AvtarTaraksheel7ਨਵਾਂ ਧਰਮ ਉਸ ਵੇਲੇ ਬਣਦਾ ਹੈ ਜਦੋਂ ਨਵਾਂ ਧਰਮ ਸ਼ੁਰੂ ਕਰਨ ਵਾਲਿਆਂ ਨੂੰ ਪੁਰਾਣੇ ਧਰਮਾਂ ਵਿੱਚ ਕਮੀਆਂ ...
(3 ਜਨਵਰੀ 2023)
ਮਹਿਮਾਨ: 25.


ਕਾਫੀ ਸਾਲ ਪਹਿਲਾਂ (
1980 ਤੋਂ ਪਹਿਲਾਂ) ਲੋਕ ਆਪਸ ਵਿੱਚ ਲੜਦੇ ਘੱਟ ਹੁੰਦੇ ਸਨ ਕਿਉਂਕਿ ਗਰੀਬੀ ਸੀ ਆਪਸੀ ਲੋੜਾਂ ਵੀ ਇੱਕ ਦੂਜੇ ਨਾਲ ਸਾਂਝ ਬਣਾ ਕੇ ਰੱਖਣ ਲਈ ਮਜ਼ਬੂਰ ਕਰਦੀਆਂ ਸਨ ਇਸ ਨਾਲ ਆਪਸੀ ਪਿਆਰ ਵੀ ਬਣਿਆ ਰਹਿੰਦਾ ਸੀ ਆਪਸੀ ਲੋੜਾਂ ਵਿੱਚ ਇੱਕ ਦੂਜੇ ਨੂੰ ਖੇਤੀ ਵਾਲੇ ਸੰਦ ਉਧਾਰੇ ਦੇਣੇ ਅਤੇ ਇੱਕ ਦੂਜੇ ਦੇ ਜਾ ਕੇ ਆਬਤ (ਬਿਨਾਂ ਪੈਸੇ ਲਏ ਤੋਂ ਕੰਮ ਕਰਨਾ) ’ਤੇ ਕੰਮ ਕਰਨਾ ਜਰੂਰੀ ਹੁੰਦਾ ਸੀ ਕਿਉਂਕਿ ਦੂਜਿਆਂ ਨੂੰ ਦੇਣ ਵਾਸਤੇ ਬਹੁਤੇ ਲੋਕਾਂ ਕੋਲ ਪੈਸੇ ਹੀ ਨਹੀਂ ਹੁੰਦੇ ਸੀ ਲੋਕ ਫਸਲਾਂ ਵੇਚਣ ਦੀ ਬਜਾਏ ਲੋੜ ਮੁਤਾਬਕ ਇੱਕ ਦੂਜੇ ਨਾਲ ਵਟਾ ਲੈਂਦੇ ਸਨ ਨਸ਼ਿਆਂ ਦੀ ਬਜਾਏ ਦੁੱਧ, ਲੱਸੀ, ਗੁੜ, ਸ਼ੱਕਰ ਅਤੇ ਘਿਓ ਨਾਲ ਆਏ ਗਏ ਦੀ ਸੇਵਾ ਕਰਦੇ ਹੁੰਦੇ ਸਨ ਲੋਕ ਘਿਓ ਖਾਣ ਦੀਆਂ ਸ਼ਰਤਾਂ ਲਗਾਉਂਦੇ ਹੁੰਦੇ ਸਨ ਜਦ ਕਿ ਹੁਣ ਨਸ਼ੇ ਖਾਣ ਪੀਣ ਦੀਆਂ ਸ਼ਰਤਾਂ ਲੱਗਣ ਲੱਗ ਪਈਆਂ ਹਨ

ਉਸ ਸਮੇਂ ਲੋਕ ਭਾਵੇਂ ਧਰਮ ਨਾਲ ਜੁੜੇ ਹੋਏ ਸੀ ਪਰ ਬਹੁਤੇ ਲੋਕਾਂ ਨੇ ਧਰਮ ਨੂੰ ਕਿੱਤੇ ਦੇ ਤੌਰ ’ਤੇ ਨਹੀਂ ਅਪਣਾਇਆ ਹੋਇਆ ਸੀ ਜ਼ਿਆਦਾ ਧਾਰਮਿਕ ਰਸਮਾਂ ਕਰਨ ਵਾਲੇ ਵੀ ਆਪਣਾ ਰੋਟੀ ਪਾਣੀ ਕੋਈ ਹੋਰ ਕਿੱਤਾ ਕਰਕੇ ਹੀ ਕਮਾਉਂਦੇ ਸਨ ਪੈਸੇ ਲੈ ਕੇ ਧਾਰਮਿਕ ਰਸਮਾਂ ਕਰਨ ਨੂੰ ਸੇਵਾ ਨਹੀਂ ਮੰਨਿਆ ਜਾਂਦਾ ਸੀ

ਫਿਰ ਲੋਕ ਵਿਦੇਸ਼ਾਂ ਵਿੱਚ ਗਏ ਅਰਬ ਮੁਲਕਾਂ ਤੋਂ ਸ਼ੁਰੂਆਤ ਹੋਈ ਕੋਠਿਆਂ ਤੇ ਉੱਚੀ ਆਵਾਜ਼ ਵਿੱਚ ਟੇਪ ਰਿਕਾਰਡਾਂ ਵੱਜਣੀਆਂ ਸ਼ੁਰੂ ਹੋਈਆਂ ਤਾਂ ਦੂਜਿਆਂ ਨੂੰ ਦਿਖਾਵੇ ਦੀ ਰਸਮ ਸ਼ੁਰੂ ਹੋਈ ਜੋ ਅਜੇ ਤੱਕ ਵਧੀ ਜਾਂਦੀ ਹੈ ਅਤੇ ਖਤਰਨਾਕ ਰੂਪ ਅਖਤਿਆਰ ਕਰ ਗਈ ਹੈ

ਪੈਸਾ ਆਉਣ ਨਾਲ ਲੋਕਾਂ ਨੇ ਆਪਣੇ ਖੇਤੀ ਵਾਲੇ ਸੰਦ ਵੱਖਰੇ ਬਣਾ ਲਏ। ਬੋਰ ਵੱਖਰੇ ਕਰਵਾ ਲਏ। ਪਸ਼ੂ ਵੀ ਲੋੜ ਅਨੁਸਾਰ ਲੈ ਲਏ ਅਤੇ ਕੰਮ ਵੀ ਇੱਕ ਦੂਜੇ ਤੋਂ ਪੈਸੇ ਵੱਧ ਦੇ ਕੇ ਕਰਵਾਉਣ ਲੱਗੇ ਦਿਨੋਂ ਦਿਨ ਆਪਸੀ ਸਾਂਝ ਟੁੱਟਦੀ ਗਈ, ਜੋ ਅਜੇ ਤੱਕ ਜਾਰੀ ਹੈ

ਧਰਮ ਨੂੰ ਜਾਨਣ, ਸਿੱਖਣ ਜਾਂ ਜ਼ਿੰਦਗੀ ਵਿੱਚ ਅਪਣਾਉਣ ਦੀ ਬਜਾਏ ਧਰਮ ਦੇ ਨਾਮ ’ਤੇ ਦਰਿੰਦਗੀ ਸ਼ੁਰੂ ਹੋਈ ਦੂਜੇ ਦੇ ਵਿਰੋਧੀ ਵਿਚਾਰਾਂ ਕਾਰਨ ਆਪਣੇ ਧਰਮ ਨੂੰ ਖਤਰਾ ਮਹਿਸੂਸ ਹੋਣ ਲੱਗਾ ਇਹ ਕਿਸੇ ਨੇ ਸੋਚਿਆ ਹੀ ਨਹੀਂ ਕਿ ਧਰਮ ਦੀ ਤਾਂ ਸ਼ੁਰੂਆਤ ਹੀ ਵਿਰੋਧ ਵਿੱਚੋਂ ਹੋਈ ਸੀ ਨਵਾਂ ਧਰਮ ਉਸ ਵੇਲੇ ਬਣਦਾ ਹੈ ਜਦੋਂ ਨਵਾਂ ਧਰਮ ਸ਼ੁਰੂ ਕਰਨ ਵਾਲਿਆਂ ਨੂੰ ਪੁਰਾਣੇ ਧਰਮਾਂ ਵਿੱਚ ਕਮੀਆਂ ਦਿਸਦੀਆਂ ਹਨ ਜੇਕਰ ਸਮਾਂ ਪਾ ਕੇ ਨਵੇਂ ਧਰਮ ਵੀ ਉਹੀ ਕੁੱਝ ਕਰਨ ਲੱਗ ਪੈਣ ਜੋ ਪਹਿਲੇ ਧਰਮ ਕਰਦੇ ਸੀ ਤਾਂ ਦੋਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਲੋਕ ਇਸ ਧਾਰਮਿਕ ਕੱਟੜਤਾ ਕਾਰਨ ਵਿਚਾਰ ਕਰਨ ਦਾ ਰਾਹ ਛੱਡ ਕੇ ਦੂਜਿਆਂ ਨੂੰ ਸੋਧਣ ਦਾ ਰਾਹ ਅਪਣਾਉਣ ਲੱਗੇ

ਹੁਣ ਸੋਚਣ ਦੀ ਲੋੜ ਹੈ ਕਿ ਇੱਕ ਦੂਜੇ ਨਾਲ ਲੜ ਕੇ, ਕੁੱਟ ਕੇ ਜਾਂ ਮਾਰ ਕੇ ਜਿੰਦਗੀ ਵਿੱਚ ਕਿੰਨੇ ਕੁ ਲੋਕਾਂ ਨੂੰ ਇੱਕ ਵਿਅਕਤੀ ਸੋਧ ਸਕਦਾ ਹੈ? ਫਿਰ ਇਹ ਸਭ ਕਰਨ ਤੋਂ ਬਾਅਦ ਥਾਣਿਆਂ ਅਤੇ ਜੇਲ੍ਹਾਂ ਵਿੱਚ ਜਾਣ ਲਈ ਵੀ ਸਮੇਂ ਦੀ ਲੋੜ ਪੈਂਦੀ ਹੈ ਅਤੇ ਪੈਸੇ ਦੀ ਲੋੜ ਵੀ ਪੈਂਦੀ ਹੈ ਇਸ ਸੋਧਣ ਦਾ ਸੰਤਾਪ ਉਨ੍ਹਾਂ ਦੇ ਪਰਿਵਾਰਾਂ ਨੂੰ ਝੱਲਣਾ ਪੈਂਦਾ ਹੈ ਇਸ ਦੀਆਂ ਉਦਾਹਰਣਾਂ ਤੁਹਾਨੂੰ ਇਤਿਹਾਸ ਵਿੱਚੋਂ ਲੱਭਣ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਦੀਆਂ ਉਦਾਹਰਣਾਂ ਹੁਣ ਜੀਅ ਰਹੇ ਲੋਕਾਂ ਵਿੱਚੋਂ ਮਿਲ ਜਾਣਗੀਆਂ

ਭਾਰਤ ਦੀ ਅਬਾਦੀ 135 ਕਰੋੜ ਦੇ ਲੱਗਭਗ ਹੈ ਵਿਚਾਰ ਤੁਹਾਡੇ ਨਾਲ ਬਹੁਤੇ ਲੋਕਾਂ ਦੇ ਨਹੀਂ ਮਿਲਦੇ ਹੋਣਗੇ ਪਰ ਏਨੇ ਲੋਕਾਂ ਨਾਲ ਲੜ ਕੇ ਸਮਝਾਇਆ ਨਹੀਂ ਜਾ ਸਕਦਾ ਜਾਂ ਏਨੇ ਲੋਕਾਂ ਨੂੰ ਸੋਧਿਆ ਨਹੀਂ ਜਾ ਸਕਦਾ ਪਰ ਲਿਖ ਕੇ, ਵਿਚਾਰ ਕਰਕੇ ਅਤੇ ਇਕੱਠ ਕਰਕੇ ਜ਼ਰੂਰ ਆਪਣੀ ਗੱਲ ਸਮਝਾਈ ਜਾ ਸਕਦੀ ਹੈ ਜੇ ਤੁਸੀਂ ਆਪਣੀ ਗੱਲ ਦੂਜੇ ਨੂੰ ਸਮਝਾਉਣੀ ਚਾਹੁੰਦੇ ਹੋ ਤਾਂ ਦੂਜਿਆਂ ਦੇ ਵਿਰੋਧੀ ਵਿਚਾਰਾਂ ਦਾ ਸ਼ਾਂਤੀ ਨਾਲ ਮੁਕਾਬਲਾ ਕਰਨ ਲਈ ਤੁਹਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ ਤੁਹਾਡੀ ਕੌੜੀ ਬੋਲੀ ਕਾਰਨ ਤਾਂ ਤੁਹਾਨੂੰ ਇਕੱਠ ਵਿੱਚ ਕੋਈ ਸੁਣਨ ਵੀ ਨਹੀਂ ਆਵੇਗਾ ਯਾਦ ਰੱਖਣਾ ਚਾਹੀਦਾ ਹੈ ਕਿ ਇਕੱਠ ਵਿੱਚ ਸੱਦਣਾ ਤੁਹਾਡੀ ਮਜ਼ਬੂਰੀ ਹੁੰਦੀ ਹੈ, ਆਉਣ ਵਾਲਿਆਂ ਦੀ ਨਹੀਂ ਹੈ ਕੁਝ ਬਦਲਣਾ ਤੁਸੀਂ ਚਾਹੁੰਦੇ ਹੋ, ਇਕੱਠ ਵਿੱਚ ਆਉਣ ਵਾਲੇ ਨਹੀਂ ਜੇ ਤੁਸੀਂ ਲੋਕਾਂ ਨੂੰ ਬਦਲਣਾ ਹੈ ਤਾਂ ਤੁਹਾਨੂੰ ਆਪਣੇ ਬੋਲਣ ਦੇ ਲਹਿਜ਼ੇ ਵਿੱਚ ਮਿਠਾਸ ਵਿੱਚ ਲਿਆਉਣੀ ਪਵੇਗੀ

ਇਸ ਦੇ ਨਾਲ ਇਹ ਵੀ ਜਾਨਣਾ ਜਰੂਰੀ ਹੈ ਕਿ ਤੁਸੀਂ ਜੋ ਸਮਾਜ ਨੂੰ ਦਿਓਗੇ ਸਮਾਜ ਤੁਹਾਨੂੰ ਉਹੀ ਵਾਪਸ ਦੇਵੇਗਾ। ਭਾਵ ਨਫਰਤ ਬਦਲੇ ਨਫਰਤ, ਪਿਆਰ ਬਦਲੇ ਪਿਆਰ ਅਤੇ ਈਰਖਾ ਬਦਲੇ ਈਰਖਾ ਜਿਸ ਵੇਲੇ ਤੁਸੀਂ ਸਮਾਜ ਵਿੱਚ ਕੁਝ ਬਿਨਾਂ ਲਾਭ ਦੇ ਕਰਦੇ ਹੋ ਤਾਂ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਨੂੰ ਵਾਪਸ ਮਿਲਦਾ ਹੈ

ਜੇ ਨਫ਼ਰਤਾਂ ਖਤਮ ਕਰਨੀਆਂ ਹਨ ਤਾਂ ਪਿਆਰ ਵੰਡਣਾ ਸ਼ੁਰੂ ਕਰ ਦਿਓ ਜਦੋਂ ਤੁਹਾਨੂੰ ਉਸ ਬਦਲੇ ਪਿਆਰ ਮਿਲਣਾ ਸ਼ੁਰੂ ਹੋ ਗਿਆ ਤਾਂ ਨਫਰਤਾਂ ਦਾ ਖੁਦ ਹੀ ਖਾਤਮਾ ਹੋ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3719)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਤਰਕਸ਼ੀਲ

ਅਵਤਾਰ ਤਰਕਸ਼ੀਲ

New Zealand.
Phone: (64 - 21392147)
Email: (avtar31@hotmail.com)

More articles from this author