ShavinderKaur7ਧੀਆਂ ਆਹ ਛੁੱਟੀਆਂ ਦੇ ਚਾਰ ਦਿਨ ਸਭ ਨਾਲ ਮੇਲਾ ਗੇਲਾ ...
(6 ਅਗਸਤ 2019)

 

ਛੁੱਟੀਆਂ ਹੋਣ ਕਾਰਨ ਸ਼ਾਮ ਦੇ ਸਮੇਂ ਪਾਰਕ ਬੱਚਿਆਂ ਨਾਲ ਭਰਿਆ ਹੁੰਦਾ ਹੈਆਪਣੇ ਆਪਣੇ ਗਰੁੱਪ ਬਣਾ ਕੇ ਮੌਜ ਮਸਤੀ ਕਰਦੇ, ਰੌਲਾ ਪਾਉਂਦੇ, ਨੱਚਦੇ ਟੱਪਦੇ, ਹੱਸਦੇ ਹਸਾਉਂਦੇ, ਫੁੱਲਾਂ ਵਾਂਗ ਟਹਿਕਦੇ ਬੱਚੇ ਤੱਕ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈਸ਼ਾਮ ਹੁੰਦਿਆਂ ਹੀ ਮੈਂ ਵੀ ਪਾਰਕ ਵਿੱਚ ਪਏ ਬੈਂਚਾ ਉੱਤੇ ਆਪਣੀਆਂ ਹਮਉਮਰ ਸਾਥਣਾਂ ਕੋਲ ਜਾ ਬੈਠਦੀ ਹਾਂ

ਗੱਲਾਂ ਬੱਚਿਆਂ ਦੀਆਂ ਛੁੱਟੀਆਂ ਤੋਂ ਸ਼ੁਰੂ ਹੋ ਕੇ ਨਾਨਕੇ ਘਰ ਜਾਣ ਤੱਕ ਜਾ ਪਹੁੰਚਦੀਆਂ ਹਨਤੁਰਦੀ ਗੱਲ ਆਪਣੀ ਪੀੜ੍ਹੀ ਤੋਂ ਸ਼ੁਰੂ ਹੋ ਕੇ ਨਵੀਂ ਪਨੀਰੀ ਦੇ ਨਾਨਕੇ ਘਰ ਜਾਣ ਤੱਕ ਜਾ ਪਹੁੰਚਦੀ ਹੈਆਪਣੇ ਪੋਤਰੇ ਅਤੇ ਪੋਤਰੀ ਨੂੰ ਖਿਡਾਉਣ ਲੈ ਕੇ ਆਈ ਇੱਕ ਬਜ਼ੁਰਗ ਔਰਤ ਆਪਣੇ ਸਮੇਂ ਦਾ ਕਿੱਸਾ ਛੋਹ ਲੈਂਦੀ ਹੈਮੇਰੇ ਬੱਚੇ ਤਾਂ ਛੁੱਟੀਆਂ ਮਿਲਣ ਤੋਂ ਮਹੀਨਾ ਪਹਿਲਾਂ ਹੀ ਨਾਨਕੇ ਘਰ ਜਾਣ ਦੀਆਂ ਸਕੀਮਾਂ ਬਣਾਉਣ ਲੱਗ ਪੈਂਦੇਜਲਦੀ ਜਲਦੀ ਸਕੂਲ ਦਾ ਕੰਮ ਨਿਬੇੜ ਦਿੰਦੇਪਹਿਲੀ ਛੁੱਟੀ ਨੂੰ ਹੀ ਅਸੀਂ ਚਾਲੇ ਪਾ ਦਿੰਦੇਆਖਰੀ ਛੁੱਟੀ ਵਾਲੇ ਦਿਨ ਮੇਰਾ ਭਰਾ ਜੁਵਾਕਾਂ ਨੂੰ ਖਿੱਚ ਧੂਹ ਕੇ ਬੱਸ ਚੜ੍ਹਾਉਂਦਾ ਤੇ ਸਾਨੂੰ ਛੱਡ ਕੇ ਜਾਂਦਾਉਹਨਾਂ ਸਮਿਆਂ ਵਿੱਚ ਕਿਹੜਾ ਪਹਾੜਾਂ ਦੀ ਸੈਰ ਕਰਨ ਜਾਣਾ ਹੁੰਦਾ ਸੀ, ਲੈ ਦੇ ਕੇ ਨਾਨਕੇ ਹੀ ਹੁੰਦੇ ਸਨ ਜਾਣ ਲਈਮਾਸੀਆਂ ਤਾਂ ਆਪ ਵੀ ਉੱਥੇ ਪਹੁੰਚੀਆਂ ਹੁੰਦੀਆਂ ਸਨਹੁਣ ਤਾਂ ਨੌਕਰੀ ਕਾਰਨ ਜਾਂ ਬੱਚਿਆਂ ਨੂੰ ਪੜ੍ਹਾਉਣ ਲਈ ਆਏ ਮਾਪਿਆਂ ਦੇ ਬੱਚਿਆਂ ਨੇ ਦਾਦੇ ਦਾਦੀ ਕੋਲ ਵੀ ਛੁੱਟੀਆਂ ਕੱਟਣ ਜਾਣਾ ਹੁੰਦਾ ਹੈ

ਮੈਡਮ ਗਿੱਲ, ਜਿਸਦੀ ਬੇਟੀ ਕੱਲ੍ਹ ਹੀ ਦੋ ਹਫ਼ਤੇ ਲਾ ਕੇ ਗਈ ਸੀ ਕਹਿਣ ਲੱਗੀ, "ਭਾਈ ਉਦੋਂ ਜ਼ਮਾਨਾ ਹੋਰ ਸੀਘਰ ਵਿੱਚ ਜੋ ਕੁਝ ਬਣਨਾ, ਸਾਰਿਆਂ ਨੇ ਉਹੀ ਖਾਹ ਪੀ ਲੈਣਾਜੇ ਕੋਈ ਬੱਚਾ ਨਖ਼ਰਾ ਦਿਖਾਉਂਦਾ, ਮਾਮੀ, ਨਾਨੀ ਕੋਈ ਵੀ ਬੱਚੇ ਨੂੰ ਝਿੜਕ ਦਿੰਦੀਨਾ ਤਾਂ ਕੋਈ ਗੁੱਸਾ ਕਰਦਾ ਸੀ ਤੇ ਨਾ ਹੀ ਹੁਣ ਦੇ ਬੱਚਿਆਂ ਵਾਂਗ ਉਹ ਬੱਚੇ ਆਪਣੀ ਬੇਇਜ਼ਤੀ ਹੋਈ ਸਮਝਦੇ ਸਨਆਹ ਸਾਡੀ ਕੁੜੀ ਆਈ ਸੀਦੋ ਉਹਦੇ ਤੇ ਦੋ ਸਾਡੇ, ਚਾਰਾਂ ਨੇ ਰਲਕੇ ਪੰਦਰਾਂ ਦਿਨ ਤਪਾ ਛੱਡਿਆਜਿਹੜੀ ਚੀਜ਼ ਇੱਕ ਨੂੰ ਪਸੰਦ, ਉਹ ਦੂਜੇ ਨੂੰ ਨਹੀਂਸਾਰਾ ਦਿਨ ਫਰਮਾਇਸ਼ਾਂ ਹੀ ਪੂਰੀਆਂ ਨਾ ਹੁੰਦੀਆਂਉੱਤੇ ਗਰਮੀ ਦੀ ਰੁੱਤਮਸਾਂ ਹਰ ਹਰ ਕਰਕੇ ਪੰਦਰਾਂ ਦਿਨ ਕੱਢੇ"

ਕੋਲ ਬੈਠੀ ਇੱਕ ਹੋਰ ਬੀਬੀ ਗੱਲਬਾਤ ਵਿੱਚ ਸ਼ਾਮਿਲ ਹੋ ਗਈ ਸੀ, “ਗੱਲ ਤੁਹਾਡੀ ਸਹੀ ਹੈਮੇਰੀ ਮਾਂ ਕਦੇ ਚੂਰੀ ਕੁੱਟ ਦਿੰਦੀਦੋ ਚਾਰ ਵਾਰ ਖੀਰ ਬਣਾ ਦਿੰਦੀਕਦੇ ਮੀਂਹ ਪੈ ਜਾਂਦਾ ਤਾਂ ਗੁਲਗਲੇ, ਮੱਠੀਆਂ ਅਤੇ ਪੂੜੇ ਬਣਾ ਦਿੰਦੀਜਵਾਂਕਾ ਨੇ ਖਾਂਦਿਆਂ ਐ ਟਪੂਸੀਆਂ ਮਾਰਨੀਆਂ ਜਿਵੇਂ ਜੱਗੋਂ ਨਿਆਰੀ ਚੀਜ਼ ਮਿਲ ਗਈ ਹੋਵੇਆਥਣੇ ਦਾਣੇ ਦੇ ਕੇ ਭੱਠੀ ਵਾਲੀ ਵੱਲ ਭੁੰਨਾਉਣ ਲਈ ਭੇਜ ਦੇਣਾਹੁਣ ਤਾਂ ਆਹ ਟੀ ਵੀ ਵਾਲਿਆਂ ਨੇ ਇਹਨਾਂ ਦੀ ਮੱਤ ਮਾਰ ਛੱਡੀ ਹੈਉਸ ਤੋਂ ਵੇਖ ਵੇਖ ਕੇ ਪਤਾ ਨਹੀਂ ਕੀ ਅੱਗ ਸਵਾਹ ਪੀਜ਼ੇ ਬਰਗਰ, ਮੈਗੀ, ਕੁਰਕੁਰੇ ਆਦਿ ਮੰਗੀ ਜਾਣਗੇਰੋਟੀ ਤਾਂ ਇਹਨਾਂ ਦੇ ਸੰਘੋ ਨਹੀਂ ਲੰਘਦੀਬੱਚੇ ਵੀ ਕੀ ਕਰਨ ਸਾਰਾ ਦਿਨ ਇਹਨਾਂ ਨੂੰ ਇਹੋ ਕੁਝ ਵਿਖਾਈ ਜਾਂਦੇ ਹਨ ...”

ਗੱਲਾਂ ਸੁਣ ਰਹੀ ਇੱਕ ਨੌਜਵਾਨ ਬੀਬੀ ਵੀ ਮਹਿਫ਼ਲ ਵਿੱਚ ਸ਼ਾਮਲ ਹੋਕੇ ਚੁੰਝ ਚਰਚਾ ਵਿੱਚ ਹਿੱਸਾ ਲੈਂਦੀ ਆਪਣੀ ਰਾਇ ਦੱਸਣ ਲੱਗ ਪਈ, “ਅਸਲ ਵਿੱਚ ਆਂਟੀ ਜੀ ਸਾਮਾਨ ਤਾਂ ਉਹੀ ਤੁਹਾਡੇ ਵਾਲਾ ਹੀ ਕਣਕ, ਛੋਲੇ, ਮੱਕੀ, ਜੌ, ਜਵੀਂ, ਦਾਲਾਂ, ਦੁੱਧ ਲੱਸੀ ਹੁੰਦਾ ਹੈਜਦੋਂ ਤੁਸੀਂ ਇਹਨਾਂ ਦਾ ਘਰ ਵਿੱਚ ਖਾਣ ਪੀਣ ਦਾ ਸਮਾਨ ਬਣਾਉਂਦੇ ਸੀ, ਉਹ ਤਾਕਤਵਰ ਅਤੇ ਸਾਫ ਸੁਥਰਾ ਹੁੰਦਾ ਸੀਹੁਣ ਕੰਪਨੀਆਂ ਵਾਲੇ ਉਸੇ ਸਮਾਨ ਤੋਂ ਨਵੀਆਂ ਨਵੀਆਂ ਮਸਾਲੇਦਾਰ ਅਤੇ ਚਟਪਟੀਆਂ ਚੀਜ਼ਾਂ ਬਣਾ ਕੇ ਆਪ ਤਾਂ ਖੂਬ ਮੁਨਾਫ਼ਾ ਕਮਾਉਂਦੇ ਹਨ ਪਰ ਬੱਚਿਆਂ ਦੀ ਸਿਹਤ ਨਾਲ, ਤੁਹਾਡੀ ਜੇਬ ਨਾਲ ਅਤੇ ਰਿਸ਼ਤਿਆਂ ਨਾਲ ਖਿਲਵਾੜ ਕਰਕੇ ਨੁਕਸਾਨ ਪਹੁੰਚਾਉਂਦੇ ਹਨਜਦੋਂ ਘਰ ਦੀਆਂ ਵਸਤਾਂ ਦੀ ਵਰਤੋਂ ਹੁੰਦੀ ਸੀ, ਘਰ ਵਿੱਚ ਭਾਵੇਂ ਦਸ ਜੀਅ ਮਿਲਣ ਗਿਲਣ ਵਾਲੇ ਆ ਜਾਂਦੇ, ਬਹੁਤਾ ਫ਼ਰਕ ਨਹੀਂ ਪੈਂਦਾ ਸੀ ਹੁਣ ਤਾਂ ਚਾਰ ਦਿਨਾਂ ਵਿੱਚ ਹੀ ਬਜਟ ਵਿਗੜ ਜਾਂਦਾ ਹੈ।

ਗੱਲ ਤਾਂ ਬੀਬੀ ਤੇਰੀ ਸੱਚੀ ਹੈਆਹ ਦਸ ਤਰ੍ਹਾਂ ਦਾ ਤਾਂ ਦੁੱਧ ਵਿੱਚ ਮਿਲਾਉਣ ਵਾਲਾ ਪਾਊਡਰ ਜਿਹਾ ਦਿਖਾਈ ਜਾਣਗੇ ਮੇਰੇ ਪੋਤਾ ਪੋਤੀ ਜੋ ਸਾਹਮਣੇ ਖੇਡ ਰਹੇ ਹਨ, ਇੱਕ ਕਹੂ, ਮੇਰੇ ਦੁੱਧ ਵਿੱਚ ਬੋਰਨਵੀਟਾ ਪਾਉ, ਦੂਜਾ ਕਹੂ ਮੈਂ ਤਾਂ ਹੋਰਲਿਕਸ ਵਾਲਾ ਪੀਊਂਇਹਨਾਂ ਦੀਆਂ ਮਸ਼ਹੂਰੀਆਂ ਕਰਨ ਵਾਲੇ ਕਿਹੜਾ ਘੱਟ ਨੇਕਿਸੇ ਬਾਰੇ ਕਹਿਣਗੇ ਇਹਦੇ ਨਾਲ ਕੱਦ ਵਧਦਾ, ਕਿਸੇ ਨਾਲ ਦਿਮਾਗ ਤੇਜ਼ ਹੁੰਦਾ, ਕਿਸੇ ਨਾਲ ਕਹਿਣਗੇ ਬੱਚਾ ਤਾਕਤਵਰ ਬਣਦਾਬੱਚੇ ਤਾਂ ਪਾਸੇ ਰਹੇ ਉਨ੍ਹਾਂ ਦੇ ਮਾਂ ਬਾਪ ਵੀ ਇਹਨਾਂ ਦੀਆਂ ਮੋਮੋਠਗਣੀਆਂ ਵਿੱਚ ਆ ਜਾਂਦੇ ਹਨਕੋਈ ਪੁੱਛਣ ਵਾਲਾ ਹੋਵੇ, ਜਦੋਂ ਸਾਡੇ ਵੇਲਿਆਂ ਵਿੱਚ ਜੁਵਾਕ ਕੱਲਾ ਦੁੱਧ ਲੱਸੀ ਪੀਂਦੇ ਸਨ, ਹੁਣ ਦੇ ਬੱਚਿਆਂ ਨਾਲੋਂ ਤਾਕਤਵਰ ਕਿਉਂ ਹੁੰਦੇ ਸਨ?”

ਹੱਸਦੀ ਹੱਸਦੀ ਪਾਲ ਆਪਣੀ ਗੱਲ ਸੁਣਾਉਣ ਲੱਗ ਪਈ, ਛੁੱਟੀਆਂ ਵਿੱਚ ਅਸੀਂ ਪੰਜੇ ਭੈਣਾਂ ਆਪਣੇ ਆਪਣੇ ਬੱਚਿਆਂ ਨਾਲ ਪੇਕੇ ਘਰ ਪਹੁੰਚ ਗਈਆਂਚਾਰ ਕੁੜੀਆਂ ਮੇਰੇ ਚਾਚੇ ਦੇ ਸਨ, ਉਹ ਵੀ ਆ ਗਈਆਂੱਕ ਦਿਨ ਮੇਰਾ ਚਾਚਾ ਮੰਜਾ ਚੁੱਕੀ ਤ੍ਰਿਵੈਣੀ ਵਲ ਨੂੰ ਤੁਰਿਆ ਆਵੇ ਮੇਰਾ ਭਰਾ ਜੋ ਸਾਡੇ ਸਾਰੀਆਂ ਨਾਲੋਂ ਛੋਟਾ ਸੀ, ਚਾਚੇ ਨੂੰ ਪੁੱਛਣ ਲੱਗ ਪਿਆ ਕਿ ਅੱਜ ਕਿਵੇਂ ਇੱਧਰ ਨੂੰ ਮੰਜਾ ਚੁੱਕੀ ਆਉਨਾ?ਚਾਚਾ ਕਹਿੰਦਾ, “ਸ਼ੇਰਾ, ਸਾਡੇ ਘਰ ਤਾਂ ਕੰਨ ਪਾਈ ਨਹੀਂ ਸੁਣਦੀਮੈਂ ਕਿਹਾ ਤ੍ਰਿਵੈਣੀ ਥੱਲੇ ਹੀ ਬਿੰਦ ਝੱਟ ਆਰਾਮ ਕਰ ਲੈਂਦਾ ਹਾਂ

ਚਾਚਾ ਤੂੰ ਅਗਾਂਹ ਹੋ ਕੇ ਦੇਖ, ਸਾਡੇ ਘਰ ਤਾਂ ਆਪ ਮੇਲਾ ਲੱਗਆ ਐ।

ਸ਼ੇਰਾ, ਇਹ ਰੌਣਕਾਂ ਤਾਂ ਕਰਮਾਂ ਵਾਲਿਆਂ ਦੇ ਘਰੀਂ ਲੱਗਦੀਆਂਧੀਆਂ ਆਹ ਛੁੱਟੀਆਂ ਦੇ ਚਾਰ ਦਿਨ ਸਭ ਨਾਲ ਮੇਲਾ ਗੇਲਾ ਕਰ ਜਾਂਦੀਆਂ ਹਨ

ਹੁਣ ਤਾਂ ਹੱਦ ਦੋ ਭੈਣ ਭਰਾ ਹੁੰਦੇ ਹਨਅਗਾਂਹ ਤਾਂ ਇੱਕ ਦਾ ਹੀ ਰਿਵਾਜ ਆ ਗਿਆ ਹੈਉਹ ਵੀ ਦੂਜੇ ਦੇਸ਼ਾਂ ਜਾਣ ਵਾਲੇ ਜਹਾਜ਼ ਵਿੱਚ ਚੜ੍ਹ ਘਰ ਦੀਆਂ ਹੀ ਰੌਣਕਾਂ ਨਹੀਂ, ਸਗੋਂ ਪੰਜਾਬ ਨੂੰ ਹੀ ਖ਼ਾਲੀ ਕਰੀ ਜਾ ਰਹੇ ਹਨਕਿੱਥੋਂ ਭਾਲਾਂਗੇ ਉਹ ਮੇਲਾ ਲੱਗਣ ਵਾਲੀਆਂ ਰੌਣਕਾਂ ਅਤੇ ਮੋਹ ਭਿੱਜੇ ਅਪਣੱਤ ਭਰੇ ਰਿਸ਼ਤੇ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1691)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)