SupinderSRana7ਉਨ੍ਹਾਂ ਵਿੱਚੋਂ ਇੱਕ ਜਣਾ ਆਖਣ ਲੱਗਿਆ, “ਅਸੀਂ ਇਹਦਾ ਮੁੰਡਾ ਤਾਂ ਨਹੀਂ ਦੇਖਿਆ ਪਰ ਇਹ ਬੰਦਾ ਬਿਨਾਂ ਪੈਸੇ ਤੋਂ ...
(1 ਅਗਸਤ 2022)
ਮਹਿਮਾਨ: 223.


ਇੱਕ ਦਿਨ ਸਵਖਤੇ ਹੀ ਕਿਸੇ ਰਿਸ਼ਤੇਦਾਰ ਦਾ ਫੋਨ ਆ ਗਿਆ
ਹਾਲ ਚਾਲ ਤੋਂ ਬਾਅਦ ਕੰਮ ਦੀ ਗੱਲ ਸ਼ੁਰੂ ਹੋ ਗਈ, “ਤੁਹਾਡੇ ਸ਼ਹਿਰ ਵਿੱਚ ਗੁੱਡੀ ਦਾ ਰਿਸ਼ਤਾ ਕਰਨ ਲੱਗੇ ਹਾਂ।” ਉਨ੍ਹਾਂ ਨੂੰ ਕਿਸੇ ਨੇ ਮੁੰਡੇ ਦੀ ਦੱਸ ਪਾਈ ਸੀਮੁੰਡਾ ਤਾਂ ਅਜੇ ਪੜ੍ਹਦਾ ਹੀ ਸੀ ਪਰ ਉਸ ਦਾ ਪਿਤਾ ਕਿਸੇ ਚੰਗੇ ਅਹੁਦੇ ’ਤੇ ਸੀਬੰਦੇ ਬਾਰੇ ਪਤਾ ਕਰਨ ਦਾ ਕਹਿ ਕੇ ਉਸ ਨੇ ਮੈਨੂੰ ਸਬੰਧਤ ਵਿਭਾਗ ਦਾ ਨਾਮ ਅਤੇ ਵੇਰਵਾ ਦੱਸ ਦਿੱਤਾਇਹ ਕੰਮ ਮੈਨੂੰ ਕਾਫ਼ੀ ਔਖਾ ਲਗਦਾ ਹੈ, ਉਹ ਵੀ ਉਦੋਂ ਜਦੋਂ ਅਗਲਿਆਂ ਦਾ ਸਾਰੀ ਉਮਰ ਨਾਲ ਰਹਿਣ ਦਾ ਮਾਮਲਾ ਹੋਵੇਖੈਰ! ਤਿਆਰ ਹੋ ਕੇ ਸਬੰਧਤ ਦਫਤਰ ਪੁੱਜ ਗਿਆ ਦਫਤਰ ਵਿੱਚ ਮੇਰੇ ਇੱਕ ਦੋ ਜਮਾਤੀ ਲੱਗੇ ਹੋਏ ਸਨ, ਉਨ੍ਹਾਂ ਨੂੰ ਫੋਨ ਕੀਤਾਉਹ ਮਿਲ ਕੇ ਬਹੁਤ ਖੁਸ਼ ਹੋਏਇੱਕੋ ਸ਼ਹਿਰ ਵਿੱਚ ਰਹਿੰਦੇ ਸਾਂ, ਪਰ ਮਿਲਿਆਂ ਨੂੰ ਕਾਫ਼ੀ ਸਾਲ ਬੀਤ ਗਏ ਸਨਘਰ ਪਰਿਵਾਰ ਦੀਆਂ ਗੱਲਾਂਬਾਤਾਂ ਹੋਈਆਂਫਿਰ ਕੰਮ ਦੀ ਗੱਲ ਕੀਤੀਉਹ ਆਖਣ ਲੱਗੇ, “ਰਿਸ਼ਤੇਦਾਰ ਕੋਈ ਖ਼ਾਸ ਐ।”

ਮੈਂ ਕਿਹਾ, “ਜਦ ਕਿਸੇ ਨੇ ਫੋਨ ਕਰਕੇ ਪੁੱਛ ਹੀ ਲਿਆ ਤਾਂ ਖਾਸ ਹੀ ਹੋਵੇਗਾ।” ਪਹਿਲਾਂ ਤਾਂ ਉਹ ਟਾਲ-ਮਟੋਲ ਜਿਹੀ ਕਰਦੇ ਰਹੇ, ਜਦੋਂ ਜ਼ੋਰ ਦੇ ਕੇ ਆਖਿਆ ਕਿ ਅਜੇ ਕਿਹੜਾ ਰਿਸ਼ਤਾ ਹੋ ਗਿਆ ਹੈ, ਬੇਝਿਜਕ ਹੋ ਕੇ ਦੱਸਣ ਤਾਂ ਉਨ੍ਹਾਂ ਵਿੱਚੋਂ ਇੱਕ ਜਣਾ ਆਖਣ ਲੱਗਿਆ, “ਅਸੀਂ ਇਹਦਾ ਮੁੰਡਾ ਤਾਂ ਨਹੀਂ ਦੇਖਿਆ ਪਰ ਇਹ ਬੰਦਾ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦਾਉੱਪਰ ਤਕ ਬਣੀ ਹੋਈ ਹੈਕਿਸੇ ਦੀ ਪ੍ਰਵਾਹ ਨਹੀਂ ਕਰਦਾਕੋਈ ਇਸ ਨੂੰ ਬੁਲਾ ਕੇ ਖੁਸ਼ ਨਹੀਂ।”

ਮੈਂ ਸੋਚੀਂ ਪੈ ਗਿਆ, ਕਿਹਾ, “ਕਿਤੇ ਨਾਮ-ਨੂਮ ਦਾ ਭੁਲੇਖਾ ਤਾਂ ਨਹੀਂ ਪੈ ਗਿਆ, ਕਿਤੇ ਕੋਈ ਹੋਰ ਬੰਦਾ ਨਾ ਹੋਵੇ।” ਉਨ੍ਹਾਂ ਪੂਰੀ ਤਸੱਲੀ ਕਰਕੇ ਦੱਸਿਆ ਕਿ ਉਹੀ ਬੰਦਾ ਹੈ, ਇਸ ਨਾਮ ਦਾ ਕੋਈ ਹੋਰ ਦਫਤਰ ਵਿੱਚ ਨਹੀਂ ਹੈਮੈਂ ਦੁਚਿੱਤੀ ਵਿੱਚ ਪੈ ਗਿਆ, ਹੁਣ ਰਿਸ਼ਤੇਦਾਰ ਨੂੰ ਕੀ ਕਹੀਏ? ਉਹ ਦੋਵੇਂ ਕਹਿਣ ਲੱਗੇ, “ਤੂੰ ਸੱਚ ਦੱਸ ਦੇਸਾਰੀ ਉਮਰ ਦਾ ਮਾਮਲਾ ਹੈ, ਜਾਂ ਫਿਰ ਟਾਲ ਮਟੋਲ ਕਰ ਦੇ।”

ਹੋਰ ਗੱਲਾਂ ਕਰਦਿਆਂ ਮੈਂ ਉਨ੍ਹਾਂ ਤੋਂ ਜਾਣ ਦੀ ਇਜਾਜ਼ਤ ਲਈ ਤਾਂ ਉਹ ਆਖਣ ਲੱਗੇ, “ਆ ਜਾ, ਤੈਨੂੰ ਉਹੀ ਸ਼ਕਲ ਵੀ ਦਿਖਾ ਦਿੰਦੇ ਆਂ।” ਪਹਿਲਾਂ ਤਾਂ ਮੈਂ ਨਾਂਹ ਕਰ ਦਿੱਤੀ, ਫਿਰ ਉਨ੍ਹਾਂ ਦੇ ਨਾਲ ਹੋ ਤੁਰਿਆਉਨ੍ਹਾਂ ਮੈਨੂੰ ਆਪਣੇ ਨੇੜੇ ਬਿਠਾ ਕੇ ਉਹ ਬੰਦਾ ਦੂਰੋਂ ਹੀ ਦਿਖਾ ਦਿੱਤਾ

ਵਾਪਸ ਆਥੁਂਦਿਆਂ ਮੈਂ ਰਾਹ ਵਿੱਚ ਇਸ ਮਸਲੇ ਬਾਰੇ ਸੋਚਦਾ ਰਿਹਾ, ਕਿਤੇ ਦੋਸਤਾਂ ਨੇ ਕਿਸੇ ਹੋਰ ਬੰਦੇ ਬਾਰੇ ਹੀ ਨਾ ਦੱਸ ਦਿੱਤਾ ਹੋਵੇਪੱਕਾ ਕਰਨ ਲਈ ਰਿਸ਼ਤੇਦਾਰ ਨੂੰ ਫਿਰ ਫੋਨ ਕੀਤਾਉਸ ਤੋਂ ਨਾਂ ਦੀ ਤਸੱਲੀ ਕੀਤੀਸੱਜਣ ਉਹੀ ਨਿਕਲਿਆ

ਦੋਸਤਾਂ ਦੀ ਥਾਂ ਹੁਣ ਕਿਸੇ ਹੋਰ ਤੋਂ ਪੁੱਛਣ ਦਾ ਮਨ ਬਣਾਇਆ ਦਫਤਰ ਜਾਣ ਦੀ ਥਾਂ ਫੋਨ ਰਾਹੀਂ ਹੀ ਜਾਣਕਾਰੀ ਲੈਣ ਬਾਰੇ ਸੋਚਿਆਮੇਰੇ ਪਿੰਡ ਦਾ ਇੱਕ ਮੁੰਡਾ ਉਸ ਦਫਤਰ ਵਿੱਚ ਲੱਗਿਆ ਹੋਇਆ ਸੀਉਹਦੇ ਨਾਲ ਗੱਲ ਕੀਤੀਉਹ ਆਖਣ ਲੱਗਿਆ, “ਵੀਰ ਜੀ, ਸ਼ਾਮ ਨੂੰ ਘਰ ਹੀ ਆ ਜਾਇਓ, ਮਿਲ ਕੇ ਬੈਠਾਂਗੇ ਤੇ ਨਾਲੇ ਉਸ ਸੱਜਣ ਬਾਰੇ ਹੋਰ ਪਤਾ ਵੀ ਕਰ ਲੈਂਦਾ ਹਾਂ।”

ਕੰਮ ਨਿਬੇੜ ਕੇ ਸ਼ਾਮ ਨੂੰ ਮੈਂ ਉਸ ਦੇ ਘਰ ਪੁੱਜ ਗਿਆਗੱਲਾਂ ਕਰਦਿਆਂ ਉਸ ਨੇ ਪੁੱਛਿਆ, “ਆਪਣੇ ਲਈ ਉਸ ਦਾ ਪੁੱਤਰ ਦੇਖਣਾ ਹੈ ਜਾਂ ਕਿਸੇ ਹੋਰ ਲਈ।” ਮੈਂ ਅਸਲ ਗੱਲ ਦੱਸ ਦਿੱਤੀਉਸ ਨੇ ਗੱਲ ਆਪਣੇ ਸਿਰ ਨਾ ਲੈਂਦਿਆਂ ਕਹਿਣਾ ਸ਼ੁਰੂ ਕੀਤਾ, “ਬੰਦਾ ਤਾਂ ਰੱਜਿਆ-ਪੁੱਜਿਆ ਹੈ, ਪਰ ਹੈ ਮਾੜਾ।” ਉਹਨੇ ਤਾਂ ਚਰਿੱਤਰ ਬਾਰੇ ਵੀ ਠੀਕ ਨਾ ਕਿਹਾ

ਇਹ ਗੱਲਾਂ ਸੁਣ ਕੇ ਮੇਰੀ ਦੁਚਿੱਤੀ ਹੋ ਵਧ ਗਈਹੁਣ ਰਿਸ਼ਤੇਦਾਰ ਨੂੰ ਕਿਵੇਂ ਦੱਸਿਆ ਜਾਵੇਹੋਰ ਕਿਸੇ ਤੋਂ ਜਾਣਕਾਰੀ ਲੈਣ ਦਾ ਮਨ ਨਾ ਬਣਿਆਅੰਦਰਖਾਤੇ ਕਿਸੇ ਹੋਰ ਤੋਂ ਵੀ ਪੁੱਛ ਕਰ ਲਈ ਸੀਸਾਰਿਆਂ ਦੀ ਇੱਕ ਹੀ ਰਾਇ ਸੀਦੋ ਤਿੰਨ ਦਿਨ ਇਸੇ ਤਰ੍ਹਾਂ ਲੰਘ ਗਏਇੱਕ ਦਿਨ ਫੇਰ ਰਿਸ਼ਤੇਦਾਰ ਦਾ ਫੋਨ ਆ ਗਿਆਫੋਨ ਨਾ ਚੁੱਕਿਆਫਿਰ ਥੋੜ੍ਹੀ ਦੇਰ ਬਾਅਦ ਘਰ ਤੋਂ ਬਾਹਰ ਨਿਕਲ ਕੇ ਟਹਿਲਣ ਦੇ ਬਹਾਨੇ ਉਸ ਨੂੰ ਫੋਨ ਲਾ ਲਿਆਗੱਲਾਂ ਦੌਰਾਨ ਉਸ ਨੂੰ ਦੱਸ ਦਿੱਤਾ, “ਮੈਂ ਜਿਸ ਤੋਂ ਵੀ ਪਤਾ ਕੀਤਾ, ਹਰ ਕੋਈ ਠੀਕ ਨਹੀਂ ਆਖਦਾਖ਼ਬਰੇ ਉਸ ਦੀ ਅਫਸਰੀ ਨੂੰ ਲੋਕ ਸਹਿਣ ਨਾ ਕਰਦੇ ਹੋਣਫਿਰ ਵੀ ਤੁਸੀਂ ਆਪ ਤਸੱਲੀ ਕਰਕੇ ਰਿਸ਼ਤਾ ਕਰਿਓ।” ਉਸ ਮੁਤਾਬਕ “ਵਿਚੋਲਾ ਘਰਵਾਲੀ ਦੀ ਰਿਸ਼ਤੇਦਾਰੀ ਵਿੱਚੋਂ ਹੀ ਹੈ, ਸਾਰੇ ਕਾਸੇ ਦੀ ਜ਼ਿੰਮੇਵਾਰੀ ਲੈ ਰਿਹਾ ਹੈਤੂੰ ਕਿਸੇ ਹੋਰ ਤੋਂ ਪੁੱਛ ਲਈਂਮੈਂ ਵੀ ਕਿਸੇ ਹੋਰ ਤੋਂ ਪਤਾ ਕਰਦਾਂ।” ਇਹ ਕਹਿੰਦਿਆਂ ਉਸ ਨੇ ਫੋਨ ਕੱਟ ਦਿੱਤਾ

ਕਈ ਦਿਨ ਬੀਤ ਗਏਰਿਸ਼ਤੇਦਾਰ ਦਾ ਫੋਨ ਨਾ ਆਇਆਦੋ ਕੁ ਮਹੀਨਿਆਂ ਮਗਰੋਂ ਰਿਸ਼ਤੇਦਾਰ ਉਸ ਸੱਜਣ ਨੂੰ ਮੇਰੇ ਘਰ ਲੈ ਆਇਆਮੈਂ ਸੋਚਾਂ ਵਿੱਚ ਪੈ ਗਿਆਉਸ ਨੇ ਆਖਿਆ, “ਹੁਣ ਅਸੀਂ ਰਿਸ਼ਤੇਦਾਰ ਬਣ ਗਏ ਆਂਅਗਲੇ ਮਹੀਨੇ ਕੁੜੀ ਦਾ ਵਿਆਹ ਕਰ ਦੇਣਾਅਸੀਂ ਇੱਧਰ ਪੈਲੇਸ ਦੇਖਣ ਆਏ ਸਾਂਸੋਚਿਆ, ਤੈਨੂੰ ਵੀ ਮਿਲ ਚੱਲੀਏਬਹਾਨੇ ਨਾਲ ਤੇਰੀ ਵੀ ਜਾਣ-ਪਛਾਣ ਹੋ ਜਾਵੇਗੀ।”

ਚਾਹ ਪਾਣੀ ਪੀਣ ਮਗਰੋਂ ਉਹ ਉੱਠ ਖੜ੍ਹੇ ਹੋਏਜਾਂਦੇ ਹੋਏ ਕਹਿਣ ਲੱਗੇ, “ਨਵੇਂ ਕੱਪੜੇ ਸਿਵਾ ਲਓ ਵਿਆਹ ਲਈ।”

ਉਨ੍ਹਾਂ ਦੇ ਜਾਣ ਮਗਰੋਂ ਮੇਰੀ ਮੁਸ਼ਕਲ ਹੋਰ ਵਧ ਗਈਮੈਂ ਸੋਚਣ ਲੱਗਾ, ਹੁਣ ਇਹ ਦੋਵੇਂ ਰਿਸ਼ਤੇਦਾਰ ਬਣ ਰਹੇ ਹਨ, ਮੇਰੀ ਗੱਲ ਦਾ ਕਿਤੇ ਬਤੰਗੜ ਹੀ ਨਾ ਬਣਾ ਦੇਣ

ਅਗਲੇ ਮਹੀਨੇ ਵਿਆਹ ਦਾ ਕਾਰਡ ਆ ਗਿਆਵਿਆਹ ਵਾਲੇ ਦਿਨ ਪੈਲੇਸ ਭਰਿਆ ਪਿਆ ਸੀਜਦੋਂ ਮੈਂ ਪਹੁੰਚਿਆ, ਬਰਾਤ ਢੁੱਕ ਚੁੱਕੀ ਸੀ ਅਤੇ ਮਿਲਣੀ ਹੋ ਰਹੀ ਸੀਆਸੇ-ਪਾਸੇ ਨਿਗ੍ਹਾ ਦੁੜਾਈ ਤਾਂ ਉਹ ਦੋਸਤ ਨਜ਼ਰੀਂ ਪੈ ਗਏਉਨ੍ਹਾਂ ਵੀ ਦੇਖਦੇ ਸਾਰ ਆਵਾਜ਼ ਮਾਰ ਲਈਮੈਂ ਉਨ੍ਹਾਂ ਕੋਲ ਜਾ ਬੈਠਿਆਉਹ ਆਖਣ ਲੱਗੇ, “ਓ ਭਾਈ ਤੇਰੇ ਆਲਿਆਂ ਨੂੰ ਤਾਂ ਆਪਾਂ ਬਚਾ ਲਿਆ, ਹੁਣ ਹੋਰ ਮੁਰਗਾ ਫਸ ਗਿਆ।”

ਉਹ ਨਹੀਂ ਸੀ ਜਾਣਦੇ ਕਿ ਰਿਸ਼ਤਾ ਤਾਂ ਉੱਥੇ ਹੀ ਹੋਇਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3716)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)