HarpreetSUppal7ਆਪਣੇ ਮਨ ਦੀ ਅਤੇ ਸਮਾਜ ਦੀ ਉਸ ਪਰੰਪਰਾ ਨੂੰ ਤੋੜਨਾ ਲਾਜ਼ਮੀ ਹੈ ਜੋ ਤੁਹਾਡੇ ਉੱਤੇ ...
(10 ਮਈ 2023)
ਇਸ ਸਮੇਂ ਮਹਿਮਾਨ: 490.


ਜਦੋਂ ਤੁਹਾਡਾ ਕੰਮ ਅਤੇ ਤੁਹਾਡੇ ਦੁਆਰਾ ਬੋਲੇ ਸ਼ਬਦ ਮੇਲ ਨਹੀਂ ਖਾਂਦੇ ਤਾਂ ਉਸ ਸਮੇਂ ਨਾ ਕੇਵਲ ਤੁਹਾਡੇ ਸ਼ਬਦਾਂ ਦੀ ਕੀਮਤ ਘਟਦੀ ਹੈ ਸਗੋਂ ਉਸ ਸਮੇਂ ਤੁਸੀਂ ਆਪਣੀ ਭਰੋਸਾਯੋਗਤਾ ਵੀ ਗਵਾ ਲੈਂਦੇ ਹੋ
ਲੋਕ ਸਿਰਫ ਤੁਹਾਨੂੰ ਵੇਖਦੇ ਹੀ ਨਹੀਂ ਸਗੋਂ ਉਹ ਤੁਹਾਨੂੰ ਸੁਣਦੇ ਵੀ ਹਨ

ਆਪਣੇ ਆਪ ਵਿੱਚ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ, ਅਸਲ ਗੱਲ ਤਾਂ ਇਹ ਹੈ ਕਿ ਤੁਸੀਂ ਉਸ ਕੰਮ ਨੂੰ ਕਿੰਨੀ ਮਿਹਨਤ, ਲਗਨ, ਦਿਲਚਸਪੀ ਅਤੇ ਇਮਾਨਦਾਰੀ ਨਾਲ ਕਰਦੇ ਹੋ ਤੁਸੀਂ ਨੌਕਰੀ ਕਰਦੇ ਹੋ ਜਾਂ ਫਿਰ ਘਰ ਵਿੱਚ ਕੰਮ ਕਰਦੇ ਹੋ, ਤੁਹਾਡਾ ਕੰਮ ਕਰਨ ਦਾ ਤਰੀਕਾ ਅਤੇ ਸਲੀਕਾ ਹੀ ਤੁਹਾਨੂੰ ਇੱਕ ਵੱਖਰੀ ਪਛਾਣ ਦਿੰਦਾ ਹੈ

ਕੋਈ ਚੰਗਾ ਕੰਮ ਕਰਨਾ ਹੋਵੇ ਤਾਂ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿ ਲੋਕ ਕੀ ਕਹਿਣਗੇਅਸੀਂ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਪਹਿਲਾਂ ਲੋਕਾਂ ਦੀ ਪ੍ਰਵਾਹ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਇਸ ਬਾਰੇ ਲੋਕ ਕੀ ਕਹਿਣਗੇ ਜਾਂ ਸੋਚਣਗੇਪਰ ਤੁਸੀਂ ਆਪਣੇ ਕੰਮ ਪ੍ਰਤੀ ਮਿਹਨਤ ਜਾਰੀ ਰੱਖੋ, ਕਿਉਂਕਿ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾਲੋਕਾਂ ਨੇ ਤਾਂ ਤੁਹਾਡੇ ਕੀਤੇ ਕੰਮਾਂ ਵਿੱਚੋਂ ਕਮੀਆਂ ਕੱਢ ਹੀ ਦੇਣੀਆਂ ਹਨ ਕਿਉਂਕਿ ਜਿਹੜੇ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ, ਉਹ ਤੁਹਾਡੀਆਂ ਲੱਤਾਂ ਖਿੱਚਣਗੇ ਹੀ ਖਿੱਚਣਗੇ ਇਸ ਲਈ ਆਪਣੀ ਸਿਆਣਪ, ਯੋਗਤਾ, ਸਮਝ ਤੇ ਹੈਸੀਅਤ ਨਾਲ ਆਪਣਾ ਕੰਮ ਕਰੋ

ਤੁਹਾਡੇ ਦੋਸਤ, ਜੋ ਸੱਚਮੁੱਚ ਤੁਹਾਡੇ ਸ਼ੁਭਚਿੰਤਕ ਹੋਣਗੇ, ਉਹ ਤੁਹਾਨੂੰ ਜ਼ਰੂਰ ਸਮੇਂ ਸਮੇਂ ’ਤੇ ਤੁਹਾਨੂੰ ਸਲਾਹ ਮਸ਼ਵਰੇ ਦੇਣਗੇਉਹਨਾਂ ਦੇ ਨਾਲ ਹੀ ਵਿਚਾਰ ਵਟਾਂਦਰਾ ਕਰਕੇ ਤੁਸੀਂ ਅੱਗੇ ਵਧੋਆਪਣੇ ਸੱਚੇ ਦੋਸਤਾਂ ਤੋਂ ਕੋਈ ਵੀ ਗੱਲ ਛੁਪਾ ਕੇ ਨਾ ਰੱਖੋਇਹ ਦੋਸਤ ਤੁਹਾਡੇ ਕੰਮਾਂ ਵਿੱਚ ਤੁਹਾਨੂੰ ਸਫਲ ਬਣਾਉਣ ਲਈ ਸਾਥ ਦੇਣਗੇ ਬੱਸ ਸੱਚੇ ਤੇ ਸਹੀ ਦੋਸਤਾਂ ਦੀ ਪਹਿਚਾਣ ਤੁਹਾਨੂੰ ਆਪ ਕਰਨੀ ਪਏਗੀ

ਸੁਹੱਪਣ ਸਿਰਫ ਚਿਹਰੇ ਦਾ ਨਹੀਂ ਬਲਕਿ ਇਹ ਤੁਹਾਡੇ ਕੰਮਾਂ ਦਾ ਵੀ ਹੁੰਦਾ ਹੈਗੱਲਬਾਤ ਕਰਨਾ ਵੀ ਇੱਕ ਕਲਾ ਹੈ, ਜੋ ਤੁਹਾਡੀ ਸੁੰਦਰਤਾ ਵਿੱਚ ਵਾਧਾ ਕਰਦੀ ਹੈਆਪਣੇ ਮਨ ਦੀ ਅਤੇ ਸਮਾਜ ਦੀ ਉਸ ਪਰੰਪਰਾ ਨੂੰ ਤੋੜਨਾ ਲਾਜ਼ਮੀ ਹੈ ਜੋ ਤੁਹਾਡੇ ਉੱਤੇ ਇਸ ਗੱਲ ਦਾ ਬੰਧਨ ਲਾਉਂਦੀ ਹੈ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ ਜਾਂ ਤੁਸੀਂ ਇਸ ਕੰਮ ਲਈ ਬਣੇ ਹੀ ਨਹੀਂ ਹੋਮੌਕੇ ਮਿਲਦੇ ਨਹੀਂ, ਬਲਕਿ ਖੁਦ ਪੈਦਾ ਕਰਨੇ ਪੈਂਦੇ ਹਨਖਾਮੋਸ਼ ਰਹਿ ਕਿ ਕੀਤੀ ਮਿਹਨਤ ਇੱਕ ਦਿਨ ਸਫਲਤਾ ਦੀ ਗੂੰਜ ਬਣਦੀ ਹੈਸਫਲ ਲੋਕਾਂ ਦੀਆਂ ਸਵੈਜੀਵਨੀਆਂ ਨੂੰ ਪੜ੍ਹੋ ਇਹ ਤੁਹਾਨੂੰ ਮੁਸ਼ਕਿਲਾਂ ਨਾਲ ਲੜਨ ਦੀ, ਭਿੜਨ ਦੀ ਸੇਧ ਅਤੇ ਹਿੰਮਤ ਦੇਣਗੀਆਂਆਪਣੇ ਸੱਚੇ ਦੋਸਤਾਂ ਉੱਤੇ ਵਿਸ਼ਵਾਸ ਕਰੋ ਜੋ ਤੁਹਾਨੂੰ ਹਰ ਸਮੇਂ ਸਫਲ ਬਣਾਉਣ ਵਿੱਚ ਮਦਦ ਕਰਨਗੇ ਮੇਰੇ ਦੋਸਤਾਂ ਨੇ‌ ਮੈਨੂੰ ਹਮੇਸ਼ਾ ਚੰਗੀ ਸਲਾਹ ਅਤੇ ਹੌਸਲਾ ਦਿੱਤਾਰੱਬ ਦੇ ਸਮਾਨ ਇੱਕ ਹੋਰ ਦੋਸਤ ਨੇ ਮੈਨੂੰ ਕਦੇ ਵੀ ਇਹ ਕਲਮ ਨਾ ਰੁਕਣ ਦੇਣ ਤੇ ਚੰਗਾ ਲਿਖਣ ਲਈ ਪ੍ਰੇਰਿਆ ਤੇ ਹਮੇਸ਼ਾ ਸਾਥ ਦੇਣ ਦਾ ਵਾਅਦਾ ਕੀਤਾਤੁਸੀਂ ਵੀ ਸਾਰੇ ਆਪਣੇ ਦੋਸਤਾਂ ਕਰਕੇ ਹੀ ਆਪਣੇ ਕੰਮਾਂ ਵਿੱਚ ਇਹ ਸਫਲ ਹੋਵੋਗੇਤੁਹਾਡਾ ਕੰਮ ਹੀ ਤੁਹਾਡੀ ਪਛਾਣ ਬਣੇਗਾ

ਸੁਣੋਗੇ ਤਾਂ ਭੁੱਲ ਜਾਵੋਗੇ, ਵੇਖੋਗੇ ਤਾਂ ਯਾਦ ਰਹੇਗਾ ਪਰ ਕਰੋਗੇ ਤਾਂ ਸਮਝ ਆਵੇਗਾਜਿਨ੍ਹਾਂ ਲੋਕਾਂ ਨੇ ਆਪਣੇ ਕੰਮ ਨੂੰ ਭਗਤੀ, ਬੰਦਗੀ, ਸਿਮਰਨ, ਪੂਜਾ ਅਤੇ ਇਬਾਦਤ ਬਣਾਇਆ ਹੈ, ਉਹਨਾਂ ਨੇ ਹੀ ਜ਼ਿੰਦਗੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3962)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਪ੍ਰੀਤ ਸਿੰਘ ਉੱਪਲ

ਹਰਪ੍ਰੀਤ ਸਿੰਘ ਉੱਪਲ

Phone: (91 -  80540 - 20692)
Email: (sharpreet896@yahoo.in)