RavinderSSodhi7ਰਵੀ ਨੇ ਸ਼ਾਇਦ ਆਪਣੀ ਪ੍ਰਸਤੁਤ ਪੁਸਤਕ ਦਾ ਨਾਮਕਰਨ ਸੁਕਰਾਤ ਦੀ ਜੀਵਨ ਸ਼ੈਲੀ ਨੂੰ ...
(15 ਜਨਵਰੀ 2022)

 

RavinderRaviBook1ਹਰ ਲੇਖਕ ਕੋਲ ਹੀ ਕਹਿਣ ਨੂੰ ਬਹੁਤ ਕੁਝ ਹੁੰਦਾ ਹੈਸ਼ਬਦਾਂ ਰਾਹੀਂ ਹੀ ਲੇਖਕ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਦੇ ਹਨਵਿਚਾਰਾਂ ਦੇ ਪ੍ਰਗਟਾ ਲਈ ਸਾਹਿਤ ਦੇ ਕਿਸੇ ਵੀ ਰੂਪ ਨੂੰ ਮਾਧਿਅਮ ਬਣਾਇਆ ਜਾ ਸਕਦਾ ਹੈਪਰ ਕੀ ਕਾਰਨ ਹੈ ਕਿ ਸਾਰੇ ਲੇਖਕ ਹੀ ਸਧਾਰਨ ਪਾਠਕਾਂ, ਵਿਦਵਾਨਾਂ ਅਤੇ ਆਲੋਚਕਾਂ ਦਾ ਧਿਆਨ ਨਹੀਂ ਖਿੱਚਦੇ? ਇਹ ਵਰਤਾਰਾ ਸਿਰਫ ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਹੀ ਦੇਖਣ ਨੂੰ ਨਹੀਂ ਮਿਲਦਾ ਸਗੋਂ ਹਰ ਭਾਸ਼ਾ ਵਿੱਚ ਹੀ ਦੇਖਣ ਨੂੰ ਮਿਲਦਾ ਹੈਅੰਗਰੇਜ਼ੀ ਦੇ ਕੁਝ ਅਜਿਹੇ ਸਾਹਿਤਕਾਰ ਹਨ ਜਿਨ੍ਹਾਂ ਨੇ ਆਪ ਉੰਨਾ ਨਹੀਂ ਲਿਖਿਆ ਜਿੰਨਾ ਉਹਨਾਂ ਸੰਬੰਧੀ ਲਿਖਿਆ ਜਾ ਚੁੱਕਿਆ ਹੈ

ਅਸਲ ਵਿੱਚ ਲੇਖਕ ਜਦੋਂ ਕੁਝ ਵੀ ਲਿਖਦਾ ਹੈ ਤਾਂ ਇਹ ਦੇਖਿਆ ਜਾਂਦਾ ਹੈ ਕਿ ਉਸ ਨੇ ਕੀ ਲਿਖਿਆ ਹੈ, ਕਿਵੇਂ ਲਿਖਿਆ ਹੈ, ਉਸ ਦੀ ਸਾਰਥਕਤਾ ਕੀ ਹੈ, ਕੀ ਉਹ ਲੇਖਕ ਦਾ ਵਕਤੀ ਗ਼ੁਬਾਰ ਹੈ ਜਾਂ ਉਸ ਦੀ ਲਿਖਤ ਸਮੇਂ ਦੀ ਸੀਮਾ ਪਾਰ ਕਰਨ ਯੋਗ ਹੈ? ਜਿਹੜਾ ਲੇਖਕ ਵਰਤਮਾਨ ਦੀ ਸੀਮਾ ਲੰਘ ਕੇ ਭੂਤਕਾਲ ਦਾ ਚੱਕਰ ਲਾ ਆਵੇ ਅਤੇ ਭਵਿੱਖ ਦੇ ਧੁੰਦਲੇ ਪਰਦੇ ਦੇ ਉਹਲੇ ਲੁਕੇ ਵਰਤਾਰਿਆਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਵੇ, ਉਹੀ ਸਾਹਿਤਕਾਰ ਸਦ ਜੀਵੀ ਹੁੰਦਾ ਹੈਇਸ ਲਈ ਕੁਦਰਤੀ ਪ੍ਰਤਿਭਾ ਦੇ ਨਾਲ-ਨਾਲ ਰਚਨਹਾਰੇ ਦੀ ਕਲਪਨਾ ਸ਼ਕਤੀ, ਲੇਖਣੀ ਦਾ ਮਾਧਿਅਮ ਬਣੇ ਸਾਹਿਤਕ ਰੂਪ ’ਤੇ ਪਕੜ, ਸ਼ੈਲੀ, ਭਾਸ਼ਾ ਵਿੱਚ ਪ੍ਰਵੀਨਤਾ, ਪੇਸ਼ ਕੀਤੇ ਜਾ ਰਹੇ ਪਾਤਰਾਂ ਦੇ ਮਨੋਵਿਗਿਆਨ ਨੂੰ ਸਮਝਣ ਦੀ ਸਮਰੱਥਾ ਆਦਿ ਦਾ ਵੀ ਯੋਗਦਾਨ ਹੁੰਦਾ ਹੈ

ਪੰਜਾਬੀ ਦੇ ਕਈ ਸਾਹਿਤਕਾਰ ਉਪਰੋਕਤ ਪ੍ਰੀਭਾਸ਼ਾ ਦੀ ਕਸਵੱਟੀ ’ਤੇ ਖਰੇ ਉੱਤਰਦੇ ਹਨਇਸੇ ਲਈ ਉਹਨਾਂ ਰਚਿਤ ਸਾਹਿਤ ਸਮਾਂ ਬੀਤਣ ’ਤੇ ਵੀ ਆਪਣੀ ਕਲਾ ਨਾਲ ਪਾਠਕਾਂ ਅਤੇ ਆਲੋਚਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈਰਵਿੰਦਰ ਰਵੀ ਪੰਜਾਬੀ ਦਾ ਇੱਕ ਅਜਿਹਾ ਹੀ ਸਮਰੱਥ ਸਾਹਿਤਕਾਰ ਹੈ ਜੋ 84 ਸਾਲ ਦੀ ਪ੍ਰੌੜ੍ਹ ਉਮਰ ਵਿੱਚ ਵੀ ‘ਸਾਹਿਤਕ ਜਵਾਨੀਮਾਣ ਰਿਹਾ ਹੈਉਹ ਨਿਰੰਤਰ ਲਿਖ ਰਿਹਾ ਹੈ। ਪਾਠਕ ਉਸ ਨੂੰ ਪੜ੍ਹਦੇ ਹਨ, ਆਲੋਚਕ ਉਸ ਦੀਆਂ ਸਾਹਿਤਕ ਕਿਰਤਾਂ ਦੇ ਮਿਆਰ ਦੀ ਕਦਰ ਕਰਦੇ ਹਨ ਅਤੇ ਅਕਾਦਮਿਕ ਡਿਗਰੀਆਂ ਲੈਣ ਵਾਲੇ ਉਸ ਦੀਆਂ ਸਾਹਿਤਕ ਰਚਨਾਵਾਂ ਤੇ ਐੱਮ ਫ਼ਿਲ ਅਤੇ ਪੀਐੱਚ ਡੀ. ਪੱਧਰ ਦੀਆਂ ਡਿਗਰੀਆਂ ਪ੍ਰਾਪਤ ਕਰ ਰਹੇ ਹਨਭਾਵੇਂ ਸਮੇਂ ਦੇ ਬਦਲਣ ਨਾਲ ਸਾਹਿਤਕ ਰੂਪਾਂ ਵਿੱਚ ਬਣਤਰ ਅਤੇ ਬੁਣਤਰ ਦੇ ਪੱਖੋਂ ਬਦਲਾਵ ਹੋ ਰਹੇ ਹਨ, ਆਲੋਚਨਾ ਦੀਆਂ ਨਵੀਆਂ ਪਰਪਾਟੀਆਂ ਸਾਹਮਣੇ ਆ ਰਹੀਆਂ ਹਨ, ਪਰ ਰਵੀ ਦੀ ਖੂਬੀ ਇਹ ਹੈ ਕਿ ਉਹ ਆਪਣੀਆਂ ਸਾਹਿਤਕ ਗਤੀਵਿਧੀਆ ਨੂੰ ਸਮੇਂ ਅਨੁਸਾਰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੋਇਆ ਹੁਣਵਾਦ, ਪੜਯਥਾਰਦਵਾਦ, ਸ਼ੂਨਯਵਾਦ ਆਦਿ ਦੀ ਗੱਲ ਵੀ ਬਾ-ਖੂਬੀ ਕਰਦਾ ਹੈਰਵੀ ਨੇ ਇਸ ਪੁਸਤਕ ਦੇ ਮੁੱਢ ਵਿੱਚ ਇਹ ਲਿਖਿਆ ਹੈ ਕਿ “ਵਿਦੇਸ਼ੀ ਦੌਰਿਆਂ ਕਾਰਨ ਮੇਰੇ ਅਨੁਭਵ ਜਗਤ ਵਿੱਚ ਵਿਸ਼ਾਲਤਾ ਆਈ ਹੈ

ਰਵਿੰਦਰ ਰਵੀ ਦੀ ਨਵ ਪ੍ਰਕਾਸ਼ਿਤ ਪੁਸਤਕ ‘ਸੁਕਰਾਤ ਦਾ ਗੀਤਮੈਂ ਦੋ ਬਾਰ ਪੜ੍ਹ ਲਈ ਹੈਸੁਕਰਾਤ ਵਿਸ਼ਵ ਪ੍ਰਸਿੱਧ ਦਾਰਸ਼ਨਿਕ ਹੋਇਆ ਹੈ, ਜੋ ਯੂਨਾਨ ਵਿੱਚ 440 ਬੀ ਸੀ ਵਿੱਚ ਪੈਦਾ ਹੋਇਆ ਸੀਉਸ ਦੇ ਦਾਰਸ਼ਨਿਕ ਵਿਚਾਰ ਅੱਜ ਦੇ ਸਮੇਂ ਵੀ ਪ੍ਰਸੰਗਿਕ ਹਨਉਸ ਨੂੰ ਪੱਛਮੀ ਦਾਰਸ਼ਨਿਕ ਵਿਚਾਰਧਾਰਾ ਦਾ ਮੋਢੀ ਮੰਨਿਆ ਜਾਂਦਾ ਹੈਉਸ ਦੀ ਖਾਸੀਅਤ ਇਹ ਸੀ ਕਿ ਉਹ ਆਪਣੇ ਗੁੰਝਲਦਾਰ ਵਿਚਾਰਾਂ ਨੂੰ ਵੀ ਸਾਧਾਰਨ ਢੰਗ ਨਾਲ ਪੇਸ਼ ਕਰਦਾ ਸੀ ਜਿਸ ਕਰਕੇ ਆਮ ਲੋਕ ਵੀ ਉਸ ਦੀਆਂ ਗੁੱਝੀਆਂ ਗੱਲਾਂ ਨੂੰ ਸਮਝ ਜਾਂਦੇ ਸਨ

ਰਵੀ ਨੇ ਸ਼ਾਇਦ ਆਪਣੀ ਪ੍ਰਸਤੁਤ ਪੁਸਤਕ ਦਾ ਨਾਮਕਰਨ ਸੁਕਰਾਤ ਦੀ ਜੀਵਨ ਸ਼ੈਲੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਹੈ ਜਾਂ ਇਹ ਸੰਯੋਗ ਹੀ ਹੈ‘ਸੁਕਰਾਤ ਦਾ ਗੀਤਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸੁਕਰਾਤ ਦੇ ਦਰਸ਼ਨ ਦੀ ਤਰ੍ਹਾਂ ਬਹੁ-ਅਰਥੀ ਹਨਰਵੀ ਦੀ ਕਵਿਤਾ ਸੰਬੰਧੀ ਉਸ ਦੇ ਇਸ ਕਥਨ ਨੂੰ ਵੀ ਵਾਚਿਆ ਜਾਣਾ ਚਾਹੀਦਾ ਹੈ- “ਮੇਰਾ ਇਹ ਮੱਤ ਰਿਹਾ ਹੈ ਕਿ ਆਧੁਨਿਕ/ਉੱਤਰ ਆਧੁਨਿਕ ਬੌਧਿਕ ਕਥਿਤ ਦੇ ਇੱਕ ਤੋਂ ਵਧੀਕ ਅਰਥ (inter precation) ਪ੍ਰਸਤੁਤ ਕੀਤੇ ਜਾ ਸਕਦੇ ਹਨਵੇਖਣ ਵਾਲੇ ਦੀ ਨਜ਼ਰ ਉੱਤੇ ਨਿਰਭਰ ਹੈ ਕਿ ਉਸਨੇ ਕੀ ਵੇਖਿਆ, ਜਾਂ ਕੀ ਸਮਝਿਆ? ਉਸ ਕੋਲ ਬਹੁ-ਪਰਤੀ ਗੱਲਾਂ ਨੂੰ ਸਧਾਰਨ ਭਾਸ਼ਾ ਵਿੱਚ ਪ੍ਰਗਟਾਉਣ ਦਾ ਹੁਨਰ ਹੈਉਹ ਆਪਣੇ ਸਧਾਰਨ ਪਾਠਕਾਂ ਲਈ ਜਿੱਥੇ ਸਤਹੀ ਅਰਥ ਪ੍ਰਦਾਨ ਕਰਦਾ ਹੈ, ਉੱਥੇ ਦੂਰ ਦੀ ਸੋਚਣ ਵਾਲੇ, ਹਰ ਕਿਸੇ ਗੱਲ ਦੇ ਲੁਕਵੇਂ ਅਰਥਾਂ ਦੀ ਤਹਿ ਤਕ ਪਹੁੰਚਣ ਵਾਲੇ ਪਾਠਕਾਂ ਦੀ ਭੁੱਖ ਨੂੰ ਵੀ ਤ੍ਰਿਪਤ ਕਰਦਾ ਹੈਇਸ ਪੱਖੋਂ ਉਸ ਦੀ ਕਵਿਤਾ ‘ਮੁਹੱਬਤ: ਮਜ਼ੇਦਾਰ ਹਾਦਸਾਨੂੰ ਵਾਚਿਆ ਜਾ ਸਕਦਾ ਹੈਉਸ ਨੇ ਮੁਹੱਬਤ ਦੇ ਵੱਖੋ-ਵੱਖ ਰੂਪਾਂ ਨੂੰ ਅਜਿਹੇ ਢੰਗ ਨਾਲ ਕਲਮਬੱਧ ਕੀਤਾ ਹੈ ਕਿ ਪਾਠਕ ਆਪ ਮੁਹਾਰੇ ਕਵਿਤਾ ਦੀ ਗੁੱਝੀਆਂ ਰਮਜ਼ਾਂ ਦਾ ਆਨੰਦ ਮਾਣਦੇ ਹਨ:

ਮੁਹੱਬਤ, ਸੋਚ ਵਿੱਚੋਂ ਨਹੀਂ, ਅਹਿਸਾਸ ਵਿੱਚੋਂ ਪੈਦਾ ਹੁੰਦੀ ਹੈ!!!

ਮੁਹੱਬਤ, ਦੋ ਵਜੂਦਾਂ ਦੇ ਟਕਰਾਅ ’ਚੋਂ, ਪੈਦਾ ਹੋਇਆ ਅਦਭੁਤ ਹਾਦਸਾ ਹੈ

ਇੱਕ ਹੋਰ ਕਵਿਤਾ ਵੀ ਮੁਹੱਬਤ ਦੇ ਬਹੁ-ਪਰਤੀ ਵਰਤਾਰੇ ਨੂੰ ਪੇਸ਼ ਕਰਦੀ ਹੈਇਸ ਕਵਿਤਾ (ਮੁਹੱਬਤ ਦਾ ਮਾਡਲ) ਵਿੱਚ ਵੀ ਕਵੀ ਨੇ ਮੁਹੱਬਤ ਦੇ ਵੱਖ-ਵੱਖ ਰੂਪਾਂ ਦੇ ਸ਼ਬਦੀ ਚਿੱਤਰ ਉਲੀਕੇ ਹਨ:

ਮੁਹੱਬਤ, ਜਜ਼ਬਾਤ ਅਤੇ ਅਹਿਸਾਸ ਦੀ, ਭਾਸ਼ਾ ਹੈ

ਮੁਹੱਬਤ, ਅਰਥ ਦੇ, ਸ਼ਬਦ ਵਿਚ, ਜਿਊਣ ਦੀ ਗਾਥਾ ਹੈ

ਮੁਹੱਬਤ ਬਾਰੇ ਹੀ ਉਹ ਲਿਖਦਾ ਹੈ: ਮੁਹੱਬਤ ਵਿਚ, ਮੈਂ ਤੂੰ ਦੀ ਵਿੱਥ ਨਹੀਂ ਰਹਿੰਦੀ

ਪੁਸਤਕ ਦੀ ਪਹਿਲੀ ਹੀ ਕਵਿਤਾ ‘ਸੁਕਰਾਤ ਦਾ ਗੀਤਵਿੱਚ ਕਵੀ ਲਿਖਦਾ ਹੈ: ਅਸੀਂ ਬਿੰਦੂਆਂ ਤੋਂ ਦਾਇਰੇ ਹੀ, ਬਣਾਉਂਦੇ ਰਹੇ, ਤੈਨੂੰ ਅੰਦਰੋਂ ਤੇ ਬਾਹਰੋਂ, ਅਸੀਂ ਬਹੁਤ ਫੈਲਿਆ!, ਤੂੰ ਸਦਾ ਹੀ ਰਹੀ, ਅਗਿਆਤ ਨੀ

ਅਸਲ ਵਿੱਚ ਇਹ ਬਿੰਦੂ, ਦਾਇਰੇ ਕੀ ਹਨ? ਇਹਨਾਂ ਵੱਲ ਕਵੀ ਨੇ ਕੋਈ ਇਸ਼ਾਰਾ ਵੀ ਨਹੀਂ ਕੀਤਾਇੱਥੇ ਪਾਠਕ ਆਪਣੇ ਬੌਧਿਕ ਪੱਧਰ ਅਨੁਸਾਰ ਹੀ ਆਪਣੀ ਕਲਪਨਾ ਦੇ ਘੋੜੇ ਦੌੜਾ ਸਕਦਾ ਹੈਇਸੇ ਹੀ ਕਵਿਤਾ ਵਿੱਚ ਕਵੀ, ਪਾਠਕਾਂ ਦੀ ਸੋਚ ਨੂੰ ਹੋਰ ਟੁੰਬਣ ਦਾ ਯਤਨ ਕਰਦਾ ਹੋਇਆ ਲਿਖਦਾ ਹੈ: ਤੇ ਉੱਤਰਾਂ ’ਚੋਂ, ਜੰਮਦੇ ਸਵਾਲ ਹੀ ਰਹੇ, ਵਿਸ ਪੀਂਦਾ ਰਿਹਾ, ਸਦਾ ਸੁਕਰਾਤ ਨੀ

ਆਪੋ ਆਪਣੇ ਸੁਕਰਾਤਵਿੱਚ ਵੀ ਕਵੀ ‘ਜਵਾਬਵਿੱਚੋਂ ਹੀ ‘ਸਵਾਲਢੂੰਡਣ ਦੀ ਗੱਲ ਕਰਦਾ ਹੋਇਆ ਲਿਖਦਾ ਹੈ- “ਸੁਕਰਾਤ ਬਣ ਜਾਂਦਾ ਹੈ” ਭਾਵ ਕਵੀ ਨੇ ਚਾਰ ਸ਼ਬਦਾਂ ਰਾਹੀਂ ਹੀ ਸੁਕਰਾਤ ਦੇ ਦਰਸ਼ਨ ਦੇ ਮੁੱਖ ਨੁਕਤੇ ਨੂੰ ਬਿਆਨ ਕਰ ਦਿੱਤਾ ਹੈ

ਰਵਿੰਦਰ ਰਵੀ ਆਪਣੇ ਕਾਵਿ ਸੰਸਾਰ ਰਾਹੀਂ ਕੇਵਲ ‘ਸ਼ਬਦਾਂ-ਅਰਥਾਂਦੀ ਘੁੰਮਣ ਘੇਰੀ ਨੂੰ ਹੀ ਨਹੀਂ ਪ੍ਰਗਟਾਉਂਦਾ ਸਗੋਂ ਬੜੇ ਕਲਾਮਈ ਢੰਗ ਨਾਲ ਪਾਠਕਾਂ ਨਾਲ ਸੰਵਾਦ ਰਚਾ ਕੇ ਉਹਨਾਂ ਨੂੰ ਇੱਕ ਨਰੋਈ ਸੇਧ ਵੀ ਦਿੰਦਾ ਹੈ‘ਹੁਣ ਦਾ ਦਰਸ਼ਨਕਵਿਤਾ ਵਿੱਚ ਉਸ ਦੀਆਂ ਇਹ ਪੰਕਤੀਆਂ ਵਿਚਾਰਨ ਯੋਗ ਹਨ: ਵਰਤਮਾਨ ਵਿੱਚ ਜੀਣਾ ਜਿਊਣਾ ਸਿੱਖੋ, ਕੱਲ੍ਹ, ਭਲਕ ਦਾ ਸਮਾਂ ਨਹੀਂ, ਪਤਾ ਨਹੀਂ ਕਰੋਨਾ ਦੀ ਦਹਿਸ਼ਤਗਰਦੀ ਨੇ ਕਦੋਂ ਆਪਣਾ ਜਲਵਾ ਦਿਖਾ ਦੇਣਾ ਹੈ

ਕਵੀ ਨੇ ਵਰਤਮਾਨ ਸਮੇਂ ਵਿੱਚ ਫੈਲੀ ਕਰੋਨਾ ਦੀ ਮਹਾਮਰੀ ਦੀ ਉਦਾਹਰਣ ਦੇ ਕੇ ਸਭ ਨੂੰ ਸੁਚੇਤ ਕੀਤਾ ਹੈ ਕਿ ਵਰਤਮਾਨ ਦਾ ਫਿਕਰ ਕਰੋ ਅਤੇ ਬੀਤ ਚੁੱਕੇ ਸਮੇਂ ’ਤੇ ਅਫਸੋਸ ਕਰਨਾ ਜਾਂ ਆਉਣ ਵਾਲੇ ਸਮੇਂ ਸੰਬੰਧੀ ਫਿਕਰਮੰਦ ਹੋਣਾ ਛੱਡ ਦਿਉਅਸਲ ਵਿੱਚ ਕਵੀ ਭਾਰਤੀ ਲੋਕਾਂ ਨੂੰ ਪੱਛਮੀ ਦੇਸਾਂ ਦੇ ਵਰਤਾਰੇ ਨਾਲ ਜੋੜਨਾ ਚਾਹੁੰਦਾ ਹੈ ਜਿੱਥੇ ਲੋਕ ਭਵਿੱਖਵਾਦੀ ਨਾ ਹੋ ਨੇ ਵਰਤਮਾਨ ਨੂੰ ਮਾਨਣ ਦੇ ਹੱਕ ਵਿੱਚ ਹਨਇਸੇ ਕਵਿਤਾ ਵਿੱਚ ਹੀ ਉਹ ਆਪਣੀ ਵਿਚਾਰਧਾਰਾ ਨੂੰ ਹੋਰ ਸਪਸ਼ਟ ਕਰਕੇ ਲਿਖਦਾ ਹੈ: ਆਦਿ ਵੀ ’ਨੇਰਾ', ਅੰਤ ਵੀ ’ਨੇਰਾ', ਹੁਣ ਦਾ ਦਰਸ਼ਨ ਹੁਣ ਵਿੱਚੋਂ ਪਾਉਣਾ!!!

ਸ਼ਬਦ-ਅਰਥ ਦੇ ਕਾਲ ਚੱਕਰ ਨੂੰ ਪੇਸ਼ ਕਰਦੀ ਇਸ ਪੁਸਤਕ ਦੀ ਇੱਕ ਹੋਰ ਵਧੀਆ ਨਜ਼ਮ ‘ਆਂਡੇ ਦੀ ਉਡਾਣਹੈਕਵੀ ਨੇ ਇੱਕ ਨਵਾਂ ਵਿਚਾਰ ਪੇਸ਼ ਕੀਤਾ ਹੈ ਕਿ ‘ਹਰ ਪੰਛੀ ਲਈ ਅੰਬਰ ਦੀ ਉਡਾਰੀ ਵੀ ਵੱਖਰੇ ਅਰਥਾਂ ਵਾਲੀ ਹੈਪੰਛੀ ਦੇ ਆਂਡੇ ਤੋਂ ਹੀ ਇਹ ਜੰਮ ਪੈਂਦੀ ਹੈ

ਆਦਿ ਦਾ ਅਨੰਤ ਇਤਿਹਾਸ, ਬੁੱਲਾ ਬਾਤ, ਬੁਝਾਰਤ ਬੁੱਲਾ, ਸ਼ਾਇਰ ਦਾ ਦਿਲ, ਬੀਜ ਬਨਾਮ ਬੇ ਬੀਜ, ਸ਼ਬਦ: ਮੈਂ ਤੇ ਤੂੰ ਆਦਿ ਕਵਿਤਾਵਾਂ ਵਿੱਚ ਵੀ ਕਵੀ ਨੇ ਸ਼ਬਦ-ਅਰਥਾਂ ਵਾਲੇ ਚਿੰਤਨ ਨੂੰ ਹੀ ਵੱਖ-ਵੱਖ ਰੂਪਾਂ ਵਿੱਚ ਪ੍ਰਗਟਾਇਆ ਹੈ‘ਬੀਜ ਬਨਾਮ ਬੇ ਬੀਜ’ ਕਵਿਤਾ ਪੰਜਾਬੀ ਕਾਵਿ ਜਗਤ ਵਿੱਚ ਇੱਕ ਵੱਖਰੀ ਪ੍ਰਕਾਰ ਦੀ ਕਵਿਤਾ ਹੈ ਜਿਸ ਵਿੱਚ ਰਵਿੰਦਰ ਰਵੀ ਨੇ ਇੱਕ ਨਵੀਂ ਹੀ ਫਿਲਾਸਫੀ ਨੂੰ ਕਲਮਬੱਧ ਕੀਤਾ ਹੈਇਸ ਕਵਿਤਾ ਵਿੱਚ ਕਵੀ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਚਿੰਤਨ ਦੇ ਆਪਣੇ ਆਪਣੇ ਅਰਥ ਹੋ ਸਕਦੇ ਹਨਹਰ ਪਾਠਕ ਆਪਣੀ ਸੋਚ ਮੁਤਾਬਕ ਅਰਥ ਕੱਢ ਸਕਦਾ ਹੈ

ਇਸ ਕਾਵਿ ਸੰਗ੍ਰਹਿ ਦੀ ਇੱਕ ਹੋਰ ਭਾਵਪੂਰਤ ਕਵਿਤਾ ਹੈ ‘ਰਚਨਾ ਬਨਾਮ ਫਹਿਰਿਸਤਕਾਰੀ।’ ਕਵਿਤਾ ਨੂੰ ਮਨ ਦਾ ਆਪ ਮੁਹਾਰਾ ਵੇਗ ਕਿਹਾ ਜਾਂਦਾ ਹੈਦਿਲ ਦੀ ਗਹਿਰਾਈ ਵਿੱਚੋਂ ਉੱਤਰੀ ਕਵਿਤਾ ਹੀ ਅਸਲੀ ਕਵਿਤਾ ਹੁੰਦੀ ਹੈ, ਜਿਸ ਨੂੰ ਬਾਅਦ ਵਿੱਚ ਸੋਚ ਵਿਚਾਰ ਕੇ ਸਵਾਰਿਆ ਜਾ ਸਕਦਾ ਹੈ, ਪਰ ਜਦੋਂ ਸੋਚ ਕੇ, ਸ਼ਬਦਾਂ ਨੂੰ ਤਲਾਸ਼ ਕੇ, ਬਿੰਬਾਂ ਨੂੰ ਤਰਾਸ਼ ਕੇ ਕਵਿਤਾ ਲਿਖੀ ਜਾਵੇ, ਤਾਂ ਅਜਿਹੀ ਕਵਿਤਾ ਰਵੀ ਅਨੁਸਾਰ ‘ਫਹਿਰਿਸਤਕਾਰੀਹੋ ਨਿੱਬੜਦੀ ਹੈ, ਕਿਉਂਕਿ ਕਵੀ ਦਾ ਕਹਿਣਾ ਹੈ ਕਿ ਰਚਨਾ ਤਾਂ ਸੁਨਾਮੀ, ਤੇਜ਼ ਵਰੋਲੇ ਵਾਂਗ, ਪਲ ਛਿਣ ਵਿੱਚ ਘਟਣ ਵਾਲੀ ਪ੍ਰਕਿਰਿਆ ਹੈ

ਰਵੀ ਨੇ ਅੱਜ ਦੇ ਸਮੇਂ ਵਿੱਚ ਵਾਪਰ ਰਹੇ ਨਵੇਂ ਵਰਤਾਰਿਆਂ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ, ਜਿਵੇਂ; ਚਾਬੀਆਂ ਵਾਲੀ ਪਤਨੀ, ਫੇਸਬੁੱਕ ਟੱਬਰ, ਫੇਸਬੁੱਕ ਦੀ ਦੋਸਤੀ ਤੇ ਮੈਂ, ਕਰੋਨਾ ਕਾਲ ਵਿੱਚ ਮੇਲ: ਟੋਟਕੇ, ਕਿਸਾਨ ਅੰਦੋਲਨ, ਸ਼ਾਸਕ ਭਵਨ ਦਾ ਗੰਗਾ ਰਾਮ, ਸ਼ਜਾ ਦੇ ਸਰਾਪ: ਮੋਦੀ ਤੇ ਕੈਪਟਨ ਦੇ ਨਾਂ, ਲੋਕ ਰਾਜ ਫਿਰ ਸੇਲ ਦੇ ਉੱਤੇ: ਪੰਜਾਬ ਦਾ ਚੋਣ ਦੰਗਲ ਆਦਿ (ਆਖਰੀ ਚਾਰ ਕਵਿਤਾਵਾਂ ਸਾਡੇ ਮੁਲਕ ਦੇ ਸੰਦਰਭ ਵਿੱਚ ਹਨ

ਰਵੀ ਕੋਲ ਨਵੇਂ ਸ਼ਬਦ ਲੱਭਣ ਦੀ ਅਤੇ ਤਿੱਖਾ ਵਿਅੰਗ ਕਰਨ ਦੀ ਕਲਾ ਹੈਕਰੋਨਾ ਦੀ ਗੱਲ ਕਰਦਾ ਉਹ ਕਹਿੰਦਾ ਹੈ: ਜਫ਼ੀ ਘੁੱਟ ਕੇ ਅੱਖਾਂ ਨਾਲ ਪਾਈਏ, ਛੇ ਫੁੱਟ ਫਾਸਲੇ ਤੋਂਲੁਕਨ-ਲੁਕਾਈ ਦੀ ਖੇਡ ਲਈ ਉਹ ‘ਲੁੱਕ-ਲੱਭਸ਼ਬਦ ਵਰਤਦਾ ਹੈ

ਉਹ ਕਈ ਕਵਿਤਾਵਾਂ ਵਿੱਚ ਅੰਤਿਮ ਸੱਚ ਵੀ ਪ੍ਰਗਟ ਕਰ ਜਾਂਦਾ ਹੈਉਦਾਹਰਣ ਦੇ ਤੌਰ ’ਤੇ ਉਸ ਦੀ ਕਵਿਤਾ ‘ਖਵਾਬ ਤੋਂ ਖਵਾਬ ਤੱਕ', ਉਹ ਇਨਕਲਾਬ ਅਤੇ ਭਰਮਾਂ ਸੰਬੰਧੀ ਲਿਖਦੇ ਹੈ: ‘ਇਨਕਲਾਬ ਪੂਰਨ ਰੂਪ ਵਿਚ, ਆਉਂਦਾ ਫਿਰ ਵੀ ਨਹੀਂਅਤੇ ‘ਭਰਮ ਕੇਵਲ ਭਰਮ ਹੈ, ਇਸ ਨੂੰ ਸਿਰਜਿਆ ਜਾ ਸਕਦਾ ਹੈ, ਪਰ ਇਸ ਤਕ ਪਹੁੰਚਿਆ ਨਹੀਂ

ਜ਼ਿੰਦਗੀ ਮੌਤ ਦੇ ਨਾਲ-ਨਾਲਵਿੱਚ ਉਸ ਦਾ ਫਲਸਫਾਨਾ ਅੰਦਾਜ਼ ਵੀ ਪ੍ਰਭਾਵਿਤ ਕਰਦਾ ਹੈ: ਜ਼ਿੰਦਗੀ ਵਾਂਗ ਹੀ ਮੌਤ ਨੂੰ ਜੀ ਆਇਆ ਆਖੀਏ

ਰਵਿੰਦਰ ਰਵੀ ਆਪਣੀ ਪ੍ਰਸਤੁਤ ਪੁਸਤਕ ਰਾਹੀਂ ਇੱਕ ਬਾਰ ਫੇਰ ਆਪਣੀ ਕਾਵਿ ਕਲਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬੀ ਕਾਵਿ ਜਗਤ ਵਿੱਚ ਆਪਣੀ ਸ੍ਰੇਸ਼ਟਤਾ ਦਾ ਪਰਚਮ ਬੁਲੰਦ ਕਰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਲੇਖਾਂ ਨਾਲ ਦਿੱਤੀਆਂ ਤਸਵੀਰਾਂ ਕੁਝ ਸਮੇਂ ਬਾਅਦ ਲਾਹ ਦਿੱਤੀਆਂ ਜਾਂਦੀਆਂ ਹਨ।
(3283)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

 

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author