RavinderSSodhi7ਇਹੋ ਨਹੀਂ ਕਿ ਸਫ਼ੀਆ ਹਯਾਤ ਨੇ ਸਿਰਫ ਔਰਤਾਂ ਦੇ ਦੁੱਖਾਂ ਨੂੰ ਹੀ ਆਪਣੀਆਂ ਕਵਿਤਾਵਾਂ ਵਿੱਚ ਪੇਸ਼ ਕੀਤਾ ਹੈ ....
(17 ਜੂਨ 2023)


ਰੋਹ ਅਤੇ ਵਿਦਰੋਹ ਦੀ ਕਲਾਤਮਕ ਪੇਸ਼ਕਾਰੀ: ਉਮਰਾਂ ਧੁੱਪਾਂ ਹੋਈਆਂ

SafyaHayatBook1ਰੋਹ ਸ਼ਬਦ ਦੇ ਅਰਥ ਹਨ ਗੁੱਸਾ, ਹਿਰਖ ਅਤੇ ਵਿਦਰੋਹ ਤੋਂ ਭਾਵ ਹੈ ਗਲਤ ਵਰਤਾਰੇ ਜਾਂ ਵਰਤਾਰਿਆਂ ਵਿਰੁੱਧ ਆਵਾਜ਼ ਬੁਲੰਦ ਕਰਨਾਜਦੋਂ ਅਸੀਂ ਰੋਹ ਲਈ ਗੁੱਸਾ-ਗਿਲਾ ਸ਼ਬਦ ਵਰਤਦੇ ਹਾਂ ਤਾਂ ਇਸਦਾ ਮਤਲਬ ਉਲਾਂਭਾ ਦੇਣਾ ਹੁੰਦਾ ਹੈਕਈ ਵਾਰ ਕੁਝ ਦਾਨਸ਼ਵਰ ਆਪਣੇ ਗੁੱਸੇ ਨੂੰ ਸ਼ਬਦਾਂ ਦੀ ਅਜਿਹੀ ਰੰਗਤ ਦਿੰਦੇ ਹਨ ਕਿ ਉਹਨਾਂ ਦਾ ਗੁੱਸਾ ਦੇਖ ਕੇ ਬੁਰਾ ਨਹੀਂ ਲੱਗਦਾ, ਸਗੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕਹਿਣ ਵਾਲਾ ਕਿਸੇ ਸੁਲਝੇ ਹੋਏ ਇਨਸਾਨ ਵਾਂਗ ਪਿਆਰ ਨਾਲ ਕੁਝ ਸਮਝਾ ਰਿਹਾ ਹੈਪਾਕਿਸਤਾਨ ਦੀ ਪੰਜਾਬੀ ਕਵਿਤ੍ਰੀ ਸਫ਼ੀਆ ਹਯਾਤ ਦੀ ਕਲਮ ਵਿੱਚੋਂ ਨਿਕਲੇ ਮਘਦੇ ਕੋਲਿਆਂ ਵਰਗੇ ਹਰਫ਼ ਪੜ੍ਹਨ ਵਾਲਿਆਂ ’ਤੇ ਕੋਈ ਅਗਨ ਬਾਣ ਨਹੀਂ ਚਲਾਉਂਦੇ, ਸਗੋਂ ਸੋਚਣ ’ਤੇ ਮਜਬੂਰ ਕਰਦੇ ਹਨ ਕਿ ਉਹ ਜੋ ਕੁਝ ਵੀ ਕਹਿ ਰਹੀ ਹੈ, ਉਸ ਵਿੱਚ ਕੁਝ ਵੀ ਗਲਤ ਨਹੀਂਸਫ਼ੀਆ ਦੀ ਅਜਿਹੀ ਕਾਵਿ ਸ਼ੈਲੀ ਵਿੱਚੋਂ ਪੈਦਾ ਹੋਏ ਵਿਦਰੋਹ ਨਾਲ ਪਾਠਕ ਉਸ ਦੀਆਂ ਭਾਵਨਾਵਾਂ ਨਾਲ ਹੀ ਵਹਿ ਜਾਂਦਾ ਹੈ

‘ਉਮਰਾਂ ਧੁੱਪਾਂ ਹੋਈਆਂ’ ਕਾਵਿ ਸੰਗ੍ਰਹਿ ਵਿੱਚ ਸਫ਼ੀਆ ਹਯਾਤ ਦੀਆਂ ਛੋਟੀਆਂ-ਛੋਟੀਆਂ ਨੱਬੇ ਕਵਿਤਾਵਾਂ ਦਰਜ਼ ਹਨਤਰਲੋਕ ਬੀਰ ਨੇ ਬੜੀ ਮਿਹਨਤ ਨਾਲ ਸ਼ਾਹਮੁਖੀ ਵਿੱਚ ਲਿਖੀਆਂ ਇਹਨਾਂ ਕਵਿਤਵਾਂ ਦਾ ਲਿਪੀ ਅੰਤਰ ਕੀਤਾ ਹੈਅਸਲ ਵਿੱਚ ਤਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੋਹਾਂ ਦਾ ਰਹਿਣ-ਸਹਿਣ, ਬੋਲੀ, ਸੱਭਿਆਚਾਰ ਥੋੜ੍ਹੇ-ਬਹੁਤ ਫ਼ਰਕ ਨਾਲ ਇੱਕੋ ਜਿਹਾ ਹੀ ਹੈਇਤਿਹਾਸ ਦੇ ਗਲਤ ਫੈਸਲੇ ਨਾਲ ਦੋ ਖਿੱਤਿਆਂ ਵਿੱਚ ਵੰਡੇ ਪੰਜਾਬਾਂ ਦੀਆਂ ਖੂਬੀਆਂ ਅਤੇ ਸਮੱਸਿਆਵਾਂ ਵੀ ਤਕਰੀਬਨ-ਤਕਰੀਬਨ ਇੱਕੋ ਜਿਹੀਆਂ ਹੀ ਹਨ, ਇਸੇ ਲਈ ਪ੍ਰਸਤੁਤ ਪੁਸਤਕ ਸਾਡੇ ਪੰਜਾਬ ਦੀ ਵੀ ਉੰਨੀ ਹੀ ਹੈ, ਜਿੰਨੀ ਓਧਰਲੇ ਪੰਜਾਬ ਦੀ

ਤਰਲੋਕ ਬੀਰ ਨੇ ਪੁਸਤਕ ਦੇ ਮੁੱਖ ਬੰਦ ਵਜੋਂ ‘ਦੱਬੀ ਕੁਚਲੀ ਧਿਰ ਦੀ ਆਵਾਜ਼ - ਸਫ਼ੀਆ ਹਯਾਤ’ ਵਿੱਚ ਲਿਖਿਆ ਹੈ ਕਿ ਇਸਲਾਮੀ ਮੁਲਕ ਭਾਵੇਂ ਮਾਲੀ ਸੁਖ ਸਹੂਲਤਾਂ ਵਿੱਚ ਬਹੁਤ ਉੱਪਰ ਉੱਠ ਚੁੱਕੇ ਹਨ, ਪਰ ਔਰਤ ਦਾ ਇੱਜ਼ਤ ਨਾਲ ਬਰਾਬਰੀ ਦੇ ਮਾਹੌਲ ਵਿੱਚ ਜੀਣ ਦਾ ਤੱਸਵਰ ਕਰਨਾ ਵੀ ਮੁਸ਼ਕਿਲ ਹੈਮੇਰੇ ਅਨੁਸਾਰ ਇਹ ਸਿਰਫ ਮੁਸਲਿਮ ਦੇਸ਼ਾਂ ਵਿੱਚ ਹੀ ਨਹੀਂ ਬਹੁਤੇ ਏਸ਼ੀਆਈ ਮੁਲਕਾਂ ’ਤੇ ਵੀ ਢੁਕਦਾ ਹੈ, ਖਾਸ ਕਰ ਭਾਰਤ ਵਿੱਚਸਾਫ਼ੀਆ ਨੇ ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਵਿੱਚ ਅਜਿਹੀ ਦਬਲੀ-ਕੁਚਲੀ ਔਰਤ ਦੀ ਪੀੜ ਨੂੰ ‘ਔਰਤ ਦੀ ਆਵਾਜ਼’ ਬਣ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈਅੰਮ੍ਰਿਤਾ ਪ੍ਰੀਤਮ ਦੀਆਂ ਤਾਂ ਕੁਝ ਕਵਿਤਾਵਾਂ ਵਿੱਚ ਹੀ ਔਰਤ ਦੀ ਤਰਸਯੋਗ ਹਾਲਤ ਨੂੰ ਰੂਪਮਾਨ ਕੀਤਾ ਗਿਆ ਹੈ, ਪਰ ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਔਰਤ ਦੇ ਅੰਦਰੂਨੀ ਮਨੋਭਾਵਾਂ ਦੀ ਤਰਜ਼ਮਾਨੀ ਕਰਦੀਆਂ ਹਨਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਪੈਲੀਆਂ’ ਦੋਹਾਂ ਪੰਜਾਬਾਂ ਦੇ ਮਰਦ ਪ੍ਰਧਾਨ ਸਮਾਜ ਵਿੱਚ ਕੁੜੀਆਂ ਨੂੰ ਪਿਉ ਦੀ ਜਾਇਦਾਦ ਵਿੱਚੋਂ ਹਿੱਸਾ ਨਾ ਮਿਲਣ ਦੇ ਭੈੜੇ ਚੱਲਣ ਨੂੰ ਪੇਸ਼ ਕਰਦੀ ਹੈਸਾਡੇ ਪੰਜਾਬ ਵਿੱਚ ਭਾਵੇਂ ਕਾਨੂੰਨੀ ਤੌਰ ’ਤੇ ਕੁੜੀਆਂ ਪੇਕਿਆਂ ਦੀ ਜਾਇਦਾਦ ਦੀਆਂ ਹਿੱਸੇਦਾਰ ਹੁੰਦੀਆਂ ਹਨ, ਪਰ ਭਰਾਵਾਂ ਤੋਂ ਵੱਖ ਹੋਣ ਦੇ ਡਰੋਂ ਉਹ ਹਿੱਸਾ ਨਹੀਂ ਲੈਂਦੀਆਂਚੜ੍ਹਦੇ ਪੰਜਾਬ ਵਿੱਚ 60-70 ਸਾਲ ਪਹਿਲਾਂ ਤਕ ਕਈ ਪਰਿਵਾਰਾਂ ਵਿੱਚ ਵਿਆਹੀ ਕੁੜੀ ਤੋਂ ਕੁਝ ਲੈਣਾ ਜਾਂ ਉਹਨਾਂ ਦੇ ਘਰ ਦਾ ਪਾਣੀ ਪੀਣਾ ਵੀ ਮਾੜਾ ਸਮਝਿਆ ਜਾਂਦਾ ਸੀਪਰ ਅਜਿਹੇ ਲੋਕਾਂ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਉਹ ਧੀਆਂ ਨੂੰ ਪਿਉ ਦੀ ਜਾਇਦਾਦ ਵਿੱਚੋਂ ਹਿੱਸਾ ਕਿਉਂ ਨਹੀਂ ਦਿੰਦੇ? ਅਜਿਹੇ ਵਤੀਰੇ ’ਤੇ ਸਫ਼ੀਆ ਦੀਆਂ ਇਹ ਸਤਰਾਂ ਕਰਾਰੀ ਚੋਟ ਹਨ:

ਨਿੱਕੇ ਭਤੀਜੇ ਨੂੰ ਦਿੱਤੇ ਮੇਰੇ ਰੁਪਈਏ
ਵੀਰੇ ਨੇ ਖੋਹ ਕੇ
ਮੇਰੇ ਹੱਥ ’ਤੇ ਰੱਖ ਦਿੱਤੇ ਤੇ ਬੋਲਿਆ
ਝਲੀਏ! ਤੈਨੂੰ ਤੇ ਪਤਾ
ਅਸੀਂ ਧੀਆਂ ਕੋਲੋਂ ਕੁਝ ਨਹੀਂ ਲੈਂਦੇ।
ਮੈਂ ਅੰਦਰੋਂ ਬੋਲੀ!
ਵੀਰੇ! ਮੇਰੀਆਂ ਪੈਲੀਆਂ
?

ਸ਼ਾਇਦ ਇਸ ਦੁਖਾਂਤਕ ਵਰਤਾਰੇ ਨੂੰ ਅਜੇ ਤਕ ਕਿਸੇ ਕਵੀ ਨੇ ਸਫ਼ੀਆ ਵਾਂਗ ਅਜਿਹੇ ਮਾਰਮਿਕ ਢੰਗ ਨਾਲ ਪੇਸ਼ ਨਹੀਂ ਕੀਤਾ

ਪ੍ਰਸਤੁਤ ਕਾਵਿ ਸੰਗ੍ਰਹਿ ਵਿੱਚ ਸਫ਼ੀਆ ਨੇ ਨਿੱਕੀਆਂ ਬਾਲੜੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਕੁੜੀਆਂ, ਔਰਤਾਂ ਨੂੰ ਦਰਪੇਸ਼ ਦੁਸ਼ਵਾਰੀਆਂ ਨੂੰ ਆਪਣੀ ਮੌਲਿਕ ਕਾਵਿ ਸ਼ੈਲੀ ਵਿੱਚ ਪੇਸ਼ ਕੀਤਾ ਹੈਆਪਣੀ ਅਖੌਤੀ ਵਿਦਵਤਾ ਦਾ ਦਿਖਾਵਾ ਕਰਨ ਲਈ ਉਸ ਨੇ ਕੋਈ ਮੁਸ਼ਕਿਲ ਭਾਸ਼ਾ ਦੀ ਵਰਤੋਂ ਨਾ ਕਰਕੇ ਜਿੰਨਾ ਆਮ ਕੁੜੀਆਂ, ਔਰਤਾਂ ਦੇ ਦੁਖੜੇ ਪੇਸ਼ ਕੀਤੇ ਹਨ, ਭਾਸ਼ਾ ਵੀ ਉਹਨਾਂ ਦੀ ਹੀ ਵਰਤੀ ਹੈਉਸ ਨੇ ਤਾਂ ਕਵਿਤਾ ‘ਸੈਕਸ ਟੌਏ’ ਵਿੱਚ ਮਾਂ ਦੀ ਕੁੱਖ ਵਿੱਚ ਪਲ ਰਹੇ ਭਰੂਣ ਵੱਲੋਂ ਹੀ ਮਾਂ ਨੂੰ ਅਪਰੇਸ਼ਨ ਕਰਵਾ ਲੈਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਹ ਜਨਮ ਲੈ ਕੇ ਸੈਕਸ ਟੌਏ ਨਹੀਂ ਬਣਨਾ ਚਾਹੁੰਦੀਇਸੇ ਤਰ੍ਹਾਂ ਹੀ ਪਾਠਕਾਂ ਦੇ ਦਿਲ ਵਿੱਚ ਹੂਕ ਪੈਦਾ ਕਰਨ ਵਾਲੀ ਇੱਕ ਹੋਰ ਚਾਰ ਸਤਰਾਂ ਦੀ ਕਵਿਤਾ ਹੈ ‘ਮਸ਼ਵਰਾ’:

ਮਾਏ ਨੀ! ਹੁਣ
ਧੀ ਜੇ ਜੰਮੇ
ਤਾਂ
ਧੁੰਨੀ ਤੋਂ ਥੱਲੇ ਧੜ ਨਾ ਜੰਮੀ

ਇਸ ਪੁਸਤਕ ਦੀਆਂ ਹੋਰ ਕਈ ਨਜ਼ਮਾਂ ਵਿੱਚ ਵੀ ਕੁੜੀਆਂ ਦੇ ਰੁਦਨ ਨੂੰ ਪੇਸ਼ ਕੀਤਾ ਹੈ, ਜੋ ਪਾਠਕਾਂ ਨੂੰ ਝੰਜੋੜਨ ਦੀ ਸਮਰੱਥਾ ਰੱਖਦਾ ਹੈਜਿਵੇਂ:

ਕਿੱਦਾਂ ਦੀਆਂ ਰੀਤਾਂ ਬਣਾਈਆਂ ਬਾਬਲਾ,
ਪੁੱਤ ਆਪਣੇ ਤੇ ਧੀਆਂ ਨੇ ਪਰਾਈਆਂ ਬਾਬਲਾ

ਕਿੰਨਾ ਏ ਕਰੂਰ ਦਸਤੂਰ ਤੇਰੇ ਦੇਸ਼ ਦਾ,
ਧੀਆਂ ਜਿੱਥੇ ਮੱਝੀਆਂ ਤੇ ਗਾਈਆਂ ਬਾਬਲਾ

ਅਸੀਂ ਜੰਮੀਆਂ ਤੇਰੇ ਔੜ ਮਾਰੇ ਦੇਸ਼ ਵਿੱਚ,
ਮੀਂਹ ਵਾਸਤੇ ਜੋ ਫੂਕਣ ਨੂੰ ਆਈਆਂ ਬਾਬਲਾ
... (ਕਿੱਦਾਂ ਦੀਆਂ ਰੀਤਾਂ)

*ਨਵੇਂ ਘਰ
ਮਾਂ ਦੇ ਦਿੱਤੇ
ਰੰਗਲੇ ਪਲੰਘ ਨੂੰ
ਪਹਿਲੀ ਰਾਤੇ
ਸਿਉਂਕ ਖਾ ਗਈ
ਤੇ
ਮੈਨੂੰ ਸਾਰੀ ਹਯਾਤੀ
ਤਾਬੂਤ ਵਿਚ
ਸੌਣਾ ਪਿਆ
... (ਸਿਉਂਕ)

**

ਅੰਮੜੀਏ
ਧੀਆਂ ਕਿਉਂ ਜੰਮੀਆਂ
ਨਾ ਸਹੁਰਾ ਨਾ ਪੇਕਾ ਆਪਣਾ
... (ਧੀਆਂ ਦੇ ਦੁਖੜੇ)

ਉਸ ਨੂੰ ਪਤਾ ਹੈ ਕਿ ਮੁੰਡੇ ਦੀ ਆਸ ਲਾਈ ਬੈਠੇ ਮਾਪਿਆਂ ਦੇ ਜਦੋਂ ਧੀ ਜੰਮ ਪਵੇ ਤਾਂ ਸਾਰੇ ਪਰਿਵਾਰ ਵਿੱਚ ਹੀ ਸੋਗੀ ਮਾਹੌਲ ਪਸਰ ਜਾਂਦਾ ਹੈ‘ਗੁੜ੍ਹਤੀ’ ਕਵਿਤਾ ਦੀਆਂ ਸਤਰਾਂ ਹਨ:

ਮਾਂ ਨੇ ਖ਼ੌਫ਼ ਦੀ ਗੁੜ੍ਹਤੀ ਦਿੱਤੀ
ਪਿਓ ਨੇ ਲੱਜਾ ਦੀ ਸੂਲੀ ਟੰਗਿਆ

‘ਸ਼ਨਾਖ਼ਤੀ ਕਾਰਡ’ ਵਿੱਚ ਉਸ ਨੇ ਕੁੜੀਆਂ ਦੀ ਤੁਲਨਾ ਗੁਲਾਮਾਂ ਨਾਲ ਕੀਤੀ ਹੈ, ਜਿਨ੍ਹਾਂ ਦਾ ਕੋਈ ਸ਼ਨਾਖ਼ਤੀ ਕਾਰਡ ਨਹੀਂ ਹੁੰਦਾ

ਸਫ਼ੀਆ ਹਯਾਤ ਨੇ ਆਪਣੀਆਂ ਕੁਝ ਕਵਿਤਾਵਾਂ ਵਿੱਚ ਸਮਾਜ ਦੀ ਉਸ ਸੌੜੀ ਸੋਚ ਨੂੰ ਵੀ ਚਿੱਤਰਿਆ ਹੈ, ਜਿਸ ਵਿੱਚ ਕੁੜੀਆਂ ਨੂੰ ਆਪਣੇ ਦਿਲ ਦੇ ਵਲਵਲਿਆਂ ਨੂੰ ਕਾਗਜ਼ ਦੀ ਹਿੱਕ ’ਤੇ ਸ਼ਬਦਾਂ ਰਾਹੀਂ ਬਿਆਨ ਕਰਨ ਦਾ ਹੱਕ ਨਹੀਂ ਦਿੱਤਾ ਜਾਂਦਾ

‘ਪਾਨ ਦੀ ਪੀਕ’ ਕਵਿਤਾ ਵਿੱਚ ਉਹ ਲਿਖਦੀ ਹੈ:

ਹਰ ਲਿਖਣ ਵਾਲੀ ਔਰਤ
ਅਵਾਰਾ ਹੁੰਦੀ ਹੈ
।”

ਅਤੇ ‘ਮੇਰੀ ਹਯਾਤੀ’ ਵਿੱਚ ਉਸ ਨੇ ਲਿਖਿਆ ਹੈ:

ਬੱਸ ਜੇ ਮਿਰਚਾਂ ਵਾਲੀ ਪੁੜੀ ਦੇ
ਕਾਗਜ਼ ਨੂੰ ਵੀ ਪੜ੍ਹਦੀ ਹਾਂ
, ਤਾਂ
ਮਿਰਚਾਂ ਹੀ ਅੱਖਾਂ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ

ਸਫ਼ੀਆ ਅਜਿਹੇ ਹਾਲਾਤ ਨੂੰ ਬਿਆਨ ਹੀ ਨਹੀਂ ਕਰਦੀ, ਇਹਨਾਂ ਵਿਰੁੱਧ ਬਗਾਵਤ ਦਾ ਝੰਡਾ ਖੜ੍ਹਾ ਕਰਨ ਦੀ ਹਿੰਮਤ ਵੀ ਰੱਖਦੀ ਹੈਕਈ ਕਵਿਤਾਵਾਂ ਵਿੱਚ ਉਸ ਦੇ ਬਗਾਵਤੀ ਸੁਰ ਵੀ ਦ੍ਰਿਸ਼ਟੀਗੋਚਰ ਹੁੰਦੀ ਹੈਜਿਵੇਂ: ‘ਜੀਭ ਤੇ ਧਰਿਆ ਕੋਲਾ’ ਕਵਿਤਾ ਵਿੱਚ ਉਹ ਆਪਣੀ ਭੂਆ, ਮਾਸੀ ਦੀ ਸਮੇਂ ਸਿਰ ਚੁੱਪ ਰਹਿਣ ਦੀ ਆਦਤ ਨੂੰ ਨਿੰਦਦੇ ਹੋਏ ਲਿਖਦੀ ਹੈ:

ਮੈਂ/ਤੁਹਾਡਾ/ਜੀਭ ’ਤੇ ਧਰਿਆ ਕੋਲਾ/ਭੌਂਕਦੇ ਕੁੱਤਿਆਂ ਦੇ ਮੂੰਹ ਵਿੱਚ ਰੱਖ ਦਿੱਤੈ

‘ਮਾਂ ਨਾਲ ਗੱਲ’ ਵਿੱਚ ਉਹ ਲਿਖਦੀ ਹੈ, “ਹੁਣ ਦੀਵੇ ਵਿਚ/ਮੈਂ ਅੱਗ ਨਹੀਂ ਓ ਬਾਲਣੀ/ਆਪਣੀਆਂ ਅੱਖਾਂ ਬਾਲਾਂਗੀ/ ਹੁਣ, ਮੈਂ ਹਾਰਨਾ ਨਹੀਂ।”

'ਇਲਾਜ’ ਕਵਿਤਾ ਵਿੱਚ ਉਸ ਦਾ ਰੋਹ ਸਿਖਰ ’ਤੇ ਪਹੁੰਚਦਾ ਹੈ: ਹੁਣ ਕੁੜੀਆਂ ਨੂੰ ਜੰਮਦਿਆਂ ਹੀ/ ਟੋਕਾ ਦੇਣਾ ਏ ਫੜਾ

ਇਹੋ ਨਹੀਂ ਕਿ ਸਫ਼ੀਆ ਹਯਾਤ ਨੇ ਸਿਰਫ ਔਰਤਾਂ ਦੇ ਦੁੱਖਾਂ ਨੂੰ ਹੀ ਆਪਣੀਆਂ ਕਵਿਤਾਵਾਂ ਵਿੱਚ ਪੇਸ਼ ਕੀਤਾ ਹੈਸਫ਼ੀਆ ਦੀ ਨਜ਼ਰ ਆਪਣੇ ਚਾਰ ਚੁਫ਼ੇਰੇ ਫੈਲੇ ਹਰ ਗਲਤ ਵਰਤਾਰੇ ਨੂੰ ਨਿੰਦਣ ਦਾ ਹੌਸਲਾ ਰੱਖਦੀ ਹੈਮਸਲਨ ਉਹ ਭੁੱਖੇ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਹੋਏ ਲਿਖਦੀ ਹੈ, “ਢਿੱਡ ਦੀ ਰਿਆਸਤ ਵਿਚ/ ਭੁੱਖ ਤੋਂ ਵੱਡਾ ਕੋਈ ਮਜ਼ਹਬ ਨਹੀਂ ਹੁੰਦਾ।” ‘ਭੁੱਖ ਦੀ ਬਾਂਗ’ ਕਵਿਤਾ ਵਿੱਚ ਉਸ ਦੀਆਂ ਇਹ ਪੰਕਤੀਆਂ ਵਿਸ਼ੇਸ਼ ਧਿਆਨ ਖਿੱਚੀਆਂ ਹਨ, “ਬਾਲਾਂ ਨੂੰ ਭੁੱਖਿਆਂ ਵੇਖ ਕੇ/ ਖੌਰੇ ਕਿਉਂ /ਮੈਨੂੰ/ਪੰਜ ਵੇਲੇ ਦੀ ਬਾਂਗ ਨਹੀਂ ਸੁਣਦੀ।” ਇਸੇ ਤਰ੍ਹਾਂ ‘ਮੁੱਲਾ ਨਾਲ ਲੜਾਈ’ ਵਿੱਚ ਉਹ ਲਿਖਦੀ ਹੈਂ, “ਕੱਲ੍ਹ ਮੇਰੀ/ਮੁੱਲਾ ਨਾਲ ਲੜਾਈ ਹੋ ਗਈ/ਉਹ ਕਹਿੰਦਾ:/ ‘ਮੈਂ ਬਾਗੀ ਆ'/ ਮੈਂ ਤੇ ਇੰਨਾ ਹੀ ਕਿਹਾ ਸੀ:/ ਵੇ ਅੱਲ੍ਹਾ! /ਢਿੱਡ ਭੁੱਖਾ ਹੋਏ ਤਾਂ/ਤੇਰੀ ਬਾਂਗ ਨਹੀਂ ਸੁਣਦੀ।” ‘ਖੁਦਾ ਕਿੱਥੇ ਹੈ’ ਵਿੱਚ ਉਹ ਸਾਰੇ ਧਰਮਾਂ ’ਤੇ ਹੀ ਚੋਟ ਕਰਦੀ ਹੋਈ ਵਿਚਾਰ ਪੇਸ਼ ਕਰਦੀ ਹੈ ਕਿ ਸਭ ਧਰਮ ਇੱਕੋ ਜਿਹੇ ਹੀ ਹਨ, ਲਾਊਡ ਸਪੀਕਰਾਂ ਦੇ ਸ਼ੋਰ ਵਿੱਚ ਦਮ ਤੋੜਦੀਆਂ ਅਵਾਜ਼ਾਂ ਇਹ ਪੁੱਛਦੀਆਂ ਹਨ ਕਿ “ਧਰਮ ਕਿੱਥੇ ਹੈ?‘ਮਜ਼ਾਰ’ ਕਵਿਤਾ ਦੀ ਇੱਕ ਸਤਰ ਹੈ, “ਸਾਨੂੰ ਸਿਰਫ ਮਜ਼ਾਰ ਬਣਾਉਣੇ ਹੀ ਆਉਂਦੇ ਹਨ।” ‘ਖਤਰਾ’ ਕਵਿਤਾ ਵਿੱਚ ਉਹ ਸਾਰੇ ਪੁਆੜਿਆਂ ਦੀ ਜੜ੍ਹ ‘ਧਰਮ ਤੇ ਸਿਆਸਤ’ ਨੂੰ ਕਹਿੰਦੀ ਹੈ

ਉਪਰੋਕਤ ਤੋਂ ਇਲਾਵਾ ਸਫ਼ੀਆ ਹਯਾਤ ਨੇ ਆਪਣੀਆਂ ਕਵਿਤਾਵਾਂ ਵਿੱਚ ਦੁਨੀਆਂ ਭਰ ਦੇ ਕੁਝ ਇਨਕਲਾਬੀਆਂ ਨੂੰ ਵੀ ਸਿਜਦਾ ਕੀਤਾ ਹੈ। 1947 ਦੀ ਵੰਡ ’ਤੇ ਵੀ ਅੱਥਰੂ ਕੇਰੇ ਹਨ। ਬਾਬਾ ਨਾਨਕ ਦੇ ਦੁਨਿਆਵੀ ਫਲਸਫੇ ਦਾ ਵੀ ਉਹ ਜ਼ਿਕਰ ਕਰਦੀ ਹੈ। ਸਿਆਸੀ ਜ਼ਿਆਦਤੀਆਂ ਕਰਨ ਵਾਲਿਆਂ ਨੂੰ ਵੀ ਭੰਡਦੀ ਹੈ, ਜੰਗ ਦੇ ਵਿਰੁੱਧ ਵੀ ਆਵਾਜ਼ ਉਠਾਉਂਦੀ ਹੈ‘ਜੰਗ’ ਕਵਿਤਾ ਵਿੱਚ ਉਹ ਸਪਸ਼ਟ ਤੌਰ ’ਤੇ ਲਿਖਦੀ ਹੈ “ਜੰਗ ਦਾ ਹੁਕਮ ਦੇਣ ਵਾਲਾ ਨਹੀਂ ਮਰਦਾ/ ਹਮੇਸ਼ਾ ਮਾਂ ਦੇ ਲਾਲ ਮਰਦੇ।” ਕੁਝ ਕਵਿਤਾਵਾਂ ਵਿੱਚ ਉਸ ਦਾ ਫਲਸਫਾਨਾ ਅੰਦਾਜ਼ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਵੇਂ ਕੰਧ ਬਨਾਮ ਜ਼ਿੰਦਗੀ ਦੀ ਵੰਡ ਅਤੇ ਉਫ਼! ਇਹ ਮੁਹੱਬਤ ਆਦਿ

ਪ੍ਰਸਤੁਤ ਪੁਸਤਕ ਦਾ ਸਿਰਲੇਖ ‘ਉਮਰਾਂ ਧੁੱਪਾਂ ਹੋਈਆਂ’ ਵੀ ਪ੍ਰਤੀਕਆਤਮਕ ਹੈਗਰਮੀਆਂ ਦੀ ਲੂ ਨਾਲ ਹਰ ਪਾਸੇ ਹਾਹਾਕਾਰ ਮਚਦੀ ਹੈ ਜ਼ਿਆਦਾ ਗਰਮੀ ਵੀ ਦੁੱਖ ਤਕਲੀਫ਼ਾਂ ਦੀ ਹੀ ਪਰਤੀਕ ਹੈਇਸ ਪੁਸਤਕ ਦੀਆਂ ਜ਼ਿਆਦਾ ਕਵਿਤਾਵਾਂ ਕਿਉਂ ਜੋ ਔਰਤਾਂ ਨੂੰ ਦਰਪੇਸ਼ ਦੁਸ਼ਵਾਰੀਆਂ ਨੂੰ ਰੂਪਮਾਨ ਕਰਦੀਆਂ ਹਨ, ਇਸ ਲਈ ਇਹ ਨਾਮਕਰਨ ਢੁਕਵਾਂ ਹੈ

ਆਟਮ ਆਰਟ, ਪਟਿਆਲਾ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਪੜ੍ਹਨ ਉਪਰੰਤ ਲਹਿੰਦੇ ਪੰਜਾਬ ਦੀ ਕਵਿਤਾ ਦਾ ਨਵਾਂ ਰੂਪ ਸਾਹਮਣੇ ਆਉਂਦਾ ਹੈ ਅਤੇ ਸਫ਼ੀਆ ਹਯਾਤ ਉਸ ਨਵੇਂ ਰੂਪ ਦਾ ਪਰਚਮ ਲੈ ਕੇ ਮੋਢੀ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈਤਰਲੋਕ ਬੀਰ ਨੂੰ ਇਸ ਪੁਸਤਕ ਦਾ ਲਿਪੀਅੰਤਰ ਕਰਨ ਲਈ ਇੱਕ ਵਾਰ ਫੇਰ ਮੁਬਾਰਕਬਾਦ ਅਤੇ ਸਫ਼ੀਆ ਹਯਾਤ ਦੇ ਸਾਹਿਤਕ ਸਫਰ ਲਈ ਸ਼ੁਭ ਕਾਮਨਾਵਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4038)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author