HarpalSPannu7ਤਿੰਨ ਸਿੱਖ ਜਵਾਨ ਪਿੱਛੇ ਪਿੱਛੇ ਤੁਰੇ ਆਉਂਦੇ ਦੇਖੇ। ਦੋ ਤਿੰਨ ਵਾਰ ਗਰਦਣ ਘੁਮਾਈ ...”
(5 ਸਤੰਬਰ 2020)

 

BhushnDhianpuri1

(6-3-1944     -     4-7-2009)

ਰੋਪੜ ਸ਼ਹਿਰ ਵਿੱਚ ਉਸਦਾ ਘਰ ਸੀ, ਉੱਥੇ ਹੀ ਸਰਕਾਰੀ ਕਾਲਜ ਵਿੱਚ ਅਧਿਆਪਕਕੰਟਰੋਲਰ ਦਾ ਫੋਨ ਮੇਰੇ ਕੋਲ ਆਉਂਦਾ-ਪ੍ਰੀਖਿਆ ਕੇਂਦਰ ਦੀ ਚੈਕਿੰਗ ਵਾਸਤੇ ਜਾਣਾ ਪਵੇਗਾ ਪੰਨੂ ਸਾਹਿਬ ਕਿੱਧਰ ਭੇਜੀਏ? ਮੈਂ ਆਖ ਦਿੰਦਾ- ਜੀ ਆਨੰਦਪੁਰ ਸਾਹਿਬ ਮੱਥਾ ਟੇਕ ਆਊਂਗਾ, ਨਾਲੇ ਭੂਸ਼ਣ ਨੂੰ ਮਿਲ ਆਊਂਗਾ, ਇਸ ਤਰ੍ਹਾਂ ਡਿਊਟੀ ਵੀ ਹੋ ਜਾਊਭੂਸ਼ਣ ਨੂੰ ਮੈਂ ਫਲਾਇੰਗ ਸਕੂਐਡ ਦੇ ਮੈਂਬਰ ਵਜੋਂ ਟੀਮ ਵਿੱਚ ਪਾ ਲੈਂਦਾਦੋ ਤਿੰਨ ਕਾਲਜ ਚੈੱਕ ਕਰ ਲੈਂਦੇਉਹਦੀਆਂ ਗੱਲਾਂ ਸੁਣਦਾ ਸੁਣਦਾ ਅਕਸਰ ਮੈਂ ਸੋਚਦਾ- ਮੇਰੇ ਕੋਲੋਂ ਇਸ ਤਰ੍ਹਾਂ ਦੀ ਗੱਲ ਕਿਉਂ ਨਹੀਂ ਹੁੰਦੀ? ਉਹ ਨਹੀਂ ਰਿਹਾ, ਚਲੋ ਫੇਰ ਕੀ ਹੋਇਆ, ਉਸਦੀ ਮਹਿਕ ਭਰੀ ਤਾਜ਼ਗੀ ਮੇਰੇ ਆਲੇ ਦੁਆਲੇ ਮੰਡਰਾ ਰਹੀ ਹੈਗੱਲ ਕਰਨ ਦੀ ਹੀ ਨਹੀਂ, ਉਸ ਨੂੰ ਗੱਲ ਸੁਣਨ ਦੀ ਵੀ ਜਾਚ ਸੀ। ਮੈਂ ਉਸ ਨੂੰ ਜਨਮ ਸਾਖੀਆਂ ਸਣਾਉਂਦਾਇੱਕ ਵਾਕ ਆਇਆ- ਭੈਣ ਦਾ ਸੁਨੇਹਾ ਮਿਲਿਆ ਤਾਂ ਮਿਲਣ ਵਾਸਤੇ ਬਾਬਾ ਜੀ ਮੋਦੀਖਾਨੇ ਤੋਂ ਘਰ ਵੱਲ ਤੁਰ ਪਏਰਸਤੇ ਵਿੱਚ ਹੱਟੀ ਆਈ ਤਾਂ ਖਿਆਲ ਆਇਆ- ਭੈਣ ਘਰ ਚੱਲਿਆ ਹਾਂ, ਖਾਲੀ ਨਹੀਂ ਜਾਣਾ ਚਾਹੀਦਾਝੋਲੀ ਵਿੱਚ ਪਤਾਸੇ ਪਵਾਏਚੱਲ ਪਏ

ਮੈਂ ਪੁੱਛਿਆ- ਭੂਸ਼ਨ ਸਾਹਿਬ, ਅਸੀਂ ਮਲਵਈ ਕਮੀਜ ਦੇ ਅਗਲੇ ਲਮਕਦੇ ਹਿੱਸੇ ਵਿੱਚ ਚੀਜ਼ ਪਵਾਉਣ ਨੂੰ ਝੋਲੀ ਆਖਦੇ ਹਾਂਕੀ ਮਹਾਰਾਜ ਕਮੀਜ ਦੀ ਝੋਲੀ ਵਿੱਚ ਪਤਾਸੇ ਪੁਆ ਕੇ ਗਏ ਸਨ?

ਭੂਸ਼ਣ ਨੇ ਕਿਹਾ- ਨਹੀਂ, ਮੋਢੇ ਉੱਪਰਲੇ ਪਰਨੇ ਵਿੱਚ ਚੀਜ਼/ ਵਸਤ ਪਵਾਈ ਜਾਏ, ਉਹ ਵੀ ਹੀ ਝੋਲੀ ਹੁੰਦੀ ਹੈਭੱਠੀ ਤੇ ਦਾਣੇ ਭੁਨਾਉਣ ਵਾਸਤੇ ਇਹੋ ਪਰਨੇ ਦੀ ਝੋਲੀ ਲਿਜਾਈਦੀ ਹੈਮਾਂ ਸੰਤਾਨ ਦੀ ਸਲਾਮਤੀ ਵਾਸਤੇ ਰੱਬ ਅੱਗੇ ਚੁੰਨੀ ਦਾ ਪੱਲਾ ਅੱਡਦੀ ਹੈ, ਉਹ ਉਸਦੀ ਝੋਲੀ ਹੈ

ਇੱਕ ਦਿਨ ਦੂਜੀ ਸਾਖੀ ਸੁਣਾਈਪਹਿਲੀ ਉਦਾਸੀ ਬਾਅਦ ਜਦੋਂ ਵਾਪਸ ਸੁਲਤਾਨਪੁਰ ਪਰਤੇ ਤਾਂ ਬੇਬੇ ਨਾਨਕੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ- ਆਪਣਾ ਬਾਬਾ ਤਾਂ ਅਤੀਤ ਪੁਰਖ ਆਭਾਈ ਤੂੰ ਮੇਰੇ ਵਰਗਾ ਈ ਐਂਬਾਬੇ ਨੂੰ ਪੀਣ ਦਾ, ਨਾ ਖਾਣ ਦਾ, ਨਾ ਪਹਿਨਣ ਦਾ ਸ਼ੌਕਤੂੰ ਦੱਸ, ਇੱਡੀ ਮੁੱਦਤ ਬਾਹਰ ਬਿਤਾਈ ਆ, ਖਾਣਾ ਕੀ ਐ, ਪੀਣਾ ਕੀ ਐ, ਪਹਿਨਣਾ ਕੀ ਐ? ਮੈਂਨੂੰ ਦੱਸ, ਮੈਂ ਤੇਰੇ ਦਿਲ ਦੀ ਇੱਛਾ ਪੂਰੀ ਕਰਾਂਗੀ! ਭਾਈ ਮਰਦਾਨੇ ਨੇ ਕਿਹਾ- ਜੇ ਮਿਹਰਬਾਨ ਹੋਈ ਹੈ ਭੈਣ ਤਾਂ ਨਵੀਂ ਰਬਾਬ ਖਰੀਦ ਕੇ ਦੇ, ਇਹ ਪੁਰਾਣੀ ਹੋ ਗਈ ਐ, ਮਹਾਰਾਜ ਦੀ ਆਵਾਜ਼ ਦਾ ਸਾਥ ਨੀ ਦਿੰਦੀ ਠੀਕ ਤਰ੍ਹਾਂ

ਸੁਣ ਕੇ ਭੂਸ਼ਣ ਮੁਸਕਰਾਇਆ, ਕਹਿਣ ਲੱਗਾ- ਪਤਾ ਹੈ ਭਾਈ ਮਰਦਾਨਾ ਜੀ ਦੇ ਇਸ ਵਾਕ ਦਾ ਅਰਥ? ਵੱਡੇ ਮਹਾਂਪੁਰਖ ਗੱਲ ਸਿੱਧੀ ਨਹੀਂ ਕਰਿਆ ਕਰਦੇ ਵੱਡਿਆਂ ਨਾਲਇਸ਼ਾਰਿਆਂ ਨਾਲ ਸਮਝਾ ਦਿੰਦੇ ਹਨਭਾਈ ਮਰਦਾਨਾ ਜੀ ਨੇ ਖਾਣ, ਪੀਣ, ਪਹਿਨਣ ਦੀ ਥਾਂ ਰਬਾਬ ਦੀ ਮੰਗ ਕੀਤੀਬੀਬੀ ਸਮਝ ਗਈ, ਭਾਈ ਮਰਦਾਨਾ ਜੀ ਬਾਬਾ ਜੀ ਵਰਗੇ ਹੋ ਗਏ ਹਨਸਮਝ ਗਈ ਕਿ ਫੇਰ ਇਹ ਜਾਣਗੇ, ਘਰ ਨਹੀਂ ਰਹਿਣਗੇਇਸੇ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਦੇ ਹਨ ਸੰਸਾਰ ਦੇ ਮਾਲਕ

ਮੇਰੇ ਘਰ ਆ ਗਏ, ਦੇਰ ਰਾਤ ਤਕ ਗੱਲਾਂ ਹੁੰਦੀਆਂ ਰਹੀਆਂਮੇਰੀ ਬੀਵੀ ਸੌਂ ਕੇ ਜਾਗ ਪਈਕਹਿੰਦੀ- ਸੋਇਆ ਨਹੀਂ ਜਾਂਦਾ ਤੁਹਾਡੇ ਤੋਂ ਹੁਣ? ਭੂਸ਼ਣ ਨੇ ਕਿਹਾ- ਹਲਵਾਈ ਦੇ ਨੌਕਰ ਆਪਸ ਵਿੱਚ ਲੜ ਪਏਇੱਕ ਨੇ ਦੂਜੇ ਉੱਪਰ ਜਲੇਬੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੂਜੇ ਨੇ ਲੱਡੂ ਮਾਰਨੇ ਸ਼ੁਰੂ ਕਰ ਦਿੱਤੇਹਲਵਾਈ ਨੇ ਮਸਾਂ ਹਟਾਏਲੜਾਈ ਨੌਕਰਾਂ ਦੀ, ਤਬਾਹੀ ਮਾਲਕਾਂ ਦੀਠੀਕ ਐ ਭਾਈ! ਆਪਾ ਲੱਡੂ ਜਲੇਬੀਆਂ ਮਾਰਨੋ ਹਟ ਕੇ ਸੌਂ ਜਾਈਏ ਹੁਣ

ਇੱਕ ਵੇਰ ਭੂਸ਼ਨ ਨੇ ਦੱਸਿਆ- ਮੈਂ ਕਾਲਜ ਦੀ ਡਿਉਟੀ ਕਰਕੇ ਘਰ ਵੱਲ ਆ ਰਿਹਾ ਸਾਂ ਤਾਂ ਤਿੰਨ ਸਿੱਖ ਜਵਾਨ ਪਿੱਛੇ ਪਿੱਛੇ ਤੁਰੇ ਆਉਂਦੇ ਦੇਖੇਦੋ ਤਿੰਨ ਵਾਰ ਗਰਦਣ ਘੁਮਾਈ … ਆ ਰਹੇ ਸਨ। ਮੈਂ ਅੰਦਰ ਲੰਘਿਆ, ਉਹ ਵੀ ਘਰ ਅੰਦਰ ਆ ਗਏ। ਇੱਕ ਨੇ ਕਿਹਾ- ਕੁਝ ਦਿਨ ਰਹਾਂਗੇ ਪ੍ਰੋਫੈਸਰ ਸਾਬ੍ਹ, ਚਿੰਤਾ ਨਾ ਕਰਿਉ! ਬੱਸ ਰਹਿਣਾ ਹੈ, ਜੋ ਸਾਦੀ ਦਾਲ ਰੋਟੀ ਤੁਸੀਂ ਖਾਂਦੇ ਹੋ, ਉਹੀ ਅਸੀਂ ਖਾ ਲਿਆ ਕਰਾਂਗੇਸਾਰਾ ਘਰ ਤਣਾਉ ਵਿੱਚ ਘਿਰ ਗਿਆਲੰਗਰ ਪਾਣੀ ਛਕਾਇਆਆਖਰ ਘਰ ਵਿੱਚ ਮੈਂ ਵੱਡਾ ਸਾਂ, ਸੋ ਚੁੱਪ ਦੀ ਖੜੋਤ ਤੋੜਨੀ ਸੀ, ਰਸਤਾ ਕੱਢਣਾ ਸੀ ਕੋਈਛੱਡਣ ਭਾਵੇਂ ਮਾਰਨ, ਇਹਨਾਂ ਦੀ ਮਰਜ਼ੀ, ਫੇਰ ਵੀ ਗੱਲਬਾਤ ਤਾਂ ਤੋਰੀਏ

“ਮੈਂ ਉਨ੍ਹਾਂ ਕੋਲ ਜਾ ਕੇ ਬੈਠ ਗਿਆ। ਪੁੱਛਿਆ, ਸਾਡੇ ਘਰ ਚਰਨ ਪਾਏ, ਸੇਵਾ ਮਿਲੀ, ਇਹ ਠੀਕ, ਪਰ ਬਾਬਿਉ ਮੇਰਾ ਘਰ ਹੀ ਤੁਸੀਂ ਕਿਉਂ ਚੁਣਿਆ, ਕੁਝ ਪਤਾ ਲੱਗੇ? ਇੱਕ ਨੇ ਕਿਹਾ- ਜੀ ਮੈਂ ਬੀ.ਏ. ਵਿੱਚ ਤੁਹਾਡੇ ਕੋਲੋਂ ਪੜ੍ਹਿਆ ਹਾਂ ਸਰਮੇਰਾ ਨਾਮ ਇਹ ਹੈਸਾਨੂੰ ਹੋਰ ਕਿਸੇ ’ਤੇ ਇਤਬਾਰ ਨਹੀਂ ਸੀ, ਸੋ ਤੁਹਾਡੇ ਕੋਲ ਆ ਗਏਘਰ ਵਿੱਚ ਸਹਿਜ ਵਰਤ ਗਿਆਮੇਰੇ ਵਿਦਿਆਰਥੀ ਆਏ ਨੇ ਠੀਕ ਐ ਸਭਗੱਲਾਂ ਕਰਦਿਆਂ ਅਗਲੇ ਦਿਨ ਮੈਂ ਪੁੱਛਿਆ- ਖਾਲਿਸਤਾਨ ਤਾਂ ਬਣਨਾ ਈ ਬਣਨਾ ਹੁਣਇੱਕ ਗੱਲ ਦੱਸੋ, ਸਾਰੇ ਹਿੰਦੂਆਂ ਨੂੰ ਮਾਰ ਦਿਉਗੇ ਕਿ ਭੱਜ ਜਾਣ ਦੀ ਵੀ ਆਗਿਆ ਮਿਲੇਗੀ ਕਿਸੇ ਨੂੰ? ਉੱਤਰ ਮਿਲਿਆ- ਨਾ ਮਾਰਾਂਗੇ, ਨਾ ਭੱਜ ਕੇ ਜਾਣ ਦਿਆਂਗੇਖਾਲਿਸਤਾਨ ਵਿੱਚ ਹਿੰਦੂ ਨਾ ਰਹੇ ਤਾਂ ਰਾਜ ਕੀਹਦੇ ’ਤੇ ਕਰਾਂਗੇ ਅਸੀਂ?

**

ਕਵਿਤਾ ਦੀ ਇੱਕ ਟੁਕੜੀ ਜ਼ੁਬਾਨੀ ਯਾਦ ਹੈਮੇਰੇ ਕੋਲ ਕਿਤਾਬ ਪਈ ਹੈ ਉਸਦੀਕਿਤਾਬ ਛੂਹਣ ਨੂੰ ਹਾਲੇ ਦਿਲ ਨਹੀਂ ਕਰਦਾਕੁਝ ਦਿਨ ਲੱਗਣਗੇ, ਫਿਰ ਕਿਤਾਬ ਚੁੱਕਾਂਗਾ

ਚੋਰੀ ਕਰਦਿਆਂ ਆ ਗਿਆ ਚੋਰ ਕਾਬੂ,
ਕੰਮ ਰੋਜ਼ ਦਾ ਸੀ ਆਖਰ ਫਸਣਾ ਸੀ

ਫੜ ਕੇ ਫੇਰਿਆ ਪੁਲਿਸ ਨੇ ਖੂਬ ਡੰਡਾ
ਹਵਾਲਾਤ ਵਿੱਚੋਂ ਕਿੱਥੇ ਨੱਸਣਾ ਸੀ

ਜੇ ਨਾ ਚੋਰ ਦੀ ਚੋਰ ਇਮਦਾਦ ਕਰਦੇ,
ਚੋਰ ਸਾਧ ਬਣਕੇ ਸੁਖੀ ਵਸਣਾ ਸੀ

ਠਾਣੇਦਾਰ ਸ਼ਿਫਾਰਸ਼ਾਂ ਦੇਖ ਕਹਿੰਦਾ,
ਸਾਨੂੰ ਕਮਲਿਆ ਤੂੰ ਪਹਿਲਾ ਦੱਸਣਾ ਸੀ

ਭੂਸ਼ਣ ਨੇ ਵਾਰਤਕ ਦੀ ਜੋ ਵਿਧੀ ਚਲਾਈ, ਉਹ ਮੈਂਨੂੰ ਪਸੰਦ ਨਹੀਂ ਆਈਕਵਿਤਾ ਕਵਿਤਾ ਹੈ, ਵਾਰਤਕ ਵਾਰਤਕਫੋਨ ’ਤੇ ਕਦੀ ਗੱਲ ਹੁੰਦੀ, ਉਸਦੀ ਇੱਛਾ ਹੁੰਦੀ ਮੈਂ ਉਸਦੀ ਵਾਰਤਕ ਸ਼ੈਲੀ ਉੱਪਰ ਟਿੱਪਣੀ ਕਰਾਂਜੇ ਮੈਂਨੂੰ ਚੰਗੀ ਲੱਗੀ ਹੁੰਦੀ ਯਕੀਨਨ ਦਾਦ ਦਿੰਦਾ! ਮੈਂ ਉਸ ਵਿੱਚ ਦਰਜ ਘਟਨਾਵਾਂ ਦੀ ਦਾਦ ਦਿੰਦਾ ਹਾਂਹੁਣ ਵੀ ਚੰਗੀਆਂ ਲਗਦੀਆਂ ਹਨ, ਭੂਸ਼ਣ ਹੈ ਈ ਜਦੋਂ ਚੰਗਾ ਸੀਕਈ ਵਾਰ ਗੱਲ ਚੱਲੀ ਕਿ ਉਹ ਮੇਰੀ ਨਿਗਰਾਨੀ ਹੇਠ ਪੀਐੱਚ.ਡੀ. ਕਰੇ ਮੈਂ ਉਸ ਵਾਸਤੇ ਫਾਰਮ ਖਰੀਦ ਲਿਆਨਿਗਰਾਨੀ ਤਾਂ ਨਾਮ ਮਾਤਰ ਸੀ, ਮੈਂ ਉਸ ਨੂੰ ਕੀ ਸਿਖਾਉਣਾ ਸੀ? ਉਸਨੇ ਫਾਰਮ ਲੈ ਲਿਆ, ਭਰਿਆ ਨਹੀਂਕੰਮ ਸ਼ੁਰੂ ਨਹੀਂ ਕੀਤਾ! ਉਹ ਉਸਤਾਦ, ਮੈਂ ਉਸਦਾ ਪਾਠਕ ਹਾਂ, ਸਰੋਤਾ ਹਾਂ। ਉਸਤਾਦ ਨੂੰ ਪਾਠਕ ਦੀ ਨਿਗਰਾਨੀ ਵਿੱਚ ਕੰਮ ਕਰਨਾ ਮਨਜ਼ੂਰ ਨਹੀਂ, ਜੇ ਰਸਮੀ ਹੈ, ਨਾਮ ਮਾਤਰ ਹੈ, ਤਾਂ ਵੀ ਨਹੀਂ

ਇੱਕ ਵਾਰ ਉਸਨੇ ਦੱਸਿਆ ਘਰ ਵਿੱਚ ਗਰੀਬੀ ਸੀਦਸਵੀਂ ਕਰ ਲਈ ਮੈਂਨੂੰ ਕਾਗਜਾਂ ਉੱਤੇ ਮੂਰਤਾਂ ਵਾਹੁਣ ਦਾ ਸ਼ੌਕ ਸੀ ਜਿਸ ਕਰਕੇ ਅਕਸਰ ਝਿੜਕਾਂ ਪੈਦੀਆਂਪਿਤਾ ਜੀ ਨੇ ਦੇਖਿਆ, ਰਾਜਸਥਾਨ ਤੋਂ ਆਏ ਸ਼ਿਲਪਕਾਰ ਦੀ ਨਿਗਰਾਨੀ ਹੇਠ ਮੰਦਰ ਦੀ ਉਸਾਰੀ ਹੋ ਰਹੀ ਸੀਮੂਰਤੀਆਂ ਤਿਆਰ ਹੋ ਰਹੀਆਂ ਸਨ ਮੈਂਨੂੰ ਲੈ ਕੇ ਪਿਤਾ ਜੀ ਪਹਿਲਾਂ ਦੁਕਾਨਦਾਰ ਕੋਲ, ਫਿਰ ਉਸਤਾਦ ਕੋਲ ਗਏਦੁਕਾਨਦਾਰ ਤੋਂ ਦਸਤਾਰ, ਸਵਾ ਰੁਪਇਆ ਅਤੇ ਪਤਾਸੇ ਉਧਾਰ ਲਏਮੰਦਰ ਜਾ ਕੇ ਉਸਤਾਦ ਦੇ ਚਰਣ ਛੂਹੇ ਤੇ ਕਿਹਾ- ਬਾਬਾ, ਇਸ ਮੁੰਡੇ ਨੂੰ ਕੰਮ ਸਿਖਾ ਦਿਉ, ਰੋਟੀ ਜੋਗਾ ਹੋ ਜਾਉਗਾ। ਨੌਕਰੀ ਤਾਂ ਕਿਧਰੇ ਮਿਲਣੀ ਨਹੀਂਉਸਤਾਦ ਨੇ ਪੁੱਛਿਆ- ਚਿਤਰਕਾਰੀ ਬਾਰੇ ਜਾਣਦੈਂ ਥੋੜ੍ਹਾ ਬਹੁਤ? ਮੈਂ ਕਿਹਾ ਹਾਂ ਜੀਕਰ ਲੈਨਾ ਚਿਤਰਕਾਰੀਉਸਨੇ ਇੱਕ ਪਿਆਲੀ ਫੜਾਈ ਜਿਸ ਉੱਪਰ ਇੰਚ ਕੁ ਦੀ ਸ਼ਿਵ ਜੀ ਦੀ ਤਸਵੀਰ ਸੀਇੱਕ ਵਰਕਾ 6 ਗੁਣਾ 9 ਇੰਚ ਦਾ ਦਿੱਤਾ, ਗਣੇਸ਼ ਦੀ ਤਸਵੀਰ ਵਾਲਾ, ਇੱਕ ਪੂਰਾ ਕੈਲੰਡਰ ਮਾਤਾ ਰਾਣੀ ਦਾ ਫੜਾ ਕੇ ਕਿਹਾ, ਇਹਨਾਂ ਤਿੰਨਾਂ ਨੂੰ 4 ਗੁਣਾ 6 ਕਰਕੇ ਲਿਆ, ਛੋਟੀ ਵੱਡੀ ਕਰਕੇ, ਵੱਡੀਆਂ ਛੋਟੀਆਂ ਕਰਕੇਦੋ ਦਿਨਾਂ ਬਾਅਦ ਤਸਵੀਰਾਂ ਤਿਆਰ ਕਰਕੇ ਹਰੇਕ ਤਸਵੀਰ ਦੇ ਕੋਨੇ ਹੇਠ ਆਪਣਾ ਨਾਮ ਲਿਖ ਦਿੱਤਾ

ਉਸਤਾਦ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਦਾਦ ਦਿੱਤੀ। ਫਿਰ ਪੁੱਛਿਆ- ਆਹ ਸ਼ਿਵ ਜੀ ਦੀ ਤਸਵੀਰ ਹੇਠ ਕੀ ਲਿਖਿਆ ਹੈ? ਮੈਂ ਕਿਹਾ-ਜੀ ਲਿਖਿਆ ਜੈ ਸ੍ਰੀ ਭੋਲੇ ਨਾਥਦੂਜੀ ਹੇਠ ਕੀ ਲਿਖਿਆ? ਮੈਂ ਕਿਹਾ- ਜੀ ਲਿਖਿਆ- ਜੈ ਸ੍ਰੀ ਗਣੇਸ਼! ਤੀਜੀ ਹੇਠ- ਜੈ ਮਾਂ ਦੁਰਗਾ

ਉਸਤਾਦ ਜੀ ਬੋਲੇ, ਮੈਂਨੂੰ ਅਨਪੜ੍ਹ ਨੂੰ ਕੋਈ ਬੋਲੀ ਪੜ੍ਹਨੀ ਨਹੀਂ ਆਉਂਦੀਇਹ ਤਿੰਨੇ ਗੱਲਾਂ ਤੂੰ ਕਿਸ ਬੋਲੀ ਵਿੱਚ ਲਿਖੀਆਂ ਨੇ? ਮੈਂ ਕਿਹਾ- ਜੀ ਪੰਜਾਬੀ ਦੀ ਗੁਰਮੁਖੀ ਲਿਪੀ ਵਿੱਚਉਸਤਾਦ ਨੇ ਕਿਹਾ- ਮੈਂ ਗਜਬ ਦੀ ਦੇਖੀ ਤੇਰੀ ਗੁਰਮੁਖੀ ਲਿਪੀ! ਲਕੀਰਾਂ ਦੇ ਨਿਸ਼ਾਨ, ਤਿੰਨੇ ਥਾਂ ਇੱਕੋ ਜਿਹੇ ਨੇ ਪਰ ਇਹ ਗੱਲਾਂ ਤਿੰਨ ਤਰ੍ਹਾਂ ਦੀਆਂ ਕਰ ਰਹੇ ਨੇ! ਤੂੰ ਮੈਂਨੂੰ ਇਹ ਲਿਪੀ ਸਿਖਾ ਯਾਰ! ਮੈਂ ਤੈਨੂੰ ਆਪਣੀ ਸਾਰੀ ਵਿੱਦਿਆ ਦੇ ਦਿਆਗਾ ਮੈਂ ਸ਼ਰਮਿੰਦਾ ਹੋਇਆ, ਉਸਤਾਦ ਦੇ ਚਰਨੀ ਹੱਥ ਲਾਏ, ਕਿਹਾ- ਜੀ ਮੈਂ ਝੂਠ ਬੋਲਿਆ ਹੈ ਬਾਬਾ ਜੀ, ਖਿਮਾ ਕਰ ਦਿਉ। ਤਿੰਨੇ ਥਾਈਂ ਇਹ ਤਾਂ ਮੇਰਾ ਨਾਮ ਹੈਉਸਤਾਦ ਹੱਸ ਕੇ ਬੋਲੇ- ਜੇ ਜੀਵਨ ਵਿੱਚ ਕੁਝ ਸਿੱਖਣਾ ਹੈ, ਆਪਣਾ ਨਾਮ ਭੁੱਲ ਜਾ ਪੁੱਤਰਸਭ ਕੁਝ ਸਿੱਖ ਜਾਵੇਂਗਾ, ਜੇ ਆਪਣਾ ਨਾਮ ਭੁੱਲ ਜਾਵੇਂਗਾਜੇ ਆਪਣਾ ਨਾਮ ਯਾਦ ਰੱਖੇਂਗਾ, ਇਸ ਤੋਂ ਬਾਅਦ ਹੋਰ ਕੁਝ ਯਾਦ ਨਹੀਂ ਕਰ ਸਕੇਂਗਾ ਤੂੰ

ਜਿਨ੍ਹਾਂ ਤੋਂ ਮੈਂਨੂੰ ਕਦੀ ਕਦਾਈਂ ਸ਼ਾਬਾਸ਼ ਮਿਲਦੀ, ਉਹ ਦੋਸਤ ਹੁਣ ਇੱਕ ਇੱਕ ਕਰਕੇ ਜਾਣ ਲੱਗੇ ਹਨਪੰਜਾਬੀ ਪਿਆਰਿਆਂ ਦੀ ਨਜ਼ਰ ਇਸ ਵਕਤ ਟੈਗੋਰ ਦਾ ਗੀਤ ਭੇਟ ਕਰਦਾ ਹਾਂ:

ਮੇਰਾ ਘਰ ਛੋਟਾ ਹੈ ਨਾ ਮਾਲਕ, ਜਿਹੜਾ ਮਹਿਮਾਨ ਚਲਾ ਜਾਂਦਾ ਹੈ, ਮੁੜਕੇ ਨਹੀਂ ਆਉਂਦਾ
ਤੇਰਾ ਘਰ ਵੱਡਾ, ਤੇਰਾ ਦਿਲ ਵੱਡਾ, ਪਰਤ ਗਏ ਮਹਿਮਾਨਾਂ ਕੋਲ ਆ ਰਿਹਾ ਹਾਂ ਮੈਂ ਵੀ
ਮੈਂਨੂੰ ਦੁਬਾਰਾ ਇਸ ਤੰਗ ਘਰ ਵਿੱਚ ਨਾ ਭੇਜੀਂ

**

ਚੰਦਰਮਾ ਦੀਆਂ ਰਿਸ਼ਮਾਂ ਰਾਹੀਂ ਅਸਮਾਨ ਧਰਤੀ ਕੋਲ ਪ੍ਰੇਮ ਪੱਤਰ ਭੇਜਦਾ ਹੈ
ਘਾਹ ਉੱਪਰ ਤਰੇਲ-ਬੂੰਦਾਂ ਦੇ ਛੱਟੇ ਮਾਰ ਮਾਰ ਧਰਤੀ ਖਤਾਂ ਦਾ ਜਵਾਬ ਦਿੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2325)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author