RajKaurKamalpur7ਇੱਕ ਟਿਊਸ਼ਨ ਅਧਿਆਪਕ ਨੇ ਸਿਰਫ ਉਨ੍ਹਾਂ ਦੀ ਸਰੀਰਕ ਅਸਮਰੱਥਾ ਨੂੰ ਦੇਖ ਕੇ ...2 August 2026
(2 ਅਗਸਤ 2026)


2 August 2026ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ
ਖੰਭਾਂ ਨਾਲ ਨਹੀਂ, ਹੌਸਲਿਆਂ ਨਾਲ ਉਡਾਣ ਹੁੰਦੀ ਹੈ

ਇਹ ਸਤਰਾਂ ਸਤਿਕਾਰਯੋਗ ਪ੍ਰਿੰਸੀਪਲ ਸ੍ਰੀਮਤੀ ਵਿਜੈ ਕਪੂਰ ਜੀ ਦੇ ਜੀਵਨ ਨੂੰ ਪੂਰੀ ਤਰ੍ਹਾਂ ਸਾਰਥਕ ਕਰਦੀਆਂ ਹਨਕੁਝ ਸ਼ਖਸੀਅਤਾਂ ਦਾ ਕੱਦ ਉਨ੍ਹਾਂ ਦੇ ਅਹੁਦਿਆਂ ਨਾਲ ਨਹੀਂ, ਸਗੋਂ ਉਨ੍ਹਾਂ ਦੇ ਸੰਘਰਸ਼, ਸੰਸਕਾਰਾਂ ਅਤੇ ਸਮਾਜ ਨੂੰ ਦਿੱਤੀ ਪ੍ਰੇਰਨਾ ਨਾਲ ਮਾਪਿਆਂ ਜਾਂਦਾ ਹੈਪ੍ਰਿੰ. ਵਿਜੈ ਕਪੂਰ ਜੀ ਦੀ ਜੀਵਨ-ਯਾਤਰਾ ਇਸੇ ਅਦਭੁਤ ਹੌਸਲੇ, ਮਿਹਨਤ ਅਤੇ ਜਿੱਤ ਦੀ ਗਾਥਾ ਹੈ, ਜਿਨ੍ਹਾਂ ਨੇ ਇਹ ਸਾਬਤ ਕੀਤਾ ਕਿ ਕੋਈ ਸਰੀਰਕ ਕਮੀ ਕਦੇ ਵੀ ਮਨ ਦੀ ਤਾਕਤ ਨੂੰ ਨਹੀਂ ਹਰਾ ਸਕਦੀਬਚਪਨ ਤੋਂ ਹੀ ਇੱਕ ਲੱਤ ਦੀ ਸਰੀਰਕ ਅਸਮਰੱਥਾ ਨਾਲ ਜੀਵਨ ਬਿਤਾਉਣਾ ਉਨ੍ਹਾਂ ਦੀ ਕਿਸਮਤ ਵਿੱਚ ਸੀ, ਪਰ ਇਸ ਨੂੰ ਆਪਣੀ ਪਛਾਣ ਬਣਾਉਣਾ ਉਨ੍ਹਾਂ ਨੇ ਕਦੇ ਮਨਜ਼ੂਰ ਨਹੀਂ ਕੀਤਾਛੋਟੀ ਉਮਰ ਵਿੱਚ ਉਨ੍ਹਾਂ ਨੂੰ ਕਈ ਵਾਰ ਲੋਕਾਂ ਦੇ ਕਠੋਰ ਬੋਲਾਂ ਦਾ ਸਾਹਮਣਾ ਕਰਨਾ ਪਿਆਇੱਕ ਦਿਨ ਤਾਂ ਅਜਿਹਾ ਵੀ ਆਇਆ ਜਦੋਂ ਇੱਕ ਟਿਊਸ਼ਨ ਅਧਿਆਪਕ ਨੇ ਸਿਰਫ ਉਨ੍ਹਾਂ ਦੀ ਸਰੀਰਕ ਅਸਮਰੱਥਾ ਨੂੰ ਦੇਖ ਕੇ ਉਨ੍ਹਾਂ ਨੂੰ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾਉਹ ਪਲ ਕਿਸੇ ਵੀ ਬੱਚੇ ਦੇ ਸੁਪਨੇ ਤੋੜ ਸਕਦਾ ਸੀ, ਪਰ ਵਿਜੈ ਕਪੂਰ ਜੀ ਨੇ ਉਸ ਅਪਮਾਨ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰੇਰਨਾ ਬਣਾ ਲਿਆਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਸਿਰਫ ਇੱਕ ਗੱਲ ਸੋਚੀ, ਹੁਣ ਜਵਾਬ ਸ਼ਬਦਾਂ ਨਾਲ ਨਹੀਂ, ਆਪਣੀਆਂ ਪ੍ਰਾਪਤੀਆਂ ਨਾਲ ਦੇਣਾ ਹੈ

ਉਨ੍ਹਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਐੱਮ.ਏ., ਐੱਮ.ਕੌਮ. ਅਤੇ ਐੱਮ.ਫਿਲ. ਵਰਗੀਆਂ ਉੱਚ ਸਿੱਖਿਆ ਡਿਗਰੀਆਂ ਪ੍ਰਾਪਤ ਕੀਤੀਆਂਹਰ ਡਿਗਰੀ ਉਨ੍ਹਾਂ ਦੀ ਮਿਹਨਤ, ਦ੍ਰਿੜ੍ਹਤਾ ਅਤੇ ਅਟੱਲ ਵਿਸ਼ਵਾਸ ਦੀ ਗਵਾਹ ਬਣੀ ਉਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੇ ਪਿਤਾ ਦਾ ਅਸਾਧਾਰਣ ਤਿਆਗ ਵੀ ਸਦਾ ਯਾਦ ਕੀਤਾ ਜਾਵੇਗਾਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਹੋਏ ਉਨ੍ਹਾਂ ਨੇ ਆਪਣੀ ਤਰੱਕੀ (ਪ੍ਰਮੋਸ਼ਨ) ਇਸ ਲਈ ਨਹੀਂ ਲਈ ਕਿ ਕਿਤੇ ਤਬਾਦਲਾ ਨਾ ਹੋ ਜਾਵੇ ਅਤੇ ਆਪਣੀ ਧੀ ਦੀ ਪੜ੍ਹਾਈ ਅਤੇ ਆਉਣ-ਜਾਣ ਵਿੱਚ ਕੋਈ ਰੁਕਾਵਟ ਨਾ ਆਵੇਇਹ ਇੱਕ ਪਿਤਾ ਦਾ ਆਪਣੀ ਧੀ ਦੇ ਸੁਪਨਿਆਂ ’ਤੇ ਕੀਤਾ ਗਿਆ ਅਟੁੱਟ ਵਿਸ਼ਵਾਸ ਸੀ

ਜੀਵਨ ਦੇ ਸਫਰ ਵਿੱਚ ਉਨ੍ਹਾਂ ਦੇ ਪਤੀ ਨੇ ਵੀ ਹਰ ਕਦਮ ’ਤੇ ਉਨ੍ਹਾਂ ਦਾ ਮਜ਼ਬੂਤ ਸਾਥ ਦਿੱਤਾਦੋ ਹੋਣਹਾਰ ਬੇਟੀਆਂ ਦੇ ਪਿਆਰ ਭਰੇ ਪਰਿਵਾਰ ਦੇ ਨਾਲ ਉਨ੍ਹਾਂ ਨੇ ਆਪਣੇ ਘਰ ਅਤੇ ਆਪਣੇ ਸਕੂਲ, ਦੋਵਾਂ ਨੂੰ ਬਰਾਬਰ ਸਮਰਪਣ ਨਾਲ ਸੰਭਾਲਿਆ

ਸਾਲ 1996 ਵਿੱਚ ਉਹ ਲੈਕਚਰਾਰ ਬਣੇ ਅਤੇ ਆਪਣੀ ਵਿਦਵਤਾ, ਅਨੁਸ਼ਾਸਨ ਅਤੇ ਸਮਰਪਣ ਨਾਲ ਵਿਦਿਆਰਥੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈਫਿਰ ਸਾਲ 2018 ਵਿੱਚ ਉਹ ਪ੍ਰਿੰਸੀਪਲ ਦੇ ਮਾਣਯੋਗ ਅਹੁਦੇ ’ਤੇ ਬਿਰਾਜਮਾਨ ਹੋਏਪਰ ਉਨ੍ਹਾਂ ਲਈ ਇਹ ਸਿਰਫ ਇੱਕ ਤਰੱਕੀ ਨਹੀਂ ਸੀ; ਇਹ ਉਨ੍ਹਾਂ ਦੇ ਸੰਘਰਸ਼, ਸਬਰ ਅਤੇ ਮਿਹਨਤ ਦੀ ਜਿੱਤ ਸੀ ਅੱਜ ਉਹ ਪਟਿਆਲਾ ਦੇ ਇੱਕ ਵੱਡੇ ਅਤੇ ਨਾਮੀ ਸਕੂਲ ਪੀ. ਐੱਮ. ਸ੍ਰੀ. ਸਰਕਾਰੀ. ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਪਟਿਆਲਾ ਦੀ ਪ੍ਰਿੰਸੀਪਲ ਵਜੋਂ ਅਗਵਾਈ ਕਰ ਰਹੇ ਹਨਇੰਨੇ ਵੱਡੇ ਸਕੂਲ ਦੀਆਂ ਅਕਾਦਮਿਕ ਗਤੀਵਿਧੀਆਂ, ਖੇਡਾਂ, ਸਹਿ-ਵਿੱਦਿਅਕ ਗਤੀਵਿਧੀਆਂ, ਸਰਕਾਰੀ ਯੋਜਨਾਵਾਂ ਅਤੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨੂੰ ਇੱਕੋ ਜਿਹੇ ਉਤਸ਼ਾਹ ਅਤੇ ਕੁਸ਼ਲਤਾ ਨਾਲ ਸੰਭਾਲਣਾ ਉਨ੍ਹਾਂ ਦੀ ਵਿਲੱਖਣ ਯੋਗਤਾ ਦਾ ਸਬੂਤ ਹੈ

ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਹੇਠ ਸਕੂਲ ਨੇ ਸਿਰਫ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਵੀ ਮਾਣ ਹਾਸਲ ਕੀਤਾ ਹੈਸਕੂਲ ਦੀਆਂ ਟੀਮਾਂ ਨੇ ਖੇਡਾਂ ਵਿੱਚ ਰਾਸ਼ਟਰੀ ਪੱਧਰ ਦੀਆਂ ਟਰਾਫੀਆਂ ਜਿੱਤ ਕੇ ਸਕੂਲ, ਪੰਜਾਬ ਅਤੇ ਆਪਣੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈਇਸ ਤੋਂ ਇਲਾਵਾ ਭਾਸ਼ਣ, ਕਲਾ, ਸੱਭਿਆਚਾਰਕ ਮੁਕਾਬਲੇ, ਵਿਗਿਆਨਕ ਗਤੀਵਿਧੀਆਂ, ਸਮਾਜਿਕ ਜਾਗਰੂਕਤਾ ਪ੍ਰੋਗਰਾਮ ਅਤੇ ਹੋਰ ਅਨੇਕਾਂ ਸਹਿ-ਵਿੱਦਿਅਕ ਖੇਤਰਾਂ ਵਿੱਚ ਵੀ ਸਕੂਲ ਨੇ ਲਗਾਤਾਰ ਨਵੀਂਆਂ ਉਚਾਈਆਂ ਨੂੰ ਛੂਹਿਆ ਹੈ

ਵਿਜੈ ਕਪੂਰ ਜੀ ਦੀ ਸ਼ਖਸੀਅਤ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਨ੍ਹਾਂ ਦੇ ਚਿਹਰੇ ਦੀ ਮੁਸਕਾਨ, ਫੈਸਲਿਆਂ ਦੀ ਦ੍ਰਿੜ੍ਹਤਾ ਅਤੇ ਕੰਮ ਪ੍ਰਤੀ ਸਮਰਪਣ ਹਰ ਮਿਲਣ ਵਾਲੇ ਨੂੰ ਪ੍ਰੇਰਿਤ ਕਰਦਾ ਹੈਉਨ੍ਹਾਂ ਦੇ ਨਾਮ ਦਾ ਅਰਥ “ਵਿਜੈ” ਭਾਵ ‘ਜਿੱਤ’ ਹੈ, ਅਤੇ ਉਨ੍ਹਾਂ ਦਾ ਪੂਰਾ ਜੀਵਨ ਇਸ ਨਾਮ ਦਾ ਜੀਵੰਤ ਅਰਥ ਹੈ- ਹਰ ਚੁਣੌਤੀ ’ਤੇ ਜਿੱਤ, ਹਰ ਰੁਕਾਵਟ ’ਤੇ ਜਿੱਤ ਪ੍ਰਾਪਤ ਕਰਨਾ ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਇਨਸਾਨ ਨੂੰ ਉੱਚਾ ਉਸਦਾ ਸਰੀਰ ਨਹੀਂ, ਸਗੋਂ ਉਸਦੀ ਸੋਚ, ਉਸਦੀ ਮਿਹਨਤ, ਉਸਦਾ ਚਰਿੱਤਰ ਅਤੇ ਉਸਦੀ ਮਨੁੱਖਤਾ ਬਣਾਉਂਦੀ ਹੈ

ਸਤਿਕਾਰਯੋਗ ਸ੍ਰੀਮਤੀ ਵਿਜੈ ਕਪੂਰ ਜੀ ਸਿਰਫ ਇੱਕ ਸਫਲ ਪ੍ਰਿੰਸੀਪਲ ਨਹੀਂ, ਸਗੋਂ ਸੰਘਰਸ਼, ਸਮਰਪਣ, ਸੇਵਾ, ਨੇਤ੍ਰਿਤਵ ਅਤੇ ਜਿੱਤ ਦੀ ਜੀਉਂਦੀ-ਜਾਗਦੀ ਮਿਸਾਲ ਹਨਉਨ੍ਹਾਂ ਦੀ ਜੀਵਨ-ਯਾਤਰਾ ਸਾਨੂੰ ਸਭ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਵਿਸ਼ਵਾਸ ਦਿੰਦੀ ਰਹੇਗੀ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਔਕੜ ਇਨਸਾਨ ਦੀ ਉਡਾਣ ਨੂੰ ਨਹੀਂ ਰੋਕ ਸਕਦੀ

ਸ੍ਰੀਮਤੀ ਵਿਜੈ ਕਪੂਰ ਜੀ ਦੀ ਦੂਰਅੰਦੇਸ਼ ਅਗਵਾਈ ਹੇਠ ਸਕੂਲ ਦੇ ਅਨੇਕਾਂ ਵਿਦਿਆਰਥੀਆਂ ਨੇ ਨੀਟ ਅਤੇ ਜੇ.ਈ.ਈ. ਵਰਗੀਆਂ ਵਕਾਰੀ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈਉਨ੍ਹਾਂ ਦੀਆਂ ਸ਼ਾਨਦਾਰ ਸਿੱਖਿਆਕ ਪ੍ਰਾਪਤੀਆਂ ਦੇ ਸਨਮਾਨ ਵਜੋਂ ਉਨ੍ਹਾਂ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਜੀ ਨਾਲ ਲੰਚ ਕਰਨ ਦਾ ਮਾਣ ਵੀ ਪ੍ਰਾਪਤ ਹੋਇਆਇਸ ਤੋਂ ਇਲਾਵਾ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਨੂੰ ਮੰਨਦਿਆਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆਇਹ ਸਨਮਾਨ ਉਨ੍ਹਾਂ ਦੀ ਕਰਮਨਿਸ਼ਠਾ, ਦੂਰਦਰਸ਼ੀ ਸੋਚ ਅਤੇ ਸਿੱਖਿਆ ਪ੍ਰਤੀ ਅਟੁੱਟ ਸਮਰਪਣ ਦੀ ਜਿਊਂਦੀ-ਜਾਗਦੀ ਮਿਸਾਲ ਹਨ

ਅਸੀਂ ਸਮੂਹ ਸਕੂਲ ਸਟਾਫ (ਮਲਟੀਪਰਪਜ਼ ਪਟਿਆਲਾ) ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸ੍ਰੀਮਤੀ ਵਿਜੈ ਕਪੂਰ ਜੀ ਸਦਾ ਤੰਦਰੁਸਤ, ਚੜ੍ਹਦੀ ਕਲਾ ਵਿੱਚ ਰਹਿਣ ਅਤੇ ਉਨ੍ਹਾਂ ਦੀ ਝੋਲੀ ਵਿੱਚ ਹੋਰ ਵੀ ਵੱਧ ਮਾਣ-ਸਨਮਾਨ, ਨਵੀਂਆਂ ਪ੍ਰਾਪਤੀਆਂ ਅਤੇ ਸਫਲਤਾਵਾਂ ਪੈਂਦੀਆਂ ਰਹਿਣਉਹ ਇੰਝ ਹੀ ਆਪਣੀ ਪ੍ਰੇਰਣਾਦਾਇਕ ਅਗਵਾਈ ਨਾਲ ਸਿੱਖਿਆ ਜਗਤ ਨੂੰ ਰੌਸ਼ਨ ਕਰਦੇ ਰਹਿਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦੀਵੀ ਪ੍ਰੇਰਨਾ ਬਣੇ ਰਹਿਣ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਰਾਜ ਕੌਰ ਕਮਾਲਪੁਰ

ਰਾਜ ਕੌਰ ਕਮਾਲਪੁਰ

Patiala, Punjab, India.
WhatsApp: (91 - 94642 - 24314)
Email: (rajkaurkamalpur@gmail.com)