AvtarTaraksheel7ਡਰ ਦਾ ਸਾਹਮਣਾ ਕਰਨ ਵਾਲੇ ਲੋਕ ਬਹਾਦਰ ਬਣ ਜਾਂਦੇ ਹਨ ਕਿਉਂਕਿ ਉਹ ਆਪਣਾ ਡਰ ...
(2 ਅਪਰੈਲ 2022)
ਮਹਿਮਾਨ: 176.


ਇਹ ਇੱਕ ਸਚਾਈ ਹੈ ਕਿ ਜਦ ਤਕ ਮਨੁੱਖ ਨੂੰ ਡਰਾਇਆ ਨਾ ਜਾਵੇ ਉੰਨਾ ਚਿਰ ਉਸ ਨੂੰ ਲੁੱਟਣਾ ਔਖਾ ਹੁੰਦਾ ਹੈ
ਜਿੰਨਾ ਮਨੁੱਖ ਨੂੰ ਡਰਾਇਆ ਜਾਵੇਗਾ, ਉੰਨਾ ਹੀ ਉਹ ਆਪਣੇ ਬਚਾ ਲਈ ਖਰਚਾ ਕਰੇਗਾ ਚਲਾਕ ਜਾਂ ਲਾਲਚੀ ਲੋਕ ਇਹ ਗੱਲ ਜਾਣ ਜਾਂਦੇ ਹਨ ਉਨ੍ਹਾਂ ਵਿੱਚੋਂ ਬਹੁਤੇ ਇਸੇ ਨੂੰ ਹੀ ਅਧਾਰ ਬਣਾ ਕੇ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ ਉਨ੍ਹਾਂ ਨੂੰ ਇਹ ਜ਼ਿੰਦਗੀ ਚੰਗੀ ਲਗਦੀ ਹੈ ਜ਼ਮੀਰ ਨਾਂ ਦੀ ਕੋਈ ਚੀਜ਼ ਉਨ੍ਹਾਂ ਵਿੱਚ ਨਹੀਂ ਰਹਿੰਦੀ ਉਨ੍ਹਾਂ ਦਾ ਮਕਸਦ ਸਿਰਫ ਦੂਜੇ ਨੂੰ ਲੁੱਟਣਾ ਹੁੰਦਾ ਹੈ ਉਸ ਵਾਸਤੇ ਬੇਸ਼ਕ ਜੋ ਮਰਜ਼ੀ ਕਰਨਾ ਪਵੇ ਸਰਕਾਰਾਂ ਅਤੇ ਜ਼ਿਆਦਾ ਸਰਮਾਏਦਾਰ ਵੀ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ

ਉਦਾਹਰਣ ਦੇ ਤੌਰ ’ਤੇ ਬੀਮਾ ਕਰਨ ਵਾਲਾ ਤੁਹਾਨੂੰ ਬਹੁਤ ਮਾੜੇ ਹਾਲਾਤ ਬਾਰੇ ਦੱਸਦਾ ਹੈ ਕਿ ਜੇ ਤੁਹਾਡੇ ਸੱਟ ਚੋਟ ਲੱਗੀ ਤਾਂ ਤੁਹਾਡਾ ਆਰਥਿਕ ਪੱਖੋਂ ਬਹੁਤ ਨੁਕਸਾਨ ਹੋਵੇਗਾ ਜੇ ਮੌਤ ਹੋ ਗਈ ਤਾਂ ਬਾਕੀ ਪਰਿਵਾਰ ਦਾ ਕੀ ਬਣੇਗਾ? ਕਮਾਈ ਤੋਂ ਬਿਨਾਂ ਬੱਚਿਆਂ ਦੀ ਪੜ੍ਹਾਈ ਦਾ ਕੀ ਹੋਵੇਗਾ? ਸਾਰੀਆਂ ਗੱਲਾਂ ਸੁਣਨ ਤੋਂ ਬਾਦ ਬੰਦਾ ਆਪਣੀ ਜ਼ਿੰਦਗੀ ਬਾਰੇ ਸੋਚਣ ਦੀ ਬਜਾਏ ਮੌਤ ਵੱਲ ਜ਼ਿਆਦਾ ਸੋਚਣ ਲੱਗ ਪੈਂਦਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਬੀਮਾ/ਇੰਸ਼ੋਰੈਂਸ ਨਹੀਂ ਕਰਾਉਣਾ ਚਾਹੀਦਾ ਮੈਂ ਇਹ ਕਹਿ ਰਿਹਾ ਹਾਂ ਕਿ ਡਰ ਦਾ ਮਾਹੌਲ ਪੈਦਾ ਕੀਤੇ ਬਿਨਾਂ ਬੰਦਾ ਇੰਸ਼ੋਰੈਂਸ ਕਰਾਉਣ ਨੂੰ ਨਹੀਂ ਮੰਨਦਾ ਇੰਸ਼ੋਰੈਂਸ ਬਾਰੇ ਸੋਚਣਾ ਹਰ ਇਨਸਾਨ ਦਾ ਫਰਜ਼ ਹੈ ਪਰ ਡਰ ਕਾਰਨ ਲੋਕ ਲੋੜ ਤੋਂ ਵੱਧ ਬੀਮਾ ਕੰਪਨੀਆਂ ਨੂੰ ਕਿਸ਼ਤਾਂ ਦਿੰਦੇ ਹਨ ਅਤੇ ਕਲੇਮ ਬਹੁਤ ਥੋੜ੍ਹੇ ਲੋਕਾਂ ਨੂੰ ਮਿਲਦਾ ਹੈ

ਤੰਦਰੁਸਤੀ ਦਾ ਲਾਲਚ ਦੇ ਕੇ ਜਾਂ ਅਗਲੇ ਜਨਮ ਦਾ ਲਾਲਚ ਦੇ ਕੇ ਵੀ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਅਗਲੇ ਜਨਮ ਦੀ ਆਸ ਵਿੱਚ ਇਸ ਜਨਮ ਨੂੰ ਵੀ ਬਹੁਤ ਲੋਕ ਖਰਾਬ ਕਰ ਲੈਂਦੇ ਹਨ ਵਿਗਿਆਨਕ ਨਜ਼ਰੀਏ ਨਾਲ ਦੇਖੋ ਤਾਂ ਅਗਲਾ ਜਨਮ ਸਾਬਤ ਹੀ ਨਹੀਂ ਹੁੰਦਾ ਅਤੇ ਨਾ ਹੀ ਕੋਈ ਆਪਣੇ ਪਿਛਲੇ ਜਨਮ ਦੀ ਜਾਣਕਾਰੀ ਦਿੰਦਾ ਹੈ ਇਸ ਜਨਮ ਵਿੱਚ ਵਿਅਕਤੀ ਨੂੰ ਡਰਾ ਕੇ ਉਸਦਾ ਅਗਲਾ ਜਨਮ ਸੁਆਨ ਦੇ ਨਾਮ ’ਤੇ ਲੁੱਟਿਆ ਜਾਂਦਾ ਹੈ ਅਗਲਾ ਜਨਮ ਸੁਆਰਨ ਦੀ ਸਿਖਲਾਈ ਵੀ ਉਹ ਦਿੰਦੇ ਹਨ ਜਿਨ੍ਹਾਂ ਨੇ ਆਪਣਾ ਇਹ ਜਨਮ ਤੁਹਾਡੇ ਤੋਂ ਪੈਸੇ ਲੈ ਕੇ ਸੁਆਰਨਾ ਹੁੰਦਾ ਹੈ

ਕਰੋਨਾ ਦਾ ਡਰ ਦੇ ਕੇ ਦੁਨੀਆਂ ’ਤੇ ਲੌਕ ਡੌਨ ਲਗਾ ਕੇ ਸਾਰੀਆਂ ਚੀਜ਼ਾਂ ਮਹਿੰਗੀਆਂ ਕੀਤੀਆਂ ਗਈਆਂ ਲੋਕ ਖਾਣੇ ਵਾਲੀਆਂ ਚੀਜ਼ਾਂ ਘੱਟ ਖਰੀਦ ਕੇ ਮਾਸਕਾਂ, ਸੈਨੇਟਾਈਜ਼ਰ ਖਰੀਦਣ ਲੱਗ ਪਏ ਟੀਕੇ ਲਗਵਾਉਣ ਲੱਗ ਪਏ ਕਿੰਨਾ ਹੀ ਬੇਲੋੜਾ ਸਮਾਨ ਖਰੀਦ ਕੇ ਰੱਖ ਲਿਆ ਲੋੜਵੰਦਾਂ ਨੂੰ ਜ਼ਰੂਰਤ ਮੁਤਾਬਕ ਵੀ ਸਮਾਨ ਨਾ ਮਿਲਿਆ ਕਈ ਲੋਕਾਂ ਖਾਣ ਪੀਣ ਦਾ ਸਮਾਨ ਖਰੀਦ ਕੇ ਘਰ ਭਰ ਲਏ। ਜਿਸਦੇ ਸਿੱਟੇ ਵਜੋਂ ਸਮਾਨ ਹੋਰ ਮਹਿੰਗੇ ਹੋ ਗਏ ਅਚਾਨਕ ਮਾਸਕਾਂ ਦੀ ਮੰਗ ਵਧ ਗਈ ਇੱਕ ਵੇਲੇ ਨਿਊਜ਼ੀਲੈਂਡ ਵਿੱਚ ਐੱਨ-95 ਮਾਸਕ 70 ਡਾਲਰ ਵਿੱਚ ਵੀ ਵਿਕੀ ਕਾਰਨ ਇਹੀ ਸੀ ਕਿ ਲੋਕ ਡਰ ਕਾਰਨ ਘਬਰਾ ਗਏ ਇਸੇ ਤਰ੍ਹਾਂ ਸੈਨੇਟਾਈਜ਼ਰਾਂ ਦੀਆਂ ਕੀਮਤਾਂ ਵਧੀਆਂ ਪਹਿਲੇ ਲੌਕ ਡਾਊਨ ਵੇਲੇ ਸੈਨੇਟਾਈਜ਼ਰ ਵੀ 40 ਡਾਲਰ ਬੋਤਲ ਦੇ ਹਿਸਾਬ ਨਾਲ ਮਿਲਦਾ ਸੀ

ਲੋਕਾਂ ਨੂੰ ਕੇਸਾਂ ਦੀ ਗਿਣਤੀ ਰੋਜ਼ਾਨਾ ਦੱਸ ਦੱਸ ਕੇ ਡਰਾਇਆ ਗਿਆ, ਜੋ ਅਜੇ ਤਕ ਜਾਰੀ ਹੈ ਜਦੋਂ ਰੋਜ਼ਾਨਾ ਕੇਸਾਂ ਦੀ ਗਿਣਤੀ ਦੱਸੀ ਜਾਂਦੀ ਹੈ ਤਾਂ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਿਆ ਜਾਂਦਾ ਕਿ ਫਿਕਰ ਕਰਨ ਦੀ ਕੋਈ ਲੋੜ ਨਹੀਂ, ਇਨ੍ਹਾਂ ਕੇਸਾਂ ਵਿੱਚੋਂ ਕੁੱਲ ਅਬਾਦੀ ਦੇ ਹਿਸਾਬ ਨਾਲ 98% ਤੋਂ ਵੱਧ ਨੇ ਬਿਨਾਂ ਦਵਾਈ ਦੇ ਜਾਂ ਮਾਮੂਲੀ ਦਵਾਈ ਨਾਲ ਹੀ ਠੀਕ ਹੋ ਜਾਣਾ ਹੈ ਇਹ ਦੱਸਿਆ ਵੀ ਨਹੀਂ ਜਾਵੇਗਾ ਕਿਉਂਕਿ ਇਸ ਨਾਲ ਡਰ ਖਤਮ ਹੋ ਜਾਵੇਗਾ ਡਰ ਖਤਮ ਹੋ ਜਾਵੇਗਾ ਤਾਂ ਚੀਜ਼ਾਂ ਨਹੀਂ ਵਿਕਣਗੀਆਂ

ਕੀ ਕਦੇ ਸੋਚਿਆ ਹੈ ਕਿ ਕਿਸੇ ਹੋਰ ਬਿਮਾਰੀ ਬਾਰੇ ਲੋਕਾਂ ਨੂੰ ਰੋਜ਼ਾਨਾ ਕਿਉਂ ਨਹੀਂ ਦੱਸਿਆ ਜਾਂਦਾ? ਸਰਕਾਰ ਅਤੇ ਮੀਡੀਆ ਲੋਕਾਂ ਨੂੰ ਇਹ ਕਿਉਂ ਨਹੀਂ ਦੱਸ ਰਿਹਾ ਕਿ ਨਿਊਜ਼ੀਲੈਂਡ ਵਿੱਚ ਕਰੋਨਾ ਨਾਲ ਮੌਤਾਂ ਤਾਂ ਫਲੂ ਜਿੰਨੀਆਂ ਵੀ ਨਹੀਂ ਹੋਈਆਂ ਜੇ ਇਹ ਦੱਸ ਦਿੱਤਾ ਤਾਂ ਸਰਮਾਏਦਾਰਾਂ ਦਾ ਸੌਦਾ ਕਿਵੇਂ ਵਿਕੇਗਾ? ਮੀਡੀਆ ਵੀ ਉਹੀ ਦੱਸੇਗਾ ਜੋ ਸਰਕਾਰ ਕਹੇਗੀ ਤੁਸੀਂ ਕਹੋਗੇ ਕਿ ਨਿਊਜ਼ੀਲੈਂਡ ਵਿੱਚ ਤਾਂ ਦਵਾਈਆਂ ਮੁਫ਼ਤ ਮਿਲਦੀਆਂ ਹਨ ਦੁਨੀਆਂ ’ਤੇ ਮੁਫ਼ਤ ਕੁਝ ਨਹੀਂ ਮਿਲਦਾ ਹੁੰਦਾ ਇਨ੍ਹਾਂ ਦਵਾਈਆਂ ਦੇ ਪੈਸੇ ਸਰਕਾਰ ਦਿੰਦੀ ਹੈ ਜੋ ਤੁਹਾਡੇ ਅਤੇ ਮੇਰੇ ਟੈਕਸ ਦਾ ਪੈਸਾ ਹੁੰਦਾ ਹੈ, ਜਿਸ ਨੂੰ ਪਹਿਲਾਂ ਹੀ ਟੈਕਸ ਦੇ ਰੂਪ ਵਿੱਚ ਵਸੂਲ ਲਿਆ ਜਾਂਦਾ ਹੈ ਭਾਵ ਤੁਸੀਂ ਬਿਮਾਰ ਮਗਰੋਂ ਹੁੰਦੇ ਹੋ ਅਤੇ ਪੈਸਾ ਤੁਹਾਡੇ ਤੋਂ ਪਹਿਲਾਂ ਲੈ ਲਿਆ ਜਾਂਦਾ ਹੈ ਇਹ ਮੁਫ਼ਤ ਚੀਜ਼ਾਂ ਦੀ ਅਸਲੀਅਤ ਹੈ ਬਹੁਤ ਵਾਰ ਉਹ ਮੁਫ਼ਤ ਚੀਜ਼ਾਂ ਸਰਕਾਰ ਕਰਜ਼ਾ ਲੈ ਕੇ ਤੁਹਾਨੂੰ ਦਿੰਦੀ ਹੈ ਉਸ ਕਰਜ਼ੇ ਨੂੰ ਵੀ ਤੁਸੀਂ, ਮੈਂ ਅਤੇ ਸਾਡੀ ਅਗਲੀ ਪੀੜ੍ਹੀ ਨੇ ਲਾਹੁਣਾ ਹੁੰਦਾ ਹੈ ਪਰ ਤੁਸੀਂ ਸਾਰੀ ਉਮਰ ਕਹਿੰਦੇ ਥੱਕਦੇ ਨਹੀਂ ਕਿ ਸਰਕਾਰ ਬਹੁਤ ਚੰਗੀ ਹੈ

ਤੁਹਾਨੂੰ ਇਹ ਕਿਉਂ ਨਹੀਂ ਦੱਸਿਆ ਜਾਂਦਾ ਕਿ ਕਿੰਨੇ ਲੋਕਾਂ ਦਾ ਅੱਜ ਸਿਰ ਦੁਖਿਆ, ਕਿੰਨੇ ਬੱਚੇ ਭੁੱਖੇ ਹੀ ਸਕੂਲ ਗਏ, ਕਿੰਨਿਆਂ ਲੋਕਾਂ ਦੀਆਂ ਕਰੋਨਾ ਦੇ ਨਾਮ ’ਤੇ ਨੌਕਰੀਆਂ ਗਈਆਂ, ਕਿੰਨਿਆਂ ਦੇ ਘਰ ਆਰਥਿਕਤਾ ਕਮਜ਼ੋਰ ਹੋਣ ਕਾਰਨ ਲੜਾਈਆਂ ਹੋਈਆਂ, ਕਿੰਨੇ ਲੋਕ ਮਾਨਸਿਕ ਰੋਗੀ ਹੋ ਗਏ, ਕਿੰਨੇ ਲੋਕ ਗੈਂਗਾਂ ਵਿੱਚ ਸ਼ਾਮਲ ਹੋ ਗਏ, ਕਿੰਨੇ ਥਾਂਵਾਂ ’ਤੇ ਵਾਰਦਾਤਾਂ ਹੋਣ ਤੋਂ ਬਾਦ ਪੁਲਿਸ ਨਹੀਂ ਪਹੁੰਚੀ। ਕਿੰਨੀਆਂ ਚੋਰੀਆਂ ਹੋਈਆਂ ਹਨ, ਉਨ੍ਹਾਂ ਵਿੱਚੋਂ ਕਿੰਨੇ ਚੋਰ ਪੁਲਿਸ ਨੇ ਫੜੇ। ਕਿੰਨਿਆਂ ਨੂੰ ਦਿਲ ਦਾ ਦੌਰਾ ਪਿਆ, ਕਿੰਨਿਆਂ ਨੂੰ ਡਾਈਬੀਟੀ ਹੋਈ, ਕੰਮਾਂ ’ਤੇ ਕਾਮਿਆਂ ਦੀ ਘਾਟ ਦੇ ਬਾਵਯੂਦ ਸਰਕਾਰ ਨੇ ਕਿੰਨੇ ਲੋਕ ਵੈਕਸੀਨ ਨਾ ਲਗਵਾਏ ਕਰਕੇ ਨੌਕਰੀਆਂ ਤੋਂ ਕੱਢੇ?

ਸਰਕਾਰ ਨੂੰ ਇਹ ਸਭ ਕੁਝ ਤੁਹਾਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਹੈ ਜੇ ਇਹ ਚੀਜ਼ਾਂ ਤੁਹਾਨੂੰ ਦੱਸ ਦਿੱਤੀਆਂ ਤਾਂ ਤੁਸੀਂ ਅਗਲੀ ਵਾਰ ਵੋਟ ਕਿਵੇਂ ਪਾਓਗੇ?

ਇਹ ਸਵਾਲ ਤੁਸੀਂ ਵੀ ਨਹੀਂ ਪੁਛੋਗੇ ਕਿਉਂਕਿ ਤੁਹਾਨੂੰ ਇਕੱਲਾ ਜਿਸ ਚੀਜ਼ ਦਾ ਡਰ ਹੈ ਉਸ ਬਾਰੇ ਹੀ ਪੁਛੋਗੇ ਡਰ ਤਾਂ ਤੁਹਾਨੂੰ ਸਿਰਫ ਕਰੋਨਾ ਦਾ ਹੀ ਹੈ ਸਾਡੀਆਂ ਅਗਲੀਆਂ ਪੀੜ੍ਹੀਆਂ ਕਰੋਨਾ ਦੇ ਨਾਮ ਤੇ ਕਰਜ਼ਾਈ ਕਰ ਦਿੱਤੀਆਂ ਗਈਆਂ ਪਰ ਸਾਨੂੰ ਇਸਦਾ ਕੀ ਫਿਕਰ ਹੈ? ਅਸੀਂ ਸਰਕਾਰ ਦੇ ਆਗਿਆਕਾਰੀ ਹਾਂ ਅਤੇ ਆਗਿਆਕਾਰੀ ਵਾਸਤੇ ਹੁਕਮ ਮੰਨਣਾ ਜ਼ਰੂਰੀ ਹੁੰਦਾ ਹੈ ਜਦੋਂ ਇਨਸਾਨ ਸਵਾਲ ਕਰਨਾ ਭੁੱਲ ਜਾਵੇ ਤਾਂ ਉਸ ਦੇ ਗੁਲਾਮ ਹੋਣ ਦੇ ਮੌਕੇ ਵਧ ਜਾਂਦੇ ਹਨ

ਇਸੇ ਤਰ੍ਹਾਂ ਹੀ ਨਿਊਜ਼ੀਲੈਂਡ ਵਿੱਚ ਲੋਕਾਂ ਨੂੰ ਡਰਾ ਕੇ ਘਰਾਂ ਦੀਆਂ ਕੀਮਤਾਂ ਵਧਾਈਆਂ ਗਈਆਂ ਲੋਕਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਹੁਣ ਘਰ ਨਾ ਲਿਆ ਤਾਂ ਫਿਰ ਹੋਰ ਮਹਿੰਗਾ ਮਿਲੇਗਾ ਡਰ ਦਾ ਮਾਹੌਲ ਪੈਦਾ ਕੀਤੇ ਬਿਨਾਂ ਲੋਕਾਂ ਤੋਂ ਵੱਧ ਪੈਸੇ ਨਹੀਂ ਲਏ ਜਾ ਸਕਦੇ ਸੀ ਲੋਕਾਂ ਨੇ ਘਰਾਂ ਦੀ ਬੋਲੀ ’ਤੇ ਇੱਕ ਦੂਜੇ ਤੋਂ ਵੱਧ ਪੈਸੇ ਦੇ ਕੇ ਘਰ ਖਰੀਦੇ ਕਈ ਲੋਕਾਂ ਬੋਲੀ ’ਤੇ ਘਰ ਖਰੀਦਣ ਨੂੰ ਮੁੱਛ ਦਾ ਸਵਾਲ ਬਣਾ ਕੇ ਵੱਧ ਪੈਸੇ ਖਰਚੇ ਮੁੱਛ ਦਾ ਸਵਾਲ ਤੋਂ ਮੇਰਾ ਭਾਵ ਹੈ ਕਿ ਵੱਧ ਪੈਸੇ ਵਿੱਚ ਘਰ ਖਰੀਦਣਾ ਇੱਜ਼ਤ ਦਾ ਸਵਾਲ ਬਣਾ ਲਿਆ ਗਿਆ ਇਸ ਨਾਲ ਇੱਕ ਸਾਲ ਵਿੱਚ ਹੀ ਔਸਤਨ 26% ਤੋਂ ਵੱਧ ਕੀਮਤਾਂ ਵਧੀਆਂ ਕੁਝ ਇਲਾਕਿਆਂ ਵਿੱਚ ਇਸ ਤੋਂ ਵੀ ਬਹੁਤ ਜ਼ਿਆਦਾ ਕੀਮਤਾਂ ਵਧੀਆਂ

ਇਸ ਕਰਕੇ ਜਦੋਂ ਵੀ ਕੋਈ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਪਿੱਛੇ ਲੁਕੇ ਉਸ ਮਕਸਦ ਨੂੰ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸ ਨੂੰ ਤੁਹਾਡੇ ਤੋਂ ਲੁਕਾਉਣ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ

ਕਿਸੇ ਵੀ ਡਰ ਦਾ ਕਾਰਨ ਜਾਣਕਾਰੀ ਦੀ ਘਾਟ ਹੁੰਦੀ ਹੈ ਜਦੋਂ ਤੁਸੀਂ ਜਾਣਕਾਰੀ ਹਾਸਲ ਕਰ ਲਵੋਗੇ ਤਾਂ ਉਹ ਡਰ ਤੁਹਾਡੇ ਤੋਂ ਦੂਰ ਭੱਜੇਗਾ

ਸਾਹਮਣੇ ਡਰ ਦੇਖ ਕੇ ਦੋ ਰਾਹ ਹੁੰਦੇ ਹਨ ਇੱਕ ਰਾਹ ਹੁੰਦਾ ਹੈ ਕਿ ਉੱਥੋਂ ਭੱਜ ਜਾਓ, ਦੂਜਾ ਰਾਹ ਹੁੰਦਾ ਹੈ ਕਿ ਉਸ ਦਾ ਸਾਹਮਣਾ ਕਰੋ ਡਰ ਤੋਂ ਭੱਜਣ ਵਾਲੇ ਲੋਕ ਹਮੇਸ਼ਾ ਡਰਪੋਕ ਹੁੰਦੇ ਹਨ ਜੋ ਹਮੇਸ਼ਾ ਹੀ ਡਰਦੇ ਰਹਿੰਦੇ ਹਨ ਡਰ ਦਾ ਸਾਹਮਣਾ ਕਰਨ ਵਾਲੇ ਲੋਕ ਬਹਾਦਰ ਬਣ ਜਾਂਦੇ ਹਨ ਕਿਉਂਕਿ ਉਹ ਆਪਣਾ ਡਰ ਦੂਰ ਕਰ ਲੈਂਦੇ ਹਨ ਮੇਰਾ ਮੰਨਣਾ ਹੈ ਕਿ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਆਪਣੇ ਸਵਾਲਾਂ ਦੇ ਜਵਾਬ ਲੱਭਣੇ ਚਾਹੀਦੇ ਹਨ ਇਸ ਨਾਲ ਤੁਹਾਨੂੰ ਕੋਈ ਡਰਾ ਨਹੀਂ ਸਕੇਗਾ ਇਹ ਸਿਰਫ ਤਾਂ ਹੀ ਹੋ ਸਕਦਾ ਹੈ ਜੇਕਰ ਤੁਸੀਂ ਹਰ ਮਸਲੇ ਬਾਰੇ ਕੀ, ਕਿਉਂ, ਕਿੱਦਾਂ, ਕਿੱਥੇ ਅਤੇ ਕਿਵੇਂ ਬਾਰੇ ਸੋਚੋਗੇ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3475)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਤਰਕਸ਼ੀਲ

ਅਵਤਾਰ ਤਰਕਸ਼ੀਲ

New Zealand.
Phone: (64 - 21392147)
Email: (avtar31@hotmail.com)

More articles from this author