RajwinderPalSharma7”ਅੱਜ ਜਦੋਂ ਅਸੀਂ ਇੱਕ ਵਾਰ ਫਿਰ ਅਜ਼ਾਦੀ ਦੀ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਤਾਂ ਸਾਨੂੰ ...”
(15 ਅਗਸਤ 2023)

 

ਇਸ ਸਮੇਂ ਜਦੋਂ ਭਾਰਤ ਆਬਾਦੀ ਪੱਖੋਂ ਪਹਿਲੇ ਨੰਬਰ ’ਤੇ ਪਹੁੰਚਣ ਤੋਂ ਬਾਅਦ ਦੁਨੀਆ ਦੀ ਤੀਜੀ ਸ਼ਕਤੀਸ਼ਾਲੀ ਅਰਥ ਵਿਵਸਥਾ ਬਣਨ ਦੇ ਰਾਹ ’ਤੇ ਤੁਰਿਆ ਹੋਇਆ ਹੈ, ਇਹ ਸਵਾਲ ਪੁੱਛਣਾ ਬਿਲਕੁਲ ਜਾਇਜ਼ ਹੈ ਕਿ ਅਸੀਂ ਅਜ਼ਾਦ ਹਾਂ? ਇਸ ਸਬੰਧੀ ਹਰੇਕ ਦਾ ਆਪਣਾ ਆਪਣਾ ਮਤਭੇਦ ਵਾਲਾ ਉੱਤਰ ਹੋਵੇਗਾ, ਇਸ ਵਿਸ਼ੇ ’ਤੇ ਸਹਿਮਤੀ ਪ੍ਰਗਟ ਕਰਨੀ ਥੋੜ੍ਹੀ ਮੁਸ਼ਕਿਲ ਹੈ

ਅਜ਼ਾਦੀ ਪ੍ਰਾਪਤੀ ਦਾ ਰਸਤਾ ਬਹੁਤ ਕਠਿਨ ਅਤੇ ਕੰਡਿਆਂ ਭਰਪੂਰ ਰਿਹਾਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਲੈ ਕੇ ਦੱਖਣੀ ਭਾਰਤ ਦੇ ਕੋਲਕਾਤਾ ਤਕ ਅਜ਼ਾਦੀ ਲਹਿਰ ਨੇ ਜ਼ੋਰ ਫੜਿਆਗਰਮ ਦਲ ਅਤੇ ਨਰਮ ਦਲ ਬਣੇਰਸਤੇ ਅਲੱਗ ਸਨ, ਸਿਧਾਂਤਾਂ ਵਿੱਚ ਫ਼ਰਕ ਸੀ ਪਰ ਮੰਜ਼ਿਲ ਇੱਕ ਹੀ ਸੀ ਭਾਰਤ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣਾ

1947 ਵਿੱਚ ਦੇਸ਼ ਅਜ਼ਾਦ ਹੋਇਆਭਾਰਤ ਦੇ ਲੋਕ ਜ਼ੁਲਮ ਅਤੇ ਅਨਿਆਂ ਦੇ ਹਨੇਰੇ ਵਿੱਚੋਂ ਨਿੱਕਲ਼ ਕੇ ਵਿਕਾਸ ਅਤੇ ਅਜ਼ਾਦੀ ਦੀ ਰੌਸ਼ਨੀ ਵਿੱਚ ਦਾਖਲ ਹੋਏਸਮੇਂ ਦੇ ਬੀਤਣ ਅਤੇ ਕੁਰਸੀ ਦੇ ਲਾਲਚ ਨੇ ਭਾਰਤ ਦੀ ਆਜ਼ਾਦੀ ਅਤੇ ਖੁਸ਼ਹਾਲੀ ਨੂੰ ਨਜ਼ਰ ਲਾ ਦਿੱਤੀਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਉਵੇਂ ਉਵੇਂ ਸਰਮਾਏਦਾਰਾਂ ਅਤੇ ਕਾਰਪੋਰੇਟਾਂ ਦੀ ਲੁੱਟ ਵਧਦੀ ਗਈ ਅਤੇ ਅੱਜ ਸਮਾਂ ਅਜਿਹਾ ਆ ਗਿਆ ਹੈ ਜਦੋਂ ਸਮਾਜ ਵਿੱਚ ਦੋ ਵਰਗ ਬਣ ਗਏ ਹਨ ਇੱਕ ਉਹ, ਜਿਸ ਕੋਲ ਪੂੰਜੀ ਹੈ, ਜਿਹਨਾਂ ਦਾ ਮਾਲਕੀ ਹੱਕ ਹੈ, ਅਤੇ ਦੂਜਾ ਉਹ, ਜੋ ਆਪਣੀ ਕਿਰਤ ਵੇਚ ਕੇ ਪੇਟ ਪਾਲਦਾ ਹੈਦੁਨੀਆਂ ਦੇ ਮੁੱਠੀ ਭਰ ਲੋਕਾਂ ਕੋਲ ਪੂਰੀ ਦੁਨੀਆਂ ਦੀ 80 ਪ੍ਰਤੀਸ਼ਤ ਤੋਂ ਵੱਧ ਦੌਲਤ ਹੈ

ਸਮਾਜ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਨੇ ਸਮਾਜ ਨੂੰ ਦਿਨ ਰਾਤ ਖੋਖਲਾ ਕਰਨਾ ਸ਼ੁਰੂ ਕਰ ਦਿੱਤਾ ਹੈਔਰਤਾਂ ਦੀ ਸਥਿਤੀ ਪੁਰਾਤਨ ਸਮੇਂ ਤੋਂ ਹੀ ਬਹੁਤੀ ਚੰਗੀ ਨਹੀਂ ਸੀਉਸ ਨੂੰ ਸਿਰਫ਼ ਪਰਦੇ ਵਿੱਚ ਰੱਖਿਆ ਜਾਂਦਾਨੌਕਰੀ ਜਾਂ ਸਿੱਖਿਆ ਦੀ ਪ੍ਰਾਪਤੀ ਕਰਨੀ ਤਾਂ ਦੂਰ ਦੀ ਗੱਲ, ਉਹ ਮਰਦ ਦੀ ਇਜਾਜ਼ਤ ਤੋਂ ਬਿਨਾਂ ਇੱਕ ਪੁਲਾਂਘ ਵੀ ਪੁੱਟ ਨਹੀਂ ਸੀ ਸਕਦੀਅੱਜ ਵੀ ਅਸੀਂ ਦੇਸ਼ ਅੰਦਰ ਦੇਖ ਰਹੇ ਹਾਂ ਚਾਹੇ ਉਹ ਕਠੂਆ ਹੋਵੇ, ਮੁਜ਼ੱਫਰਨਗਰ ਜਾਂ ਦਿੱਲੀ, ਸਾਰੇ ਦੇਸ਼ ਵਿੱਚ ਔਰਤ ਦੀ ਸਥਿਤੀ ਬਹੁਤੀ ਤਸੱਲੀਬਖ਼ਸ਼ ਨਹੀਂਔਰਤ ਨੂੰ ਸਿਰਫ਼ ਵਰਤਣ ਵਾਲੀ ਵਸਤੂ ਸਮਝਿਆ ਜਾਂਦਾ ਹੈਹਰ ਰੋਜ਼ ਹਜ਼ਾਰਾਂ ਘਟਨਾਵਾਂ ਵਾਪਰਦੀਆਂ ਹਨ ਜੋ ਔਰਤਾਂ ਦਾ ਮਾਨਸਿਕ ਸ਼ੋਸ਼ਣ ਕਰਨ ਦੇ ਨਾਲ ਨਾਲ ਔਰਤਾਂ ਦੇ ਆਤਮਿਕ ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਹਨਔਰਤ ਦੀ ਸਥਿਤੀ ਸੁਧਾਰਨ ਲਈ ਪ੍ਰਸ਼ਾਸਨ ਅਤੇ ਸਰਕਾਰੀ ਤੰਤਰ ਦੇ ਬਣਾਏ ਕਾਨੂੰਨ ਜੱਗ ਜ਼ਾਹਿਰ ਹਨ ਜੋ ਸਿਰਫ਼ ਕਿਤਾਬੀ ਰੂਪ ਵਿੱਚ ਉਪਲਬਧ ਹੋਣ ਕਰਕੇ ਸੰਤੁਸ਼ਟੀਜਨਕ ਨਤੀਜੇ ਲਿਆਉਣ ਵਿੱਚ ਅਸਫਲ ਰਹੇ ਹਨ

ਅਜ਼ਾਦੀ ਤੋਂ ਬਾਅਦ ਸਿੱਖਿਆ ਖੇਤਰ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆਸਿੱਖਿਆ ਇੱਕ ਅਜਿਹਾ ਹਥਿਆਰ ਹੈ ਜਿਸਦੀ ਵਰਤੋਂ ਕਰਕੇ ਅਸੀਂ ਸਮਾਜ ਵਿੱਚ ਬਦਲਾਅ ਲਿਆ ਸਕਦੇ ਹਾਂ ਪ੍ਰੰਤੂ ਅਮਲਾਂ ਤੋਂ ਬਗੈਰ ਗਿਆਨ ਭਾਰ ਹੈਮਿਆਰੀ ਅਤੇ ਕਿੱਤਾਮੁਖੀ ਸਿੱਖਿਆ ਦੀ ਅਣਹੋਂਦ ਕਰਕੇ ਦੇਸ਼ ਅੱਜ ਬੇਰੋਜ਼ਗਾਰੀ ਦੀ ਮਾਰ ਝੱਲ ਰਿਹਾ ਹੈਬੇਰੋਜ਼ਗਾਰੀ ਦੀ ਮਾਰ ਸਹਿਣ ਨਾ ਕਰਦਿਆਂ ਦੇਸ਼ ਦੇ ਨੌਜਵਾਨ ਜਾਇਜ਼ ਅਤੇ ਨਾਜਾਇਜ਼ ਤਰੀਕਿਆਂ ਨਾਲ ਵਿਦੇਸ਼ ਵੱਲ ਵਹੀਰਾਂ ਘੱਤ ਰਹੇ ਹਨਉਹ ਸਿਰਫ਼ ਇੱਥੋਂ ਨਿਕਲਣਾ ਚਾਹੁੰਦੇ ਹਨ ਜਿਹੜੇ ਵਿਦਿਆਰਥੀ ਬਾਹਰ ਜਾਣ ਵਿੱਚ ਅਸਫਲ ਹੋ ਰਹੇ ਹਨ, ਉਹ ਨਸ਼ਿਆਂ ਦੇ ਚੁੰਗਲ ਵਿੱਚ ਫ਼ਸ ਕੇ ਆਪਣੀ ਜ਼ਿੰਦਗੀ ਦਾਅ ’ਤੇ ਲਾ ਰਹੇ ਹਨ

ਭ੍ਰਿਸ਼ਟਾਚਾਰ ਇਸ ਕਦਰ ਫੈਲਿਆ ਹੋਇਆ ਹੈ ਕਿ ਰਿਸ਼ਵਤ ਬਗੈਰ ਕੋਈ ਕੰਮ ਨਹੀਂ ਹੁੰਦਾਸਰਕਾਰਾਂ ਦੁਆਰਾ ਕੁਰਪਸ਼ਨ ਰੋਕਣ ਲਈ ਹੈਲਪ ਲਾਈਨ ਨੰਬਰ ਸ਼ੁਰੂ ਕੀਤੇ ਪ੍ਰੰਤੂ ਰਿਸ਼ਵਤਖੋਰੀ ਦੀਆਂ ਜੜ੍ਹਾਂ ਪੁੱਟਣ ਵਿੱਚ ਇਹ ਵੀ ਨਾਕਾਮ ਰਹੇ

ਅੱਜ ਜਦੋਂ ਅਸੀਂ ਇੱਕ ਵਾਰ ਫਿਰ ਅਜ਼ਾਦੀ ਦੀ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਤਾਂ ਸਾਨੂੰ ਆਜ਼ਾਦੀ ਦੇ ਮਾਇਨੇ ਸਮਝਦੇ ਹੋਏ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਸੱਚਮੁੱਚ ਅਜ਼ਾਦ ਹਾਂ? ਅਸੀਂ ਅਸਲੀ ਅਜ਼ਾਦੀ ਉਸ ਦਿਨ ਹਾਸਿਲ ਕਰਾਂਗੇ ਜਿਸ ਦਿਨ ਔਰਤ ਮਰਦ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਦੀ ਹੋਈ ਦੇਸ਼ ਵਿੱਚੋਂ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਦਾਜ ਅਤੇ ਨਸ਼ੇ ਵਰਗੀਆਂ ਲਾਹਨਤਾਂ ਨੂੰ ਖ਼ਤਮ ਕਰਕੇ ਦੇਸ਼ ਦੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਦੇਵੇਗੀਦੋਂ ਹੀ ਅਸੀਂ ਸੰਪੂਰਨ ਰੂਪ ਵਿੱਚ ਅਜ਼ਾਦ ਹੋਵਾਂਗੇਇਸ ਸੁਪਨੇ ਨੂੰ ਹਕੀਕੀ ਜਾਮਾ ਪਹਿਨਾਉਣ ਲਈ ਸਮੂਹਿਕ ਇਕਜੁੱਟਤਾ ਅਤੇ ਠੋਸ ਰਣਨੀਤੀ ਅਹਿਮ ਭੂਮਿਕਾ ਨਿਭਾਏਗੀ

***

ਜੰਗਲਾਂ ਦਾ ਰਾਖਾ ਭੇੜੀਆ

ਧਰਤੀ ਸੂਰਜ ਦਾ ਹੀ ਇੱਕ ਟੁਕੜਾ ਹੈ ਜੋ ਹੌਲੀ ਹੌਲੀ ਠੰਢਾ ਹੋਇਆ ਅਤੇ ਬਾਅਦ ਵਿੱਚ ਪਾਣੀ ਦੀ ਉਤਪਤੀ ਹੋਈਸਭ ਤੋਂ ਪਹਿਲਾਂ ਜੀਵ ਦੀ ਉਤਪਤੀ (ਇੱਕ ਸੈੱਲੀ ਜੀਵ) ਪਾਣੀ ਵਿੱਚ ਹੀ ਹੋਈਅਜੋਕੇ ਮਨੁੱਖ ਦਾ ਵਿਕਾਸ ਬਾਂਦਰਾਂ ਤੋਂ ਹੋਇਆ ਮੰਨਿਆ ਜਾਂਦਾ ਹੈ, ਜਿਸਦੀ ਪ੍ਰੋੜ੍ਹਤਾ ਚਾਰਲਸ ਡਾਰਵਿਨ ਅਤੇ ਲੈਮਾਰਕ ਵਰਗੇ ਵਿਗਿਆਨੀਆਂ ਨੇ ਆਪਣੇ ਪ੍ਰਯੋਗਾਂ ਅਤੇ ਪੇਸ਼ ਕੀਤੇ ਸਿਧਾਂਤਾਂ ਦੁਆਰਾ ਕੀਤੀਮਨੁੱਖ ਜੰਗਲਾਂ ਵਿੱਚ ਪਲਿਆ ਅਤੇ ਵੱਡਾ ਹੋਇਆ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਰਾਹ ’ਤੇ ਚੱਲਦਿਆਂ ਅਜੋਕੇ ਵਿਕਾਸ ਤਕ ਪਹੁੰਚਿਆ

ਪਿਛਲੇ ਦਿਨੀਂ ਭੇੜੀਆ ਫਿਲਮ ਦੇਖਣ ਦਾ ਸਬੱਬ ਬਣਿਆਇਸ ਫਿਲਮ ਵਿੱਚ ਮੁੱਖ ਕਿਰਦਾਰ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਨੇ ਨਿਭਾਏ ਹਨਫਿਲਮ ਦੀ ਕਹਾਣੀ ਦਿਲਚਸਪ ਅਤੇ ਪ੍ਰੇਰਨਾਦਾਇਕ ਹੈਫਿਲਮ ਵਿੱਚ ਵਰੁਣ ਧਵਨ ਇੱਕ ਕੰਟਰੈਕਟਰ ਹੁੰਦਾ ਹੈ ਜੋ ਅਰੁਣਾਚਲ ਪ੍ਰਦੇਸ਼ ਦੇ ਜੰਗਲਾਂ ਨੂੰ ਕੱਟ ਕੇ ਇੱਕ ਸੜਕ ਬਣਾਉਣੀ ਚਾਹੁੰਦਾ ਹੈਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਉਹ ਕਈ ਪ੍ਰਕਾਰ ਦੇ ਲਾਲਚ ਦਿੰਦਾ ਹੈ ਪਰ ਉਹ ਨਹੀਂ ਮੰਨਦੇ ਪ੍ਰੰਤੂ ਨੌਜਵਾਨ ਉਸਦੀਆਂ ਗੱਲਾਂ ਵਿੱਚ ਆ ਕੇ ਹਾਮੀ ਭਰ ਦਿੰਦੇ ਹਨਇੱਕ ਰਾਤ ਜਦੋਂ ਵਰੁਣ ਧਵਨ ਦੀ ਜੰਗਲ ਵਿੱਚ ਗੱਡੀ ਖਰਾਬ ਹੋ ਜਾਂਦੀ ਹੈ ਤੇ ਇਸੇ ਦੌਰਾਨ ਇੱਕ ਭੇੜੀਆ ਬਘਿਆੜ) ਉਸ ਨੂੰ ਕੱਟ ਲੈਂਦਾ ਹੈਪੂਰੀ ਫਿਲਮ ਭੇੜੀਆ ਦੇ ਆਲੇ ਦੁਆਲੇ ਘੁੰਮਦੀ ਹੈਰਾਤ ਨੂੰ ਵਰੁਣ ਧਵਨ ਵਿਸ਼ਾਣੂ ਭਾਵ ਭੇੜੀਆ ਬਣਦਾ ਹੈ ਪ੍ਰੰਤੂ ਦਿਨ ਚੜ੍ਹਨ ਸਮੇਂ ਉਸ ਨੂੰ ਰਾਤ ਦੀਆਂ ਘਟਨਾਵਾਂ ਬਾਰੇ ਕੁਝ ਯਾਦ ਨਹੀਂ ਰਹਿੰਦਾਕ੍ਰਿਤੀ ਸੈਨਨ ਵੀ ਇੱਕ ਭੇੜੀਆ ਹੁੰਦੀ ਹੈ ਜੋ ਸੌ ਸਾਲਾਂ ਤੋਂ ਉਹਨਾਂ ਜੰਗਲਾਂ ਦੀ ਰਖਵਾਲੀ ਕਰ ਰਹੀ ਹੁੰਦੀ ਹੈਵਰੁਣ ਧਵਨ ਜੰਗਲਾਂ ਨੂੰ ਕੱਟ ਕੇ ਸੜਕ ਬਣਾਉਣੀ ਚਾਹੁੰਦਾ ਹੈ ਇਸੇ ਕਰਕੇ ਕ੍ਰਿਤੀ ਸੈਨਨ ਉਸ ਨੂੰ ਮਾਰਨਾ ਚਾਹੁੰਦੀ ਹੈ ਪ੍ਰੰਤੂ ਫਿਲਮ ਦੇ ਅੰਤ ਵਿੱਚ ਦੋਵੇਂ ਜੰਗਲਾਂ ਦੇ ਰਾਖੇ ਬਣ ਕੇ ਉੱਭਰਦੇ ਹਨ

ਇਸ ਫਿਲਮ ਨੂੰ ਦੇਖਣ ਤੋਂ ਬਾਅਦ ਮਨ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਕੀ ਜੰਗਲਾਂ ਦੀ ਰਖਵਾਲੀ ਲਈ ਸਾਨੂੰ ਵੀ ਕਿਸੇ ਭੇੜੀਏ ਦੀ ਲੋੜ ਹੈਕੀ ਅਜੋਕਾ ਮਨੁੱਖ ਇੰਨਾ ਸਵਾਰਥੀ ਹੋ ਗਿਆ ਹੈ ਕਿ ਉਸ ਨੂੰ ਵਿਕਾਸ ਅਤੇ ਵਿਨਾਸ਼ ਵਿੱਚ ਫ਼ਰਕ ਨਜ਼ਰ ਨਹੀਂ ਆਉਂਦਾਜੋ ਜੰਗਲਾਂ ਨੂੰ ਕੱਟਦਾ ਹੈ, ਉਹ ਜੰਗਲੀ ਜਾਨਵਰਾਂ ਦੇ ਘਰ ਨੂੰ ਉਜਾੜਦਾ ਹੈ। ਅਜਿਹਾ ਮਨੁੱਖ ਕੁਦਰਤ ਦਾ ਦੁਸ਼ਮਣ ਹੈਮਨੁੱਖ ਕੁਦਰਤ ਦੀ ਛਤਰ ਛਾਇਆ ਹੇਠ ਪਲਿਆ, ਵੱਡਾ ਹੋਇਆ, ਹਵਾਈ ਜਹਾਜ਼ ਦੀ ਸੈਰ ਤਕ ਪਹੁੰਚਿਆ ਪ੍ਰੰਤੂ ਆਪਣੀ ਧਰਤੀ ਮਾਂ ਨੂੰ ਭੁੱਲ ਗਿਆਜੋ ਮਾਂ ਦਾ ਨਹੀਂ ਹੋਇਆ, ਉਹ ਕਿਸੇ ਦਾ ਨਹੀਂ ਹੋ ਸਕਦਾ। ਜਿਸਨੇ ਕੁਦਰਤ ਦੀ ਕਦਰ ਨਹੀਂ ਪਾਈ, ਉਸ ਦਾ ਗੁਣ ਅਣਗੌਲਿਆ ਕਰ ਦਿੱਤਾ, ਅਜਿਹੇ ਮਨੁੱਖ ਸਮੁੱਚੀ ਕਾਇਨਾਤ ਦਾ ਦੁਸ਼ਮਣ ਹੈ

ਭੇੜੀਆ ਫਿਲਮ ਵੇਖਣ ਤੋਂ ਬਾਅਦ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਜੇਕਰ ਇੱਕ ਮਨੁੱਖ ਭੇੜੀਏ ਦੇ ਰੂਪ ਵਿੱਚ ਜੰਗਲਾਂ ਦੀ ਰਖਵਾਲੀ ਕਰ ਸਕਦਾ ਹੈ ਤਾਂ ਸਾਨੂੰ ਕੀ ਹੋ ਗਿਆਅਸੀਂ ਸਾਰੇ ਇਕਜੁੱਟ ਹੋ ਕੇ ਧਰਤੀ ਮਾਂ ਦੀ ਹੋਂਦ ਕਿਉਂ ਨਹੀਂ ਬਚਾ ਸਕਦੇਲੋੜ ਤਾਂ ਸ਼ੁਰੂਆਤ ਕਰਨ ਦੀ ਹੈਕੱਲ੍ਹ ਕਾਲ ਦਾ ਹੁੰਦਾ ਹੈਦੇਰ ਪਹਿਲਾਂ ਹੀ ਹੋ ਚੁੱਕੀ ਹੈ, ਆਉ ਹੋਰ ਦੇਰ ਨਾ ਕਰਦੇ ਹੋਈਏ ਕੁਦਰਤ, ਪੌਣ ਪਾਣੀ, ਜੰਗਲਾਂ, ਜੀਵ-ਜੰਤੂਆਂ, ਰੁੱਖਾਂ ਬੇਲਿਆਂ ਨੂੰ ਬਚਾਉਣ ਦਾ ਪ੍ਰਣ ਕਰਦੇ ਹੋਈਏ ਕਦਮ ਚੁੱਕੀਏ ਤਾਂ ਜੋ ਧਰਤੀ ਨੂੰ ਹੀ ਜਿਉਂਦੇ ਜੀ ਸਵਰਗ ਬਣਾਉਂਦੇ ਹੋਏ ਆਪਣਾ (ਮਨੁੱਖ ਦਾ) ਭਵਿੱਖ ਸੁਰੱਖਿਅਤ ਕਰ ਸਕੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4155)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)