RajwinderPalSharma7ਰਾਵਣ ਉਹ ਹਨ, ਜੋ ਰਾਮ ਰਾਜ ਬਣਾਉਣ ਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਉਹਨਾਂ ਦਾ ਰਾਜ ...
(3 ਅਕਤੂਬਰ 2025)


ਟਰਨ ਟਰਨ... ਟਰਨ ਟਰਨ... ਅਚਾਨਕ ਫੋਨ ਦੀ ਘੰਟੀ ਵੱਜੀ

“ਹੈਲੋ! ਕੌਣ?” ਮੈਂ ਫ਼ੋਨ ਚੁੱਕਦਿਆਂ ਪੁੱਛਿਆ

“ਮੈਂ ਰਾਵਣ ਬੋਲਦਾਂ ...” ਅੱਗੋਂ ਆਵਾਜ਼ ਆਈ।

“ਐਨੀ ਰਾਤ ਨੂੰ ਕੌਣ ਮਜ਼ਾਕ ਕਰ ਰਿਹਾ?”

“ਮਜ਼ਾਕ ਨਹੀਂ ਕਰ ਰਿਹਾ... ਮੈਂ ਸੱਚਮੁੱਚ ਰਾਵਣ ਹੀ ਬੋਲਦਾ ਹਾਂ।”

“ਤੂੰ ਤਾਂ ਸਦੀਆਂ ਪਹਿਲਾਂ ਮਰ ਗਿਆ ਸੀ...।”

“ਮੈਂ ਤਾਂ ਸਦੀਆਂ ਪਹਿਲਾਂ ਮਰ ਗਿਆ ਸੀ, ਪ੍ਰੰਤੂ ਫਿਰ ਵੀ ਤੁਸੀਂ ਮੈਨੂੰ ਅੱਜ ਵੀ ਫੂਕਦੇ ਹੋ, ਅਜਿਹਾ ਕਿਉਂ?”

ਮੈਂ ਚੁੱਪ ਰਿਹਾ।

“ਹੁਣ ਬੋਲਦਾ ਕਿਉਂ ਨਹੀਂ?” ਅੱਗੋਂ ਫਿਰ ਆਵਾਜ਼ ਆਈ

“ਕਿਉਂ ਤੰਗ ਕਰੀ ਜਾਨਾ ਅੱਧੀ ਰਾਤ ਨੂੰ?”

“ਮੈਂ ਸਦੀਆਂ ਤੋਂ ਤੰਗ ਹੋ ਰਿਹਾਂ ...

“ਕਿਉਂ?” ਮੈਂ ਪੁੱਛਿਆ

“ਮੈਨੂੰ ਮੇਰੀ ਗ਼ਲਤੀ ਲਈ ਆਏ ਸਾਲ ਫੂਕਦੇ ਹੋ, ਪ੍ਰੰਤੂ ਆਪਣੀਆਂ ਗਲਤੀਆਂ ’ਤੇ ਪਰਦਾ ਪਾਉਂਦੇ ਹੋ

“ਕਿਹੜੀਆਂ ਗਲਤੀਆਂ?” ਮੈਂ ਪੁੱਛਿਆ।

“ਜਿਹੜੀਆਂ ਤੁਸੀਂ ਅੱਖਾਂ ਬੰਦ ਕਰਕੇ ਕਰਦੇ ਅਤੇ ਜਰਦੇ ਰਹਿੰਦੇ ਹੋ ਤੁਹਾਡੇ ਸਮਾਜ ਵਿੱਚ ਧੀਆਂ, ਭੈਣਾਂ ਸਰੁੱਖਿਅਤ ਨਹੀਂ ਪ੍ਰੰਤੂ ਮੈਂ ਸੀਤਾ ਨਾਲ ਕੋਈ ਵਧੀਕੀ ਨਹੀਂ ਕੀਤੀ। ਹਮੇਸ਼ਾ ਉਸਦਾ ਸਤਿਕਾਰ ਕੀਤਾਬਿਗਾਨੀ ਔਰਤ ਵੀ ਮੇਰੀ ਕੈਦ ਵਿੱਚ ਸਰੁੱਖਿਅਤ ਸੀ, ਪ੍ਰੰਤੂ ਤੁਹਾਡੇ ਸਮਾਜ ਵਿੱਚ ਤਾਂ ਧੀਆਂ ਭੈਣਾਂ ਆਪਣੇ ਘਰਾਂ ਵਿੱਚ ਵੀ ਸਰੁੱਖਿਅਤ ਨਹੀਂ, ਮਾੜਾ ਫਿਰ ਵੀ ਤੁਸੀਂ ਮੈਨੂੰ ਹੀ ਕਹਿੰਦੇ ਹੋਅਸਲੀ ਰਾਵਣ ਤਾਂ ਤੁਹਾਡੇ ਅੰਦਰ ਹੈ ਜਿਸਨੂੰ ਤੁਸੀਂ ਕਦੇ ਨਹੀਂ ਫੂਕਿਆ। ਤੁਸੀਂ ਆਪਣੀ ਸੋਚ ਨਹੀਂ ਬਦਲਦੇ, ਆਪਣੇ ਕੰਮ ਕਰਵਾਉਣ ਲਈ ਛਲ ਕਪਟ ਦਾ ਸਹਾਰਾ ਲੈਂਦੇ ਹੋ, ਤੇ ਮਾੜਾ ਮੈਨੂੰ ਕਹਿੰਦੇ ਹੋ?

“ਗੱਲ ਤੇਰੀ ਠੀਕ ਹੈ ਰਾਵਣ ਜੀ...” ਮੈਂ ਹੁੰਗਾਰਾ ਭਰਦਿਆਂ ਕਿਹਾ

“ਗੱਲਾਂ ਠੀਕ ਹੀ ਨਹੀਂ ਸਗੋਂ ਸਹੀ ਹਨਮੈਂ ਤਾਂ ਸਦੀਆਂ ਪਹਿਲਾਂ ਮਰ ਗਿਆ ਸੀ ਪ੍ਰੰਤੂ ਸਮਾਜ ਵਿੱਚ ਜੋ ਰਾਵਣ ਰਾਜ ਅੱਜ ਦੇ ਰਾਵਣਾ ਨੇ ਕਾਇਮ ਕੀਤਾ ਹੈ, ਉਸ ਬਾਰੇ ਕੀ ਸੋਚਿਆ?”

“ਕਿਹੜੇ ਰਾਵਣ?”

“ਤੂੰ ਤਾਂ ਜਮ੍ਹਾਂ ਹੀ ਉੱਲੂ ਆਂ...।” ਅੱਗੋਂ ਆਵਾਜ਼ ਆਈ, “ਤੈਨੂੰ ਕੋਈ ਸਮਝ ਨਹੀਂ, ਤੈਨੂੰ ਕੋਈ ਪਤਾ ਨਹੀਂ ਚਲਦਾ ...।”

ਲਗਾਤਾਰ ਮੈਨੂੰ ਲਾਹਨਤਾਂ ਪੈ ਰਹੀਆਂ ਸਨ, “ਰਾਵਣ ਉਹ ਹਨ, ਜੋ ਰਾਮ ਰਾਜ ਬਣਾਉਣ ਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਉਹਨਾਂ ਦਾ ਰਾਜ ਮੈਥੋਂ ਵੀ ਮਾੜਾ ਹੈ। ਇੱਥੇ ਤਾਂ ਕੋਈ ਸੁਣਵਾਈ ਨਹੀਂ। ਅੰਨ੍ਹੀ ਪੀਸੀ ਜਾਂਦੀ ਆ ਕੁੱਤੇ ਚੱਟੀ ਜਾਂਦੇ ਆਤੁਸੀਂ ਲੋਕ ਬੋਲਦੇ ਹੀ ਨਹੀਂ, ਗ਼ਲਤ ਨੂੰ ਗ਼ਲਤ ਹੀ ਨਹੀਂ ਕਹਿੰਦੇਤੂੰ ਸੁਣ ਰਿਹਾ ਕਿ ਨਹੀਂ?”

“ਹਾਂ ਜੀ, ਸੁਣ ਰਿਹਾਂ।” ਮੈਂ ਕਿਹਾ

“ਮੈਂ ਤਾਂ ਮਰ ਚੁੱਕਿਆ ਹਾਂ ਪ੍ਰੰਤੂ ਤੁਹਾਡੀ ਜਿਊਂਦਿਆਂ ਦੀ ਜ਼ਮੀਰ ਮਰ ਚੁੱਕੀ ਹੈਸ਼ਰਾਬ ਦੀ ਬੋਤਲ ਅਤੇ ਚੰਦ ਛਿੱਲੜਾਂ ਖਾਤਰ ਵੋਟਾਂ ਵੇਚ ਦਿੰਦੇ ਹੋ। ਫਿਰ ਜਦੋਂ ਤੁਹਾਡੀ ਕੋਈ ਸੁਣਦਾ ਨਹੀਂ, ਤੁਸੀਂ ਕਹਿੰਦੇ ਹੋ ਕਿ ਹਾਕਮ ਮਾੜੇ ਹਨ। ਕੋਈ ਪੁੱਛਣ ਵਾਲਾ ਹੋਵੇ, ਚੁਣਿਆ ਵੀ ਤਾਂ ਤੁਸੀਂ ਹੀ ਹੈ। ਚੰਗੇ ਚੁਣ ਲੈਂਦੇ।”

ਕਈ ਵਾਰ ਘਪਲਾ ਵੀ ਹੋ ਜਾਂਦਾ ਹੈ ਵੋਟਾਂ ਵਿੱਚ ...” ਮੈਂ ਹੁੰਗਾਰਾ ਭਰਦਿਆਂ ਕਿਹਾ

ਜੇਕਰ ਘੁਟਾਲਾ ਹੁੰਦਾ ਹੈ ਤਾਂ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕਦੇ? ਆਪਣੀ ਆਵਾਜ਼ ਬੁਲੰਦ ਕਰੋਬਿਨਾਂ ਰੋਇਆਂ ਤਾਂ ਮਾਂ ਦੁੱਧ ਵੀ ਨਹੀਂ ਦਿੰਦੀਜੇਕਰ ਸਮਾਜ ਵਿੱਚ ਕੋਈ ਬਦਲਾਵ ਲਿਆਉਣਾ ਚਾਹੁੰਦੇ ਹੋ ਤਾਂ ਉਹ ਆਪਣੇ ਘਰ ਤੋਂ ਆਪਣੇ ਆਪ ਤੋਂ ਲਿਆਉਣਾ ਹੋਵੇਗਾਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣ ਦੀ ਜੁਰਅਤ ਰੱਖੋਚੰਗੇ ਸਮਾਜ ਦੇ ਨਿਰਮਾਣ ਲਈ ਆਪਣੇ ਅੰਦਰਲੇ ਰਾਵਣ ਨੂੰ ਵੀ ਜ਼ਰੂਰ ਮਾਰੋ, ਜੋ ਤੁਹਾਡੇ ਕੋਲੋਂ ਲਾਲਚ ਵਿੱਚ ਆ ਕੇ ਗ਼ਲਤ ਦਿਸ਼ਾ ਦਿਖਾਉਂਦਾ ਹੈਮੇਰੀਆਂ ਗੱਲਾਂ ਯਾਦ ਰੱਖੀਂ, ਹੋਰਾਂ ਨੂੰ ਵੀ ਜ਼ਰੂਰ ਦੱਸੀਂ। ਮੈਂ ਤੈਨੂੰ ਫ਼ੋਨ ਕੀਤਾ, ਕਿਸੇ ਨੇ ਯਕੀਨ ਨਹੀਂ ਕਰਨਾ। ਯਕੀਨ ਕੋਈ ਕਰੇ ਨਾ ਕਰੇ ਮੈਂ ਤਾਂ ਚੰਗਾ ਬਣਨ ਲਈ ਹੀ ਕਹਿੰਦਾ ਹਾਂਹਾਂ ਜੀਚੰਗਾ ਫਿਰ, ਤੇਰੀ ਨੀਂਦ ਖਰਾਬ ਕੀਤੀ, ਉਸ ਲਈ ਖ਼ਿਮਾ ਦਾ ਜਾਚਕ ਹਾਂ। ... ਜਦੋਂ ਤੁਸੀਂ ਇਸ ਵਾਰ ਦੁਸਹਿਰੇ ’ਤੇ ਮੇਰਾ ਪੁਤਲਾ ਬਣਾ ਕੇ ਸਾੜੋਂਗੇ ਤਾਂ ਆਪਣੇ ਅੰਦਰਲੇ ਰਾਵਣ ਨੂੰ ਵੀ ਜ਼ਰੂਰ ਸਾੜਨਾ, ਫਿਰ ਹੀ ਮੇਰੀ ਆਤਮਾ ਨੂੰ ਸ਼ਾਂਤੀ ਮਿਲੇਗੀ ਨਹੀਂ ਤਾਂ ਮੈਂ ਲਾਲਚੀ ਅਤੇ ਸਵਾਰਥੀ ਲੋਕਾਂ ਵਿੱਚ ਹਮੇਸ਼ਾ ਜਿਊਂਦਾ ਰਹਾਂਗਾਸਤਿ ਸ੍ਰੀ ਅਕਾਲ ...।”

“ਹੈਲੋ!, ਹੈਲੋ!! ਹੈਲੋ!!! ...” ਅੱਗੋਂ ਕੋਈ ਜਵਾਬ ਨਹੀਂ ਮਿਲਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)

More articles from this author