RajwinderPalSharma7ਉਹ ਸੱਚਮੁੱਚ ਦੇ ਰਤਨ ਸਨ, ਜੋ ਗ਼ੁਰਬਤ ਵਿੱਚੋਂ ਉੱਠ ਕੇ ਦੇਸ਼ ਦੇ ਉੱਚ ਅਹੁਦਿਆਂ ਤਕ ਪਹੁੰਚ ਕੇ ਵੀ ...LalBahadurShastri
(1 ਅਕਤੂਬਰ 2025)

 

LalBahadurShastri23 ਨਵੰਬਰ 1956 ਦੀ ਰਾਤ ਭਾਰੀ ਮੀਂਹ ਤੋਂ ਬਾਅਦ ਪੁਲ ਦੀ ਖ਼ਸਤਾ ਹਾਲਤ ਹੋਣ ਕਰਕੇ ਟਰੇਨ ਮਾਰੂਦਈਅਰ ਨਦੀ ਵਿੱਚ ਡਿਗ ਪਈ ਸੀ। ਉਸ ਵਿੱਚ 800 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਲਗਭਗ 250 ਵਿਅਕਤੀ ਮਾਰੇ ਗਏ। ਲਾਸ਼ਾਂ 150 ਵਿਅਕਤੀਆਂ ਦੀਆਂ ਹੀ ਲੱਭ ਸਕੀਆਂ ਸਨ।) ਇਸ ਭਿਆਨਕ ਹਾਦਸੇ ਦੀ ਨੈਤਿਕ ਤੌਰ ’ਤੇ ਜ਼ਿੰਮੇਵਾਰੀ ਲੈਂਦਿਆਂ ਉਸ ਸਮੇਂ ਦੇ ਰੇਲ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਅਸਤੀਫਾ ਦੇ ਦਿੱਤਾਲਾਲ ਬਹਾਦਰ ਜੀ ਦਾ ਅਸਤੀਫ਼ਾ ਇਹ ਸ਼ਾਹਦੀ ਭਰਦਾ ਹੈ ਕਿ ਜਿਸ ਵਿਅਕਤੀ ਨੇ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਲਈ ਚੁਣਿਆ ਹੋਵੇ, ਉਸ ਨੂੰ ਅਹੁਦਿਆਂ ਦਾ ਕੋਈ ਫਿਕਰ ਨਹੀਂ ਹੁੰਦਾਅਜੋਕੇ ਸਮੇਂ ਵਿੱਚ ਜਦੋਂ ਨੇਤਾ ਅਤੇ ਮੰਤਰੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਸੱਤਾ ਦੀ ਪ੍ਰਾਪਤੀ ਲਈ ਹਰ ਹੱਥਕੰਡਾ ਵਰਤਣ ਲਈ ਤਿਆਰ ਹਨ, ਉਨ੍ਹਾਂ ਨੂੰ ਸ਼ਾਸਤਰੀ ਜੀ ਦੀ ਜ਼ਿੰਦਗੀ ਤੋਂ ਪ੍ਰੇਰਨਾ ਜ਼ਰੂਰ ਲੈਣੀ ਚਾਹੀਦੀ ਹੈ

ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦੋ ਅਕਤੂਬਰ 1904 ਨੂੰ ਮੁਗਲਸਰਾਏ ਪਿਤਾ ਸ਼ਾਰਦਾ ਪ੍ਰਸਾਦ ਸ਼੍ਰੀਵਾਸਤਵ ਅਤੇ ਮਾਤਾ ਰਾਮ ਦੁਲਾਰੀ ਦੇ ਘਰ ਹੋਇਆਲਾਲ ਬਹਾਦਰ ਦੀ ਉਮਰ ਉਸ ਸਮੇਂ ਅਠਾਰਾਂ ਮਹੀਨੇ ਹੀ ਸੀ ਜਦੋਂ ਉਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆਉਹਨਾਂ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਉਹਨਾਂ ਦੇ ਨਾਨਾ ਨਾਨੀ ਨੇ ਚੁੱਕੀ। ਕੁਝ ਸਮੇਂ ਬਾਅਦ ਹੋਈ ਨਾਨਾ ਜੀ ਦੀ ਮੌਤ ਵੀ ਉਹਨਾਂ ਲਈ ਇੱਕ ਗਹਿਰਾ ਸਦਮਾ ਸੀ। ਪ੍ਰੰਤੂ ਉਹਨਾਂ ਦੇ ਮਾਮਾ ਜੀ ਨੇ ਲਾਲ ਬਹਾਦਰ ਸ਼ਾਸਤਰੀ ਨੂੰ ਨਾ ਕੇਵਲ ਪੜ੍ਹਾਇਆ, ਸਗੋਂ ਦੇਸ਼ ਸੇਵਾ ਦਾ ਵੀ ਸਬਕ ਸਿਖਾਇਆਗ਼ੁਰਬਤ ਦੇ ਬਾਵਜੂਦ ਲਾਲ ਬਹਾਦਰ ਸ਼ਾਸਤਰੀ ਜੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀਇੱਕ ਵਾਰ ਦੀ ਗੱਲ ਹੈ ਕਿ ਉਹਨਾਂ ਦੇ ਅਧਿਆਪਕ ਨੇ ਸਾਰੇ ਬੱਚਿਆਂ ਨੂੰ ਕਿਤਾਬ ਲਿਆਉਣ ਲਈ ਕਿਹਾਲਾਲ ਬਹਾਦਰ ਸ਼ਾਸਤਰੀ ਜੀ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਕਿਤਾਬ ਖ਼ਰੀਦ ਪਾਉਂਦੇ। ਉਹਨਾਂ ਨੇ ਆਪਣੇ ਸਹਿਪਾਠੀ ਤੋਂ ਕਿਤਾਬ ਲੈ ਕੇ ਰਾਤ ਨੂੰ ਚੌਂਕ ਵਿੱਚ ਲੱਗੇ ਲੈਂਪ ਦੇ ਹੇਠਾਂ ਬੈਠ ਕੇ ਪੂਰੀ ਕਿਤਾਬ ਹੂਬ ਹੂ ਲਿਖ ਲਈਜਦੋਂ ਅਗਲੇ ਦਿਨ ਜਮਾਤ ਵਿੱਚ ਅਧਿਆਪਕ ਨੇ ਸਾਰੇ ਬੱਚਿਆਂ ਨੂੰ ਕਿਤਾਬ ਦਿਖਾਉਣ ਲਈ ਕਿਹਾ ਤਾਂ ਲਾਲ ਬਹਾਦਰ ਸ਼ਾਸਤਰੀ ਜੀ ਦੀ ਕਿਤਾਬ ਦੇਖ ਕੇ ਅਧਿਆਪਕ ਗੁੱਸੇ ਹੋਇਆ ਅਤੇ ਲਾਲ ਬਹਾਦਰ ਨੂੰ ਡੰਡੇ ਨਾਲ ਮਾਰਨੇ ਸ਼ੁਰੂ ਕਰ ਦਿੱਤੇਇਹ ਸਭ ਦੇਖ ਲਾਲ ਬਹਾਦਰ ਦਾ ਮਿੱਤਰ ਬੋਲਿਆ, ਗੁਰੂ ਜੀ, ਇਸ ਵਿੱਚ ਇਸਦੀ ਕੋਈ ਗ਼ਲਤੀ ਨਹੀਂ, ਇਸ ਕੋਲ ਕਿਤਾਬ ਖ਼ਰੀਦਣ ਲਈ ਪੈਸੇ ਨਹੀਂ ਸਨ, ਇਹ ਮੇਰੀ ਕਿਤਾਬ ਲਿਜਾ ਕੇ ਪੂਰੀ ਰਾਤ ਵਿੱਚ ਹੂਬਹੂ ਕਿਤਾਬ ਦੀ ਨਕਲ ਕਰ ਲਿਆਇਆਲਾਲ ਬਹਾਦਰ ਦੀ ਮਿਹਨਤ ਦੇਖਦਿਆਂ ਅਧਿਆਪਕ ਬਹੁਤ ਹੈਰਾਨ ਹੋਇਆ ਅਤੇ ਉਹਨਾਂ ਨੇ ਲਾਲ ਬਹਾਦਰ ਨੂੰ ਸ਼ਾਬਾਸ਼ ਦਿੱਤੀਲਾਲ ਬਹਾਦਰ ਸਕੂਲ ਜਾਣ ਲਈ ਨਦੀ ਤੈਰ ਕੇ ਪਾਰ ਕਰਕੇ ਜਾਂਦੇ ਸਨ ਕਿਉਂਕਿ ਕਿਸ਼ਤੀ ਵਿੱਚ ਜਾਣ ਲਈ ਉਹਨਾਂ ਕੋਲ ਪੈਸੇ ਨਹੀਂ ਸੀ ਹੁੰਦੇ

ਸਕੂਲੀ ਪੜ੍ਹਾਈ ਖ਼ਤਮ ਹੁੰਦਿਆਂ ਕਾਂਸ਼ੀ ਵਿਦਿਆਪੀਠ ਤੋਂ ਲਾਲ ਬਹਾਦਰ ਜੀ ਨੇ ਡਿਗਰੀ ਪ੍ਰਾਪਤ ਕੀਤੀ ਅਤੇ ਆਪਣੇ ਨਾਂ ਮਗਰ ਸ਼ਾਸਤਰੀ (ਇੱਕ ਪ੍ਰਕਾਰ ਦੀ ਡਿਗਰੀ) ਲਾ ਲਿਆ1928 ਵਿੱਚ ਮਿਰਜ਼ਾਪੁਰ ਦੀ ਰਹਿਣ ਵਾਲੀ ਲਲਿਤਾ ਨਾਲ ਲਾਲ ਬਹਾਦਰ ਦਾ ਵਿਆਹ ਹੋਇਆ। ਇਨ੍ਹਾਂ ਦੇ ਘਰ ਦੋ ਧੀਆਂ ਅਤੇ ਚਾਰ ਪੁੱਤਰਾਂ ਨੇ ਜਨਮ ਲਿਆਸ਼ਾਸਤਰੀ ਜੀ ਨੇ ਰਾਜਨੀਤੀ ਨੂੰ ਕਦੇ ਵੀ ਨਿੱਜੀ ਫਾਇਦਿਆਂ ਲਈ ਨਹੀਂ ਵਰਤਿਆਉਹ ਤਮਾਮ ਉਮਰ ਸਾਦਗੀ ਅਤੇ ਸਧਾਰਨ ਜੀਵਨ ਸ਼ੈਲੀ ਦੇ ਮੁਰੀਦ ਰਹੇਪ੍ਰਧਾਨ ਮੰਤਰੀ ਹੁੰਦਿਆਂ ਵੀ ਉਹ ਆਪਣੇ ਫਟੇ ਕੁੜਤੇ ਨੂੰ ਟਾਂਕਾ ਲਾ ਕੇ ਪਾ ਲੈਂਦੇ ਸਨ

ਲਾਲ ਬਹਾਦਰ ਸ਼ਾਸਤਰੀ ਜੀ ਇਹ ਜਾਣਦੇ ਸਨ ਕਿ ਦੇਸ਼ ਦੀ ਤਰੱਕੀ ਕਿਸਾਨਾਂ ਅਤੇ ਜਵਾਨਾਂ ਦੇ ਮੋਢਿਆਂ ’ਤੇ ਟਿਕੀ ਹੋਈ ਹੈ1965 ਵਿੱਚ ਹੋਏ ਭਾਰਤ ਪਾਕਿਸਤਾਨ ਯੁੱਧ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਨੇ ਭਾਰਤੀ ਫ਼ੌਜ ਦਾ ਹੌਸਲਾ ਵਧਾਉਂਦੇ ਹੋਏ ਜਿੱਤ ਦਾ ਪਰਚਮ ਲਹਿਰਾਇਆਦੇਸ਼ ਵਾਸੀ ਲਾਲ ਬਹਾਦਰ ਜੀ ਨੂੰ ਦਿਲੋਂ ਪਿਆਰ ਕਰਦੇ ਸਨ। ਇਹੀ ਕਾਰਨ ਹੈ ਕਿ ਜਦੋਂ ਦੇਸ਼ ਨੂੰ ਭੁੱਖਮਰੀ ਵਿੱਚੋਂ ਕੱਢਣ ਲਈ ਸ਼ਾਸਤਰੀ ਜੀ ਨੇ ਦੇਸ਼ ਵਾਸੀਆਂ ਨੂੰ ਇੱਕ ਦਿਨ ਲਈ ਵਰਤ ਰੱਖਣ ਦੀ ਅਪੀਲ ਕੀਤੀ ਤਾਂ ਪੂਰੇ ਦੇਸ਼ ਨੇ ਉਹਨਾਂ ਦੇ ਫੈਸਲੇ ਦਾ ਸਵਾਗਤ ਕੀਤਾਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਜੋ ਪੂਰੇ ਦੁਨੀਆਂ ਦਾ ਢਿੱਡ ਭਰਦੇ ਹਨਭਾਰਤ ਦੇ ਕਿਸਾਨ ਮਿਹਨਤੀ ਅਤੇ ਸਿਰੜੀ ਹਨ, ਜੋ ਜੇਠ ਹਾੜ੍ਹ ਦੀਆਂ ਗਰਮੀਆਂ ਅਤੇ ਪੋਹ ਦੀਆਂ ਰਾਤਾਂ ਵਿੱਚ ਵੀ ਪੁੱਤਾਂ ਵਾਂਗ ਫਸਲਾਂ ਪਾਲਦੇ ਹਨਕਿਸਾਨਾਂ ਅਤੇ ਜਵਾਨਾਂ ਦੀ ਮਿਹਨਤ ਅਤੇ ਸੰਘਰਸ਼ ਨੂੰ ਸਲਾਮ ਕਰਦਿਆਂ ਹੀ ਲਾਲ ਬਹਾਦਰ ਸ਼ਾਸਤਰੀ ਜੀ ਨੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ ਸੀਜਵਾਨ ਬਾਰਡਰ ’ਤੇ ਅਤੇ ਕਿਸਾਨ ਦੇਸ਼ ਵਿੱਚ ਖੁਸ਼ਹਾਲ ਰਿਹਾ ਤਾਂ ਦੇਸ਼ ਤਰੱਕੀ ਕਰਨ ਵਿੱਚ ਕਦੇ ਵੀ ਪਿੱਛੇ ਨਹੀਂ ਰਹੇਗਾ

ਰਾਸ਼ਟਰੀ ਡੇਅਰੀ ਵਿਕਾਸ ਬੋਰਡ ਅਤੇ ਦੁੱਧ ਉਤਪਾਦਕ ਸਹਿਕਾਰੀ ਸੰਮਤੀਆਂ ਦੀ ਸਥਾਪਨਾ ਦਾ ਸਿਹਰਾ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਹੀ ਜਾਂਦਾ ਹੈਗੁਜਰਾਤ ਤੋਂ ਸ਼ੁਰੂ ਕੀਤੀ ਸਹਿਕਾਰੀ ਸਭਾ ਅਮੁਲ ਅੱਜ ਅੰਤਰਰਾਸ਼ਟਰੀ ਬਰਾਂਡ ਬਣ ਚੁੱਕੀ ਹੈਇਹ ਸੰਮਤੀਆਂ ਕਿਸਾਨਾਂ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਦੇ ਮੁਨਾਫੇ ਦਾ ਲਾਭ ਵੀ ਕਿਸਾਨਾਂ ਤਕ ਪਹੁੰਚਾਇਆ ਜਾਂਦਾ ਹੈਜਾਤ ਪਾਤ, ਛੂਆ ਛਾਤ ਅਤੇ ਭੇਦ ਭਾਵ ਨੂੰ ਖ਼ਤਮ ਕਰਨ ਲਈ ਲਾਲ ਬਹਾਦਰ ਜੀ ਨੇ ਆਪਣੇ ਨਾਂ ਪਿੱਛੇ ਪੈਂਦੇ ਸ਼੍ਰੀਵਾਸਤਵ ਨੂੰ ਤਿਆਗਿਆਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਨਾਲ ਉਹ ਰੇਲ ਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉੱਚ ਅਹੁਦਿਆਂ ’ਤੇ ਵੀ ਬਿਰਾਜਮਾਨ ਰਹੇ

ਸਦਾ ਆਪਣੀ ਧਰਤੀ ਮਾਂ ਨਾਲ ਜੁੜੇ ਰਹਿਣ ਵਾਲੇ ਲਾਲ ਬਹਾਦਰ ਸ਼ਾਸਤਰੀ ਜੀ ਦੁਆਰਾ 10 ਜਨਵਰੀ 1966 ਨੂੰ ਯੁੱਧ ਰੋਕਣ ਲਈ ਕੀਤਾ ਗਿਆ ਤਾਸ਼ਕੰਦ ਸਮਝੌਤਾ ਗਹਿਰੇ ਰਾਜ਼ ਨਾਲ ਇਤਿਹਾਸ ਦੇ ਪੰਨਿਆਂ ਵਿੱਚ ਦਫ਼ਨ ਹੋਇਆਤਾਸ਼ਕੰਦ ਸਮਝੌਤੇ ਤੋਂ ਅਗਲੇ ਦਿਨ 11 ਜਨਵਰੀ 1966 ਨੂੰ ਲਾਲ ਬਹਾਦਰ ਸ਼ਾਸਤਰੀ ਜੀ ਦੀ ਹੋਈ ਮੌਤ ਇੱਕ ਗਹਿਰਾ ਰਹੱਸ ਬਣ ਕੇ ਰਹਿ ਗਈ। ਕੁਝ ਤੱਥ ਦੱਸਦੇ ਹਨ ਕਿ ਉਹਨਾਂ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਅਤੇ ਕੁਝ ਸ਼ਾਸਤਰੀ ਜੀ ਦੀ ਹੱਤਿਆ ਹੋਣ ਦੀ ਗੱਲ ਕਰਦੇ ਹਨ

ਦੇਸ਼ ਸੇਵਾ ਦੇ ਯੋਗਦਾਨ ਲਈ ਲਾਲ ਬਹਾਦਰ ਸ਼ਾਸਤਰੀ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆਉਹ ਸੱਚਮੁੱਚ ਦੇ ਰਤਨ ਸਨ, ਜੋ ਗ਼ੁਰਬਤ ਵਿੱਚੋਂ ਉੱਠ ਕੇ ਦੇਸ਼ ਦੇ ਉੱਚ ਅਹੁਦਿਆਂ ਤਕ ਪਹੁੰਚ ਕੇ ਵੀ ਹੰਕਾਰ ਤੋਂ ਕੋਹਾਂ ਦੂਰ ਰਹਿ ਕੇ ਧਰਤੀ ਮਾਂ ਨਾਲ ਜੁੜੇ ਰਹੇਸ਼ਾਸਤਰੀ ਜੀ ਵਾਹਿਗੁਰੂ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਦੁਨੀਆਂ ਤੋਂ ਤਾਂ ਰੁਖ਼ਸਤ ਹੋ ਗਏ ਪ੍ਰੰਤੂ ਉਹਨਾਂ ਦੁਆਰਾ ਦੇਸ਼ ਸੇਵਾ ਵਿੱਚ ਪਾਏ ਯੋਗਦਾਨ ਕਰਕੇ ਉਹ ਸਦਾ ਭਾਰਤੀਆਂ ਦੇ ਦਿਲਾਂ ਵਿੱਚ ਜਿਊਂਦੇ ਰਹਿਣਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)

More articles from this author