RavinderSSodhi7ਉਸ ਆਪੇ ਥਾਪੇ ਪ੍ਰਚਾਰਕ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਦੋਂ ਦਾ ਇਹ ਸੰਘਰਸ਼ ਵਿੱਢਿਆ ਗਿਆ ਹੈ ...”
(28 ਦਸੰਬਰ 2020)

 

ਪੰਜਾਬ ਵਿੱਚ ਜਿੰਨੇ ਪਿੰਡ ਹਨ ਉਨ੍ਹਾਂ ਨਾਲੋਂ ਜ਼ਿਆਦਾ ਬਾਬਿਆਂ, ਸਾਧਾਂ, ਸੰਤਾਂ, ਮਹੰਤਾਂ ਦੇ ਡੇਰੇ ਹਨਕਈ ਪਿੰਡਾਂ ’ਤੇ ਤਾਂ ਇੱਕ ਤੋਂ ਵਧੇਰੇ ਮਹਾਂਪੁਰਸ਼ਾਂ ਦੀ ਕ੍ਰਿਪਾ ਦ੍ਰਿਸ਼ਟੀ ਬਣੀ ਹੋਈ ਹੈਸ਼ਹਿਰਾਂ ਵਿਚਲੇ ਡੇਰੇ ਇਹਨਾਂ ਤੋਂ ਵੱਖਰੇ ਹਨਕਈ ਬਾਬਿਆਂ ਨੇ ਆਪਣੀ ਮਾਨਤਾ ਨੂੰ ਦੇਖਦੇ ਹੋਏ ਆਪਣੇ ਡੇਰਿਆਂ ਨੂੰ ਮਲਟੀ ਨੈਸ਼ਨਲ ਕੰਪਨੀਆਂ ਦੀਆਂ ਲੀਹਾਂ ’ਤੇ ਚਲਾਉਂਦੇ ਹੋਏ ਇੱਕ ਤੋਂ ਵੱਧ ਸ਼ਹਿਰਾਂ/ਪਿੰਡਾਂ ਵਿੱਚ ਡੇਰੇ ਬਣਾਏ ਹੋਏ ਹਨਇਹਨਾਂ ਡੇਰਿਆਂ ਦੀ ਮਾਨਤਾ ਅਨੁਸਾਰ ਅਮੀਰ, ਵਜ਼ੀਰ, ਵੱਡੇ ਵੱਡੇ ਅਫਸਰ, ਡਾਕਟਰ, ਇੰਜਨੀਅਰ, ਪ੍ਰੋਫੈਸਰ, ਖਿਡਾਰੀ ਤਕ ਇਹਨਾਂ ਦੇ ਚੇਲੇ-ਚਾਟੜੇ ਹਨਇਹੋ ਨਹੀਂ, ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵੀ ਇਹਨਾਂ ਦੀ ਮਾਰ ਤੋਂ ਨਹੀਂ ਬਚੇ ਹੋਏਪਿੰਡਾਂ ਵਿੱਚ ਤਾਂ ਬਾਬਿਆਂ ਨੂੰ ਅੱਵਲ ਤਾਂ ਜੁਆਕ ਵੰਡਣ, ਆਦਮੀ ਨੂੰ ਵੱਸ ਵਿੱਚ ਕਰਨ ਦੇ ਉਪਾਅ, ਦਰਾਣੀ-ਜਿਠਾਣੀ ਤੋਂ ਬਚਣ ਲਈ, ਮੁੰਡੇ-ਕੁੜੀ ਦੇ ਰਿਸ਼ਤੇ ਨਾ ਹੋਣ ਕਰਕੇ ਧਾਗੇ-ਤਬੀਤ ਦੇਣ, ਓਪਰੀ ਕਸਰ ਲਈ ਹੱਥ-ਔਲਾ ਕਰਨ ਤੋਂ ਹੀ ਵਿਹਲ ਨਹੀਂ ਮਿਲਦਾਜੇ ਕੁਝ ਵਿਹਲੇ ਹੋਣ ਤਾਂ ਜਵਾਕ ਨੂੰ ਭੁੱਖ ਨਾ ਲੱਗਣੀ, ਨਜ਼ਰ ਲੱਗੀ ਹੋਣੀ ਦੀ ਪੁੜੀ ਵੀ ਦੇਣੀ ਪੈਂਦੀ ਹੈਕੰਮ ਇੱਥੇ ਹੀ ਖਤਮ ਨਹੀਂ ਹੁੰਦਾਅੰਤਰਜਾਮੀ ਬਾਬਿਆਂ ਨੂੰ ਤਾਂ ਗਊ-ਮੱਝ ਦੇ ਦੁੱਧ ਨਾ ਦੇਣ ਤੋਂ ਲੈ ਕੇ ਨਵੇਂ ਦੁੱਧ ਨਾ ਹੋਣ ਦੇ ਟੋਟਕੇ ਵੀ ਦੱਸਣੇ ਪੈਂਦੇ ਹਨ

ਸਾਡੀ ਆਸਥਾ ਇਹਨਾਂ ਬਾਬਿਆਂ ਪ੍ਰਤੀ ਕਿੰਨੀ ਪੱਕੀ ਹੋ ਚੁੱਕੀ ਹੈ, ਉਸ ਸੰਬੰਧੀ ਕਿਸੇ ਵਿਸ਼ਵਾਸੀ ਮਿੱਤਰ ਦਵਾਰਾ ਸੁਣਾਈ ਸੱਚੀ ਘਟਨਾ ਯਾਦ ਆ ਰਹੀ ਹੈਗੱਲ ਕਾਫੀ ਪੁਰਾਣੀ ਹੈਉਦੋਂ ਮਰੂਤੀ ਕਾਰਾਂ ਨਵੀਆਂ ਨਵੀਆਂ ਹੀ ਆਈਆਂ ਸਨਲੋਕਾਂ ਵਿੱਚ ਇਹਨਾਂ ਜਪਾਨੀ ਕਾਰਾਂ ਦੀ ਕਾਫੀ ਚਰਚਾ ਸੀਕਾਰਾਂ ਦੀ ਬਲੈਕ ਵੀ ਸੀ ਅਤੇ ਕਈ ਕਈ ਮਹੀਨੇ ਉਡੀਕ ਵੀ ਕਰਨੀ ਪੈਂਦੀ ਸੀ ਇੱਕ ਵਾਰ ਸਾਧਾਂ ਵਰਗਾ ਕੁੜਤਾ ਪਾਈ ਅਤੇ ਧੋਤੀ ਲਾਈ ਅਤੇ ਸਿਰ ’ਤੇ ਫਿੱਡੀ ਜਿਹੀ ਪੱਗ ਬੰਨ੍ਹੀ ਇੱਕ ਸਾਧ ਨੁਮਾ ਬਾਬਾ, ਲੁਧਿਆਣ ਸ਼ਹਿਰ ਦੇ ਬਾਹਰ ਬਣੇ ਮਾਰੂਤੀ ਕਾਰ ਦੇ ਸ਼ੋਅ ਰੂਮ ਵਿੱਚ ਜਾ ਵੜਿਆਉਹ ਮੈਨੇਜਰ ਤੋਂ ਕਾਰ ਸਬੰਧੀ ਪੁੱਛ ਪੜਤਾਲ ਕਰਨ ਲੱਗਿਆਮੈਨੇਜਰ ਨੇ ਉਸ ਦਾ ਹੁਲੀਆ ਦੇਖ ਕੇ ਅੰਦਾਜ਼ਾ ਲਾਇਆ ਕਿ ਇਸ ਨੇ ਕਾਰ ਕਿੱਥੋਂ ਲੈਣੀ ਹੈ, ਸਮਾਂ ਹੀ ਬਰਬਾਦ ਕਰ ਰਿਹਾ ਹੈਮੈਨੇਜਰ ਰੁੱਖਾ ਜਿਹਾ ਬੋਲਿਆਬਾਬੇ ਨੂੰ ਗੁੱਸਾ ਆ ਗਿਆਉਹ ਮੈਨੇਜਰ ਨੂੰ ਕਹਿਣ ਲੱਗਿਆ ਕਿ ਇਹ ਦੱਸ, ਤੇਰੇ ਸ਼ੋਅ ਰੂਮ ਵਿੱਚ ਇਸ ਸਮੇਂ ਕਿੰਨੀਆਂ ਕਾਰਾਂ ਖੜ੍ਹੀਆਂ ਹਨ? ਦੋ ਘੰਟੇ ਵਿੱਚ ਤੇਰਾ ਸ਼ੋਅ ਰੂਮ ਖਾਲੀ ਕਰਵਾ ਸਕਦਾ ਹਾਂਇਸ ਤੋਂ ਪਹਿਲਾਂ ਕਿ ਮੈਨੇਜਰ ਕੁਝ ਬੋਲਦਾ, ਬਾਬਾ ਕਹਿਣ ਲੱਗਿਆ, “ਤੇਰਾ ਟੈਲੀਫੋਨ ਵਰਤ ਲਵਾਂ”? ਬਾਬੇ ਨੇ ਛੇ-ਸੱਤ ਬੰਦਿਆਂ ਨੂੰ ਫੋਨ ’ਤੇ ਇੱਕੋ ਗੱਲ ਕਹੀ, “ਤੁਸੀਂ ਕਦੋਂ ਦੇ ਪੁੱਛਦੇ ਸੀ ਕਿ ਕਾਰ ਕਦੋਂ ਲਈਏਅੱਜ ਕਾਰ ਖਰੀਦਣ ਲਈ ਦਿਨ ਬਹੁਤ ਸ਼ੁਭ ਹੈਜਲਦੀ ਤੋਂ ਜਲਦੀ ਲੁਧਿਆਣੇ ਪਹੁੰਚ ਜਾਓ, ਪਰ ਤਿੰਨ ਵਜੇ ਤੋਂ ਪਹਿਲਾਂ।”

ਫੋਨ ਕਰਕੇ ਬਾਬਾ ਬੈਠ ਗਿਆਮੈਨੇਜਰ ਨੂੰ ਕਹਿਣ ਲੱਗਿਆ ਕਿ ਹੁਣ ਉਸ ਨੂੰ ਕੁਝ ਸਮਾਂ ਸ਼ੋਅ ਰੂਮ ਵਿੱਚ ਹੀ ਬੈਠਣਾ ਪਵੇਗਾਮੈਨੇਜਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਦੋ ਕੁ ਘੰਟਿਆਂ ਵਿੱਚ ਹੀ ਪੰਜ ਬੰਦੇ ਪਹੁੰਚ ਗਏਆਉਂਦਿਆਂ ਹੀ ਉਹਨਾਂ ਨੇ ਬਾਬਾ ਜੀ ਦੇ ਪੈਰੀਂ ਹੱਥ ਲਾਏਬਾਬਾ ਜੀ ਗਰਦਨ ਅਕੜਾ ਕੇ ਮੈਨੇਜਰ ਨੂੰ ਕਹਿਣ ਲੱਗੇ ਕਿ ਸਾਰਿਆਂ ਨੂੰ ਕਾਰਾਂ ਦੇ ਦੇਸਾਰੇ ਹੀ ਬਾਬਾ ਜੀ ਨੂੰ ਬੇਨਤੀ ਕਰ ਰਹੇ ਸੀ ਕਿ ਉਹ ਆਪ ਜਾ ਕੇ ਕਾਰ ’ਤੇ ਹੱਥ ਰੱਖਣ ਕਿ ਉਹ ਕਿਹੜੀ ਕਾਰ ਲੈਣ ਅਤੇ ਬਾਬਾ ਜੀ ਕਾਰ ਵਿੱਚ ਆਪਣੇ ਚਰਨ ਪਾਉਣਉਹਨਾਂ ਦੇ ਗੱਲਾਂ ਕਰਦੇ ਕਰਦੇ ਹੀ ਦੋ ਚੇਲੇ ਹੋਰ ਆ ਗਏਕਾਰਾਂ ਦੇ ਕਾਗਜ਼ ਤਿਆਰ ਕਰਦੇ ਸਮਾਂ ਲੱਗਣਾ ਸੀ, ਇਸ ਲਈ ਬਾਬਾ ਜੀ ਸਾਰੀਆਂ ਕਾਰਾਂ ਵਿੱਚ ਇੱਕ ਇੱਕ ਵਾਰ ਬੈਠ ਕੇ ਆਪਣੀ ਅੰਬੈਸਡਰ ਕਾਰ ਵਿੱਚ ਜਾ ਬਿਰਾਜੇ ਅਤੇ ਤੁਰਦੇ ਹੋਏ

ਮੈਨੇਜਰ ਨੂੰ ਚੇਲਿਆਂ ਤੋਂ ਪਤਾ ਲੱਗਿਆ ਕਿ ਬਾਬਾ ਜੀ ਤਾਂ ਕਿਸੇ ਡੇਰੇ ਦੇ ਮੁਖੀ ਹਨਦੋ ਦਿਨਾਂ ਬਾਅਦ ਹੀ ਸ਼ੋਅ ਰੂਮ ਦਾ ਮੈਨੇਜਰ ਬਾਬਾ ਜੀ ਦੇ ਡੇਰੇ ਪਹੁੰਚ ਕੇ ਉਹਨਾਂ ਦਾ ਚੇਲਾ ਬਣ ਗਿਆਇਸ ਸੱਚੀ ਘਟਨਾ ਤੋਂ ਪਤਾ ਲਗਦਾ ਹੈ ਕਿ ਬਾਬਿਆਂ ਪ੍ਰਤੀ ਸਾਡੀ ਸ਼ਰਧਾ ਅੰਨ੍ਹੀ ਹੈ

ਪਿੰਡਾਂ ਵਿੱਚ ਜਿੰਨੇ ਵੀ ਡੇਰੇ ਹਨ ਬਿਨਾ ਸ਼ੱਕ ਕਿਸਾਨਾਂ ਦੇ ਸਿਰ ’ਤੇ ਹੀ ਚੱਲਦੇ ਹਨਹਾੜੀ-ਸੌਣੀ ਬਾਬਿਆਂ ਦੇ ਚੇਲੇ ਖੇਤਾਂ ਵਿੱਚੋਂ ਹੀ ਟਰਾਲੀਆਂ ਭਰ ਲਿਆਉਂਦੇ ਹਨਸਲਾਨਾ ਭੰਡਾਰਿਆਂ, ਗੁਰਪੁਰਬਾਂ, ਡੇਰੇ ਦੇ ਪਹਿਲੇ ਹੋ ਚੁੱਕੇ ਬਾਬਿਆਂ ਦੇ ਅਵਤਾਰ ਧਾਰਨ, ਸਮਾਧੀ ਲੈਣ ਦਿਹਾੜੇ, ਗਰੀਬ ਕੁੜੀਆਂ ਦੇ ਵਿਆਹ ਆਦਿ ਦੇ ਮੌਕਿਆਂ ਤੇ ਫੇਰ ਕਿਸਾਨਾਂ ਨੂੰ ਤਿਲ-ਫੁਲ ਭੇਟ ਕਰਨ ਲਈ ਹੋਕਾ ਲੱਗਦਾ ਹੈਬਾਕੀ ਸਾਰਾ ਸਾਲ ਵੀ ਜਨਮ, ਮਰਨ, ਵਿਆਹ ਸ਼ਾਦੀਆਂ ਦੇ ਕੰਮ ਤਾਂ ਚਲਦੇ ਹੀ ਰਹਿੰਦੇ ਹਨਸੋ ਬਾਬਿਆਂ ਦੇ ਖਜ਼ਾਨੇ ਤੇਲੀ ਦੇ ਕੁੱਪੇ ਦੀ ਤਰ੍ਹਾਂ ਭਰਪੂਰ ਹੀ ਰਹਿੰਦੇ ਹਨਇਸ ਤੋਂ ਇਲਾਵਾ ਸੰਗਰਾਂਦ, ਪੰਚਮੀ ਦੇ ਦਿਵਾਨਾਂ ਦਾ ਚੜ੍ਹਾਵਾ ਅਲੱਗਹਾਂ ਸੱਚ, ਜੇ ਪਿੰਡ ਦਾ ਕੋਈ ਮੁੰਡਾ, ਕੁੜੀ ਵਿਦੇਸ਼ ਤੋਂ ਘਰ ਦਿਆਂ ਨੂੰ ਮਿਲਣ ਆਵੇ ਤਾਂ ਬਾਬਿਆਂ ਦੀ ਹਾਜ਼ਰੀ ਤਾਂ ਲਵਾਉਣੀ ਹੀ ਪੈਂਦੀ ਹੈ ਅਤੇ ਡੇਰੇ ਦੀ ਹਮੇਸ਼ਾ ਚਲਦੀ ਕਾਰ ਸੇਵਾ ਲਈ ਮੋਟਾ ਚੜ੍ਹਾਵਾ ਵੀ ਚੜ੍ਹਾਉਣਾ ਪੈਂਦਾ ਹੈਜੇ ਕਿਸੇ ਭਗਤ ਨੇ ਬਾਬਾ ਜੀ ਦੇ ਚਰਨ ਆਪਣੇ ਗਰੀਬ ਖਾਨੇ ਪੁਆਉਣੇ ਹੋਣ, ਤਾਂ ਮਹਾਰਾਜ ਨੂੰ ਮੋਟਾ ਮੱਥਾ ਟੇਕਣਾ ਉਹਨਾਂ ਦੇ ਆਦਰ ਸਤਿਕਾਰ ਲਈ ਜ਼ਰੂਰੀ ਹੀ ਹੁੰਦਾ ਹੈ ਮੁੱਕਦੀ ਗੱਲ ਇਹ ਕਿ ਥਾਬਿਆਂ ਦੇ ਡੇਰੇ ਕਮਾਊ ਪੁੱਤਰ ਦੀ ਤਰ੍ਹਾਂ ਖੱਟੀ ਕਰਦੇ ਹੀ ਰਹਿੰਦੇ ਹਨਕਈ ਵੱਡੇ ਭਗਤ ਬਾਬਾ ਜੀ ਦੀ ਕ੍ਰਿਪਾ ਨਾਲ ਕੀਤੀ ਮੋਟੀ ਕਮਾਈ ਵਿੱਚੋਂ ਏ ਸੀ ਕਾਰ ਵੀ ਭੇਂਟ ਕਰ ਜਾਂਦੇ ਹਨਰਹਿੰਦੀ ਖੁਹੰਦੀ ਕਸਰ ਕਿਸੇ ਐੱਮ ਐੱਲ ਏ ਜਾਂ ਮੰਤਰੀ ਵੱਲੋਂ ਚੋਣਾਂ ਵੇਲੇ ਕੀਤੀ ਸੇਵਾ ਦੇ ਨਜ਼ਰਾਨੇ ਦੇ ਤੌਰ ’ਤੇ ਪੁਲਿਸ ਸਕਿਉਰਟੀ ਮਿਲਣ ਨਾਲ ਪੂਰੀ ਹੋ ਜਾਂਦੀ ਹੈਸੋ ਬਾਬਿਆਂ ਦੇ ਇਕਬਾਲ ਬੁਲੰਦ ਹੀ ਰਹਿੰਦੇ ਹਨ

ਸੰਗਤਾਂ ਦੇ ਚੜ੍ਹਾਵੇ ਕਰਕੇ ਡੇਰਾ ਆਲੀਸ਼ਾਨ ਇਮਾਰਤ ਵਿੱਚ ਬਦਲ ਜਾਂਦਾ ਹੈਡੇਰੇ ਦੇ ਨਾਲ ਲਗਦੀ ਜ਼ਮੀਨ ’ਤੇ ਹੀ ਬਾਬਾ ਜੀ ਦੀ ਕੁਟੀਆ ਦਾ ਨਿਰਮਾਣ ਹੋ ਜਾਂਦਾ ਹੈਕੋਈ ਭਗਤ ਮਕਰਾਨੇ ਦੇ ਵਧੀਆ ਮਾਰਬਲ ਦਾ ਟਰੱਕ ਭੇਜ ਦਿੰਦਾ ਹੈ, ਕੋਈ ਵਧੀਆ ਲੱਕੜ ਪਹੁੰਚਾ ਦਿੰਦਾ ਹੈ, ਕੋਈ ਕੁਝਕੁਟੀਆ ਤਿਆਰ ਹੋਣ ਤੋਂ ਬਾਅਦ ਮਹਿੰਗੇ ਤੋਂ ਮਹਿੰਗੇ ਫਰਨੀਚਰ ਨਾਲ ਸਜਾਵਟ ਵੀ ਹੋ ਜਾਂਦੀ ਹੈਪਰ ਮਜ਼ਾਲ ਹੈ ਆਮ ਸੇਵਕ ਅੰਦਰ ਝਾਤ ਵੀ ਪਾ ਸਕਣਕੁਝ ਖਾਸ ਚੇਲੇ ਜਾਂ ਬਾਬਾ ਜੀ ਦੇ ਨਜ਼ਦੀਕੀਆਂ ਦੀ ਹੀ ਅੰਦਰ ਤਕ ਰਸਾਈ ਹੁੰਦੀ ਹੈ, ਬਾਕੀ ਤਾਂ ਗੇਟ ਨੂੰ ਹੀ ਮੱਥਾ ਟੇਕ ਕੇ ਵਾਪਸ ਪਰਤ ਆਉਂਦੇ ਹਨਕੀ ਕੋਈ ਬਾਬਾ ਜਾਂ ਸੰਤ-ਮਹੰਤ ਹਿੱਕ ਥਾਪੜ ਕੇ ਇਹ ਕਹਿ ਸਕਦਾ ਹੈ ਕਿ ਡੇਰੇ ਦੀ ਜਾਂ ਉਸ ਦੀ ਰਿਹਾਇਸ਼ ਵਾਲੀ ਜ਼ਮੀਨ ਉਹਨਾਂ ਦੇ ਖਾਨਦਾਨ ਦੀ ਜੱਦੀ ਜ਼ਮੀਨ ਹੈ? ਇਹ ਸਾਰੀਆਂ ਜਾਇਦਾਦਾਂ ਸ਼ਰਧਾਲੂਆ ਦੀ ਸੇਵਾ ਭਾਵਨਾ ਨਾਲ ਹੀ ਬਣਦੀਆਂ ਹਨ

ਦੇਖਣ ਵਾਲੀ ਗੱਲ ਹੈ ਕਿ ਇਸਦੇ ਬਦਲੇ ਗਰੀਬ ਜਿਮੀਂਦਾਰਾਂ, ਕਿਸਾਨਾਂ, ਪਿੰਡ ਵਾਲਿਆਂ ਨੂੰ ਮਿਲਦਾ ਕੀ ਹੈ? ਬਾਬਿਆਂ ਦਾ ਫੋਕਾ ਅਸ਼ੀਰਵਾਦ ਜਾਂ ਆਪਣੇ ਮਨ ਨੂੰ ਕੁਝ ਧਰਵਾਸ ਕਿ ਅਸੀਂ ਧਰਮ-ਕਰਮ ਕਰ ਰਹੇ ਹਾਂ, ਮਹਾਂਪੁਰਸ਼ਾਂ ਦੀ ਸੇਵਾ ਕਰ ਰਹੇ ਹਾਂਜੇ ਅਸੀਂ ਆਪਣੀ ਅਕਲ ਨੂੰ ਕੁਝ ਹੱਥ ਮਾਰੀਏ ਤਾਂ ਪਤਾ ਲੱਗੇਗਾ ਕਿ ਜੇ ਕਿਸੇ ਗਰੀਬ ਨੂੰ ਕੁਝ ਪੈਸੇ ਦੇ ਕੇ ਕੋਈ ਛੋਟਾ ਜਿਹਾ ਕੰਮ ਕਰਵਾ ਦਿਓ ਤਾਂ ਸਾਰੀ ਉਮਰ ਲਈ ਉਸ ਦੀ ਦੋ ਵਕਤ ਦੀ ਰੋਟੀ ਦਾ ਇੰਤਜਾਮ ਹੋ ਜਾਵੇਗਾਕਿਸੇ ਗਰੀਬ ਬੱਚੇ ਦੀ ਪੜ੍ਹਾਈ ਦਾ ਖਰਚਾ ਓਟ ਲਉ, ਉਸ ਦੀ ਜ਼ਿੰਦਗੀ ਸਵਰ ਜਾਵੇ ਗੀਕਿਸੇ ਗਰੀਬ ਦੀ ਕੁੜੀ ਦੇ ਵਿਆਹ ਲਈ ਉਸ ਦੇ ਮਾਂ ਪਿਉ ਦੀ ਸਹਾਇਤਾ ਕਰ ਦਿਉ, ਉਹ ਸਾਰੀ ਉਮਰ ਤੁਹਾਡੇ ਗੁਣ ਗਾਉਣਗੇਲੋੜ ਪੈਣ ’ਤੇ ਤੁਹਾਡੀ ਸਹਾਇਤਾ ਲਈ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਗੇ

ਹੁਣ ਇਹ ਸੋਚੋ ਕੇ ਇਸ ਸਾਧ ਲਾਣੇ, ਬਾਬਿਆਂ ਦੀ ਮੰਡਲੀਆਂ, ਮਹਾਂਪੁਰਸ਼ਾਂ ਦੇ ਇੱਜੜਾਂ ਨੇ ਤੁਹਾਡੇ ਲਈ ਕੀ ਕੀਤਾ? ਸ਼ਾਇਦ ਜ਼ਿੰਦਗੀ ਵਿੱਚ ਤੁਹਾਨੂੰ ਪਹਿਲੀ ਵਾਰ ਲੋੜ ਪਈ ਕਿ ਦੂਜੇ ਵੀ ਤੁਹਾਡੀ ਹਾਂ ਦੇ ਵਿੱਚ ਹਾਂ ਮਿਲਾਉਣ, ਤੁਹਾਡੇ ਨਾਲ ਖੜ੍ਹਣ, ਤੁਹਾਨੂੰ ਹੌਸਲਾ ਦੇਣ ਕਿ ਘਬਰਾਉਣ ਦੀ ਲੋੜ ਨਹੀਂ, ਸਾਡੇ ਹੁੰਦੇ ਕੋਈ ਤੁਹਾਡੇ ਵੱਲ ਕੈਰੀ ਅੱਖ ਨਾਲ ਝਾਕ ਵੀ ਨਹੀਂ ਸਕਦਾਕਿਸਾਨ ਤਾਂ ਆਪਣੇ ਬੁਲੰਦ ਹੌਸਲੇ ਕਰਕੇ ਹੀ ਹਰ ਮੁਸੀਬਤ ਦਾ ਟਾਕਰਾ ਕਰਨ ਦੇ ਯੋਗ ਹਨਪਰ ਜਦੋਂ ਕੋਈ ਮੁਸੀਬਤ ਪੈਂਦੀ ਹੈ ਤਾਂ ਇਹ ਇੱਕ ਮਨੋਵਿਗਿਆਨਕ ਵਰਤਾਰਾ ਹੈ ਕਿ ਹੌਸਲਾ ਮਿਲਣ ਨਾਲ ਇਨਸਾਨ ਦੀ ਜੁਝਾਰੂ ਬਿਰਤੀ ਹੋਰ ਪ੍ਰਚੰਡ ਹੋ ਜਾਂਦੀ ਹੈ

ਕਿਸਾਨਾਂ ਦੇ ਮੌਜੂਦਾ ਸੰਘਰਸ਼ ਸਮੇਂ ਸਿਰਫ ਬੀ ਜੇ ਪੀ ਦੇ ਕੱਟੜ ਹਿਮਾਇਤੀਆਂ ਨੂੰ ਛੱਡ ਕੇ ਹਰ ਫਿਰਕੇ ਨੇ ਹੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕੀਤਾ ਹੈਜੇ ਕਿਸਾਨ ਅਜਿਹੀ ਬਹਾਦਰੀ ਨਾਲ ਹੈਂਕੜਬਾਜ਼ ਸਰਕਾਰ ਨਾਲ ਮੱਥਾ ਲਾ ਰਹੇ ਹਨ ਤਾਂ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਆਮ ਜਨਤਾ ਉਹਨਾਂ ਦੇ ਨਾਲ ਖੜ੍ਹੀ ਹੈਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਤਕਰੀਬਨ ਦੋ ਮਹੀਨੇ ਅਤੇ ਹੁਣ 30-31 ਦਿਨਾਂ ਤੋਂ ਜੋ ਦਿੱਲੀ ਵਿੱਚ ਧਰਨਿਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ, ਇਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਤਾਂ ਜ਼ਰੂਰ ਝੱਲਣੀ ਪੈ ਰਹੀ ਹੈਪਰ ਕਿਉਂ ਜੋ ਆਮ ਲੋਕ ਸਚਾਈ ਤੋਂ ਭਲੀਭਾਂਤ ਜਾਣੂ ਹਨ ਕਿ ਕਿਸਾਨ ਆਪਣੀ ਹੋਂਦ ਬਣਾਈ ਰੱਖਣ ਲਈ ਸੰਘਰਸ਼ ਦੇ ਰਾਹ ਪਏ ਹਨ, ਇਸ ਲਈ ਉਹ ਆਪਣੀਆਂ ਮੁਸੀਬਤਾਂ ਭੁਲਾ ਕੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਨਪਰ ਦੂਜੇ ਪਾਸੇ ਇਹ ਸਾਧ ਲਾਣੇ ਨੂੰ ਦੇਖ ਲਓ, ਅਜੇ ਤਕ ਕਿਸੇ ਬਾਬੇ ਸਾਧ ਨੇ ਕਿਸਾਨਾਂ ਦੇ ਹੱਕ ਵਿੱਚ ਹਾ ਦਾ ਨਾਹਰਾ ਨਹੀਂ ਮਾਰਿਆਇਹ ਮਰੀ ਜ਼ਮੀਰ ਵਾਲਿਆਂ ਨੇ ਇਹ ਨਹੀਂ ਕਿਹਾ ਕਿ ਅਸੀਂ ਇਹਨਾਂ ਦੇ ਲੰਗਰ ਦੇ ਇੰਤਜਾਮ ਲਈ ਆਪਣੇ ਡੇਰਿਆਂ ਵਿੱਚ ਇਕੱਠੀ ਕੀਤੀ ਰਸਦ ਭੇਜਦੇ ਹਾਂ, ਜੋ ਇਹਨਾਂ ਨੇ ਕਿਸਾਨਾਂ ਤੋਂ ਹੀ ਲਈ ਹੋਈ ਹੈਆਪਣੇ ਡੇਰਿਆਂ ਵਿੱਚ ਬੈਠੀ ਵਿਹਲੜਾਂ ਦੀ ਫ਼ੌਜ ਨੂੰ ਭੇਜ ਦਿੰਦੇ ਹਾਂ, ਕਿਸਾਨਾਂ ਤੋਂ ਇਕੱਠੀ ਕੀਤੀ ਬੇਸ਼ੁਮਾਰ ਦੌਲਤ ਨਾਲ ਸਰਦੀ ਵਿੱਚ ਠਿਠਰ ਰਿਹਾਂ ਲਈ ਕੰਬਲ, ਗਰਮ ਕੱਪੜੇ ਭੇਜ ਦਿੰਦੇ ਹਾਂਇਹਨਾਂ ਨਕਲੀ ਬਾਬਿਆਂ ਨਾਲੋਂ ਤਾਂ ਦਿੱਲੀ ਦੇ ਲੋਕ ਹੀ ਚੰਗੇ ਹਨ ਜਿਹਨਾਂ ਨੇ ਕੰਬਲ ਵੰਡ ਦਿੱਤੇਕਿਸਾਨਾਂ ਨੇ ਅਜੇ ਤਕ ਖਾਲਸਾ ਏਡ ਵਾਲਿਆਂ ਜਾਂ ਐੱਸ ਪੀ ਓਬਰਾਏ ਦੀ ਸਰਬੱਤ ਦਾ ਭਲਾ ਚੈਰੀਟੇਬਲ ਸੰਸਥਾ ਨੂੰ ਤਾਂ ਕੁਝ ਨਹੀਂ ਦਿੱਤਾ, ਪਰ ਉਹ ਤਾਂ ਕਰੋੜਾਂ ਰੁਪਏ ਦੀ ਸਹਾਇਤਾ ਕਰ ਰਹੇ ਹਨਹਰਿਆਣਾ ਦੇ ਲੋਕਾਂ ਜਾਂ ਕਿਸਾਨਾਂ ਦੀ ਤਾਂ ਪੰਜਾਬ ਦੇ ਕਿਸਾਨਾਂ ਨੇ ਕੋਈ ਮਦਦ ਨਹੀਂ ਕੀਤੀ, ਪਰ ਉਹ ਤਾਂ ਖੁੱਲ੍ਹੇ ਦਿਲ ਨਾਲ ਪੰਜਾਬ ਦੇ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨਹਰਿਆਣਾ, ਦਿੱਲੀ ਦੇ ਨੇੜੇ-ਤੇੜੇ ਦੀਆਂ ਮੁਟਿਆਰਾਂ, ਬਜ਼ੁਰਗ ਔਰਤਾਂ ਲੰਗਰ ਤਿਆਰ ਕਰਨ ਦੀ ਸੇਵਾ ਕਰ ਰਹੀਆਂ ਹਨਲੋਕਾਂ ਨੇ ਧਰਨੇ ’ਤੇ ਬੈਠੇ ਲੋਕਾਂ ਨੂੰ ਇਸ਼ਨਾਨ ਕਰਨ, ਜੰਗਲ ਪਾਣੀ ਦੀ ਸਹੂਲਤ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਰੱਖੇ ਹਨ, ਲੱਕੜਾਂ ਦੀਆਂ ਟਰਾਲੀਆਂ ਆ ਰਹੀਆਂ ਹਨਕਿਸ ਲਈ? ਇਨਸਾਨੀਅਤ ਦੇ ਨਾਤੇਪਰ ਲੋਕਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਵਾਲੇ ਆਪ ਇਸ ਤੋਂ ਕੋਰੇ ਹੀ ਹਨ

ਸਾਧ ਲਾਣਾ ਤਾਂ ਆਪਣੀ ਵੱਖਰੀ ਹੀ ਡਫਲੀ ਵਜਾ ਰਿਹਾ ਹੈ ਇੱਕ ਬਾਬਾ ਜਾਂ ਭਾਈ ਜਿਸ ਨੂੰ ਸਿਰ ਤੋਂ ਪੈਰਾਂ ਤਕ ਇੱਕੋ ਰੰਗ ਦੇ ਚੋਲੇ ਪਾਉਣ ਦਾ ਝੱਲ ਚੜ੍ਹਿਆ ਹੋਇਆ ਹੈ, ਜੋ ਬਾਬਾ ਘੱਟ, ਮਾਡਲ ਜ਼ਿਆਦਾ ਦਿੰਦਾ ਹੈ, ਇੱਕ ਦਿਨ ਵੀ ਕਿਸਾਨਾਂ ਦੇ ਕਿਸੇ ਮੋਰਚੇ ਦਾ ਚੱਕਰ ਲਾ ਕੇ ਨਹੀਂ ਆਇਆਸ਼ਰਤ ਇਹ ਰੱਖਦਾ ਹੋ ਕਿ ਪਹਿਲਾਂ ਇਸ ਚੀਜ਼ ਦਾ ਲੰਗਰ ਬੰਦ ਕਰੋ, ਉਸ ਚੀਜ਼ ਜਾ ਬੰਦ ਕਰੋਉਹ ਭਲੇ ਮਾਨਸਾ, ਧਰਨੇ ’ਤੇ ਬੈਠੇ ਕਿਸਾਨ ਤਾਂ ਇਹਨਾਂ ਚੀਜ਼ਾਂ ਦੀ ਮੰਗ ਨਹੀਂ ਕਰ ਰਹੇਹੁਣ ਜੇ ਹਰਿਆਣਾ, ਪੰਜਾਬ ਦੇ ਪਿੰਡਾਂ ਵਿੱਚ ਦੁੱਧ ਘਿਓ ਦੀ ਬਹੁਤਾਤ ਹੈ ਤਾਂ ਜੇ ਪਿੰਨੀਆਂ ਬਣ ਕੇ ਆ ਗਈਆਂ ਤਾਂ ਕੀ ਹਰਜ਼ ਹੈ? ਇਹ ਪਿੰਨੀਆਂ ਦਾ ਲੰਗਰ ਤਾਂ ਉੱਥੇ ਆਉਣ ਜਾਣ ਵਾਲਿਆਂ ਨੂੰ ਵੀ ਵਰਤਾਇਆ ਜਾਂਦਾ ਹੈਜੇ ਕਿਸਾਨਾਂ ਵਰਗੀ ਹਿੰਮਤ ਹੈ ਤਾਂ ਮੋਰਚੇ ਵਿੱਚ ਜਾ ਕੇ ਉਹਨਾਂ ਨੂੰ ਦੇ ਹੱਕ ਦੀ ਗੱਲ ਕਰੋ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਗਲਤ ਹੋ ਰਿਹਾ ਹੈ, ਉਸ ਸੰਬੰਧੀ ਦੱਸ ਵੀ ਆਉਪਰ ਲੱਗਦਾ ਹੈ ਕਿ ਕੇਂਦਰ ਸਰਕਾਰ ਦਾ ਪ੍ਰਭਾਵ ਹੈਇਹਨਾਂ ਦਾ ਤਾਂ ਗੋਦੀ ਮੀਡੀਆ ਵਾਲਾ ਹਾਲ ਹੈ ਜੋ ਇੱਕ ਦਿਨ ਪੀਜ਼ੇ ਵਰਤਾਉਣ ਦੀ ਘਟਨਾ ਨੂੰ ਹੀ ਬਾਰ ਬਾਰ ਦੁਹਰਾਈ ਜਾਂਦੇ ਹਨ

ਇਸੇ ਤਰ੍ਹਾਂ ਹੀ ਇੱਕ ਅਖੌਤੀ ਪ੍ਰਚਾਰਕ, ਜੋ ਵਿਦੇਸ਼ੀ ਧਰਤੀ ’ਤੇ ਬੈਠਾ ਹੈ, ਨੇ ਸਿੱਖ ਧਰਮ ਦੇ ਹਰ ਸਿਧਾਂਤ ਦੀ ਹੀ ਵਿਰੋਧਤਾ ਕਰਨਾ ਆਪਣਾ ਮਕਸਦ ਬਣਾਇਆ ਹੋਇਆ ਹੈਉਹ ਹੁਣ ਕਿਸਾਨੀ ਅੰਦੋਲਨ ਦੇ ਵਿਰੁੱਧ ਵੀ ਕੂੜ ਪ੍ਰਚਾਰ ਕਰ ਰਿਹਾ ਹੈਉਸ ਅਨੁਸਾਰ, ਭੀੜ ਦਿਮਾਗ ਨਾਲ ਨਹੀਂ ਸੋਚਦੀ ਸਗੋਂ ਸਰੀਰ ਦੇ ਗਰਦਨ ਦੇ ਹੇਠਲੇ ਹਿੱਸੇ ਦੀ ਵਰਤੋਂ ਜ਼ਿਆਦਾ ਕਰਦੀ ਹੈਉਸ ਦੇ ਕਹਿਣ ਦਾ ਭਾਵ ਹੈ ਕਿ ਭੀੜ ਹਿੰਸਕ ਹੋ ਜਾਂਦੀ ਹੈਉਸ ਆਪੇ ਥਾਪੇ ਪ੍ਰਚਾਰਕ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਦੋਂ ਦਾ ਇਹ ਸੰਘਰਸ਼ ਵਿੱਢਿਆ ਗਿਆ ਹੈ, ਪੂਰਾ ਸ਼ਾਂਤਮਈ ਚੱਲ ਰਿਹਾ ਹੈਤੋੜ-ਫੋੜ ਦੀ ਇੱਕ ਵੀ ਘਟਨਾ ਨਹੀਂ ਵਾਪਰੀਇਹ ਵਰਤਾਰਾ ਆਪਣੇ ਆਪ ਵਿੱਚ ਮਿਸਾਲ ਹੈਇਸ ਪ੍ਰਚਾਰਕ ਨਾਲ ਟੈਲੀਫੋਨ ’ਤੇ ਵਾਰਤਾ ਕਰ ਰਿਹਾ ਇੱਕ ਸੱਜਣ 1984 ਦੇ ਦੁਖਾਂਤ ਦਾ ਹਵਾਲਾ ਦੇ ਕੇ ਕਿਸਾਨਾਂ ਨੂੰ ਖਬਰਦਾਰ ਕਰ ਰਿਹਾ ਸੀ ਕਿ ਉਹਨਾਂ ਨਾਲ ਵੀ ਉਹੋ ਕੁਝ ਵਾਪਰ ਸਕਦਾ ਹੈਹੁਣ ਇਹਨਾਂ ਆਪ ਬਣੇ ਵਿਦਵਾਨਾਂ ਨੂੰ ਕੌਣ ਸਮਝਾਏ ਕਿ ਦੋਹਾਂ ਹਾਲਾਤ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈਇਹੋ ਨਹੀਂ, ਇਹ ਬੰਦਾ ਕਿਸਾਨਾਂ ਪ੍ਰਤੀ ਅਜਿਹਾ ਕੁਫ਼ਰ ਤੋਲ ਰਿਹਾ ਹੈ ਜੋ ਅਜੇ ਤਕ ਗੋਦੀ ਮੀਡੀਆ ਨੇ ਵੀ ਨਹੀਂ ਤੋਲਿਆ

ਇਹੋ ਹਾਲ ਬਾਕੀ ਡੇਰੇ ਵਾਲਿਆਂ ਦਾ ਹੈ ਜੋ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਨਅੱਜ ਤਕ ਜੋ ਕਿਸਾਨਾਂ ਦੇ ਸਿਰ ’ਤੇ ਐਸ਼ ਕਰਦੇ ਰਹੇ ਹਨ, ਉਹ ਕਿਸਾਨਾਂ ਲਈ ਮੂੰਹ ਖੋਲ੍ਹਣ ਤੋਂ ਵੀ ਆਕੀ ਹਨਕਿਸਾਨਾਂ ਨੂੰ ਭਵਿੱਖ ਵਿੱਚ ਅਜਿਹੇ ਅਕ੍ਰਿਤਘਣਾਂ ਤੋਂ ਬਚ ਕੇ ਰਹਿਣ ਚਾਹੀਦਾ ਹੈਇਹ ਅਖੌਤੀ ਸਾਧ ਲਾਣਾ ਬੜਾ ਸ਼ਾਤਰ ਹੈ, ਜਿਸ ਥਾਲੀ ਖਾਂਦਾ ਹੈ, ਉਸੇ ਵਿੱਚ ਛੇਕ ਕਰਦਾ ਹੈਕਿਸਾਨ ਨੂੰ ਇਹਨਾਂ ਦੀ ਪੁਸ਼ਤ ਪਨਾਹੀ ਬੰਦ ਕਰਨੀ ਚਾਹੀਦੀ ਹੈਜਿਹੜੇ ਦਾਣੇ ਇਹਨਾਂ ਵਿਹਲੜਾਂ ਦੀਆਂ ਟਰਾਲੀਆਂ ਵਿੱਚ ਲੱਦ ਦਿੰਦੇ ਸੀ, ਉਹ ਗਰੀਬਾਂ, ਝੁੱਗੀ-ਝੌਂਪੜੀ ਵਾਲਿਆਂ ਨੂੰ ਦਿਓਜਦੋਂ ਮੁੜ ਕੇ ਇਹ ਤੁਹਾਡੇ ਖੇਤਾਂ ਵੱਲ ਮੂੰਹ ਕਰਨ ਤਾਂ ਇਹਨਾਂ ਨੂੰ ਮੂੰਹ ਨਾ ਲਾਇਓਇਹ ਨਾ ਤੁਹਾਡਾ ਕੁਝ ਸਵਾਰ ਸਕਦੇ ਹਨ ਨਾ ਵਿਗਾੜ ਸਕਦੇ ਹਨਇਹਨਾਂ ਦੇ ਮੱਕੜਜਾਲ਼ ਵਿੱਚੋਂ ਨਿਕਲਣਾ ਸਮੇਂ ਦੀ ਮੰਗ ਵੀ ਹੈ ਅਤੇ ਲੋੜ ਵੀਇਹ ਤਾਂ ਕੋਈ ਨਾ ਕੋਈ ਬਹਾਨਾ ਲਾ ਰਹੇ ਹਨ ਪਰ ਕਿਸਾਨਾਂ ਨੂੰ ਇਹ ਪੱਕਾ ਦਾਈਆ ਕਰ ਲੈਣਾ ਚਾਹੀਦਾ ਹੈ ਕਿ ਇਹਨਾਂ ਨੂੰ ਹਰ ਚੀਜ਼ ਲਈ ਦੋ ਟੁੱਕ ਜਵਾਬ ਦਿਉ ਅਤੇ ਇਹ ਪੁੱਛੋ ਕੇ ਤੁਹਾਨੂੰ ਕਿਸ ਨੇ ਆਮ ਲੋਕਾਂ ਉੱਪਰ ਰੱਬ ਦੀ ਕ੍ਰਿਪਾ ਦ੍ਰਿਸ਼ਟੀ ਕਰਵਾਉਣ ਲਈ ਵਿਚੋਲਾ ਬਣਾਇਆ ਹੈ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2492)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author