JaspalSLoham7ਮੈਂ ਬਜ਼ਾਰ ਜਾ ਕੇ ਇੱਕ ਰੱਸੀ ਅਤੇ ਕਾਫੀ ਸਾਰੀਆਂ ਚੂੰਢੀਆਂ ਲੈ ਆਇਆ। ਅਗਲੇ ਦਿਨ ਮੈਂ ...
(20 ਅਕਤੂਬਰ 2025)

 

ਉਦੋਂ ਮੈਂ ਸ਼ਹਿਰ ਦੇ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਸੀ ਤੇ ਇੱਕ ਮੁਖੀ ਹੋਣ ਦੇ ਨਾਤੇ ਮੈਨੂੰ ਰੋਜ਼ਾਨਾ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀ ਸਨਡੀ.ਈ.ਓ. ਅਤੇ ਬਲਾਕ ਦਫਤਰਾਂ ਤੋਂ ਜੋ ਡਾਕ ਆਉਂਦੀ ਸੀ, ਉਸਦਾ ਤੁਰੰਤ ਨਿਪਟਾਰਾ ਕਰਨਾ ਜ਼ਰੂਰੀ ਹੁੰਦਾ ਸੀਇਸ ਤਰ੍ਹਾਂ ਦੇ ਕੁਝ ਕੰਮ ਮਿਤੀ ਬੱਧ ਹੁੰਦੇ ਸਨਕਈ ਸਰਕਾਰੀ ਪੱਤਰਾਂ ਉੱਤੇ ਜਲਦੀ ਜਬਾਬ ਦੇਣ ਲਈ ਲਿਖਿਆ ਹੁੰਦਾ ਸੀ। ਅਜਿਹੇ ਪੱਤਰਾਂ ਦਾ ਪਹਿਲ ਦੇ ਅਧਾਰ ’ਤੇ ਕੰਮ ਕਰਨਾ ਪੈਂਦਾ ਸੀਮੇਰੇ ਕੰਮ ਕਰਨ ਦਾ ਇੱਕ ਵੱਖਰਾ ਜਿਹਾ ਢੰਗ ਸੀਸ਼ਾਮ ਨੂੰ ਘਰ ਵਿੱਚ ਇੱਕ ਪਰਚੀ ’ਤੇ ਸਕੂਲ ਦੇ ਸਾਰੇ ਅਤੀ ਜ਼ਰੂਰੀ ਅਤੇ ਘੱਟ ਜ਼ਰੂਰੀ ਕੰਮ ਲਿਖ ਲੈਂਦਾ ਸੀਸਕੂਲ ਜਾਣ ਵੇਲੇ ਇਹ ਨਿੱਕੀ ਜਿਹੀ ਪਰਚੀ ਕਮੀਜ਼ ਦੀ ਜੇਬ ਵਿੱਚ ਪਾ ਲੈਂਦਾ ਸੀਡਿਊਟੀ ਸਮੇਂ ਪਰਚੀ ਤੋਂ ਪੜ੍ਹ ਕੇ ਪਹਿਲਾਂ ਜ਼ਰੂਰੀ ਕੰਮ ਨਿਪਟਾ ਲਈਦੇ ਸੀਇਨ੍ਹਾਂ ਸਾਰੇ ਕਾਰਜਾਂ ਵਿੱਚ ਅਧਿਆਪਕਾਂ ਦੇ ਕੰਮਾਂ, ਵਿਦਿਆਰਥੀਆਂ ਦੇ ਕੰਮ, ਪੈਨਸ਼ਨਰਾਂ ਦੇ ਕੰਮਾਂ ਅਤੇ ਲੋਕਾਂ ਦੇ ਕੰਮਾਂ ਨੂੰ ਪਹਿਲ ਦਿੰਦਾ ਸੀਪੈਨਸ਼ਨਾਂ ਦੇ ਅਕਸਰ ਹੀ ਮੈਡੀਕਲ ਬਿੱਲ ਆਉਂਦੇ ਸਨ। ਉਹ ਤਾਂ ਮੈਂ ਨਾਲ ਦੀ ਨਾਲ ਹੀ ਪਹਿਲ ਦੇ ਅਧਾਰ ’ਤੇ ਨਿਪਟਾ ਦਿੰਦਾ ਸੀਕਦੇ ਵੀ ਦੇਰੀ ਨਹੀਂ ਕਰਦਾ ਸੀਤਨਖਾਹ ਦੇ ਬਿੱਲ ਅਧਿਆਪਕ ਸਾਥੀ ਆਨਲਾਈਨ ਕਰਦੇ ਸਨ ਅਤੇ ਉਹਨਾਂ ਨਾਲ ਮਿਲ ਬੈਠ ਕੇ ਇਹ ਦੇਖ ਲਈਦੇ ਸਨਅਧਿਆਪਕਾਂ ਦੀਆਂ ਸਮੇਂ ਸਿਰ ਸਲਾਨਾ ਤਰੱਕੀਆਂ ਲਾ ਦਿੰਦੇ ਸਨਕਈ ਅਧਿਆਪਕਾਂ ਨੂੰ ਉਹਨਾਂ ਦੀ ਸਲਾਨਾ ਤਰੱਕੀ ਯਾਦ ਨਹੀਂ ਹੁੰਦੀ ਸੀ। ਉਹਨਾਂ ਦੇ ਵੇਰਵੇ ਮੇਰੀ ਡਾਇਰੀ ਵਿੱਚ ਦਰਜ ਹੁੰਦੇ ਸਨਅਧਿਆਪਕਾਂ ਦੀ ਸਲਾਨਾ ਤਰੱਕੀ ਲਾ ਕੇ ਫਿਰ ਉਹਨਾਂ ਨੂੰ ਦੱਸ ਦਿੰਦੇ ਸੀਕਈ ਦਿਨ ਪਹਿਲਾਂ ਹੀ ਮੈਂ ਇੱਕ ਕਾਪੀ ਦੇ ਵਿੱਚ ਤਰੱਕੀ ਲਾ ਕੇ ਰੱਖਦਾ ਸੀਇਹ ਮੈਂ ਆਨਲਾਈਨ ਦੇ ਨਾਲ ਮਿਲਾ ਲੈਂਦਾ ਸੀ

ਮੇਰੇ ਮਿਹਨਤੀ ਸਾਥੀ ਅਧਿਆਪਕਾਂ ਨੇ ਇਸ ਕਾਰਜ ਵਿੱਚ ਵਧੀਆ ਰੋਲ ਨਿਭਾਇਆਇਹ ਤਾਂ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਸੀ ਕਿ ਉਹ ਖੁਦ ਹੀ ਕੰਮ ਆਪਣੇ ਆਪ ਕਰੀ ਜਾਂਦੇ ਸਨਕਦੇ ਵੀ ਕਿਸੇ ਨੇ ਕੰਮ ਕਰਨ ਤੋਂ ਨਾਂਹ ਨਹੀਂ ਕੀਤੀ ਸਗੋਂ ਫਟਾਫਟ ਕੰਮ ਕਰ ਦਿੰਦੇ ਸਨਸਕੂਲ ਇਮਾਰਤ ਦਾ ਨਿਰਮਾਣ ਕਰਨਾ, ਗ੍ਰਾਂਟਾਂ ਖਰਚ ਕਰਨੀਆਂ, ਸਾਇੰਸ ਟੂਰ, ਵਿਦਿਆਰਥੀ ਟੂਰ, 26 ਜਨਵਰੀ ਅਤੇ 15 ਅਗਸਤ ਨੂੰ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਾਉਣੀ, ਪਰੇਡ ਵਿੱਚ ਹਿੱਸਾ ਦਿਵਾਉਣਾ, ਸਾਇੰਸ-ਮੈਥ ਮੇਲੇ ਕਰਾਉਣੇ, ਇਹ ਸਾਰਾ ਕਾਰਜ ਮੇਰੇ ਮਿਹਨਤੀ ਅਧਿਆਪਕ ਆਪ ਹੀ ਕਰੀ ਜਾਂਦੇ ਸਨਸਾਰੇ ਆਪਣੇ ਫਰਜ਼ਾਂ ਤੋਂ ਜਾਣੂ ਸਨ, ਇਸ ਵਿੱਚ ਕੋਈ ਸ਼ੱਕ ਨਹੀਂ ਸੀ

ਡਾਕ ਦੇ ਕੰਮ ਕਰਨੇ ਅਤੀ ਜ਼ਰੂਰੀ ਹੁੰਦੇ ਸਨ। ਦੂਸਰੇ ਸਕੂਲਾਂ ਵਿੱਚ ਡਾਕ ਲਿਜਾਣ ਵਿੱਚ ਅਧਿਆਪਕ ਸਹਿਯੋਗ ਦਿੰਦੇ ਸਨਮੇਰੇ ਅਧਿਆਪਕ ਆਪਣੇ ਕਾਰਜ ਬਾਖੂਬੀ ਨਾਲ ਨਿਭਾ ਲੈਂਦੇ ਸਨਮੈਂ ਦਸਵੀਂ ਜਮਾਤ ਨੂੰ ਸਾਇੰਸ ਪੜ੍ਹਾ ਕੇ ਸਾਥੀ ਅਧਿਆਪਕਾਂ ਦੇ ਕਾਰਜ ਵਿੱਚ ਇੱਕ ਹੋਰ ਪਹੀਏ ਵਾਂਗ ਜੁੜ ਜਾਂਦਾ ਸੀਇੱਕ ਵਾਰ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸੂਬੇ ਦੇ ਸਾਰੇ ਲੇਖਕ ਅਧਿਆਪਕਾਂ, ਮੁਖੀਆਂ ਅਤੇ ਮੁਲਾਜ਼ਮਾਂ ਨੂੰ ਇੱਕ ਦਿਨ ਵਾਸਤੇ ਐਡੀਟੋਰੀਅਮ ਹਾਲ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਬੁਲਾਇਆਉੱਥੇ ਵੱਖ ਵੱਖ ਬੁਲਾਰਿਆਂ ਅਤੇ ਅਧਿਕਾਰੀਆਂ ਨੇ ਆਪਣੇ ਆਪਣੇ ਵਿਚਾਰ ਰੱਖੇ, ਖੁੱਲ੍ਹ ਕੇ ਗੱਲਾਂਬਾਤਾਂ ਕੀਤੀਆਂਅੰਤ ਵਿੱਚ ਸਿੱਖਿਆ ਸਕੱਤਰ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਅਧਿਆਪਕਾਂ ਵਿੱਚ ਬਹੁਤ ਸਾਰੇ ਲੇਖਕ ਹਨ, ਚੰਗੀਆਂ ਲਿਖਤਾਂ ਲਿਖ ਰਹੇ ਹਨ, ਕਿਤਾਬਾਂ ਛਪਵਾ ਰਹੇ ਹਨ, ਉਹਨਾਂ ਦੇ ਉਪਰਾਲੇ ਬਹੁਤ ਵੱਡੇ ਹਨਚੰਗੀ ਗੱਲ ਹੈਉਹਨਾਂ ਕਿਹਾ ਕਿ ਸਾਰੇ ਲੇਖਕਾਂ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਨੂੰ ਵੀ ਲਿਖਣ ਲਈ ਪ੍ਰੇਰਤ ਕਰਨਇਹ ਲਿਖਣ ਦੀ ਚੇਟਕ ਵੀ ਉਹਨਾਂ ਨੂੰ ਲਾਈ ਜਾਵੇਉਹਨਾਂ ਉਮੀਦ ਜਤਾਈ ਕਿ ਸਾਰੇ ਜਣੇ ਜ਼ਰੂਰ ਇਹ ਹੰਭਲਾ ਮਾਰਨਗੇਉਹਨਾਂ ਕਿਹਾ ਕਿ ਇੱਕ ਪੱਤਰ ਜਲਦੀ ਹੀ ਅਧਿਆਪਕ ਲੇਖਕਾਂ ਬਾਰੇ ਜਾਰੀ ਹੋ ਜਾਵੇਗਾ ਤੇ ਉਹ ਹਰੇਕ ਮਹੀਨੇ ਦੇ ਵਿੱਚ ਇੱਕ ਦਿਨ ਆਪਣੇ ਸਾਹਿਤਕ ਸਮਾਗਮ ਵਿੱਚ ਜਾ ਸਕਣਗੇਲੇਖਕ ਅਧਿਆਪਕਾਂ ਨੂੰ ਛੁੱਟੀ ਨਹੀਂ ਲੈਣੀ ਪਵੇਗੀਇਸ ਪੱਤਰ ਦੇ ਅਧਾਰ ’ਤੇ ਉਹ ਆਪਣੇ ਸਮਾਗਮ ਵਿੱਚ ਜਾ ਸਕਣਗੇ

ਸਮਾਗਮ ਦੇ ਆਖਰੀ ਸਮੇਂ ਕੁਝ ਅਧਿਆਪਕਾਂ ਨੇ ਆਪਣੀਆਂ ਕਿਤਾਬਾਂ ਸਿੱਖਿਆ ਸਕੱਤਰ ਤੋਂ ਜਾਰੀ ਕਰਵਾਈਆਂਉੱਥੇ ਅਧਿਆਪਕਾਂ ਨੇ ਆਪਣੀਆਂ ਤਸਵੀਰਾਂ ਕਲਿੱਕ ਕੀਤੀਆਂਸਿੱਖਿਆ ਵਿਭਾਗ ਪੰਜਾਬ ਦਾ ਇਹ ਪਹਿਲਾ ਉਪਰਾਲਾ ਸੀ ਜਿਸ ਵਿੱਚ ਲੇਖਕ ਅਧਿਆਪਕਾਂ ਨੂੰ ਸੱਦਾ ਪੱਤਰ ਦੇ ਕੇ ਆਪਣੇ ਮੁੱਖ ਦਫਤਰ ਬੁਲਾਇਆਇਹ ਸਾਰੀਆਂ ਗੱਲਾਂ ਮੈਂ ਆਪਣੇ ਸਕੂਲ ਦੇ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂਮੇਰੇ ਅੰਦਰ ਵੀ ਇੱਕ ਛੋਟਾ ਜਿਹਾ ਵਲਵਲਾ ਸੀਇੱਕ ਦਿਨ ਮੈਂ ਸਾਰੀਆਂ ਜਮਾਤਾਂ ਵਿੱਚੋਂ ਅਧਿਆਪਕਾਂ ਦੇ ਸਹਿਯੋਗ ਨਾਲ ਚਾਹਵਾਨ ਵਿਦਿਆਰਥੀਆਂ ਨੂੰ ਚੁਣ ਲਿਆਉਹਨਾਂ ਵਿਦਿਆਰਥੀਆਂ ਨਾਲ ਮੈਂ ਆਪਣੇ ਵਿਚਾਰ ਸਾਂਝੇ ਕੀਤੇਮੈਂ ਉਹਨਾਂ ਨੂੰ ਕਿਹਾ ਕਿ ਬੇਟਾ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਆਪਾਂ ਸਿਰਫ ਇੱਕ ਦੋ ਪੰਨੇ ਲਿਖਿਆ ਕਰਾਂਗੇ। ਜੋ ਤੁਹਾਡੇ ਮਨ ਦੇ ਵਿੱਚ ਵਿਚਾਰ ਹੋਣ, ਉਹ ਤੁਸੀਂ ਸਭ ਉਸ ਪੰਨੇ ਉੱਪਰ ਲਿਖ ਦੇਣਾਸਭ ਤੋਂ ਪਹਿਲਾਂ ਤੁਸੀਂ ਆਪਣਾ ਰੋਲ ਨੰਬਰ, ਨਾਮ ਅਤੇ ਜਮਾਤ ਲਿਖਣਾਫਿਰ ਤੁਹਾਨੂੰ ਸਿਰਲੇਖ ਦੱਸਿਆ ਜਾਵੇਗਾ, ਉਹ ਲਿਖ ਦੇਣਾਉਸ ਤੋਂ ਬਾਅਦ ਦਿੱਤੇ ਸਿਰਲੇਖ ਅਨੁਸਾਰ ਜੋ ਤੁਹਾਡੇ ਆਪਣੇ ਮਨ ਦੇ ਵਲਵਲੇ ਹੋਣਗੇ, ਉਹ ਲਿਖ ਦੇਣੇ

ਮੇਰੇ ਵਿਦਿਆਰਥੀਆਂ ਨੇ ਬੜੀ ਖੁਸ਼ੀ ਨਾਲ ਸਹਿਮਤੀ ਪ੍ਰਗਟਾਈਫਿਰ ਇੱਕ ਦਿਨ ਵਿਹਲੇ ਪੀਰਅਡ ਵਿੱਚ ਮੈਂ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਬੁਲਾ ਲਿਆਬੱਚੇ ਕਾਪੀਆਂ ਪੈੱਨ ਲੈ ਕੇ ਆ ਗਏਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਡਰਨਾ ਨਹੀਂ, ਘਬਰਾਉਣਾ ਨਹੀਂ, ਜੋ ਤੁਹਾਡੇ ਦਿਮਾਗ ਵਿੱਚ ਇਸ ਵਿਸ਼ੇ ਸਬੰਧੀ ਵਿਚਾਰ ਆਉਣ, ਉਹਨਾਂ ਨੂੰ ਸੁੰਦਰ ਵਾਕਾਂ ਵਿੱਚ ਤਰਤੀਬ ਦੇ ਦਿਓਜੋ ਤੁਸੀਂ ਸ਼ਬਦ ਲਿਖੋਗੇ, ਉਹ ਤੁਹਾਡੀ ਸਿਰਜਣਾ ਹੋਵੇਗੀ, ਉਹ ਤੁਹਾਡੇ ਵਿਚਾਰ ਹੋਣਗੇ

ਸਾਰੇ ਵਿਦਿਆਰਥੀ ਮੈ ਕਤਾਰਾਂ ਵਿੱਚ ਬਿਠਾ ਲਏਮੈਂ ਬਲੈਕ ਬੋਰਡ ’ਤੇ ਸਿਰਲੇਖ “ਜੇ ਮੈਂ ਹੋਵਾਂ ਪਿੰਡ ਦਾ ਸਰਪੰਚ” ਲਿਖ ਦਿੱਤਾਵਿਦਿਆਰਥੀਆਂ ਨੂੰ ਅੱਧਾ ਘੰਟਾ ਲਿਖਣ ਲਈ ਦੇ ਦਿੱਤਾਅੱਧੇ ਘੰਟੇ ਬਾਅਦ ਸਾਰੇ ਬੱਚਿਆਂ ਤੋਂ ਪੇਪਰ ਲੈ ਲਏਇਨ੍ਹਾਂ ਲੇਖਾਂ ਨੂੰ ਮੈਂ ਘਰ ਲੈ ਗਿਆਜਦੋਂ ਮੈਨੂੰ ਸਮਾਂ ਮਿਲਿਆ ਤਾਂ ਮੈਂ ਸਾਰੇ ਲੇਖ ਪੜ੍ਹ ਲਏਬੱਚਿਆਂ ਨੇ ਬਹੁਤ ਵਧੀਆ ਲਿਖਿਆ ਸੀਇਹ ਜੋ ਕੁਝ ਲਿਖਿਆ ਸੀ, ਵਿਦਿਆਰਥੀਆਂ ਦੀ ਆਪਣੀ ਸਿਰਜਣਾ ਸੀਮੈਂ ਸਾਰੇ ਬੱਚਿਆਂ ਦੇ ਲੇਖਾਂ ਉੱਤੇ ਸਟਾਰ ਬਣਾ ਦਿੱਤੇ, ਇਹ ਸੋਚਕੇ ਕਿ ਇਸ ਨਾਲ ਉਹਨਾਂ ਬੱਚਿਆਂ ਨੂੰ ਹੋਰ ਹੌਸਲਾ ਅਫਜ਼ਾਈ ਮਿਲੇਗੀ

ਮੈਂ ਬਜ਼ਾਰ ਜਾ ਕੇ ਇੱਕ ਰੱਸੀ ਅਤੇ ਕਾਫੀ ਸਾਰੀਆਂ ਚੂੰਢੀਆਂ ਲੈ ਆਇਆਅਗਲੇ ਦਿਨ ਮੈਂ ਅੱਧੀ ਛੁੱਟੀ ਤੋਂ ਪਹਿਲਾਂ ਦਫਤਰ ਦੇ ਨੇੜੇ ਇੱਕ ਰੱਸੀ ਬਰਾਂਡੇ ਦੇ ਇੱਕ ਥੰਮ੍ਹ ਤੋਂ ਦੂਜੇ ਥੰਮ੍ਹ ਨਾਲ ਬੰਨ੍ਹ ਦਿੱਤੀਸਾਰੇ ਲੇਖਾਂ ਨੂੰ ਰੱਸੀ ’ਤੇ ਰੱਖ ਕੇ ਚੂੰਢੀਆਂ ਲਾ ਦਿੱਤੀਆਂਸਾਰੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਸਾਰੇ ਲੇਖਾਂ ਨੂੰ ਦੇਖਣਾ ਹੈ, ਪੜ੍ਹਨਾ ਹੈਸਭ ਬੱਚਿਆਂ ਨੇ ਇਹ ਦੇਖਿਆ, ਪੜ੍ਹਿਆ। ਛੇਵੇਂ ਪੀਰੀਅਡ ਵਿੱਚ ਮੈਂ ਇਹ ਬੱਚੇ ਫਿਰ ਸੱਦ ਲਏਸਾਰੇ ਬੱਚਿਆਂ ਨੂੰ ਬਿਠਾ ਲਿਆਬੱਚਿਆਂ ਤੋਂ ਵਾਰੀ ਵਾਰੀ ਇਹ ਲੇਖ ਪੜ੍ਹਾਏਇਸ ਤਰ੍ਹਾਂ ਇੱਕ ਦੂਸਰੇ ਦੇ ਵਿਚਾਰ ਉਹਨਾਂ ਨੂੰ ਮਿਲ ਗਏ। ਵਿਚਾਰਾਂ ਦੀ ਸਾਂਝ ਹੋ ਗਈਬੱਚਿਆਂ ਦੇ ਗਿਆਨ ਵਿੱਚ ਹੋਰ ਵੀ ਵਾਧਾ ਹੋਣ ਲੱਗ ਪਿਆਸਾਰੇ ਬੱਚੇ ਖੁਸ਼ ਸਨ

ਇਸ ਤਰ੍ਹਾਂ ਮੈਂ ਹਰ ਹਫਤੇ ਇੱਕ ਦਿਨ ਬੱਚਿਆਂ ਲਈ ਕੱਢਦਾ। ਹਰ ਵਾਰੀ ਨਵਾਂ ਸਿਰਲੇਖ ਦਿੰਦਾਵਿਦਿਆਰਥੀਆਂ ਦੇ ਲੇਖਾਂ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਇਸ ਨੂੰ ਮੈਂ ਫੇਸਬੁੱਕ ਅਤੇ ਯੂ-ਟਿਊਬ ’ਤੇ ਪਾ ਦਿੰਦਾਇਸ ਤਰ੍ਹਾਂ ਉਹਨਾਂ ਬੱਚਿਆਂ ਨਾਲ ਮੇਰੀ ਹੋਰ ਨੇੜਤਾ ਹੋ ਗਈਇਸ ਕਾਰਜ ਰਾਹੀਂ ਉਹਨਾਂ ਬੱਚਿਆਂ ਵਿੱਚ ਹੋਰ ਕਾਬਲੀਅਤ ਉੱਭਰ ਕੇ ਸਾਹਮਣੇ ਆਉਣ ਲੱਗ ਪਈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰਿੰ. ਜਸਪਾਲ ਸਿੰਘ ਲੋਹਾਮ

ਪ੍ਰਿੰ. ਜਸਪਾਲ ਸਿੰਘ ਲੋਹਾਮ

Moga, Punjab, India.
WhatsApp: (91 - 97810 - 40140)
Email: (jaspal.loham@gmail.com)

More articles from this author