LabhSinghShergill 7ਤਾਇਆ, ਅਸੀਂ ਸਾਰੀਆਂ ਕੁੜੀਆਂ ਨੇ ਕਈ ਵਾਰੀ ਕੋਸ਼ਿਸ਼ ਕੀਤੀ ਐ। ਜਦੋਂ ਅਸੀਂ ਦਫਤਰ ਕੋਲ਼ ਜਾ ਕੇ ...
(13 ਅਗਸਤ 2023)

 

ਇੱਕ ਦਿਨ ਮੈਂ ਪਿੰਡ ਦੀ ਸੱਥ ਕੋਲ਼ ਦੀ ਲੰਘ ਰਿਹਾ ਸੀਸੱਥ ਵਿੱਚ ਇੱਕ ਵੱਡਾ ਸਾਰਾ ਬੜੀ ਸੰਘਣੀ ਅਤੇ ਠੰਢੀ ਛਾਂ ਵਾਲਾ ਬੋਹੜ ਸੀਸ਼ਾਇਦ ਅੱਜ ਤੋਂ ਕਈ ਦਹਾਕੇ ਪਹਿਲਾਂ ਇਹ ਬੋਹੜ ਦਾ ਬੂਟਾ ਕਿਸੇ ਭਲੇ ਪੁਰਸ਼ ਨੇ ਲਾਇਆ ਹੋਵੇ ਜਾਂ ਆਪੇ ਹੀ ਉੱਗਿਆ ਹੋਵੇਗਾ, ਜੋ ਅੱਜ ਵੱਡਾ ਦਰਖ਼ਤ ਬਣ ਕੇ ਸਾਰਿਆਂ ਦੇ ਤਨ ਮਨ ਨੂੰ ਠੰਢਕ ਪਹੁੰਚਾ ਰਿਹਾ ਸੀਲੰਘਦਾ ਹੋਇਆ ਮੈਂ ਬੋਹੜ ਦੀ ਠੰਢੀ ਛਾਂ ਹੇਠ ਕੁਝ ਦਮ ਲੈਣ ਅਤੇ ਆਰਾਮ ਕਰਨ ਲਈ ਰੁਕ ਗਿਆਥੜ੍ਹੇ ’ਤੇ ਕੁਝ ਬਜ਼ੁਰਗ ਅਤੇ ਨੌਜਵਾਨ ਤਾਸ਼ ਖੇਡ ਰਹੇ ਸਨ ਅਤੇ ਇੱਕ ਦੂਜੇ ਨੂੰ ਮਜ਼ਾਕ ਕਰ ਰਹੇ ਸਨਉਨ੍ਹਾਂ ਤੋਂ ਥੋੜ੍ਹੀ ਦੂਰੀ ’ਤੇ ਦੋ ਅੱਧਖੜ ਉਮਰ ਦੇ ਆਦਮੀ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸਨਮੈਂ ਉਨ੍ਹਾਂ ਨੂੰ ਹਾਲ-ਚਾਲ ਪੁੱਛ ਕੇ ਥੱਕਿਆ ਹੋਣ ਕਾਰਨ ਕੋਲ਼ ਹੀ ਥੜ੍ਹੇ ’ਤੇ ਲੇਟ ਗਿਆਉਨ੍ਹਾਂ ਦੀਆਂ ਗੱਲਾਂ ਮੇਰੇ ਕੰਨੀਂ ਪੈ ਰਹੀਆਂ ਸਨਗੱਲਾਂ ਕੁਝ ਦਿਲਚਸਪ ਲੱਗੀਆਂ ਅਤੇ ਮੈਂ ਅੱਖਾਂ ਮੀਚ ਕੇ ਧਿਆਨ ਨਾਲ ਕੰਨ ਉੱਧਰ ਕਰਕੇ ਗੱਲਾਂ ਸੁਣਨ ਲੱਗਿਆਉਨ੍ਹਾਂ ਵਿੱਚੋਂ ਇੱਕ ਨੇ ਕਿਹਾ, “ਮੈਨੂੰ ਤਾਂ ਤਾਰਾ ਸਿਆਂ ਐਂ ਲਗਦਾ ਹੈ, ਜਿਵੇਂ ਹੁਣ ਦੇ ਜੁਆਕਾਂ ਵਿੱਚ ਲਿਆਕਤ, ਸ਼ਰਮ ਨਾਂ ਦੀ ਕੋਈ ਚੀਜ਼ ਬਚੀ ਈ ਨੀਂ।”

“ਬਿਲਕੁਲ ਸਹੀ ਕਿਹਾ ਧਰਮ ਸਿਆਂ, ਜਦੋਂ ਸਕੂਲੇ ਭੇਜਦੇ ਆਂ, ਨਾ ਉੱਥੇ ਪੜ੍ਹਦੇ ਨੇ, ਨਾ ਘਰ ਆ ਕੇ ਕੋਈ ਕਿਤਾਬ ਚੱਕਦੇ ਨੇਉਨ੍ਹਾਂ ਨੂੰ ਘਰ ਵਿੱਚ ਨਾ ਮਾਪਿਆਂ ਦਾ ਡਰ ਰਿਹਾ ਅਤੇ ਨਾ ਉਹ ਸਕੂਲ ਵਿੱਚ ਮਾਸਟਰਾਂ ਤੋਂ ਡਰਦੇ ਨੇਜਦੋਂ ਦੋਨਾਂ ਪਾਸਿਓਂ ਡਰ ਅਤੇ ਸ਼ਰਮ ਚੱਕੀ ਜਾਵੇ ਤਾਂ ਵਿਗੜਨ ਨੂੰ ਦੇਰ ਨਹੀਂ ਲਗਦੀ।”

ਮੈਂ ਵੀ ਇਸ ਤਜਰਬੇ ਵਿੱਚੋਂ ਲੰਘਦਾ ਹੋਣ ਕਰਕੇ ਉਨ੍ਹਾਂ ਦੀ ਚਿੰਤਾ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ

ਤਾਰਾ ਸਿਉਂ ਨੇ ਆਪਣਾ ਬੋਲਣਾ ਜਾਰੀ ਰੱਖਿਆ, “ਇਹਦੇ ਵਿੱਚ ਮੈਨੂੰ ਲਗਦਾ ਹੈ ਮਾਪਿਆਂ ਅਤੇ ਅਧਿਆਪਕਾਂ, ਦੋਨਾਂ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਜ਼ਰੂਰ ਐ।”

“ਉਹ ਕਿਵੇਂ?” ਧਰਮ ਸਿਉਂ ਬੋਲਿਆ

“ਹੁਣ ਰੋਜ਼ ਅਸੀਂ ਦੇਖਦੇ ਈ ਆਂ, ਘਰਾਂ ਵਿੱਚ ਲੜਾਈ-ਭਿੜਾਈ, ਗਾਲ਼ੀ-ਗਲੋਚ, ਨਸ਼ਾ-ਪੱਤਾ ਜਿਵੇਂ ਆਮ ਹੀ ਹੋ ਗਿਆ ਹੈ ਕਿਉਂਕਿ ਵੱਧ ਸਮਾਂ ਤਾਂ ਬੱਚੇ ਘਰ ਵਿੱਚ ਹੀ ਰਹਿੰਦੇ ਨੇ, ਜਦੋਂ ਆਥਣੇ ਪਿਉ ਦਾਰੂ ਪੀ ਕੇ ਆਵੇ ਅਤੇ ਘਰ ਵਿੱਚ ਕੁੱਟਮਾਰ ਹੋਵੇ, ਬੱਚੇ ਇਹ ਸਾਰਾ ਕੁਝ ਦੇਖਦੇ ਈ ਨੇਪਹਿਲਾਂ ਵੱਡੇ ਪਰਿਵਾਰਾਂ ਵਿੱਚ ਸਾਰੇ ਇਕੱਠੇ ਹੁੰਦੇ ਸੀ, ਛੋਟੇ ਵੱਡਿਆਂ ਤੋਂ ਡਰਦੇ ਅਤੇ ਸ਼ਰਮ ਮੰਨਦੇ ਸੀ ਪਰ ਹੁਣ ਪਰਿਵਾਰ ਛੋਟੇ ਹੋ ਗਏ ਨਾ ਕੋਈ ਚੰਗੀ ਗੱਲ ਸਿਖਾਉਣ ਵਾਲਾ ਹੈ, ਉੱਪਰੋਂ ਇਹ ਮਬੈਲ ਫੋਨਾਂ ਨੇ ਸਭ ਦਾ ਬੇੜਾ ਗਰਕ ਕਰ ਦਿੱਤਾਇਸ ਤੋਂ ਚੰਗੀ ਗੱਲ ਤਾਂ ਭਾਵੇਂ ਹੀ ਕੋਈ ਦੇਖਦਾ ਸੁਣਦਾ ਹੋਵੇ, ਲੜਾਈ ਭਿੜਾਈ, ਦੂਸ਼ਣਬਾਜ਼ੀ, ਗੁਮਰਾਹ ਕਰਨ ਆਲ਼ੀਆਂ ਗੱਲਾਂ ਜ਼ਿਆਦਾ ਦੇਖੀਆਂ ਜਾਂਦੀਆਂ ਨੇ, ਜੋ ਕੁਰਾਹੇ ਪਾਉਣ ਦਾ ਕੰਮ ਕਰਦੀਆਂ ਨੇ।”

“ਗੱਲ ਤਾਂ ਤੇਰੀ ਸਹੀ ਐ” ਧਰਮ ਸਿਉਂ ਜਿਵੇਂ ਕੁਝ ਸੋਚਣ ਲੱਗਿਆ ਤੇ ਫਿਰ ਉਹ ਬੋਲਿਆ, “ਨਾ ਇਹ ਸਕੂਲਾਂ ਆਲ਼ਿਆਂ ਦਾ ਵੀ ਤਾਂ ਕੋਈ ਫ਼ਰਜ਼ ਬਣਦੈ ਬਈ ਜੁਆਕਾਂ ਨੂੰ ਚੰਗੀਆਂ ਗੱਲਾਂ ਸਿਖਾਉਣ ਤੇ ਮਾੜੀਆਂ ਤੋਂ ਦੂਰ ਰਹਿਣ ਦੀ ਸਿੱਖਿਆ ਦੇਣ।” ਧਰਮ ਸਿਉਂ ਦੀ ਗੱਲ ਵਿੱਚ ਰੋਸ ਅਤੇ ਚਿੰਤਾ ਸੀ

“ਹਾਂ, ਉਹ ਆਪਣਾ ਕੰਮ ਕਰਦੇ ਤਾਂ ਨੇ ਪਰ ਕੁਝ … …।”

“ਪਰ ਕੁਝ ਕੀ?” ਧਰਮ ਸਿਉਂ ਨੇ ਪੁੱਛਿਆ

ਤਾਰਾ ਸਿਉਂ ਨੇ ਕਿਹਾ, “ਲੈ ਸੁਣ, ਇੱਕ ਦਿਨ ਮੈਂ ਜਿੰਦਰ ਕੇ ਘਰੇ ਗਿਆਉਹ ਮੈਸ੍ਹ ਨੂੰ ਸੰਨ੍ਹੀ ਰਲ਼ਾ ਰਿਹਾ ਸੀਉਹਦੀ ਕੁੜੀ ਨੇ ਮੇਰੇ ਬੈਠਣ ਲਈ ਮੰਜਾ ਡਾਹ ਦਿੱਤਾਮੈਂ ਸੁਤੇ ਸੁਭਾਅ ਉਸ ਨੂੰ ਪੁੱਛ ਲਿਆ, “ਭਾਈ ਗੁੱਡੀ ਕਿਹੜੀ ਜਮਾਤ ਵਿੱਚ ਪੜ੍ਹਦੀ ਐ?”

“ਤਾਇਆ ਬਾਰ੍ਹਵੀਂ ’ਚ” ਕੁੜੀ ਕਹਿੰਦੀ

“ਫਿਰ ਤਾਂ ਬੋਰਡ ਦੀ ਜਮਾਤ ਐ, ਵਧੀਆ ਨੰਬਰ ਲਈਂ, ਆਪਣੇ ਮਾਪਿਆਂ ਤੇ ਪਿੰਡ ਦਾ ਨਾਂ ਰੌਸ਼ਨ ਕਰੀਂ।”

ਮੇਰੇ ਐਨਾ ਕਹਿਣ ’ਤੇ ਕੁੜੀ ਬੋਲੀ, “ਤਾਇਆ ਕਿਹੜੇ ਨੰਬਰ? ਇੱਕ ਦੋ ਪੀਰੀਅਡ ਹੀ ਲੱਗਦੇ ਨੇ, ਬਾਕੀ ਤਾਂ ਲੱਗਦੇ ਈ ਨੀਂ।”

“ਕੀ ਗੱਲ, ਮਾਸਟਰ ਪੂਰੇ ਨੀਂ?” ਮੈਂ ਪੁੱਛਿਆ

“ਨਾ ਤਾਇਆ, ਮਾਸਟਰ ਤਾਂ ਸਾਰੇ ਵਿਸ਼ਿਆਂ ਦੇ ਪੂਰੇ ਨੇ ਪਰ … …

ਕੁੜੀ ਗੱਲ ਕਰਦੀ ਕਰਦੀ ਰੁਕ ਗਈ ਮੈਂ ਕੁੜੀ ਦੇ ਚਿਹਰੇ ’ਤੇ ਉਦਾਸੀ ਦੇਖ ਕੇ ਪੁੱਛਿਆ, “ਜੇ ਮਾਸਟਰ ਸਾਰੇ ਪੂਰੇ ਨੇ ਤਾਂ ਫਿਰ ਦਿੱਕਤ ਕੀ ਐ?”

ਕੁੜੀ ਬੋਲੀ, “ਤਾਇਆ ਜਿਹੜੇ ਸਾਡੇ ਟੀਚਰ ਨੇ, ... ਕਹਿੰਦੇ ਹੋਏ ਚੰਗਾ ਨੀਂ ਲੱਗਦਾ, ਕੁਝ ਵਿੱਚ ਇਹੋ ਜਿਹੇ ਨੇ ਜਿਹੜੇ ਕਦੀ ਵੀ ਜਮਾਤ ਵਿੱਚ ਨਹੀਂ ਆਉਂਦੇਵਿਹਲੇ ਇੱਧਰ-ਉੱਧਰ ਫਿਰ ਕੇ, ਖਾ ਪੀ ਕੇ ਮੁੜ ਜਾਂਦੇ ਨੇਅਸੀਂ ਸਾਰਾ ਕੁਝ ਦੇਖਦੇ ਆਂ ਪਰ ਕਿਸ ਨੂੰ ਕਹੀਏ, ਸਾਨੂੰ ਤਾਂ ਡਰ ਐ ਕਿਤੇ ਅਸੀਂ ਫੇਲ ਹੀ ਨਾ ਹੋ ਜਾਈਏ।”

“ਫੇਲ੍ਹ ਕਾਹਨੂੰ ਹੋਮੋਂਗੇ, ਤੂੰ ਤਾਂ ਪੜ੍ਹਨ ਵਿੱਚ ਹੁਸ਼ਿਆਰ ਐਂਅੱਛਾ ਤੁਸੀਂ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਕਿਉਂ ਨੀਂ ਕਹਿੰਦੇ ਇਕੱਠੇ ਹੋ ਕੇ?ਮੈਂ ਪੁੱਛਿਆ।

“ਤਾਇਆ, ਅਸੀਂ ਸਾਰੀਆਂ ਕੁੜੀਆਂ ਨੇ ਕਈ ਵਾਰੀ ਕੋਸ਼ਿਸ਼ ਕੀਤੀ ਐਜਦੋਂ ਅਸੀਂ ਦਫਤਰ ਕੋਲ਼ ਜਾ ਕੇ ਦੇਖਦੀਆਂ ਹਾਂ ਤਾਂ ਉਹ ਹੀ ਟੀਚਰ ਅਤੇ ਪ੍ਰਿੰਸੀਪਲ ਗੱਲਾਂ ਕਰ ਰਹੇ ਤੇ ਕੁਝ ਖਾ ਪੀ ਰਹੇ ਹੁੰਦੇ ਨੇਪਤਾ ਨੀਂ ਰੋਜ਼ ਹੀ ਐਨੀਆਂ ਕਿਹੜੀਆਂ ਜ਼ਰੂਰੀ ਗੱਲਾਂ ਨੇ ਜਿਹੜੀਆਂ ਮੁੱਕਦੀਆਂ ਈ ਨੀਂ?

“ਇਹ ਤਾਂ ਬੜੀ ਮਾੜੀ ਗੱਲ ਐ।” ਮੈਂ ਕਿਹਾ

ਐਨੇ ਨੂੰ ਜਿੰਦਰ ਮੈਸ੍ਹ ਨੂੰ ਸੰਨ੍ਹੀ ਰਲਾ ਕੇ ਆ ਗਿਆ ਤੇ ਉਹ ਕੰਮ ਕਰਦਾ ਕਰਦਾ ਸ਼ਾਇਦ ਸਾਡੀਆਂ ਗੱਲਾਂ ਸੁਣ ਰਿਹਾ ਸੀ, ਕਹਿਣ ਲੱਗਾ, ‘ਤਾਰਿਆ ਸਾਡੇ ਕੋਲ ਐਨੇ ਪੈਸੇ ਵੀ ਨੀਂ ਕਿ ਅਸੀਂ ਆਪਣੇ ਜੁਆਕਾਂ ਨੂੰ ਟੂਸ਼ਨਾਂ ’ਤੇ ਲਾ ਦੇਈਏ …।”

ਤਾਰਾ ਸਿਉਂ ਅਜੇ ਆਪਣੀ ਗੱਲ ਸੁਣਾ ਹੀ ਰਿਹਾ ਸੀ ਕਿ ਉਸਦਾ ਪੋਤਾ ਲਾਡੀ ਉਸ ਨੂੰ ਬੁਲਾਉਣ ਆ ਗਿਆ, “ਬਾਪੂ ਆ ਜਾ, ਚਾਹ ਪੀ ਲੈ ਆ ਕੇ।”

ਤਾਰਾ ਸਿਉਂ ਗੱਲ ਅਧੂਰੀ ਹੀ ਛੱਡ ਕੇ ਆਪਣੇ ਪੋਤੇ ਨਾਲ ਘਰ ਵੱਲ ਤੁਰ ਪਿਆਧਰਮ ਸਿਉਂ ਵੀ ਹੌਲ਼ੀ-ਹੌਲ਼ੀ ਉੱਠਿਆ, ਲਾਗੇ ਪਈ ਆਪਣੀ ਜੁੱਤੀ ਪਾਈ ਤੇ ਆਪਣੇ ਘਰ ਵੱਲ ਚੱਲ ਪਿਆਸੱਚਮੁੱਚ ਉਨ੍ਹਾਂ ਦੀ ਗੱਲਬਾਤ ਹਕੀਕੀ ਤਸਵੀਰ ਪੇਸ਼ ਕਰ ਰਹੀ ਸੀ, ਜਿੱਥੇ ਇਹੋ ਜਿਹੇ ਬੱਚੇ ਅਤੇ ਉਨ੍ਹਾਂ ਦੇ ਆਰਥਿਕ ਪੱਖੋਂ ਕਮਜ਼ੋਰ ਮਾਪੇ ਕਿੰਨੇ ਬੇਵੱਸ ਨੇ ਅਤੇ ਦੂਜੇ ਪਾਸੇ ਸਾਡਾ ਅਧਿਆਪਕ ਵਰਗ ਜਿਸ ਵਿੱਚ ਕੁਝ ਅਜਿਹੇ ਸੁੱਤੀ ਜ਼ਮੀਰ ਵਾਲ਼ੇ ਹੁੰਦੇ ਹਨ ਜਿਹੜੇ ਖੁਦ ਤਾਂ ਬਦਨਾਮ ਹੁੰਦੇ ਹੀ ਨੇ, ਪੂਰੇ ਅਧਿਆਪਕ ਕਿੱਤੇ ਨੂੰ ਵੀ ਬਦਨਾਮ ਕਰ ਰਹੇ ਨੇ, ਜਿਸ ਨਾਲ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੋਚਾਂ ਦਾ ਵਹਿਣ ਪਤਾ ਨੀ ਕਿੰਨੀ ਦੇਰ ਮੇਰੇ ਜ਼ਿਹਨ ਵਿੱਚ ਵਗਦਾ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4150)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)