JagjitSkanda7ਭਾਰਤ ਦੀ ਛੱਤੀਸਗੜ੍ਹ ਸਟੇਟ ਨੇ 2015 ਵਿੱਚ ਇਹ ਐਲਾਨ ਕੀਤਾ ਸੀ ਕਿ ਇਸ ...
(14 ਫਰਵਰੀ 2021)
(ਸ਼ਬਦ:1130)

 

ਇੱਕ ਪੁਰਾਤਨ ਦੰਦ ਕਥਾ ਅਨੁਸਾਰ ਸੇਂਟ ਵੈਲਨਟਾਈਨ ਨਾਂ ਦਾ ਇੱਕ ਵਿਅਕਤੀ ਰੋਮ ਦੇ ਰਾਜੇ ਕਲੈਡੀਅਸ ਟੂ ਦੀ ਸੈਨਾ ਵਿੱਚ ਸਿਪਾਹੀ ਸੀਰਾਜਾ ਚਾਹੁੰਦਾ ਸੀ ਕਿ ਉਸ ਦੇ ਦੇਸ਼ ਦੀ ਸੈਨਾ ਵਿੱਚ ਭਰਤੀ ਸਾਰੇ ਸੈਨਿਕ ਅਣ-ਵਿਆਹੇ ਹੋਣੇ ਚਾਹੀਦੇ ਹਨ ਤਾਂ ਕਿ ਉਹ ਬਿਨਾ ਕਿਸੇ ਕਬੀਲਦਾਰੀ ਵਾਲੇ ਝੰਜਟ ਤੋਂ ਸਿਰਫ ਦੇਸ਼ ਲਈ ਹੀ ਮਰ ਮਿਟਣ ਵਾਸਤੇ ਹਮੇਸ਼ਾ ਤਿਆਰ ਰਹਿਣ ਇਸ ਗੱਲ ਨੂੰ ਉੱਥੋਂ ਦੇ ਨੌਜੁਆਨਾਂ ਤੇ ਬਜ਼ੁਰਗਾਂ ਦੇ ਨਾਲ-ਨਾਲ ਸੇਂਟ ਵੈਲਨਟਾਈਨ ਨਾਂ ਦੇ ਸਿਪਾਹੀ ਵੱਲੋਂ ਨਕਾਰਦੇ ਹੋਏ ਇਸਦਾ ਵਿਰੋਧ ਕੀਤਾ ਗਿਆ ਜਿਸਦੇ ਨਤੀਜੇ ਵਜੋਂ ਸੈਨਿਕਾ ਨੇ ਚੋਰੀ-ਛੁਪੇ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਜਦੋਂ ਰਾਜੇ ਨੂੰ ਪਤਾ ਲੱਗਾ ਕਿ ਸੈਨਿਕਾਂ ਨੂੰ ਵਿਆਹ ਕਰਵਾਉਣ ਸਬੰਧੀ ਸੇਂਟ ਵੈਲਨਟਾਈਨ ਨੇ ਉਕਸਾਇਆ ਹੈ ਤਾਂ ਰਾਜਾ ਇਸ ਤੋਂ ਖਫਾ ਹੋ ਕੇ ਕ੍ਰੋਧ ਵਿੱਚ ਆ ਗਿਆ ਤੇ ਸੇਂਟ ਵੈਲਨਟਾਈਨ ਨਾਂ ਦੇ ਸੈਨਿਕ ਨੂੰ ਫਾਹੇ ਲਾ ਦਿੱਤਾ ਗਿਆਉਸ ਨੂੰ ਦਿੱਤੀ ਗਈ ਫਾਂਸੀ ਦੇ ਵਿਰੁੱਧ ਰੋਮ ਦੇ ਲੋਕਾਂ ਨੇ ਬਹੁਤ ਦੁੱਖ ਮਨਾਇਆ ਤੇ ਬਾਕੀ ਸੈਨਾ ਨੇ ਵੀ ਇਸ ਪ੍ਰਤੀ ਆਪਣੀ ਹਮਦਰਦੀ ਜ਼ਾਹਿਰ ਕਰਦੇ ਹੋਏ ਏ.ਡੀ. 270 ਵਿੱਚ ਸੇਂਟ ਵੈਲਨਟਾਈਨ ਦੀ ਸਮਾਧੀ ਬਣਾ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਇਹ ਸਰਧਾਂਜਲੀ ਇੱਕ ਬਹੁਤ ਵੱਡੇ ਜਲਸੇ ਦੇ ਰੂਪ ਵਿੱਚ ਸਿਰਫ ਇੱਕ ਵਾਰੀ ਬਸੰਤ ਰੁੱਤ ਦੇ ਮਹੀਨੇ ਫਰਵਰੀ ਵਿੱਚ ਭੇਟ ਕੀਤੀ ਗਈ ਸੀਅੱਜ ਇਸ ਨੂੰ 7 ਫਰਵਰੀ ਤੋਂ 14 ਫਰਵਰੀ ਤਕ ਵੈਲਨਟਾਈਨ ਡੇਅ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ ਹੈ

ਇੰਗਲੈਂਡ ਦੇ ਪੋਪ ਗਲੈਸਸ ਨਾਂ ਦੇ ਵਿਅਕਤੀ ਨੇ ਪੰਜਵੀਂ ਸਦੀ ਵਿੱਚ (ਸੇਂਟ ਵੈਲਨਟਾਈਨ ਸੈਨਿਕ) ਦੇ ਨਾਂ ’ਤੇ ਵੈਲਨਟਾਈਨ ਡੇਅ ਦੇ ਤਿਉਹਾਰ ਨੂੰ ਮਨਾਉਣ ਲਈ 14 ਫਰਵਰੀ ਦੀ ਤਾਰੀਖ ਤੈਅ ਕੀਤੀ, ਕਿਉਂਕਿ ਇਸ ਸੈਨਿਕ ਨੂੰ ਰਾਜੇ ਕਲੈਡੀਅਸ ਟੂ ਨੇ ਫਰਵਰੀ ਮਹੀਨੇ ਵਿੱਚ ਹੀ ਫਾਂਸੀ ਦਿੱਤੀ ਸੀਇਸ ਨੂੰ ਉਸ ਸਮੇਂ ਸਿਰਫ ਇੰਗਲੈਂਡ ਤੇ ਫਰਾਂਸ ਵਿੱਚ ਹੀ ਤਿਉਹਾਰ ਦੇ ਤੌਰ ’ਤੇ ਮਨਾਇਆ ਜਾਂਦਾ ਸੀਉਸ ਤੋਂ ਬਾਅਦ ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਵਿੱਚ ਇਸ ਨੂੰ ਕਨੇਡਾ, ਮੈਕਸੀਕੋ, ਆਸਟ੍ਰੇਲੀਆ ਤੇ ਬ੍ਰਿਟੇਨ ਵਿੱਚ ਫਰਵਰੀ ਮਹੀਨੇ ਵਿੱਚ ਵੈਲਨਟਾਈਨ ਡੇ ਦੇ ਰੂਪ ਵਿੱਚ ਮਨਾਇਆ ਜਾਣ ਲੱਗ ਪਿਆ ਜਿਸ ਨੂੰ ਵੱਡੇ ਪੱਧਰ ’ਤੇ ਹੱਥ ਨਾਲ ਬਣਾਏ ਹੋਏ ਗ੍ਰੀਟਿੰਗ ਕਾਰਡਾਂ ਤੇ ਗਿਫਟਾਂ ਦੇ ਲੈਣ-ਦੇਣ ਨਾਲ ਇੱਕ ਦੂਜੇ ਨਾਲ ਸਾਂਝਾ ਕੀਤਾ ਜਾਂਦਾ ਸੀਇਸ ਤਰ੍ਹਾਂ ਦੀ ਇਹ ਨਵੇਕਲੀ ਸ਼ੁਰੂਆਤ ਸਭ ਤੋਂ ਪਹਿਲਾ ‘ਹਾਲੈਂਡ’ ਨੇ ਸ਼ੁਰੂ ਕੀਤੀ ਸੀ ਜਿਸ ਨੂੰ ਮਦਰ ਆਫ ਵੈਲਨਟਾਈਨ ਕਿਹਾ ਜਾਂਦਾ ਸੀ1990 ਦੇ ਸ਼ੁਰੂਆਤੀ ਦੌਰ ਵਿੱਚ ਭਾਰਤ ਵਿੱਚ ਕਾਰਡ ਸ਼ੌਪ ਤੇ ਬਾਹਰਲੇ ਟੀ.ਵੀ. ਚੈਨਲਾਂ ਦੀ ਕੇਬਲ ਟੀ.ਵੀ. ਦੇ ਰੂਪ ਵਿੱਚ ਸ਼ੁਰੂਆਤ ਹੋਈ ਜਿਸ ਨਾਲ ਸਾਡੇ ਦੇਸ਼ ਦੇ ਨੋਜੁਆਨ ਮੁੰਡੇ ਕੁੜੀਆਂ ਇਸਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਗਏਇਹ ਪੱਛਮੀ ਦੇਸ਼ਾਂ ਦਾ ਸਾਡੀ ਸੰਸਕ੍ਰਿਤੀ ’ਤੇ ਹਮਲਾ ਹੈ ਜਿਸ ਨਾਲ ਸਾਡਾ ਪੁਰਾਤਨ ਸੱਭਿਆਚਾਰ ਢਹਿ-ਢੇਰੀ ਹੋ ਰਿਹਾ ਹੈ। ਇਹ ਸੱਚ ਸਾਬਿਤ ਹੈ ਕਿ ਹੌਲੀ-ਹੌਲੀ ਕਰਕੇ ਇਹ ਵੈਲਨਟਾਈਨ ਡੇਅ ਨਾਂ ਦਾ ਘਟੀਆ ਕਲਚਰ ਅੱਜ ਸਾਡੇ ਭਾਰਤ ਦੇਸ਼ ਦੇ ਨੌਜੁਆਨਾਂ ਅੰਦਰ ਘਰ ਕਰ ਗਿਆ ਹੈ ਜਿਸਨੂੰ ਰੋਕਣ ਲਈ ਪੂਨੇ ਪੁਲਿਸ ਨੇ ਵੀ ਸਾਲ 2010 ਅੰਦਰ ਪਹਿਲ ਕੀਤੀ ਸੀ। ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅੱਜ ਨਤੀਜਾ ਜੱਗ ਜ਼ਾਹਿਰ ਹੈ

ਭਾਰਤ ਦੀ ਛੱਤੀਸਗੜ੍ਹ ਸਟੇਟ ਨੇ 2015 ਵਿੱਚ ਇਹ ਐਲਾਨ ਕੀਤਾ ਸੀ ਕਿ ਇਸ ਤਿਉਹਾਰ ਨੂੰ ਮਾਤਾ-ਪਿਤਾ ਡੇਅ ਦੇ ਤੌਰ ’ਤੇ ਮਨਾਇਆ ਜਾਵੇ ਪ੍ਰੰਤੂ ਅਜਿਹਾ ਹੋਣਾ ਸੰਭਵ ਨਹੀਂ ਹੈ ਕਿਉਂਕਿ ਅਸੀਂ ਵੈਸਟਰਨ ਕਲਚਰ ਅਪਣਾ ਹੀ ਨਹੀਂ ਰਹੇ ਬਲਕਿ ਅੱਜ ਪੰਜਾਬ ਵਿੱਚ ਕਿਸੇ ਵੀ ਘਰ ਅੰਦਰ ਜਾ ਕੇ ਇਹ ਪੁੱਛਿਆ ਜਾਵੇ ਕਿ ਤੁਹਾਡਾ ਬੱਚਾ ਕੀ ਕਰ ਰਿਹਾ ਹੈ ਤਾਂ ਜਵਾਬ ਮਿਲੇਗਾ 95 ਕਰ ਰਿਹਾ ਹੈ, ਬਾਹਰ ਜਾਣਾ ਹੈ। ਅਸੀਂ ਖੁਦ ਹੀ ਵੈਸਟਰਨ ਬਣ ਰਹੇ ਹਾਂ ਫਿਰ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਇਸਤਰੀ ਜਾਤੀ ਨੂੰ ਵੱਡਾ ਦਰਜਾ ਦੇ ਕੇ ਉੱਪਰ ਚੁੱਕਿਆ ਸੀ ਜਿਸਦੇ ਨਤੀਜੇ ਵਜੋਂ ਮਾਤਾ ਗੁਜ਼ਰ ਕੌਰ, ਮਾਈ ਭਾਗੋ ਜੀ, ਮਾਤਾ ਸੰਦਰੀ ਜੀ, ਰਾਣੀ ਸਾਹਿਬ ਕੌਰ, ਰਾਣੀ ਸਦਾ ਕੌਰ ਤੇ ਮਹਾਰਾਣੀ ਜਿੰਦ ਕੌਰ ਨੇ ਆਪਣੇ ਪਰਿਵਾਰ ਲਈ ਸਾਡੇ ਦੇਸ਼ ਲਈ ਇਨਸਾਨੀਅਤ ਵਾਸਤੇ ਤੇ ਖਾਸ ਕਰਕੇ ਸਾਡੇ ਸਿੱਖ ਧਰਮ ਤੇ ਪੰਜਾਬ ਲਈ ਆਪਣੀ ਪਵਿੱਤਰਤਾ ਨੂੰ ਦਰਸਾਉਂਦੇ ਹੋਏ ਸਾਡੇ ਲਈ ਆਪਣੀਆਂ ਅਣਮੁੱਲੀਆਂ ਜਿੰਦਾਂ ਕੁਰਬਾਨ ਕਰ ਦਿੱਤੀਆਂ। ਉਹਨਾਂ ਨੂੰ ਭੁੱਲ, ਸਾਡਾ ਪੰਜਾਬ ਤੇ ਇਸਦੇ ਨੌਜੁਆਨ ਬੱਚੇ-ਬੱਚੀਆਂ ਇਸ ਵੈਲਨਟਾਈਨ ਡੇਅ ਵਰਗੇ ਤਿਉਹਾਰ ਮਨਾਉਣ ਅੱਜ ਕਿਹੜੇ ਰਾਹੀਂ ਤੁਰ ਪਏ ਹਨ?

ਜੇਕਰ ਰੋਮ ਦੇ ਰਾਜੇ ਵੱਲੋਂ ਆਪਣੇ ਇੱਕ ਸੈਨਿਕ ‘ਵੈਲਨਟਾਈਨ’ ਨੂੰ ਆਪਣੇ ਖੁਦ ਦੇ ਬਣਾਏ ਕਾਨੂੰਨ ਨੂੰ ਤੋੜਨ ਬਦਲੇ ਸ਼ਹੀਦ ਕਰ ਦੇਣ ਕਾਰਨ, ਉੱਥੋਂ ਦੇ ਲੋਕਾਂ ਵੱਲੋਂ ਸ਼ਹੀਦ ਸੈਨਿਕ ‘ਸੇਂਟ ਵੈਲਨਟਾਈਨ’ ਦੀ ਯਾਦ ਵਿੱਚ ਇਸ ਦਿਨ ਭਾਵ 14 ਫਰਵਰੀ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕਰਕੇ ਅੱਜ ਪੂਰੀ ਦੁਨੀਆਂ ਵਿੱਚ ਇਸ ਨੂੰ ਮਨਾਇਆ ਜਾਣ ਲੱਗਾ ਹੈ ਤਾਂ ਕੀ 14 ਫਰਵਰੀ 2019 ਨੂੰ ਭਾਰਤ ਦੀ ਕਸ਼ਮੀਰ ਘਾਟੀ ਦੇ ਪੁਲਵਾਮਾ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਾ ਰਹੇ ਇੱਕ ਵੱਡੇ ਕਾਫਲੇ ਤੇ ‘ਜੈਸ਼-ਏ-ਮੁਹੰਮਦ’ ਸੰਗਠਨ ਦੇ ਅੱਤਵਾਦੀਆਂ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇੱਕ ਸਕਾਰਪੀਓ ਗੱਡੀ ਨੂੰ ਸੀ.ਆਰ.ਪੀ.ਐੱਫ. ਦੇ ਕਾਫਲੇ ਵਿੱਚਲੀ ਸਾਡੇ ਸੈਨਿਕਾਂ ਨਾਲ ਭਰੀ ਇੱਕ ਬੱਸ ਵਿੱਚ ਟੱਕਰ ਮਾਰਕੇ ਸਾਡੇ 46 ਤੋਂ ਵੱਧ ਜਵਾਨ ਸੈਨਿਕਾਂ ਨੂੰ ਸ਼ਹੀਦ ਕਰ ਦਿੱਤਾ ਤੇ 40 ਤੋਂ ਵੱਧ ਗੰਭੀਰ ਜ਼ਖਮੀ ਹੋ ਗਏ ਸਨਇਹ ਹਮਲਾ ਇੰਨਾ ਖਤਰਨਾਕ ਸੀ ਕਿ ਇਸਦੀ ਲਪੇਟ ਵਿੱਚ ਆਈ ਬੱਸ ਲੋਹੇ ਤੇ ਰਬੜ ਦੇ ਢੇਰ ਵਿੱਚ ਤਬਦੀਲ ਹੋ ਗਈ ਸੀਇਹ ਹਮਲਾ ਕਰਨ ਵਾਲਾ, ਅੱਲੜ ਉਮਰ ਦਾ 21 ਸਾਲਾ ‘ਆਦਿਲ ਅਹਿਮਦ’ ਨਾਂ ਦਾ ਪੁਲਵਾਮਾ ਦੇ ਨੇੜਲੇ ਪਿੰਡ ਗੁੰਡੀਬਾਗ ਦਾ ਰਹਿਣ ਵਾਲਾ ਆਤਮਘਾਤੀ ਲੜਕਾ ਸੀ

ਹੁਣ ਸਵਾਲ ਪੈਦਾ ਹੋ ਗਿਆ ਹੈ ਕਿ ਜੇਕਰ ਰੋਮ ਦੇ ਵਾਸੀ ਆਪਣੇ ਇੱਕ ਸੈਨਿਕ ਨੂੰ ਪੂਰੀ ਦੁਨੀਆਂ ਵਿੱਚ ਮਸ਼ਹੂਰ ਕਰ ਸਕਦੇ ਹਨ ਤਾਂ ਕੀ 14 ਫਰਵਰੀ 2019 ਨੂੰ ਸਾਡੇ ਸ਼ਹੀਦ ਹੋਏ 46 ਸੈਨਿਕਾਂ ਦੀ ਯਾਦ ਵਿੱਚ ਅਸੀਂ ਭਾਰਤ ਵਾਸੀ “ਸੈਨਿਕ ਡੇਅ” ਮਨਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਨਹੀਂ ਕਰ ਸਕਦੇ? ਸਾਨੂੰ ਅੱਜ ਤੋਂ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਹਰ ਸਾਲ 14 ਫਰਵਰੀ ਨੂੰ ‘ਵੈਲਨਟਾਈਨ ਡੇਅ’ ਦੀ ਥਾਂ ਆਪਣੇ ਸ਼ਹੀਦ ਸੈਨਿਕਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਪਣੇ ਬੱਚਿਆਂ ਤੋਂ ਪ੍ਰਣ ਲਈਏ ਕਿ ਅਸੀਂ ਵੀ ਫੌਜ ਵਿੱਚ ਭਰਤੀ ਹੋ ਕੇ ਆਪਣੇ ਦੇਸ਼ ਦੀ ਆਨ, ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਜਾਨ ਦੀ ਬਾਜ਼ੀ ਲਗਾਉਣ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਤੇ ਸਰਕਾਰ ਇਸ ਸਬੰਧੀ ਕਾਨੂੰਨ ਵੀ ਬਣਾਏ ਕਿ ਹਰ ਸਾਲ 14 ਫਰਵਰੀ ਨੂੰ ਪੂਰੇ ਦੇਸ਼ ਵਿੱਚ ਫੌਜ ਲਈ ਸੈਨਿਕਾਂ ਦੀ ਖੁੱਲ੍ਹੀ ਭਰਤੀ ਰੱਖੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਫੌਜੀ ਭਰਤੀ ਡੇਅ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਸਕੇ

ਸਾਨੂੰ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਪਵਿੱਤਰ ਗੁਰਬਾਣੀ ਦੇ ਰੂਪ ਵਿੱਚ, ਦਿੱਤੀ ਪੂਰਨ ਗੁਰੂ ਰੂਪੀ ਦਾਤ ਦੇ ਅਨੁਸਾਰ ਚੱਲ ਕੇ ਅੱਜ ਲੋੜ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਸੱਚੀ-ਸੁੱਚੀ ਭਾਵਨਾ ਨਾਲ ਵਸਾਈਏ ਤੇ ਵੈਲਨਟਾਈਨ ਡੇਅ ਵਰਗੇ ਇਹਨਾਂ ਲੱਚਰਤਾ ਨਾਲ ਨੱਕੋ-ਨੱਕ ਭਰੇ ਹੋਏ ਮੌਕਿਆਂ ਨੂੰ ਛੱਡ ਕੇ ਸ਼ਬਦਗੁਰੂ ਨਾਲ ਜੁੜੀਏ ਤੇ ਦੇਸ਼, ਸਮਾਜ ਤੇ ਖਾਸ ਕਰਕੇ ਸਾਡੇ ਰੰਗਲੇ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਈਏ, ਨਾ ਕਿ ਇਸ ਦਿਨ ਵੈਸਟਰਨ ਕਲਚਰ ਨੂੰ ਪੰਜਾਬ ਅੰਦਰ ਘਰ-ਘਰ ਵਿੱਚ ਪਹੁੰਚਾਉਣ ਲਈ ਇੱਕ ਦੂਜੇ ਨੂੰ ਪਰਪੋਜ਼ ਕਰਕੇ ਆਪਣੇ ਸਮਾਜ ਨੂੰ ਗੰਧਲਾ ਕਰੀਏ

ਅੱਜ ਲੋੜ ਹੈ ਘਰ-ਘਰ ਵਿੱਚ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਇੱਕ ਕਲੰਡਰ ਦੇ ਰੂਪ ਵਿੱਚ ਫਿਕਸ ਕਰਵਾ ਕੇ ਲਗਵਾਉਣ ਦੀ, ਤਾਂ ਜੋ ਵਾਰ-ਵਾਰ ਉਹ ਸਾਨੂੰ ਟੁੰਬਦੀਆਂ ਰਹਿਣ ਤੇ ਸਰਕਾਰਾਂ ਦਾ ਵੀ ਮੁੱਢਲਾ ਫਰਜ਼ ਬਣਦਾ ਹੈ ਕਿ ਇਸ ਵੈਲੇਨਟਾਈਨ ਡੇਅ ਵਰਗੇ ਦਿਨ ਨੂੰ ਮਨਾਉਣ ’ਤੇ ਪੂਰਨ ਪਾਬੰਦੀ ਲਗਾਵੇ ਤੇ ਸਾਡੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੀ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਆਪਣਾ ਯੋਗਦਾਨ ਅੱਗੇ ਹੋ ਕੇ ਪਾਉਣ ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਇਸ ਕੈਂਸਰ ਵਰਗੇ ਭਿਆਨਕ (ਵੈਲੇਨਟਾਈਨ-ਡੇਅ) ਰੋਗ ਤੋਂ ਮੁਕਤ ਹੋ ਸਕੇ ਤੇ ਇਸ ਫਰਵਰੀ ਦੇ ਮਹੀਨੇ ਦੀ 14 ਤਾਰੀਖ ਨੂੰ ‘ਮਾਤਾ-ਪਿਤਾ ਡੇਅ’ ਦੇ ਰੂਪ ਵਿੱਚ ਮਨਾਉਣ ਲਈ ਵੀ ਮਾਣਯੋਗ ਕੋਰਟ ਕਾਨੂੰਨ ਬਣਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2583)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

About the Author

ਇੰਜ. ਜਗਜੀਤ ਸਿੰਘ ਕੰਡਾ

ਇੰਜ. ਜਗਜੀਤ ਸਿੰਘ ਕੰਡਾ

Kotkapura, Faridkot, Punjab, India.
Phone: (91 - 96462 - 00468)
Email: (kandajagjit@gmail.com)

More articles from this author