KulbeerSharma7ਜਿੱਥੇ ਸਾਡਾ ਵੱਸ ਹੈ ਉੱਥੇ ਮਿਹਨਤ ਕਰੀਏ, ਜਿੱਥੇ ਗਲਤੀ ਹੈ ਉੱਥੇ ਸੁਧਾਰ ਕਰੀਏ, ਜਿੱਥੇ ...
(30 ਅਗਸਤ 2026)


ਹਰ ਦਿਨ ਅਸੀਂ ਪਤਾ ਨਹੀਂ ਕਿੰਨੇ ਲੋਕਾਂ ਨਾਲ ਮਿਲਦੇ ਹਾਂ
ਕੁਝ ਬਿਲਕੁਲ ਅਜਾਣ ਹੁੰਦੇ ਹਨ ਤੇ ਕੁਝ ਜਾਣ-ਪਛਾਣ ਵਾਲੇਕਿਸੇ ਨਾਲ ਦੋ ਮਿੰਟ ਦੀ ਗੱਲ ਹੁੰਦੀ ਹੈ ਤੇ ਕਿਸੇ ਨਾਲ ਥੋੜ੍ਹਾ ਵੱਧ ਸਮਾਂ ਬੈਠਣਾ ਹੋ ਜਾਂਦਾ ਹੈਪਰ ਅੱਜ ਦੇ ਸਮੇਂ ਵਿੱਚ ਇੱਕ ਗੱਲ ਸਭ ਤੋਂ ਵੱਧ ਮਹਿਸੂਸ ਹੁੰਦੀ ਹੈ ਕਿ ਹਰ ਇਨਸਾਨ ਆਪਣੀਆਂ ਹੀ ਸੋਚਾਂ ਦੇ ਸੰਸਾਰ ਵਿੱਚ ਡੁੱਬਿਆ ਹੋਇਆ ਹੈ ਕਿਸੇ ਦੇ ਚਿਹਰੇ ’ਤੇ ਉਦਾਸੀ ਦਿਖਾਈ ਦਿੰਦੀ ਹੈ, ਕਿਸੇ ਦੀਆਂ ਅੱਖਾਂ ਵਿੱਚ ਥਕਾਵਟ ਅਤੇ ਕਿਸੇ ਦੀ ਗੱਲਬਾਤ ਵਿੱਚੋਂ ਉਸਦੀ ਪਰੇਸ਼ਾਨੀ ਦਾ ਪਤਾ ਲੱਗ ਜਾਂਦਾ ਹੈਅਸੀਂ ਆਪਣੇ ਕੋਲ ਬੈਠੇ ਇਨਸਾਨ ਨਾਲ ਗੱਲ ਕਰ ਰਹੇ ਹੁੰਦੇ ਹਾਂ, ਪਰ ਸਾਡਾ ਮਨ ਕਿਤੇ ਹੋਰ ਭਟਕ ਰਿਹਾ ਹੁੰਦਾ ਹੈਕੋਈ ਘਰ ਦੇ ਫਿਕਰ ਵਿੱਚ ਹੁੰਦਾ ਹੈ, ਕੋਈ ਨੌਕਰੀ ਦੀ ਚਿੰਤਾ ਵਿੱਚ, ਕੋਈ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਹੈ ਤੇ ਕੋਈ ਪੈਸੇ, ਕਾਰੋਬਾਰ ਜਾਂ ਜ਼ਿੰਮੇਵਾਰੀਆਂ ਦੇ ਬੋਝ ਹੇਠ ਦੱਬਿਆ ਹੁੰਦਾ ਹੈ ਹਰ ਕਿਸੇ ਦੀ ਸਮੱਸਿਆ ਵੱਖਰੀ ਹੈ, ਪਰ ਚਿੰਤਾ ਲਗਭਗ ਹਰ ਕਿਸੇ ਦੇ ਹਿੱਸੇ ਆਈ ਹੋਈ ਹੈਘਰ ਵਿੱਚ ਹੁੰਦੇ ਹਾਂ ਤਾਂ ਕੰਮ ਦੀ ਚਿੰਤਾ, ਕੰਮ ’ਤੇ ਹੁੰਦੇ ਹਾਂ ਤਾਂ ਘਰ ਦੀ ਚਿੰਤਾ ਅਤੇ ਰਾਤ ਨੂੰ ਸੌਣ ਲੱਗਿਆਂ ਆਉਣ ਵਾਲੇ ਕੱਲ੍ਹ ਦੀ ਚਿੰਤਾਇਸ ਤਰ੍ਹਾਂ ਕਈ ਵਾਰ ਅਸੀਂ ਆਪਣਾ ਅੱਜ ਵੀ ਕੱਲ੍ਹ ਦਾ ਫਿਕਰ ਵਿੱਚ ਗੁਜ਼ਾਰ ਦਿੰਦੇ ਹਾਂ

ਫਿਕਰਾਂ ਨੇ ਸਾਡੇ ਚਿਹਰਿਆਂ ਦੀ ਰੌਣਕ ਹੀ ਨਹੀਂ, ਸਗੋਂ ਜ਼ਿੰਦਗੀ ਜਿਊਣ ਦਾ ਚਾਅ ਵੀ ਫਿੱਕਾ ਪਾ ਦਿੱਤਾ ਹੈਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਅੰਦਰੋਂ ਕਿਤੇ ਨਾ ਕਿਤੇ ਇਹ ਵੀ ਪਤਾ ਹੁੰਦਾ ਹੈ ਕਿ ਜੋ ਹੋਣਾ ਹੈ, ਉਹ ਹੋ ਕੇ ਰਹੇਗਾਜੋ ਮਿਲਣਾ ਹੈ, ਉਹ ਮਿਲ ਕੇ ਰਹੇਗਾ ਅਤੇ ਜਿਹੜੀਆਂ ਗੱਲਾਂ ਸਾਡੇ ਵੱਸ ਤੋਂ ਬਾਹਰ ਹਨ, ਉਨ੍ਹਾਂ ਨੂੰ ਸਿਰਫ ਸੋਚਦੇ ਰਹਿਣ ਨਾਲ ਬਦਲਿਆ ਨਹੀਂ ਜਾ ਸਕਦਾਫਿਰ ਵੀ ਸਾਡੀ ਸੋਚ ਕਈ ਵਾਰ ਸਾਡੇ ਉੱਤੇ ਇੰਨੀ ਹਾਵੀ ਹੋ ਜਾਂਦੀ ਹੈ ਕਿ ਸਾਨੂੰ ਇਹ ਅਹਿਸਾਸ ਹੀ ਨਹੀਂ ਰਹਿੰਦਾ ਕਿ ਅਸੀਂ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਉਸਨੂੰ ਆਪਣੇ ਮਨ ਵਿੱਚ ਰੱਖ ਕੇ ਜੀ ਰਹੇ ਹਾਂ ਇੱਕੋ ਗੱਲ ਨੂੰ ਲਗਾਤਾਰ ਸੋਚੀ ਜਾਣ ਨਾਲ ਉਸਦਾ ਹੱਲ ਨਹੀਂ ਨਿਕਲਦਾਉਲਟਾ ਮਨ ਥੱਕ ਜਾਂਦਾ ਹੈ, ਹੌਸਲਾ ਘਟਦਾ ਹੈ ਅਤੇ ਉਹੀ ਸੋਚ ਅੰਦਰੋਂ ਸਿਉਂਕ ਵਾਂਗ ਸਾਨੂੰ ਖਾਣ ਲੱਗ ਪੈਂਦੀ ਹੈਕਈ ਵਾਰ ਇਨਸਾਨ ਅਸਲ ਸਮੱਸਿਆ ਨਾਲੋਂ ਉਸ ਬਾਰੇ ਕੀਤੀ ਜਾ ਰਹੀ ਲਗਾਤਾਰ ਸੋਚ ਤੋਂ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ

ਮੰਨਿਆ ਕਿ ਸੋਚਣਾ ਮਨੁੱਖ ਦੀ ਕੁਦਰਤੀ ਆਦਤ ਹੈਕੋਈ ਫੈਸਲਾ ਲੈਣਾ ਹੋਵੇ ਜਾਂ ਕੋਈ ਕੰਮ ਕਰਨਾ ਹੋਵੇ, ਪਹਿਲਾਂ ਸੋਚਣਾ ਜ਼ਰੂਰੀ ਹੈਸੋਚ-ਵਿਚਾਰ ਨਾਲ ਲਿਆ ਗਿਆ ਫੈਸਲਾ ਅਕਸਰ ਸਾਨੂੰ ਸਹੀ ਰਸਤਾ ਦਿਖਾਉਂਦਾ ਹੈ ਪਰ ਸੋਚਣ ਦੀ ਵੀ ਇੱਕ ਹੱਦ ਹੁੰਦੀ ਹੈਇੱਕ ਵਾਰ ਸੋਚ ਕੇ ਫੈਸਲਾ ਕਰ ਲੈਣਾ ਸਮਝਦਾਰੀ ਹੈ, ਪਰ ਉਸੇ ਗੱਲ ਨੂੰ ਵਾਰ-ਵਾਰ ਸੋਚਣਾ ਆਪਣੀ ਸਿਹਤ ਨੂੰ ਰੋਗ ਲਾਉਣ ਬਰਾਬਰ ਹੈ ਸਾਡੇ ਸਾਹਮਣੇ ਅਕਸਰ ਦੋ ਰਸਤੇ ਹੁੰਦੇ ਹਨਇੱਕ ਉਹ ਜੋ ਸਾਨੂੰ ਅੱਗੇ ਵਧਣ ਵੱਲ ਲੈ ਜਾਂਦਾ ਹੈ ਅਤੇ ਦੂਜਾ ਉਹ ਜੋ ਸਾਨੂੰ ਇੱਕੋ ਥਾਂ ਖੜ੍ਹਾ ਰੱਖ ਕੇ ਪਰੇਸ਼ਾਨ ਕਰਦਾ ਰਹਿੰਦਾ ਹੈਚੋਣ ਸਾਡੀ ਹੁੰਦੀ ਹੈ ਕਿ ਅਸੀਂ ਆਪਣੀ ਸੋਚ ਨੂੰ ਰਸਤਾ ਬਣਾਉਣਾ ਹੈ ਜਾਂ ਬੋਝ

ਜੇ ਸਾਡੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਉਸ ਗਲਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈਜੇ ਉਹ ਗਲਤੀ ਠੀਕ ਨਹੀਂ ਕੀਤੀ ਜਾ ਸਕਦੀ ਤਾਂ ਉਸ ਤੋਂ ਸਬਕ ਲੈਣਾ ਚਾਹੀਦਾ ਹੈਆਪਣੇ ਆਪ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅੱਗੇ ਤੋਂ ਇਹ ਗਲਤੀ ਦੁਬਾਰਾ ਨਹੀਂ ਕਰਨੀ ਅਤੇ ਜਿੱਥੇ ਤਕ ਸੰਭਵ ਹੋਵੇਗਾ, ਉਸ ਗਲਤੀ ਦਾ ਨੁਕਸਾਨ ਘਟਾਉਣ ਦੀ ਕੋਸ਼ਿਸ਼ ਕਰਨੀ ਹੈ

ਬੀਤਿਆ ਹੋਇਆ ਸਮਾਂ ਸਾਡੇ ਹੱਥ ਵਿੱਚ ਨਹੀਂ, ਪਰ ਉਸ ਤੋਂ ਮਿਲਿਆ ਸਬਕ ਸਾਡੇ ਹੱਥ ਵਿੱਚ ਹੈਜੇ ਅਸੀਂ ਇੱਕ ਗਲਤੀ ਬਾਰੇ ਹੀ ਸੋਚਦੇ ਰਹਾਂਗੇ ਤਾਂ ਹੋ ਸਕਦਾ ਹੈ ਉਸੇ ਗਲਤੀ ਦੀ ਚਿੰਤਾ ਕਰਦਿਆਂ ਅਸੀਂ ਅੱਗੇ ਵੀਹ ਹੋਰ ਗਲਤੀਆਂ ਕਰ ਬੈਠੀਏਇਸ ਲਈ ਗਲਤੀ ਨੂੰ ਆਪਣੀ ਸਜ਼ਾ ਨਹੀਂ, ਆਪਣਾ ਅਧਿਆਪਕ ਬਣਾਉਣਾ ਚਾਹੀਦਾ ਹੈ

ਇਸੇ ਤਰ੍ਹਾਂ ਭਵਿੱਖ ਦੀ ਚਿੰਤਾ ਵੀ ਸਾਡਾ ਅੱਜ ਖੋਹ ਲੈਂਦੀ ਹੈਕੋਈ ਆਪਣੇ ਬੁਢਾਪੇ ਦੇ ਫਿਕਰ ਵਿੱਚ ਹੈ, ਕੋਈ ਬੱਚਿਆਂ ਦੇ ਆਉਣ ਵਾਲੇ ਭਵਿੱਖ ਦੇ, ਕੋਈ ਕਾਰੋਬਾਰ ਦੇ ਨਤੀਜੇ ਬਾਰੇ ਸੋਚ ਰਿਹਾ ਹੈ ਤੇ ਕੋਈ ਇਸ ਗੱਲ ਵਿੱਚ ਉਲਝਿਆ ਹੋਇਆ ਹੈ ਕਿ ਜੇ ਮੈਂ ਇਹ ਕਰ ਦਿੱਤਾ ਤਾਂ ਕੱਲ੍ਹ ਕੀ ਹੋਵੇਗਾਭਵਿੱਖ ਲਈ ਯੋਜਨਾ ਬਣਾਉਣਾ ਚੰਗੀ ਗੱਲ ਹੈ, ਪਰ ਭਵਿੱਖ ਦੇ ਡਰ ਵਿੱਚ ਵਰਤਮਾਨ ਨੂੰ ਗੁਆ ਦੇਣਾ ਸਮਝਦਾਰੀ ਨਹੀਂ ਜ਼ਿੰਦਗੀ ਅਸਲ ਵਿੱਚ ਸਿਰਫ ਆਉਣ ਵਾਲੇ ਕੱਲ੍ਹ ਦਾ ਨਾਮ ਨਹੀਂ, ਜ਼ਿੰਦਗੀ ਉਹ ਪਲ ਵੀ ਹੈ ਜੋ ਇਸ ਵੇਲੇ ਸਾਡੇ ਕੋਲ ਹੈਜਿਹੜਾ ਸਮਾਂ ਅਸੀਂ ਅੱਜ ਆਪਣੇ ਪਰਿਵਾਰ ਨਾਲ ਬੈਠ ਕੇ ਹੱਸ ਸਕਦੇ ਹਾਂ, ਦੋਸਤਾਂ ਨਾਲ ਗੱਲ ਕਰ ਸਕਦੇ ਹਾਂ, ਮਾਪਿਆਂ ਕੋਲ ਕੁਝ ਪਲ ਬਿਤਾ ਸਕਦੇ ਹਾਂ ਜਾਂ ਕੁਦਰਤ ਨੂੰ ਨਿਹਾਰ ਸਕਦੇ ਹਾਂ, ਉਹ ਪਲ ਮੁੜ ਉਸੇ ਰੂਪ ਵਿੱਚ ਵਾਪਸ ਨਹੀਂ ਆਉਂਦਾ

ਚਿੰਤਾ ਦਾ ਇੱਕ ਹੋਰ ਨੁਕਸਾਨ ਇਹ ਹੈ ਕਿ ਇਹ ਸਾਡੇ ਸੁਭਾਅ ਨੂੰ ਵੀ ਪ੍ਰਭਾਵਿਤ ਕਰਦੀ ਹੈਜਦੋਂ ਮਨ ਅੰਦਰੋਂ ਪਰੇਸ਼ਾਨ ਹੁੰਦਾ ਹੈ ਤਾਂ ਛੋਟੀ ਜਿਹੀ ਗੱਲ ਵੀ ਵੱਡੀ ਲੱਗਣ ਲੱਗ ਪੈਂਦੀ ਹੈਅਸੀਂ ਕਈ ਵਾਰ ਆਪਣੀ ਚਿੰਤਾ ਦਾ ਗੁੱਸਾ ਉਨ੍ਹਾਂ ਲੋਕਾਂ ਉੱਤੇ ਕੱਢ ਦਿੰਦੇ ਹਾਂ ਜਿਨ੍ਹਾਂ ਨਾਲ ਸਾਨੂੰ ਸਭ ਤੋਂ ਵੱਧ ਪਿਆਰ ਹੁੰਦਾ ਹੈਪਰਿਵਾਰ ਵਿੱਚ ਬੇ-ਵਜਾਹ ਤਕਰਾਰ ਹੋ ਜਾਂਦੀ ਹੈ, ਦੋਸਤਾਂ ਨਾਲ ਮਿਲਣਾ-ਜੁਲਣਾ ਘੱਟ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਅਸੀਂ ਆਪਣੀ ਹੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਤੋਂ ਦੂਰ ਹੁੰਦੇ ਜਾਂਦੇ ਹਾਂਜਿਹੜੀ ਚੀਜ਼ ਸਾਡੇ ਵੱਸ ਵਿੱਚ ਹੀ ਨਹੀਂ, ਉਸ ਬਾਰੇ ਲਗਾਤਾਰ ਸੋਚਣਾ ਸਿਰਫ ਸਾਡੀ ਆਪਣੀ ਊਰਜਾ ਖਤਮ ਕਰਦਾ ਹੈ

ਹਰ ਸਮੱਸਿਆ ਦਾ ਤੁਰੰਤ ਹੱਲ ਨਹੀਂ ਮਿਲਦਾ, ਪਰ ਹਰ ਸਮੱਸਿਆ ਨੂੰ ਵਾਰ-ਵਾਰ ਸੋਚਣਾ ਵੀ ਹੱਲ ਨਹੀਂਕਈ ਵਾਰ ਸਮਾਂ ਕੁਝ ਅਜਿਹੇ ਜਵਾਬ ਦੇ ਦਿੰਦਾ ਹੈ ਜੋ ਸਾਡੀ ਸੋਚ ਤੋਂ ਵੀ ਪਰੇ ਹੁੰਦੇ ਹਨਇਸ ਲਈ ਜਿੱਥੇ ਕੋਸ਼ਿਸ਼ ਦੀ ਲੋੜ ਹੈ, ਉੱਥੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜਿੱਥੇ ਇਨਸਾਨ ਦੀ ਹੱਦ ਖਤਮ ਹੋ ਜਾਂਦੀ ਹੈ, ਉੱਥੇ ਭਰੋਸਾ ਰੱਖਣਾ ਸਿੱਖਣਾ ਚਾਹੀਦਾ ਹੈ

ਜਦੋਂ ਵੀ ਸਮਾਂ ਮਿਲੇ, ਕੁਝ ਪਲ ਖੁੱਲ੍ਹੀ ਹਵਾ ਵਿੱਚ ਬਿਤਾਈਏਕੁਦਰਤ ਨੂੰ ਦੇਖੀਏ, ਸੈਰ ਕਰੀਏ, ਆਪਣੇ ਪਿਆਰਿਆਂ ਨਾਲ ਗੱਲਬਾਤ ਕਰੀਏ ਅਤੇ ਮਿਲਣ ਵਾਲੇ ਲੋਕਾਂ ਵੱਲ ਇੱਕ ਮੁਸਕਾਨ ਨਾਲ ਵੇਖੀਏਮਨ ਨੂੰ ਸ਼ਾਂਤ ਕਰਨ ਲਈ ਧਿਆਨ, ਸਿਮਰਨ ਜਾਂ ਗੁਰਬਾਣੀ ਨਾਲ ਜੁੜਨਾ ਵੀ ਸਹਾਰਾ ਬਣ ਸਕਦਾ ਹੈਇਹ ਸਾਨੂੰ ਆਪਣੀਆਂ ਉਲਝਣਾਂ ਤੋਂ ਕੁਝ ਪਲ ਦੂਰ ਕਰਕੇ ਸ਼ੁਕਰਾਨੇ ਵੱਲ ਲੈ ਜਾਂਦਾ ਹੈਜਦੋਂ ਇਨਸਾਨ ਕੋਲ ਜੋ ਕੁਝ ਹੈ, ਉਸਦੀ ਕਦਰ ਕਰਨੀ ਸ਼ੁਰੂ ਕਰਦਾ ਹੈ ਤਾਂ ਜੋ ਨਹੀਂ ਹੈ, ਉਸਦੀ ਚਿੰਤਾ ਹੌਲੀ-ਹੌਲੀ ਘੱਟ ਹੋਣ ਲਗਦੀ ਹੈ

ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾਕਦੇ ਹਾਲਾਤ ਸਾਡੇ ਹੱਕ ਵਿੱਚ ਹੁੰਦੇ ਹਨ ਤੇ ਕਦੇ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਪਰ ਮੁਸ਼ਕਿਲ ਸਮਾਂ ਵੀ ਸਦਾ ਲਈ ਨਹੀਂ ਰਹਿੰਦਾਜਿਵੇਂ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ, ਉਸੇ ਤਰ੍ਹਾਂ ਔਖੇ ਸਮੇਂ ਤੋਂ ਬਾਅਦ ਹਾਲਾਤ ਵੀ ਬਦਲਦੇ ਹਨ

ਜ਼ਿੰਦਗੀ ਨੂੰ ਹਰ ਪਲ ਕਾਬੂ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਜਿੱਥੇ ਸਾਡਾ ਵੱਸ ਹੈ ਉੱਥੇ ਮਿਹਨਤ ਕਰੀਏ, ਜਿੱਥੇ ਗਲਤੀ ਹੈ ਉੱਥੇ ਸੁਧਾਰ ਕਰੀਏ, ਜਿੱਥੇ ਭਵਿੱਖ ਹੈ ਉੱਥੇ ਯੋਜਨਾ ਬਣਾਈਏ ਅਤੇ ਜਿੱਥੇ ਸਾਡੇ ਵੱਸ ਤੋਂ ਬਾਹਰ ਹੈ ਉੱਥੇ ਭਰੋਸਾ ਰੱਖੀਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੁਲਬੀਰ ਸ਼ਰਮਾ

ਕੁਲਬੀਰ ਸ਼ਰਮਾ

Jhabelwali, Mukatsar Sahib, Punjab, India.
WhatsApp: (91 - 84272 - 12104)
Email: (kulbeer0100@gmail.com)