HarpalSPannu7ਸਾਡੇ ਵਾਸਤੇ ਇਹੋ ਤੱਥ ਕਾਫੀ ਦਿਲਚਸਪ ਹੈ ਕਿ 1935-36 ਵਿਚ ਉਹ ਸਾਹਿਤ ਸਦਨ ਅਬੋਹਰ ...
(ਨਵੰਬਰ 3, 2015)

 

Nagarajun2ਸ਼ਾਇਰ ਨਾਗਾਰਜੁਨ

ਨਾਗਾਰਜੁਨ (ਜਨਮ 1911, ਵਿਜੋਗ 1998 ਈ.) ਦੀ ਸ਼ਾਇਰੀ ਵਿਚ ਲੋਕਬੇਦ ਅਤੇ ਨਾਦਬੇਦ ਦੋਵੇਂ ਹਨ। ਪ੍ਰਾਚੀਨ ਸ਼ੈਲੀ ਵਿਚ ਉਹ ਆਧੁਨਿਕ ਜਟਿਲਤਾ ਏਨੇ ਆਰਾਮ ਨਾਲ ਦਿਖਾਉਂਦਾ ਹੈ ਕਿ ਪੈਰਾਂ ਵਿਚ ਛਾਲੇ ਹੋਣ ਦੇ ਬਾਵਜੂਦ ਮੋਮਿਨ ਦੀ ਮੁਸਕਾਨ ਹੋਠਾਂ ’ਤੇ ਖੇਡਦੀ ਹੈ। ਨਿੱਕੇ ਬੱਚੇ ਉਸਦੇ ਗੀਤ ਗਾਉਂਦੇ ਗਾਉਂਦੇ ਨੱਚਣਗੇ, ਬੁੱਢੇ ਤਾਰਿਆਂ ਦੀਆਂ ਸ਼ਤਰੰਜ ਚਾਲਾਂ ਪਰਖਦੇ ਨਿਰਖਦੇ ਸੰਸਾਰ ਤੋਂ ਤੁਰ ਜਾਣਗੇ।

ਨਾਗਾਰਜੁਨ ਦੀ ਮਾਤ ਭਾਸ਼ਾ ਮੈਥਿਲੀ ਸੀ ਪਰ ਪਿੰਡ ਦੇ ਨਾਮਵਰ ਸੰਸਕ੍ਰਿਤ ਵਿਦਵਾਨ ਪੰਡਤ ਅਨਿਰੁੱਧ ਮਿਸ਼ਰ ਦੀ ਨਿਗਰਾਨੀ ਹੇਠ ਸੰਸਕ੍ਰਿਤ ਸਿੱਖਦਿਆਂ ਤੇਰਾਂ ਸਾਲ ਦੀ ਉਮਰੇ ਪਹਿਲੀ ਕਵਿਤਾ ਸੰਸਕ੍ਰਿਤ ਵਿਚ ਲਿਖੀ। ਸਾਲ 1933 ਵਿਚ ਹੋਰ ਵਿੱਦਿਆ ਪ੍ਰਾਪਤ ਕਰਨ ਕਲੱਕਤੇ ਆਪਣੇ ਮਾਮਾ ਕੋਲ ਆ ਗਏ ਜਿੱਥੇ ਬੰਗਲਾ ਸਿੱਖ ਲਈ। ਬੰਗਲਾ ਏਨੀ ਪਿਆਰੀ ਲੱਗੀ ਕਿ ਇਸ ਵਿਚ ਵੀ ਕਾਵਿ ਰਚਿਆ। ਮੈਥਿਲੀ ਅਤੇ ਹਿੰਦੀ ਵਿਚ ਤਾਂ ਧੁੰਮਾਂ ਪਾਉਣੀਆਂ ਹੀ ਸਨ, ਇਸ ਸ਼ਾਇਰ ਨੇ ਚਾਰ ਬੋਲੀਆਂ ਵਿਚ ਕਵਿਤਾ ਰਚ ਕੇ ਆਪਣੀ ਸਿਰਜਣਾ ਸ਼ਕਤੀ ਦਾ ਲੋਹਾ ਮਨਵਾਇਆ।

ਸਾਡੇ ਵਾਸਤੇ ਇਹੋ ਤੱਥ ਕਾਫੀ ਦਿਲਚਸਪ ਹੈ ਕਿ 1935-36 ਵਿਚ ਉਹ ਸਾਹਿਤ ਸਦਨ ਅਬੋਹਰ, ਜ਼ਿਲ੍ਹਾ ਫਿਰੋਜ਼ਪੁਰ ਤੋਂ ਨਿਕਲਦੇ ਮਾਸਕ ਪੱਤਰ ਦੀਪਕ ਦੇ ਸੰਪਾਦਕ ਰਹੇ। ਵਾਰਤਕ ਅਤੇ ਕਾਵਿ ਵਿਚ ਸੰਸਕ੍ਰਿਤ ਰਚਨਾਵਾਂ ਹੈਦਰਾਬਾਦ (ਸਿੰਧ) ਤੋਂ ਛਪੀਆਂ। ਅੰਗਰੇਜ਼ੀ ਰਾਜ ਵਕਤ ਕੋਈ ਮੁਸ਼ਕਲ ਪੇਸ਼ ਨਹੀਂ ਆਈ, ਆਜ਼ਾਦੀ ਮਗਰੋਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਇਤਰਾਜ਼ਯੋਗ ਮੰਨਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਉੱਪਰ ਪਾਬੰਦੀ ਲਾ ਦਿੱਤੀ।

ਹਿੰਦੀ ਕਾਵਿ ਸ਼ਪਥ, ਚਨਾਜੋਰ ਗਰਮ, ਯੁਧਧਾਰਾ, ਖੂਨ ਔਰ ਸ਼ੁਅਲੇ, ਪ੍ਰੇਤ ਕਾ ਬਯਾਨ, ਸਤਰੰਗੇ ਪੰਖੋਂ ਵਾਲੀ, ਪਿਆਸੀ ਪਥਰਾਈ ਆਂਖੇਂ, ਅਬ ਤੋਂ ਬੰਦ ਕਰੋ, ਤਾਲਾਬ ਕੀ ਮਛਲਿਆਂ, ਚੰਦਨਾ, ਤੁਮਨੇ ਕਹਾ ਥਾ, ਖਿਚੜੀ, ਹਜ਼ਾਰ ਹਜ਼ਾਰ ਬਾਹੋਂ ਵਾਲੀ, ਪੁਰਾਨੀ ਜੂਤਿਆਂ, ਰਤਨਗਰਭ, ਐਸੇ ਭੀ ਹਮ ਕਯਾ ਹਨ।

ਮੈਥਿਲੀ ਵਿਚ ਬੂੜ੍ਹਵਰ, ਵਿਲਾਪ, ਚਿਤਰਾ, ਪੱਤ੍ਰਹੀਨ ਨਗਰ ਗਾਛ ਕਾਵਿ ਸੰਗ੍ਰਹਿ ਰਚੇ। 1955 ਵਿਚ ਮੇਘਦੂਤ ਦਾ ਹਿੰਦੀ ਰੂਪ ਛਾਪਿਆ। ਸੰਸਕ੍ਰਿਤ ਅਤੇ ਬੰਗਲਾ ਵਿਚ ਕਵਿਤਾਵਾਂ ਅਖਬਾਰਾਂ, ਰਿਸਾਲਿਆਂ ਵਿਚ ਛਪਦੀਆਂ ਤੇ ਗੁੰਮ ਹੁੰਦੀਆਂ ਰਹੀਆਂ। ਲਾਪ੍ਰਵਾਹ ਘੁਮੱਕੜ ਸ਼ਾਇਰ ਨੇ ਸੰਗ੍ਰਹਿ ਛਪਵਾਉਣ ਦੀ ਖੇਚਲ ਕੀਤੀ ਹੀ ਨਹੀਂ। ਹੁਣ ਉਨ੍ਹਾਂ ਦੇ ਪਾਠਕ, ਪ੍ਰਸ਼ੰਸਕ, ਥਾਂ ਥਾਂ ਖਿੱਲਰੀਆਂ ਕਵਿਤਾਵਾਂ ਇਕੱਤਰ ਕਰ ਰਹੇ ਹਨ। ਵਾਣੀ ਪ੍ਰਕਾਸ਼ਨ ਨੇ 1985 ਵਿਚ ਉਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਛਾਪਿਆ ਤਾਂ ਕਵੀ ਦੇ ਕਹਿਣ ਸਦਕਾ ਕੁਝ ਮੈਥਿਲੀ, ਬੰਗਲਾ ਅਤੇ ਸੰਸਕ੍ਰਿਤ ਕਵਿਤਾਵਾਂ ਇਸ ਸੰਗ੍ਰਹਿ ਦੇ ਆਖਰ ਵਿਚ ਛਾਪ ਦਿੱਤੀਆਂ।

ਨਾਗਾਰਜੁਨ ਮੂਕ ਦਰਸ਼ਕ ਨਹੀਂ, ਦਲਿਤਾਂ, ਗਰੀਬਾਂ, ਮਜ਼ਦੂਰਾਂ, ਪੀੜਿਤ ਸ਼ੋਸ਼ਿਤ ਵਰਗ ਦਾ ਹਮਦਰਦ ਬੁਲਾਰਾ ਹੈ ਜੋ ਤਰਸ ਨਹੀਂ ਕਰਦਾ, ਰਬ ਅੱਗੇ ਉਨ੍ਹਾਂ ਦੀ ਹਾਲਤ ਸੁਧਾਰਨ ਲਈ ਅਰਦਾਸਾਂ ਨਹੀਂ ਕਰਦਾ, ਹੰਝੂ ਨਹੀਂ ਵਹਾਉਂਦਾ, ਖੱਬੀ ਸਮਾਜਵਾਦੀ ਧਿਰ ਵਿਚ ਸ਼ਾਮਲ ਹੋਕੇ ਉਨ੍ਹਾਂ ਦੀ ਅਗਵਾਈ ਕਰਦਾ ਹੈ। ਚੰਗਾ ਹੈ ਅਮਨ ਸ਼ਾਂਤੀ ਨਾਲ ਦੁੱਖ ਦਰਦ ਦੂਰ ਹੋ ਜਾਣ, ਅਜਿਹਾ ਨਹੀਂ ਹੁੰਦਾ ਤਾਂ ਹਥਿਆਰਬੰਦ ਸੰਘਰਸ਼ ਜਾਇਜ਼ ਹੈ। ਉਸ ਵਾਸਤੇ ਮਨੋਰੰਜਨ ਦਾ ਨਹੀਂ, ਵਿਅੰਗ ਬਦੀ ਮਿਟਾਉਣ ਵਾਲਾ ਹਥਿਆਰ ਹੈ।

ਕਾਲੀਦਾਸ ਬਾਦ ਜੇ ਕਿਸੇ ਨੇ ਬੱਦਲਾਂ ਬਰਸਾਤਾਂ ਦਾ ਜ਼ਿਕਰ ਛੇੜਿਆ ਹੈ ਉਹ ਵੀ ਸੰਗੀਤਮਈ ਛਰਾਟਿਆਂ ਨਾਲ, ਸੋ ਨਾਗਾਰਜੁਨ ਹੈ। ਬੱਦਲ ਤਾਕਤਵਰ ਹੈ, ਪੂਰੇ ਸਵੈਮਾਣ ਨਾਲ ਉੱਡਿਆ ਜਾਂਦਾ ਹੈ ਪਰ ਪਹਾੜ ਉਸ ਨੂੰ ਘੇਰ ਲੈਂਦਾ ਹੈ, ਦੋ ਭਲਵਾਨਾਂ ਦੀ ਟੱਕਰ ਹੋ ਰਹੀ ਹੈ, ਬੱਦਲ ਗੁੱਸੇ ਵਿਚ ਗਰਜਦਾ ਹੈ, ਪਰਬਤ ਖਾਮੋਸ਼ ਖਲੋਤਾ ਉਸਨੂੰ ਘੇਰਦਾ ਹੈ ਤੇ ਹਰਾਉਂਦਾ ਹੈ। ਉਸਦੀ ਕਾਵਿ ਰਚਨਾ ਵਿਚ ਬੱਦਲ ਹੀ ਨਹੀਂ ,ਬਦਲੋਟੀਆਂ ਵੀ ਹਨ, ਮੇਘ-ਵੰਸ਼ ਦੀਆਂ ਸ਼ਾਹਜ਼ਾਦੀਆਂ, ਰੋਮਾਂਟਿਕ ਸ਼ਰਾਰਤੀ ਅਤੇ ਬਦਨਾਮ ਬੱਦਲੀਆਂ, ਬੱਦਲਾਂ ਵਿਚ ਹਿਰਨੀਆਂ ਵੀ ਹਨ, ਚੌਕੜੀ ਮਾਰੀ ਬੈਠੀਆਂ ਹਿਰਨੀਆਂ, ਚੰਦ ਕੋਲੋਂ ਸ਼ਰਮਾ ਕੇ ਲੰਘਦੀਆਂ ਹਿਰਨੀਆਂ, ਸਹਿਜੇ ਸਹਿਜੇ ਕਦਮ ਰੱਖਦੀਆਂ ਹਿਰਨੀਆਂ ਤੇ ਫਿਰ ਚੁੰਗੀਆਂ ਭਰਦੀਆਂ, ਦੌੜਦੀਆਂ ਹਿਰਨੀਆਂ।

ਟੈਗੋਰ ਬੱਦਲ ਨਾਲ ਬੱਦਲ ਟਕਰਾਉਂਦਾ ਦੇਖਕੇ ਆਖਦਾ ਹੈ - ਅਹੁ ਪੱਛਮ ਵੱਲੋਂ ਕਾਲੇ ਰੰਗ ਦਾ ਤੇ ਪੂਰਬ ਵਲੋਂ ਸਫੈਦ ਰੰਗ ਦਾ ਬੱਦਲ ਇਕ ਦੂਜੇ ਵਲ ਵਧ ਰਹੇ ਹਨ, ਹੱਥਾਂ ਵਿਚ ਗੁਰਜ ਹਨ ਤੇ ਮੂਹਾਂ ਵਿੱਚੋਂ ਅੱਗ ਉੱਗਲ ਰਹੇ ਹਨ। ਸੰਭਲ ਜਾਓ ਪਾਠਕੋ, ਦੇਵਤਿਆਂ ਅਤੇ ਦੈਂਤਾਂ ਦਾ ਯੁੱਧ ਮੁੜ ਸ਼ੁਰੂ ਹੋਣ ਲੱਗਾ ਹੈ।

ਨਾਗਾਰਜੁਨ ਦੀ ਤਾਕਤਵਰ ਸ਼ਖਸੀਅਤ ਕਦੀ ਕਠੋਰ ਰੂਪ ਵਿਚ ਕਿਤੇ ਸੂਖਮ ਭਾਵਨਾ ਵਿਚ, ਕਿਤੇ ਵਜ਼ਨਦਾਰ, ਕਿਤੇ ਹਲਕੀ ਫੁੱਲ, ਕਿਤੇ ਬੇਪ੍ਰਵਾਹ ਕਿਤੇ ਪੂਰਨ ਜਜ਼ਬਾਤੀ ਰੰਗਾਂ ਵਿਚ ਥਾਂ ਥਾਂ ਰੂਪਮਾਨ ਹੁੰਦੀ ਹੈ। ਲੋਕ ਸਾਹਿਤ ਨੂੰ ਉਹੀ ਪਸੰਦ ਕਰੇਗਾ ਜਿਸਨੇ ਲੋਕਯਾਨ ਪੜ੍ਹਿਆ ਸੁਣਿਆ ਹੋਵੇ, ਨਾਗਾਰਜੁਨ ਦੇ ਕਾਵਿ ਵਿਚ ਲੋਕ ਗੀਤਾਂ ਦਾ ਸੰਗੀਤ ਪਹਾੜੀ ਚਸ਼ਮੇ ਵਾਂਗ ਫੁੱਟਦਾ ਹੈ। ਲੋਕ ਧੁਨਾਂ ਸੰਗੀਤਮੁਖੀ ਹੋਣ ਕਰਕੇ ਸ਼ਬਦਾਂ ਦਾ ਦੁਹਰਾਉ ਕਰਦੀਆਂ ਹੁੰਦੀਆਂ ਹਨ ਜਿਵੇਂ - ਰੱਬਾ ਰੱਬਾ ਮੀਂਹ ਬਰਸਾ। ਸਾਡੀ ਕੋਠੀ ਦਾਣੇ ਪਾ।। ਇੱਲੇ ਇੱਲੇ ਕੀਹਨੇ ਮਾਰੀ, ਮੱਖਣ ਨੇ। ਮੱਖਣ ਨੂੰ ਘਰ ਆਣ ਦੇਹ। ਚਾਰ ਕੁ ਛਿਤਰ ਲਾਣ ਦੇਹ।। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਦਾਰਤ ਵਿਚ ਕਵੀ ਦਰਬਾਰ ਹੁੰਦਾ, ਉਸਦਾ ਨਾਂ ਬੋਲਿਆ ਜਾਂਦਾ, ਨੱਚਦਾ ਗਾਉਂਦਾ ਸਟੇਜ ਉੱਪਰ ਜਾਂਦਿਆਂ ਕਵਿਤਾ ਬੋਲਦਾ-

ਇੰਦਰਾ ਇੰਦਰਾ ਕਯਾ ਹੋ ਗਯਾ ਆਪ ਕੋ
ਇੰਦਰਾ ਇੰਦਰਾ ਭੂਲ ਗਈ ਕਯੋਂ ਬਾਪ ਕੋ।

ਪਾਲਕੀ ਕਵਿਤਾ ਵਿਚ ਪਾਠਕ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੀ ਸਰਕਾਰ ਉੱਪਰ ਵਿਅੰਗ ਦੇਖਣਗੇ ਪਰ ਇੰਦਰਾ ਗਾਂਧੀ ਦੇ ਕੰਮ ਢੰਗ ਤੋਂ, ਖਾਸ ਕਰਕੇ 1975 ਵਿਚ ਐਮਰਜੈਂਸੀ ਦੇ ਐਲਾਨ ਤੋਂ ਬਾਦ ਉਹ ਸਰਕਾਰ ਵਿਰੋਧੀ ਝੰਡਾ ਬਰਦਾਰ ਹੋ ਗਿਆ। ਤੀਨ ਬੰਦਰ ਬਾਪੂ ਕੇ ਕਵਿਤਾ ਵਿਚਲੇ ਤਿੰਨ ਬਾਂਦਰ ਨਹਿਰੂ, ਪਟੇਲ ਤੇ ਗੁਲਜ਼ਾਰੀ ਲਾਲ ਨੰਦਾ ਹਨ।

ਸ਼ਿਵਕੁਮਾਰ ਮਿਸ਼ਰ ਨੇ ਕਿਹਾ- ਹਰ ਕਵੀ ਪਰਜਾਪਤੀ ਨਹੀਂ ਹੋ ਸਕਦਾ, ਨਵੀਂ ਨਕੋਰ ਸਿਰਜਣਾ ਕਰਨ ਵਾਲਾ ਸ਼ਾਇਰ ਪਰਜਾਪਤੀ ਹੁੰਦਾ ਹੈ। ਉਸ ਨੇ ਦੁਖ-ਸੁਖ ਨਾਲ ਭਰਪੂਰ ਜ਼ਿੰਦਗੀ ਜੀਵੀ ਅਤੇ ਇਸ ਦੇ ਦੀਦਾਰ ਪਾਠਕਾਂ ਨੂੰ ਕਰਵਾਏ। ਕਾਰਖਾਨੇ ਦੇ ਦਿਹਾੜੀਦਾਰ ਤੋਂ ਲੈਕੇ ਰਾਸ਼ਟਰਪਤੀ ਤੱਕ ਉਸਦਾ ਪਾਠਕ ਪਰਿਵਾਰ ਫੈਲਿਆ।

ਨਿਰਾਲਾ ਅਤੇ ਭਾਰਤੇਂਦੂ ਦੀ ਕਾਵਿ ਵਿਅੰਗ ਨਸ਼ਤਰ ਬਹੁਤ ਤਿੱਖੀ ਸੀ ਪਰ ਨਾਗਾਰਜੁਨ ਉਨ੍ਹਾਂ ਤੋਂ ਅੱਗੇ ਲੰਘ ਗਿਆ। ਰਾਜਨੀਤੀ, ਧਰਮ ਤੰਤਰ, ਦੇਸੀ ਵਿਦੇਸੀ ਸਿਆਸਤਦਾਨ, ਦੇਵਤੇ, ਦੇਵੀਆਂ, ਰੱਬ ਕੋਈ ਉਸ ਦੇ ਬਾਣ ਤੋਂ ਨਹੀਂ ਬਚਦਾ। ਇਸੇ ਵਿਜਈ ਸੁਭਾ ਕਾਰਨ ਆਲੋਚਕਾਂ ਨੇ ਉਸਨੂੰ ਆਧੁਨਿਕ ਕਵਿਤਾ ਦਾ ਭਗਤ ਕਬੀਰ ਕਿਹਾ ਹੈ।

ਬੱਦਲ ਨੂੰ ਘਿਰਦਾ ਤੱਕਿਆ

ਨਿਰਮਲ ਪਰਬਤ ਦੇ ਸਿਖਰੀਂ
ਬੱਦਲ ਨੂੰ ਘਿਰਦਾ ਤੱਕਿਆ।
ਮੋਤੀਆਂ ਵਰਗੀਆਂ ਨਿੱਕੀਆਂ ਨਿੱਕੀਆਂ
ਠੰਢੀਆਂ ਲਿਸ਼ਕਦੀਆਂ ਬੂੰਦਾਂ ਨੂੰ
ਮਾਨਸਰੋਵਰ ਦੇ ਕੰਢਿਆ ’ਤੇ
ਸੋਨ ਸੁਨਹਿਰੀ ਕੰਵਲਾਂ ਉੱਪਰ
ਛਮ-ਛਮ ਛਮ-ਛਮ ਗਿਰਦਾ ਤੱਕਿਆ।
ਬੱਦਲ ਨੂੰ ਘਿਰਦਾ ਤੱਕਿਆ।

ਤਿਖੀਆਂ ਤਿਖੀਆਂ ਚੋਟੀਆਂ ਉੱਪਰ
ਵੱਡੀਆਂ ਛੋਟੀਆਂ ਕਈ ਕਈ ਝੀਲਾਂ
ਗਰਮ ਥਲਾਂ ਚੋਂ ਉੱਡਕੇ ਆਇਆ
ਹੰਸ ਮੌਜ ਵਿਚ ਤਰਦਾ ਤੱਕਿਆ।
ਲੱਖ ਲੱਖ ਹੱਥ ਦੀ ਉਚਾਈ ਤੇ,
ਦੁਰਗਮ ਤੇ ਬਰਫਾਨੀ ਵਾਦੀ
ਉਸ ਵਾਦੀ ਵਿਚ ਇਸ਼ਕ ਵਿਗੁੱਚਾ,
ਭਰੀ ਜੁਆਨੀ ਦਾ ਮਸਤਾਇਆ
ਇਕ ਕਸਤੂਰੀ ਮਿਰਗ ਸਾਂਵਲਾ
ਆਪਣੇ ਉੱਪਰ ਚਿੜ੍ਹਦਾ ਤੱਕਿਆ।
ਬੱਦਲ ਨੂੰ ਘਿਰਦਾ ਤੱਕਿਆ।

ਕਿੱਧਰ ਤੁਰ ਗਿਆ ਧਨ ਕੁਬੇਰ ਹੁਣ
ਕਿੱਥੇ ਤੁਰ ਗਈ ਉਸਦੀ ਅਲਕਾ?
ਨਹੀਂ ਠਿਕਾਣਾ ਕਾਲੀਦਾਸ ਦੇ
ਮਦ ਮਤਵਾਲੇ ਗੰਗਾਜਲ ਦਾ।
ਬੜਾ ਢੂੰਡਿਆ ਨਹੀਂ ਲੱਭਿਆ
ਮੇਘਦੂਤ ਦਾ ਕੋਈ ਟਿਕਾਣਾ।
ਬਰਸ ਗਿਆ ਹੋਣੈ ਰਸਤੇ ਵਿਚ
ਕਾਲੀਦਾਸ ਦਾ ਬੀਬਾਰਾਣਾ।
ਨੀਲੇ ਅੰਬਰ ਦੇ ਸਿਖਰੀਂ ਮੈਂ
ਹਵਾ ਨਾਲ ਇਕ ਭਾਰਾ ਬੱਦਲ
ਗਰਜ ਗਰਜ ਕੇ ਭਿੜਦਾ ਤੱਕਿਆ
ਬੱਦਲ ਨੂੰ ਘਿਰਦਾ ਤੱਕਿਆ।

ਕੋਮਲ ਉਂਗਲੀਆਂ ਵਾਲਾ ਹੱਥ
ਬੰਸੀ ਉੱਪਰ ਫਿਰਦਾ ਤੱਕਿਆ
ਅੱਖੀਂ ਬੱਦਲ ਘਿਰਦਾ ਤੱਕਿਆ।

                **

          ਆਓ ਰਾਣੀ

ਆਓ ਰਾਣੀ ਆਪਾਂ ਢੋਈਏ ਪਾਲਕੀ
ਆਓ ਰਾਣੀ ਆਪਾਂ ਢੋਈਏ ਪਾਲਕੀ।
ਇਹੋ ਬਣੀ ਹੈ ਰਾਇ ਜਵਾਹਰ ਲਾਲ ਦੀ।
ਰਫੂ ਕਰਾਂਗੇ ਹੋਣੀ ਆਪਣੇ ਫਟੇ ਪੁਰਾਣੇ ਜਾਲ ਦੀ।
ਆਓ ਰਾਣੀ ਹੱਸਕੇ ਢੋਈਏ ਪਾਲਕੀ।

ਆਵੋ ਸ਼ਾਹੀ ਬੈਂਡ ਵਜਾਈਏ।
ਘਰ ਬੰਗਲੇ ਨੂੰ ਖੂਬ ਸਜਾਈਏ।
ਆਜਾ ਤੈਨੂੰ ਸੈਰ ਕਰਾਵਾਂ,
ਊਟੀ ਦੀ, ਸ਼ਿਮਲੇ ਦੀ, ਨੈਣੀਤਾਲ ਦੀ।
ਆਓ ਰਾਣੀ ਆਪਾਂ ਢੋਈਏ ਪਾਲਕੀ।

ਵੰਡੀ ਜਾ ਮਿੱਠੀ ਮੁਸਕਾਨ।
ਦੇਂਦੀ ਜਾ ਸਭ ਨੂੰ ਵਰਦਾਨ।
ਆਵੋ ਜੀ ਚਾਂਦੀ ਦੇ ਰਸਤੇ।
ਆਵੋ ਜੀ ਸੋਨੇ ਦੇ ਰੱਥ ਤੇ।
ਕਮੀ ਰਹੇ ਨਾ ਰਾਣੀ ਲੈਅ ਸੁਰ ਤਾਲ ਦੀ।
ਆਓ ਰਾਣੀ ਆਪਾਂ ਢੋਈਏ ਪਾਲਕੀ।

ਤਣੇ ਸਿਪਾਹੀ ਦੇਣ ਸਲਾਮੀ।
ਵਾਰੀ ਜਾਵਾਂ ਸਦ ਕੁਰਬਾਨੀ।
ਘਰ ਘਰ ਅੰਦਰ ਖੁਸ਼ੀਆਂ ਛਲਕਣ,
ਬੂਟਿਆਂ ਉੱਪਰ ਬੂੰਦਾਂ ਚਮਕਣ।
ਪਗਡੰਡੀ ਲੱਭਾਂਗੇ ਕੋਈ ਨਵੇਂ ਦੇਸ ਨੂੰ ਭਾਲਦੀ।
ਹਾਲੇ ਰਾਣੀ ਆਪਾਂ ਢੋਈਏ ਪਾਲਕੀ।

ਟੁੱਕਰ ਸਾਡੇ ਸੁੱਕੜੇ ਰੁੱਖੜੇ।
ਅਸੀਂ ਫੂਸ ਤਿਣਕਿਆਂ ਦੇ ਟੁਕੜੇ।
ਤੂੰ ਟਾਹਣੀ ਹੈਂ ਭਰੀ ਭਕੁੰਨੀ ਡਾਲਦੀ।
ਖਬਰ ਲਵੋ ਜੀ ਹੁਣ ਭਗਤਾਂ ਦੇ ਹਾਲ ਦੀ।
ਮੁਸ਼ਕ ਕਫੂਰੀ ਲਪਟ ਆਰਤੀ ਲੈ ਸੋਨੇ ਦੇ ਥਾਲ ਦੀ।
ਆਓ ਰਾਣੀ ਆਪਾਂ ਢੋਈਏ ਪਾਲਕੀ।

ਭਾਰਤ ਮਾਂ ਦੇ ਸੁੱਕੇ ਹੱਥਾਂ ਨੂੰ ਆਵੋ ਜੀ ਚੁੰਮਲੋ।
ਪ੍ਰੈਜ਼ੀਡੈਂਟ ਦੇ ਲੰਚ ਡਿਨਰ ਵਿਚ ਸੁਆਦ ਬਦਲ ਲੋ ਘੁੰਮਲੋ।
ਪਦਮ ਭੂਸ਼ਣਾਂ ਭਾਰਤ ਰਤਨਾਂ ਤੋਂ ਕੁਝ ਸਿੱਖੀਏ ਰਾਣੀਏਂ।
ਮੰਤਰੀਆਂ ਨਾਲ ਹੈਂਡਸ਼ੇਕ ਕਰਨਾ ਨਾ ਭੁੱਲ ਮਰ ਜਾਣੀਏਂ।
ਸੱਜੇ ਖੱਬੇ ਖੜ੍ਹੇ ਹਜ਼ਾਰਾਂ ਅਫਸਰਾਂ ਤੋਂ ਪਿਆਰ ਲੈ।
ਮੁਸਕਾਏ ਨੇ ਧਨ ਕੁਬੇਰ ਵੀ ਇੱਜ਼ਤ ਲੈ ਦੁਲਾਰ ਲੈ।
ਬੁੱਲ੍ਹਾਂ ਉੱਪਰ ਕੰਬਣੀ ਹੈ ਤਾਂ ਟੇਢੀ ਝਾਤੀ ਮਾਰ ਲੈ।
ਬਿਜਲਾਣੀ ਦੀਵਾਲੀ ਲਿਸ਼ਕੇ, ਸਜਦੇ ਵਿੱਚ ਨਿਹਾਰ ਲੈ।
ਨਵੀਂ ਨਕੋਰੀ ਦਿੱਲੀ ਆਪਣੇ ਸੀਨੇ ਵਿੱਚ ਉਤਾਰ ਲੈ।
ਇੱਕ ਗੱਲ ਕਹਿ ਦਿੰਨਾ ਮਲਕਾ, ਰਤਾ ਕੁ ਸ਼ਰਮ ਉਧਾਰ ਲੈ।
ਗੋਰੇ ਦੀ ਜੈ ਬੰਦ ਹੋ ਗਈ, ਜੈ ਹੋਈ ਕੱਲੂਕਾਲ ਦੀ।
ਆਓ ਰਾਣੀ ਆਪਾਂ ਢੋਈਏ ਪਾਲਕੀ।

ਰਫੂ ਕਰਾਂਗੇ ਹੋਣੀ ਆਪਣੇ ਫਟੇ ਪੁਰਾਣੇ ਜਾਲ ਦੀ।
ਇਹੋ ਬਣੀ ਹੈ ਰਾਇ ਜਵਾਹਰ ਲਾਲ ਦੀ।
ਆਓ ਰਾਣੀ ਹੱਸਕੇ ਢੋਈਏ ਪਾਲਕੀ।

                  **

                      ਪਾਂਚ ਪੂਤ

ਪਾਂਚ ਪੂਤ ਭਾਰਤ ਮਾਤਾ ਕੇ, ਦੁਸ਼ਮਨ ਥਾ ਖੂੰਖਾਰ।
ਗੋਲੀ ਖਾਕੇ ਏਕ ਮਰ ਗਯਾ ਬਾਕੀ ਰਹ ਗਏ ਚਾਰ।

ਚਾਰ ਪੂਤ ਭਾਰਤ ਮਾਤਾ ਕੇ ਚਾਰ ਚਤੁਰ ਪ੍ਰਬੀਨ।
ਦੇਸ਼ ਨਿਕਾਲਾ ਮਿਲਾ ਏਕ ਕੋ ਬਾਕੀ ਰਹ ਗਏ ਤੀਨ।

ਤੀਨ ਪੂਤ ਭਾਰਤ ਮਾਤਾ ਕੇ ਲੜਨੇ ਲਗ ਗਏ ਵੋ।
ਅਲਗ ਹੋ ਗਯਾ ਉਧਰ ਏਕ ਅਬ ਬਾਕੀ ਬਚ ਗਏ ਦੋ।

ਦੋ ਬੇਟੇ ਭਾਰਤ ਮਾਤਾ ਕੇ ਛੋੜ ਪੁਰਾਨੀ ਟੇਕ।
ਚਿਪਕ ਗਯਾ ਹੈ ਇਕ ਗੱਦੀ ਸੇ ਬਾਕੀ ਬਚ ਗਯਾ ਏਕ।

ਏਕ ਪੂਤ ਭਾਰਤ ਮਾਤਾ ਕਾ ਕੰਧੇ ਪਰ ਹੈ ਝੰਡਾ।
ਪੁਲਸ ਪਕੜ ਕੇ ਜੇਲ ਲੇ ਗਈ ਬਾਕੀ ਬਚ ਗਯਾ ਏਕ।

                            **

               ਕਾਲ ਪੈਣ ਪਿੱਛੋਂ

ਕਈ ਦਿਨੋਂ ਤਕ ਚੁਲਹਾ ਰੋਯਾ, ਚੱਕੀ ਰਹੀ ਉਦਾਸ।
ਕਈ ਦਿਨੋ ਤਕ ਕਾਣੀ ਕੁਤੀਆ ਸੋਈ ਉਸਕੇ ਪਾਸ।

ਕਈ ਦਿਨੋ ਤਕ ਲਗੀ ਭੀਤ ਪਰ ਛਿਪਕਲੀਓਂ ਕੀ ਗਸ਼ਤ।
ਕਈ ਦਿਨੋ ਤਕ ਚੂਹੋਂ ਕੀ ਭੀ ਹਾਲਤ ਰਹੀ ਸ਼ਿਕਸਤ।

ਦਾਨੇ ਆਏ ਘਰ ਕੇ ਅੰਦਰ ਕਈ ਦਿਨੋ ਕੇ ਬਾਦ।
ਧੂਆਂ ਉਠਾ ਆਂਗਨ ਕੇ ਊਪਰ ਕਈ ਦਿਨੋ ਕੇ ਬਾਦ।

ਚਮਕ ਉਠੀਂ ਘਰ ਭਰ ਕੀ ਆਂਖੇਂ ਕਈ ਦਿਨੋ ਕੇ ਬਾਦ।
ਕਉਏ ਨੇ ਖੁਜਲਾਈ ਪਾਂਖੇਂ ਕਈ ਦਿਨੋ ਕੇ ਬਾਦ।

                       **

                       ਬੜੇ ਦਿਨੋ ਕੇ ਬਾਦ

ਅਬ ਕੀ ਮੈਨੇ ਜੀ ਭਰ ਦੇਖੀ, ਪਕੀ ਸੁਨਹਿਰੀ ਫਸਲੋਂ ਕੀ ਮੁਸਕਾਨ।
ਬੜੇ ਦਿਨੋ ਕੇ ਬਾਦ।

ਅਬ ਕੀ ਮੈਨੇ ਜੀ ਭਰ ਸੁਨਲੀ, ਧਾਨ ਕੂਟਤੀ ਸੁੰਦਰਿਓਂ ਕੀ ਕੋਇਲ ਕੰਠੀ ਤਾਨ।
ਬੜੇ ਦਿਨੋ ਕੇ ਬਾਦ।

ਅਬ ਕੀ ਮੈਨੇ ਜੀ ਭਰ ਸੂੰਘੇ ਮੌਲਸਰੀ ਕੇ ਢੇਰ-ਢੇਰ ਸੇ ਤਾਜੇ ਚਟਕੇ ਫੂਲ।
ਅਬ ਕੀ ਮੈਂ ਜੀ ਭਰ ਛੂ ਪਾਇਆ ਗਾਉਂ ਪਗਡੰਡੀ ਕੀ ਚੰਦਨ ਜੈਸੀ ਧੂਲ।
ਬੜੇ ਦਿਨੋ ਕੇ ਬਾਦ।

ਅਬ ਕੀ ਮੈਨੇ ਜੀ ਭਰ ਤਾਲ-ਮਖਾਨਾ ਖਾਇਆ, ਗੰਨੇ ਚੂਸੇ ਜੀ ਭਰ।
ਅਬ ਕੀ ਮੈਨੇ ਜੀ ਭਰ ਭੋਗੇ ਗੰਧ-ਰੂਪ-ਰਸ-ਸ਼ਬਦ-ਸਪਰਸ਼।
ਸਾਥ ਸਾਥ ਇਸ ਭੂ ਪਰ।
ਬੜੇ ਦਿਨੋ ਕੇ ਬਾਦ।

         **

        ਤੀਨ ਬੰਦਰ ਬਾਪੂ ਕੇ

ਬਾਪੂ ਕੇ ਭੀ ਤਾਊ ਨਿਕਲੇ ਤੀਨ ਬੰਦਰ ਬਾਪੂ ਕੇ।
ਸਰਲ ਸੂਤ ਉਲਝਾਊ ਨਿਕਲੇ ਤੀਨ ਬੰਦਰ ਬਾਪੂ ਕੇ।

ਸਚਮੁਚ ਜੀਵਨਦਾਨੀ ਨਿਕਲੇ ਤੀਨ ਬੰਦਰ ਬਾਪੂ ਕੇ।
ਗਿਆਨੀ ਨਿਕਲੇ ਧਿਆਨੀ ਨਿਕਲੇ ਤੀਨ ਬੰਦਰ ਬਾਪੂ ਕੇ।

ਜਲ ਥਲ ਗਗਨ ਬਿਹਾਰੀ ਨਿਕਲੇ ਤੀਨ ਬੰਦਰ ਬਾਪੂ ਕੇ।
ਲੀਲਾ ਕੇ ਗਿਰਧਾਰੀ ਨਿਕਲੇ ਤੀਨ ਬੰਦਰ ਬਾਪੂ ਕੇ।

ਸਰਵੋਦਯ ਕੇ ਨਟਵਰ ਲਾਲ। ਫੈਲਾ ਦੁਨੀਆਂ ਭਰ ਮੇਂ ਜਾਲ।
ਅਭੀ ਜਇਏਂਗੇ ਯੇ ਸੌ ਸਾਲ। ਢਾਈ ਘਰ ਘੋੜੇ ਕੀ ਚਾਲ।
ਮਤ ਪੂਛੋ ਤੁਮ ਇਨਕਾ ਹਾਲ। ਸਰਵੋਦਯ ਕੇ ਨਟਵਰ ਲਾਲ।

ਲੰਬੀ ਉਮਰ ਮਿਲੀ ਹੈ, ਖੁਸ਼ ਹੈ ਤੀਨ ਬੰਦਰ ਬਾਪੂ ਕੇ।
ਦਿਲ ਦੀ ਕਲੀ ਖਿਲੀ ਹੈ ਖੁਸ਼ ਹੈਂ ਤੀਨ ਬੰਦਰ ਬਾਪੂ ਕੇ।

ਬੂੜ੍ਹੇ ਹੈਂ, ਫਿਰ ਵੀ ਜਵਾਨ ਹੈਂ ਤੀਨ ਬੰਦਰ ਬਾਪੂ ਕੇ।
ਪਰਮ ਚਤੁਰ ਹੈਂ, ਅਤਿ ਸੁਜਾਨ ਹੈਂ ਤੀਨ ਬੰਦਰ ਬਾਪੂ ਕੇ।

ਸੌਂਵੀ ਬਰਸੀ ਮਨਾ ਰਹੇ ਹੈਂ ਤੀਨ ਬੰਦਰ ਬਾਪੂ ਕੇ।
ਬਾਪੂ ਕੋ ਹੀ ਬਨਾ ਰਹੇ ਹੈਂ ਤੀਨ ਬੰਦਰ ਬਾਪੂ ਕੇ।

ਬੱਚੇ ਹੋਂਗੇ ਮਾਲਾਮਾਲ, ਖੂਬ ਗਲੇਗੀ ਉਨਕੀ ਦਾਲ।
ਔਰੋਂ ਦੀ ਟਪਕੇਗੀ ਰਾਲ, ਇਨਕੀ ਮਗਰ ਤਨੇਗੀ ਪਾਲ।
ਮਤ ਪੁਛੋ ਤੁਮ ਇਨਕਾ ਹਾਲ, ਸਰਵੋਦਯ ਕੇ ਨਟਵਰ ਲਾਲ।

ਸੇਠੋਂ ਕਾ ਹਿਤ ਸਾਧ ਰਹੇ ਹੈਂ ਤੀਨ ਬੰਦਰ ਬਾਪੂ ਕੇ।
ਯੁਗ ਪ੍ਰਵਚਨ ਲਾਦ ਰਹੇ ਹੈਂ ਤੀਨ ਬੰਦਰ ਬਾਪੂ ਕੇ।

ਸਤਯ ਅਹਿੰਸਾ ਫਾਂਕ ਰਹੇ ਹੈਂ ਤੀਨ ਬੰਦਰ ਬਾਪੂ ਕੇ।
ਪੂਛੋਂ ਸੇ ਛਵਿ ਆਂਕ ਰਹੇ ਹੈਂ ਤੀਨ ਬੰਦਰ ਬਾਪੂ ਕੇ।

ਦਲ ਸੇ ਊਪਰ, ਦਲ ਕੇ ਨੀਚੇ ਤੀਨ ਬੰਦਰ ਬਾਪੂ ਕੇ।
ਮੁਸਕਾਤੇ ਹੈਂ ਆਂਖੇਂ ਮੀਚੇ ਤੀਨ ਬੰਦਰ ਬਾਪੂ ਕੇ।

ਛੀਲ ਰਹੇ ਗੀਤਾ ਕੀ ਖਾਲ, ਉਪਨਿਸ਼ਦ ਹੈਂ ਇਨਕੀ ਢਾਲ।
ਉਧਰ ਸਜੇ ਮੋਤੀ ਕੇ ਥਾਲ, ਇਧਰ ਜਮੇ ਸਤਜੁਗੀ ਦਲਾਲ।
ਮਤ ਪੁਛੋ ਤੁਮ ਇਨਕਾ ਹਾਲ, ਸਰਵੋਦਯ ਕੇ ਨਟਵਰ ਲਾਲ।

ਮੂੰਡ ਰਹੇ ਦੁਨਿਆ-ਜਹਾਨ ਕੋ ਤੀਨ ਬੰਦਰ ਬਾਪੂ ਕੇ।
ਚਿੜਾ ਰਹੇ ਹੈਂ ਆਸਮਾਨ ਕੋ ਤੀਨ ਬੰਦਰ ਬਾਪੂ ਕੇ।

ਕਰੇਂ ਰਾਤ-ਦਿਨ ਟੂਰ ਹਵਾਈ ਤੀਨ ਬੰਦਰ ਬਾਪੂ ਕੇ।
ਬਦਲ-ਬਦਲ ਕਰ ਚਖੇਂ ਮਲਾਈ ਤੀਨ ਬੰਦਰ ਬਾਪੂ ਕੇ।

ਗਾਂਧੀ-ਛਾਪ ਝੂਲ ਡਾਲੇ ਹੈਂ ਤੀਨ ਬੰਦਰ ਬਾਪੂ ਕੇ।
ਅਸਲੀ ਹੈਂ, ਸਰਕਸ ਵਾਲੇ ਹੈਂ ਤੀਨ ਬੰਦਰ ਬਾਪੂ ਕੇ।

ਦਿਲ ਚਟਕੀਲਾ ਉਜਲੇ ਬਾਲ, ਨਾਪ ਚੁਕੇ ਹੈਂ ਗਗਨ ਵਿਸ਼ਾਲ।
ਫੂਲ ਗਏ ਹੈਂ ਕੈਸੇ ਗਾਲ, ਮਤ ਪੂਛੋ ਤੁਮ ਇਨਕਾ ਹਾਲ।
ਸਰਵੋਦਯ ਕੇ ਨਟਵਰ ਲਾਲ।

ਹਮੇਂ ਅੰਗੂਠਾ ਦਿਖਾ ਰਹੇ ਹੈਂ ਤੀਨ ਬੰਦਰ ਬਾਪੂ ਕੇ।
ਕੈਸੀ ਹਿਕਮਤ ਸਿਖਾ ਰਹੇ ਹੈਂ ਤੀਨ ਬੰਦਰ ਬਾਪੂ ਕੇ।

ਪ੍ਰੇਮ-ਪਗੇ ਹੈਂ ਸ਼ਹਦ ਸਨੇ ਹੈਂ ਤੀਨ ਬੰਦਰ ਬਾਪੂ ਕੇ।
ਗੁਰੂਓਂ ਕੇ ਭੀ ਗੁਰੂ ਬਨੇ ਹੈਂ ਤੀਨ ਬੰਦਰ ਬਾਪੂ ਕੇ।

ਸੌਂਵੀਂ ਬਰਸੀ ਮਨਾ ਰਹੈ ਹੈਂ ਤੀਨ ਬੰਦਰ ਬਾਪੂ ਕੇ।
ਬਾਪੂ ਕੋ ਹੀ ਬਨਾ ਰਹੇ ਹੈਂ ਤੀਨ ਬੰਦਰ ਬਾਪੂ ਕੇ

*****

(95)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author