ShavinderKaur7ਆਖਰੀ ਬੱਸ ਲੰਘ ਗਈ ਸੀ। ਸਾਡੇ ਹੋਸ਼ ਉੱਡ ਗਏ ...
(15 ਨਵੰਬਰ 2019)

 

ਦੂਰ ਦੀ ਰਿਸ਼ਤੇਦਾਰੀ ਵਿੱਚ ਇੱਕ ਮਰਗ ਦੇ ਭੋਗ ਉੱਤੇ ਗਏ ਸਾਂਉਸ ਪਿੰਡ ਵਿੱਚ ਪਹਿਲੀ ਵਾਰ ਗਏ ਹੋਣ ਕਰਕੇ ਸਾਨੂੰ ਗੁਰਦੁਆਰੇ ਜਾਣ ਵਾਲੇ ਰਾਹ ਦਾ ਪਤਾ ਨਹੀਂ ਸੀਨਿਸ਼ਾਨ ਸਾਹਿਬ ਦਿਸਣ ਉੱਤੇ ਅਸੀਂ ਉਸ ਦੀ ਸੇਧ ਵਿੱਚ ਜਾਂਦੀ ਗਲੀ ਵਿੱਚ ਕਾਰ ਪਾ ਲਈਨੇੜੇ ਜਿਹੇ ਜਾਕੇ ਇੱਕ ਉੱਚੀ ਕਰਕੇ ਪਾਈ ਕੋਠੀ ਦਾ ਗੇਟ ਖੁੱਲ੍ਹਾ ਸੀਉਸ ਵਿੱਚ ਦੋ ਕਾਰਾਂ ਖੜ੍ਹੀਆਂ ਸਨਕੋਈ ਸਮਾਂ ਸੀ ਜਦੋਂ ਘਰ ਦੇ ਮੁੱਖ ਦਰਵਾਜ਼ੇ ਨੂੰ ਬੰਦ ਰੱਖਣਾ ਮਾੜਾ ਸਮਝਿਆ ਜਾਂਦਾ ਸੀ ਪਰ ਹੁਣ ਤਾਂ ਆਵਾਰਾ ਫਿਰਦੇ ਪਸ਼ੂਆਂ, ਕੁੱਤਿਆਂ ਅਤੇ ਚੋਰਾਂ ਕਰਕੇ ਹਰ ਘਰ ਦਾ ਦਰਵਾਜ਼ਾ ਬੰਦ ਹੁੰਦਾ ਹੈਖੈਰ, ਅਸੀਂ ਇਹ ਸਮਝਕੇ ਕਿ ਕਾਰਾਂ ਖੜ੍ਹੀਆਂ ਕਰਨ ਲਈ ਹੀ ਦਰਵਾਜ਼ਾ ਖੁੱਲ੍ਹਾ ਛੱਡਿਆ ਹੈ, ਉੱਥੇ ਕਾਰ ਲਾ ਦਿੱਤੀ

ਘਰ ਦੇ ਦਰਵਾਜ਼ਿਆਂ ਦੀਆਂ ਜਾਲੀਆਂ ਬੰਦ ਸਨਵਿਹੜੇ ਦੇ ਇੱਕ ਪਾਸੇ ਆਪਣੀ ਹੋਂਦ ਬਚਾਈ ਖੜ੍ਹਾ ਵਰਾਂਡਾ ਸੀ, ਜੋ ਵਿਹੜੇ ਨਾਲੋਂ ਵਾਹਵਾ ਨੀਵਾਂ ਸੀਉਸ ਵਰਾਂਡੇ ਵਿੱਚ ਮੰਜਾ ਡਾਹੀ ਵਰਾਂਡੇ ਦਾ ਉਮਰਾਂ ਦਾ ਸਾਥੀ ਬਾਬਾ ਬੈਠਾ ਸੀਪਤਾ ਨਹੀਂ ਬਾਬੇ ਦਾ ਉਸ ਵਰਾਂਡੇ ਨਾਲ ਮੋਹ ਸੀ ਜਾਂ ਫਿਰ ਉਸ ਦਾ ਏ.ਸੀ. ਲੱਗੇ ਬੰਦ ਕਮਰਿਆਂ ਵਿੱਚ ਦਮ ਘੁਟਦਾ ਸੀਉਸ ਬਜ਼ੁਰਗ ਨੂੰ ਤੱਕ ਕੇ ਮੈਂਨੂੰ ਉਸ ਖੂੰਡੇ ਵਾਲੇ ਬਾਬੇ ਦੀ ਯਾਦ ਆ ਗਈ, ਜਿਸ ਨੇ ਸਾਡੀ ਭੰਵਰ ਵਿੱਚ ਫਸੀ ਕਿਸ਼ਤੀ ਨੂੰ ਪਾਰ ਲੰਘਾਇਆ ਸੀ

ਮੇਰੀ ਪੱਕੇ ਤੌਰ ਉੱਤੇ ਨਿਯੁਕਤੀ ਮੁਕਤਸਰ ਤੋਂ ਪੰਦਰਾਂ ਕੁ ਕਿਲੋਮੀਟਰ ਦੂਰ ਇੱਕ ਪਿੰਡ ਦੀ ਹੋਈ ਸੀ, ਜਿੱਥੇ ਨੌਕਰੀ ਮਿਲਣ ਦਾ ਚਾਅ ਸੀਉੱਥੇ ਘਰ ਤੋਂ ਦੂਰ ਇਕੱਲਿਆਂ ਰਹਿਣ ਦਾ ਫ਼ਿਕਰ ਵੱਢ ਵੱਢ ਖਾਂਦਾ ਸੀਸਾਡੇ ਛੋਟੇ ਜਿਹੇ ਪਿੰਡ ਵਿੱਚ ਜਲਦੀ ਹੀ ਸਭ ਨੂੰ ਪਤਾ ਲੱਗ ਗਿਆ ਕਿ ਕੁੜੀ ਨੂੰ ਮੁਕਤਸਰ ਤੋਂ ਅੱਗੇ ਪਿੰਡ ਵਿੱਚ ਨੌਕਰੀ ਮਿਲੀ ਹੈਬਾਬਾ ਕਰਮਚੰਦ ਸਾਡੇ ਘਰ ਆ ਕੇ ਮੈਂਨੂੰ ਕਹਿਣ ਲੱਗਾ, “ਕੁੜੀਏ ਭੋਰਾ ਫ਼ਿਕਰ ਨਾ ਕਰੀਂ, ਉਸੇ ਪਿੰਡ ਮੇਰੀ ਭਾਣਜੀ ਵਿਆਹੀ ਹੋਈ ਹੈਮੈਂ ਚੱਲੂੰ ਤੁਹਾਡੇ ਨਾਲ, ਆਪੇ ਉਹ ਰਹਿਣ ਦਾ ਪ੍ਰਬੰਧ ਕਰਨਗੇ।”

ਮਿਥੀ ਤਰੀਕ ਨੂੰ ਮੈਂ, ਬਾਪੂ ਜੀ ਅਤੇ ਬਾਬਾ ਬਾਬੇ ਦੀ ਭਾਣਜੀ ਦੇ ਘਰ ਪਹੁੰਚ ਗਏਉਹਨਾਂ ਨੇ ਸਾਡਾ ਪੂਰਾ ਮਾਣ ਕੀਤਾ ਅਤੇ ਇਸ ਗੱਲ ਉੱਤੇ ਅੜ ਗਏ ਕਿ ਕੁੜੀ ਸਾਡਾ ਘਰ ਛੱਡ ਕੇ ਹੋਰ ਕਿਤੇ ਨਹੀਂ ਰਹੇਗੀਆਖੀਰ ਫੈਸਲਾ ਇਹ ਹੋਇਆ ਕਿ ਸਕੂਲ ਵਿੱਚ ਕੋਈ ਲੜਕੀ ਇਸਦੇ ਨਾਲ ਰਹਿਣ ਵਾਲੀ ਹੋਈ ਤਾਂ ਇਕੱਠੀਆਂ ਰਹਿ ਪੈਣਗੀਆਂ, ਨਹੀਂ ਫਿਰ ਇਹ ਤੁਹਾਡੇ ਘਰ ਹੀ ਰਹੇਗੀ

ਸਕੂਲ ਪਹੁੰਚੇ ਤਾਂ ਅੱਗੇ ਸਾਡੇ ਪਿੰਡ ਤੋਂ ਵੀ ਅੱਗੇ ਦੀ ਕੁੜੀ ਪੀ.ਟੀ.ਅਧਿਆਪਕਾਂ ਦੀ ਅਸਾਮੀ ਉੱਤੇ ਹਾਜ਼ਰ ਹੋਣ ਲਈ ਆਈ ਹੋਈ ਸੀਮੈਂਨੂੰ ਤਾਂ ਉਸ ਨੂੰ ਮਿਲ ਕੇ ਚਾਅ ਚੜ੍ਹ ਗਿਆਉਹਨਾਂ ਰਿਸ਼ਤੇਦਾਰਾਂ ਨੇ ਸਾਨੂੰ ਇੱਕ ਬਜ਼ੁਰਗ ਜੋੜੇ ਦੇ ਘਰ ਰਹਿਣ ਲਈ ਕਮਰਾ ਲੈ ਦਿੱਤਾ

ਘਰੋਂ ਬਾਹਰ ਪਹਿਲੀ ਵਾਰ ਰਹਿਣ ਕਰਕੇ ਅਸੀਂ ਹਰ ਸਨਿੱਚਰਵਾਰ ਨੂੰ ਤੁਰ ਪੈਂਦੀਆਂਸੋਮਵਾਰ ਬਹੁਤ ਸਾਝਰੇ ਹੀ ਬੱਸ ਲੈਕੇ ਸਮੇਂ ਸਿਰ ਸਕੂਲ ਪਹੁੰਚ ਜਾਂਦੀਆਂਇੱਕ ਸਨਿੱਚਰਵਾਰ ਸਾਨੂੰ ਬੱਸਾਂ ਅਜਿਹੀਆਂ ਮਿਲੀਆਂ, ਜਿਨ੍ਹਾਂ ਨੇ ਢੀਚਕ ਢੀਚਕ ਕਰਦਿਆਂ ਜ਼ਿਆਦਾ ਸਮਾਂ ਲਾ ਦਿੱਤਾਅਸੀਂ ਕੋਟਕਪੂਰੇ ਤੱਕ ਪਹੁੰਚਦੀਆਂ ਲੇਟ ਹੋ ਗਈਆਂਅੱਤਵਾਦ ਦੇ ਕਾਲੇ ਦਿਨ ਸਨ, ਬੱਸਾਂ ਜਲਦੀ ਹੀ ਬੰਦ ਹੋ ਜਾਂਦੀਆਂ ਸਨਬੱਸ ਦਾ ਪਤਾ ਕੀਤਾ ਤਾਂ ਆਖਰੀ ਬੱਸ ਲੰਘ ਗਈ ਸੀਸਾਡੇ ਹੋਸ਼ ਉੱਡ ਗਏਸਾਨੂੰ ਸਮਝ ਨਾ ਆਵੇ ਕਿ ਹੁਣ ਕੀ ਕਰੀਏਸਾਹਮਣੇ ਇੱਕ ਬਜ਼ੁਰਗ, ਲੰਬਾ ਕੱਦ, ਭਰਵਾਂ ਸਰੀਰ, ਦਗਦਗ ਕਰਦਾ ਚਿਹਰਾ, ਚਿੱਟਾ ਕੁੜਤਾ ਚਾਦਰਾ, ਚਿੱਟੀ ਪੱਗ, ਹੱਥ ਵਿੱਚ ਖੂੰਡਾ ਫੜੀ ਖੜ੍ਹਾ ਸੀਸਾਡੀਆਂ ਰੋਣੀਆਂ ਸੂਰਤਾਂ ਤੱਕ ਕੇ ਉਹ ਦੇਵਤੇ ਸਮਾਨ ਮਨੁੱਖ ਸਾਡੇ ਕੋਲ ਆਇਆਉਸ ਨੇ ਸਾਨੂੰ ਮੋਗੇ ਵਾਲੀ ਬੱਸ ਪੁੱਛਦਿਆਂ ਸੁਣ ਲਿਆ ਸੀ‘ਕਿਵੇਂ ਧੀਆਂ ਨੇ ਮੋਗੇ ਜਾਣਾ ਸੀ’ ਉਸ ਨੇ ਕੋਲ ਆਕੇ ਪੁੱਛਿਆ?

ਸਾਡੇ ਮੂੰਹੋਂ ਤਾਂ ਹਾਂ ਵੀ ਨਾ ਨਿਕਲੀ ਸਿਰਫ਼ ਸਿਰ ਹੀ ਹਿਲਾਇਆ ਗਿਆਕੋਈ ਨਾ ਪੁੱਤ, ਫ਼ਿਕਰ ਨਾ ਕਰੋ, ਕਰਦੇ ਹਾਂ ਕੋਈ ਹੀਲਾ ਵਸੀਲਾਉਹ ਸਾਨੂੰ ਨਾਲ ਲੈ ਕੇ ਮੋਗੇ ਜਾਣ ਵਾਲੀ ਸੜਕ ਉੱਤੇ ਖੜ੍ਹ ਗਿਆਕੁਦਰਤੀ ਇੱਕ ਟਰੱਕ ਆ ਗਿਆਬਾਬੇ ਨੇ ਹੱਥ ਦੇ ਕੇ ਰੋਕ ਲਿਆਭਾਈ, ਮੋਗੇ ਤੱਕ ਜਾਵੇਂਗਾ? ਬਾਬੇ ਨੇ ਉਸ ਤੋਂ ਪੁੱਛਿਆਉਸ ਦੇ ਹਾਂ ਕਹਿਣ ਤੇ ਬਾਬੇ ਨੇ ਕਿਹਾ, “ਆਹ ਮੇਰੀਆਂ ਪੋਤੀਆਂ ਹਨਸਾਡੀ ਬੱਸ ਲੰਘ ਗਈ ਹੈ ਭਾਈ ਤੇਰਾ ਭਲਾ ਹੋਵੇ ਸਾਨੂੰ ਪਹੁੰਚਦੇ ਕਰ।”

ਡਰਾਇਵਰ ਦੇ ਸਹਿਮਤੀ ਦੇਣ ਤੋਂ ਬਾਅਦ ਬਾਬਾ ਸਾਡੇ ਕੋਲ ਮੂੰਹ ਕਰਕੇ ਹੌਲੀ ਜਿਹੇ ਕਹਿਣ ਲੱਗਾ, “ਧੀਉ, ਚੁੱਪ ਕਰਕੇ ਬੈਠ ਜਾਵੋਜਦ ਤੱਕ ਮੈਂ ਤੇ ਮੇਰਾ ਖੂੰਡਾ ਸਲਾਮਤ ਹੈ, ਤੁਹਾਡੀ ਵਾ ਵੱਲ ਵੀ ਕੋਈ ਨਹੀਂ ਤੱਕ ਸਕਦਾ।”

ਸਾਡੀ ਸੋਚਣ ਸਮਝਣ ਵਾਲੀ ਬਿਰਤੀ ਕੰਮ ਕਰਨੋਂ ਹਟ ਗਈ ਸੀ ਜਾਂ ਫਿਰ ਬਾਬੇ ਦੇ ਦਿੱਤੇ ਭਰੋਸੇ ਵਿੱਚ ਇੰਨੀ ਸ਼ਕਤੀ ਸੀ ਕਿ ਅਸੀਂ ਚੁੱਪ ਚਾਪ ਬੈਠ ਗਈਆਂਅੱਤਵਾਦ ਦੇ ਕਾਰਣ ਹਰ ਇੱਕ ਦੇ ਜ਼ਿਹਨ ਵਿੱਚ ਡਰ ਸਮਾਇਆ ਹੋਇਆ ਸੀਡਰਾਇਵਰ ਆਪਣੀਆਂ ਮੁਸ਼ਕਲਾਂ ਬਾਰੇ ਬਾਬੇ ਨਾਲ ਗੱਲਾਂ ਕਰਦਾ ਰਿਹਾਜਿਉਂ ਹੀ ਸਾਡੇ ਪਿੰਡ ਦਾ ਅੱਡਾ ਆਇਆ, ਅਸੀਂ ਬਾਬਾ ਜੀ ਨੂੰ ਕਿਹਾ ਕਿ ਅਸੀਂ ਇੱਥੇ ਉੱਤਰਨਾ ਹੈਆਹ ਸਾਹਮਣੇ ਸਾਡਾ ਪਿੰਡ ਹੈਬਾਬਾ ਜੀ ਨੇ ਉੱਤਰਨ ਲਈ ਟਰੱਕ ਰੁਕਵਾ ਲਿਆਜਦੋਂ ਅਸੀਂ ਟਰੱਕ ਵਿੱਚੋਂ ਇਕੱਲੀਆਂ ਹੀ ਉੱਤਰੀਆਂ ਤਾਂ ਟਰੱਕ ਵਾਲਾ ਹੈਰਾਨੀ ਨਾਲ ਬਾਬੇ ਵੱਲ ਤੱਕ ਰਿਹਾ ਸੀਉਸ ਦੇ ਜ਼ਿਹਨ ਵਿੱਚ ਬਾਬੇ ਦੀ ਮੇਰੀਆਂ ਪੋਤੀਆਂ ਕਹਿਣ ਵਾਲੀ ਗੱਲ ਘੁੰਮ ਰਹੀ ਹੋਵੇਗੀਸਾਡੇ ਕੋਲੋਂ ਤਾਂ ਬਾਬੇ ਨੂੰ ਧੰਨਵਾਦ ਵੀ ਨਾ ਕਿਹਾ ਗਿਆਜੇ ਕਹਿ ਵੀ ਦਿੰਦੀਆਂ ਤਾਂ ਬਾਬਾ ਜੀ ਦੀ ਸ਼ਖ਼ਸੀਅਤ ਸਾਹਮਣੇ ਇਹ ਸ਼ਬਦ ਬੌਣਾ ਲੱਗਣਾ ਸੀ

ਅੱਜ ਸਾਡੇ ਬਾਬਿਆਂ ਦੇ ਹੱਥ ਵਿੱਚ ਖੂੰਡਾ ਤਾਂ ਹੈ ਪਰ ਉਹ ਸਿਰਫ ਸਹਾਰੇ ਲਈ ਹੈਅਸੀਂ ਉਹਨਾਂ ਤੋਂ ਉਹ ਹੱਕ ਖੋਹ ਲਿਆ ਹੈ ਜਿਸ ਖੂੰਡੇ ਦੇ ਦਬਕੇ ਤੋਂ ਸਾਰਾ ਪਰਿਵਾਰ ਭੈਅ ਖਾਂਦਾ ਸੀਜੋ ਆਪਣੇ ਪਰਾਏ ਦੇ ਭੇਦ ਭਾਵ ਤੋਂ ਬਿਨਾਂ ਗਲਤੀ ਕਰਨ ਵਾਲੇ ਨੂੰ ਝਿੜਕ ਸਕਦਾ ਸੀਸਹੀ ਰਾਹਾਂ ਦੀ ਸੇਧ ਦੇ ਕੇ ਕੁਰਾਹੇ ਪੈ ਰਹੇ ਪੈਰਾਂ ਨੂੰ ਪਿਆਰ ਨਾਲ ਸਮਝਾ ਕੇ ਸਹੀ ਰਾਹ ਉੱਤੇ ਲੈ ਆਉਣ ਵਿੱਚ ਮਦਦਗਾਰ ਹੁੰਦਾ ਸੀਬੱਚਿਆਂ ਅੰਦਰ ਬਜ਼ੁਰਗਾਂ ਦਾ ਨਿਰਮਲ ਭੈਅ ਹੁੰਦਾ ਸੀ, ਜਿਸ ਕਰਕੇ ਉਹ ਗਲਤੀ ਕਰਨ ਤੋਂ ਗੁਰੇਜ਼ ਕਰਦੇ ਸਨਬਜ਼ੁਰਗਾਂ ਵਲੋਂ ਬੱਚਿਆਂ ਦੇ ਮਨਾਂ ਅੰਦਰ ਪਰਿਵਾਰਿਕ ਕਦਰਾਂ-ਕੀਮਤਾਂ ਨੂੰ ਇਸ ਤਰ੍ਹਾਂ ਰਚਾਇਆ ਜਾਂਦਾ ਸੀ ਕਿ ਉਹ ਨੈਤਿਕਤਾ ਦਾ ਪੱਲਾ ਨਹੀਂ ਛੱਡਦੇ ਸਨਹਰ ਲੜਕੀ ਦੀ ਆਬਰੂ ਪਿੰਡ ਦੀ ਇੱਜ਼ਤ ਮਾਣ ਹੁੰਦੀ ਸੀਅੱਜ ਜਦੋਂ ਧੀਆਂ ਦੀ, ਬੱਚੀਆਂ ਦੀ ਆਬਰੂ ਲੀਰੋ-ਲੀਰ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਸਾਡੇ ਬਜ਼ੁਰਗ, ਜੋ ਬਚਪਨ ਵਿੱਚ ਹੀ ਬੱਚਿਆਂ ਅੰਦਰ ਮਾਣਮੱਤੀਆਂ ਮਰਿਆਦਾਵਾਂ ਦੀ ਜਾਗ ਲਾ ਦਿੰਦੇ ਸਨ, ਉਨ੍ਹਾਂ ਦੀ ਝੋਲੀ ਵਿੱਚ ਤਾਂ ਅਸੀਂ ਦਰਦ, ਹੰਝੂ ਅਤੇ ਕਦੇ ਨਾ ਪੂਰੀ ਹੋਣ ਵਾਲੀ ਉਡੀਕ ਪਾ ਦਿੱਤੀ ਹੈਜਿਹੜੇ ਬਿਰਧ ਆਸ਼ਰਮ ਤੋਂ ਬਚ ਗਏ ਹਨ, ਉਹ ਘਰ ਦੀ ਇੱਕ ਨੁੱਕਰੇ ਬੈਠੇ ਸੋਟੀ ਦਾ ਖੜਾਕ ਕਰਨ ਤੋਂ ਵੀ ਡਰਦੇ ਹਨ

ਅਸੀਂ ਇਹ ਭੁੱਲ ਗਏ ਹਾਂ, ਇਹਨਾਂ ਆਪਣੀ ਹੱਡ-ਭੰਨਵੀਂ ਮਿਹਨਤ ਕਰਦਿਆਂ, ਤੰਗੀਆਂ ਤੁਰਸ਼ੀਆਂ ਅਤੇ ਔਖਿਆਈਆਂ ਨਾਲ ਜੂਝਦਿਆਂ ਸਾਡੇ ਜੀਵਨ ਨੂੰ ਸੌਖੇਰਾ ਬਣਾਉਣ ਦੇ ਸਿਰਤੋੜ ਯਤਨ ਕੀਤੇ ਹਨਇਹਨਾਂ ਦੀ ਅਗਵਾਈ ਹੇਠ ਪਰਿਵਾਰ ਦੇ ਵੀਹ ਵੀਹ ਜੀਆਂ ਦੀ ਰੋਟੀ ਇੱਕ ਥਾਂ ਬਣਦੀ ਸੀਖਾਣ-ਪੀਣ ਹੀ ਸਾਂਝਾ ਨਹੀਂ ਸੀ, ਦੁੱਖ-ਸੁਖ ਵੀ ਸਾਂਝੇ ਸਨ, ਜਿਸਦਾ ਆਰਥਿਕ ਪੱਖੋਂ ਤਾਂ ਫਾਇਦਾ ਸੀ, ਸਮਾਜਿਕ ਪੱਖੋਂ ਵੀ ਉਹਨਾਂ ਪਰਿਵਾਰਾਂ ਦੀ ਮਾਣਤਾ ਵਧ ਹੁੰਦੀ ਸੀਸਾਡੀ ਰਹਿਤਲ, ਵਿਰਾਸਤ ਹੀ ਅਜਿਹੀ ਸੀ ਜਿੱਥੇ ਬੱਚਿਆਂ ਨੂੰ ਵੀ ਮਿਹਨਤ ਕਰਨ ਦੀ ਆਦਤ ਪਾਉਣ ਅਤੇ ਸ਼ਖ਼ਸੀਅਤ ਨੂੰ ਨਿਖ਼ਾਰਨ ਅਤੇ ਵਿਸ਼ਾਲਣ ਦਾ ਮੌਕਾ ਮਿਲਦਾ ਸੀਬਜ਼ੁਰਗਾਂ ਦੀ ਦੁਆ ਅਤੇ ਅਸੀਸ ਸਿਖਰਾਂ ਨੂੰ ਛੋਹਣ ਦਾ ਬਲ ਬਖਸ਼ਦੀ ਸੀ

ਆਉ ਬਜ਼ੁਰਗਾਂ ਨੂੰ ਪੂਰਾ ਮਾਣ-ਤਾਣ ਬਖਸ਼ੀਏਉਹਨਾਂ ਦੀ ਡੰਗੋਰੀ ਬਣੀਏਜ਼ਿੰਦਗੀ ਵਿੱਚ ਉਹਨਾਂ ਵਲੋਂ ਆਪਣੀ ਉਮਰ ਦੇ ਸੱਤਰਾਂ ਪਝੰਤਰਾਂ ਸਾਲਾ ਵਿੱਚ ਕਮਾਈ ਸੰਵੇਦਨਾ, ਚੇਤਨਾ, ਅਨੁਭਵ, ਗਿਆਨ ਅਤੇ ਤਜਰਬਿਆਂ ਤੋਂ ਸਿੱਖਿਆ ਲਾਈਏਖੁਸ਼ੀਆਂ ਗ਼ਮੀਆਂ ਅਤੇ ਔਕੜਾਂ ਨੂੰ ਸੌਖ ਵਿੱਚ ਬਦਲਣ ਸਮੇਂ ਵਰਤੀ ਦਾਨਿਸ਼ਮੰਦੀ ਨੂੰ ਸਮਝੀਏਆਪਸੀ ਸਾਂਝ ਦੀਆਂ ਤੰਦਾਂ ਮਜ਼ਬੂਤ ਕਰੀਏਆਪਣੇ ਚੇਤਿਆਂ ਵਿੱਚ ਇਹ ਗੱਲ ਵਸਾ ਲਈਏ ਕਿ ਪਵਿੱਤਰਤਾ ਅਤੇ ਆਪਸੀ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਉਮਰਾਂ ਲੱਗ ਜਾਂਦੀਆਂ ਹਨ, ਤੋੜਨ ਲੱਗਿਆ ਤਾਂ ਇੱਕ ਪਲ ਵੀ ਨਹੀਂ ਲੱਗਦਾਪਰ ਜਦੋਂ ਸਮਾਜਿਕ ਤੰਦਾਂ ਦੀ ਪਾਕੀਜ਼ਗੀ ਲੀਰਾਂ ਹੁੰਦੀ ਹੈ ਤਾਂ ਮਨੁੱਖ ਹੀ ਲੀਰਾਂ ਨਹੀਂ ਹੁੰਦਾ, ਮਨੁੱਖਤਾ ਟੁਕੜਿਆਂ ਵਿੱਚ ਵੰਡੀਂਦੀ ਸਮਾਜਿਕ ਕਲੰਕ ਬਣ ਜਾਂਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1810)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author