AvtarTaraksheel7“ਇਸ ਤੋਂ ਬਾਅਦ ਕਿਸ਼ਤਾਂ ’ਤੇ ਚੀਜ਼ਾਂ ਖਰੀਦਣ ਦਾ ਦੌਰ ਸ਼ੁਰੂ ਹੋਇਆ। ਲੋਕ ਆਪਣੀ ਕੰਮ ਵਾਲੀ ਤਨਖਾਹ ਮਿਲਣ ਤੋਂ ...”
(16 ਜੁਲਾਈ 2023)

 

ਜਦੋਂ ਮੈਂ ਅਜੇ 7-8 ਸਾਲ ਦਾ ਹੀ ਸੀ ਤਾਂ ਪੰਜਾਬ ਵਿੱਚ ਸਿਆਣੀਆਂ ਮਾਤਾਵਾਂ ਦੇ ਮੂੰਹੋਂ ਅਕਸਰ ਸੁਣਦਾ ਕਿ ਦੁੱਧ ਤੇ ਪੁੱਤ ਕਰਮਾਂ ਨਾਲ ਹੀ ਮਿਲਦੇ ਹਨਉਸ ਸਮੇਂ ਜ਼ਿਆਦਾ ਲੋਕ ਅਨਪੜ੍ਹ ਹੁੰਦੇ ਸਨ ਪਰ ਸਖਤ ਮਿਹਨਤੀ ਸਨਵੱਡੀ ਗਿਣਤੀ ਲੋਕ ਕਰਮਾਂਤੇ ਹੀ ਯਕੀਨ ਰੱਖਦੇ ਸਨਉਨ੍ਹਾਂ ਸਮਿਆਂ ਵਿੱਚ ਪੈਸਾ ਬਹੁਤ ਘੱਟ ਹੁੰਦਾ ਸੀਪੈਸੇ ਵਾਸਤੇ ਲੋਕਾਂ ਵਿੱਚ ਬੇਲੋੜੀ ਦੌੜ ਵੀ ਨਹੀਂ ਸੀਲੋਕ ਕਾਹਲੀ ਵਿੱਚ ਵੀ ਨਹੀਂ ਹੁੰਦੇ ਸਨ ਜ਼ਿਆਦਾ ਲੋਕ ਖੇਤੀਬਾੜੀਤੇ ਨਿਰਭਰ ਸਨਲੋਕ ਫਸਲਾਂ ਨੂੰ ਵੇਚਣ ਦੀ ਬਜਾਏ ਇੱਕ ਦੂਜੇ ਨਾਲ ਲੋੜ ਅਨੁਸਾਰ ਵਟਾ ਲੈਂਦੇ ਸਨ

ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਕੰਮ ਵੱਟੇ ਦਾਣੇ ਹੀ ਲੈਂਦੇ ਹੁੰਦੇ ਸੀ ਜਾਂ ਉਨ੍ਹਾਂ ਨੂੰ ਰੋਟੀ ਪਾਣੀ ਖਵਾ ਦਿੱਤਾ ਜਾਂਦਾ ਸੀਬਹੁਤ ਵਾਰ ਤਾਂ ਰਿਸ਼ਤੇਦਾਰੀ ਵਿੱਚੋਂ ਕੋਈ ਨਾ ਕੋਈ ਖੇਤੀਬਾੜੀ ਦੇ ਕੰਮ ਵਿੱਚ ਮਦਦ ਕਰਵਾਉਣ ਲਈ ਆਬਤਤੇ ਆ ਜਾਂਦਾ ਸੀਆਬਤ ਦਾ ਭਾਵ ਕਿ ਆਏ ਹੋਏ ਮਹਿਮਾਨ ਦੀ ਕੰਮ ਵੱਟੇ ਸੇਵਾ ਕਰ ਦਿੱਤੀ ਜਾਂਦੀ ਸੀ

ਜਦੋਂ ਕਿਸੇ ਨੂੰ ਪੁੱਛ ਲੈਣਾ ਕਿ ਕੀ ਤੁਸੀਂ ਦੁੱਧ ਵੇਚਣਾ ਚਾਹੁੰਦੇ ਹੋ? ਬਹੁਤ ਵਾਰ ਜਵਾਬ ਮਿਲਣਾ ਕਿ ਦੁੱਧ ਪੁੱਤ ਵੇਚੀਦੇ ਨਹੀਂ ਹੁੰਦੇਹੁਣ ਵਾਲੀ ਪੀੜ੍ਹੀ ਵਾਸਤੇ ਇਹ ਹੈਰਾਨ ਕਰਨ ਵਾਲੀ ਗੱਲ ਹੋਵੇਗੀ ਪਰ ਸੱਚ ਇਹੀ ਸੀਇਸੇ ਤਰ੍ਹਾਂ ਜਦੋਂ ਕਿਸੇ ਨੂੰ ਪੁੱਛ ਲੈਣਾ ਕਿ ਕੀ ਤੂੰ ਜ਼ਮੀਨ ਵੇਚਣੀ ਹੈ? ਇਸਦਾ ਜਵਾਬ ਮਿਲਣਾ ਕਿ ਮਾਂ ਵੇਚੀਦੀ ਨਹੀਂ ਹੁੰਦੀਉਸ ਵੇਲੇ ਕਿਸਾਨ ਜ਼ਮੀਨ ਨੂੰ ਮਾਂ ਦੇ ਬਰਾਬਰ ਸਮਝਦਾ ਹੁੰਦਾ ਸੀ ਕਿਉਂਕਿ ਜ਼ਮੀਨ ਹੀ ਪਰਿਵਾਰਾਂ ਦਾ ਢਿੱਡ ਭਰਦੀ ਸੀਸਮਾਂ ਬਦਲਿਆ, ਪੰਜਾਬੀਆਂ ਦੀ ਸੋਚ ਬਦਲੀ, ਜੋ ਹੁਣ ਪਿੱਛੇ ਮੁੜਨ ਦਾ ਨਾਮ ਹੀ ਨਹੀਂ ਲੈ ਰਹੀਕਾਰਪੋਰੇਟ ਘਰਾਣੇ ਆਏ ਜਿਨ੍ਹਾਂ ਵੱਡੇ ਕਾਰੋਬਾਰ ਵਿਕਸਿਤ ਕੀਤੇ ਅਤੇ ਲੋਕਾਂ ਨੂੰ ਵੱਧ ਤਨਖਾਹਾਂ ’ਤੇ ਨੌਕਰੀਆਂ ਦਿੱਤੀਆਂ

ਪੈਸੇ ਦੀ ਦੌੜ ਵਿੱਚ ਦੁੱਧ, ਪੁੱਤ ਅਤੇ ਜ਼ਮੀਨਾਂ ਦੇ ਸੌਦੇ ਹੋਣ ਲੱਗੇਪੁੱਤਾਂ ਧੀਆਂ ਦੇ ਸੌਦੇ ਵਿਦੇਸ਼ ਜਾਣ ਲਈ ਹੋਣ ਲੱਗੇਕਾਰਪੋਰੇਟ ਘਰਾਣਿਆਂ ਜਾਂ ਸਰਮਾਏਦਾਰਾਂ ਵੱਲੋਂ ਵੱਧ ਪੈਸੇ ’ਤੇ ਨੌਕਰੀਆਂ ਦੇਣੀਆਂ ਵਧੀਆ ਜ਼ਰੂਰ ਲੱਗਦੀਆਂ ਹਨ ਪਰ ਇਸ ਵਧੀ ਹੋਈ ਆਮਦਨ ਦੇ ਨਾਲ ਨਾਲ ਬਹੁਤ ਨਵੇਂ ਖਰਚੇ ਪੈਦਾ ਹੋ ਗਏਉਦਾਹਰਣ ਦੇ ਤੌਰ ’ਤੇ ਮਹਿੰਗੇ ਟੀਵੀ (ਟੈਲੀਵੀਜ਼ਨ), ਵੀ ਸੀ ਆਰ, ਫਰਨੀਚਰ, ਸਕੂਟਰ, ਮੋਟਰ ਸਾਇਕਲ, ਕਾਰਾਂ, ਟਰੈਕਟਰ, ਟਰਾਲੀਆਂ, ਕੰਬਾਈਨਾਂ, ਫੋਨ, ਬਹੁਤ ਤਰ੍ਹਾਂ ਦੀਆਂ ਮਠਿਆਈਆਂ, ਡਰਿੰਕਾਂ, ਮਹਿੰਗੇ ਸਲੂਨ, ਬਿਊਟੀ ਪਾਰਲਰ, ਕੰਪਿਊਟਰ ਅਤੇ ਹੋਰ ਖਾਣ ਵਾਲੇ ਫਾਸਟ ਫੂਡ ਹੋਂਦ ਵਿੱਚ ਆਏਸੰਨ 1985 ਤਕ ਵਿਰਲੇ ਪੰਜਾਬੀਆਂ ਨੂੰ ਹੀ ਕੌਫੀ ਦਾ ਪਤਾ ਸੀਅੱਜ ਵੱਡੀ ਗਿਣਤੀ ਕੌਫੀ ਦੀ ਆਦੀ ਹੋ ਗਈ ਹੈ ਭਾਵੇਂ ਕਿ ਮਸ਼ੀਨਰੀ ਨੇ ਇਨਸਾਨ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਪਰ ਮਸ਼ੀਨਰੀ ਦੇ ਆਉਣ ਨਾਲ ਵੱਡੀ ਗਿਣਤੀ ਇਨਸਾਨ ਵਿਹਲੜ ਬਣ ਗਏਕੰਮ ਘੱਟ ਕਰਨ ਜਾਂ ਨਾ ਕਰਨ ਨਾਲ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਏਜਿੱਥੇ ਇਹ ਸਭ ਕੁਝ ਬਹੁਤ ਜ਼ਿਆਦਾ ਮਹਿੰਗਾ ਸੀ ਉੱਥੇ ਹੀ ਇਹ ਸਿਹਤ ਲਈ ਖਤਰਨਾਕ ਸੀ

ਇਸ ਸਭ ਦੇ ਨਾਲ ਨਾਲ ਪੰਜਾਬੀਆਂ ਨੂੰ ਨਵੇਂ ਫੈਸ਼ਨ ਦੀ ਆਦਤ ਪਈ ਜੋ ਹਰ ਇੱਕ ਦੋ ਦਿਨ ਬਾਦ ਬਦਲਣ ਲੱਗਾਟੈਲੀਵੀਜ਼ਨ ਦੀ ਵੱਧ ਵਰਤੋਂ ਨਾਲ ਘਰੇਲੂ ਔਰਤਾਂ ਨਾਟਕ ਅਤੇ ਫਿਲਮਾਂ ਦੇਖ ਕੇ ਵੱਧ ਸਮਾਂ ਖਰਾਬ ਕਰਨ ਦੇ ਨਾਲ ਨਾਲ ਖੁਦ ਨੂੰ ਵੀ ਹੀਰੋਇਨਾਂ ਵਰਗਾ ਹੋਣ ਦੇ ਸੁਪਨੇ ਲੈਣ ਲੱਗੀਆਂਨਤੀਜਾ ਇਹ ਹੋਇਆ ਕਿ ਔਰਤਾਂ ਦਾ ਫੈਸ਼ਨ ਬਹੁਤ ਤੇਜ਼ੀ ਨਾਲ ਵਧਿਆ ਜਿਸ ਨਾਲ ਇਨਸਾਨਾਂ ਦੀ ਵਧੀ ਹੋਈ ਆਮਦਨ ਬਹੁਤ ਤੇਜ਼ੀ ਨਾਲ ਖਤਮ ਹੋਈ

ਬਚਪਨ ਵਿੱਚ ਇੱਕ ਹੋਰ ਗੱਲ ਸੁਣਨ ਨੂੰ ਮਿਲਦੀ ਸੀ ਕਿ ਸ਼ਾਹੂਕਾਰ ਦਾ ਕਰਜ਼ਾ ਬਹੁਤ ਮਾੜਾ ਹੁੰਦਾ ਹੈਲੋਕ ਸਿਆਣਿਆਂ ਦੀ ਇਸ ਨਸੀਹਤ ਦੇ ਬਾਵਯੂਦ ਇਸ ਤੋਂ ਉਲਟ ਚੱਲ ਪਏਆਪਣੇ ਵਧੇ ਹੋਏ ਖਰਚੇ ਪੂਰੇ ਕਰਨ ਲਈ ਲੋਕਾਂ ਨੇ ਕਰਜ਼ੇ ਲੈਣੇ ਸ਼ੁਰੂ ਕਰ ਦਿੱਤੇ ਇਸ ਤੋਂ ਬਾਦ ਕਿਸ਼ਤਾਂ ’ਤੇ ਚੀਜ਼ਾਂ ਖਰੀਦਣ ਦਾ ਦੌਰ ਸ਼ੁਰੂ ਹੋਇਆਲੋਕ ਆਪਣੀ ਕੰਮ ਵਾਲੀ ਤਨਖਾਹ ਮਿਲਣ ਤੋਂ ਪਹਿਲਾਂ ਹੀ ਕਿਸ਼ਤਾਂ ਦੇ ਰੂਪ ਵਿੱਚ ਖਤਮ ਕਰਨ ਲੱਗੇ ਕਰੈਡਿਟ ਕਾਰਡਾਂ ਨੂੰ ਵਰਤਣ ਦਾ ਰਿਵਾਜ਼ ਹੋਇਆ ਤਾਂ ਲੋਕਾਂ ਕਰੈਡਿਟ ਕਾਰਡ ਦਾ ਬਿਆਜ ਬਹੁਤ ਜ਼ਿਆਦਾ ਭਰਿਆਕਈ ਕਰੈਡਿਟ ਕਾਰਡ ਕੰਪਨੀਆਂ 20% ਦੇ ਲਾਗੇ ਬਿਆਜ ਲੈਂਦੀਆਂ ਹਨ

ਪੰਜਾਬ ਵਿੱਚ ਹਰ ਇੱਕ ਨੂੰ ਨੌਕਰੀ ਮਿਲਣੀ ਔਖੀ ਹੈਇਸ ਕਰਕੇ ਲੋਕਾਂ ਨੇ ਵਿਦੇਸ਼ਾਂ ਵੱਲ ਜਾਣਾ ਸ਼ੁਰੂ ਕੀਤਾਕਈਆਂ ਨੇ ਜ਼ਮੀਨਾਂ ਵੇਚ ਕੇ ਅਤੇ ਕਈਆਂ ਜ਼ਮੀਨਾਂ ਗਹਿਣੇ ਰੱਖ ਕੇ ਵਿਦੇਸ਼ਾਂ ਵਿੱਚ ਜਾਣਾ ਸ਼ੁਰੂ ਕੀਤਾ ਵਿਦੇਸ਼ਾਂ ਨੂੰ ਜਾਣ ਦਾ ਸਫ਼ਰ ਕੁਝ ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ ਅੱਜ ਲੱਖਾਂ ਰੁਪਏ ਤਕ ਪਹੁੰਚ ਚੁੱਕਾ ਹੈਇਸ ਕਿੱਤੇ ਵਿੱਚੋਂ ਟਰੈਵਲ ਏਜੇਂਟਾਂ ਨੇ ਖੂਬ ਕਮਾਈ ਕੀਤੀਇਸ ਵਿੱਚੋਂ ਕੁਝ ਨੇ ਇਮਾਨਦਾਰੀ ਨਾਲ ਕਮਾਈ ਕੀਤੀ ਪਰ ਵੱਡੀ ਗਿਣਤੀ ਨੇ ਧੋਖੇ ਨਾਲ ਕਮਾਈ ਕੀਤੀ

ਇਸੇ ਸਮੇਂ ਦੌਰਾਨ ਪੰਜਾਬੀਆਂ ਨੇ ਵਿਦੇਸ਼ਾਂ ਨੂੰ ਜਾਣ ਖਾਤਰ ਆਪਣੇ ਕੁੜੀਆਂ ਅਤੇ ਮੁੰਡਿਆਂ ਦਾ ਵਿਆਹ ਦੇ ਰੂਪ ਵਿੱਚ ਵਪਾਰ ਸ਼ੁਰੂ ਕੀਤਾਭਾਵ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਵੇਚਿਆਇਹ ਰਿਸ਼ਤੇ ਇੱਕ ਦੂਜੇ ਦੀ ਪਸੰਦ ਨਾਲ ਹੋਣ ਦੀ ਬਜਾਏ ਆਪਣੀ ਆਰਥਿਕ ਲੋੜ ਪੂਰੀ ਕਰਨ ਅਤੇ ਵਿਦੇਸ਼ਾਂ ਨੂੰ ਜਾਣ ਖਾਤਰ ਹੋਏ, ਜਿਸ ਕਾਰਣ ਇੱਕ ਧਿਰ ਵਿਦੇਸ਼ ਜਾ ਕੇ ਦੂਜੀ ਧਿਰ ਨਾਲ ਧੋਖਾ ਕਰ ਗਈਇਹੋ ਜਿਹੇ ਮਾਮਲੇ ਅਕਸਰ ਅਖਬਾਰਾਂ ਵਿੱਚ, ਸੋਸ਼ਲ ਮੀਡੀਆ ਵਿੱਚ ਅਤੇ ਪੰਜਾਬੀਆਂ ਦੀਆਂ ਮਹਿਫ਼ਿਲਾਂ ਵਿੱਚ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ ਵੱਡੀ ਗਿਣਤੀ ਪੰਜਾਬੀ ਬੇਸ਼ਕ ਰੱਬ ਨੂੰ ਬਹੁਤ ਜ਼ਿਆਦਾ ਮੰਨਦੇ ਹਨ ਪਰ ਨਕਲੀ ਵਿਆਹ ਵੀ ਧਾਰਮਿਕ ਅਸਥਾਨਾਂ ਵਿੱਚ ਹੀ ਕੀਤੇ ਗਏਭਾਵ ਰੱਬ ਦੀ ਹਜ਼ੂਰੀ ਵਿੱਚ ਵੀ ਲੂਣ ਹੀ ਗੁੰਨ੍ਹਿਆ ਗਿਆ

ਵਿਦੇਸ਼ੀ ਸਰਕਾਰਾਂ ਵੀ ਇਸ ਲੁੱਟ ਵਿੱਚ ਸ਼ਾਮਲ ਹੋਈਆਂਉਨ੍ਹਾਂ ਵੱਡੀ ਗਿਣਤੀ ਪੰਜਾਬ ਤੋਂ ਅਤੇ ਦੂਜੇ ਪਛੜੇ ਮੁਲਕਾਂ ਤੋਂ ਬੱਚਿਆਂ ਨੂੰ ਪੜ੍ਹਨ ਲਈ ਆਪੋ ਆਪਣੇ ਮੁਲਕਾਂ ਵਿੱਚ ਸੱਦਿਆਇਸ ਆਈ ਹੋਈ ਪੀੜ੍ਹੀ ਨੇ ਆਪਣੇ ਪਰਿਵਾਰਾਂ ਦੇ ਲੱਖਾਂ ਰੁਪਏ ਵੀ ਖਤਮ ਕੀਤੇ ਅਤੇ ਕਈਆਂ ਨੇ ਵਿਦੇਸ਼ ਖਾਤਰ ਜ਼ਮੀਨਾਂ ਵੀ ਗਹਿਣੇ ਰੱਖ ਦਿੱਤੀਆਂ ਜਾਂ ਵਿਕਾ ਦਿੱਤੀਆਂ ਜਿਹੜੇ ਵਿਦੇਸ਼ੀ ਮੁਲਕ ਦੂਜੀ ਸੰਸਾਰ ਜੰਗ ਵਿੱਚ ਸ਼ਾਮਲ ਸੀ ਉਨ੍ਹਾਂ ਵਿੱਚ ਨੌਜਵਾਨ ਉਮਰ ਦੇ ਬੱਚਿਆਂ ਦੀ ਘਾਟ ਸੀਭਾਰਤ ਵਿੱਚ ਨੌਜਵਾਨਾਂ ਦੀ ਘਾਟ ਨਹੀਂ ਸੀਇਸ ਕਰਕੇ ਇਹ ਘਾਟ ਭਾਰਤ ਵਿੱਚੋਂ ਪੂਰੀ ਹੋਣ ਲੱਗੀ ਇਨ੍ਹਾਂ ਵਿਦੇਸ਼ਾਂ ਵਿੱਚ ਜਾਣ ਵਾਲਿਆਂ ਵਿੱਚੋਂ ਕੁਝ ਉੱਥੇ ਪੱਕੇ ਹੋ ਗਏ ਅਤੇ ਸੋਹਣਾ ਪੈਸਾ ਬਣਾ ਪਿੰਡ ਕੋਠੀਆਂ ਵੀ ਬਣਾ ਲਈਆਂ ਪਰ ਵੱਡੀ ਗਿਣਤੀ ਦੀ ਖੂਹ ਦੀ ਮਿੱਟੀ ਖੂਹ ਹੀ ਲਗਦੀ ਰਹੀ ਜਿਹੜੇ ਪੰਜਾਬੀ ਆਪਣੀ ਆਰਥਿਕਤਾ ਮਜ਼ਬੂਤ ਕਰ ਗਏ, ਉਨ੍ਹਾਂ ਵਿੱਚੋਂ ਬਹੁਤਿਆਂ ਦੀ ਔਲਾਦ ਪੰਜਾਬ ਜਾਣਾ ਨਹੀਂ ਚਾਹੁੰਦੀਇਸ ਕਰਕੇ ਉਨ੍ਹਾਂ ਦੀ ਦੂਜੀ ਪੀੜ੍ਹੀ ਨੂੰ ਪੰਜਾਬ ਵਿਚਲੀ ਜ਼ਮੀਨ ਜਾਂ ਘਰ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਰਹੀਉਨ੍ਹਾਂ ਵਿੱਚੋਂ ਬਹੁਤੇ ਬੱਚਿਆਂ ਨੂੰ ਤਾਂ ਮਾਪੇ ਪੰਜਾਬੀ ਬੋਲੀ ਨਾਲ ਵੀ ਜੋੜ ਨਹੀਂ ਸਕੇਪੰਜਾਬੀ ਭਾਸ਼ਾ ਨਾਲੋਂ ਟੁੱਟਿਆ ਬੱਚਾ ਪੰਜਾਬ ਨਾਲ ਜੁੜਨਾ ਬਹੁਤ ਮੁਸ਼ਕਲ ਹੁੰਦਾ ਹੈ ਪੰਜਾਬ ਵਿੱਚ ਕੁਝ ਮਾਪੇ ਆਪਣੇ ਵਿਦੇਸ਼ਾਂ ਵਿੱਚ ਗਏ ਬੱਚਿਆਂ ਨੂੰ ਮਿਲਣ ਨੂੰ ਤਰਸ ਰਹੇ ਹਨ ਵਿਦੇਸ਼ ਗਏ ਪੁੱਤ ਧੀਆਂ ਆਪਣੇ ਖਰੀਦੇ ਹੋਏ ਘਰਾਂ ਦੀਆਂ ਕਿਸ਼ਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ

ਇਸ ਕਰਕੇ ਕਹਿ ਸਕਦੇ ਹਾਂ ਕਿ ਜਦੋਂ ਤੋਂ ਪੰਜਾਬੀਆਂ ਨੇ ਕਰਮਾਂ ਨਾਲ ਮਿਲੀਆਂ ਚੀਜ਼ਾਂ ਦਾ ਵਪਾਰ ਸ਼ੁਰੂ ਕੀਤਾ ਹੈ ਉਹ ਉਨ੍ਹਾਂ ਨੂੰ ਰਾਸ ਨਹੀਂ ਆਈਆਂ ਹਨ ਅਤੇ ਪੰਜਾਬ ਤੇ ਪੰਜਾਬੀ ਕਰਜ਼ੇ ਵਿੱਚ ਦਿਨੋਂ ਦਿਨ ਦੱਬੀ ਜਾ ਰਹੇ ਹਨਇਹ ਹਰ ਪੰਜਾਬੀ ਵਾਸਤੇ ਸੋਚਣ ਦਾ ਵਿਸ਼ਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4091)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਵਤਾਰ ਤਰਕਸ਼ੀਲ

ਅਵਤਾਰ ਤਰਕਸ਼ੀਲ

New Zealand.
Phone: (64 - 21392147)
Email: (avtar31@hotmail.com)

More articles from this author