InderjitChugavan7ਜਾਵੇਦ ਦੀ ਇਹ ਗੱਲ ਮੇਰੇ ਦਿਲ ਵਿੱਚ ਡੂੰਘੀ ਉੱਤਰ ਗਈ, “ਕਿਹੜਾ ...
(20 ਜੂਨ 2020)

 

InderjitChugavanB2ਫਰਿਜ਼ਨੋ ਕਾਊਂਟੀ ਦਾ ਸ਼ਹਿਰ ਰੀਡਲੀਅਸੀਂ ਮਾਊਂਟੇਨਵਿਊ ’ਤੇ ਆਪਣੇ ਲੋਡ ਦੀ ਉਡੀਕ ਕਰ ਰਹੇ ਸੀਟਰੱਕ ਵਿੱਚੋਂ ਥੱਲੇ ਉੱਤਰ ਕੇ ਰੈਸਟ ਰੂਮ ਜਾਣ ਲਈ ਅੱਗੇ ਵਧੇ ਤਾਂ ਜਾਪਿਆ ਕਿ ਕੋਈ ਸਾਡੇ ਵੱਲ ਗਹੁ ਨਾਲ ਦੇਖ ਰਿਹਾ ਹੈਨਿਗਾਹ ਖੱਬੇ ਪਾਸੇ ਗਈ ਤਾਂ ਦੋ ਨੌਜਵਾਨ ਮੁੰਡੇ ਸਾਡੇ ਵੱਲ ਦੇਖ ਮੁਸਕਰਾ ਰਹੇ ਸਨ “ਜ਼ਰੂਰ ਪੰਜਾਬੀ ਹੋਣਗੇ,” ਇਹ ਸੋਚ ਕੇ ਹੱਥ ਹਿਲਾ ਦਿੱਤਾ ਤੇ ਪੈਰ ਆਪ ਮੁਹਾਰੇ ਉਨ੍ਹਾਂ ਵੱਲ ਹੋ ਤੁਰੇਸਾਨੂੰ ਦੇਖ ਉਹ ਵੀ ਛੜੱਪਾ ਮਾਰ ਹੇਠਾਂ ਉੱਤਰ ਆਏ “ਕੀ ਹਾਲ ਆ ਬਈ ਜਵਾਨੋ?” ਮੈਂ ਕਿਹਾਉਨ੍ਹਾਂ ਵਿੱਚੋਂ ਉੱਚੇ ਕੱਦ ਵਾਲਾ ਮੁੰਡਾ ਅੱਗੇ ਹੋ ਕੇ ਗਰਮਜੋਸ਼ੀ ਨਾਲ ਮਿਲਿਆ

“ਤੁਸੀਂ ਕਿੱਥੋਂ?” ਇਹ ਸਵਾਲ ਪਰਵਾਸੀਆਂ ਦੀ ਜ਼ੁਬਾਨ ’ਤੇ ਆਮ ਹੀ ਹੁੰਦਾ ਹੈ ਤੇ ਮੈਂ ਵੀ ਕਰ ਦਿੱਤਾਉਹ ਕਹਿਣ ਲੱਗਾ, “ਜੀ ਮੈਂ ਸਿਆਲਕੋਟ ਤੋਂ, ਇਹ ਆਤਿਫ ਲਾਹੌਰ ਤੋਂ!” ਮੇਰੇ ਮੂੰਹੋਂ ਸਹਿਵਨ ਹੀ ਨਿੱਕਲ ਗਿਆ, “ਉਹੋ, ਤੁਸੀਂ ਪਾਕਿਸਤਾਨ ਤੋਂ ...!” ਮੇਰੇ ਅੰਦਰੋਂ ਜਿਵੇਂ ਉਬਾਲ ਜਿਹਾ ਉੱਠ ਖੜੋਇਆ ਹੋਵੇਮੈਂ ਕਿਹਾ, “ਮੇਰੀਆਂ ਜੜ੍ਹਾਂ ਵੀ ਪਾਕਿਸਤਾਨ ਵਿੱਚ ਹੀ ਹਨਮੇਰੇ ਬਜ਼ੁਰਗ ਜੜ੍ਹਾਂਵਾਲਾ ਦੇ ਨਾਲ ਲੱਗਦੇ ਪਿੰਡ ਪਾਓਲਾਣੀ ਜੰਡਿਆਲਾ (ਚੱਕ ਨੰ. 101) ਵਿੱਚੋਂ ਉੱਠ ਕੇ ਆਏ ਸਨ!”

ਜਾਵੇਦ ਨੇ ਦੱਸਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਨਵਾਂ ਸ਼ਹਿਰ ਤੋਂ ਆਏ ਸਨਉਨ੍ਹਾਂ ਦੀ ਜ਼ੁਬਾਨ ’ਤੇ ਹਮੇਸ਼ਾ ਨਵਾਂ ਸ਼ਹਿਰ ਹੀ ਰਹਿੰਦਾ ਸੀ ਉਹ ਬਜ਼ੁਰਗ ਭਾਵੇਂ ਹੁਣ ਨਹੀਂ ਰਹੇ ਪਰ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਆਪਣੇ ਬਜ਼ੁਰਗਾਂ ਦੀ ਜੰਮਣ ਭੋਏਂ ਨੂੰ ਉੰਨੇ ਹੀ ਮੋਹ ਨਾਲ ਯਾਦ ਕਰਦੀਆਂ ਹਨ ਤੇ ਸਾਨੂੰ ਚੰਗਾ ਲਗਦਾ ਹੈ ਇਹ ਮੋਹ ਦੀਆਂ ਤੰਦਾਂ ਦੇਖਕੇਜਾਵੇਦ ਜਦ ਇਹ ਗੱਲ ਕਰ ਰਿਹਾ ਸੀ ਤਾਂ ਮੈਂਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਮੇਰੀ ਹੀ ਗੱਲ ਕਰ ਰਿਹਾ ਹੋਵੇ!

ਜਾਵੇਦ ਦਾ ਪਿੰਡ ਕਰਤਾਰਪੁਰ ਸਾਹਿਬ ਦੇ ਨਾਲ ਹੀ ਹੈਉਹ ਬਾਬਾ ਨਾਨਕ ਬਾਰੇ ਗੱਲਾਂ ਕਰਨ ਲੱਗਾ, “ਬਜ਼ੁਰਗ ਦੱਸਦੇ ਹਨ ਕਿ ਜਦ ਬਾਬਾ ਨਾਨਕ ਫ਼ੌਤ ਹੋਏ ਤਾਂ ਹਿੰਦੂ ਤੇ ਮੁਸਲਮਾਨ ਲੜ ਪਏਦੋਨੋ ਆਖਣ ਕਿ ਇਹ ਤਾਂ ਸਾਡਾ ਬਾਬਾ ਐ, ਹੋਰ ਕਿਸੇ ਦਾ ਕੋਈ ਹੱਕ ਨਹੀਂ ਇਸ ’ਤੇਫੇਰ ਆਖਰ ਫੈਸਲਾ ਹੋਇਆ ਕਿ ਬਾਬੇ ਦਾ ਕਫ਼ਨ ਪਾੜ ਕੇ ਦੋ ਹਿੱਸਿਆਂ ਵਿੱਚ ਕਰ ਦਿੱਤਾ ਜਾਵੇਜਿਸ ਜਗ੍ਹਾ ਤੋਂ ਚਾਦਰ ਪਾੜੀ ਗਈ, ਵੰਡ ਦੀ ਲਕੀਰ ਵੀ ਆ ਕੇ ਉਸੇ ਥਾਂ ਪਈ।”

ਮੈਂ ਉਸ ਦੇ ਹਾਵ-ਭਾਵ ਨੋਟ ਕਰ ਰਿਹਾ ਸੀਉਹ ਜਿਵੇਂ ਕਹਿਣਾ ਚਾਹੁੰਦਾ ਹੋਵੇ ਕਿ ਜੇ ਬਾਬੇ ਦੀ ਚਾਦਰ ਨਾ ਪਾੜੀ ਜਾਂਦੀ ਤਾਂ ਵੰਡ ਦੀ ਲਕੀਰ ਵੀ ਨਾ ਪੈਂਦੀ! ਇਹ ਸੋਚ ਕੇ ਮਾਣ ਵੀ ਮਹਿਸੂਸ ਹੋਇਆ ਕਿ ਬਾਬਾ ਨਾਨਕ ਅੱਜ ਵੀ ਸਾਂਝੀਵਾਲਤਾ ਦਾ ਪ੍ਰਤੀਕ ਹੈ!

ਮੇਰੇ ਨਾਲ ਮੇਰਾ ਸਹਿਯੋਗੀ ਦਲਜੀਤ ਵਿਰਕ ਵੀ ਸੀਉਸ ਨੇ ਜਦ ਕਿਹਾ ਕਿ ਜੇ ਨਵਜੋਤ ਸਿੱਧੂ ਤੇ ਇਮਰਾਨ ਨਾ ਹੁੰਦੇ ਤਾਂ ਲਾਂਘਾ ਕਿੱਥੋਂ ਖੁੱਲ੍ਹਣਾ ਸੀ! ਮੈਂ ਨਾਲ ਹੀ ਗੱਲ ਜੋੜੀ ਕਿ ਆਪਣਾ ਪੰਜਾਬ ਪੁਲਿਸ ਮੁਖੀ ਤਾਂ ਕਹਿੰਦਾ ਹੈ ਕਿ ਜੋ ਲਾਂਘਾ ਪਾਰ ਕਰਕੇ ਜਾਂਦੇ ਹਨ ਬਾਬੇ ਦੇ ਦੁਆਰੇ, ਉਹ ਅੱਤਵਾਦੀ ਬਣਕੇ ਵਾਪਸ ਆਉਂਦੇ ਹਨ

ਅੱਤਵਾਦ ਦਾ ਜ਼ਿਕਰ ਛਿੜਿਆ ਤਾਂ ਜਾਵੇਦ ਕਹਿਣ ਲੱਗਾ ਕਿ ਮੀਡੀਆ ਦਾ ਹਾਲ ਭਾਵੇਂ ਸਾਡੇ ਵੀ ਚੰਗਾ ਨਹੀਂ ਪਰ ਤੁਹਾਡੇ ਮੀਡੀਆ ਨੂੰ ਤਾਂ ਪਾਕਿਸਤਾਨ ਨੂੰ ਗਾਲ਼ਾਂ ਕੱਢਣ ਤੋਂ ਬਿਨਾ ਕੋਈ ਗੱਲ ਹੀ ਨਹੀਂ ਆਉਂਦੀਉਹ ਬੀਬੀ ਜਿਸਦਾ ਨਾਂਅ ਅੰਜਨਾ ਓਮ ਕਸ਼ਿਅਪ ਐ, ਬਾਹਲੀ ਜ਼ਿਆਦਾ ਜ਼ਹਿਰ ਉਗਲਦੀ ਐਮੈਂ ਉਸ ਨੂੰ ਦਰੁਸਤ ਕਰਦਿਆਂ ਕਿਹਾ ਕਿ ਇਕੱਲੀ ਅੰਜਨਾ ਨਹੀਂ, ਸਾਡਾ ਸਾਰਾ ਮੀਡੀਆ ਹੀ ਜ਼ਹਿਰ ਉਗਲ ਰਿਹਾ ਹੈਸਾਡੇ ਕੋਲ ਤਾਂ ਹੁਣ ਐਨਡੀਟੀਵੀ ਤੋਂ ਸਿਵਾਏ ਹੈ ਈ ਕੁਝ ਨਹੀਂ ਮੈਂਨੂੰ ਚੰਗਾ ਲੱਗਾ ਜਦ ਉਸ ਨੇ ਰਵੀਸ਼ ਦਾ ਨਾਂਅ ਲੈਂਦਿਆਂ ਕਿਹਾ, ” ਭਾ ਜੀ, ਉਹ ਬੰਦਾ ਹੈ ਜੋ ਆਮ ਲੋਕਾਂ ਦੇ ਮਸਲਿਆਂ ਦੀ ਗੱਲ ਈ ਕਰਦਾ ਹੈਉਸ ਨੂੰ ਸੁਣਕੇ ਚੰਗਾ ਲਗਦਾ ਹੈ।”

ਜਾਵੇਦ ਨੇ ਇੱਕ ਹੋਰ ਮਜ਼ੇਦਾਰ ਗੱਲ ਸੁਣਾਈਕਹਿਣ ਲੱਗਾ, ”ਇੱਕ ਇੰਡੀਅਨ ਦੋਸਤ ਨੂੰ ਜਦ ਪਤਾ ਲੱਗਾ ਕਿ ਮੈਂ ਪਾਕਿਸਤਾਨੀ ਹਾਂ ਤਾਂ ਉਹ ਬੜਾ ਹੈਰਾਨ ਹੋਇਆਕਹਿਣ ਲੱਗਾ, ਯਾਰ, ਮੈਂਨੂੰ ਤਾਂ ਲਗਦਾ ਸੀ ਕਿ ਤੁਸੀਂ ਕਿਸੇ ਪਾਕਿਸਤਾਨੀ ਨੂੰ ਮਿਲੇ ਨਹੀਂ ਤੇ ਬੰਬ ਧਮਾਕਾ ਹੋਇਆ ਨਹੀਂ! ਤੁਸੀਂ ਤਾਂ ਬਿਲਕੁਲ ਈ ਵੱਖਰੇ ਓ ਯਾਰ! ਮੈਂ ਉਸ ਨੂੰ ਦੱਸਿਆ ਕਿ ਸਾਨੂੰ ਵੀ ਇਹੋ ਦੱਸਿਆ ਜਾਂਦਾ ਰਿਹਾ ਹੈ ਕਿ ਇੰਡੀਆ ਜਾਂਦੇ ਤੁਸੀਂ ਚੰਗੇ ਭਲੇ ਓ ਤੇ ਉੱਥੋਂ ਅੱਵਲ ਤਾਂ ਵਾਪਸ ਨਹੀਂ ਮੁੜਦੇ, ਤੁਹਾਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਜੇ ਮੁੜਦੇ ਓ ਤਾਂ ਤਾਬੂਤ ਵਿੱਚ ਬੰਦ ਹੋ ਕੇ।”

ਆਤਿਫ ਆਖਣ ਲੱਗਾ ਕਿ ਕੁਝ ਇੱਕ ਲੋਕ ਬੁਰੇ ਹੁੰਦੇ ਆ ਪਰ ਸਾਰੇ ਨਹੀਂ! ਮੈਂ ਕਿਹਾ ਕਿ ਲੋਕ ਦਰਅਸਲ ਬੁਰੇ ਹੁੰਦੇ ਈ ਨਹੀਂ, ਉਨ੍ਹਾਂ ਨੂੰ ਬੁਰੇ ਬਣਨ ਲਈ ਉਕਸਾਇਆ ਜਾਂਦਾ ਹੈਦੋਹਾਂ ਨੇ ਮੇਰੀ ਗੱਲ ’ਤੇ ਸਹਿਮਤੀ ਜਤਾਈ

ਜਾਵੇਦ ਆਖਣ ਲੱਗਾ, “ਤੁਹਾਡੇ ਕੁਝ ਇੰਡੀਅਨ ਵਿਦਿਆਰਥੀ ਮਿਲੇ ਸਨਉਹ ਪੁੱਛ ਰਹੇ ਸਨ ਕਿ ਪਾਕਿਸਤਾਨ ਵਿਚਲੇ ਅੱਤਵਾਦੀ ਕੈਂਪ ਕਦੋਂ ਬੰਦ ਹੋਣਗੇਮੇਰਾ ਜਵਾਬ ਸੀ ਕਿ ਗੁਜਰਾਤ ਵਿੱਚ ਕਤਲੇਆਮ ਕਰਨ ਪਾਕਿਸਤਾਨ ਤੋਂ ਅੱਤਵਾਦੀ ਨਹੀਂ ਸਨ ਗਏ, ਦਿੱਲੀ ਵਿੱਚ ਕਤਲੇਆਮ ਪਾਕਿਸਤਾਨ ਤੋਂ ਗਏ ਅੱਤਵਾਦੀਆਂ ਨੇ ਨਹੀਂ ਕੀਤਾ ਸੀਬਿਹਤਰੀ ਇਸੇ ਵਿੱਚ ਹੈ ਕਿ ਆਪੋ-ਆਪਣਾ ਘਰ ਸਾਂਭੀਏਇਹ ਜਵਾਬ ਸੁਣਕੇ ਉਹ ਥੋੜਾ ਸੋਚਣ ਲਈ ਮਜਬੂਰ ਹੋਏਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਦੇ ਸੋਚਿਆ ਕਿ ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਹੀ ਕਿਉਂ ਮਰਦੇ ਐ, ਗੁਜਰਾਤੀ ਜਾਂ ਕਿਸੇ ਹੋਰ ਕੌਮ ਦੇ ਜਵਾਨ ਕਿਉਂ ਨਹੀਂ ਮਰਦੇ? ਮਾਮਲਾ ਕਸ਼ਮੀਰ ਦਾ ਤੇ ਮਰਨ ਪੰਜਾਬੀ, ਭਲਾ ਇਹ ਕੀ ਗੱਲ ਹੋਈ! ਛੋਟੀ ਉਮਰ ਦੇ ਸਨ, ਉਨ੍ਹਾਂ ਕੋਲ ਮੇਰੀਆਂ ਗੱਲਾਂ ਦਾ ਜਵਾਬ ਕੋਈ ਨਹੀਂ ਸੀ ਪਰ ਚੰਗੀ ਗੱਲ ਇਹ ਕਿ ਉਹ ਮੇਰੀਆਂ ਗੱਲਾਂ ’ਤੇ ਵਿਚਾਰ ਜ਼ਰੂਰ ਕਰ ਰਹੇ ਸਨ।”

ਜਾਵੇਦ ਦੀ ਨਜ਼ਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਕ ਸਭ ਠੀਕ ਸੀ ਤੇ ਉਸ ਤੋਂ ਬਾਅਦ ਬਚਿਆ ਕੁਝ ਨਹੀਂ

ਜਾਵੇਦ ਤੇ ਆਤਿਫ ਦੀਆਂ ਗੱਲਾਂ ਸੁਣਕੇ, ਸਮੁੱਚੇ ਪੰਜਾਬ (ਚੜ੍ਹਦਾ ਤੇ ਲਹਿੰਦਾ ਪੰਜਾਬ) ਬਾਰੇ ਉਨ੍ਹਾਂ ਦੀ ਫਿਕਰਮੰਦੀ ਦੇਖ ਕੇ ਮੈਂਨੂੰ ਚੰਗਾ ਲੱਗਾਲੋਕ-ਪੱਖੀ ਮੀਡੀਆ ਦਾ ਅੰਗ ਹੁੰਦਿਆਂ ਮੈਂ ਦੋਹਾਂ ਦੇਸ਼ਾਂ ਦੇ ਅਵਾਮ ਦੀ ਦਿਲੀ ਤਮੰਨਾ ਤੋਂ ਭਲੀ-ਭਾਂਤ ਜਾਣੂ ਸੀ ਪਤਾ ਸੀ ਕਿ ਦੋਵੇਂ ਪਾਸੇ ਚੋਣਾਂ ਜਿੱਤਣ ਲਈ ਲਾਸ਼ਾਂ ਦੀ ਧੂਣੀ ਸੇਕੀ ਜਾਂਦੀ ਹੈ ਲੋਕਾਂ ਦੇ ਜਜ਼ਬਾਤ ਦੀ ਪਰਵਾਹ ਕਿਸੇ ਵੀ ਪਾਸੇ ਨਹੀਂ ਹੈ ਪਰ ਇਹ ਅਹਿਸਾਸ ਪਹਿਲੀ ਵਾਰ ਹੋ ਰਿਹਾ ਸੀ ਕਿ ਮੇਰੇ ਭਾਪਾ ਜੀ ਵੱਲੋਂ ਮੇਰੇ ਅੰਦਰ ਸਿਰਜਿਆ ਪਾਕਿਸਤਾਨ ਬਿਲਕੁਲ ਉਵੇਂ ਹੀ ਜਿਊਂਦਾ ਜਾਗਦਾ ਹੈ, ਜਿਸ ਤਰ੍ਹਾਂ ਦਾ ਭਰੋਸਾ ਭਾਪਾ ਜੀ ਨੂੰ ਸੀ! ਉਨ੍ਹਾਂ ਦੇ ਮੂੰਹੋਂ ਮੈਂ ਕਦੇ ਵੀ ਕਿਸੇ ਮੁਸਲਮਾਨ ਵਿਰੁੱਧ ਕੋਈ ਮੰਦਾ ਬੋਲ ਨਹੀਂ ਸੀ ਸੁਣਿਆ! ਉਹ ਕਿਹਾ ਕਰਦੇ ਸਨ ਕਿ ਵੰਡ ਵੇਲੇ ਕਾਫ਼ਲਿਆਂ ’ਤੇ ਹਮਲੇ ਕਰਨ ਵਾਲੇ ਸ਼ਰਾਰਤੀ ਸਨ, ਮੁਸਲਮਾਨ ਨਹੀਂ! ਜਾਵੇਦ ਤੇ ਆਤਿਫ ਦੇ ਮੂੰਹੋਂ ਵੀ ਕੋਈ ਨਫਰਤੀ ਬੋਲ ਨਹੀਂ ਨਿਕਲਿਆ

ਜਾਵੇਦ ਦੀ ਇਹ ਗੱਲ ਮੇਰੇ ਦਿਲ ਵਿੱਚ ਡੂੰਘੀ ਉੱਤਰ ਗਈ, “ਕਿਹੜਾ ਮਸਲਾ ਐ ਜਿਹੜਾ ਗੱਲਬਾਤ ਨਾਲ ਹੱਲ ਨਹੀਂ ਹੁੰਦਾ? ਆਹਮੋ-ਸਾਹਮਣੇ ਬੈਠਣ ਤੇ ਰੱਟਾ ਮੁਕਾਉਣਲੋਕਾਂ ਨੂੰ ਚੈਨ ਨਾਲ ਜੀਊਣ ਦੇਣ!”

ਜਾਵੇਦ ਤੇ ਆਤਿਫ ਨੂੰ ਲੋਡ ਮਿਲ ਗਿਆ ਸੀ, ਗੱਲਾਂ ਸੀ ਕਿ ਮੁੱਕ ਨਹੀਂ ਸਨ ਰਹੀਆਂਲੂਹ ਦੇਣ ਵਾਲੀ ਧੁੱਪ ਦਾ ਵੀ ਸਾਨੂੰ ਕੋਈ ਅਹਿਸਾਸ ਨਾ ਹੋਇਆਆਪੋ-ਆਪਣੇ ਰਾਹ ਪੈਣਾ ਮਜਬੂਰੀ ਸੀ ਤੇ ਫਰਜ਼ ਵੀ! ਅਸੀਂ ਇੱਕ ਦੂਸਰੇ ਦੇ ਨੰਬਰ ਲਏ ਤੇ ਜੱਫੀਆਂ ਪਾ ਕੇ ਵੱਖ ਹੋਏ! ਉਹ ਸੱਦਾ ਦੇ ਕੇ ਗਏ ਹਨ ਕਿ ਪਾਕਿਸਤਾਨ ਜ਼ਰੂਰ ਆਉਣਾ ਤੇ ਸਾਡੇ ਘਰ ਵੀ! ਉਨ੍ਹਾਂ ਦਾ ਇਹ ਸੱਦਾ ਇੰਨੀ ਅਪਣੱਤ ਵਾਲਾ ਸੀ ਕਿ ਮੇਰਾ ਜੀ ਕਰੇ ਕਿ ਮੈਂ ਹੁਣੇ ਪਾਕਿਸਤਾਨ ਚਲੇ ਜਾਵਾਂ! ਉਸ ਪਾਕਿਸਤਾਨ, ਜਿੱਥੇ ਸਾਡੇ ‘ਰਾਸ਼ਟਰਵਾਦੀ’ ਹਰ ਉਸ ਵਿਅਕਤੀ ਨੂੰ ਭੇਜਣ ਦੀ ਧਮਕੀ ਦਿੰਦੇ ਹਨ ਜਿਹੜਾ ਉਨ੍ਹਾਂ ਦੇ ਫਾਸ਼ੀਵਾਦੀ ਏਜੰਡੇ ਦਾ ਵਿਰੋਧ ਕਰਦਾ ਹੈ! ਉਸ ਪਾਕਿਸਤਾਨ, ਜਿੱਥੋਂ ਬਾਬੇ ਨਾਨਕ ਦਾ ਸ਼ਰਧਾਲੂ ‘ਅੱਤਵਾਦੀ’ ਬਣਕੇ ਵਾਪਸ ਪਰਤਦਾ ਹੈ

ਮੈਂ ਸੋਚ ਰਿਹਾ ਹਾਂ ਕਿ ਸਾਡੇ ਬਾਬਾ ਨਾਨਕ ਵੱਲੋਂ ਲਾਇਆ ਸਾਂਝੀਵਾਲਤਾ ਦਾ ਬਰੋਟਾ ਕਿੰਨਾ ਵਿਸ਼ਾਲ ਹੈ! ਇਸਦੀਆਂ ਜੜ੍ਹਾਂ ਸਾਡੇ ਵਿਹੜਿਆਂ ਵਿੱਚੋਂ ਹੁੰਦੀਆਂ ਹੋਈਆਂ ਸਰਹੱਦਾਂ ਦੇ ਆਰ-ਪਾਰ ਆਪਸ ਵਿੱਚ ਕਰਿੰਘੜੀ ਪਾਈ ਬੈਠੀਆਂ ਹਨਇਸ ਵੱਲੋਂ ਘੋਲੀ ਗਈ ਮੁਹੱਬਤੀ ਮਿਠਾਸ ਸਾਡੀਆਂ ਰਗ਼ਾਂ ਵਿੱਚ ਵਸੀ ਹੋਈ ਹੈਇਹ ਬਰੋਟਾ ਕਦੇ ਵੀ ਸੁੱਕ ਨਹੀਂ ਸਕਦਾ! ਇਹ ਹਰ ਰੰਗ ਦੀ ਹਨੇਰੀ, ਹਰ ਤੂਫ਼ਾਨ ਅੱਗੇ ਤਣੇਗਾ! ਕਿਸੇ ਵੀ ਪਾਸਿਓਂ ਫਿਰਕੂ-ਫਾਸ਼ੀਵਾਦ ਤੇ ਕੱਟੜਵਾਦ ਦਾ ਕੁਹਾੜਾ ਜਿੰਨਾ ਇਸ ਨੂੰ ਛਾਂਗਣ ਦੀ ਕੋਸ਼ਿਸ਼ ਕਰੇਗਾ, ਇਹ ਉੰਨਾ ਹੀ ਵਧੇਰੇ ਮੌਲੇਗਾ!

ਜੀਓ ਜਾਵੇਦ - ਜੀਓ ਆਤਿਫ!
ਜੀਵੇ ਸਾਡਾ ਪੰਜਾਬ!!
ਜੀਵੇ ਹਿੰਦੁਸਤਾਨ - ਜੀਵੇ ਪਾਕਿਸਤਾਨ!!!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2206) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author