ShavinderKaur7ਕੀ ਪਿੰਡਾਂ ਦੇ ਵਸਨੀਕ ਧੜੇਬੰਦੀ, ਪਾਰਟੀਬਾਜ਼ੀ ਅਤੇ ਖਹਿਬਾਜ਼ੀ ਤੋਂ ਉੱਪਰ ਉੱਠ ਕੇ ...
(28 ਦਸੰਬਰ 2018)

 

ਬਹੁਤ ਪੜ੍ਹੇ-ਲਿਖੇ ਗਿਆਨਵਾਨ ਅਤੇ ਹੁਨਰਮੰਦ ਮਨੁੱਖ ਆਪਣੀ ਸਾਰੀ ਪ੍ਰਾਪਤੀ ਬਿਨਾਂ ਸਮਾਜ ਨੂੰ ਕੁਝ ਦਿੱਤਿਆਂ ਆਪਣੇ ਨਾਲ ਲੈ ਕੇ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਹਨਪਰ ਕੁਝ ਸਮਝਦਾਰ ਮਨੁੱਖ ਭਾਵੇਂ ਉਹ ਅੱਖਰ ਗਿਆਨ ਤੋਂ ਕੋਰੇ ਹੋਣ, ਸਮਾਜ ਨੂੰ ਕੁਝ ਅਜਿਹੀ ਦੇਣ ਦੇ ਜਾਂਦੇ ਹਨ, ਜਿਸ ਨੂੰ ਕਈ ਪੀੜ੍ਹੀਆਂ ਯਾਦ ਰੱਖਦੀਆਂ ਹਨਅਜਿਹੇ ਮਨੁੱਖਾਂ ਵਿੱਚੋਂ ਸੀ ਤਾਇਆ ਪੂਰਨ ਸਿੰਘ

ਉਸਨੇ ਥੋੜ੍ਹੀ ਜ਼ਮੀਨ ਵਾਲੇ ਕਿਸਾਨ ਦੇ ਘਰ ਜਨਮ ਲਿਆ ਸੀ ਜੋ ਮਿਹਨਤ ਮੁਸ਼ੱਕਤ ਕਰਕੇ ਅੱਠ ਜੀਆਂ ਦੇ ਪਰਿਵਾਰ ਨੂੰ ਪਾਲਦਾ ਸੀਸੁਰਤ ਸੰਭਾਲਣ ’ਤੇ ਤਾਏ ਨੂੰ ਮੱਝਾਂ ਚਾਰਨ ਲਾ ਦਿੱਤਾ ਗਿਆ ਸੀਬਚਪਨ ਵਿਚ ਸਕੂਲ ਦਾ ਮੂੰਹ ਨਾ ਦੇਖ ਸਕਣ ਕਾਰਨ ਉਹ ਕੋਰਾ ਅਣਪੜ੍ਹ ਰਹਿ ਗਿਆ ਸੀਉਂਝ ਵੀ ਪਿੰਡ ਵਿੱਚ ਸਕੂਲ ਨਹੀਂ ਸੀ, ਇਸ ਕਰਕੇ ਬਹੁਤੇ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਪਿਤਾ ਪੁਰਖੀ ਕਿੱਤੇ ’ਤੇ ਲਾ ਲਿਆ ਜਾਂਦਾ ਸੀਤਾਇਆ ਥੋੜ੍ਹਾ ਵੱਡਾ ਹੋਇਆ ਤਾਂ ਖੇਤੀ ਦੇ ਕੰਮ ਲੱਗ ਗਿਆਉਸਦੇ ਮਗਰੇ ਹੀ ਦੋਨੋਂ ਛੋਟੇ ਭਰਾ ਵੀ ਉਸ ਦੇ ਨਾਲ ਆ ਰਲੇਉਹ ਬਹੁਤ ਮਿਹਨਤੀ ਅਤੇ ਸਿਰੜੀ ਸੁਭਾਅ ਦਾ ਸੀਸਾਰਾ ਦਿਨ ਕੰਮ ਕਰਦਾ ਨਾ ਅੱਕਦਾ ਤੇ ਨਾ ਹੀ ਥੱਕਦਾਭੋਇੰ ਭਾਵੇਂ ਥੋੜ੍ਹੀ ਸੀ ਪਰ ਕਿਰਤ ਦਾ ਪੁਜਾਰੀ ਤਾਇਆ ਉਸ ਵਿੱਚੋਂ ਚੰਗੀ ਫਸਲ ਪੈਦਾ ਕਰ ਕੇ ਘਰ ਦਾ ਸੋਹਣਾ ਗੁਜ਼ਾਰਾ ਤੋਰੀ ਜਾਂਦਾ ਸੀ

ਜਦੋਂ ਕਦੇ ਖੇਤਾਂ ਵਿਚ ਕੰਮ ਨਾ ਹੁੰਦਾ ਜਾਂ ਗਰਮੀ ਦੀਆਂ ਦੁਪਹਿਰਾਂ ਹੁੰਦੀਆਂ ਤਾਂ ਪਿੰਡ ਦੇ ਨੌਜਵਾਨ, ਬਜ਼ੁਰਗ ਛੱਪੜ ਕਿਨਾਰੇ ਪਿੱਪਲਾਂ, ਬੋਹੜਾਂ ਥੱਲੇ ਮੰਜੇ ਡਾਹ ਲੈਂਦੇਕੁਝ ਤਾਸ਼ ਕੁੱਟਦੇਕੁਝ ਚਿੱਠੇ ਪੜ੍ਹਦੇਸਰੋਤੇ ਉਹਨਾਂ ਨੂੰ ਸੁਣਦੇ ਰਹਿੰਦੇਤਾਇਆ ਉੱਥੇ ਬੈਠਣ ਦੀ ਥਾਂ ਜਦੋਂ ਸਮਾਂ ਮਿਲਦਾ, ਪਿੰਡ ਤੋਂ ਬਾਹਰਵਾਰ ਬਣੇ ਗੁਰਦੁਆਰੇ ਵਿੱਚ ਚਲਿਆ ਜਾਂਦਾਉੱਥੇ ਰਹਿੰਦੇ ਸੰਤ ਪ੍ਰੇਮ ਦਾਸ ਆਯੁਰਵੈਦਿਕ ਦਵਾਈਆਂ ਦੇ ਮਾਹਿਰ ਸਨਸਾਰੇ ਪਿੰਡ ਦੀ ਸਿਹਤ ਦਾ ਜ਼ਿੰਮਾ ਉਹਨਾਂ ਦੇ ਸਿਰ ਉੱਪਰ ਸੀਸ਼ਹਿਰ ਦੇ ਹਸਪਤਾਲ ਵਿਚ ਤਾਂ ਕੋਈ ਅਣਸਰਦੇ ਨੂੰ ਜਾਂਦਾ ਸੀਤਾਇਆ ਉਹਨਾਂ ਨਾਲ ਜੜ੍ਹੀ-ਬੂਟੀਆਂ ਅਤੇ ਹੋਰ ਨਿੱਕ-ਸੁੱਕ ਕੁੱਟਣ ਵਿੱਚ ਮਦਦ ਕਰਦਾ ਰਹਿੰਦਾ

ਸੰਤ ਕੰਮ ਕਰਦੇ ਤਾਏ ਨਾਲ ਗੱਲੀਂ ਪੈ ਜਾਂਦੇਭਾਈ ਗੁਰਮੁੱਖਾ, “ਪਿੰਡ ਵਿੱਚ ਸਕੂਲ ਨਾ ਬਣਿਆ ਹੋਣ ਕਰਕੇ ਪਿੰਡ ਦੇ ਬਹੁਤੇ ਬੱਚੇ ਅਣਪੜ੍ਹ ਰਹਿ ਜਾਂਦੇ ਹਨਗਿਆਨ ਦੀ ਪ੍ਰਾਪਤੀ ਲਈ ਵਿੱਦਿਆ ਬਹੁਤ ਜ਼ਰੂਰੀ ਹੈਮੁੰਡਿਆਂ ਨੂੰ ਤਾਂ ਫਿਰ ਵੀ ਕੁਝ ਕੁ ਘਰ ਨੇੜਲੇ ਪਿੰਡ ਪੜ੍ਹਨ ਲਈ ਭੇਜ ਦਿੰਦੇ ਹਨ ਪਰ ਕੁੜੀਆਂ ਤਾਂ ਸਾਰੀਆਂ ਹੀ ਵਿੱਦਿਆ ਦੇ ਗਿਆਨ ਪੱਖੋਂ ਕੋਰੀਆਂ ਅਣਪੜ੍ਹ ਰਹਿ ਜਾਂਦੀਆਂ ਹਨਪਿੰਡ ਵਾਸੀਆਂ ਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਪੜ੍ਹਾਈ ਦੀ ਕੀ ਲੋੜ ਹੈ? ਪਰ ਮੈਂ ਕਹਿੰਦਾ ਹਾਂ ਕਿ ਕੁੜੀਆਂ ਨੂੰ ਪੜ੍ਹਾਉਣਾ ਜ਼ਿਆਦਾ ਜ਼ਰੂਰੀ ਹੈਦੀਨ ਦੁਨੀਆਂ ਦੀ ਸਮਝ ਆਉਂਦੀ ਹੈਇੱਕ ਪੜ੍ਹੀ ਲਿਖੀ ਕੁੜੀ ਜਿਸ ਘਰ ਜਾਂਦੀ ਹੈ, ਅੱਗੇ ਉਸ ਦਾ ਸਾਰਾ ਪਰਿਵਾਰ ਪੜ੍ਹ ਜਾਂਦਾ ਹੈ।”

ਤਾਇਆ ਸੰਤਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾਉਸ ਨੇ ਆਪਣੇ ਦਿਲ ਅੰਦਰ ਹੀ ਫੈਸਲਾ ਕਰ ਲਿਆ ਕਿ ਉਹ ਪਿੰਡ ਵਿੱਚ ਸਕੂਲ ਜ਼ਰੂਰ ਖੁੱਲ੍ਹਵਾਉਣ ਦਾ ਯਤਨ ਕਰੇਗਾ, ਭਾਵੇਂ ਉਸ ਨੂੰ ਕਿੰਨਾ ਵੀ ਔਖਾ ਹੋਣਾ ਪਵੇਕਾਮਾ ਤਾਂ ਪਹਿਲਾਂ ਵੀ ਉਹ ਬਹੁਤ ਸੀ, ਆਪਣੇ ਆਪ ਨਾਲ ਕੀਤੇ ਫੈਸਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਉਸ ਨੇ ਹਿੱਸੇ ’ਤੇ ਹੋਰ ਜਮੀਨ ਲੈ ਕੇ ਖੇਤੀ ਦਾ ਕੰਮ ਪਹਿਲਾਂ ਨਾਲੋਂ ਵਧਾ ਲਿਆਹੁਣ ਤਾਂ ਉਹ ਖੇਤਾਂ ਦਾ ਹੀ ਹੋ ਕੇ ਰਹਿ ਗਿਆ ਸੀਘਰ ਦੇ ਖਰਚੇ ਵਿਚ ਹੋਰ ਸੰਜਮ ਵਰਤ ਕੇ ਉਸ ਨੇ ਬੱਚਤ ਕਰਨੀ ਸ਼ੁਰੂ ਕਰ ਦਿੱਤੀ

ਤਿੰਨ ਸਾਲਾਂ ਬਾਅਦ ਪੰਚਾਇਤ ਚੋਣਾਂ ਆ ਗਈਆਂਉਸ ਸਮੇਂ ਜੋ ਪਿੰਡ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਦਾ ਸੀ, ਸਰਕਾਰ ਵੱਲੋਂ ਉਸ ਪਿੰਡ ਨੂੰ ਦਸ ਹਜ਼ਾਰ ਰੁਪਏ ਦਿੱਤੇ ਜਾਂਦੇ ਸਨਉਹਨਾਂ ਸਮਿਆਂ ਵਿੱਚ ਦਸ ਹਜ਼ਾਰ ਰੁਪਏ ਦੀ ਵੁੱਕਤ ਬਹੁਤ ਸੀਪੰਚਾਇਤ ਦੀ ਚੋਣ ਕਰਨ ਸਬੰਧੀ ਪਿੰਡ ਦਾ ਇਕੱਠ ਹੋਇਆਤਾਇਆ ਪੂਰਨ ਸਿੰਘ ਖੜ੍ਹਾ ਹੋ ਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਾ, “ਜੇ ਤੁਸੀਂ ਮੈਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਵੋਂ ਤਾਂ ਮੈਂ ਆਪਣੇ ਕੋਲੋਂ ਖਰਚ ਕਰਕੇ ਸਕੂਲ ਦੀ ਇਮਾਰਤ ਬਣਵਾ ਦੇਵਾਂਗਾਸਕੂਲ ਲਈ ਮਨਜ਼ੂਰੀ ਵੀ ਲੈ ਕੇ ਦੇਵਾਂਗਾਜੋ ਗਰਾਂਟ ਸਰਕਾਰ ਵੱਲੋਂ ਮਿਲੇਗੀ ਉਸ ਨੂੰ ਪਿੰਡ ਦੀ ਬੇਹਤਰੀ ਲਈ ਵਰਤਿਆ ਜਾਵੇਗਾ” ਸਾਰਾ ਪਿੰਡ ਸਹਿਮਤ ਹੋ ਗਿਆਤਾਇਆ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ

ਬਸ ਫਿਰ ਤਾਂ ਤਾਏ ਉੱਪਰ ਸਕੂਲ ਦੀ ਇਮਾਰਤ ਬਣਵਾਉਣ ਦਾ ਭੂਤ ਸਵਾਰ ਹੋ ਗਿਆਖੇਤੀ ਦਾ ਕੰਮ ਛੋਟੇ ਭਰਾਵਾਂ ਨੂੰ ਸੰਭਾਲ ਕੇ ਆਪ ਉਹ ਇਸੇ ਕੰਮ ਨੂੰ ਜੁੱਟ ਗਿਆਦਿਨਾਂ ਵਿਚ ਹੀ ਇੱਟਾਂ, ਸੀਮਿੰਟ, ਰੇਤਾ ਤੇ ਬਜਰੀ ਦੇ ਢੇਰ ਲੱਗ ਗਏਪੰਚਾਇਤ ਦੀ ਸਾਂਝੀ ਜ਼ਮੀਨ, ਜੋ ਪਿੰਡ ਦੇ ਲਾਗੇ ਹੀ ਸੀ, ਸਕੂਲ ਬਣਾਉਣ ਲਈ ਚੁਣੀ ਗਈਮਿਸਤਰੀ ਲੱਗ ਗਏਕਿਰਤ ਨੂੰ ਪ੍ਰਣਾਇਆ ਤਾਇਆ ਸਾਰਾ ਦਿਨ ਕੰਮ ਲੱਗਿਆ ਰਹਿੰਦਾਕਦੇ ਇੱਟਾ ਫੜਾ ਰਿਹਾ ਹੁੰਦਾ, ਕਦੇ ਸੀਮਿੰਟ ਰੇਤਾ ਰਲੇ ਬੱਠਲ ਢੋ ਰਿਹਾ ਹੁੰਦਾਉਸ ਦੀ ਰੀਸ ਨਾਲ ਹੋਰ ਬੰਦੇ ਵੀ ਕੰਮ ਕਰਾਉਣ ਆ ਲਗਦੇਕੰਮ ਤੇਜ਼ੀ ਨਾਲ ਹੁੰਦਾ ਗਿਆਦੋ ਵੱਡੇ ਕਮਰੇ, ਅੱਗੇ ਵਰਾਂਡਾ ਅਤੇ ਇੱਕ ਦਫਤਰ ਬਣਾ ਦਿੱਤੇ ਗਏਚਾਰਦੀਵਾਰੀ ਕਰਕੇ ਗੇਟ ਲਾ ਦਿੱਤਾ ਗਿਆ ਸੀਸਰਕਾਰ ਵੱਲੋਂ ਸਕੂਲ ਦੀ ਪ੍ਰਵਾਨਗੀ ਵੀ ਮਿਲ ਗਈਇੱਕ ਅਧਿਆਪਕਾ ਦੀ ਬਦਲੀ ਕਰਕੇ ਇਸ ਸਕੂਲ ਭੇਜ ਦਿੱਤੀ ਗਈ

ਮੁੰਡਿਆਂ ਦੇ ਨਾਲ ਅਸੀਂ ਦਸ ਬਾਰਾਂ ਕੁੜੀਆਂ ਵੀ ਨਵੇਂ ਸਕੂਲ ਦੀ ਪਹਿਲੀ ਜਮਾਤ ਵਿੱਚ ਦਾਖ਼ਲ ਹੋ ਗਈਆਂਛੋਟੇ ਜਿਹੇ ਪਿੰਡ ਦੇ ਹਿਸਾਬ ਨਾਲ ਇਹ ਗਿਣਤੀ ਬਹੁਤ ਸੀਸਾਡੀ ਮਾਂ ਹਮੇਸ਼ਾ ਸਾਨੂੰ ਕਹਿੰਦੀ, “ਧਿਆਨ ਨਾਲ ਪੜ੍ਹਿਆ ਕਰੋਸਕੂਲ ਬਣਾਉਂਦੇ ਹੋਏ, ਇੱਟਾਂ ਢੋਂਹਦੇ ਸਮੇਂ ਤੁਹਾਡੇ ਤਾਏ ਦੇ ਹੱਥਾਂ ਤੇ ਪਏ ਅੱਟਣ ਜਿਉਂ ਦੇ ਤਿਉਂ ਦਿਸਦੇ ਹਨਉਹਨਾਂ ਅੱਟਣਾਂ ਨੂੰ ਯਾਦ ਰੱਖਿਆ ਕਰੋ।”

ਪਿੰਡ ਵਿੱਚੋਂ ਪੰਜਵੀਂ ਜਮਾਤ ਪਾਸ ਕਰ ਕੇ ਅਸੀਂ ਚਾਰ ਕੁ ਮੀਲ ਦੂਰ ਵਾਲੇ ਪਿੰਡ ਦੇ ਹਾਈ ਸਕੂਲ ਵਿੱਚ ਦਾਖਲ ਹੋ ਗਈਆਂਜਿਨ੍ਹਾਂ ਨੂੰ ਅੱਗੋਂ ਪੜ੍ਹਨ ਦਾ ਮੌਕਾ ਮਿਲਿਆ, ਉਹ ਆਪਣੀ ਯੋਗਤਾ ਅਨੁਸਾਰ ਵੱਖ-ਵੱਖ ਖੇਤਰਾਂ ਵਿਚ ਨੌਕਰੀ ਕਰਨ ਲੱਗੀਆਂਆਪਣੇ ਆਪਣੇ ਖੇਤਰ ਵਿਚ ਕੰਮ ਕਰਦਿਆਂ ਉਹ ਕਰਮਸ਼ੀਲ ਇਨਸਾਨ ਸਾਡਾ ਮਾਰਗ ਦਰਸ਼ਕ ਰਿਹਾਸਮਾਜ ਵਿਚ ਵਿਚਰਦਿਆਂ, ਉਸ ਤਾਏ ਦੀ ਉੱਚੀ ਸੁੱਚੀ ਸੋਚ ਸਾਡੇ ਅੰਗ-ਸੰਗ ਰਹੀ, ਜਿਸਦੇ ਉੱਦਮ ਨੇ ਸਾਡੇ ਪਿੰਡ ਦੇ ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ ਬਦਲ ਦਿੱਤੀ ਸੀਉਸਦੀ ਯਾਦ ਆਉਂਦਿਆਂ ਹੀ ਸਿਰ ਸ਼ਰਧਾ ਅਤੇ ਸਤਿਕਾਰ ਨਾਲ ਝੁਕ ਜਾਂਦਾ ਹੈ

ਪੰਚਾਇਤ ਚੋਣਾਂ ਤਾਂ ਹੁਣ ਵੀ ਬੂਹੇ ਅੱਗੇ ਆਈਆਂ ਖੜ੍ਹੀਆਂ ਹਨਕੀ ਪਿੰਡਾਂ ਦੇ ਵਸਨੀਕ ਧੜੇਬੰਦੀ, ਪਾਰਟੀਬਾਜ਼ੀ ਅਤੇ ਖਹਿਬਾਜ਼ੀ ਤੋਂ ਉੱਪਰ ਉੱਠ ਕੇ ਅਜਿਹੇ ਨੁਮਾਇੰਦੇ ਪੰਚਾਇਤ ਲਈ ਚੁਣਨਗੇ ਜੋ ਪਿੰਡ ਦੀ ਨੁਹਾਰ ਬਦਲ ਸਕਣ ਦੇ ਸਮਰੱਥ ਹੋਣ?

*****

(1442)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author