਾਹਣੀਆਂ ’ਤੇਹੁਣ ਇਹ ਨੀਂ ਕੋਈ ਮੀਟਰ ਬਣਿਆ ਹੋਇਆ ... ਬਈ ਬੰਦਾ ਲਾ ਕੇ ਦੇਖ ਲਵੇ, ਕਚੀਚੀ ਅਸਲ ਵਿੱਚ ਕਿਸ ’ਤੇ ਚੜ੍ਹੀ

“ਰੱਬ ਜੀ! ਤੁਹਾਡਾ ਇਹ ਇਸ਼ਾਰਾ ਤਾਂ ਫੇਲ੍ਹ ਹੋ ਗਿਆਇੱਕ ਗੱਲ ਜ਼ਰੂਰ ਮੰਨਣ ਵਾਲੀ ਐ ਕਿ ਜੇ ਅਸੀਂ ਕੁਦਰਤ ਦੀ ਖੂਬਸੂਰਤੀ ਨੂੰ ਮਾਣਦੇ ਆਂ ਤਾਂ ਹੋ ਈ ਨੀਂ ਸਕਦਾ ਕਿ ਮਨ ਨੂੰ ਖੁਸ਼ੀ ਤੇ ਸਕੂਨ ਨਾ ਮਿਲੇਆਹ ਜਿਹੜੀਆਂ ਬਾਹਰਲੇ ਦਰੱਖ਼ਤਾਂ ਦੀਆਂ ਟਾਹਣੀਆਂ ਅੰਦਰ ਨੂੰ ਆਉਂਦੀਆਂ ਨੇ ਬਚਪਨ ਯਾਦ ਕਰਾ ਦਿੰਦੀਆਂ ਨੇ ਜਦੋਂ ਇਸ ਤਰ੍ਹਾਂ ਦੀਆਂ ਟਾਹਣੀਆਂ ਨਾਲ ਲਮਕ ਕੇ ...ਪੀਲ੍ਹ ਪੁਲਾਂਘੜਾ... ਡੰਡਾ ਡੁੱਕ ...ਖੇਡਦੇ ਹੁੰਦੇ ਸੀਜੀਅ ਤਾਂ ਹੁਣ ਵੀ ਕਰਦਾ ਐ ਲਮਕ ਜਾਵਾਂ ਇਨ੍ਹਾਂ ਟਾਹਣੀਆਂ ਨਾਲ... ਪਰ ਤੁਸੀਂ ਆਪ ਜਾਣੀ ਜਾਣ ਓਂ ... ਫਿਰ ਆਪੇ ਸਮਝ ਲਵੋ ਮੇਰਾ ਇਹ ਮੇਰੇ ਹੀ ਕੀਤੇ ਕਰਮਾਂ ਭਾਗਾਂ ਨਾਲ ਮਿਲਿਆ ਪਰਿਵਾਰ ਮੈਨੂੰ ਕਿਹੜੇ ਕਿਹੜੇ ਸਰਟੀਫਿਕੇਟਾਂ ਨਾਲ ਨਿਵਾਜੂਇਹ ਨੀਂ ਪਤਾ ਕਿ ਵਿਚੋਲੇ ਨੂੰ ਗਾਲ੍ਹਾਂ ਪੈਣ ਅਤੇ ਮੇਰੇ ਜੰਮਣ ਵਾਲਿਆਂ ਤਕ ਵੀ ਕੋਈ ਫ਼ੋਨ ਦੀ ਘੰਟੀ ਖੜਕ ਜਾਵੇ

ਚਲੋ ਖ਼ੈਰ ਹੋਵੇ ਸਭ ਦੀ ... ਮੈਂ ਵੀ ਕੀ ਕੀ ਸੋਚ ਰਹੀ ਆਂਮਨ ਤਾਂ ਸਕਿੰਟਾਂ ਵਿੱਚ ਦੀ ਪਤਾ ਨੀਂ ਕੀ ਕੀ ਸੋਚ ਲੈਂਦਾ ਐਇਹ ਕਿਹੜਾ ਕਿਸੇ ਤੋਂ ਜਿੱਤਿਆ ਜਾਂਦਾ ਐ। ਕਹਿੰਦੇ ਨੇ ਮਨ ਜਿੱਤ ਲਿਆ ਤਾਂ ਜੱਗ ਜਿੱਤ ਲਿਆ ... ਜੱਗ ਜਿੱਤਣਾ ਤਾਂ ਇੱਕ ਪਾਸੇ ਇੱਥੇ ਤਾਂ ਚਾਰ ਜੀਆਂ ਦੇ ਮਨ ਵਿੱਚ ਥਾਂ ਬਣਾਉਣ ਨੂੰ ਉਮਰ ਲੰਘ ਜਾਂਦੀ ਐਘਰ ਵਿੱਚ ਥਾਂ ਮਿਲ ਜਾਂਦੀ ਐ ਪਰ ਮਨ ਵਿੱਚ ਥਾਂ ਬੜੀ ਮੁਸ਼ਕਿਲ ਐ। ਕਰਮਾਂ ਵਾਲੇ ਹੋਣਗੇ ਜਿਨ੍ਹਾਂ ਨੂੰ ਮਨਾਂ ਵਿੱਚ ਥਾਂ ਮਿਲ ਜਾਂਦੀ ਐਚਲੋ ਮੈਂ ਵੀ ਕਿਹੜੇ ਵਹਿਣਾਂ ਵਿੱਚ ਬਹਿ ਗਈਬੱਸ ਇਹੀ ਕੁਝ ਸੋਚ ਸੋਚ ਕੇ ਦਿਮਾਗ਼ ਖਰਾਬ ਕਰੀ ਰੱਖਦੀ ਆਂ

ਧੰਨਵਾਦ ਰੱਬ ਜੀ! ਥੋਡੇ ਦਿੱਤੇ ਇਸ਼ਾਰੇ ਨਾਲ ਘੱਟੋ-ਘੱਟ ਮੇਰਾ ਤਾਂ ਜੀਅ ਖੁਸ਼ ਹੋ ਗਿਆਬਾਕੀ ਤੇਰੀਆਂ ਤੂੰ ਹੀ ਜਾਣੇਸਾਡੇ ਮਨਾਂ ਨੇ ਤਾਂ ਰੌਲਾ ਪਾਉਂਦੇ ਹੀ ਰਹਿਣਾਇੱਕ ਗੱਲ ਹੋਰ ਰੱਬ ਜੀ ... ਮੈਨੂੰ ਆਪਣਾ ਆਪ ਕਦੇ ਗਲਤ ਕਿਉਂ ਨੀਂ ਲਗਦਾ? ... ਸਦਾ ਦੂਜੇ ਈ ਗਲਤ ਕਿਉਂ ਲਗਦੇ ਨੇਕਿਤੇ ਇਹੀ ਤਾਂ ਨੀਂ ਸਾਰੇ ਦੁੱਖਾਂ ਕਲੇਸ਼ਾਂ ਦਾ ਕਾਰਨ? ਊਂ ਗੱਲ ਹੈ ਤਾਂ ਸੋਚਣ ਵਾਲੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author