PrabhjotKDhillon7ਪਿਛਲੇ ਕੁਝ ਸਮੇਂ ਤੋਂ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਲੜਕੀਆਂ ਵਿਆਹ ਜਾਂ ਮੰਗਣੀ ...
(28 ਜੁਲਾਈ 2019)

 

ਸਮਾਜ ਵਿੱਚ ਪਰਿਵਾਰ ਅਤੇ ਰਿਸ਼ਤਿਆਂ ਦਾ ਬਹੁਤ ਮਹੱਤਵ ਹੈਰਿਸ਼ਤੇ ਟੁੱਟਦੇ ਨੇ ਤਾਂ ਪਰਿਵਾਰ ਖੇਰੂੰ ਖੇਰੂੰ ਹੋ ਜਾਂਦੇ ਹਨਹਰ ਰਿਸ਼ਤੇ ਦੀ ਆਪਣੀ ਜਗ੍ਹਾ ਹੈਜੇਕਰ ਘਰ ਵਿਚ ਮਹਿੰਗਾ ਸਮਾਨ ਹੋਵੇ ਪਰ ਸਲੀਕੇ ਨਾਲ ਰੱਖਿਆ ਹੋਇਆ ਨਾ ਹੋਵੇ ਤਾਂ ਉਸਦੀ ਖ਼ੂਬਸੂਰਤੀ ਘਟ ਜਾਂਦੀ ਹੈਉਹ ਮਹਿੰਗਾ ਸਮਾਨ ਹੋਣ ਦੇ ਬਾਵਜੂਦ ਵੀ ਕਬਾੜ ਵਰਗਾ ਲੱਗਦਾ ਹੈ

ਹਰ ਬੱਚਾ ਮਾਪਿਆਂ ਨੂੰ ਲਾਡਲਾ ਹੁੰਦਾ ਹੈ ਅਤੇ ਮਾਪੇ ਬੱਚਿਆਂ ਲਈ ਹਰ ਕੁਰਬਾਨੀ ਹੱਸਕੇ ਕਰਦੇ ਹਨਲੜਕੀਆਂ ਦੇ ਵਿਆਹ ਹਰ ਸਮਾਜ ਵਿੱਚ ਜ਼ਰੂਰੀ ਹਨ। ਧੀਆਂ ਨੂੰ ਦਹੇਜ ਦੇਣ ਦਾ ਰਿਵਾਜ਼ ਵੀ ਸਦੀਆਂ ਤੋਂ ਚੱਲਿਆ ਆ ਰਿਹਾ ਹੈਸਮਾਂ ਬਦਲਿਆ, ਜ਼ਰੂਰਤਾਂ ਅਤੇ ਰਹਿਣ ਸਹਿਣ ਬਦਲਿਆ ਤਾਂ ਦਹੇਜ ਦੇ ਸਮਾਨ ਦਾ ਬਦਲਣਾ ਸੁਭਾਵਿਕ ਸੀਸਮੇਂ ਦੇ ਬਦਲਾਅ ਨਾਲ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹੱਕ ਮਿਲ ਗਿਆਲੜਕੀਆਂ ਪੜ੍ਹਨ ਲਿਖਣ ਲੱਗੀਆਂ ਅਤੇ ਅਤੇ ਹਰ ਖੇਤਰ ਵਿੱਚ ਵਿਚਰਨ ਲੱਗੀਆਂਪੜ੍ਹਿਆ ਲਿਖਿਆ ਸਮਾਜ ਕਿਸ ਕੰਮ ਦਾ ਜੇਕਰ ਸਾਂਝਾਂ ਹੀ ਨਹੀਂਰਿਸ਼ਤਿਆਂ ਦੀਆਂ ਧੱਜੀਆਂ ਉੱਡ ਰਹੀਆਂ ਹਨਅੱਜ ਲੜਕੀਆਂ ਸੱਚਮੁੱਚ ਲੜਕਿਆਂ ਦੇ ਬਰਾਬਰ ਹਨਇਸ ਕਰਕੇ ਕਾਨੂੰਨਾਂ ਵਿੱਚ ਸੋਧ ਵੀ ਬਹੁਤ ਜ਼ਰੂਰੀ ਹੁੰਦਾ ਜਾ ਰਿਹਾ ਹੈ

ਪਿਛਲੇ ਕੁਝ ਸਮੇਂ ਤੋਂ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਲੜਕੀਆਂ ਵਿਆਹ ਜਾਂ ਮੰਗਣੀ ਕਰਵਾਉਣ ਤੋਂ ਬਾਦ ਵਿਦੇਸ਼ ਦਾ ਖ਼ਰਚਾ ਤਾਂ ਸਹੁਰੇ ਪਰਿਵਾਰ ਤੋਂ ਕਰਵਾਉਂਦੀਆਂ ਹਨ ਪਰ ਫਿਰ ਲੜਕੇ ਨੂੰ ਬੁਲਾਉਂਦੀਆਂ ਹੀ ਨਹੀਂ ਬਹੁਤ ਸਾਰੇ ਲੋਕ ਹੁਣ ਅਖ਼ਬਾਰਾਂ ਵਿੱਚ ਆਪਣੇ ਨਾਲ ਹੋਈ ਠੱਗੀ ਦੀ ਗੱਲ ਕਰ ਰਹੇ ਹਨਲੋਕ ਤੀਹ ਚਾਲੀ ਲੱਖ ਲਗਾ ਰਹੇ ਹਨ ਅਤੇ ਅਖੀਰ ਵਿੱਚ ਲੜਕੀਆਂ ਜਵਾਬ ਦੇ ਰਹੀਆਂ ਹਨਇੱਥੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੜਕੀਆਂ ਖ਼ਿਲਾਫ਼ ਸ਼ਕਾਇਤ ਵੀ ਥੋੜ੍ਹੇ ਕੀਤੇ ਕੋਈ ਸੁਣਦਾ ਹੀ ਨਹੀਂਮੁਆਫ਼ ਕਰਨਾ, ਬਰਾਬਰਤਾ ਦਾ ਮਤਲਬ ਹੈ ਹਰ ਕਿਸੇ ਨੂੰ ਸੁਣਿਆ ਜਾਵੇ ਅਤੇ ਜਿਸਦੀ ਗਲਤੀ ਹੈ ਉਸਨੂੰ ਸਜ਼ਾ ਮਿਲੇਹੁਣ ਲੜਕਿਆਂ ਵਾਲੇ ਆਏ ਦਿਨ ਲੁੱਟੇ ਜਾ ਰਹੇ ਹਨਸਮਾਜ ਬਣਿਆ ਰਹੇ, ਇਸ ਲਈ ਰਿਸ਼ਤਿਆਂ ਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਹੈ

ਇਸ ਵਕਤ ਹਰ ਕੋਈ ਜਾਣਦਾ ਹੈ ਕਿ ਤਲਾਕ ਵੱਲ ਨੂੰ ਸਮਾਜ ਬੜੀ ਤੇਜ਼ੀ ਨਾਲ ਵਧ ਰਿਹਾ ਹੈਛੋਟੀ ਛੋਟੀ ਗੱਲ ’ਤੇ ਬਵਾਲ ਖੜ੍ਹਾ ਹੋ ਜਾਂਦਾ ਹੈਸਹਿਣਸ਼ੀਲਤਾ ਦੀ ਬਹੁਤ ਘਾਟ ਹੈਆਜ਼ਾਦੀ ਦੇ ਨਾਮ ’ਤੇ ਵੀ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈਬਰਾਬਰੀ ਦੇ ਨਾਮ ਉੱਤੇ ਵੀ ਲੜਕੀਆਂ ਉਸਦੀ ਗਲਤ ਵਰਤੋਂ ਕਰ ਰਹੀਆਂ ਹਨਲੜਕੀਆਂ ਨੂੰ ਹਰ ਕੋਈ ਹੱਕਾਂ ਦੀ ਸਿੱਖਿਆ ਦਿੰਦਾ ਹੈ ਪਰ ਫ਼ਰਜ਼ਾਂ ਦੀ ਗੱਲ ਕੋਈ ਵੀ ਨਹੀਂ ਦੱਸਦਾਸਕੂਲਾਂ, ਕਾਲਜਾਂ ਵਿੱਚ ਜਾਂ ਹੋਰ ਥਾਵਾਂ ’ਤੇ ਲੜਕੀਆਂ ਦੇ ਹੱਕਾਂ ਲਈ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਵੀ ਫ਼ਰਜ਼ਾਂ ਦੀ ਗੱਲ ਨਹੀਂ ਹੁੰਦੀਇੱਥੇ ਸਭ ਭੁੱਲ ਜਾਂਦੇ ਹਨ ਕਿ ਲੜਕੇ ਦੀ ਮਾਂ ਵੀ ਔਰਤ ਹੈ, ਭੈਣ ਵੀ ਲੜਕੀ ਹੈਇਸ ਤਰ੍ਹਾਂ ਤਾਂ ਠੀਕ ਨਹੀਂ ਕਿ ਔਰਤਾਂ ਅਤੇ ਲੜਕੀਆਂ ਦੇ ਹੱਕ ਅਤੇ ਫਰਜ਼ ਰਿਸ਼ਤੇ ਦੇ ਹਿਸਾਬ ਨਾਲ ਅਲੱਗ ਅਲੱਗ ਹੋਣ

ਇਸ ਵਕਤ ਪੁਲਿਸ ਪ੍ਰਸ਼ਾਸਨ, ਪ੍ਰਸ਼ਾਸਨ ਅਤੇ ਅਦਾਲਤਾਂ ਨੂੰ ਵੀ ਹੁਣ ਇਸ ਬਾਰੇ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਲੜਕੀਆਂ ਅਤੇ ਉਨ੍ਹਾਂ ਦੇ ਮਾਪੇ ਮਿਲਕੇ ਲੜਕੇ ਦੇ ਪਰਿਵਾਰ ਨੂੰ ਬਹੁਤ ਵਾਰ ਬਿਨਾਂ ਵਜ੍ਹਾ ਹੀ ਫਸਾਉਂਦੇ ਹਨ ਇਹ ਵੀ ਕਾਨੂੰਨ ਹੈ ਕਿ ਜੇਕਰ ਲੜਕੀ, ਲੜਕੇ ਨੂੰ ਆਪਣੇ ਮਾਪਿਆਂ ਤੋਂ ਅਲੱਗ ਰਹਿਣ ਲਈ ਕਹਿੰਦੀ ਹੈ ਅਤੇ ਲੜਕਾ ਅਜਿਹਾ ਨਹੀਂ ਚਾਹੁੰਦਾ ਤਾਂ ਉਹ ਤਲਾਕ ਲੈ ਸਕਦਾ ਹੈਇੱਥੇ ਸਮੱਸਿਆ ਇਹ ਹੈ ਕਿ ਲੜਕੇ ਦੀ ਗੱਲ ਕੋਈ ਸੁਣਦਾ ਹੀ ਨਹੀਂਹਰ ਕੋਈ ਲੜਕੀ ਲਈ ਹਮਦਰਦੀ ਰੱਖਦਾ ਹੈਇਸ ਨਾਲ ਸਮਾਜ ਟੁੱਟਦਾ ਜਾ ਰਿਹਾ ਹੈਲੜਕੀਆਂ ਦੇ ਮਾਪੇ ਆਪਣੀ ਜਾਇਦਾਦ ਵਿੱਚੋਂ ਹਿੱਸਾ ਦਿੰਦੇ ਹੀ ਨਹੀਂ

ਇਸ ਵਕਤ ਲੜਕੀਆਂ ਦੇ ਮਾਪਿਆਂ ਦਾ ਲੜਕੀਆਂ ਦੇ ਘਰਾਂ ਵਿੱਚ ਦਖ਼ਲ ਜ਼ਰੂਰਤ ਨਾਲੋਂ ਵਧੇਰੇ ਹੋ ਗਿਆ ਹੈਪਿਛਲੇ ਦਿਨੀਂ ਭੁਪਾਲ ਵਿੱਚ ਫੈਮਿਲੀ ਅਦਾਲਤ ਨੇ ਦੱਸਿਆ ਕਿ ਲੜਕੀਆਂ ਆਪਣੇ ਪਰਿਵਾਰ ਨੂੰ ਖਾਸ ਕਰਕੇ ਮਾਂਵਾਂ ਨੂੰ ਦੱਸਦੀਆਂ ਹਨ ਅਤੇ ਮਾਵਾਂ ਅੱਗੋਂ ਸਲਾਹਾਂ ਦਿੰਦੀਆਂ ਹਨ ਕਿ ਉਸਨੇ ਕੀ ਕਰਨਾ ਹੈਇਸ ਨਾਲ ਲੜਕੇ ਦੇ ਪਰਿਵਾਰ ਵਿੱਚ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ

ਲੜਕੀਆਂ ਦਾ ਆਪਣੇ ਮਾਪਿਆਂ ਦੇ ਘਰ ਵੱਲ ਹੀ ਧਿਆਨ ਰਹਿੰਦਾ ਹੈ ਕੁਝ ਦਹਾਕੇ ਪਹਿਲਾਂ ਲੜਕੀਆਂ ਦੇ ਮਾਪਿਆਂ ਦਾ ਉਸਦੇ ਸਹੁਰੇ ਘਰ ਵਾਰ ਵਾਰ ਜਾਣਾ ਠੀਕ ਨਹੀਂ ਸੀ ਸਮਝਿਆ ਜਾਂਦਾਧੀ ਦੇ ਸੁਹਰੇ ਪਰਿਵਾਰ ਵਿੱਚ ਦਖ਼ਲ ਨਹੀਂ ਦਿੱਤਾ ਜਾਂਦਾ ਸੀਦਹੇਜ ਦਾ ਮਸਲਾ ਉੱਠਿਆ ਤਾਂ ਲੜਕੀਆਂ ਲਈ ਕਾਨੂੰਨ ਬਣ ਗਿਆਉਸ ਵਿੱਚ ਦਹੇਜ ਲੈਣ ਅਤੇ ਦੇਣ ਵਾਲੇ ਦੋਨੋਂ ਗੁਨਾਹਗਾਰ ਹਨਪਰ ਉਸ ਨੂੰ ਸਿਰਫ਼ ਇੱਕ ਪਾਸੜ ਵਰਤਿਆ ਗਿਆਇਸਦੀ ਇਸ ਵਕਤ ਧੜੱਲੇ ਨਾਲ ਦੁਰਵਰਤੋਂ ਹੋ ਰਹੀ ਹੈਲੜਕਿਆਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਲੜਕੀਆਂ ਤੋਂ ਵਧੇਰੇ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾਲੜਕਿਆਂ ਦੇ ਮਾਪੇ ਤੰਗ ਪ੍ਰੇਸ਼ਾਨ ਹੋ ਕੇ ਘਰ ਛੱਡ ਰਹੇ ਹਨ ਜਾਂ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡਿਆ ਜਾ ਰਿਹਾ ਹੈਲੜਕੇ ਅਤੇ ਲੜਕਿਆਂ ਦੇ ਮਾਪੇ ਬਹੁਤ ਪ੍ਰੇਸ਼ਾਨ ਹੋ ਰਹੇ ਹਨਜਦੋਂ ਪਤਾ ਹੈ ਕਿ ਇਸਦੀ ਵਰਤੋਂ ਗਲਤ ਹੋ ਰਹੀ ਹੈ ਤਾਂ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈਦਹੇਜ ਬਹੁਤ ਘੱਟ ਥਾਵਾਂ ਤੇ ਸਮੱਸਿਆ ਹੁੰਦੀ ਹੈਜਿਸ ਤਰ੍ਹਾਂ ਸਮਾਜ ਵਿੱਚ ਹੋ ਰਿਹਾ ਹੈ, ਉਸ ਵਿੱਚ ਬਰਾਬਰਤਾ ਨਹੀਂ ਹੈ, ਇੱਕ ਪਾਸੜ ਚੱਲ ਰਿਹਾ ਹੈਪੈਸੇ ਦਾ ਲੈਣ ਦੇਣ ਵੱਡੀਆਂ ਰਕਮਾਂ ਵਿੱਚ ਚੱਲ ਰਿਹਾ ਹੈਰਿਸ਼ਤੇ ਕਿੱਲੀ ਟੰਗੇ ਜਾ ਰਹੇ ਹਨਇੱਥੇ ਪਰਿਵਾਰਾਂ ਅਤੇ ਸਮਾਜ ਨੂੰ ਬਚਾਉਣ ਲਈ ਹਰ ਕਿਸੇ ਨੂੰ ਸੋਚਣਾ ਚਾਹੀਦਾ ਹੈਅੱਜਕੱਲ੍ਹ ਲੜਕੇ ਪਰਿਵਾਰਾਂ ਨੂੰ ਨਿਚੋੜ ਕੇ ਰੱਖ ਦਿੱਤਾ ਜਾਂਦਾ ਹੈਲੜਕੀਆਂ ਪੜ੍ਹੀਆਂ ਲਿਖੀਆਂ ਹਨ, ਲੜਕਿਆਂ ਦੇ ਬਰਾਬਰ ਹਨਜਿਵੇਂ ਲੜਕੇ ਨੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ, ਲੜਕੀਆਂ ਵੀ ਕਰਨ

ਲੜਕੀਆਂ ਦੇ ਮਾਪਿਆਂ ਦੀ ਜਿੱਥੇ ਦਖਲਅੰਦਾਜ਼ੀ ਸਾਬਤ ਹੋ ਜਾਵੇ, ਉੱਥੇ ਉਨ੍ਹਾਂ ਨੂੰ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈਇੱਥੇ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਾਜ ਵਾਸਤੇ ਜੇਕਰ ਅਜਿਹੇ ਕਦਮ ਨਾ ਚੁੱਕੇ ਤਾਂ ਪਰਿਵਾਰਾਂ ਦਾ ਢਾਂਚਾ ਖ਼ਤਰੇ ਦੇ ਹਾਸ਼ੀਏ ਨੂੰ ਟੱਪ ਜਾਵੇਗਾਜੇਕਰ ਲੜਕੀਆਂ ਦੀਆਂ ਮਾਵਾਂ ਜਾਂ ਪਰਿਵਾਰ ਨੇ ਲੜਕੀ ਨੂੰ ਆਪਣੇ ਅਨੁਸਾਰ ਚਲਾਉਣਾ ਹੈ ਤਾਂ ਬਿਹਤਰ ਹੈ ਦੂਸਰੇ ਪਰਿਵਾਰ ਵਿੱਚ ਨਾ ਭੇਜਿਆ ਜਾਵੇਰਿਸ਼ਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1680)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author