RajwinderPalSharma 7ਅਸੀਂ ਇਹੋ ਜਿਹਾ ਕੰਮ ਕਿਉਂ ਕਰੀਏ ਜਿਸਦੇ ਬਦਲੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣ, ਸਾਨੂੰ ਦੋਸ਼ ਦੇਣ ਕਿ ..,
(12 ਨਵੰਬਰ 2023)
ਇਸ ਸਮੇਂ ਪਾਠਕ: 986.


ਦੀਵਾਲੀ ਦਾ ਤਿਉਹਾਰ ਆ ਗਿਆ ਹੈ। ਲੋਕਾਂ ਨੇ
ਆਪਣੇ ਘਰਾਂ, ਦੁਕਾਨਾਂ, ਦਫਤਰਾਂ ਦੀ ਸਾਫ਼ ਸਫ਼ਾਈ ਅਤੇ ਲਿੱਪਾ ਪੋਚੀ ਕੀਤੀ ਹੈ ਇਹ ਗੱਲ ਨਹੀਂ ਕਿ ਦੀਵਾਲੀ ਤੋਂ ਪਹਿਲਾਂ ਲੋਕ ਆਪਣੇ ਘਰਾਂ ਦੀ ਸਾਫ਼ ਸਫ਼ਾਈ ਨਹੀਂ ਕਰਦੇਸਾਫ਼ ਸਫ਼ਾਈ ਤਾਂ ਸਾਨੂੰ ਸਮੇਂ ਸਮੇਂ ’ਤੇ ਕਰਦੇ ਰਹਿਣਾ ਚਾਹੀਦੀ ਹੈ, ਜੋ ਅਸੀਂ ਕਰਦੇ ਵੀ ਰਹਿੰਦੇ ਹਾਂ ਪ੍ਰੰਤੂ ਦੀਵਾਲੀ ਦੇ ਮੌਕੇ ’ਤੇ ਕੀਤੀ ਸਫ਼ਾਈ ਦਾ ਆਪਣਾ ਹੀ ਆਨੰਦ ਹੁੰਦਾ ਹੈਜਿਵੇਂ ਕਿਸੇ ਵਿਆਹ ਵਾਲੇ ਘਰ ਵਿੱਚ ਸਾਫ ਸਫਾਈ ਕੀਤੀ ਜਾਂਦੀ ਹੈ ਤਾਂ ਕਿ ਆਏ ਗਏ ਰਿਸ਼ਤੇਦਾਰਾਂ ਨੂੰ ਘਰ ਸੁੰਦਰ ਦਿਸੇ, ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਦੀਵਾਲੀ ਤੇ ਕਰਦੇ ਹਾਂ ਤਾਂ ਕਿ ਦੀਵਾਲੀ ਮੌਕੇ ਸਾਡਾ ਘਰ ਵੀ ਵਿਲੱਖਣ ਅਤੇ ਸਾਰਿਆਂ ਤੋਂ ਸੋਹਣਾ ਲੱਗੇ

ਅਸੀਂ ਹਰ ਸਾਲ ਦੀਵਾਲੀ ਮਨਾਉਂਦੇ ਹਾਂਪ੍ਰੰਤੂ ਹੁਣ ਤਿਉਹਾਰਾਂ ਦੇ ਰੰਗ ਦਿਨੋਂ ਦਿਨ ਫਿੱਕੇ ਪੈ ਰਹੇ ਹਨ, ਜਿਹਨਾਂ ਪਿੱਛੇ ਬਹੁਤ ਮਹੱਤਵਪੂਰਨ ਕਾਰਨ ਛੁਪੇ ਹੋਏ ਹਨ।

ਵਾਤਾਵਰਨ ਦੀ ਸਰੁੱਖਿਆ - ਦੀਵਾਲੀ ਵਾਲੇ ਦਿਨ ਕੀਤੀ ਜਾਂਦੀ ਆਤਿਸ਼ਬਾਜ਼ੀ ਜਾਂ ਚਲਾਏ ਹਾਂਦੇ ਪਟਾਕਿਆਂ ਨਾਲ ਹਵਾ ਵਿੱਚ ਪ੍ਰਦੂਸ਼ਣ ਫੈਲਦਾ ਹੈਦੀਵਾਲੀ ਦੀ ਰਾਤ ਤੋਂ ਬਾਅਦ ਜਦੋਂ ਅਸੀਂ ਅਗਲੇ ਦਿਨ ਉੱਠਦੇ ਹਾਂ ਤਾਂ ਸਾਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੁੰਦੀ ਹੈ। ਇਹ ਸਾਡੇ ਦੁਆਰਾ ਚਲਾਏ ਜਾਂਦੇ ਪਟਾਕਿਆਂ ਕਰਕੇ ਹੀ ਹੁੰਦਾ ਹੈਹਰ ਸਾਲ ਕਰੋੜਾਂ ਰੁਪਏ ਪਟਾਕਿਆਂ ਉੱਤੇ ਖ਼ਰਚ ਕੀਤੇ ਜਾਂਦੇ ਹਨ, ਜਿਹਨਾਂ ਦਾ ਕੋਈ ਫ਼ਾਇਦਾ ਨਹੀਂ,ਹੁੰਦਾਕੋਈ ਜ਼ਰੂਰੀ ਨਹੀਂ ਹਰੇਕ ਖੁਸ਼ੀ ਨੂੰ ਪਟਾਕਿਆਂ ਨਾਲ ਜਾਂ ਬੰਦੂਕ ਦੀ ਗੋਲੀਆਂ ਨਾਲ ਹੀ ਮਨਾਈ ਜਾਵੇ, ਆਪਣਿਆਂ ਦੇ ਸਾਥ ਹੋਣ ਨਾਲ ਵੀ ਖੁਸ਼ੀਆਂ ਦੇ ਰੰਗ ਦੁੱਗਣੇ ਹੋ ਜਾਂਦੇ ਹਨ ਵਾਤਾਵਰਣ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈਅਸੀਂ ਸਾਰੇ ਹੀ ਵਾਤਾਵਰਣ ਦਾ ਹਿੱਸਾ ਹਾਂਅਸੀਂ ਇਹੋ ਜਿਹਾ ਕੰਮ ਕਿਉਂ ਕਰੀਏ ਜਿਸਦੇ ਬਦਲੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣ, ਸਾਨੂੰ ਦੋਸ਼ ਦੇਣ ਕਿ ਅਸੀਂ ਉਹਨਾਂ ਦੇ ਜਿਊਣ ਲਈ ਸਾਫ਼ ਪੌਣ ਪਾਣੀ ਵੀ ਨਹੀਂ ਛੱਡਿਆ ਵਾਤਾਵਰਣ ਦੀ ਸਰੁੱਖਿਆ ਨੂੰ ਦੇਖਦੇ ਹੋਏ ਜਿੱਥੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਉੱਥੇ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਦੂਜਿਆਂ ਨੂੰ ਜਾਗਰੂਕ ਕਰਦੇ ਹੋਏ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ

ਦੀਵਾਲੀ ਦਾ ਤੋਹਫ਼ਾ ਕਿਹੋ ਜਿਹਾ ਹੋਵੇ - ਦੀਵਾਲੀ ਦੇ ਮੌਕੇ ਸਾਰੇ ਰਿਸ਼ਤੇਦਾਰ, ਸਕੇ ਸਬੰਧੀ ਇੱਕ ਦੂਜੇ ਨੂੰ ਮਠਿਆਈਆਂ, ਕੱਪੜੇ, ਪਟਾਕੇ ਅਤੇ ਹੋਰ ਸਾਮਾਨ ਤੋਹਫ਼ਿਆਂ ਦੇ ਰੂਪ ਵਿੱਚ ਦਿੰਦੇ ਹਨ, ਜਿਹਨਾਂ ਤੇ ਅਸੀਂ ਹਜ਼ਾਰਾਂ ਰੁਪਏ ਖ਼ਰਚ ਕਰ ਦਿੰਦੇ ਹਾਂਹੁਣ ਸਾਨੂੰ ਤੋਹਫ਼ੇ ਜ਼ਰੂਰ ਦੇਣੇ ਚਾਹੀਦੇ ਹਨ ਤੋਹਫ਼ੇ ਦੇ ਰੂਪ ਵਿੱਚ ਫ਼ਲਦਾਰ ਅਤੇ ਫੁੱਲਦਾਰ ਬੂਟੇ ਭੇਂਟ ਕਰੀਏ ਤਾਂ ਕਿ ਜਦੋਂ ਬੂਟੇ ਵੱਡੇ ਹੋਵਣ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਸਾਡੀ ਯਾਦ ਅਤੇ ਵਾਤਾਵਰਣ ਨੂੰ ਫ਼ਲ ਫੁੱਲ ਅਤੇ ਸੁਗੰਧੀਆਂ ਵੰਡ ਕੇ ਸ਼ੁੱਧ ਕਰਦੇ ਰਹਿਣ

ਖ਼ੁਸ਼ੀਆਂ ਨੂੰ ਦੁੱਗਣਾ ਕਰੀਏ ਪਰ ਕਿਵੇਂ - ਦੁੱਖ ਵੰਡਣ ਨਾਲ ਦੁੱਖ ਘਟ ਜਾਂਦਾ ਹੈ ਪ੍ਰੰਤੂ ਖੁਸ਼ੀਆਂ ਵੰਡਣ ਨਾਲ ਵਧ ਜਾਂਦੀਆਂ ਹਨਇਸੇ ਤਰ੍ਹਾਂ ਦੀਵਾਲੀ ਦੀਆਂ ਖੁਸ਼ੀਆਂ ਨੂੰ ਵੀ ਅਸੀਂ ਦੁੱਗਣਾ ਕਰ ਸਕਦੇ ਹਾਂਇਸ ਲਈ ਸਾਨੂੰ ਆਪਣੀਆਂ ਖੁਸ਼ੀਆਂ ਨੂੰ ਦੂਜਿਆਂ ਨਾਲ ਵੰਡਣਾ ਹੋਵੇਗਾਇਹ ਸਾਡੇ ਸਕੇ ਸਬੰਧੀ ਨਹੀਂ ਸਗੋਂ ਬੇਸਹਾਰਾ ਅਤੇ ਅਨਾਥ ਲੋਕ ਹੋਣੇ ਚਾਹਿਦੇ ਹਨ ਜੋ ਪਤਾ ਨਹੀਂ ਕਿੰਨੇ ਸਮਿਆਂ ਤੋਂ ਸਾਡੀ ਉਡੀਕ ਕਰ ਰਹੇ ਹੋਣਗੇਅਸੀਂ ਅਨਾਥ ਬੱਚਿਆਂ ਨੂੰ ਮਠਿਆਈਆਂ, ਗਰਮ ਕੱਪੜੇ ਅਤੇ ਗਿਆਨ ਦੀ ਜੋਤ ਜਗਾਉਣ ਲਈ ਕਿਤਾਬਾਂ ਭੇਂਟ ਕਰ ਸਕਦੇ ਹਾਂਇਹ ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੀ ਹੈ ਕਿ ਗ਼ਰੀਬ ਦਾ ਮੂੰਹ ਗੁਰੂ ਦਾ ਗੋਲਕ ਹੁੰਦੀ ਹੈਜਦੋਂ ਬੇਸਹਾਰਿਆਂ ਅਤੇ ਲੋੜਵੰਦਾਂ ਦੀ ਮਦਦ ਕਰ ਰਹੇ ਹੋਵਾਂਗੇ ਤਾਂ ਉਸ ਸਮੇਂ ਅਸੀਂ ਵਾਹਿਗੁਰੂ ਦਾ ਹੀ ਸਿਮਰਨ ਕਰ ਰਹੇ ਹੋਵਾਂਗੇ

ਦੇਸੀ ਸਮਾਨ ਖਰੀਦੋ - ਕੁਝ ਸਮਾਂ ਪਹਿਲਾਂ ਦੀਵਾਲੀ ’ਤੇ ਮਿੱਟੀ ਦੇ ਬਣਿਆਂ ਦੀਵਿਆਂ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਦੀਪ ਮਾਲਾ ਕੀਤੀ ਜਾਂਦੀ ਸੀਮਿੱਟੀ ਦੇ ਦੀਵੇ ਅਤੇ ਸਰ੍ਹੋਂ ਦਾ ਤੇਲ ਵਾਤਾਵਰਣ ਨੂੰ ਸ਼ੁੱਧ ਰੱਖਦੇ ਸਨ ਪ੍ਰੰਤੂ ਅਜੋਕੇ ਸਮੇਂ ਵਿੱਚ ਚਾਇਨਾ ਤੋਂ ਬਣੀਆਂ ਹੋਈਆਂ ਬਿਜਲੀ ਨਾਲ ਚੱਲਣ ਵਾਲੀਆਂ ਲੜੀਆਂ ਆ ਗਈਆਂ ਹਨ। ਇਹ ਸਾਡੀ ਮਿੱਟੀ ਦੀ ਰੀਸ ਨਹੀਂ ਕਰ ਸਕਦੀਆਂਸਾਨੂੰ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਦੀ ਖਰੀਦਦਾਰੀ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਹ ਪੈਸਾ ਸਾਡੇ ਦੇਸ਼ ਦੇ ਵਿਕਾਸ ਵਿੱਚ ਲੱਗੇਗਾ। ਜਦੋਂ ਅਸੀਂ ਵਿਦੇਸ਼ੀ ਚੀਜ਼ਾਂ ਖ਼ਰੀਦਦੇ ਹਾਂ ਤਾਂ ਅਸੀਂ ਅਪਣਾ ਪੈਸਾ ਦੂਜੇ ਦੇਸ਼ਾਂ ਨੂੰ ਦੇ ਰਹੇ ਹੁੰਦੇ ਹਾਂ। ਉਹੀ ਦੇਸ਼ ਸਾਡੇ ਪੈਸੇ ਨੂੰ ਹਥਿਆਰ ਖਰੀਦਣ ਲਈ ਵਰਤਕੇ ਸਾਡੇ ਹੀ ਫ਼ੌਜੀ ਜਵਾਨਾਂ ’ਤੇ ਹਮਲੇ ਕਰਦੇ ਹਨਪ੍ਰਧਾਨ ਮੰਤਰੀ ਦੁਆਰਾ ਵੀ ਭਾਰਤ ਵਿੱਚ ਹੱਥ ਨਾਲ ਬਣੀਆਂ ਹੋਈਆਂ ਕ੍ਰਿਤੀਆਂ ਨੂੰ ਖਰੀਦਣ ਲਈ ਲੋਕਲ ਫਾਰ ਵੋਕਲ ਨਾਂ ਦੀ ਪਹਿਲ ਚੱਲ ਰਹੀ ਹੈ ਜਿਸਦਾ ਮੁੱਖ ਮੰਤਵ ਭਾਰਤ ਨੂੰ ਆਪਣੇ ਪੁਰਾਣੇ ਵਿਰਸੇ ਅਤੇ ਸੱਭਿਅਤਾ ਤੋਂ ਜਾਣੂ ਕਰਵਾਉਣਾ ਹੈ

ਇਸ ਵਾਰ ਅਸੀਂ ਦੀਵਾਲੀ ਮਨਾਈਏ ਜ਼ਰੂਰ ਪ੍ਰੰਤੂ ਵਾਤਾਵਰਣ ਬਚਾਉਂਦੇ ਹੋਏ, ਪ੍ਰਦੂਸ਼ਣ ਮੁਕਤ, ਦੂਜਿਆਂ ਨਾਲ ਖੁਸ਼ੀਆਂ ਵੰਡਦੇ ਹੋਏ, ਲੋੜਵੰਦਾਂ ਦੀ ਮਦਦ ਕਰਦੇ ਹੋਏ ਦੀਵਾਲੀ ਮਨਾਈਏ ਤਾਂ ਜੋ ਇਸ ਦੀਵਾਲੀ ਨੂੰ ਵੀ ਇੱਕ ਚੰਗੇ ਕੰਮ ਦੀ ਪਹਿਲ ਵਜੋਂ ਯਾਦ ਰੱਖਿਆ ਜਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4472)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)