SupinderSRana7ਉਸ ਨੰਨ੍ਹੀ ਬੱਚੀ ਦਾ ਕੀ ਕਸੂਰ ਹੋਵੇਗਾ, ਜਿਹੜੀ ਵੀਹ ਸਾਲ ...
(1 ਅਕਤੂਬਰ 2020)

 

ਕਰੀਬ ਦੋ ਕੁ ਦਹਾਕੇ ਪਹਿਲਾਂ ਮੇਰੇ ਵੀਰ ਦੇ ਵਿਆਹ ਵਿੱਚ ਇੱਕ ਜੋੜਾ ਨੱਚਦਾ ਹੋਇਆ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਰਿਹਾ ਸੀਇਸਦਾ ਕਾਰਨ ਸ਼ਾਇਦ ਉਨ੍ਹਾਂ ਦਾ ਕੱਦ ਵੀ ਸੀਹਰ ਮੇਲੀ ਉਨ੍ਹਾਂ ਨੂੰ ਦੇਖ ਰਿਹਾ ਸੀਅਸਲ ਵਿੱਚ ਵਿਆਹ ਦੀ ਪਾਰਟੀ ਵੇਲੇ ਸਾਰਾ ਮੇਲਾ ਇਸ ਜੋੜੇ ਨੇ ਲੁੱਟ ਲਿਆ ਸੀਇੰਜ ਜਾਪਦਾ ਸੀ ਕਿ ਮੁੰਡਾ ਭੰਗੜੇ ਦਾ ਕਪਤਾਨ ਤੇ ਕੁੜੀ ਗਿੱਧਿਆਂ ਦੀ ਰਾਣੀ ਰਹੀ ਹੋਵੇਦੋਵਾਂ ਦੇ ਕਦਮ ਤੇ ਤਾਲ ਬਰਾਬਰ ਚੱਲ ਰਹੇ ਸਨਇਹ ਮੇਰੀ ਮਾਸੀ ਦਾ ਪੁੱਤ ਤੇ ਨੂੰਹ ਸਨਪਾਰਟੀ ਦੇਰ ਰਾਤ ਤਕ ਚੱਲਦੀ ਰਹੀਹਰ ਰਿਸ਼ਤੇਦਾਰ ਉਨ੍ਹਾਂ ਨੂੰ ਦੇਖ ਕੇ ਮਾਸੀ ਨੂੰ ਆਖ ਰਿਹਾ ਸੀ, ‘ਭੈਣ, ਤੂੰ ਪੁੱਤ ਲਈ ਨੂੰਹ ਬਹੁਤ ਸੋਹਣੀ ਲੱਭੀ ਹੈ।’

ਇਸ ਨੱਚਣ ਵਾਲੇ ਜੋੜੇ ਕੋਲ ਛੋਟੀ ਜਿਹੀ ਬੱਚੀ ਸੀਮਾਸੀ ਨੇ ਉਸ ਨੂੰ ਸਾਂਭਿਆ ਹੋਇਆ ਸੀਵਿਆਹ ਕਈ ਦਿਨ ਚੱਲਿਆਮਗਰੋਂ ਹੌਲੀ-ਹੌਲੀ ਰਿਸ਼ਤੇਦਾਰ ਆਪਣੇ ਘਰਾਂ ਨੂੰ ਜਾਣ ਲੱਗੇਮਾਸੀ ਦੀ ਨੂੰਹ ਤੇ ਵੀ ਪੁੱਤ ਚਲੇ ਗਏਮਾਸੀ ਦੋ ਚਾਰ ਦਿਨ ਰਹਿ ਕੇ ਗਈਸਾਡੀ ਮਾਂ ਨਾ ਹੋਣ ਕਾਰਨ ਮਾਸੀਆਂ, ਮਾਮੀਆਂ ਤੇ ਤਾਈਆਂ ਨੇ ਵਿਆਹ ਦੇ ਚਾਅ-ਲਾਡ ਪੂਰੇ ਕੀਤੇ

ਮਹੀਨੇ ਕੁ ਮਗਰੋਂ ਮਾਸੀ ਦਾ ਸੁਨੇਹਾ ਆ ਗਿਆਉਸ ਨੇ ਫੋਨ ’ਤੇ ਕਿਹਾ ਕਿ ਪੁੱਤ ਪਰਸੋਂ ਨੂੰ ਆ ਜਾਵੀਂ, ਜ਼ਰੂਰੀ ਕੰਮ ਹੈਮੈਂ ਬਥੇਰਾ ਪੁੱਛਿਆ ਪਰ ਉਨ੍ਹਾਂ ਕੰਮ ਬਾਰੇ ਨਾ ਦੱਸਿਆਨੀਯਤ ਸਮੇਂ ’ਤੇ ਮੈਂ ਸਕੂਟਰ ਲੈ ਕੇ ਮਾਸੀ ਦੇ ਘਰ ਪਹੁੰਚ ਗਿਆਘਰ ਵਿੱਚ ਹੋਰ ਰਿਸ਼ਤੇਦਾਰ ਵੀ ਆਏ ਹੋਏ ਸਨਰਿਸ਼ਤੇਦਾਰਾਂ ਤੇ ਘਰ ਦੇ ਜੀਆਂ ਵਿੱਚ ਮੈਂਨੂੰ ਮਾਸੀ ਦੀ ਨੂੰਹ ਤੇ ਪੋਤੀ ਨਜ਼ਰ ਨਹੀਂ ਆ ਰਹੀ ਸੀਚਾਹ ਪੀਣ ਮਗਰੋਂ ਮੈਂ ਮਾਸੜ ਨੂੰ ਪੁੱਛਿਆ, “ਭਾਬੀ ਤੇ ਭਤੀਜੀ ਦਿਖਾਈ ਨਹੀਂ ਦੇ ਰਹੇਕੀ ਗੱਲ ਵਾਂਢੇ ਗਏ ਹੋਏ ਹਨ?”

ਉਹ ਆਖਣ ਲੱਗੇ, “ਉਨ੍ਹਾਂ ਕਰਕੇ ਹੀ ਅੱਜ ਪੰਚਾਇਤ ਸੱਦੀ ਹੈਪੁੱਤਰ ਤੇ ਨੂੰਹ ਦਾ ਆਪਸ ਵਿੱਚ ਕਲੇਸ਼ ਪੈ ਗਿਆ ਹੈਬਹੂ ਸਾਨੂੰ ਦੇਖ ਕੇ ਰਾਜ਼ੀ ਨਹੀਂਉਹ ਮੁੰਡੇ ਨੂੰ ਵੀ ਚੰਗਾ ਨਹੀਂ ਸਮਝਦੀਉਹ ਲੜ ਕੇ ਪੇਕੇ ਘਰ ਚਲੇ ਗਈ ਹੈ

ਮੈਂ ਕਾਫ਼ੀ ਹੈਰਾਨ ਹੋਇਆਅਜੇ ਮਹੀਨਾ ਪਹਿਲਾਂ ਦੀ ਗੱਲ ਸੀ ਕਿ ਵਿਆਹ ਵੇਲੇ ਹਰ ਕੋਈ ਮਾਸੀ ਦੀ ਨੂੰਹ ਤੇ ਪੁੱਤ ਦੀਆਂ ਸਿਫ਼ਤਾਂ ਕਰਦਾ ਨਹੀਂ ਸੀ ਥੱਕਦਾਇਹ ਕੀ ਭਾਣਾ ਵਰਤ ਗਿਆ? ਮਾਸੀ ਦੀ ਕੁੜੀ ਪਹਿਲਾਂ ਹੀ ਵਿਆਹ ਮਗਰੋਂ ਆਪਣੀ ਧੀ ਨਾਲ ਉਨ੍ਹਾਂ ਦੇ ਘਰ ਬੈਠੀ ਸੀਥੋੜ੍ਹੇ ਸਮੇਂ ਬਾਅਦ ਪੰਚਾਇਤ ਜੁੜ ਗਈਮੁੰਡੇ ਦੇ ਸਹੁਰੇ ਪਰਿਵਾਰ ਤੋਂ ਕਈ ਸੱਜਣ ਆਏ ਹੋਏ ਸਨਚਾਹ ਪਾਣੀ ਪੀਣ ਮਗਰੋਂ ਗੱਲਬਾਤ ਸ਼ੁਰੂ ਹੋ ਗਈਸਿਆਣਿਆਂ ਨੇ ਬਥੇਰਾ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਤਾ ਨਹੀਂ ਦੋਵਾਂ ਧਿਰਾਂ ਨੂੰ ਕੀ ਘੋਲ ਕੇ ਪਿਲਾਇਆ ਗਿਆ ਸੀ ਕਿ ਦੋਵੇਂ ਗੱਲ ਭੁੰਜੇ ਨਹੀਂ ਪੈਣ ਦੇ ਰਹੇ ਸਨਮੁੰਡੇ ਵਾਲੇ ਆਪਣੇ ਵਿੱਚ ਕਸੂਰ ਬਰਦਾਸ਼ਤ ਨਹੀਂ ਕਰ ਰਹੇ ਸਨ ਤੇ ਕੁੜੀ ਵਾਲੇ ਆਪਣੇ ਵਿੱਚਇੰਨੇ ਨੂੰ ਕੁੜੀ ਦਾ ਪਿਤਾ ਮੁੰਡੇ ਵਾਲਿਆਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਿਆ, “ਮੈਂ ਤੁਹਾਨੂੰ ਸਾਰਿਆਂ ਨੂੰ ਬੰਦੇ ਦੇ ਪੁੱਤ ਬਣਾ ਕੇ ਹਟੂੰਕੋਰਟ ਵਿੱਚ ਕੇਸ ਪਾ ਕੇਕੁੜੀ ਦਾ ਤਾਂ ਮੈਂ ਹੋਰ ਕਿਤੇ ਵਿਆਹ ਕਰਨਾ ਨਹੀਂ, ਤੁਹਾਡੇ ਮੁੰਡੇ ਦਾ ਵੀ ਹੋਣ ਨਹੀਂ ਦਿੰਦਾ

ਇੱਧਰੋਂ ਮਾਸੜ ਤੈਸ਼ ਵਿੱਚ ਆ ਗਿਆ, ਕਹਿਣ ਲੱਗਿਆ, “ਬੰਦਾ ਬਣ ਕੇ ਪਹਿਲਾਂ ਆਪਣੀਆਂ ਗਲਤੀਆਂ ਮੰਨ ਲੈ, ਨਹੀਂ ਤਾਂ ਕੁੜੀ ਨੂੰ ਦੇਹਲੀ ਨਹੀਂ ਵੜਨ ਦਿੰਦਾ

ਸਾਰਿਆਂ ਨੇ ਦੋਵਾਂ ਧਿਰਾਂ ਨੂੰ ਬਹੁਤ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀਪੰਚਾਇਤ ਮੈਂਬਰਾਂ ਨੇ ਕਿਹਾ ਕਿ ਜੇ ਸਾਡੀ ਸੁਣਨੀ ਹੀ ਨਹੀਂ ਸੀ ਤਾਂ ਬੁਲਾਇਆ ਕਿਉਂ ਸੀ? ਕੁੜੀ ਵਾਲੇ ਉੱਠ ਕੇ ਤੁਰ ਪਏਲੋਕਾਂ ਨੇ ਬਥੇਰਾ ਉਨ੍ਹਾਂ ਨੂੰ ਬੈਠਣ ਲਈ ਆਖਿਆ ਪਰ ਉਨ੍ਹਾਂ ਕਿਸੇ ਦੀ ਨਾ ਸੁਣੀ

ਕੁੜੀ ਵਾਲਿਆਂ ਦੇ ਜਾਣ ਮਗਰੋਂ ਬੈਠਕ ਵਿੱਚ ਘਰ ਦੀਆਂ ਔਰਤਾਂ ਆ ਗਈਆਂਮੁੰਡੇ ਦੇ ਪਰਿਵਾਰ ਵਾਲੇ ਸਾਰੇ ਇੱਕ ਮੁੱਠ ਸਨ ਕਿ ਬਹੂ ਨੂੰ ਲੈ ਕੇ ਨਹੀਂ ਆਉਣਾ, ਚਾਹੇ ਜੋ ਮਰਜ਼ੀ ਹੋ ਜਾਵੇਸਿਆਣੇ ਵਿਅਕਤੀਆਂ ਨੇ ਕਿਹਾ ਕਿ ਇੰਝ ਨਹੀਂ ਕਰੀਦਾ, ਘਰ ਵਿੱਚ ਦੋ ਭਾਂਡੇ ਹੁੰਦੇ ਹੋਣ, ਖੜਕਦੇ ਵੀ ਹਨਇਸ ਲਈ ਪਿਛਲੀਆਂ ਗੱਲਾਂ ਉੱਤੇ ਮਿੱਟੀ ਪਾਓ ਤੇ ਬਹੂ ਨੂੰ ਘਰ ਲਿਆਉਣ ਦੀ ਗੱਲ ਕਰੋਪਰਿਵਾਰ ਵਾਲੇ ਇਸ ਗੱਲ ਲਈ ਰਾਜ਼ੀ ਨਹੀਂ ਸਨਹੌਲੀ-ਹੌਲੀ ਸਾਰੇ ਉੱਠ ਕੇ ਆਪਣੇ ਘਰਾਂ ਨੂੰ ਤੁਰ ਪਏ

ਮੈਂ ਕਾਫ਼ੀ ਦੇਰ ਤਕ ਮਾਸੜ-ਮਾਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਹਾ ਕਿ ਬਹੂ ਦੇ ਲਿਆਉਣ ਦੀ ਤਾਂ ਤੂੰ ਗੱਲ ਹੀ ਨਾ ਕਰ, ਕੋਈ ਹੋਰ ਗੱਲ ਕਰਥੋੜ੍ਹੀ ਦੇਰ ਬਾਅਦ ਮੈਂ ਜਾਣ ਦੀ ਇਜਾਜ਼ਤ ਲਈ ਤੇ ਸਕੂਟਰ ਚੁੱਕ ਕੇ ਘਰ ਨੂੰ ਚੱਲ ਪਿਆ

ਘਰ ਆ ਕੇ ਮੈਂ ਸਾਰੀ ਗੱਲ ਪਿਤਾ ਜੀ ਨੂੰ ਦੱਸੀਉਨ੍ਹਾਂ ਮਾਸੀ ਮਾਸੜ ਨੂੰ ਕਾਫ਼ੀ ਲਾਹਨਤਾਂ ਪਾਈਆਂਸਮਾਂ ਆਪਣੀ ਤੋਰ ਚਲਦਾ ਗਿਆ

ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਕੁੜੀ ਵਾਲਿਆਂ ਨੇ ਪੁਲੀਸ ਨੂੰ ਇਸ ਸਬੰਧੀ ਅਰਜ਼ੀ ਦੇ ਦਿੱਤੀ ਸੀਕੁਝ ਸਮਾਂ ਕੇਸ ਵਿਮੈਨ ਸੈੱਲ ਵਿੱਚ ਚੱਲਿਆ ਤੇ ਮਗਰੋਂ ਦੋਵਾਂ ਧਿਰਾਂ ਦੇ ਨਾ ਮੰਨਣ ਕਾਰਨ ਅਦਾਲਤ ਵਿੱਚ ਚਲੇ ਗਿਆਅਦਾਲਤ ਨੇ ਮੁੰਡੇ ਨੂੰ ਉਸ ਦੀ ਪਤਨੀ ਤੇ ਧੀ ਦਾ ਖਰਚਾ ਦੇਣ ਲਈ ਆਖ ਦਿੱਤਾਕੇਸ ਕਾਫ਼ੀ ਦੇਰ ਹੇਠਲੀ ਅਦਾਲਤ ਵਿੱਚ ਚੱਲਿਆ ਤੇ ਮਗਰੋਂ ਉੱਪਰਲੀ ਵਿੱਚ ਚਲੇ ਗਿਆ

ਹੁਣ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈਵੀਹ ਸਾਲ ਬੀਤ ਗਏ ਹਨਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਨੇ ਦੋਵਾਂ ਧਿਰਾਂ ਨੂੰ ਇਕੱਠੇ ਕਰਨ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀਮਾਸੜ ਮਾਸੀ ਦੀ ਪੋਤੀ ਹੁਣ ਮੁਟਿਆਰ ਹੋ ਗਈ ਹੋਵੇਗੀਉਹ ਆਪਣੀ ਮਾਂ ਕੋਲ ਹੀ ਹੈਹੁਣ ਮਾਸੜ ਜੀ ਪੂਰੇ ਹੋ ਗਏ ਹਨ ਤੇ ਕੁੜੀ ਵਾਲੇ ਪਰਿਵਾਰ ਵਿੱਚੋਂ ਵੀ ਕਈ ਮੈਂਬਰ ਪ੍ਰਲੋਕ ਸਿਧਾਰ ਗਏ ਹੋਣਗੇਅਜੇ ਤਕ ਮਸਲੇ ਦਾ ਹੱਲ ਨਹੀਂ ਹੋਇਆਮੈਂ ਕਈ ਵਾਰ ਸੋਚਦਾ ਹਾਂ ਕਿ ਉਸ ਨੰਨ੍ਹੀ ਬੱਚੀ ਦਾ ਕੀ ਕਸੂਰ ਹੋਵੇਗਾ, ਜਿਹੜੀ ਵੀਹ ਸਾਲ ਆਪਣੇ ਦਾਦਾ ਦਾਦੀ, ਭੂਆ ਤੇ ਪਿਤਾ ਤੋਂ ਦੂਰ ਰਹੀ ਦੋਵੇਂ ਧਿਰਾਂ ਇੱਕ ਦੂਜੇ ਨੂੰ ਬੰਦਾ ਬਣਾਉਣ ਦੀਆਂ ਗੱਲਾਂ ਕਰਦੀਆਂ ਸਨ, ਇੰਨਾ ਸਮਾਂ ਬੀਤਣ ਮਗਰੋਂ ਮੈਂਨੂੰ ਅੱਜ ਤਕ ਉਨ੍ਹਾਂ ਵਿੱਚੋਂ ਕੋਈ ਬੰਦਾ ਬਣਿਆ ਜਾਪਦਾ ਨਹੀਂਜੇ ਬੰਦੇ ਬਣ ਜਾਂਦੇ ਤਾਂ ਸ਼ਾਇਦ ਦੋਵੇਂ ਪਾਸੇ ਇੱਕ ਦੂਜੇ ਦੀਆਂ ਗਲਤੀਆਂ ਭੁਲਾ ਕੇ ਬੱਚਿਆਂ ਦੀ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੰਦੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2359)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)