RewailSingh7ਬੇਰੋਕ ਜੰਗਲਾਂ ਦੀ ਕਟਾਈ ਮਨੁੱਖ ਨੂੰ ਕਿੰਨੀ ਕੁ ਮਹਿੰਗੀ ਪਏਗੀ ਹੁਣ ਹੌਲੀ ਹੌਲੀ ...
(18 ਫਰਵਰੀ 2022)

 

ਕੁਦਰਤ ਦੀਆਂ ਅਣਗਿਣਤ ਰਚੀਆਂ ਵਸਤੂਆਂ ਵਿੱਚੋਂ ਰੁੱਖ ਸ਼ਾਇਦ ਸਭ ਤੋਂ ਧਰਤੀ ’ਤੇ ਮਨੁੱਖ ਤੇ ਹਰ ਜੀਵ ਜੰਤੂ ਅਤੇ ਪਸ਼ੂ ਪੰਛੀਆਂ ਲਈ ਅਨਮੋਲ, ਸਭ ਤੋਂ ਵੱਧ ਹਰ ਸਮੇਂ ਕੰਮ ਆਉਣ ਵਾਲੀ ਵਸਤੂ ਹੈ, ਜੋ ਸਦੀਆਂ ਤੋਂ ਮਨੁੱਖ ਨਾਲ ਇਹ ਆਪਣੇ ਅਨੇਕਾਂ ਗੁਣਾਂ ਅਤੇ ਕਰਕੇ ਧੁਰ ਤੋਂ ਆਪਣੀ ਸਾਂਝ ਨਿਭਾਈ ਜਾ ਰਿਹਾ ਹੈ ਤੇ ਮਨੁੱਖ ਦੇ ਜਨਮ ਤੋਂ ਆਖੀਰ ਤੀਕ ਮਨੁੱਖ ਪ੍ਰਤੀ ਆਪਣੀ ਵਫਾਦਾਰੀ ਦਾ ਸਬੂਤ ਦਿੰਦਾ ਆ ਰਿਹਾ ਹੈ

ਰੁੱਖ, ਪੇੜ-ਪੌਦੇ, ਫੁੱਲ-ਪੱਤੀਆਂ ਜਿੱਥੇ ਕਈ ਤਰ੍ਹਾਂ ਨਾਲ ਕੁਦਰਤ ਦੀ ਸੁੰਦਰਤਾ ਵਿੱਚ ਜਿੱਥੇ ਵਾਧਾ ਕਰਦੇ ਹਨ, ਉੱਥੇ ਮਨੁੱਖ ਦੀ ਸਿਹਤ ਕਾਇਮ ਰੱਖਣ ਵਿੱਚ ਵੀ ਇਹ ਕਿਸੇ ਪੱਖੋਂ ਪਿੱਛੇ ਨਹੀਂ ਹਨਲਗਭਗ ਸੰਸਾਰ ਦੇ ਸਮੂਹ ਸਾਹਿਤ ਵਿੱਚ ਗੀਤਾਂ, ਰੀਤਾਂ ਵਿੱਚ ਰੁੱਖਾਂ ਪੇੜ ਪੌਦਿਆਂ ਦਾ ਵਰਣਨ ਆਮ ਹੁੰਦਾ ਹੈਪੰਜਾਬ ਦਾ ਸੱਭਿਆਚਾਰ, ਸਮਾਜਿਕ ਰਹੁ-ਰੀਤਾਂ, ਦੇ ਗੀਤ ਵੀ ਰੁੱਖਾਂ ਦੀ ਬਾਤ ਪਾਏ ਬਿਨਾਂ ਅਧੂਰੇ ਹੀ ਜਾਪਦੇ ਹਨ

ਇੰਨਾ ਹੀ ਨਹੀਂ, ਚਿੱਤ੍ਰਕਾਰੀ, ਮੀਨਾਕਾਰੀ, ਫੁਲਕਾਰੀ, ਸ਼ਿਲਪਕਾਰੀ, ਕਾਰੀਗਰੀ, ਕਲਾ ਕ੍ਰਿਤੀਆਂ ਵਿੱਚ ਰੁੱਖ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈਪਤਝੜ ਹੋਵੇ, ਬਹਾਰ ਹੋਵੇ ਤੇ ਭਾਵੇਂ ਸਰਦੀਆਂ ਦੀ ਰੁੱਤ ਹੋਵੇ, ਕੁਦਰਤ ਆਪਣਾ ਕੋਈ ਨਾ ਕੋਈ ਦਿਲਕਸ਼ ਨਜ਼ਾਰਾ ਸਿਰਜਦੀ ਹੀ ਰਹਿੰਦੀ ਹੈਰੁੱਖ ਪਤਝੜ ਤੋਂ ਬਾਅਦ ਕੂਲੀਆਂ ਕਰੂੰਬਲਾਂ ਨਾਲ ਜਿੱਥੇ ਸੁੰਦਰਤਾ ਪ੍ਰਦਾਨ ਕਰਦੇ ਹਨ, ਉੱਥੇ ਕਈ ਕਿਸਮ ਦੇ ਸਦਾ ਬਹਾਰ ਨਜ਼ਾਰੇ ਪੇਸ਼ ਕਰਦੇ ਰਹਿੰਦੇ ਹਨ ਬੋਹੜ, ਪਿੱਪਲ, ਬੇਰੀ, ਨਿੰਮ, ਟਾਹਲੀ, ਫਲਾਹੀ, ਅੰਬ, ਜੰਡ, ਵਣ੍ਹੇ, ਗਰਨੇ ਵਰਗੇ ਛਾਂਦਾਰ ਅਤੇ ਫਲ਼ਦਾਰ ਰੁੱਖਾਂ ਨਾਲ ਤਾਂ ਸਾਡੇ ਮਹਾਤਮਾ, ਗੁਰੂਆਂ ਪੀਰਾਂ ਫਕੀਰਾਂ ਦੀਆਂ ਅਨੇਕ ਯਾਦਾਂ ਵੀ ਜੁੜੀਆਂ ਹੋਈਆਂ ਹਨ

ਮਨੁੱਖ ਆਪਣੇ ਸਵਾਰਥ ਲਈ ਹਮੇਸ਼ਾ ਰੁੱਖਾਂ ਦੀ ਕਟਾਈ ਕਰਦਾ ਆਇਆ ਹੈ ਅਸੀਂ ਕਿਸੇ ਵਿਅਕਤੀ ਦੇ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿਣ ’ਤੇ ਉਸ ਦੇ ਸਰੀਰ ਨੂੰ ਸਾੜ ਫੂਕ ਕੇ ਦੱਬ ਕੇ ਉਸ ਦੇ ਸੜੇ ਹੋਏ ਸਰੀਰ ਦੀਆਂ ਸੜਨ ਤੋਂ ਬਾਅਦ ਉਸ ਦੀਆਂ ਸੜੀਆਂ ਹੱਡੀਆਂ ਦੀ ਰਾਖ ਦਰਿਆਵਾਂ ਵਿੱਚ ਰੋੜ੍ਹ ਕੇ ਪ੍ਰਦੂਸ਼ਣ ਵਿੱਚ ਵੀ ਵਾਧਾ ਕਰਦੇ ਆ ਰਹੇ ਹਾਂ

ਬੇਰੋਕ ਜੰਗਲਾਂ ਦੀ ਕਟਾਈ ਮਨੁੱਖ ਨੂੰ ਕਿੰਨੀ ਕੁ ਮਹਿੰਗੀ ਪਏਗੀ ਹੁਣ ਹੌਲੀ ਹੌਲੀ ਇਸ ਨੂੰ ਕਈ ਕਿਸਮ ਦੇ ਪ੍ਰਦੂਸ਼ਣ ਕਰਕੇ ਅਨੇਕਾਂ ਬੀਮਾਰੀਆਂ ਦੀ ਜਕੜ ਵਿੱਚ ਆ ਕੇ ਸੋਝੀ ਵੀ ਆ ਰਹੀ ਹੈਪਰ ਰੁੱਖਾਂ ਦੀ ਕਟਾਈ ਕਰਕੇ ਕਮਾਈ ਕਰਨ ਦਾ ਖਮਿਆਜ਼ਾ ਮਨੁੱਖ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ। ਅਸੀਂ ‘ਇੱਕ ਰੁੱਖ ਸੌ ਸੁਖ’ ਵਾਲੀ ਗੱਲ ਨੂੰ ਸੀ ਦਿਨੋ ਦਿਨ ਭੁੱਲਦੇ ਜਾਂ ਰਹੇ ਹਾਂ। ਮਸ਼ੀਨੀ ਯੁਗ ਵਿੱਚ ਗਰਮੀ ਸਰਦੀ ਤੋਂ ਬਚਾ ਲਈ ਬਣਾਏ ਗਏ ਹੋਰ ਸਾਧਨਾਂ ਨੇ ਰੁੱਖਾਂ ਦੀ ਹੋਂਦ ਨੂੰ ਖਤਰੇ ਵਿੱਚ ਪਾ ਕੇ ਕੁਦਰਤ ਨਾਲ ਧੱਕਾ ਕਰਨ ਵਿੱਚ ਮਨੁੱਖ ਨੇ ਕੋਈ ਕਸਰ ਬਾਕੀ ਨਹੀਂ ਛੱਡੀਪਰ ਪ੍ਰਯਾਵਰਣ ਦੀ ਲੋੜ ਨੇ ਹੁਣ ਮਨੁੱਖ ਦੀ ਸੋਚ ਨੂੰ ਹਲੂਣਾ ਦਿੱਤਾ ਹੈਰੁੱਖਾਂ ਦੀ ਹੋਂਦ ਤੇ ਹਰਿਆਵਲ ਦੀ ਲੋੜ ਹੁਣ ਮਨੁੱਖ ਨੂੰ ਹੌਲੀ ਹੌਲੀ ਸਮਝ ਆਉਣ ਲੱਗੀ ਜਾਪਦੀ ਹੈ

ਪੰਜਾਬੀ ਮਾਂ ਬੋਲੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਪ੍ਰਤੀ ਸਮਾਜਿਕ ਰਿਸ਼ਤਿਆਂ ਵਰਗੀ ਸਾਂਝ ਦੇ ਸਿਖਰ ਦੀ ਭਾਵ ਪੂਰਤ ਕਵਿਤਾ ਦੀਆਂ ਕੁਝ ਸਤਰਾਂ ਪੇਸ਼ ਹਨ:

ਕੁਝ ਰੁੱਖ ਮੈਂਨੂੰ ਪੁੱਤ ਲਗਦੇ ਨੇ,
ਕੁਝ ਰੁੱਖ ਲਗਦੇ ਮਾਵਾਂ

ਕੁਝ ਰੁੱਖ ਲਗਦੇ ਮਾਂਵਾਂ ਧੀਆਂ,
ਕੁਝ ਰੁੱਖ ਵਾਂਗ ਭਰਾਵਾਂ

ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ ਟਾਵਾਂ

ਕੁਝ ਰੁੱਖ ਮੇਰੀ ਦਾਦੀ ਵਰਗੇ,
ਚੂਰੀ ਪਾਵਣ ਕਾਵਾਂ

ਕੁਝ ਰੁੱਖ ਯਾਰਾਂ ਵਰਗੇ ਲਗਦੇ,
ਚੁੰਮਾ ਤੇ ਗਲ਼ ਲਾਵਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3373)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author