RipudamanSDr7ਆਓ ਸਾਰੇ ਰਲ ਮਿਲ ਕੇ ਪ੍ਰਣ ਕਰੀਏ ਕਿ ...
(30 ਸਤੰਬਰ 2018)

 

(World Heart Day: 29 ਸਤੰਬਰ 2018)

HeartB1

 

ਹਰ ਸਾਲ ਸਤੰਬਰ ਮਹੀਨੇ ਦੀ 29 ਤਾਰੀਖ ਨੂੰ ਸੰਸਾਰ ਹਾਰਟ ਦਿਵਸ ਮਨਾਇਆ ਜਾਂਦਾ ਹੈਡਾਕਟਰ ਅਤੇ ਬੁੱਧੀਜੀਵੀ ਸਮਾਜ ਸੇਵਕ ਜਥੇਬੰਦੀਆਂ ਦੀ ਸਹਾਇਤਾ ਨਾਲ ਸਮਾਜ ਦੇ ਹਰ ਵਰਗ ਨੂੰ ਸਿਹਤ ਸੰਬਧੀ, ਵਿਸ਼ੇਸ ਕਰ ਦਿਲ ਨਾਲ ਸਬੰਧਤ ਬਿਮਾਰੀਆਂ ਅਤੇ ਉਸਦੀ ਦੇਖ ਰੇਖ ਅਤੇ ਬਚਾਓ ਬਾਰੇ ਜਾਣਕਾਰੀ ਨਾਲ ਆਗਾਹ ਕਰਦੇ ਹੋਏੇ ਇਹ ਇੱਛਾ ਕਰਦੇ ਹਨ ਕਿ ਸਭ ਦਾ ਦਿਲ ਠੀਕ ਰਹੇ, ਸਦੀਵੀ ਧੜਕਦਾ ਰਹੇ ਅਤੇ ਸੰਸਾਰ ਤੰਦਰੁਸਤੀਆਂ ਮਾਣੇ

ਸੰਸਾਰ ਦੀ ਹਾਰਟ ਫੈਡਰੇਸ਼ਨ ਨੇ ਸਮਾਜ ਦੀ ਸਿਹਤ ਲਈ ‘ਮੇਰਾ ਦਿਲ ਤੁਹਾਡਾ ਦਿਲ’ ਪ੍ਰੋਗਰਾਮ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਹੈ ਜਿਸ ’ਤੇ ਆਪਾਂ ਸਾਰਿਆਂ ਨੇ ਚੱਲਣਾ ਹੈਮੁੱਖ ਭਾਵ ਇਹ ਹੈ ਜੋ ਮੈਂ ਜਾਣਿਆ ਕਿ ਜੇ ਕਰ ਮੇਰਾ ਦਿਲ ਸਹੀ ਸਲਾਮਤ ਹੈ ਤਾਂ ਤੁਹਾਡਾ ਵੀ ਰਹੇਗਾ

ਪੌਸ਼ਟਿਕ ਖਾਣਾ ਖਾਓ:

ਜੀਵਨ ਲਈ ਖਾਦ ਖੁਰਾਕ ਬਹੁਤ ਅਹਿਮ ਹੈ। ਇਸ ਬਿਨਾਂ ਜੀਵਨ ਬਹੁਤੀ ਦੇਰ ਸੰਭਵ ਨਹੀਂਸੰਸਾਰ ਦੇ ਹਰ ਧਰਮ ਵਿਚ ਖਾਣੇ ਨੂੰ ਅਹਿਮ ਪਹਿਲ ਦਿੱਤੀ ਜਾਂਦੀ ਹੈ ਪਰ ਇਹ ਵੀ ਹਦਾਇਤ ਕੀਤੀ ਹੈ ਕਿ ਚੰਗਾ ਖਾਓ, ਅੰਡ ਸੰਡ ਨਹੀਂ, ਜੋ ਤੁਹਾਡੇ ਜੀਵਨ ਨੂੰ ਖਤਰੇ ਵਿਚ ਪਾ ਦੇਵੇਫਲਾਹਾਰੀ ਤੇ ਵੈਸ਼ਨੂੰ ਖਾਣੇ ਨੂੰ ਹਰ ਕਿਸੇ ਨੇ ਸਲਾਹਿਆ ਹੈ ਪਰ ਇਹ ਵੀ ਕਿਹਾ ਹੈ ਕਿ ਜਿੱਥੋਂ ਦਾ ਬੰਦਾ ਮੂਲ ਨਿਵਾਸੀ ਹੈ ਉਸ ਲਈ ਉੱਥੋ ਦੀਆਂ ਵਸਤਾਂ ਦਾ ਇਸਤੇਮਾਲ ਕਰਨਾ ਬੇਹਤਰ ਰਹਿੰਦਾ ਹੈਇੰਜ ਚੰਗਾ ਨਹੀਂ ਜਿਵੇਂ ਭਾਰਤੀਆਂ ਨੇ ਚਾਈਨੀਜ਼ ਅਤੇ ਪੰਜਾਬੀਆਂ ਨੇ ਇਡਲੀ ਡੋਸ਼ਾ ਨਿਬੇੜ ਦਿੱਤੇਦਿਲ ਦੀ ਚੰਗੀ ਸਿਹਤ ਲਈ ਹੋ ਸਕੇ ਤਾਂ ਦਿਨ ਵਿਚ ਪੰਜ ਵਾਰ ਫਲ ਅਤੇ ਸਹੀ ਸਬਜ਼ੀਆਂ ਦਾ ਪ੍ਰਯੋਗ ਕੀਤਾ ਜਾਵੇ ਅਤੇ ਸੰਤ੍ਰਿਪਤ ਚਿਕਨਾਈ ਤੋਂ ਪਰਹੇਜ਼ ਕੀਤਾ ਜਾਵੇਪ੍ਰੋਸੈਸਡ ਫੂਡ, ਮੈਦਾ ਅਤੇ ਤਲੇ ਹੋਏ ਖਾਣੇ ਨਾ ਵਰਤੇ ਜਾਣ ਕਿਉਂਕਿ ਇਨ੍ਹਾਂ ਵਿਚ ਲੂਣ, ਮਸਾਲੇ ਅਤੇ ਚਿਕਨਾਈ ਦੀ ਮਾਤਰਾ ਬਹੁਤ ਹੁੰਦੀ ਹੈਪਾਰਟੀਆਂ ਵਿਚ ਜਾਣ ਤੋਂ ਪਹਿਲਾਂ ਘਰੋ ਕੁਝ ਖਾ ਕੇ ਜਾਓ ਤਾਂ ਜੋ ਪਾਰਟੀ ਦਾ ਖਾਣਾ ਘੱਟ ਹੀ ਖਾਣ ਦੀ ਲੋੜ ਪਵੇ

ਕਸਰਤ ਅਪਣਾਵੋ:

ਕਸਰਤ ਕਰਨ ਲਈ ਕੋਈ ਸਮਾਂ ਨਹੀਂ ਹੁੰਦਾ, ਸਗੋਂ ਜਦੋਂ ਕਰਨ ਲੱਗ ਜਾਵੋ, ਉਹੀ ਭਲਾਆਪਣੇ ਦਫਤਰ ਜਾਂ ਕੰਮ ਵਾਲੀ ਥਾਂ ’ਤੇ ਜਾਣ ਲਈ ਕਾਰ, ਸਕੂਟਰ ਦੀ ਬਜਾਏ ਸਾਈਕਲ ਵਰਤੋਲਿਫਟ ਦੀ ਥਾਂ ਪੌੜੀਆਂ ਦੀ ਵਰਤੋਂ ਕਰਨੀ ਚੰਗੀ ਰਹਿੰਦੀ ਹੈਦੁਪਿਹਰ ਦੇ ਭੋਜਨ ਉਪਰੰਤ ਆਪ ਅਤੇ ਸਾਥੀਆਂ ਨੂੰ ਨਾਲ ਲੈਕੇ ਕੁਝ ਚਹਿਲ ਕਦਮੀ ਕਰਨ ਦੀ ਆਦਤ ਪਾਉਣੀ ਚਾਹੀਦੀ ਹੈਇਸ ਨਾਲ ਰੋਟੀ ਵੀ ਹਜ਼ਮ ਹੋ ਜਾਵੇਗੀ ਤੇ ਲੱਤਾਂ ਵੀ ਮੋਕਲੀਆਂ ਰਹਿਣਗੀਆਂਕੁਰਸੀ ’ਤੇ ਬੈਠੇ ਲੱਤਾਂ ਹਿਲਾਉਣੀਆਂ ਚੰਗੀ ਆਦਤ ਹੈ। ਸ਼ਥਿਰ ਬੈਠਣਾ ਬੁਰੀ ਗੱਲ ਹੈ, ਕਿਉਂਕਿ ਬੀਮਾਰ ਜਾਂ ਮੁਰਦੇ ਹੀ ਸਥਿਰ ਰਹਿ ਸਕਦੇ ਹਨ। ਚੱਲਦੇ ਰਹਿਣ ਨੂੰ ਹੀ ਜੀਵਨ ਕਹਿੰਦੇ ਹਨ

ਸ਼ਰਾਬ ਦੀ ਮਾਤਰਾ ਸੁਨਿਸਚਿਤ ਕਰੋ:

ਡਾਕਟਰੀ ਸੋਚ ਵਿਚ ਸ਼ਰਾਬ ਮਾੜੀ ਨਹੀਂ ਪਰ ਉਦੋਂ ਤੱਕ, ਜਦੋਂ ਤੱਕ ਇਕ ਵਿਸ਼ੇਸ਼ ਸੀਮਾ ਵਿਚ ਵਰਤੀ ਜਾ ਰਹੀ ਹੋਵੇਹੱਦੋਂ ਬਾਹਰ ਤਾਂ ਸਭ ਕੁਝ ਮਾੜਾ ਹੁੰਦਾ ਹੈ, ਸ਼ਰਾਬ ਹੋਵੇ ਜਾਂ ਪਾਣੀ ਹੀ ਕਿਉਂ ਨਾਬਹੁਤੀ ਸ਼ਰਾਬ ਦੀ ਮਾਤਰਾ ਬਲੱਡ ਪ੍ਰੈਸ਼ਰ ਵਿਚ ਵਾਧਾ ਕਰਦੀ ਹੈ, ਨਾਲ ਨਾਲ ਮੋਟਾਪਾ ਵੀਉਂਜ ਸਾਰਿਆਂ ਨੂੰ ਪਤਾ ਹੈ ਕਿ ਵੱਧ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਕੀ ਕੀ ਸਿਆਪੇ ਸਹੇੜਦੇ ਹਨ, ਫਿਰ ਵੀ ਕੋਈ ਧਿਆਨ ਨਹੀਂ ਦਿੰਦਾ

ਧੂੰਆਂ ਰਹਿਤ ਵਾਤਾਵਰਣ:

ਧੂੰਆਂ ਕੇਵਲ ਤੰਬਾਕੂ ਜਾਂ ਸਿਗਰਟ ਬੀੜੀ ਦੀ ਵਰਤੋਂ ਤੋਂ ਹੀ ਨਹੀਂ ਹੁੰਦਾ, ਸਗੋਂ ਧੂੰਆਂ ਧੂਪ ਬੱਤੀਆਂ ਅਤੇ ਵਧ ਰਹੀ ਕਾਰਾਂ ਸਕੂਟਰਾਂ ਦੀ ਵਰਤੋਂ ਤੋਂ ਵੀ ਹੁੰਦਾ ਹੈਬਹੁਤ ਲੋੜ ਹੈ ਕੋਸ਼ਿਸ਼ ਕਰਨ ਦੀ ਕਿ ਜਿੱਥੇ ਅਸੀਂ ਕੰਮ ਕਰਦੇ ਹਾਂ, ਰਹਿੰਦੇ ਹਾਂ, ਉਹ ਜਗ੍ਹਾ ਧੂੰਆਂ ਰਹਿਤ ਹੋਵੇ। ਸੂੰਪਰਨ ਨਹੀਂ ਤਾਂ ਬਹੁਤ ਹੱਦ ਤਕ ਧੂੰਏ ਤੋਂ ਸੰਕੋਚ ਕਰੋਆਪਣੀ ਤੰਦਰੁਸਤੀ ਲਈ ਤੰਬਾਕੂ ਦੀ ਵਰਤੋਂ ਬੰਦ ਕਰ ਦਿਓ, ਭਾਵੇਂ ਦੋਸਤੀ ਜਾਂ ਰਿਸ਼ਤੇਦਾਰੀ ਦੀ ਤਿਲਾਂਜਲੀ ਹੀ ਕਿਉਂ ਨਾ ਦੇਣੀ ਪਵੇ। ਆਪੇ ਸਮਝ ਜਾਵੇਗਾ ਤੁਹਾਡੀ ਗੱਲ ਸਮਾਜਹਰ ਕਿਸਮ ਦੇ ਧੂੰਏਂ ਫੇਫੜੇ ਖਰਾਬ ਕਰਦੇ ਹਨ। ਖਰਾਬ ਫੇਫੜਿਆਂ ਨਾਲ ਸਾਹ ਦੀ ਬੀਮਾਰੀ ਤੇ ਹੋਰ ਪਤਾ ਨਹੀਂ ਕੀ ਕੀ ਹੋਵੇਗਾ ਤੁਹਾਡੀ ਸਿਹਤ ਨਾਲਤੁਹਾਡੇ ਹੱਥ ਹੀ ਹੈ ਇਸ ਦੀ ਰੋਕਥਾਮ। ਬੱਸ ਰੋਕ ਦੇਵੋ ਤੁਰੰਤ ਤੰਬਾਕੂ ਵਰਤਣ ਵਾਲੇ ਨੂੰ, ਸਿਗਰਟ ਬੀੜ੍ਹੀ ਪੀਣ ਵਾਲੇ ਨੂੰ, ਉਸ ਦੇ ਲਈ ਵੀ ਤੇ ਆਪਣੇ ਲਈ ਵੀ

ਤਨਾਵ ਮੁਕਤ ਰਹੋ:

ਕਹਿਣਾ ਤਾਂ ਬਹੁਤ ਸੌਖਾ ਹੈ ਕਿ ਕੋਈ ਟੈਨਸ਼ਨ ਨਹੀਂ, ਫਿਕਰ ਨਾ ਕਰੋ, ਆਲ ਇਜ਼ ਵੈੱਲ ਪਰ ਦਰਅਸਲ ਹੈ ਬਹੁਤ ਔਖਾਜੀਵਨ ਹੁੰਦਾ ਹੀ ਝਮੇਲਿਆਂ ਭਰਿਆ ਅਤੇ ਤਨਾਵ ਗ੍ਰਸਤ ਹੈਖੋਜਾਂ ਨੇ ਦੱਸਿਆ ਹੈ ਕਿ ਭਾਵੇਂ ਤਨਾਵ ਦਾ ਦਿਲ ਦੀਆਂ ਤਕਲੀਫਾਂ ਨਾਲ ਕੋਈ ਸਿੱਧਾ ਸੰਬਧ ਨਹੀਂ ਹੈ ਪਰ ਫਿਰ ਵੀ ਇਨਸਾਨ ਇਸ ਦੀ ਆੜ ਵਿਚ ਤੰਬਾਕੂ, ਸ਼ਰਾਬ ਅਤੇ ਗੰਦਾ ਮੰਦਾ ਖਾਣਾ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ਬੀਮਾਰ ਹੋ ਜਾਂਦਾ ਹੈਜਿੱਥੋਂ ਤੱਕ ਹੋ ਸਕੇ ਤਨਾਵ ਨੂੰ ਨੇੜੇ ਆਉਣ ਹੀ ਨਾ ਦੇਵੋ। ਜੇ ਆਉਂਦਾ ਦਿਸੇ, ਕਿਸੇ ਕੰਮ ਧੰਦੇ ਲੱਗ ਜਾਵੋ। ਅਸਲ ਵਿਚ ਵਿਹਲਿਆਂ ਨੂੰ ਹੀ ਤਨਾਵ ਦਾ ਭੂਤ ਚਿੰਮੜਦਾ ਹੈ

ਆਓ ਸਾਰੇ ਰਲ ਮਿਲ ਕੇ ਪ੍ਰਣ ਕਰੀਏ ਕਿ ਆਪਣੇ ਜੀਵਨ ਅਤੇ ਆਂਢੀਆਂ ਗਵਾਢੀਆਂ ਲਈ ਸਿਗਰਟ ਬੀੜੀ ਤੋਂ ਪਰਹੇਜ਼ ਕਰਾਂਗੇ, ਚੰਗੀ ਤੇ ਸਿਹਤਮੰਦ ਖੁਰਾਕ ਖਾਵਾਂਗੇ, ਰੋਜ਼ਾਨਾ ਕਸਰਤ ਕਰਾਂਗੇ, ਸਰੀਰ ਦਾ ਭਾਰ ਵਧਣ ਨਹੀਂ ਦੇਵਾਂਗੇ, ਧੂੰਆਂ ਰਹਿਤ ਵਾਤਾਵਰਣ ਬਣਾਵਾਂਗੇ ਅਤੇ ਤਨਾਵ ਰਹਿਤ ਰਹਾਂਗੇਇਹ ਸਭ ਕੁਝ ਆਪ ਹੀ ਨਹੀਂ, ਸਗੋਂ ਮਿੱਤਰਾਂ ਨੂੰ ਵੀ ਅਪਣਾਉਣ ਲਈ ਪ੍ਰੇਰਿਤ ਕਰਾਂਗੇ

ਰੱਬ ਨੇ ਜੀਵਨ ਦਿੱਤਾ ਹੈ ਸੋ ਚੰਗੀ ਤਰ੍ਹਾਂ ਜੀਵਣ ਦੀ ਕੋਸ਼ਿਸ਼ ਕਰਨਾ ਸਾਡਾ ਫਰਜ਼ ਹੈਚੰਗੀਆਂ ਗੱਲਾਂ ਅਪਣਾਕੇ ਆਪ ਹੀ ਨਹੀਂ, ਸਗੋਂ ਆਪਣੇ ਬੱਚਿਆਂ ਲਈ ਵੀ ਚੰਗਾ ਕਰਾਂਗੇ

ਦੇਰ ਕਾਹਦੀ, ਚਲੋ ਅੱਜ ਤੋਂ ਹੀ ਸ਼ੁਰੂ ਕਰੀਏ।

*****

(1324)

(ਡਾ. ਰਿਪੁਦਮਨ ਸਿੰਘ)

(ਸਦਭਾਵਨਾ ਮੈਡੀਕਲ ਤੇ ਹਾਰਟ ਇੰਸਟੀਚਿਊਟ ਪਟਿਆਲਾ।)

About the Author

ਡਾ. ਰਿਪੁਦਮਨ ਸਿੰਘ

ਡਾ. ਰਿਪੁਦਮਨ ਸਿੰਘ

Patiala, Punjab, India.
Phone: (91 - 98152 - 00134)
Email: (ripu134@gmail.com)

More articles from this author