RipudamanSDr7ਬਲੈਕ ਫੰਗਸ ਇੱਕ ਹਤਿਆਰਾ ਰੋਗ ਹੈ ਇਸਦਾ ਇਲਾਜ ਜ਼ਰੂਰੀ ਹੈ। ਬਿਨਾਂ ਇਲਾਜ ...
(20 ਮਈ 2021)

 

ਪਟਿਆਲਾ ਸ਼ਹਿਰ ਦੇ ਦਰਵਾਜੇ ’ਤੇ ਬਲੈਕ ਫੰਗਸ ਨੇ ਕੁੰਡਾ ਖੜਕਾ ਕੇ ਦੋ ਮਰੀਜ਼ਾਂ ਨੂੰ ਆਪਣੇ ਆਗੋਸ਼ ਵਿੱਚ ਲੈ ਲਿਆ ਹੈਇਹ ਬਹੁਤ ਦੁਖਦਾਈ ਘਟਨਾ ਹੈਅੱਜ ਦੇ ਸਮੇਂ ਵਿੱਚ ਮਿਊਕੋਰਮਾਇਕੋਸਿਸ ਯਾਨੀ ਬਲੈਕ ਫੰਗਸ ਦਾ ਖ਼ਤਰਾ ਵੀ ਵਧ ਗਿਆ ਹੈਇਹ ਫੰਗਸ ਕੋਈ ਨਵੀਂ ਤਾਂ ਨਹੀਂ ਪਰ ਘੱਟ ਲੋਕ ਹੀ ਇਸ ਬਾਰੇ ਜਾਣਦੇ ਸਨਪਿਛਲੇ ਦਿਨੀਂ ਅਜਿਹੀ ਖਬਰਾਂ ਆਈਆਂ ਕਿ ਜੋ ਮਰੀਜ਼ ਕਰੋਨਾ ਤੋਂ ਠੀਕ ਹੋ ਰਹੇ ਹਨ, ਉਨ੍ਹਾਂ ਵਿੱਚ ਬਲੈਕ ਫੰਗਸ ਦੀ ਪਰੇਸ਼ਾਨੀ ਵੇਖੀ ਜਾ ਰਹੀ ਹੈਬਲੈਕ ਫੰਗਸ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਗੰਭੀਰ ਰੋਗ ਹੈਇਸ ਵਜ੍ਹਾ ਕਾਰਣ ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ ਹੁੰਦਾ ਹੈਇੱਕ ਤਰਫ ਕਰੋਨਾ ਦੀ ਦੂਜੀ ਲਹਿਰ ਤੋਂ ਲੋਕ ਵਿਆਕੁਲ ਹਨ ਤੇ ਇਸ ਤੋਂ ਉੱਭਰ ਰਹੇ ਲੋਕਾਂ ਨੂੰ ਬਲੈਕ ਫੰਗਸ ਦਾ ਖ਼ਤਰਾ ਦਿਸ ਰਿਹਾ ਹੈਅਜਿਹੇ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਖੀਰ ਇਹ ਬਲੈਕ ਫੰਗਸ ਹੈ ਕੀ ਤੇ ਇਹ ਕਿਵੇਂ ਫੈਲਰਦਾ ਹੈ ਇਹ ਵੀ ਜ਼ਰੂਰੀ ਕਿ ਬਲੈਕ ਫੰਗਸ ਦੀ ਪਛਾਣ ਕਿਵੇਂ ਕੀਤੀ ਜਾਵੇ

ਦੱਸਿਆ ਗਿਆ ਹੈ ਕਿ ਮਿਉਕੋਰਮਾਇਕੋਸਿਸ ਇੱਕ ਹੱਤਿਆਰਾ ਰੋਗ ਹੈ ਅਜਿਹੇ ਵਿੱਚ ਇਸ ਰੋਗ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਕੇ ਜਾਨ ਬਚਾਈ ਜਾ ਸਕਦੀ ਹੈਮਾਹਿਰ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਡ ਹੋ ਚੁੱਕਿਆ ਹੈ ਅਤੇ 15 ਦਿਨ ਦੇ ਬਾਅਦ ਇਲਾਜ ਲਈ ਆਏ ਹਨ ਅਤੇ ਸਟੇਇਰਾਇਡ ਦਾ ਓਵਰਡੋਜ਼ ਲਿਆ ਹੈ ਤਾਂ ਅਜਿਹੇ ਲੋਕਾਂ ਨੂੰ ਬਲੈਕ ਫੰਗਸ ਹੋਣ ਦੀ ਸੰਦੇਹ ਵਧ ਜਾਂਦਾ ਹੈ

ਹੈ ਕੀ ਬਲੈਕ ਫੰਗਸ?

ਭਾਰਤੀ ਆਯੂਵਿਗਿਆਨ ਅਨੁਸੰਧਾਨ ਪਰਿਸ਼ਦ (ICMR) ਦੇ ਮੁਤਾਬਕ ਮਿਊਕੋਰਮਾਇਕੋਸਿਸ ਇੱਕ ਤਰ੍ਹਾਂ ਦੀ ਫੰਗਸ ਇਨਫੈਕਸ਼ਨ ਹੀ ਹੈਇਹ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਦੀਆਂ ਕਿਸੇ ਗੰਭੀਰ ਰੋਗ ਦੀਆਂ ਦਿਵਾਈਆਂ ਪਹਿਲਾਂ ਤੋਂ ਚੱਲ ਰਹੀਆਂ ਹਨਅਜਿਹੇ ਲੋਕ ਨਵੇਂ ਰੋਗਾਂ ਨਾਲ ਲੜ ਨਹੀਂ ਪਾਉਂਦੇਅਜਿਹੇ ਮਰੀਜ਼ ਜਦੋਂ ਹਵਾ ਦੇ ਮਾਰਫ਼ਤ ਫੰਗਲ ਸਪੋਰਜ਼ ਨੂੰ ਅੰਦਰ ਲੈਂਦੇ ਹਨ ਤਾਂ ਸਾਇਨਸਿਸ ਅਤੇ ਫੇਫੜੇ ਪ੍ਰਭਾਵਿਤ ਹੁੰਦੇ ਹਨਇਸ ਨਾਲ ਮਰੀਜ਼ਾਂ ਦੀਆਂ ਅੱਖਾਂ ਦੇ ਆਸਪਾਸ ਦਰਦ ਅਤੇ ਅੱਖਾਂ ਲਾਲ ਹੋ ਜਾਂਦੀਆਂ ਹਨ ਤੇ ਸਿਰ ਦਰਦ, ਖੰਘ, ਸਾਹ ਲੈਣ ਵਿੱਚ ਮੁਸ਼ਕਿਲ, ਖੂਨ ਦੀਆਂ ਉਲਟੀਆਂ, ਮਾਨਸਿਕ ਹਾਲਤ ਦਾ ਬਦਲਣਾ ਅਤੇ ਬੁਖਾਰ ਦੀ ਪਰੇਸ਼ਾਨੀ ਨੂੰ ਦੇਖਣ ਨੂੰ ਮਿਲਦੀ ਹੈ

ਕਿਹੜੇ ਕਾਰਣਾਂ ਤੋਂ ਫੈਲਦਾ ਹੈ ਬਲੈਕ ਫੰਗਸ?

ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ ਦੇ ਇਲਾਜ ਦੇ ਦੌਰਾਨ ਬਹੁਤ ਜ਼ਿਆਦਾ ਹਾਈ ਡੋਜ਼ ਸਟੇਇਰਾਇਡ ਲਈਆਂ ਹਨ, ਚਾਹੇ ਉਹ ਗੰਭੀਰ ਕੰਡੀਸ਼ਨ ਵਿੱਚ ਸਨ ਜਾਂ ਨਹੀਂ, ਉਨ੍ਹਾਂ ਵਿੱਚ ਬਲੱਡ ਸ਼ੂਗਰ ਲੈਵਲ ਵਧ ਗਏ, ਜਿਸ ਵਜ੍ਹਾ ਨਾਲ ਇਮਿਊਨਿਟੀ ਕਮਜ਼ੋਰ ਹੋਈ ਨਾਲ ਹੀ ਸਾਡੇ ਸਰੀਰ ਦਾ ਆਇਰਨ ਕੰਟੈਂਟ ਵਧ ਜਾਂਦਾ ਹੈਡਾਕਟਰ ਦਾ ਕਹਿਣਾ ਹੈ ਕਿ ਬਲਡ ਸ਼ੂਗਰ ਦਾ ਵਧਣਾ, ਲੰਬੇ ਸਮਾਂ ਤਕ ਸਟੇਇਰਾਇਡ ਦਾ ਲੈਣਾ ਅਤੇ ਸਰੀਰ ਵਿੱਚ ਆਇਰਨ ਦਾ ਵਧਣਾ, ਇਹ ਤਿੰਨਾਂ ਕਾਰਣਾਂ ਕਰੇ ਮਿਉਕੋਰਮਾਇਕੋਸਿਸ ਨੂੰ ਫੈਲਦਾ ਹੈ।

ਕੁਝ ਹੋਰ ਕਾਰਨ ਵੀ ਦੱਸੇ ਹਨ ਇਸਦੇ ਫੈਲਣ ਦੇ ਅਨਿਯੰਤ੍ਰਿਤ ਮਧੁਮੇਹ ਹੋਣਾ, ਸਟੇਇਰਾਇਡ ਨਾਲ ਇੰਮਿਉਨੋਸਪ੍ਰੇਸ਼ਨ ਹੋਣਾ, ਲੰਬੇ ਸਮਾਂ ਆਇਸੀਊ ਵਿੱਚ ਰਹਿਣਾ, ਵੇਰਿਕੋਨੋਜੋਲ ਥੇਰੇਪੀ ਹੋਣਾ

ਬਲੈਕ ਫੰਗਸ ਦੇ ਸ਼ੁਰੂਆਤੀ ਲੱਛਣ:

ਅਜਿਹੇ ਮਰੀਜ਼ ਜਿਨ੍ਹਾਂ ਨੇ ਕਰੋਨਾ ਦੇ ਇਲਾਜ ਵਿੱਚ 15 ਜਾਂ ਉਸ ਤੋਂ ਜ਼ਿਆਦਾ ਦਿਨ ਸਟੇਇਰਾਇਡ ਲਈਆਂ ਹਨ ਤਾਂ ਤੁਹਾਨੂੰ ਸੁਚੇਤ ਹੋਣਾ ਪਵੇਗਾਅਜਿਹੇ ਮਰੀਜ਼ਾਂ ਨੂੰ ਆਪਣੇ ਬਲੱਡ ਸ਼ੁਗਰ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਅਗਾਹ ਦੱਸੇ ਲੱਛਣ ਵਿਖਾਈ ਦੇਣ ਤਾਂ ਕੰਨ, ਨੱਕ, ਗਲਾ ਮਾਹਰ ਨਾਲ ਮਿਲੋਸਿਰ ਵਿੱਚ ਇੱਕ ਤਰਫ ਬਹੁਤ ਤੇਜ਼ ਦਰਦ, ਸਿਰ ਦਰਦ ਦੀਆਂ ਦਵਾਵਾਂ ਖਾਣ ਨਾਲ ਇਹ ਦਰਦ ਨਾ ਜਾ ਰਿਹਾ ਹੋਵੇ ਤਾਂ ਇਹ ਬਲੈਕ ਫੰਗਸ ਦਾ ਲੱਛਣ ਹੈ ਚਿਹਰੇ ਉੱਤੇ ਇੱਕ ਤਰਫ ਸੁੰਨਾਪਨ ਹੋਣਾ ਵੀ ਫੰਗਸ ਦਾ ਲੱਛਣ ਹੈ

ਗੰਭੀਰ ਲੱਛਣ:

ਅੱਖਾਂ ਦੇ ਹੇਠਾਂ ਸੋਜ, ਅੱਖਾਂ ਦਾ ਬਾਹਰ ਵਲ ਆਉਣਾ, ਅੱਖਾਂ ਦੀ ਲਾਲੀ, ਦੋਹਰਾ ਦਿਸਣ ਦਾ ਮਤਲਬ ਹੈ ਕਿ ਪਰੇਸ਼ਾਨੀ ਦਿਮਾਗ ਦੀ ਤਰਫ ਜਾ ਰਹੀ ਹੈ। ਦੰਦਾਂ ਦਾ ਢਿੱਲਾ ਹੋਣਾ, ਚਮੜੀ ਦਾ ਕਾਲ਼ਾ ਪੈਣਾ, ਛਾਤੀ ਵਿੱਚ ਦਰਦ

ਫੰਗਸ ਦੇ ਫੈਲਣ ਦਾ ਰਸਤਾ:

ਮਾਹਿਰਾਂ ਮੁਤਾਬਕ ਇਹ ਫੰਗਸ ਨੱਕ ਦੇ ਰਸਤੇ ਅੱਖ ਵਿੱਚ ਜਾਂਦੀ ਹੈ ਅਤੇ ਅੱਖ ਤੋਂ ਦਿਮਾਗ ਵਿੱਚ ਜਾਂਦੀ ਹੈਜਦੋਂ ਇਹ ਫੰਗਸ ਨੱਕ ਵਿੱਚ ਜਾਂਦਾ ਹੈ ਤਦ ਸਾਇਨਸ ਏਰੀਏ ਵਿੱਚ ਦਰਦ ਹੁੰਦਾ ਹੈਅੱਖਾਂ ਵਿੱਚ ਜਾਣ ਉੱਤੇ ਧੁੰਧਲਾ ਦਿਸਦਾ ਹੈ ਇਸਦਾ ਮਤਲਬ ਹੈ ਕਿ ਇਹ ਫੰਗਸ ਸਰੀਰ ਵਿੱਚ ਫੈਲ ਰਿਹਾ ਹੈਅਜਿਹੀ ਹਾਲਤ ਵਿੱਚ ਇੰਤਜ਼ਾਰ ਨਾ ਕਰੋ, ਡਾਕਟਰ ਨਾਲ ਤੁਰੰਤ ਸਲਾਹ ਕਰੋ

ਬਲੈਕ ਫੰਗਸ ਪਤਾ ਕਰਨ ਲਈ ਟੈਸਟ:

ਮਾਹਿਰ ਡਾਕਟਰਾਂ ਨੇ ਦੱਸਿਆ ਕਿ ਬਲੈਕ ਫੰਗਸ ਨੂੰ ਪਤਾ ਕਰਨ ਦਾ ਤਰੀਕਾ MRI Brain with contrast ਕਰਾਉਣਾ ਪੈਂਦਾ ਹੈਸੀ ਟੀ ਸਕੈਨ ਤੋਂ ਇਸਦਾ ਪਤਾ ਨਹੀਂ ਲਗਾਇਆ ਜਾ ਸਕਦਾ

ਬਲੈਕ ਫੰਗਸ ਤੋਂ ਬਚਣ ਲਈ ਕੀ ਕਰੋ?

ਬਲੈਕ ਫੰਗਸ ਹੋਣ ’ਤੇ ਇਸ ਤੋਂ ਪ੍ਰਭਾਵਿਤ ਅੰਗ ਕਾਲੇ ਪੈਣ ਲੱਗਦੇ ਹਨਅਜਿਹੇ ਵਿੱਚ ਡਾਕਟਰ ਉਸ ਸੜੀ ਹੋਈ ਜਗ੍ਹਾ ਨੂੰ ਬਾਹਰ ਕੱਢਦੇ ਹਨਜਦੋਂ ਤਕ ਉਸ ਕਾਲੇ ਹਿੱਸੇ ਨੂੰ ਬਾਹਰ ਨਹੀਂ ਕੱਢਿਆ ਜਾਵੇਗਾ, ਤਦ ਤਕ ਦਵਾਈ ਅੱਗੇ ਨਹੀਂ ਪੁੱਜੇਗੀ

ਇਸ ਲਈ ਦਵਾਈਆਂ ਦੇ ਇੰਜੇਕਸ਼ਨ 10 ਤੋਂ 12 ਦਿਨ ਲਗਵਾਉਣੇ ਪੈਂਦੇ ਹਨਤਿੰਨ ਮਹੀਨੇ ਤਕ ਐਂਟੀ-ਫੰਗਲ ਓਰਲ ਮੈਡੀਕੇਸ਼ਨ ਲੈਣੀ ਹੁੰਦੀ ਹੈ

ਕੀ ਕਰੀਏ?

ਵੱਧ ਬਲਡ ਸ਼ੁਗਰ ਨੂੰ ਨਿਯੰਤਰਿਤ ਕਰੋ। ਕੋਵਿਡ ਤੋਂ ਠੀਕ ਹੋਣ ਦੇ ਬਾਅਦ ਅਤੇ ਡਾਇਬੀਟਿਜ ਵਿੱਚ ਵੀ ਬਲੱਡ ਗੁਲੂਕੋਸ ਲੇਵਲ ਨੂੰ ਮੋਨਿਟਰ ਕਰੋ। ਸਟੇਇਰਾਇਡ ਨੂੰ ਠੀਕ ਸਮਾਂ, ਠੀਕ ਡੋਜ਼ ਅਤੇ ਠੀਕ ਸਮੇਂ ਬਾਦ ਲਵੋ। ਐਂਟੀਬਾਔਟਿਕਸ ਦਾ ਵਿਵੇਕਪੂਰਣ ਤਰੀਕੇ ਨਾਲ ਪ੍ਰਯੋਗ ਕਰੋ

ਕੀ ਨਾ ਕਰੀਏ?

ਸ਼ੁਰੂਆਤੀ ਲੱਛਣ ਅਤੇ ਸੰਕੇਤਾਂ ਨੂੰ ਪਛਾਣੋ। ਹਰ ਵਿਅਕਤੀ ਜਿਸਦਾ ਨੱਕ ਬੰਦ ਹੈ, ਉਸ ਨੂੰ ਇੱਕ ਹੀ ਤਰੀਕੇ ਟਰੀਟ ਨਾ ਕਰੋ। ਕੋਵਿਡ ਤੋਂ ਠੀਕ ਹੋਣ ਲਈ ਆਪਣੀ ਮਰਜ਼ੀ ਨਾਲ ਸਟੇਇਰਾਇਡ ਦਾ ਪ੍ਰਯੋਗ ਨਾ ਕਰੋ। ਕੋਵਿਡ ਦੀਆਂ ਬਾਕੀ ਦਵਾਈਆਂ ਤੋਂ ਬਲੈਕ ਫੰਗਸ ਨਹੀਂ ਵਧਦਾਸਟੇਇਰਾਇਡ ਦੀ ਹਾਈ ਡੋਜ਼ ਲੈਣ ਨਾਲ ਅਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਲੈਣ ਨਾਲ ਬਲੈਕ ਫੰਗਸ ਦਾ ਰੋਗ ਫੈਲਦਾ ਹੈ

ਬਲੈਕ ਫੰਗਸ ਇੱਕ ਹਤਿਆਰਾ ਰੋਗ ਹੈ ਇਸਦਾ ਇਲਾਜ ਜ਼ਰੂਰੀ ਹੈਬਿਨਾਂ ਇਲਾਜ ਦੇ 80 ਫੀਸਦ ਲੋਕਾਂ ਦੀ ਮੌਤ ਹੋ ਸਕਦੀ ਹੈਜਿੰਨਾ ਜਲਦੀ ਫੰਗਸ ਦੇ ਲੱਛਣਾਂ ਨੂੰ ਅਸੀਂ ਪਛਾਣਾਗੇ, ਉੰਨਾ ਹੀ ਇਸਦਾ ਇਲਾਜ ਜਲਦੀ ਹੋ ਸਕੇਗਾਇਹਨਾਂ ਬੀਮਾਰੀਆਂ ਵਿੱਚ ਸਾਧ ਸੰਤਾਂ ਦੇ ਟੋਟਕੇ ਤੇ ਟੂਣੇ ਨਹੀਂ ਚਲਦੇ, ਵਿਗਿਆਨ ਹੀ ਚਲਦੀ ਹੈ। ਵਿਗਿਆਨੀਆਂ ਦੀ ਮੰਨੋ ਤੇ ਤੰਦਰੁਸਤ ਰਹੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2794)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਰਿਪੁਦਮਨ ਸਿੰਘ

ਡਾ. ਰਿਪੁਦਮਨ ਸਿੰਘ

Patiala, Punjab, India.
Phone: (91 - 98152 - 00134)
Email: (ripu134@gmail.com)

More articles from this author