PrabhjotKDhillon7ਵੱਡੀਆਂ ਰਕਮਾਂ ਰਿਸ਼ਵਤ ਦੇ ਤੌਰ ’ਤੇ ਚੜ੍ਹ ਜਾਂਦੀਆਂ ਹਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ...
(26 ਅਕਤੂਬਰ 2021)

 

ਬੋਲਣ ਅਤੇ ਗੱਲ ਕਰਨ ਦੇ ਤੌਰ ਤਰੀਕੇ ਬਹੁਤ ਕੁਝ ਬਿਆਨ ਕਰ ਦਿੰਦੇ ਹਨਜਿਵੇਂ ਦੀ ਸੋਚ ਅਤੇ ਵਿਚਾਰ ਅੰਦਰ ਚੱਲ ਰਹੇ ਹੁੰਦੇ ਹਨ, ਉਵੇਂ ਦੇ ਬੋਲ ਮੂੰਹ ਵਿੱਚੋਂ ਨਿਕਲਦੇ ਹਨਕਈ ਲੋਕ ਜਦੋਂ ਵੀ ਬੋਲਣਗੇ, ਜ਼ਹਿਰ ਹੀ ਉਗਲਣਗੇਅਜਿਹੇ ਲੋਕ ਅੰਦਰੋਂ ਹੀ ਨਫਰਤ ਅਤੇ ਈਰਖਾ ਨਾਲ ਭਰੇ ਹੋਏ ਹੁੰਦੇ ਹਨਅਜਿਹੇ ਲੋਕਾਂ ਲਈ ਹੀ ਸ਼ਾਇਦ ਸਿਆਣਿਆਂ ਨੇ ਕਿਹਾ ਹੈ, “ਮੁਰਦਾ ਬੋਲੂ, ਖੱਫਣ ਪਾੜੂ।” ਬੋਲ, ਭਾਸ਼ਾ ਬੰਦੇ ਦਾ ਵਿਅਕਤੀਤਵ, ਸੋਚ ਦਾ ਪੱਧਰ ਅਤੇ ਮਿਲੇ ਹੋਏ ਸੰਸਕਾਰ ਬਿਆਨ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ

ਘਰਾਂ ਵਿੱਚ ਗੱਲ ਕਰਨ ਦੇ ਤੌਰ ਤਰੀਕੇ ਤੋਂ ਹੀ ਬੱਚੇ ਬਹੁਤ ਕੁਝ ਸਿੱਖਦੇ ਹਨਜਿਵੇਂ ਦੀ ਘਰ ਵਿੱਚ ਭਾਸ਼ਾ ਵਰਤੀ ਜਾਂਦੀ ਹੈ ਅਤੇ ਜਿਵੇਂ ਦਾ ਲਹਿਜ਼ਾ ਹੁੰਦਾ ਹੈ, ਬੱਚੇ ਉਹ ਹੀ ਸਿੱਖਦੇ ਹਨਮਾਪਿਆਂ ਦਾ ਬੱਚਿਆਂ ਦੀ ਬੋਲਬਾਣੀ ’ਤੇ ਬਹੁਤ ਅਸਰ ਪੈਂਦਾ ਹੈਪਹਿਲਾਂ ਬਜ਼ੁਰਗ ਰਿਸ਼ਤੇ ਕਰਨ ਵੇਲੇ ਲੜਕੀ ਦੀ ਮਾਂ ਅਤੇ ਨਾਨੀ ਬਾਰੇ ਵੀ ਪਤਾ ਕਰਦੇ ਸੀ ਅਤੇ ਲੜਕੇ ਦੇ ਪਿਉ ਦਾਦੇ ਦੀ ਵੀ ਪੁੱਛ ਪੜਤਾਲ ਕਰਦੇ ਸੀਜਿਹੜੀਆਂ ਧੀਆਂ ਸਹੁਰੇ ਪਰਿਵਾਰ ਵਿੱਚ ਜਾ ਕੇ ਵੱਡੇ ਛੋਟੇ ਦਾ ਲਿਹਾਜ਼ ਨਹੀਂ ਕਰਦੀਆਂ, ਵੱਡਿਆਂ ਦਾ ਸਤਿਕਾਰ ਨਹੀਂ ਕਰਦੀਆਂ ਅਤੇ ਬੋਲਣ ਵੇਲੇ ਸ਼ਬਦਾਂ ਦੀ ਮਰਿਆਦਾ ਨਹੀਂ ਰੱਖਦੀਆਂ, ਉਨ੍ਹਾਂ ਦੀਆਂ ਮਾਂਵਾਂ ਦੀਆਂ ਆਦਤਾਂ ਵੀ ਉਵੇਂ ਦੀਆਂ ਹੀ ਹੁੰਦੀਆਂ ਹਨ ਇੱਕ ਲੜਕੀ ਦੀ ਸਹੁਰੇ ਘਰ ਵਿੱਚ ਬੋਲਚਾਲ ਅਤੇ ਰਹਿਣ ਸਹਿਣ ਉਸਦੀ ਮਾਂ ਅਤੇ ਨਾਨੀ ਬਾਰੇ ਬਹੁਤ ਕੁਝ ਦੱਸ ਦਿੰਦਾ ਹੈਇਵੇਂ ਹੀ ਲੜਕੇ ਦਾ ਸੁਭਾਅ ਵੀ ਦੱਸ ਦਿੰਦਾ ਹੈਜੇਮਜ਼ ਸ਼ਰਮਨ ਅਨੁਸਾਰ, “ਮਨੁੱਖ ਦੇ ਚਰਿੱਤਰ ਦਾ ਉਸਦੀ ਸੰਗਤ ਤੋਂ ਨਹੀਂ, ਬਲਕਿ ਗੱਲਬਾਤ ਕਰਨ ਦੇ ਉਸਦੇ ਲਹਿਜ਼ੇ ਤੋਂ ਪਤਾ ਲੱਗਦਾ ਹੈ।”

ਬਹੁਤ ਵਾਰ ਅਸੀਂ ਸੁਣਿਆ ਹੈ ਕਿ ਜੇ ਫਲਾਨਾ ਬੰਦਾ ਮੂੰਹ ਨਾ ਖੋਲ੍ਹੇ ਤਾਂ ਚੰਗਾ ਹੈਇਸਦਾ ਸਾਫ ਮਤਲਬ ਹੈ ਕਿ ਉਸਦੇ ਵਿਅਕਤੀਤਵ ਨੂੰ ਉਸਦੇ ਬੋਲ ਖਰਾਬ ਕਰਦੇ ਹਨ ਅਤੇ ਉਸਦਾ ਚੰਗਾ ਭਲਾ ਪਿਆ ਪ੍ਰਭਾਵ ਖਤਮ ਕਰ ਦਿੰਦੇ ਹਨ ਕੁਝ ਦਹਾਕੇ ਪਹਿਲਾਂ ਤਕ ਸਕੂਲਾਂ ਵਿੱਚ ਵੀ ਨੈਤਿਕ ਕਦਰਾਂ ਕੀਮਤਾਂ ’ਤੇ ਜ਼ੋਰ ਦਿੱਤਾ ਜਾਂਦਾ ਸੀਪਰ ਹੁਣ ਆਜ਼ਾਦੀ ਦੇ ਨਾਮ ’ਤੇ ਸਾਰਾ ਕੁਝ ਖਤਮ ਹੀ ਹੋ ਗਿਆ ਹੈਅਧਿਆਪਕ ਬੱਚਿਆਂ ਨੂੰ ਰੋਕ ਟੋਕ ਕਰਦੇ ਹਨ ਤਾਂ ਮਾਪੇ ਅਧਿਆਪਕਾਂ ਦਾ ਵਿਰੋਧ ਕਰਦੇ ਹਨਜੇਕਰ ਸਹੁਰੇ ਪਰਿਵਾਰ ਵਿੱਚ ਲੜਕੀਆਂ ਨੂੰ ਕੋਈ ਗੱਲ ਕਹਿੰਦਾ ਹੈ ਜਾਂ ਪੁੱਛਦਾ ਹੈ ਤਾਂ ਮਾਪੇ ਉੱਥੇ ਵੀ ਵੱਡਾ ਮਸਲਾ ਖੜ੍ਹਾ ਕਰ ਦਿੰਦੇ ਹਨਇਸ ਨਾਲ ਲੜਕੀਆਂ ਨੂੰ ਸ਼ਹਿ ਮਿਲਦੀ ਹੈਪਰ ਇੱਥੇ ਉਨ੍ਹਾਂ ਦੇ ਸ਼ਬਦਾਂ ਤੋਂ ਅਤੇ ਕਹਿਣ ਦੇ ਤਰੀਕੇ ਤੋਂ ਬਹੁਤ ਕੁਝ ਪਤਾ ਚੱਲ ਜਾਂਦਾ ਹੈ

‘ਪਹਿਲਾਂ ਤੋਲੋ, ਫੇਰ ਬੋਲੋ’ ਵਾਲੀ ਸੋਚ ਹੁਣ ਖਤਮ ਹੋ ਗਈ ਲਗਦੀ ਹੈਜਦੋਂ ਸ਼ਬਦਾਂ ਦੀ ਮਰਿਆਦਾ ਤੋੜ ਦਿੱਤੀ ਜਾਂਦੀ ਹੈ ਤਾਂ ਸਾਹਮਣੇ ਵਾਲਾ ਜੇਕਰ ਅਕਲ ਵਾਲਾ ਹੋਏਗਾ ਤਾਂ ਬਹੁਤ ਘੱਟ ਗੱਲਾਂ ਦਾ ਜਵਾਬ ਦੇਵੇਗਾਸਰਤਾਜ ਚੰਦਰ ਅਨੁਸਾਰ, ‘ਗਾਲ੍ਹ ਕੱਢ ਕੇ ਸਿਰਫ਼ ਅਪਮਾਨ ਕੀਤਾ ਜਾ ਸਕਦਾ ਹੈ, ਆਪਣੀ ਸਾਖ਼ ਨਹੀਂ ਬਣਾਈ ਜਾ ਸਕਦੀਮੰਦੇ ਬੋਲ ਤਾਕਤ ਨਹੀਂ, ਕਮਜ਼ਰੀ ਦੀ ਨਿਸ਼ਾਨੀ ਹਨ

ਸਿਆਣੇ ਕਹਿੰਦੇ ਹਨ ਕਿ ਖਾਲੀ ਭਾਂਡਾ ਵਧੇਰੇ ਖੜਕਦੇ ਹੈ ਜਿਹੜਾ ਅੰਦਰੋਂ ਖਾਲੀ ਹੋਵੇਗਾ, ਅਸੰਤੁਸ਼ਟ ਹੋਵੇਗਾ, ਸੋਚ ਗੰਧਲੀ ਅਤੇ ਵਿਚਾਰਾਂ ਦੀ ਅੰਦਰ ਲੜਾਈ ਚੱਲਦੀ ਰੱਖਦਾ ਹੋਏਗਾ, ਉਸਦੀ ਬੋਲੀ ਅਤੇ ਭਾਸ਼ਾ ਵੀ ਉਵੇਂ ਦੀ ਹੀ ਹੋਏਗੀਜਿਵੇਂ ਦਾ ਅੰਦਰ ਵਿਚਾਰਾਂ ਅਤੇ ਸੋਚ ਦਾ ਖਜ਼ਾਨਾ ਹੋਏਗਾ ਉਹ ਹੀ ਬਾਹਰ ਆਏਗਾਸੈਮੂਅਲ ਜੌਹਨਸਨ ਨੇ ਬਹੁਤ ਵਧੀਆ ਲਿਖਿਆ ਹੈ, “ਬੋਲੀ ਸੋਚਾਂ ਦਾ ਪਹਿਰਾਵਾ ਹੁੰਦਾ ਹੈ।”

ਜਿਵੇਂ ਦਾ ਕਿਸੇ ਨੂੰ ਬੋਲੋਗੇ, ਉਵੇਂ ਦਾ ਸੁਣਨਾ ਵੀ ਪਵੇਗਾ। ਬੋਲਾਂ ਦੇ ਨਤੀਜੇ ਵੀ ਭੁਗਤਣੇ ਪੈਂਦੇ ਹਨਜਿਵੇਂ ਦੀ ਖੂਹ ਵਿੱਚ ਆਵਾਜ਼ ਮਾਰੋਗੇ, ਉਵੇਂ ਦੀ ਹੀ ਅਵਾਜ਼ ਮੁੜਕੇ ਆਵੇਗੀ ਹਾਂ, ਆਉਂਦੀ ਕੁਝ ਦੇਰ ਨਾਲ ਹੈ, ਪਰ ਆਉਂਦੀ ਜ਼ਰੂਰ ਹੈਬੋਲਣ ਦੀ ਆਜ਼ਾਦੀ ਦੂਸਰਿਆਂ ਦੀ ਬੇਇੱਜ਼ਤੀ ਕਰਨ ਅਤੇ ਦੁੱਖ ਦੇਣ ਦੀ ਇਜਾਜ਼ਤ ਨਹੀਂ ਦਿੰਦੀਬਜ਼ੁਰਗਾਂ ਦੀ ਰੋਕ ਟੋਕ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਨਿਕਲੀ ਹੋਈ ਹੁੰਦੀ ਹੈਜਦੋਂ ਮਾਪਿਆਂ ਲਈ ਮਾੜੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਉਹ ਬਹੁਤ ਵਾਰ ਚੁੱਪ ਰਹਿੰਦੇ ਹਨ ਅਤੇ ਕਈ ਵਾਰ ਜਵਾਬ ਵੀ ਦਿੰਦੇ ਹਨਪਰ ਜਿਹੜੀ ਔਲਾਦ ਅਜਿਹਾ ਕਰਦੀ ਹੈ, ਉਹ ਬਹੁਤ ਕੁਝ ਹੌਲੀ ਹੌਲੀ ਗੁਆ ਲੈਂਦੀ ਹੈਮਾਪਿਆਂ ਨੂੰ ਬੇਇੱਜ਼ਤ ਕਰਨਾ, ਸ਼ਬਦਾਂ ਦੀ ਅਹਿੰਸਾ ਤਾਂ ਆਮ ਗੱਲ ਹੋ ਗਈ ਹੈਖਾਸ ਕਰਕੇ ਨੂੰਹਾਂ ਵੱਲੋਂ ਵਰਤੇ ਜਾਂਦੇ ਸ਼ਬਦ ਕਈ ਵਾਰ ਬਰਦਾਸ਼ਤ ਕਰਨੇ ਵੀ ਔਖੇ ਹੁੰਦੇ ਹਨਪਰ ਬਜ਼ੁਰਗ ਚੁੱਪ ਹੋ ਜਾਂਦੇ ਹਨਪਰ ਨੂੰਹਾਂ ਨੂੰ ਲੱਗਦਾ ਹੈ ਕਿ ਇਹ ਸਾਡੀ ਜਿੱਤ ਹੈਕੁਦਰਤ ਇਨਸਾਫ਼ ਜ਼ਰੂਰ ਕਰਦੀ ਹੈ

ਇੱਜ਼ਤ ਚਾਹੁੰਦੇ ਹਾਂ ਤਾਂ ਸ਼ਬਦਾਂ ਦੀ ਚੋਣ ਵੱਲ ਧਿਆਨ ਦਿਉਪਿਆਰ ਚਾਹੁੰਦੇ ਹੋ ਤਾਂ ਮੂੰਹ ਵਿੱਚੋਂ ਪਿਆਰ ਵਾਲੇ ਸ਼ਬਦ ਬੋਲੋਖੂਬਸੂਰਤ ਚਿਹਰੇ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਵਧੀਆ ਸੋਚ, ਵਿਚਾਰ ਹੋਵੇ ਅਤੇ ਵਧੀਆ ਬੋਲਦੇ ਹੋਣਵਿਅੰਗ ਨਾਲ ਬੋਲਣਾ, ਦੂਸਰਿਆਂ ਨੂੰ ਟਿੱਚਰਾਂ ਕਰਨਾ, ਦੂਸਰਿਆਂ ਦੇ ਚਰਿੱਤਰ ਤੇ ਉਂਗਲੀਆਂ ਚੁੱਕਣ ਵਾਲਿਆਂ ’ਤੇ ਕੁਦਰਤੀ ਨਿਖਾਰ ਨਹੀਂ ਹੁੰਦਾਉਨ੍ਹਾਂ ਦੇ ਚਿਹਰੇ ’ਤੇ ਨੂਰ ਜਾਂ ਕੁਦਰਤੀ ਚਮਕ ਨਹੀਂ ਹੁੰਦੀਬੋਲ ਹਰ ਬੰਦੇ ਦੀ ਸੋਚ, ਉਸਦੇ ਅੰਦਰ ਦੀ ਹਾਲਤ ਅਤੇ ਪਰਵਰਿਸ਼ ਨੂੰ ਬਿਆਨ ਕਰ ਦਿੰਦੇ ਹਨ

***

ਤਿਉਹਾਰਾਂ ਸਮੇਂ ਹੁੰਦੀ ਹੈ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ

ਜੇਕਰ ਮਿਲਾਵਟ ਦੀ ਗੱਲ ਕਰੀਏ ਤਾਂ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਧੜੱਲੇ ਨਾਲ ਹੁੰਦੀ ਹੈਕਾਨੂੰਨ ਦਾ ਕੋਈ ਡਰ ਨਹੀਂ ਕਿਉਂਕਿ ਕਾਨੂੰਨਾਂ ਨੂੰ ਲਾਗੂ ਕਰਵਾਉਣ ਵਾਲੇ ਮਿਲਾਵਟਖੋਰਾਂ ਦੇ ਨਾਲ ਰਲੇ ਹੁੰਦੇ ਹਨਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਵਿੱਚ ਜ਼ਹਿਰ ਮਿਲਾ ਕੇ ਖਿਲਾਇਆ ਜਾ ਰਿਹਾ ਹੈਤਿਉਹਾਰਾਂ ਵਿੱਚ ਖੁਸ਼ੀ ਖੁਸ਼ੀ ਦਿੱਤੀਆਂ ਜਾਣ ਵਾਲੀਆਂ ਮਿਠਾਈਆਂ ਵੀ ਜ਼ਹਿਰ ਤੋਂ ਬਗੈਰ ਨਹੀਂ ਬਣਾਈਆਂ ਜਾ ਰਹੀਆਂਗੁਰਦੁਆਰਾ ਸਾਹਿਬ, ਮੰਦਰ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਵੀ ਉਨ੍ਹਾਂ ਮਿਠਾਈਆਂ ਦਾ ਹੀ ਭੋਗ ਲਗਾਇਆ ਜਾਂਦਾ ਹੈਚੰਗੇ ਹੋਣ ਦੀ ਆਸ ਕਿਵੇਂ ਕਰਦੇ ਹਾਂ, ਸਮਝੋਂ ਬਾਹਰ ਹੈ

ਹਰ ਕੋਈ ਤਿਉਹਾਰ ’ਤੇ ਮਿਠਾਈ ਦਿੰਦਾ ਹੈ, ਪਰ ਜਾਣੇ ਅਣਜਾਣੇ ਹੀ ਆਪਣਿਆਂ ਨੂੰ ਜ਼ਹਿਰ ਦੇ ਆਉਂਦਾ ਹੈਉਸਦਾ ਕਸੂਰ ਕੋਈ ਨਹੀਂ ਹੈ ਕਿਉਂਕਿ ਉਸਨੇ ਤਾਂ ਦੁਕਾਨ ਤੋਂ ਹੀ ਖਰੀਦਣੀ ਹੈਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਖਾਣ ਵਾਲੀਆਂ ਚੀਜ਼ਾਂ ਵਿੱਚ ਹੋ ਰਹੀ ਮਿਲਾਵਟ ’ਤੇ ਕਾਬੂ ਪਾਵੇਹਕੀਕਤ ਇਹ ਹੈ ਕਿ ਸਾਡੀਆਂ ਥਾਲੀਆਂ, ਪਲੇਟਾਂ ਅਤੇ ਕੌਲੀਆਂ ਵਿੱਚ ਮਿੱਠਾ ਜ਼ਹਿਰ ਪਰੋਸਿਆ ਜਾ ਰਿਹਾ ਹੈ, ਸਰਕਾਰਾਂ ਅਤੇ ਉਸ ਵੱਲੋਂ ਬਣਾਏ ਵਿਭਾਗ ਘੇਸਲ ਮਾਰੀ ਬੈਠੇ ਹਨਤਿਉਹਾਰਾਂ ਦੇ ਦਿਨਾਂ ਵਿੱਚ ਨਕਲੀ ਖੋਆ ਮਿਲਣਾ ਆਮ ਜਿਹੀ ਗੱਲ ਹੈਤੇਲ, ਘਿਉ ਅਤੇ ਦੁੱਧ ਵੀ ਨਕਲੀ ਵਿਕਦਾ ਹੈਵੱਖਰੇ ਵੱਖਰੇ ਕੈਮੀਕਲ ਵਰਤੇ ਜਾਂਦੇ ਹਨਕੋਈ ਵੀ ਖਾਣ ਵਾਲੀ ਚੀਜ਼ ਮਿਲਾਵਟ ਬਗੈਰ ਨਹੀਂ ਮਿਲਦੀਜਿਹੜੇ ਫੜੇ ਜਾਂਦੇ ਹਨ, ਉਨ੍ਹਾਂ ਨੂੰ ਸਜ਼ਾ ਨਹੀਂ ਮਿਲਦੀ ਨਹੀਂ। ਇਹੀ ਕਾਰਨ ਹੈ ਕਿ ਕੋਈ ਵੀ ਮਿਲਾਵਟ ਕਰਨ ਲੱਗਿਆਂ ਡਰਦਾ ਨਹੀਂਵੱਡੀਆਂ ਰਕਮਾਂ ਰਿਸ਼ਵਤ ਦੇ ਤੌਰ ’ਤੇ ਚੜ੍ਹ ਜਾਂਦੀਆਂ ਹਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾਂਦਾ ਹੈਮਿਠਾਈ ਵਿੱਚ ਵਰਤੇ ਜਾਣ ਵਾਲੇ ਰੰਗਾਂ ਵਿੱਚ ਵੀ ਗੜਬੜ ਹੁੰਦੀ ਹੈਤੇਲ, ਘਿਉ ਘਟੀਆ ਕਿਸਮ ਦੇ ਅਤੇ ਨਕਲੀ ਹੁੰਦੇ ਹਨ ਜਿਹੜੇ ਆਪਣੇ ਫਾਇਦੇ ਲਈ ਲੋਕਾਂ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਜ਼ਹਿਰ ਖਿਲਾ ਰਹੇ ਹਨ, ਉਨ੍ਹਾਂ ਤੋਂ ਵੱਡਾ ਗੁਨਾਹਗਾਰ ਹੋਰ ਕੋਈ ਵੀ ਨਹੀਂ ਹੋ ਸਕਦਾਸਰਕਾਰਾਂ ਦੀ ਅਤੇ ਉਸਦੇ ਬਣਾਏ ਵਿਭਾਗਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਨਾ ਖੇਡਿਆ ਜਾਵੇਤਿਉਹਾਰ ਤਾਂ ਖੁਸ਼ੀਆਂ ਲਈ ਅਤੇ ਖੁਸ਼ੀਆਂ ਵੰਡਣ ਲਈ ਹੁੰਦੇ ਹਨਡੱਬਿਆਂ ਵਿੱਚ ਜ਼ਹਿਰ ਵੰਡਣ ਲਈ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3104)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author