SupinderSRana7ਇੱਕ ਛੋਟੇ ਜਿਹੇ ਕਮਰੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, “ਇਸ ਕਮਰੇ ਵਿੱਚ
(21 ਮਈ 2021)

 

ਪਿਤਾ ਜੀ ਨੂੰ ਪੂਰੇ ਹੋਇਆਂ ਤਿੰਨ ਸਾਲ ਬੀਤ ਗਏਸਮੇਂ ਦਾ ਪਤਾ ਹੀ ਨਾ ਲੱਗਿਆਇੱਕ ਦਿਨ ਘਰ ਦੀ ਸਫ਼ਾਈ ਕਰਦਿਆਂ ਮੈਂ ਪਿਤਾ ਜੀ ਦੇ ਟਰੰਕ ਨੂੰ ਚੁੱਕ ਕੇ ਬਾਹਰ ਲੈ ਆਇਆਇਸ ਵਿੱਚ ਉਹ ਆਪਣੇ ਜ਼ਰੂਰੀ ਕਾਗਜ਼ ਸਾਂਭ ਕੇ ਰੱਖਦੇ ਹੁੰਦੇ ਸਨਉਨ੍ਹਾਂ ਦੇ ਹੁੰਦਿਆਂ ਅਸੀਂ ਘੱਟ ਹੀ ਇਸ ਨੂੰ ਖੋਲ੍ਹਿਆਅੱਜ ਸੋਚਿਆ ਕਿ ਇਸ ਵਿਚਲੇ ਫਾਲਤੂ ਕਾਗਜ਼ਾਂ ਨੂੰ ਬਾਹਰ ਕੱਢ ਦੇਵਾਂਟਰੰਕ ਖੋਲ੍ਹਦੇ ਹੀ ਉਸ ਵਿੱਚ ਤਰਤੀਬ ਅਨੁਸਾਰ ਫਾਈਲਾਂ ਦੇਖ ਕੇ ਉਨ੍ਹਾਂ ਦੀ ਯਾਦ ਤਾਜ਼ਾ ਹੋ ਗਈਮੈਂ ਟਰੰਕ ਵਿਚਲੇ ਸਾਰੇ ਸਾਮਾਨ ਨੂੰ ਕੱਢ ਕੇ, ਸਾਫ਼ ਕਰਕੇ, ਦੁਬਾਰਾ ਰੱਖਣਾ ਸ਼ੁਰੂ ਕੀਤਾਪਹਿਲੀ ਫਾਈਲ ਵਿੱਚ ਪਿਤਾ ਜੀ ਨੇ ਆਪਣੀ ਨੌਕਰੀ ਦੌਰਾਨ ਤਨਖ਼ਾਹ ਵਾਲੀ ਪਲੇਠੀ ਪਰਚੀ ਸਾਂਭ ਕੇ ਰੱਖੀ ਹੋਈ ਸੀਫੇਰ ਅਣਗਿਣਤ ਕਰਜ਼ਿਆਂ ਦੀਆਂ ਰਸੀਦਾਂ ਤਰਤੀਬ ਅਨੁਸਾਰ ਪਈਆਂ ਸਨਹੁਣ ਦੇ ਸਮੇਂ ਅਨੁਸਾਰ ਕਰਜ਼ ਵਾਲੀ ਰਾਸ਼ੀ ਭਾਵੇਂ ਦੱਸਣ ਲੱਗਿਆਂ ਸ਼ਰਮ ਆਉਂਦੀ ਹੈ, ਪਰ ਇਨ੍ਹਾਂ ਨੂੰ ਦੇਖ ਕੇ ਮੇਰੀਆਂ ਅੱਖਾਂ ਨਮ ਹੋ ਰਹੀਆਂ ਸਨਅਖ਼ਬਾਰ ਦੇ ਕਈ ਲੇਖਾਂ ਦੀਆਂ ਕਤਰਾਂ ਤੇ ਕਈ ਨੁਸਖ਼ਿਆਂ ਦੀਆਂ ਕਟਿੰਗਾਂ ਫਾਈਲ ਵਿੱਚ ਪਈਆਂ ਸਨ

ਜਾਇਦਾਦ ਸਬੰਧੀ ਕਾਗਜ਼ਾਂ ਦੇ ਨਾਲ ਸਾਡੇ ਦੋਵਾਂ ਭਰਾਵਾਂ ਦੇ ਹੱਕ ਵਿੱਚ ਬਣਾਈ ਵਸੀਅਤ ਦੀ ਅਸਲ ਕਾਪੀ ਪਈ ਸੀਸੇਵਾਮੁਕਤੀ ਦੇ ਕਾਗਜ਼ ਅਤੇ ਬੈਂਕ ਦੀਆਂ ਕਾਪੀਆਂ ਦੇਖ ਕੇ ਮੇਰਾ ਰੋਣਾ ਨਿਕਲ ਰਿਹਾ ਸੀਪਿਤਾ ਜੀ ਨੇ ਸ਼ਾਇਦ ਆਪਣੀ ਅੰਗਰੇਜ਼ੀ ਦੀ ਲਿਖਾਈ ਵਧੀਆ ਬਣਾਉਣ ਲਈ ਕਈ ਕਾਪੀਆਂ ਅੰਗਰੇਜ਼ੀ ਅਖ਼ਬਾਰਾਂ ਦੀਆਂ ਖ਼ਬਰਾਂ ਨਾਲ ਲਿਖ ਕੇ ਭਰੀਆਂ ਪਈਆਂ ਸਨਹੁਣ ਜਾਇਦਾਦ ਸਾਡੇ ਦੋਵਾਂ ਭਰਾਵਾਂ ਦੇ ਨਾਮ ਹੋ ਗਈ ਸੀ, ਤੇ ਇਨ੍ਹਾਂ ਵਿੱਚੋਂ ਕਈ ਕਾਗਜ਼ਾਂ ਦੀ ਅਹਿਮੀਅਤ ਨਹੀਂ ਜਾਪਦੀ ਸੀ ਪਰ ਮੇਰੇ ਲਈ ਇਹ ਬੇਸ਼ਕੀਮਤੀ ਖ਼ਜ਼ਾਨਾ ਸੀਮੈਂ ਇਸ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਸਾਂਦਾਦੀ ਦੱਸਦੀ ਹੁੰਦੀ ਸੀ, “ਤੁਹਾਡੇ ਪਿਤਾ ਜੀ ਦੇ ਜਨਮ ਤੋਂ ਦੋ ਸਾਲ ਮਗਰੋਂ ਤੁਹਾਡੇ ਦਾਦਾ ਜੀ ਗੁਜ਼ਰ ਗਏਘਰ ਵਿੱਚ ਅਤਿ ਦੀ ਗਰੀਬੀ ਸੀਤੁਹਾਡੇ ਪਿਤਾ ਜੀ ਖਰੜ ਖਾਲਸਾ ਸਕੂਲ ਵਿੱਚ ਮੇਰੀ ਚੁੰਨੀ ਸਿਰ ’ਤੇ ਬੰਨ੍ਹ ਕੇ ਜਾਇਆ ਕਰਦੇ ਸੀਗਰੀਬੀ ਹੋਣ ਕਾਰਨ ਘਰ ਵਿੱਚ ਪੱਗ ਖਰੀਦਣੀ ਮੁਸ਼ਕਲ ਸੀਫੇਰ ਤੁਹਾਡੇ ਤਾਇਆ ਜੀ ਨੂੰ ਰੇਲਵੇ ਵਿੱਚ ਨੌਕਰੀ ਮਿਲ ਗਈਹੌਲੀ-ਹੌਲੀ ਘਰ ਦੀ ਸਥਿਤੀ ਸੁਧਰਨ ਲੱਗੀ

ਪਿਤਾ ਜੀ ਦਾ ਨਾਮ ਲੈਂਦੀ ਹੋਈ ਦਾਦੀ ਆਖਦੀ ਹੁੰਦੀ, “ਫੇਰ ਰਤਨ ਤੇ ਟੋਡਰ ਮਾਜਰੇ ਵਾਲਾ ਜਾਗਰ ਹਿਸਾਰ ਪੜ੍ਹਨ ਚਲੇ ਗਏਜਾਗਰ ਤਾਂ ਘਰੋਂ ਤਕੜਾ ਸੀ, ਉਸਦੀ ਫੀਸ ਤਾਂ ਵੇਲੇ ਸਿਰ ਪਹੁੰਚ ਜਾਣੀ ਪਰ ਰਤਨ ਦੀ ਫੀਸ ਕਈ ਕਿਸ਼ਤਾਂ ਵਿੱਚ ਜਾਣ ਕਾਰਨ ਨਮੋਸ਼ੀ ਝੱਲਣੀ ਪੈਂਦੀ ਕੋਰਸ ਕਰਕੇ ਦੋਵਾਂ ਨੂੰ ਨੌਕਰੀ ਮਿਲ ਗਈਇਨ੍ਹਾਂ ਤੋਂ ਪਹਿਲਾਂ ਧੜਾਕ ਆਲੇ ਅਜੈਬ ਨੂੰ ਨੌਕਰੀ ਮਿਲ ਗਈਫੇਰ ਭਾਈ ਇਨ੍ਹਾਂ ਤਿੰਨਾਂ ਨੇ ਦਿਨ ਰਾਤ ਇੱਕ ਕੀਤਾਨਾ ਧੁੱਪ ਦੇਖੀ ਨਾ ਠੰਢ ...”

ਦਾਦੀ ਨੇ ਸਾਨੂੰ ਕਈ ਵਾਰ ਆਖਣਾ, “ਸਾਨੂੰ ਤਾਂ ਕੋਈ ਰਿਸ਼ਤੇਦਾਰ ਪੈਸੇ ਉਧਾਰ ਨਹੀਂ ਸੀ ਦਿੰਦਾਦਿੰਦਾ ਵੀ ਕਿਵੇਂ, ਅਗਲੇ ਨੂੰ ਮੁੜਨ ਦੀ ਆਸ ਨਹੀਂ ਸੀ ਦਿਖਦੀਇਨ੍ਹਾਂ ਤਿੰਨਾਂ ਦੋਸਤਾਂ ਨੇ ਮਿਲ ਕੇ ਘਰ ਦੀ ਗਰੀਬੀ ਕੱਢੀ

ਜਦੋਂ ਮੈਂ ਟਰੰਕ ਵਿੱਚ ਤਰਤੀਬਵਾਰ ਸਾਮਾਨ ਰੱਖ ਰਿਹਾ ਸੀ ਤਾਂ ਇਹ ਸਾਰੀਆਂ ਗੱਲਾਂ ਪਤਾ ਨਹੀਂ ਕਿਉਂ ਚੇਤੇ ਆ ਰਹੀਆਂ ਸਨਦਾਦੀ ਨੂੰ ਗੁਜ਼ਰੇ ਤਿੰਨ ਦਹਾਕੇ ਹੋ ਗਏ ਹਨਸਾਮਾਨ ਰੱਖਣ ਮਗਰੋਂ ਜਦੋਂ ਟਰੰਕ ਬੰਦ ਕੀਤਾ ਤਾਂ ਕਈ ਦਹਾਕੇ ਪਹਿਲਾਂ ਵਾਲੀ ਘਟਨਾ ਯਾਦ ਆ ਗਈ

ਇੱਕ ਦਿਨ ਬਰਸੀਮ ਵੱਢਣ ਲਈ ਪਿਤਾ ਜੀ ਮੈਂਨੂੰ ਪਿੰਡ ਦੀ ਵਿਚਕਾਰਲੀ ਗਲੀ ਵਿੱਚੋਂ ਲੈ ਕੇ ਜਾ ਰਹੇ ਸਨਮੇਰੇ ਹੱਥ ਵਿੱਚ ਪੱਲੀ ਤੇ ਦਾਤੀ ਸੀਪਹਿਲਾਂ ਅਸੀਂ ਅਕਸਰ ਹੀ ਪਲਸੌਰੇ ਦੀ ਫਿਰਨੀ ਵੱਲ ਨੂੰ ਜਾਂਦੇ ਹੋਏ ਭਗਤਾਂ ਦੇ ਖੇਤਾਂ ਵਿੱਚ ਜਾਂਦੇ ਸਾਂ, ਅੱਜ ਪਤਾ ਨਹੀਂ ਕਿਉਂ ਉਹ ਇੱਧਰ ਨੂੰ ਤੁਰ ਪਏਮੈਂ ਉਨ੍ਹਾਂ ਦੇ ਮਗਰ-ਮਗਰ ਤੁਰਿਆ ਜਾ ਰਿਹਾ ਸੀਮਹਿੰਮੇ ਦੇ ਘਰ ਕੋਲ ਪਹੁੰਚ ਕੇ ਉਹ ਮੈਂਨੂੰ ਅੰਦਰ ਲੈ ਗਏ

ਇੱਕ ਛੋਟੇ ਜਿਹੇ ਕਮਰੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, “ਇਸ ਕਮਰੇ ਵਿੱਚ ਮੈਂ ਤੇ ਤੇਰੇ ਮਾਤਾ ਜੀ ਕਿਰਾਏ ’ਤੇ ਦੋ ਸਾਲ ਰਹੇਜਦੋਂ ਕੋਈ ਰਿਸ਼ਤੇਦਾਰ ਆ ਜਾਣਾ ਤਾਂ ਗੁਆਂਢੀ ਤੋਂ ਮੰਜਾ ਤੇ ਬਿਸਤਰਾ ਮੰਗਣਾ ਪੈਂਦਾ ਸੀ ਉਸ ਸਮੇਂ ਪਿਤਾ ਜੀ ਦੀਆਂ ਇਹ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂਨਿਆਣ ਮੱਤ ਹੋਣ ਕਾਰਨ ਇਹ ਪਤਾ ਨਹੀਂ ਸੀ ਕਿ ਪਿਤਾ ਜੀ ਅਜਿਹਾ ਦਿਖਾ ਕੇ ਮੈਨੂੰ ਕੀ ਦੱਸਣਾ ਚਾਹੁੰਦੇ ਸਨਮੈਂ ਬਰਸੀਮ ਵੱਢਣ ਲੱਗ ਪਿਆ ਤੇ ਪਿਤਾ ਜੀ ਸਾਗ ਤੋੜਨਥੋੜ੍ਹੀ ਦੇਰ ਬਾਅਦ ਇੱਕ ਭਰੀ ਬਰਸੀਮ ਵੱਢ ਕੇ ਪੱਲੀ ਵਿੱਚ ਪਾ ਲਈਪੱਲੀ ਨੂੰ ਗੱਠ ਪਿਤਾ ਜੀ ਨੇ ਮਾਰੀਮੈਂ ਚੁੱਕਣ ਲਈ ਕਿਹਾ ਪਰ ਉਨ੍ਹਾਂ ਆਪਣੇ ਸਿਰ ’ਤੇ ਭਰੀ ਰੱਖ ਲਈਹੌਲੀ-ਹੌਲੀ ਤੁਰਦਿਆਂ ਪਿਤਾ ਜੀ ਨੇ ਮੈਂਨੂੰ ਕਿਹਾ, “ਆਪਣੀ ਮਿਹਨਤ ਨਾਲ ਕਮਾਇਆ ਪੈਸਾ ਖਾ ਕੇ ਅਨੰਦ ਵੱਖਰਾ ਹੀ ਆਉਂਦਾ ਹੈਇਸ ਲਈ ਵੱਡੇ ਹੋ ਕੇ ਅਜਿਹਾ ਕਰਕੇ ਦੇਖਿਓ

ਅਜਿਹੀਆਂ ਗੱਲਾਂ ਉਹ ਕਈ ਵਾਰ ਕਰਦੇਗੱਲਾਂ ਕਰਦੇ ਅਸੀਂ ਘਰ ਪਹੁੰਚ ਗਏਭਰੀ ਮਸ਼ੀਨ ਨੇੜੇ ਸੁੱਟ ਦਿੱਤੀ ਤੇ ਸਾਗ ਮੈਂ ਮੰਜੇ ’ਤੇ ਰੱਖ ਦਿੱਤਾਥੋੜ੍ਹਾ ਚਿਰ ਆਰਾਮ ਕਰਨ ਤੋਂ ਬਾਅਦ ਮੈਂ ਮਾਂ ਨੂੰ ਰੁਗ ਲਾਉਣ ਲਈ ਕਿਹਾ ਤੇ ਖੁਦ ਮਸ਼ੀਨ ਚਲਾਉਣ ਲੱਗ ਪਿਆਟੋਕਾ ਕਰਨ ਮਗਰੋਂ ਮੈਂ ਖੇਡਣ ਲਈ ਘਰੋਂ ਬਾਹਰ ਨਿਕਲ ਗਿਆਅਸਲ ਵਿੱਚ ਖੇਡਣ ਦੇ ਚਾਅ ਵਿੱਚ ਮੈਂ ਹਮੇਸ਼ਾ ਘਰ ਦੇ ਕੰਮ ਛੇਤੀ ਨਿਬੇੜ ਕੇ ਭੱਜਣਾ ਚਾਹੁੰਦਾ ਹੁੰਦਾ ਸੀਮਾਂ ਨੇ ਬਥੇਰੀਆਂ ਹਾਕਾਂ ਮਾਰਨੀਆਂ, ਨਾ ਪਿਤਾ ਜੀ ਦੀਆਂ ਗੱਲਾਂ ਵੱਲ ਧਿਆਨ ਦੇਣਾ ਤੇ ਨਾ ਹੀ ਮਾਤਾ ਦੀ ਕੋਈ ਗੱਲ ਸੁਣਨੀ

ਪਿੰਡ ਵਿੱਚ ਪਿਤਾ ਜੀ ਦਾ ਵਧੀਆ ਰਸੂਖ਼ ਸੀਉਹ ਪਸ਼ੂ ਪਾਲਣ ਵਿਭਾਗ ਵਿੱਚ ਮੁਲਾਜ਼ਮ ਸਨਪਿੰਡ ਦੇ ਕੀ, ਨੇੜਲੇ ਪਿੰਡਾਂ ਦੇ ਵਾਸੀ ਵੀ ਉਨ੍ਹਾਂ ਕੋਲ ਪਸ਼ੂਆਂ ਦੇ ਇਲਾਜ ਲਈ ਆਉਂਦੇ ਰਹਿੰਦੇ ਸਨ ਹੁਣ ਸਾਡਾ ਆਪਣਾ ਘਰ ਸੀ

ਟਰੰਕ ਵਿੱਚੋਂ ਮੈਂ ਨੁਸਖ਼ਿਆਂ ਦੀਆਂ ਕਟਿੰਗਾਂ ਕੱਢ ਕੇ ਬਾਹਰ ਰੱਖ ਲਈਆਂ ਤੇ ਟਰੰਕ ਫੇਰ ਪੁਰਾਣੀ ਥਾਂ ’ਤੇ ਰੱਖ ਦਿੱਤਾਉਸ ਵਿੱਚੋਂ ਕੋਈ ਅਜਿਹੀ ਚੀਜ਼ ਨਾ ਮਿਲੀ, ਜਿਸ ਨੂੰ ਬੇਕਾਰ ਸਮਝ ਕੇ ਸੁੱਟ ਸਕਾਂਪਿਤਾ ਜੀ ਨੇ ਸਖ਼ਤ ਮਿਹਨਤ ਕਰਕੇ ਸਾਰੀ ਉਮਰ ਸਾਨੂੰ ਕਿਸੇ ਚੀਜ਼ ਦੀ ਤੋਟ ਨਾ ਆਉਣ ਦਿੱਤੀਉਸ ਸਮੇਂ ਅਸੀਂ ਮਾਪਿਆਂ ਦੀ ਪ੍ਰਵਾਹ ਨਹੀਂ ਕੀਤੀ, ਹੁਣ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਵੇਲੇ ਪਤਾ ਲਗਦਾ ਹੈ ਕਿ ਮਾਪੇ ਕੀ ਹੁੰਦੇ ਹਨ

ਅੱਜ ਜਦੋਂ ਪਿੰਡ ਜਾਣ ’ਤੇ ਸਾਨੂੰ ਕੋਈ ਡਾਕਟਰ ਦੇ ਨਿਆਣੇ ਕਹਿ ਕੇ ਬੁਲਾਉਂਦਾ ਹੈ ਤਾਂ ਮਾਣ ਮਹਿਸੂਸ ਹੁੰਦਾ ਹੈਜਿਵੇਂ ਮੇਰੇ ਸਿਰ ’ਤੇ ਭਾਰ ਪਾਉਣ ਦੀ ਥਾਂ ਪਿਤਾ ਜੀ ਬਰਸੀਮ ਜਾਂ ਚਰੀ ਦੀ ਪੰਡ ਚੁੱਕ ਲੈਂਦੇ ਸਨ, ਅੱਜ ਸਾਨੂੰ ਸੁਖਾਲੇ ਕਰਨ ਲਈ ਉਹ ਕਰਜ਼ਿਆਂ ਦੀ ਪੰਡ ਚੁੱਕੀ ਵਾਰ-ਵਾਰ ਚੇਤੇ ਆਉਂਦੇਹੁਣ ਜਦੋਂ ਬੱਚੇ ਆਪਣੀ ਮਿਹਨਤ ਨਾਲ ਕੁਝ ਲੈਣ-ਦੇਣ ਦੀ ਗੱਲ ਕਰਦੇ ਹਨ, ਤਾਂ ਮਨ ਨੂੰ ਤਸੱਲੀ ਹੁੰਦੀ ਹੈ ਕਿ ਪਿਤਾ ਜੀ ਦਾ ਅਸਲ ਖ਼ਜ਼ਾਨਾ ਸਾਡੇ ਕੋਲ ਹੈਉਨ੍ਹਾਂ ਦੀ ਘਾਲਣਾ ਨੂੰ ਵਾਰ-ਵਾਰ ਪ੍ਰਣਾਮ ਕਰਨ ਨੂੰ ਮਨ ਕਰਦਾ ਹੈ ਪਰ ਜਾਪਦਾ ਹੈ, ਜਿਵੇਂ ਬਹੁਤ ਦੇਰ ਹੋ ਗਈ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2795)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)