PrabhjotKDhillon7ਯਾਦ ਰੱਖੋ, ਜਿਹੜੇ ਇੱਕ ਵਾਰ ਵਿਦੇਸ਼ਾਂ ਵਿੱਚ ਚਲੇ ਗਏ, ਉਹ ਮੁੜ ...
(27 ਜਨਵਰੀ 2020)

 

ਸਾਡੇ ਹਰ ਕਿਸੇ ਲਈ ਇਹ ਸੋਚਣਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਵੇਲੇ ਖੜ੍ਹੇ ਕਿੱਥੇ ਹਾਂ? ਹਕੀਕਤ ਇਹ ਹੈ ਕਿ ਅਸੀਂ ਅਜੇ ਵੀ ਇਹ ਸਮਝੇ ਨਹੀਂ ਕਿ ਅਸੀਂ ਦਰਿਆ ਦੇ ਕੰਢੇ ’ਤੇ ਇਵੇਂ ਖੜ੍ਹੇ ਹਾਂ ਕਿ ਕਿਸੇ ਵੀ ਵਕਤ ਅਸੀਂ ਇਸ ਵਿੱਚ ਵਹਿ ਜਾਵਾਂਗੇਪੰਜਾਬ ਅਤੇ ਪੰਜਾਬ ਦੇ ਲੋਕਾਂ ਉੱਪਰ ਹਰ ਵੇਲੇ ਰੁੜ੍ਹ ਜਾਣ ਦਾ ਖ਼ਤਰਾ ਬਣਿਆ ਹੋਇਆ ਹੈਸਾਡੀ ਬਦਕਿਸਮਤੀ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ ਆਪਣੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਉਨ੍ਹਾਂ ਉੱਤੇ ਵਿਸ਼ਵਾਸ ਕੀਤਾ, ਉਹ ਸਾਡੇ ਨਾਲ ਦਗਾ ਕਮਾ ਗਏਪਤਾ ਨਹੀਂ ਅਸੀਂ ਕਬੂਤਰ ਵਾਂਗ ਅੱਖਾਂ ਮੀਟੀਆਂ ਹੋਈਆਂ ਹਨ ਜਾਂ ਅਸੀਂ ਇੰਨੇ ਮਜਬੂਰ ਹੋ ਗਏ ਹਾਂ ਕਿ ਸਾਡਾ ਬੋਲਣ ਦਾ ਹੌਸਲਾ ਹੀ ਨਹੀਂ ਪੈਂਦਾ

ਅਸਲ ਵਿੱਚ ਸਾਨੂੰ ਸਿਆਸੀ ਪਾਰਟੀਆਂ ਅਤੇ ਅਫਸਰਸ਼ਾਹੀ ਨੇ ਇਸ ਤਰ੍ਹਾਂ ਦੇ ਬਣਾ ਦਿੱਤਾ ਹੈ ਕਿ ਅਸੀਂ ਉਨ੍ਹਾਂ ਵੱਲੋਂ ਕੀਤੀਆਂ ਜ਼ਿਆਦਤੀਆਂ ਨੂੰ ਝੱਲਣ ਲਈ ਤਿਆਰ ਰਹਿੰਦੇ ਹਾਂਜਿਹੜਾ ਆਵਾਜ਼ ਚੁੱਕਦਾ ਹੈ, ਉਸ ਨੂੰ ਕਿਧਰੇ ਫਸਾ ਦਿੱਤਾ ਜਾਂਦਾ ਹੈ ਅਤੇ ਦੂਸਰੇ ਬੋਲਣ ਤੋਂ ਗੁਰੇਜ਼ ਕਰਨ ਲੱਗ ਜਾਂਦੇ ਹਨਇਨ੍ਹਾਂ ਨੇ ਇੱਕ ਨੂੰ ਮਾਰ ਕੇ ਟੰਗਣਾ ਹੁੰਦਾ ਹੈ ਤਾਂ ਜੁ ਬਾਕੀਆਂ ਨੂੰ ਕੰਨ ਹੋ ਜਾਣ ਕਿ ਕਿਸੇ ਸਿਆਸਤਦਾਨ ਜਾਂ ਅਫਸਰ ਦੇ ਖ਼ਿਲਾਫ਼ ਆਵਾਜ਼ ਚੁੱਕਣ ਦਾ ਇਹ ਨਤੀਜਾ ਹੁੰਦਾ ਹੈਪਰ ਸਾਨੂੰ ਇਹ ਜ਼ਰੂਰ ਸੋਚਣਾ ਅਤੇ ਸਮਝਣਾ ਪਵੇਗਾ ਕਿ ਅਸੀਂ ਖੜ੍ਹੇ ਕਿੱਥੇ ਹਾਂ? ਇੱਥੇ ਪਹੁੰਚਣ ਵਿੱਚ ਸਾਡੀ ਭੂਮਿਕਾ ਕੀ ਰਹੀ? ਜਦੋਂ ਅਸੀਂ ਆਪਣੀ ਗਲਤੀ ਮੰਨ ਕੇ ਸੁਧਾਰ ਬਾਰੇ ਸੋਚਾਂਗੇ ਤਾਂ ਨਤੀਜੇ ਵਧੇਰੇ ਚੰਗੇ ਅਤੇ ਜਲਦੀ ਸਾਹਮਣੇ ਆਉਣਗੇ

ਅੱਜ ਸਾਡੇ ਬੱਚਿਆਂ ਦਾ ਵਿਦੇਸ਼ਾਂ ਵਿੱਚ ਜਾਣਾ ਇਸ ਵੇਲੇ ਸਾਡੀ ਮਜਬੂਰੀ ਕਿਉਂ ਬਣ ਗਈ? ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਵਿੱਚੋਂ ਕੱਢਣ ਦੀ ਕਾਹਲੀ ਕਿਉਂ ਕਰ ਰਹੇ ਹਾਂ? ਜਿਹੋ ਜਿਹੇ ਮਾੜੇ ਹਾਲਾਤ ਬਣ ਗਏ ਹਨ, ਅਸੀਂ ਇਹ ਹਾਲਾਤ ਬਣਦੇ ਵੇਖਦੇ ਰਹੇਹੁਣ ਇਸ ਨੂੰ ਦਰੁਸਤ ਕਰਨ ਲਈ ਕਰਨਾ ਕੀ ਚਾਹੀਦਾ ਹੈ? ਪਹਿਲਾਂ ਅਮੀਰ ਘਰਾਣਿਆਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਲਈ ਜਾਂਦੇ ਸੀ ਜਾਂ ਬਹੁਤ ਪੜ੍ਹਿਆਂ ਲਿਖਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਜਾਣ ਦਾ ਮੌਕਾ ਮਿਲਦਾ ਸੀਪਰ ਅੱਜ ਬੱਚੇ ਅਜੇ ਨੌਂਵੀਂ ਦਸਵੀਂ ਕਲਾਸ ਵਿੱਚ ਪੜ੍ਹਦੇ ਹੁੰਦੇ ਹਨ ਪਰ ਉਹ ਬਾਰ੍ਹਵੀਂ ਜਮਾਤ ਤੋਂ ਬਾਅਦ ਵਿਦੇਸ਼ ਜਾਣ ਦੀ ਗੱਲ ਕਰਨ ਲੱਗ ਜਾਂਦੇ ਹਨਇੱਥੇ ਸਭ ਤੋਂ ਵਧ ਸਮੱਸਿਆ ਇਹ ਹੈ ਕਿ ਪੜ੍ਹਨ ਤੋਂ ਬਾਅਦ ਅਤੇ ਡਿਗਰੀਆਂ ਹੱਥ ਵਿੱਚ ਹੋਣ ਉੱਤੇ ਵੀ ਨੌਕਰੀਆਂ ਨਹੀਂ ਮਿਲਦੀਆਂਨੌਕਰੀਆਂ ਲੈਣ ਲਈ ਰੱਖੇ ਟੈੱਸਟ ਪਾਸ ਕਰਨ ਤੋਂ ਬਾਅਦ ਵੀ ਨੌਕਰੀਆਂ ਦਾ ਕੋਈ ਅਤਾ ਪਤਾ ਨਹੀਂ ਹੁੰਦਾਇਸ ਤੋਂ ਅੱਗੇ ਉਹ ਵੇਖਦੇ ਹਨ ਕਿ ਮਹੀਨਿਆਂ ਬੱਧੀ ਨੌਜਵਾਨ ਸੜਕਾਂ ਉੱਤੇ ਧਰਨੇ ਲੱਗਾ ਕੇ ਬੈਠਣ ਲਈ ਮਜਬੂਰ ਹਨਕਦੇ ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹ ਕੇ ਨੌਕਰੀਆਂ ਲੈਣ ਲਈ ਆਪਣੀ ਗੱਲ ਕਰਦੇ ਹਨਉਦੋਂ ਤਾਂ ਹੱਦ ਹੀ ਹੋ ਜਾਂਦੀ ਹੈ ਜਦੋਂ ਸੜਕਾਂ ਉੱਤੇ ਉਨ੍ਹਾਂ ਨੂੰ ਕੁੱਟਿਆ ਅਤੇ ਖਿੱਚ ਧੂਹ ਕੀਤੀ ਜਾਂਦੀ ਹੈਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਹਨਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਉਨ੍ਹਾਂ ਬਾਰੇ ਸਰਕਾਰਾਂ ਵਿੱਚ ਬੈਠੇ ਊਟ ਪਟਾਂਗ ਬਿਆਨ ਦਿੰਦੇ ਰਹਿੰਦੇ ਹਨਜਦੋਂ ਆਪਣੇ ਦੇਸ਼ ਵਿੱਚ ਪੜ੍ਹਨ ਤੋਂ ਬਾਅਦ ਇਹ ਸਭ ਸਹਿਣ ਕਰਨਾ ਪਵੇ ਤਾਂ ਨੌਜਵਾਨ ਪੀੜ੍ਹੀ ਇੱਥੇ ਰਹਿਣ ਲਈ ਤਿਆਰ ਕਿਉਂ ਹੋਏਗੀ? ਹਰ ਬੰਦੇ ਨੂੰ ਪੜ੍ਹਨ ਲਿਖਣ ਤੋਂ ਬਾਅਦ ਰੁਜ਼ਗਾਰ ਮਿਲਣਾ ਚਾਹੀਦਾ ਹੈਉਸ ਨੂੰ ਆਪਣੇ ਅਤੇ ਆਪਣੇ ਪਰਿਵਾਰ ਲਈ ਰੁਜ਼ਗਾਰ ਚਾਹੀਦਾ ਹੈ ਤਾਂ ਕਿ ਉਹ ਜ਼ਰੂਰਤਾਂ ਪੂਰੀਆਂ ਕਰ ਸਕੇਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਹਨਇਸ ਵਕਤ ਨੌਜਵਾਨ ਪੀੜ੍ਹੀ ਦੀ ਮਜਬੂਰੀ ਹੈ ਵਿਦੇਸ਼ ਜਾਣਾ

ਜਿੱਥੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲਈ ਕਾਹਲੇ ਹਨ, ਉੱਥੇ ਮਾਪਿਆਂ ਦੀ ਵੀ ਇੱਛਾ ਹੁੰਦੀ ਹੈ ਕਿ ਬੱਚਿਆਂ ਨੂੰ ਜਿਵੇਂ ਕਿਵੇਂ ਪੰਜਾਬ ਤੋਂ ਕੱਢ ਕੇ ਵਿਦੇਸ਼ ਵਿੱਚ ਭੇਜ ਦਿੱਤਾ ਜਾਵੇਉਹ ਇਸ ਵਾਸਤੇ ਆਪਣੀ ਜ਼ਮੀਨ ਵੇਚ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਕਰਜ਼ਾ ਲੈ ਕੇ ਵਿਦੇਸ਼ ਭੇਜਣ ਵਿੱਚ ਕੋਈ ਕਸਰ ਨਹੀਂ ਛੱਡਦੇਇਹ ਗੱਲ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜਣ ਤੱਕ ਹੀ ਖ਼ਤਮ ਨਹੀਂ ਹੁੰਦੀ, ਕਈ ਵਾਰ ਕਰਜ਼ਾ ਕਈ ਕੁਝ ਹੋਰ ਵੀ ਕਰਵਾ ਦਿੰਦਾ ਹੈਨਰਿੰਦਰ ਸਿੰਘ ਕਪੂਰ ਲਿਖਦੇ ਹਨ, “ਜਦੋਂ ਕਿਸਾਨ ਜ਼ਮੀਨ ਵਿਚਲੀ ਫ਼ਸਲ ਦੀ ਥਾਂ ਜ਼ਮੀਨ ਹੀ ਖਾਣ ਲੱਗ ਪਵੇ, ਉਹ ਅੰਤ ਵਿੱਚ ਜਾਂ ਕਤਲ ਕਰਦਾ ਹੈ ਜਾਂ ਆਤਮਘਾਤ।”

ਅਸੀਂ ਅੱਜ ਜਿਸ ਜਗ੍ਹਾ ਖੜ੍ਹੇ ਹਾਂ, ਅੱਗੇ ਖੂਹ ਪਿੱਛੇ ਖਾਈ ਵਾਲੀ ਸਥਿਤੀ ਬਣੀ ਹੋਈ ਹੈਹਕੀਕਤ ਇਹ ਹੈ ਕਿ ਅਸੀਂ ਜਿਨ੍ਹਾਂ ਹਾਲਾਤ ਵਿੱਚ ਪਹੁੰਚ ਗਏ ਹਾਂ, ਇੱਥੇ ਪਹੁੰਚਣ ਤੱਕ ਜੋਂ ਕੁਝ ਵੀ ਹੁੰਦਾ ਰਿਹਾ, ਅਸੀਂ ਉਸ ਨੂੰ ਵੇਖਦੇ ਰਹੇਸ਼ਾਇਦ ਹਰ ਕਿਸੇ ਨੇ ਇਹ ਸੋਚਿਆ ਕਿ ਇਸਦਾ ਅਸਰ ਮੇਰੇ ਅਤੇ ਮੇਰੇ ਪਰਿਵਾਰ ਉੱਪਰ ਨਹੀਂ ਪਵੇਗਾਪਰ ਜਦੋਂ ਅੱਗ ਲੱਗਦੀ ਹੈ, ਸੇਕ ਤਾਂ ਲੱਗਣਾ ਹੀ ਹੁੰਦਾ ਹੈਅੱਜ ਇਸਦਾ ਸੇਕ ਹਰ ਕਿਸੇ ਨੂੰ ਲੱਗ ਰਿਹਾ ਹੈਜਿਹੜੀਆਂ ਗੰਢਾਂ ਅਸੀਂ ਹੱਥਾਂ ਨਾਲ ਦਿੱਤੀਆਂ ਸੀ, ਉਹ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ

ਅਸਲ ਵਿੱਚ ਅਸੀਂ ਆਪਣੀ ਜ਼ਮੀਰ ਮਾਰ ਕੇ ਵੋਟਾਂ ਦਾ ਸੌਦਾ ਕਰਨਾ ਸ਼ੁਰੂ ਕਰ ਦਿੱਤਾਕਦੇ ਅਸੀਂ ਮੁਫ਼ਤ ਦੇ ਦਾਲ ਆਟੇ ਵਿੱਚ ਫਸ ਗਏ, ਕਦੇ ਚੋਣਾਂ ਵੇਲੇ ਸ਼ਰਾਬ ਦਾ ਲਾਲਚ ਆ ਗਿਆਗੱਲ ਕੀ ਅਸੀਂ ਸਰਕਾਰਾਂ ਬਣਾਉਣ ਲੱਗਿਆਂ ਬਹੁਤ ਵੱਡੀਆਂ ਗਲਤੀਆਂ ਕੀਤੀਆਂਅਸੀਂ ਆਪਣੇ ਅਤੇ ਆਪਣੇ ਬੱਚਿਆਂ ਲਈ ਕੰਡੇ ਬੀਜੇਅੱਜ ਉਹ ਕੰਡੇ ਸਾਨੂੰ ਸਾਰਿਆਂ ਨੂੰ ਚੁੱਭ ਰਹੇ ਹਨਅਸੀਂ ਲਹੂ ਲੁਹਾਣ ਹੋ ਚੁੱਕੇ ਹਾਂਜਦੋਂ ਸਕੂਲਾਂ ਦੀ ਹਾਲਤ ਖ਼ਸਤਾ ਹੋਣੀ ਸ਼ੁਰੂ ਹੋਈ, ਅਸੀਂ ਚੁੱਪ ਰਹੇਜਦੋਂ ਹਸਪਤਾਲਾਂ ਦੀ ਹਾਲਤ ਵਿਗੜਨ ਲੱਗੀ, ਅਸੀਂ ਅੱਖਾਂ ਬੰਦ ਕਰ ਲਈਆਂਸਾਡੀ ‘ਮੈਂਨੂੰ ਕੀ?’ ਵਾਲੀ ਸੋਚ ਨੇ ਸਾਨੂੰ ਇੱਥੇ ਲਿਆ ਖੜ੍ਹਾ ਕੀਤਾ ਹੈਅੱਜ ਵਿਦੇਸ਼ਾਂ ਨੂੰ ਜਾਣ ਵਾਲੇ ਜਹਾਜ਼ ਸਾਡੇ ਪੁੱਤਾਂ ਨੂੰ ਚੁੱਕ ਚੁੱਕ ਲੈ ਕੇ ਜਾ ਰਹੇ ਹਨਇੰਜ ਲੱਗਦਾ ਹੈ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਨੇ ਬਨਵਾਸ ਦੀ ਬਦ ਦੁਆ ਦੇ ਦਿੱਤੀ ਹੋਵੇਅੱਜ ਘਰਾਂ ਵਿੱਚ ਬਜ਼ੁਰਗ ਮਾਪੇ ਇਕੱਲਤਾ ਦਾ ਸੰਤਾਪ ਭੋਗ ਰਹੇ ਹਨ ਪਰ ਇਸ ਹਾਲਾਤ ਦੇ ਗੁਨਾਹਗਾਰ ਅਸੀਂ ਆਪ ਹਾਂ

ਅਸੀਂ ਆਪਣੇ ਆਪ ਨੂੰ ਅਤੇ ਪੰਜਾਬ ਨੂੰ ਅਪਾਹਜ ਕਰ ਲਿਆ ਹੈਜੇਕਰ ਅਜੇ ਵੀ ਨਾ ਸੋਚਿਆ ਤਾਂ ਨਤੀਜੇ ਹੋਰ ਭਿਆਨਕ ਵੀ ਨਿਕਲਣਗੇਯਾਦ ਰੱਖੋ, ਜਿਹੜੇ ਇੱਕ ਵਾਰ ਵਿਦੇਸ਼ਾਂ ਵਿੱਚ ਚਲੇ ਗਏ, ਉਹ ਮੁੜ ਇਸ ਰਿਸ਼ਵਤਖੋਰ ਅਤੇ ਭ੍ਰਿਸ਼ਟ ਸਿਸਟਮ ਵਿੱਚ ਆ ਕੇ ਨਹੀਂ ਰਹਿਣਗੇਇਸਦਾ ਮਤਲਬ ਉਹ ਵਾਪਸ ਨਹੀਂ ਆਉਣਗੇਸਰਕਾਰਾਂ ਆਪਣੇ ਆਪ ਨਹੀਂ ਬਣਦੀਆਂਸਰਕਾਰਾਂ ਅਸੀਂ ਬਣਾਉਂਦੇ ਹਾਂਸਾਡੀਆਂ ਵੋਟਾਂ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੰਦੀ ਹੈਸਾਡੇ ਕੋਲ ਇੰਨਾ ਵੱਡਾ ਵੋਟ ਦਾ ਹਥਿਆਰ ਹੈ ਅਤੇ ਅਸੀਂ ਫਿਰ ਵੀ ਅੱਜ ਇਸ ਹਾਲਤ ਵਿੱਚ ਹਾਂਅਸਲ ਵਿੱਚ ਅਸੀਂ ਵੋਟ ਦਾ ਇਸਤੇਮਾਲ ਹੀ ਠੀਕ ਤਰੀਕੇ ਨਾਲ ਨਹੀਂ ਕੀਤਾ, ਅਸੀਂ ਵੋਟ ਦੀ ਕੀਮਤ ਲਗਾਈ ਅਤੇ ਲਗਾਈ ਇੰਨੀ ਘੱਟ ਕਿ ਖਰੀਦਣ ਵਾਲਿਆਂ ਨੂੰ ਮੁਸ਼ਕਲ ਨਹੀਂ ਆਈਸਿਆਣੇ ਕਹਿੰਦੇ ਨੇ ਜਦੋਂ ਜਾਗੋ, ਉਦੋਂ ਸਵੇਰਾਜਿੰਨਾ ਨੁਕਸਾਨ ਅਸੀਂ ਆਪਣਾ ਕਰਨਾ ਸੀ, ਕਰ ਲਿਆ, ਹੁਣ ਹੀ ਸੋਚ ਲਈਏ ਅਤੇ ਮੰਨ ਲਈਏ ਕਿ ਅਸੀਂ ਜਿੱਥੇ ਖੜ੍ਹੇ ਹਾਂ, ਉਸ ਵਿੱਚ ਅਸੀਂ ਵੀ ਅਹਿਮ ਭੂਮਿਕਾ ਨਿਭਾਈ ਹੈਦੂਸਰਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਵਿੱਚ ਸਮਾਂ ਖਰਾਬ ਕਰਨ ਦੀ ਥਾਂ ਆਪ ਸੁਧਰ ਜਾਈਏਵੋਟ ਉਸ ਨੂੰ ਪਾਉ ਜੋ ਤੁਹਾਡੀ ਅਤੇ ਤੁਹਾਡੀ ਵੋਟ ਦੀ ਕੀਮਤ ਨਾ ਲਗਾਏਇਹ ਸਾਨੂੰ ਸਭ ਨੂੰ ਕਰਨਾ ਪਵੇਗਾ, ਇਸ ਨਰਕ ਵਾਲੀ ਹਾਲਤ ਵਿੱਚੋਂ ਨਿਕਲਣ ਲਈਪਿਛਲੇ ਕੀਤੇ ਕੰਮਾਂ ਬਾਰੇ ਹਰ ਉਮੀਦਵਾਰ ਨੂੰ ਪੁੱਛੋਉਸਨੇ ਤਾਂ ਸਭ ਚੰਗੇ ਕੰਮ ਕੀਤੇ ਦੀ ਗੱਲ ਕਰਨੀ ਹੈ, ਉਸ ਨੂੰ ਰੋਕੋ ਅਤੇ ਦੱਸੋ ਕਿ ਕਿਹੜਾ ਕਿਹੜਾ ਕੰਮ ਨਹੀਂ ਹੋਇਆਸਵਾਲ ਕਰੋਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਉਨ੍ਹਾਂ ਕੋਲੋਂ ਮਿਆਰੀ ਸਕੂਲ, ਮਿਆਰੀ ਸਿੱਖਿਆ ਅਤੇ ਉਸ ਤੋਂ ਬਾਅਦ ਰੁਜ਼ਗਾਰ ਮੰਗੋਅਸੀਂ ਆਪ ਕਮਾਈ ਕਰਕੇ ਹਰ ਚੀਜ਼ ਖਰੀਦਕੇ ਖਾਵਾਂਗੇ, ਇਸ ਉੱਤੇ ਗੱਲ ਕਰੋਅਸੀਂ ਪੰਜਾਬੀ ਮਿਹਨਤ ਕਰਕੇ ਖਾਣ ਵਾਲੇ ਲੋਕ ਹੈਅਸੀਂ ਕਿਸੇ ਦੇ ਰਹਿਮ ਉੱਤੇ ਨਹੀਂ ਪਲਣਾ, ਇਸਦਾ ਆਪਣੇ ਆਪ ਨਾਲ ਵਾਇਦਾ ਕਰੋਅਸੀਂ ਬਿਲਕੁਲ ਡੁੱਬਣ ਵਾਲੀ ਹਾਲਤ ਵਿੱਚ ਹਾਂ, ਇਸ ਕਰਕੇ ਹੱਥ ਪੈਰ ਮਾਰਨੇ ਬਹੁਤ ਜ਼ਰੂਰੀ ਹਨਸਾਨੂੰ ਕਿਸੇ ਨੇ ਇਸ ਭੰਵਰ ਵਿੱਚੋਂ ਨਹੀਂ ਕੱਢਣਾਅਸੀਂ ਜਿੱਥੇ, ਜਿਵੇਂ ਅਤੇ ਜਿਸ ਹਾਲਤ ਵਿੱਚ ਖੜ੍ਹੇ ਹਾਂ ਸਾਨੂੰ ਸਭ ਨੂੰ ਸੋਚਣਾ ਅਤੇ ਸਮਝਣਾ ਚਾਹੀਦਾ ਹੈ

*****

 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1909)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author