KulbeerSharma7ਜੇਕਰ ਅਸੀਂ ਹੁਣ ਵੀ ਨਾ ਸੰਭਲੇ, ਜੇਕਰ ਅਸੀਂ ਹੁਣ ਵੀ ਸਕ੍ਰੀਨ ਦੇ ਇਸ ਝੂਠੇ ਜਾਲ਼ ...
(19  ਸਤੰਬਰ 2026)


ਜਿਸ ਤਕਨਾਲੋਜੀ ਨੂੰ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਅਤੇ ਦੂਰੀਆਂ ਮਿਟਾਉਣ ਲਈ ਬਣਾਇਆ ਗਿਆ ਸੀ
, ਅੱਜ ਉਹੀ ਸੋਸ਼ਲ ਮੀਡੀਆ ਸਾਡੇ ਸਮਾਜ ਲਈ ਇੱਕ ਡਰਾਉਣਾ ਅਤੇ ਜ਼ਹਿਰੀਲਾ ਜਾਲ਼ ਬਣ ਚੁੱਕਾ ਹੈਜਿਸ ਦਲਦਲ ਵਿੱਚ ਅਸੀਂ ਆਪੇ ਛਾਲ ਮਾਰੀ ਹੈ, ਉਸ ਵਿੱਚੋਂ ਨਿਕਲਣ ਦਾ ਰਸਤਾ ਹੁਣ ਕਿਸੇ ਨੂੰ ਨਹੀਂ ਲੱਭ ਰਿਹਾਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਇੱਕ ਗਲਤ ਪੋਸਟ, ਇੱਕ ਅਪਮਾਨਜਨਕ ਵੀਡੀਓ, ਜਾਂ ਇੱਕ ਗੰਦਾ ਕਮੈਂਟ ਕਿਸੇ ਪਰਿਵਾਰ ਦੀ ਪੀੜ੍ਹੀਆਂ ਤੋਂ ਕਮਾਈ ਇੱਜ਼ਤਅਤੇ ਸ਼ਰਾਫਤਨੂੰ ਪਲਾਂ ਵਿੱਚ ਮਿੱਟੀ ਵਿੱਚ ਮਿਲਾ ਦਿੰਦਾ ਹੈਅਸੀਂ ਲਾਈਕਸ, ਵਧਦੇ ਫਾਲੋਅਰਜ਼ ਅਤੇ ਕੁਝ ਮਿੰਟਾਂ ਦੀ ਨਕਲੀ ਪ੍ਰਸਿੱਧੀ ਦੇ ਅਜਿਹੇ ਅੰਨ੍ਹੇ ਦੌਰ ਵਿੱਚ ਜੀਅ ਰਹੇ ਹਾਂ, ਜਿੱਥੇ ਸਹੀ ਅਤੇ ਗਲਤ ਦਾ ਫਰਕ ਪੂਰੀ ਤਰ੍ਹਾਂ ਮਿਟ ਚੁੱਕਾ ਹੈਕਦੇ ਸਮਾਂ ਸੀ ਜਦੋਂ ਘਰ ਦੀ ਚਾਰਦਿਵਾਰੀ ਅਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਇੱਕ ਪਰਦਾ ਮੰਨਿਆ ਜਾਂਦਾ ਸੀਪਰ ਅੱਜ ਸ਼ੋਰਟਸ ਅਤੇ ਰੀਲਾਂ ਦੇ ਇਸ ਬੁਖਾਰ ਨੇ ਅਜਿਹਾ ਪਾਗਲਪਨ ਪੈਦਾ ਕਰ ਦਿੱਤਾ ਹੈ ਕਿ ਲੋਕਾਂ ਨੇ ਆਪਣੇ ਬੈੱਡਰੂਮਾਂ ਤਕ ਦੀਆਂ ਵੀਡੀਓਜ਼ ਬਣਾ ਕੇ ਆਨਲਾਈਨ ਅੱਪਲੋਡ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨਸਾਡੀ ਆਪਣੀ ਨਿੱਜਤਾ ਹੁਣ ਸਾਡੇ ਹੱਥਾਂ ਵਿੱਚ ਹੀ ਨਹੀਂ ਰਹੀਬੱਚੇ ਤੋਂ ਲੈ ਕੇ ਵੱਡੇ ਤਕ, ਹਰ ਕੋਈ ਆਪਣੇ ਘਰ ਦੇ ਸੁੱਖ-ਦੁੱਖ ਅਤੇ ਨਿੱਜੀ ਪਲਾਂ ਨੂੰ ਬਲੌਗਸ ਦੇ ਨਾਂ ’ਤੇ ਤਮਾਸ਼ਾ ਬਣਾ ਰਿਹਾ ਹੈਅੱਜ ਦਾ ਨੌਜਵਾਨ ਮਹਿਜ਼ ਕੁਝ ਵਿਊਜ਼ਦੀ ਖਾਤਰ ਆਪਣੇ ਅਸਲ ਪਹਿਰਾਵੇ, ਆਪਣੇ ਸੰਸਕਾਰਾਂ ਅਤੇ ਸੱਭਿਆਚਾਰ ਨੂੰ ਲਾਂਭੇ ਕਰਕੇ ਨੰਗੇਪਣ ਅਤੇ ਬਿਨਾਂ ਸੋਚੇ-ਸਮਝੇ ਪੱਛਮੀ ਰੁਝਾਨਾਂ ਦੇ ਪਿੱਛੇ ਦੌੜਨ ਲੱਗ ਪਿਆ ਹੈਆਕਰਸ਼ਕ ਦਿਸਣ ਅਤੇ ਪ੍ਰਸਿੱਧ ਹੋਣ ਦੀ ਇਸ ਹੱਦਹੀਣ ਦੌੜ ਵਿੱਚ ਅਸੀਂ ਆਪਣੇ ਅਸੂਲ ਤਕ ਵੇਚ ਦਿੱਤੇ ਹਨ

ਸੋਸ਼ਲ ਮੀਡੀਆ ਦਾ ਕੁਮੈਂਟ ਸੈਕਸ਼ਨ ਅੱਜ ਅਜਿਹਾ ਜ਼ਹਿਰੀਲਾ ਅੱਡਾ ਬਣ ਚੁੱਕਾ ਹੈ, ਜਿੱਥੇ ਨਾ ਕੋਈ ਵੱਡਾ ਦੇਖਿਆ ਜਾਂਦਾ ਹੈ, ਨਾ ਕੋਈ ਛੋਟਾਸਕ੍ਰੀਨ ਦੇ ਪਿੱਛੇ ਲੁਕ ਕੇ ਕਿਸੇ ਦੀ ਵੀ ਧੀ-ਭੈਣ ਜਾਂ ਕਿਸੇ ਵੀ ਬਜ਼ੁਰਗ ’ਤੇ ਗੰਦੀ ਤੋਂ ਗੰਦੀ ਸ਼ਬਦਾਵਲੀ ਵਰਤਣੀ ਆਮ ਗੱਲ ਬਣ ਚੁੱਕੀ ਹੈਲੋਕ ਬਿਨਾਂ ਸੋਚੇ-ਸਮਝੇ ਆਪਣੇ ਅੰਦਰਲੀ ਭੜਾਸ ਕੱਢਣ ਲਈ ਅਜਿਹੀਆਂ ਟਿੱਪਣੀਆਂ ਕਰਦੇ ਹਨ, ਜੋ ਕਿਸੇ ਦੀ ਆਤਮਾ ਨੂੰ ਛਲਣੀ ਕਰ ਦਿੰਦੀਆਂ ਹਨਇੱਕ ਬੰਦੇ ਦੀ ਸਾਰੀ ਉਮਰ ਦੀ ਇੱਜ਼ਤ, ਉਸਦੀ ਮਿਹਨਤ ਅਤੇ ਉਸਦੀ ਸ਼ਰਾਫਤ ਨੂੰ ਇੱਕ ਗਲਤ ਕਮੈਂਟ ਜਾਂ ਝੂਠੀ ਅਫਵਾਹ ਨਾਲ ਪਲ ਵਿੱਚ ਤਬਾਹ ਕਰ ਦਿੱਤਾ ਜਾਂਦਾ ਹੈਕਿਸੇ ਦੀ ਬਦਨਾਮੀ ਵਿੱਚੋਂ ਸੁਆਦ ਲੈਣਾ ਅੱਜ ਦੀ ਮਾਨਸਿਕਤਾ ਦਾ ਸਭ ਤੋਂ ਗੰਭੀਰ ਰੋਗ ਬਣ ਗਿਆ ਹੈ

ਇਸ ਔਨਲਾਈਨ ਦਲਦਲ ਨੇ ਕਿੰਨੇ ਹੀ ਹੱਸਦੇ-ਵਸਦੇ ਘਰ ਉਜਾੜ ਦਿੱਤੇ ਹਨਘਰਾਂ ਦੇ ਘਰ ਤਲਾਕਾਂ ਤਕ ਪਹੁੰਚ ਰਹੇ ਹਨ, ਕਿਉਂਕਿ ਰਿਸ਼ਤਿਆਂ ਵਿੱਚੋਂ ਵਿਸ਼ਵਾਸ ਖਤਮ ਹੋ ਕੇ ਸ਼ੱਕ ਅਤੇ ਦਿਖਾਵੇ ਨੇ ਜਗ੍ਹਾ ਲੈ ਲਈ ਹੈਮਾਪੇ ਰਾਤਾਂ ਨੂੰ ਸੋਚ-ਸੋਚ ਕੇ ਫਿਕਰਾਂ ਵਿੱਚ ਘੁਲ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਦੀ ਕੋਈ ਗਲਤ ਵੀਡੀਓ ਜਾਂ ਗਲਤ ਕਦਮ ਸਮਾਜ ਵਿੱਚ ਉਨ੍ਹਾਂ ਦਾ ਸਿਰ ਨਾ ਝੁਕਾ ਦੇਵੇਆਏ ਦਿਨ ਅਸੀਂ ਖਬਰਾਂ ਵਿੱਚ ਪੜ੍ਹਦੇ ਹਾਂ ਕਿ ਸੋਸ਼ਲ ਮੀਡੀਆ ’ਤੇ ਹੋਈ ਟਰੋਲਿੰਗ, ਕਿਸੇ ਦੀ ਲੀਕ ਹੋਈ ਚੈਟ, ਜਾਂ ਕਿਸੇ ਦੀ ਰੀਲ ’ਤੇ ਕੀਤੇ ਗੰਦੇ ਕਮੈਂਟਾਂ ਤੋਂ ਤੰਗ ਆ ਕੇ ਕਿਸੇ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈਖੁਦਕੁਸ਼ੀਆਂ ਦੇ ਇਹ ਮਾਮਲੇ ਦੱਸਦੇ ਹਨ ਕਿ ਆਨਲਾਈਨ ਬੋਲੇ ਗਏ ਬੋਲ ਬੰਦੂਕ ਦੀ ਗੋਲੀ ਨਾਲੋਂ ਵੀ ਵੱਧ ਖਤਰਨਾਕ ਸਾਬਤ ਹੋ ਰਹੇ ਹਨਅਸੀਂ ਸਾਰਾ ਦਿਨ ਕੋਈ ਲਾਹੇਵੰਦ ਮਿਹਨਤ ਕਰਨ ਦੀ ਬਜਾਏ, ਬੱਸ ਮੋਬਾਇਲ ਦੀ ਸਕ੍ਰੀਨ ’ਤੇ ਅੰਗੂਠਾ ਮਾਰ ਕੇ ਆਪਣੀ ਦਿਮਾਗੀ ਤਾਕਤ ਅਤੇ ਕੀਮਤੀ ਸਮਾਂ ਬਰਬਾਦ ਕਰ ਰਹੇ ਹਾਂ

ਸਥਿਤੀ ਤਦ ਹੋਰ ਵੀ ਭਿਆਨਕ ਹੋ ਜਾਂਦੀ ਹੈ ਜਦੋਂ ਹੁਣ ਆਰਟੀਫੀਸ਼ਲ ਇੰਟੈਲੀਜੈਂਸ (AI) ਵਰਗੀ ਤਕਨਾਲੋਜੀ ਦੀ ਵਰਤੋਂ ਗਲਤ ਕੰਮਾਂ ਲਈ ਕੀਤੀ ਜਾ ਰਹੀ ਹੈਬਿਨਾਂ ਇਹ ਸੋਚੇ ਕਿ ਸਾਹਮਣੇ ਵਾਲੇ ਦੇ ਪਰਿਵਾਰ ’ਤੇ ਕੀ ਬੀਤੇਗੀ, ਲੋਕ AI ਰਾਹੀਂ ਕੁੜੀਆਂ ਅਤੇ ਆਮ ਲੋਕਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਛੇੜਛਾੜ ਕਰਕੇ ਡੀਪਫੇਕ ਬਣਾ ਰਹੇ ਹਨ ਅਤੇ ਵਾਇਰਲ ਕਰ ਰਹੇ ਹਨਨੈਤਿਕਤਾ ਦਾ ਅੰਤ ਇਹ ਹੈ ਕਿ ਕਿਸੇ ਦੀ ਬਰਬਾਦੀ ਨੂੰ ਵੀ ਕੌਨਟੈਂਟਸਮਝ ਕੇ ਸ਼ੇਅਰ ਕੀਤਾ ਜਾਂਦਾ ਹੈਇਸ ਸਾਰੇ ਗੰਦ ਨੂੰ ਦੇਖ ਕੇ ਸਾਡੇ ਘਰਾਂ ਦੇ ਛੋਟੇ-ਛੋਟੇ ਬੱਚੇ ਵੀ ਇਹੋ ਕੁਝ ਸਿੱਖ ਰਹੇ ਹਨਉਹ ਅੱਜ ਤੋਂ ਹੀ ਲਾਈਕਸ ਅਤੇ ਵੀਊਜ਼ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਮੰਨਣ ਲੱਗ ਪਏ ਹਨ, ਜੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਵੱਡਾ ਖਤਰਾ ਹੈ

ਸੋਸ਼ਲ ਮੀਡੀਆ, ਜੋ ਸਾਡੇ ਲਈ ਗਿਆਨ ਅਤੇ ਸੰਚਾਰ ਦਾ ਸਾਧਨ ਬਣ ਸਕਦਾ ਸੀ, ਅੱਜ ਸਾਡੀ ਆਪਣੀ ਹੀ ਬੇਵਕੂਫੀ ਕਾਰਨ ਇੱਕ ਮਾਨਸਿਕ ਗੁਲਾਮੀ ਅਤੇ ਤਬਾਹੀ ਦਾ ਦੌਰ ਬਣ ਚੁੱਕਾ ਹੈਜੇਕਰ ਅਸੀਂ ਹੁਣ ਵੀ ਨਾ ਸੰਭਲੇ, ਜੇਕਰ ਅਸੀਂ ਹੁਣ ਵੀ ਸਕ੍ਰੀਨ ਦੇ ਇਸ ਝੂਠੇ ਜਾਲ਼ ਨਾਲੋਂ ਅਸਲ ਜ਼ਿੰਦਗੀ, ਪਰਿਵਾਰਿਕ ਸਾਂਝ ਅਤੇ ਆਪਣੀ ਨੈਤਿਕ ਮਰਯਾਦਾ ਨੂੰ ਉੱਪਰ ਨਾ ਰੱਖਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਕੋਲ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਬਚੇਗਾਇੱਕ ਲਾਈਕ ਜਾਂ ਵੀਊ ਲਈ ਆਪਣੀ ਇੱਜ਼ਤ ਅਤੇ ਖੁਸ਼ੀਆਂ ਨੂੰ ਦਾਅ ’ਤੇ ਲਾਉਣਾ ਸਮਝਦਾਰੀ ਨਹੀਂ, ਬਲਕਿ ਖੁਦ ਆਪਣੇ ਹੱਥੀਂ ਆਪਣੀ ਜ਼ਿੰਦਗੀ ਨੂੰ ਅੱਗ ਲਾਉਣਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੁਲਬੀਰ ਸ਼ਰਮਾ

ਕੁਲਬੀਰ ਸ਼ਰਮਾ

Jhabelwali, Mukatsar Sahib, Punjab, India.
WhatsApp: (91 - 84272 - 12104)
Email: (kulbeer0100@gmail.com)