ChanandeepSAulakh7ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਟਰਾਂਜ਼ੈਕਸ਼ਨ ਮੈਸੇਜ ...
(24 ਅਗਸਤ 2026)

 

ਕੀ ਤੁਹਾਨੂੰ ਵੀ ਆਇਆ ਅਣਪਛਾਤਾ ਟਰਾਂਜ਼ੈਕਸ਼ਨ ਮੈਸੇਜ? ਭੁੱਲ ਕੇ ਵੀ ਨਾ ਕਰੋ ਇਹ ਕੰਮ, ਵਰਤੋ ਪੂਰੀ ਸਾਵਧਾਨੀ! ਅੱਜ ਦੇ ਤਕਨੀਕੀ ਯੁਗ ਵਿੱਚ ਜਿੱਥੇ ਮੋਬਾਇਲ ਫੋਨ ਅਤੇ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ, ਉੱਥੇ ਹੀ ਸਾਈਬਰ ਠੱਗਾਂ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣ ਦੇ ਨਵੇਂ ਨਵੇਂ ਢੰਗ ਲੱਭ ਲਏ ਹਨ ਅੱਜ-ਕੱਲ੍ਹ ਹਰ ਛੋਟੇ ਵੱਡੇ ਕੰਮ ਲਈ ਅਤੇ ਦੁਕਾਨਾਂ ਉੱਤੇ ਖਰੀਦਦਾਰੀ ਕਰਨ ਵਾਸਤੇ Google Pay, Phone Pay, Paytm ਆਦਿ ਯੂਪੀਆਈ ਐਪਸ ਰਾਹੀਂ ਪੈਸਿਆਂ ਦਾ ਲੈਣ ਦੇਣ ਬਹੁਤ ਆਮ ਹੋ ਚੁੱਕਾ ਹੈਪਰ ਜਿਵੇਂ ਜਿਵੇਂ ਆਨਲਾਈਨ ਲੈਣ ਦੇਣ ਵਧ ਰਿਹਾ ਹੈ, ਉਸੇ ਤਰ੍ਹਾਂ ਠੱਗਾਂ ਦੇ ਠੱਗੀ ਦੇ ਤਰੀਕੇ ਵੀ ਬਦਲ ਰਹੇ ਹਨਅਜਿਹਾ ਹੀ ਇੱਕ ਨਵਾਂ ਤਰੀਕਾ ਅੱਜ-ਕੱਲ੍ਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਵਿੱਚ ਠੱਗ ਲੋਕਾਂ ਦੇ ਮਨ ਵਿੱਚ ਡਰ ਪੈਦਾ ਕਰਕੇ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਹਨ ਇਸ ਠੱਗੀ ਦੀ ਸ਼ੁਰੂਆਤ ਇੱਕ ਸਧਾਰਨ ਮੋਬਾਇਲ ਮੈਸੇਜ ਰਾਹੀਂ ਹੁੰਦੀ ਹੈਤੁਹਾਡੇ ਫੋਨ ਉੱਤੇ ਅਚਾਨਕ ਇੱਕ ਮੈਸੇਜ ਆਉਂਦਾ ਹੈ ਕਿ ਤੁਹਾਡੇ ਬੈਂਕ ਖਾਤੇ ਵਿੱਚੋਂ ਦੋ ਹਜ਼ਾਰ ਜਾਂ ਚਾਰ ਹਜ਼ਾਰ ਰੁਪਏ ਕੱਟੇ ਗਏ ਹਨ ਜਾਂ ਕਈ ਵਾਰ ਇਹ ਲਿਖਿਆ ਹੁੰਦਾ ਹੈ ਕਿ ਤੁਹਾਡੇ ਖਾਤੇ ਵਿੱਚ ਇਹ ਰਕਮ ਜਮ੍ਹਾਂ ਹੋਈ ਹੈਇਹ ਮੈਸੇਜ ਬਿਲਕੁਲ ਅਸਲੀ ਬੈਂਕ ਦੇ ਮੈਸੇਜ ਵਰਗਾ ਦਿਖਾਈ ਦਿੰਦਾ ਹੈਜਿਵੇਂ ਹੀ ਕੋਈ ਵਿਅਕਤੀ ਇਸ ਮੈਸੇਜ ਨੂੰ ਪੜ੍ਹਦਾ ਹੈ ਤਾਂ ਉਹ ਘਬਰਾ ਜਾਂਦਾ ਹੈ ਕਿਉਂਕਿ ਉਸਨੇ ਅਜਿਹਾ ਕੋਈ ਲੈਣ ਦੇਣ ਕੀਤਾ ਹੀ ਨਹੀਂ ਹੁੰਦਾਇਸ ਘਬਰਾਹਟ ਵਿੱਚ ਉਹ ਇਹ ਦੇਖਣ ਲਈ ਕਿ ਖਾਤੇ ਵਿੱਚ ਕਿੰਨੇ ਪੈਸੇ ਬਾਕੀ ਹਨ, ਤੁਰੰਤ ਗੂਗਲ ਪੇਅ, ਫੋਨ ਪੇਅ ਜਾਂ ਪੇਟੀਐੱਮ ਵਰਗੀ ਯੂਪੀਆਈ ਐਪ ਖੋਲ੍ਹ ਕੇ ਲਾਗਇਨ ਕਰਦਾ ਹੈ

ਇਹੀ ਜਲਦਬਾਜ਼ੀ ਸਾਈਬਰ ਠੱਗਾਂ ਦੇ ਜਾਲ਼ ਵਿੱਚ ਫਸਣ ਦਾ ਕਾਰਨ ਬਣ ਜਾਂਦੀ ਹੈਦਰਅਸਲ ਠੱਗਾਂ ਨੇ ਪਹਿਲਾਂ ਤੋਂ ਹੀ ਪੇਮੈਂਟ ਰਿਕਵੈਸਟ ਜਾਂ ਮਾਲਵੇਅਰ ਲਿੰਕ ਦਾ ਟਰੈਪ ਲਾਇਆ ਹੁੰਦਾ ਹੈਕਈ ਵਾਰ ਉਹ ਮੈਸੇਜ ਵਿੱਚ ਇੱਕ ਲਿੰਕ ਵੀ ਭੇਜਦੇ ਹਨ ਕਿ ਜੇਕਰ ਇਹ ਲੈਣ ਦੇਣ ਤੁਸੀਂ ਨਹੀਂ ਕੀਤਾ ਤਾਂ ਲਿੰਕ ਉੱਤੇ ਕਲਿੱਕ ਕਰਕੇ ਸ਼ਿਕਾਇਤ ਕਰੋਜਿਵੇਂ ਹੀ ਤੁਸੀਂ ਐਪ ਖੋਲ੍ਹਦੇ ਹੋ ਜਾਂ ਉਸ ਲਿੰਕ ਉੱਤੇ ਜਾਂਦੇ ਹੋ, ਸਕ੍ਰੀਨ ਉੱਤੇ ਇੱਕ ਪੌਪ ਅੱਪ ਆਉਂਦਾ ਹੈਘਬਰਾਹਟ ਵਿੱਚ ਬਿਨਾਂ ਪੜ੍ਹੇ ਯੂਪੀਆਈ ਪਿੰਨ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਪਿੰਨ ਭਰਦੇ ਹੀ ਖਾਤੇ ਵਿੱਚੋਂ ਸਾਰੀ ਰਕਮ ਠੱਗਾਂ ਦੇ ਖਾਤੇ ਵਿੱਚ ਚਲੀ ਜਾਂਦੀ ਹੈ

ਇਸ ਤਰ੍ਹਾਂ ਦੀ ਠੱਗੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਹਮੇਸ਼ਾ ਸੁਚੇਤ ਰਹੋ ਅਤੇ ਕਿਸੇ ਵੀ ਅਣਪਛਾਤੇ ਮੈਸੇਜ ਨੂੰ ਦੇਖ ਕੇ ਕਦੇ ਨਾ ਘਬਰਾਓਜਦੋਂ ਵੀ ਅਜਿਹਾ ਮੈਸੇਜ ਆਵੇ ਤਾਂ ਸਭ ਤੋਂ ਪਹਿਲਾਂ ਮੈਸੇਜ ਭੇਜਣ ਵਾਲੇ ਨੰਬਰ ਦੀ ਜਾਂਚ ਕਰੋਬੈਂਕ ਹਮੇਸ਼ਾ ਆਪਣੇ ਅਧਿਕਾਰਤ ਹੈਡਰ ਤੋਂ ਹੀ ਮੈਸੇਜ ਭੇਜਦੇ ਹਨ, ਕਿਸੇ ਨਿੱਜੀ ਮੋਬਾਇਲ ਨੰਬਰ ਤੋਂ ਨਹੀਂਮੈਸੇਜ ਵਿੱਚ ਦਿੱਤੇ ਕਿਸੇ ਵੀ ਸ਼ੱਕੀ ਲਿੰਕ ਉੱਤੇ ਕਲਿੱਕ ਨਾ ਕਰੋ ਅਤੇ ਨਾ ਹੀ ਕਿਸੇ ਅਣਜਾਣ ਵਿਅਕਤੀ ਦੇ ਕਹਿਣ ਉੱਤੇ ਕੋਈ ਸਕ੍ਰੀਨ ਸ਼ੇਅਰਿੰਗ ਐਪ ਡਾਊਨਲੋਡ ਕਰੋ

ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਟਰਾਂਜ਼ੈਕਸ਼ਨ ਮੈਸੇਜ ਆਉਣ ਤੋਂ ਬਾਅਦ ਤੁਰੰਤ ਬੈਲੇਂਸ ਚੈੱਕ ਨਾ ਕਰੋਜੇਕਰ ਕਿਸੇ ਕਾਰਨ ਤੁਹਾਨੂੰ ਸ਼ੱਕੀ ਹਾਲਾਤ ਵਿੱਚ ਐਪ ਖੋਲ੍ਹਣੀ ਵੀ ਪਵੇ ਤਾਂ ਇੱਕ ਵਾਰ ਗਲਤ ਪਿੰਨ ਭਰੋ, ਕਿਉਂਕਿ ਜੇਕਰ ਪਿੱਛੇ ਕੋਈ ਪੇਮੈਂਟ ਰਿਕਵੈਸਟ ਦਾ ਟਰੈਪ ਹੋਇਆ ਤਾਂ ਗਲਤ ਪਿੰਨ ਕਾਰਨ ਪੈਸੇ ਕੱਟਣ ਤੋਂ ਬਚ ਜਾਣਗੇਯਾਦ ਰੱਖੋ ਕਿ ਯੂਪੀਆਈ ਪਿੰਨ ਸਿਰਫ ਪੈਸੇ ਭੇਜਣ ਲਈ ਹੁੰਦਾ ਹੈ, ਪੈਸੇ ਲੈਣ ਲਈ ਕਦੇ ਵੀ ਪਿੰਨ ਭਰਨ ਦੀ ਲੋੜ ਨਹੀਂ ਹੁੰਦੀਜੇਕਰ ਖਾਤੇ ਬਾਰੇ ਸ਼ੱਕ ਹੋਵੇ ਤਾਂ ਸਿੱਧਾ ਬੈਂਕ ਸ਼ਾਖਾ ਨਾਲ ਸੰਪਰਕ ਕਰੋ ਜਾਂ ਨੈੱਟ ਬੈਂਕਿੰਗ ਰਾਹੀਂ ਸਟੇਟਮੈਂਟ ਦੇਖੋਜੇਕਰ ਤੁਹਾਡੇ ਨਾਲ ਕੋਈ ਧੋਖਾਧੜੀ ਹੋ ਜਾਵੇ ਤਾਂ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ਉੱਤੇ ਕਾਲ ਕਰੋ ਜਾਂ ਸਾਈਬਰ ਕ੍ਰਾਈਮ ਦੀ ਵੈੱਬਸਾਈਟ ਉੱਤੇ ਸ਼ਿਕਾਇਤ ਦਰਜ ਕਰਵਾਓਤੁਹਾਡੀ ਸਮਝਦਾਰੀ ਅਤੇ ਜਾਗਰੂਕਤਾ ਹੀ ਸਾਈਬਰ ਠੱਗਾਂ ਤੋਂ ਤੁਹਾਡੇ ਪੈਸੇ ਸੁਰੱਖਿਅਤ ਰੱਖ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਚਾਨਣਦੀਪ ਸਿੰਘ ਔਲਖ

ਚਾਨਣਦੀਪ ਸਿੰਘ ਔਲਖ

Phone: (91 - 98768 - 88177)
Email: (
chanandeep@gmail.com)

More articles from this author