HarpreetSUppal7ਇਹ ਸਾਧ ਜਾਨਵਰਾਂ ਦੀ ਬਲੀਕਬਰਾਂ ਉੱਤੇ ਦਿਨ ਰਾਤ ਦੀਆਂ ਚੌਕੀਆਂਅਣਦੇਖੀਆਂ ਸ਼ਕਤੀਆਂ ...
(18 ਮਾਰਚ 2023)
ਇਸ ਸਮੇਂ ਪਾਠਕ: 238.


RavinderSSodhiBookAਅਸੀਂ
21ਵੀਂ ਸਦੀ ਵਿੱਚ ਜੀਅ ਰਹੇ ਹਾਂਭਾਰਤ ਨੂੰ ਆਧੁਨਿਕ ਤੇ ਵਿਕਸਤ ਦੇਸ਼ ਮੰਨਿਆ ਜਾਂਦਾ ਹੈ ਫਿਰ ਵੀ ਅੰਧਵਿਸ਼ਵਾਸ, ਕਰਮਕਾਂਡਾਂ ਨੂੰ ਅਸੀਂ ਹੁਣ ਤਕ ਨਾਲ ਹੀ ਢੋਅ ਰਹੇ ਹਾਂਇੱਕ ਪਾਸੇ ਤਾਂ ਅਸੀਂ ਚੰਦਰਮਾ ਅਤੇ ਮੰਗਲ ਉੱਪਰ ਜੀਵਨ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਾਂ, ਦੂਜੇ ਪਾਸੇ ਬਿੱਲੀ ਦੇ ਰਸਤਾ ਕੱਟਣ ਨਾਲ ਅਸੀਂ ਅੱਜ ਕਰਨ ਵਾਲਾ ਕੰਮ‌ ਅਗਲੇ ਦਿਨ ਤਕ ਟਾਲ਼ ਦਿੰਦੇ ਹਾਂ

ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਇੱਥੇ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨੲੲਨ੍ਹਾਂ ਲੋਕਾਂ ਦੇ ਰੀਤੀ ਰਿਵਾਜ, ਸੱਭਿਆਚਾਰ ਵਿੱਚ ਵਖਰੇਵੇਂ ਦੇਖਣ ਨੂੰ ਮਿਲਦੇ ਹਨਪਰ ਕੁਝ ਅਗਿਆਨਤਾ ਵਿੱਚ ਫਸੇ ਅੰਧਵਿਸ਼ਵਾਸੀ ਲੋਕ ਗੈਰ ਸਿਧਾਂਤਕ ਪੁਰਾਣੇ ਰੀਤੀ ਰਿਵਾਜ਼ਾਂ ਅਤੇ ਕਿਸਮਤ ਦੇ ਸਹਾਰੇ ਜੀਵਨ ਗੁਜ਼ਾਰਨ ਵਿੱਚ ਅੱਜ ਵੀ ਵਿਸ਼ਵਾਸ ਰੱਖਦੇ ਹਨ ਜੋ ਕਿ ਅੱਜ ਦੀ ਪੀੜ੍ਹੀ ਲਈ ਬੇਹੱਦ ਘਾਤਕ ਹੈ

ਸਦੀਆਂ ਤੋਂ ਚੱਲੀਆਂ ਆ ਰਹੀਆਂ ਪਰੰਪਰਾਵਾਂ ਇਸ ਧਰਤੀ ਉੱਤੇ ਹਾਲੇ ਵੀ ਕਾਇਮ ਹਨਭਾਰਤ ਦੇ ਅਲੱਗ ਅਲੱਗ ਸੂਬਿਆਂ ਅਤੇ ਖਾਸ ਖਿੱਤਿਆਂ ਵਿੱਚ ਅਜੇ ਵੀ ਅੰਨ੍ਹੇ ਵਿਸ਼ਵਾਸ ਜਾਂ ਅੰਧਵਿਸ਼ਵਾਸ ਪੀੜ੍ਹੀ ਦਰ ਪੀੜ੍ਹੀ ਬਰਕਰਾਰ ਹਨ ਅਤੇ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਠੱਲ੍ਹ ਪੈਂਦੀ ਨਜ਼ਰ ਨਹੀਂ ਆਉਂਦੀਸਾਡੇ ਆਲੇ ਦੁਆਲੇ ਦੇ ਲੋਕ ਇਸ ਕਦਰ ਇਨ੍ਹਾਂ ਵਿੱਚ ਗ੍ਰਸਤ ਹੋਏ ਰਹਿੰਦੇ ਹਨ ਕਿ ਇਨ੍ਹਾਂ ਵਿੱਚੋਂ ਨਿਕਲਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਕੋਈ ਸਾਫ਼ ਰਸਤਾ ਦਿਖਾਈ ਨਹੀਂ ਦਿੰਦਾਘਰ ਵਿੱਚ ਜਿੰਨੀ ਮਰਜ਼ੀ ਗਰੀਬੀ ਆ ਜਾਵੇ, ਪੜ੍ਹਾਈ ਛੱਡ ਦਿੱਤੀ ਜਾਂਦੀ ਹੈ ਪਰ ਕਿਸਮਤ ਨੂੰ ਬਦਲਣ ਲਈ ਸਾਧਾਂ, ਸਿਆਣੇ ਤੇ ਪਾਖੰਡਾਂ ਨੂੰ ਨਹੀਂ ਛੱਡਿਆ ਜਾਂਦਾਕਿਸਮਤ ਨੂੰ ਚਮਕਾਉਣ ਲਈ ਤੇ ਚੰਗੇਰਾ ਜੀਵਨ ਜਿਊਣ ਵਾਸਤੇ ਲੋਕਾਂ ਦੀ ਵੱਡੀ ਗਿਣਤੀ ਅਖੌਤੀ ਸਾਧਾਂ ਦੁਆਲ਼ੇ ਦੇਖਣ ਨੂੰ ਮਿਲਦੀ ਹੈ

ਕਿਸਮਤ ਕੀ ਹੈ? ਕਿਸੇ ਨੂੰ ਕਿਸਮਤ ਦੇ ਸੱਚ ਬਾਰੇ ਸ਼ਾਇਦ ਹੀ ਪਤਾ ਹੋਵੇ ਪਰ ਅਸੀਂ ਅਕਸਰ ਕਹਿੰਦੇ ਹਾਂ ਕਿ ਫਲਾਣੇ ਬੰਦੇ ਦੀ ਕਿਸਮਤ ਬਹੁਤ ਚੰਗੀ ਹੈ ਜਾਂ ਬਹੁਤ ਮਾੜੀ ਹੈਫਲਾਣੇ ਬੰਦਾ ਦਾ ਕਾਰੋਬਾਰ ਬਹੁਤ ਵਧੀਆ ਹੈ, ਫਲਾਣੇ ਕੋਲ ਬਹੁਤ ਧੰਨ ਦੌਲਤ ਹੈ, ਫਲਾਣੇ ਦਾ ਸਾਰਾ ਪਰਿਵਾਰ ਸੜਕ ਹਾਦਸੇ ਵਿੱਚ ਮਰ ਗਿਆ ਆਦਿ, ਸਾਰੀਆਂ ਗੱਲਾਂ ਨੂੰ ਚੰਗੀ ਜਾਂ ਮਾੜੀ ਕਿਸਮਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜੇ ਕਿਸੇ ਨੂੰ ਪੁੱਛੀਏ ਕਿ ਕਿਸਮਤ ਕੀ ਹੈ ਤਾਂ ਜਵਾਬ ਮਿਲਦਾ ਹੈ, ਪਿਛਲੇ ਜਨਮ ਦੇ ਪਾਪ ਪੁੰਨ ਦਾ ਹਿਸਾਬ ਕਿਤਾਬਪਰ ਇਹ ਗੱਲ ਸੋਚਣ ਵਾਲੀ ਹੈ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਕੌਣ ਕਰਦਾ ਹੈ? ਕਿਸਨੇ ਨੇ ਦੇਖਿਆ ਹੈ ਕਿਸਮਤ ਬਣਾਉਣ ਵਾਲੇ ਦਾ ਚਿਹਰਾ? ਅਖੌਤੀ ਸਾਧਾਂ ਅਤੇ ਧਰਮ ਦੇ ਠੇਕੇਦਾਰਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਕਿਸਮਤ ਦੇ ਨਾਮ ’ਤੇ ਡਰਾਇਆ ਜਾਂਦਾ ਹੈਇਹਨਾਂ ਅਖੌਤੀ ਸਾਧਾਂ ਵੱਲੋਂ ਲੋਕਾਂ ਦੀ ਕਿਸਮਤ ਬਦਲਣ ਲਈ ਆਰਥਿਕ ਲੁੱਟ ਕੀਤੀ ਜਾਂਦੀ ਹੈਇਹ ਸਾਧ ਜਾਨਵਰਾਂ ਦੀ ਬਲੀ, ਕਬਰਾਂ ਉੱਤੇ ਦਿਨ ਰਾਤ ਦੀਆਂ ਚੌਕੀਆਂ, ਅਣਦੇਖੀਆਂ ਸ਼ਕਤੀਆਂ, ਭੂਤ ਪ੍ਰੇਤ ਦੇ ਚੱਕਰਵਿਊ ਵਿੱਚ ਫਸਾ ਕੇ ਲੋਕਾਂ ਦਾ ਵੱਡੇ ਪੱਧਰ ’ਤੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨਇਹੋ ਅਖੌਤੀ ਸਾਧ ਛੋਟੀ ਬੱਚੀਆਂ ਅਤੇ ਜ਼ਨਾਨੀਆਂ ਨਾਲ ਜੋ ਕੁਕਰਮ ਕਰਦੇ ਹਨ, ਉਨ੍ਹਾਂ ਬਾਰੇ ਵੀ ਸਾਨੂੰ ਅਖਬਾਰਾਂ ਵਿੱਚ ਨਿੱਤ ਪੜ੍ਹਨ ਨੂੰ ਮਿਲ ਜਾਂਦਾ ਭੋਲੇ ਭਾਲੇ ਲੋਕ ਆਪਣੀ ਕਿਸਮਤ ਨੂੰ ਚਮਕਾਉਣ ਲਈ ਆਪਣੀ ਕੁੜੀਆਂ ਤਕ ਦਾਨ ਕਰਦੇ ਦਿਖਾਈ ਦਿੰਦੇ ਹਨਰਾਜਸੀ ਨੇਤਾਵਾਂ ਜਾਂ ਅੰਨ੍ਹੇ ਸ਼ਰਧਾਲੂਆਂ ਦੀ ਬਦੌਲਤ ਇਹਨਾਂ ਸਾਧਾਂ ਦਾ ਧੰਦਾ ਪੂਰੇ ਜ਼ੋਰਾਂ ’ਤੇ ਚੱਲਦਾ ਹੈ

ਅੱਜ ਦੀ ਨੌਜਵਾਨੀ ਐਸ਼ ਪ੍ਰਸਤੀ ਵਾਲਾ ਜੀਵਨ ਜਿਊਣ ਲਈ ਇਹਨਾਂ ਸਾਧਾਂ ਕੋਲ ਗੇੜੀਆਂ ਕੱਢਦੀ ਦੇਖੀ ਜਾ ਸਕਦੀ ਹੈਇਹਨਾਂ ਸਾਧਾਂ ਦੇ ਗੁੰਮਰਾਹਕੁੰਨ ਇਸ਼ਤਿਹਾਰ ਅਖਬਾਰਾਂ, ਟੀਵੀ ਉੱਪਰ ਨਿੱਤ ਵਿਖਾਈ ਦਿੰਦੇ ਹਨ ਇਹੀ ਇਸ਼ਤਿਹਾਰ ਨੌਜਵਾਨੀ ਲਈ ਘਾਤਕ ਸਿੱਧ ਹੁੰਦੇ ਹਨ ਥੋੜ੍ਹਾ ਟੀਵੀ ਰਿਮੋਟ ਘੁਮਾਉ, ਤੁਹਾਨੂੰ ਵੱਖ ਵੱਖ ਬਾਬੇ ਪ੍ਰਵਚਨ ਦਿੰਦੇ ਦਿਖਾਈ ਦੇਣਗੇਕਈ ਤਾਂ ਆਸ਼ਰਮਾਂ ਵਿੱਚ ਆਉਣ ਵਾਲਿਆਂ ਤੋਂ ਵੱਡੀਆਂ ਫੀਸਾਂ ਵੀ ਲੈਂਦੇ ਹਨ। ਟੀਵੀ ਸੀਰੀਅਲਾਂ ਅਤੇ ਫਿਲਮਾਂ ਵਿੱਚ ਵੀ ਗੈਰ ਕੁਦਰਤੀ ਢੰਗਾਂ ਨਾਲ ਭੂਤਾਂ ਪ੍ਰੇਤਾਂ ਅਤੇ ਗ਼ੈਬੀ ਸ਼ਕਤੀਆਂ ਨੂੰ ਦਿਖਾਇਆ ਜਾਂਦਾ ਹੈਤਿੰਨ ਘੰਟਿਆਂ ਦੀਆਂ ਕਾਲਪਨਿਕ ਫਿਲਮਾਂ ਵਿੱਚ ਇੱਕ ਅਦਾਕਾਰ ਦੀ ਕਿਸਮਤ ਦਿਖਾਉਂਦੇ ਹੋਏ ਉਸ ਨੂੰ ਕਿਵੇਂ ਗਰੀਬ ਤੋਂ ਅਮੀਰ ਜਾਂ ਹੋਰ ਚੀਜ਼ ਦੀ ਪ੍ਰਾਪਤੀ ਮਿਲਦੀ ਦੇਖ ਕੇ ਥੋੜ੍ਹੀ ਸਮਝ ਰੱਖਣ ਵਾਲਾ ਵੀ ਇਹ ਦੇਖ ਕੇ ਦੰਗ ਰਹਿ ਜਾਂਦਾ ਹੈ ਇਹਨਾਂ ਸਾਰੀਆਂ ਫਰਜ਼ੀ ਕਰਾਮਾਤਾਂ ਦਾ ਅਸਰ ਲੋਕਾਂ ਉੱਤੇ ਬਹੁਤ ਗਹਿਰਾ ਹੁੰਦਾ ਹੈ। ਉਹ ਫਿਲਮਾਂ ਦੀਆਂ ਕਾਲਪਨਿਕ ਗੱਲਾਂ ਨੂੰ ਨਾ ਸਮਝਦੇ ਹੋਏ ਬਾਬਿਆਂ ਨੂੰ ਆਪਣੀ ਮਿਹਨਤ ਦੀ ਕੀਤੀ ਕਮਾਈ ਨਾਲ ਲੁਟਾਉਣ ਤੁਰ ਪੈਂਦੇ ਹਨ

ਅਸੀਂ ਅਕਸਰ ਆਪਣੀ ਅਸਫ਼ਲਤਾ ਅਤੇ ਦੂਜੇ ਦੀ ਸਫਲਤਾ ਨੂੰ ਕਿਸਮਤ ਦਾ ਨਾਮ ਦਿੰਦੇ ਹਾਂ ਜਦ ਕਿ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾਅਸਲ ਵਿੱਚ ਅਸੀਂ ਸਫਲ ਵਿਅਕਤੀ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂਕਿਸਮਤ ਦਾ ਪਾਠ ਉਸ ਨੂੰ ਪੜ੍ਹਾਇਆ ਜਾਂਦਾ ਜਿਸ ਕੋਲ ਆਪਣੀ ਸੋਚ ਅਤੇ ਲਗਨ ਨਹੀਂ ਹੁੰਦੀਜਿਹੜੇ ਲੋਕ ਆਪਣੀ ਮਿਹਨਤ ਉੱਤੇ ਵਿਸ਼ਵਾਸ ਰੱਖਦੇ ਹਨ, ਕਿਸਮਤ ਉਹਨਾਂ ਨੂੰ ਕੁਝ ਨਹੀਂ ਕਹਿੰਦੀ

ਕੁਝ ਪਾਉਣ ਲਈ ਲੰਬੀ ਘਾਲਣਾ ਕਰਨੀ ਪੈਂਦੀ ਹੈ ਜਿਹੜੇ ਵਿਅਕਤੀ ਆਪਣੇ ਮਜ਼ਬੂਤ ਇਰਾਦਿਆਂ ਨਾਲ ਮਿਹਨਤ ਕਰਦੇ ਹਨ, ਸੰਸਾਰ ਦੀ ਕੋਈ ਮੁਸ਼ਕਲ ਉਹਨਾਂ ਦਾ ਰਾਹ ਨਹੀਂ ਰੋਕ ਸਕਦੀਉਹ ਇੱਕ ਦਿਨ ਆਪਣੀ ਮੰਜ਼ਿਲ ਪ੍ਰਾਪਤ ਕਰ ਲੈਂਦੇ ਹਨਕਿਸਮਤ ਦਾ ਢੌਂਗ ਵਿੱਚ ਗ੍ਰਸਣਾ ਸਾਡੀ ਸ਼ਖਸੀਅਤ ਨੂੰ ਕਮਜ਼ੋਰ ਕਰਦਾ ਹੈ

ਹਿੰਮਤੀ ਲੋਕ ਆਪਣੀ ਕਿਸਮਤ ਆਪ ਬਣਾਉਂਦੇ ਹਨਆਉ ਅਸੀਂ ਕਿਸਮਤ ਬਦਲਣ ਲਈ ਅਖੌਤੀ ਸਾਧਾਂ ਦੀ ਓਟ ਭਾਲਣ ਦੀ ਬਜਾਏ ਮਿਹਨਤ ਕਰੀਏ, ਆਪਣੇ ਮਜ਼ਬੂਤ ਇਰਾਦਿਆਂ ਨਾਲ ਆਪਣੇ ਸਜਾਏ ਹੋਏ ਸੁਪਨਿਆਂ ਨੂੰ ਸਾਕਾਰ ਕਰੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3856)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਹਰਪ੍ਰੀਤ ਸਿੰਘ ਉੱਪਲ

ਹਰਪ੍ਰੀਤ ਸਿੰਘ ਉੱਪਲ

Phone: (91 -  80540 - 20692)
Email: (sharpreet896@yahoo.in)