LabhSinghShergill 7ਸਾਧ ਨੇ ਆਪਣਾ ਮੰਤਰ ਪੜ੍ਹ ਕੇ ਦੱਸ ਦਿੱਤਾ ਕਿ ਕਿਸੇ ਨੇ ਕੁਝ ਖਵਾਇਆ ਹੈ, ਤੁਸੀਂ ਮੰਗਲਵਾਰ ...
(4 ਜੂਨ 2025)


ਇਹ ਕੋਈ ਢਾਈ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਪਿੰਡ ਢੰਡਿਆਲ ਰਹਿੰਦੇ ਸੀ
ਉਹ ਸਮੇਂ ਅਤੇ ਅੱਜ ਦੇ ਸਮੇਂ ਵਿੱਚ ਬੜਾ ਫਰਕ ਹੈਇਹ ਕੋਈ ਸਦੀਆਂ ਬੀਤਣ ਦੀਆਂ ਗੱਲਾਂ ਨਹੀਂ। ਉਦੋਂ ਖਾਣ-ਪੀਣ‌ ਐਨਾ ਜ਼ਹਿਰੀਲਾ ਨਹੀਂ ਸੀ ਹੁੰਦਾ, ਜਿੰਨਾ ਅੱਜ ਹੋ ਚੁੱਕਿਆ ਹੈਉਸ ਸਮੇਂ ਲੋਕਾਂ ਨੂੰ ਐਨੀਆਂ ਗੰਭੀਰ ਬਿਮਾਰੀਆਂ ਵੀ ਨਹੀਂ ਸਨ ਚਿੰਬੜੀਆਂ ਹੋਈਆਂਬਲੱਡ-ਪ੍ਰੈੱਸ਼ਰ, ਸ਼ੂਗਰ, ਹਾਰਟ-ਅਟੈਕ, ਤੇਜ਼ਾਬ ਬਣਨਾ, ਪਲੇਟਲੈੱਟ ਘਟਣਾ, ਡੇਂਗੂ, ਕਾਲਾ ਪੀਲੀਆ ਆਦਿ ਨੂੰ ਪਿੰਡਾਂ ਵਿੱਚ ਬਹੁਤ ਘੱਟ ਲੋਕ ਜਾਣਦੇ ਸਨ ਜੇ ਕਦੀ ਕਿਸੇ ਦਾ ਬੁਖਾਰ ਨਾ ਉੱਤਰਦਾ ਤਾਂ ਇਹ ਕਿਹਾ ਜਾਂਦਾ ਕਿ ਪਾਣੀ ਝਾਰਾ ਹੈ, ਪਿੰਡ ਵਿੱਚ ਜਾਂ ਕਿਸੇ ਲਾਗਲੇ ਪਿੰਡ ਵਿੱਚੋਂ ਕਿਸੇ ਸਾਧ ਤੋਂ ਤਿੰਨ ਡੰਗ ਪਾਣੀ ਝਾਰੇ ਦਾ ਹਥੌਲਾ (ਫਾਂਡਾ) ਪਵਾ ਲੈਣਾ, ਬੰਦੇ ਨੇ ਠੀਕ ਹੋ ਜਾਣਾਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਸ਼ਾਇਦ ਯਕੀਨ ਸੀ ਪਰ ਅਸਲ ਵਿੱਚ ਇਹ ਪਾਣੀ ਝਾਰਾ (ਟਾਈਫਾਇਡ) ਕੁਝ ਦਿਨ ਲੈ ਕੇ ਆਪਣੇ ਆਪ ਸਰੀਰਕ ਆਰਾਮ ਨਾਲ ਠੀਕ ਹੋ ਜਾਂਦਾ ਹੈਕੀਤਾ ਹਥੌਲਾ ਕੰਮ ਕਰਦਾ ਸੀ ਜਾਂ ਨਹੀਂ ਪਰ ਬੰਦੇ ਦਾ ਆਪਣਾ ਵਿਸ਼ਵਾਸ ਉਸ ਨੂੰ ਠੀਕ ਕਰ ਦਿੰਦਾ ਸੀ। ਬੱਲੇ ਬੱਲੇ ਫਾਂਡੇ ਵਾਲੇ ਕਿਸੇ ਬਾਬੇ ਦੀ ਹੋ ਜਾਂਦੀਇਹੋ ਜਿਹੇ ਛੋਟੇ ਸਾਧ ਬਾਬਿਆਂ ਤੋਂ ਇਲਾਵਾ ਕੁਝ ਆਪੇ ਬਣੇ ਵੱਡੇ ਪੱਧਰ ਦੇ ਸਿਆਣੇ (ਮਾਲਵੇ ਵਿੱਚ ਸਿਆਣਾ ਸ਼ਬਦ ਧਾਗੇ-ਤਵੀਤ ਦੇਣ ਵਾਲਾ, ਓਪਰੀਆਂ ਸ਼ੈਆਂ ਕੱਢਣ ਵਾਲੇ ਨੂੰ ਕਿਹਾ ਜਾਂਦਾ ਹੈ) ਵੀ ਹੁੰਦੇ ਹਨ, ਜੋ ਭੋਲੇ-ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਜਾਲ਼ ਵਿੱਚ ਅਜਿਹਾ ਫਸਾਉਂਦੇ ਹਨ ਕਿ ਅਗਿਆਨ ਵੱਸ ਲੋਕ ਇਹ ਹੀ ਸਮਝਣ ਲੱਗ ਜਾਂਦੇ ਹਨ ਕਿ ਸਾਡੀ ਸਮੱਸਿਆ ਦਾ ਹੱਲ ਇਸੇ ਕੋਲ ਹੈਇਹੋ ਜਿਹੇ ਬਾਬੇ ਦੇ ਚੱਕਰ ਵਿੱਚ ਫਸ ਕੇ ਆਪਣੀ ਆਰਥਿਕ ਲੁੱਟ ਦੀ ਗੱਲ ਮੈਨੂੰ ਮੇਰੇ ਇੱਕ ਰਿਸ਼ਤੇਦਾਰ ਨੇ ਸੁਣਈਉਹ ਦੱਸਣ ਲੱਗ, “ਮੇਰੀ ਪਾਚਣ ਕਿਰਿਆ ਗੜਬੜਾ ਜਾਣ ਕਰਕੇ ਚੰਗੀ ਤਰ੍ਹਾਂ ਭੁੱਖ ਨਹੀਂ ਸੀ ਲਗਦੀ। ਕਈ ਡਾਕਟਰਾਂ ਤੋਂ ਦਵਾ ਦਾਰੂ ਕੀਤੀ ਪਰ ਸਮੱਸਿਆ ਉਵੇਂ ਦੀ ਉਵੇਂ ਬਣੀ ਰਹੀਜਦੋਂ ਕਿਸੇ ਤਰ੍ਹਾਂ ਵੀ ਅਰਾਮ ਨਾ ਪਿਆ ਤਾਂ ਰਿਸ਼ਤੇਦਾਰ ਅਤੇ ਜਾਣਕਾਰ ਲੋਕ ਲੱਗੇ ਆਪਣੀਆਂ ਸਲਾਹਾਂ ਦੇਣ ... ਐਂ ਕਰੋ ... ਫਲਾਣੀ ਜਗ੍ਹਾ ਇੱਕ ਸਿਆਣਾ ਐ। ਓਪਰੀਆਂ ਸ਼ੈਆਂ ਦਾ ਪੱਕਾ ਇਲਾਜ ਕਰਦਾ ਐ। ਤੁਸੀਂ ਉਸ ਕੋਲ ਜਾ ਕੇ ਦੇਖੋ

“ਸਾਡੇ ਘਰਦਿਆਂ ਦੇ ਵੀ ਸ਼ਾਇਦ ਗੱਲ ਮਨ ਲੱਗ ਗਈ ਪਰ ਮੈਨੂੰ ਇਨ੍ਹਾਂ ਗੱਲਾਂ ਵਿੱਚ ਕੋਈ ਬਹੁਤਾ ਯਕੀਨ ਨਹੀਂ ਸੀਮੇਰੇ ਨਾਂਹ ਨਾਂਹ ਕਰਦਿਆਂ ਧੱਕੇ ਨਾਲ ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਜ਼ੋਰ ਪਾਉਣ ’ਤੇ ਇੱਕ ਦੱਸੇ ਗਏ ਥਾਂ-ਟਿਕਾਣੇ ’ਤੇ ਕਰਿਆ ਕਰਾਇਆ ਜਾਂ ਖਾਧਾ-ਖਵਾਇਆ ਕੱਢਣ ਵਾਲੇ ਬਾਬੇ ਕੋਲ ਪਹੁੰਚ ਗਏਉਸ ਸਾਧ ਨੇ ਆਪਣਾ ਮੰਤਰ ਪੜ੍ਹ ਕੇ ਦੱਸ ਦਿੱਤਾ ਕਿ ਕਿਸੇ ਨੇ ਕੁਝ ਖਵਾਇਆ ਹੈ, ਤੁਸੀਂ ਮੰਗਲਵਾਰ ਵਾਲੇ ਦਿਨ ਆਹ-ਆਹ ਚੀਜ਼ਾਂ ਤੇ ਪੰਜ ਬੋਰਾਂ ਦਾ ਪਾਣੀ, ਸੱਤ ਅਲੱਗ-ਅਲੱਗ ਦ੍ਰਖਤਾਂ ਦੇ ਪੱਤੇ ਤੇ ਨਾਲ 1100 ਸੌ ਰੁਪਏ ਲੈ ਕੇ ਆ ਜਾਇਓ... ਅਸੀਂ ਦੱਸੇ ਦਿਨ ਸਾਰਾ ਸਾਮਾਨ ਲੈ ਕੇ ਸਾਧ ਦੇ ਡੇਰੇ ’ਤੇ ਪਹੁੰਚ ਗਏਡੇਰੇ ਵਿੱਚ ਸਾਧ ਬਾਬਾ ਆਪਣੇ ਇੱਕ ਕਮਰੇ ਵਿੱਚ ਧੂਣੇ ਦੇ ਕੋਲ ਬੈਠਾ ਸੀਕਮਰੇ ਵਿੱਚ ਬੈਠਣ ਲਈ ਬੋਰੀਆਂ ਵਿਛੀਆਂ ਹੋਈਆਂ ਸਨਅਸੀਂ ਜਾ ਕੇ ਨਮਸਕਾਰ ਕਰਕੇ ਬੈਠ ਗਏਥੋੜ੍ਹੇ ਚਿਰ ਬਾਅਦ ਸ਼ੁਰੂ ਹੋਈ ਖਾਧਾ-ਖਵਾਇਆ ਕੱਢਣ ਦੀ ਪ੍ਰਕਿਰਿਆਇਸ ਸਾਰੀ ਪ੍ਰਕਿਰਿਆ ਦੇ ਅਰੰਭ ਤੋਂ ਪਹਿਲਾਂ ਸਾਧ ਉੱਠ ਕੇ ਨਾਲ ਬਾਹਰ ਪੀਰ ਦੀ ਬਣਾਈ ਹੋਈ ਸਮਾਧ ਵਾਲੇ ਕਮਰੇ ਵਿੱਚ ਗਿਆ ਤੇ ਥੋੜ੍ਹੀ ਦੇਰ ਬਾਅਦ ਆਪਣੀ ਚੌਕੀ ਵਾਲੀ ਥਾਂ ’ਤੇ ਆ ਕੇ ਬੈਠ ਗਿਆ... ਸਾਧ ਲੱਗ ਪਿਆ ਉੱਚੀ-ਉੱਚੀ ਮੰਤਰ ਪੜ੍ਹਨਸਾਡੇ ਘਰ ਵਾਲੇ ਪਹਿਲਾਂ ਤਾਂ ਮੈਨੂੰ ਇੱਥੇ ਲਿਆਏ ਪਰ ਹੁਣ ਲੱਗ ਪਏ ਡਰਨ ਬਈ ਪਤਾ ਨਹੀਂ ਮੁੰਡੇ ਨੂੰ ਕੀ ਕਰੂਗਾਸਾਧ ਨੇ ਸਾਡੇ ਨਾਲ ਆਏ ਸਾਡੇ ਪ੍ਰਾਹੁਣੇ ਨੂੰ ਕਿਹਾ ਕਿ ਤੂੰ ਇਸ ਕੱਪ ਵੱਲ ਧਿਆਨ ਰੱਖਣੈ, ਇਸਦੇ ਡਿਗਣ ’ਤੇ ਫਟਾਫਟ ਮੈਨੂੰ ਫੜਾਉਣਾ ਐਸਾਡਾ ਪ੍ਰਾਹੁਣਾ ਚੁਕੰਨਾ ਹੋ ਗਿਆ। ਜਿਵੇਂ ਸਾਧ ਨੇ ਕਿਹਾ ਉਸ ਨੇ ਉਵੇਂ ਹੀ ਕੀਤਾਮੇਰਾ ਸਿਰ ਮੋਰ ਪੰਖੀ ਹਥੌਲਾ ਕਰਨ ਵਾਲੇ ਝਾੜੂ ਜਿਹੇ ਨਾਲ ਲੱਗੀ ਸੁਆਹ ਨਾਲ ਭਰ ਦਿੱਤਾਕੋਈ ਪੰਦਰਾਂ ਵੀਹ ਮਿੰਟ ਦੇ ਸਮੇਂ ਵਿੱਚ ਸਾਧ ਨੇ ਵੱਡੇ ਵੱਡੇ ਸਰਜਰੀ ਕਰਨ ਵਾਲੇ ਡਾਕਟਰਾਂ ਨੂੰ ਮਾਤ ਪਾ ਦਿੱਤੀਬਿਨਾਂ ਚੀਰਫਾੜ ਤੋਂ ਮੇਰੇ ਸਰੀਰ ਵਿੱਚੋਂ ਕਿਸੇ ਦੀ ਮੰਤਰ ਕਰਕੇ ਖਵਾਈ ਹੋਈ ਚੀਜ਼ ਕੱਢ ਬਾਹਰ ਮਾਰੀਕੱਢਿਆ ਹੋਇਆ ਇਹ ਹੱਡੀਆਂ ਨੁਮਾ ਚੂਰਾ ਸਾਧ ਨੇ ਇੱਕ ਕਾਗਜ਼ ਵਿੱਚ ਪਾ ਕੇ ਸਾਨੂੰ ਫੜਾਉਂਦਿਆਂ ਕਿਹਾ, “ਦੇਖੋ! ਕਿਸੇ ਦੁਸ਼ਟ ਨੇ ਥੋਡੇ ਮੁੰਡੇ ਨਾਲ ਕੀ ਕੀਤਾ ਸੀ, ਇਹ ਖਵਾਇਆ ਸੀ

“ਘਰਦਿਆਂ ਨੂੰ ਸ਼ਾਇਦ ਕੁਝ ਸਕੂਨ ਮਿਲਿਆ ਹੋਵੇ ਪਰ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਕਿ ਬਿਨਾਂ ਕਿਸੇ ਦਰਦ, ਬਿਨਾਂ ਕਿਸੇ ਚੀਰ ਫਾੜ ਦੇ ਇਵੇਂ ਕੋਈ ਚੀਜ਼ ਮੇਰੇ ਸਰੀਰ ਵਿੱਚੋਂ ਬਾਹਰ ਕਿਵੇਂ ਆ ਗਈ? ਉਸ ਸਮੇਂ ਮੈਂ ਬੋਲ ਤਾਂ ਨਾ ਸਕਿਆ ਪਰ ਮੈਨੂੰ ਲੱਗਿਆ ਕਿ ਸਾਧ ਨੇ ਸਾਨੂੰ ਮੂਰਖ ਬਣਾਇਆ ਹੈਅਸਲ ਵਿੱਚ ਬਾਅਦ ਵਿੱਚ ਰਸਾਇਣਾਂ ਬਾਰੇ ਪੜ੍ਹਨ ’ਤੇ ਪਤਾ ਚੱਲਿਆ ਕਿ ਉਸ ਨੇ ਐਲੁਮੀਨੀਅਮ ਦੇ ਕੱਪ ਨੂੰ ਮਰਕਰੀ ਕਲੋਰਾਈਡ ਕੈਮੀਕਲ ਲਾਇਆ ਹੋਇਆ ਸੀਜਦੋਂ ਇਹ ਮਰਕਰੀ ਕਲੋਰਾਈਡ ਐਲੁਮੀਨੀਅਮ ਨਾਲ ਪ੍ਰਤੀਕਿਰਿਆ ਕਰਦਾ ਹੈ ਤਾਂ ਐਲੁਮੀਨੀਅਮ ਸੁਆਹ ਦੇ ਰੂਪ ਵਿੱਚ ਕੱਪ ਤੋਂ ਪਾਪੜੀਆਂ ਬਣ ਕੇ ਲਹਿਣ ਲਗਦਾ ਹੈ, ਹੋਰ ਕੁਝ ਨਹੀਂਇਹੋ ਜਿਹੇ ਪਖੰਡੀ ਸਾਧ ਆਮ ਲੋਕਾਂ ਨੂੰ ਬੁੱਧੂ ਬਣਾ ਕੇ ਓਪਰੀਆਂ ਸ਼ੈਆਂ ਦਾ ਸਾਇਆ ਦੂਰ ਕਰਨ ਦੇ ਬਹਾਨੇ ਲੋਕਾਂ ਦੀ ਚੰਗੀ ਆਰਥਿਕ ਲੁੱਟ ਕਰਦੇ ਹਨਅਸਲ ਵਿੱਚ ਅਸੀਂ ਇਨ੍ਹਾਂ ਕਰਨ-ਕਰਾਉਣ ਵਾਲੇ ਚੱਕਰਾਂ ਵਿੱਚੋਂ ਅਜੇ ਵੀ ਨਹੀਂ ਨਿਕਲੇ, ਜਿਸਦਾ ਫਾਇਦਾ ਇਹੋ ਜਿਹੇ ਵਿਹਲੜ ਸਾਧ ਉਠਾਉਂਦੇ ਰਹਿੰਦੇ ਹਨ

ਮੇਰੇ ਪੁੱਛਣ ’ਤੇ ਕਿ ਉਸ ਦਾ ਇਹ ਸਰੀਰਕ ਮਰਜ਼ ਕਿਵੇਂ ਠੀਕ ਹੋਇਆ? ਰਿਸ਼ਤੇਦਾਰ ਨੇ ਦੱਸਿਆ ਕਿ ਸੰਗਰੂਰ ਸ਼ਹਿਰ ਵਿੱਚ ਸਾਡੇ ਅੱਗੇ ਰਿਸ਼ਤੇਦਾਰਾਂ ਦਾ ਜਾਣਕਾਰ ਇੱਕ ਬਹੁਤ ਹੀ ਸੁਲਝਿਆ ਹੋਇਆ ਤਜਰਬੇਕਾਰ ਵੈਦ, ਜਿਸ ਨੂੰ ਉਹ ਸਾਰੇ ਅੰਕਲ ਸ਼ੇਰ ਮੁਹੰਮਦ ਕਹਿੰਦੇ ਸਨ, ਜੋ ਹੁਣ ਫੌਤ ਹੋ ਚੁੱਕੇ ਹਨ, ਉਹ ਨਬਜ਼ ਪੜ੍ਹਨ ਵਿੱਚ ਮਾਹਿਰ ਸੀ। ਮੈਨੂੰ ਉਸ ਕੋਲ ਭੇਜਿਆ। ਉਸ ਨੇ ਨਬਜ਼ ਦੇਖ ਕੇ ਕਿਹਾ ਕਿ ਮਿਹਦੇ ਨੂੰ ਥੋੜ੍ਹੀ ਗਰਮਾਇਸ਼ ਦੀ ਲੋੜ ਹੈ। ਉਸ ਨੇ ਇੱਕ ਛੋਟਾ ਜਿਹਾ ਨੁਸਖਾ ਦੱਸਿਆ। ਮੈਂ ਅੱਠ-ਦਸ ਦਿਨਾਂ ਵਿੱਚ ਠੀਕ ਹੋ ਗਿਆ

ਅਸਲ ਵਿੱਚ ਸਰੀਰ ਨੂੰ ਲੋੜ ਦਵਾ-ਦਾਰੂ ਦੀ ਹੁੰਦੀ ਹੈ, ਅਗਿਆਨ ਵੱਸ ਅਸੀਂ ਲੋਕ ਇਸ ਨੂੰ ਓਪਰੀਆਂ ਸ਼ੈਆਂ ਦਾ ਸਾਇਆ ਮੰਨ ਕੇ ਪਖੰਡੀ ਸਾਧਾਂ ਦੇ ਚੱਕਰਾਂ ਵਿੱਚ ਫਸ ਕੇ ਆਪਣੇ ਰੋਗ ਨੂੰ ਹੋਰ ਵਧਾ ਲੈਂਦੇ ਹਾਂ, ਜੋ ਕਈ ਵਾਰ ਜਾਨਲੇਵਾ ਸਾਬਤ ਹੋ ਜਾਂਦਾ ਹੈਲੋੜ ਹੈ ਸਾਨੂੰ ਇਹੋ ਜਿਹੀਆਂ ਗੱਲਾਂ ਨੂੰ ਤਰਕ ਨਾਲ ਸੋਚਣ ਦੀ ਤੇ ਇਹੋ ਜਿਹੇ ਚੱਕਰਾਂ ਵਿੱਚ ਫਸੇ ਲੋਕਾਂ ਨੂੰ ਸਮਝਾਉਣ ਦੀ ਤਾਂ ਕਿ ਸਾਡੀ ਮਿਹਨਤ ਦੀ ਕਮਾਈ ਨੂੰ ਕੋਈ ਇਸ ਤਰ੍ਹਾਂ ਸਾਨੂੰ ਮੂਰਖ ਬਣਾ ਕੇ ਸਾਡੇ ਤੋਂ ਲੁੱਟ ਨਾ ਸਕੇਅਸਲ ਵਿੱਚ ਇਹ ਕਰਿਆ ਕਰਾਇਆ ਕੁਝ ਨਹੀਂ ਹੁੰਦਾਨਾਲੇ ਆਦਮੀ ਕੋਲ ਐਡੀ ਕਿਹੜੀ ਅਦ੍ਰਿਸ਼ ਤਾਕਤ ਹੈ, ਜੋ ਦੂਰ ਤੋਂ ਹੀ ਦੂਸਰੇ ਕਿਸੇ ਇਨਸਾਨ ਨੂੰ ਨੁਕਸਾਨ ਪਹੁੰਚਾ ਸਕੇਮਾਨਸਿਕ ਤੌਰ ’ਤੇ ਕਮਜ਼ੋਰ ਆਦਮੀ ਹੀ ਇਹੋ ਜਿਹੇ ਵਹਿਮ ਦਾ ਸ਼ਿਕਾਰ ਹੁੰਦਾ ਹੈ ਕਿ ਕਿਸੇ ਨੇ ਉਸ ਉੱਤੇ ਕੋਈ ਜਾਦੂ-ਟੂਣਾ ਕਰਵਾ ਦਿੱਤਾ ਹੈਜੇਕਰ ਆਦਮੀ ਅੰਦਰੋਂ ਮਜ਼ਬੂਤ ਹੈ ਤਾਂ ਇਸ ਤਰ੍ਹਾਂ ਦੇ ਵਹਿਮ ਉਸ ਉੱਤੇ ਕੋਈ ਅਸਰ ਨਹੀਂ ਕਰਦੇਵਿਗਿਆਨ ਦੇ ਪਸਾਰੇ ਨਾਲ ਇਹੋ ਜਿਹੇ ਢੌਂਗੀਆਂ ਦੇ ਪਾਜ ਖੁੱਲ੍ਹ ਰਹੇ ਹਨਅੱਜ ਸੋਸ਼ਲ ਮੀਡੀਆ ਦੇ ਰੂਪ ਵਿੱਚ ਸਾਡੇ ਕੋਲ ਇੱਕ ਬਹੁਤ ਵੱਡਾ ਹਥਿਆਰ ਹੈ, ਇਸਦੇ ਮਾਧਿਅਮ ਨਾਲ ਅਸੀਂ ਇਨ੍ਹਾਂ ਮਾੜੀ ਸੋਚ ਵਾਲਿਆਂ ਤੋਂ ਜਨ ਸਧਾਰਨ ਨੂੰ ਚੌਕਸ ਅਤੇ ਜਾਗਰੂਕ ਕਰਕੇ ਉਨ੍ਹਾਂ ਦਾ ਸਮਾਂ ਅਤੇ ਧਨ ਬਚਾਉਣ ਵਿੱਚ ਮਦਦ ਕਰ ਸਕਦੇ ਹਾਂ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author