KusumTaak7ਪ੍ਰੀਖਿਆ ਦੌਰਾਨ ਤਣਾਅ ਅਤੇ ਚਿੰਤਾ ਮੁਕਤ ਹੋ ਕੇ ਆਤਮ-ਵਿਸ਼ਵਾਸ ਬਣਾਈ ਰੱਖਣਾ ਬਹੁਤ ਜ਼ਰੂਰੀ ...
(20 ਫਰਵਰੀ 2026)


ਪ੍ਰੀਖਿਆ ਅੰਗਰੇਜ਼ੀ ਭਾਸ਼ਾ ਦੇ ਇਗਜ਼ਾਮੀਨੇਸ਼ਨ ਦਾ ਪੰਜਾਬੀ ਅਨੁਵਾਦ ਹੈ
ਸਿੱਖਿਆ ਦੇ ਖੇਤਰ ਵਿੱਚ ਪ੍ਰੀਖਿਆ ਉਹ ਪ੍ਰੀਕਿਰਿਆ ਹੈ, ਜਿਸ ਰਾਹੀਂ ਵਿਦਿਆਰਥੀ ਦੇ ਗਿਆਨ ਦੀ ਸਮਝ, ਹੁਨਰ ਅਤੇ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈਇਹ ਵਿਦਿਆਰਥੀਆਂ ਦੀ ਨਿਸ਼ਚਿਤ ਸਮੇਂ ਦੌਰਾਨ ਕੀਤੀ ਗਈ ਮੁਕੰਮਲ ਤਿਆਰੀ ਦੀ ਪਰਖ ਕਰਕੇ ਉਸਦਾ ਨਤੀਜਾ ਪ੍ਰਦਰਸ਼ਿਤ ਕਰਦੀ ਹੈਇਸ ਤਰ੍ਹਾਂ ਪ੍ਰੀਖਿਆ ਵਿਦਿਆਰਥੀ ਨੂੰ ਵਿਸ਼ੇਸ਼ ਮਾਪਦੰਡਾਂ ਉੱਤੇ ਖਰਾ ਉਤਾਰਨ ਦੀ ਤਕਨੀਕ ਮਾਤਰ ਹੈਅਕਸਰ ਦੇਖਿਆ ਜਾਂਦਾ ਹੈ ਕਿ ਵਿਦਿਆਰਥੀ ਹੋਣਹਾਰ ਅਤੇ ਤਿਆਰੀ ਕਰਨ ਦੇ ਬਾਵਜੂਦ ਵੀ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਪੇਪਰ ਲਿਖਣ ਦੀ ਤਕਨੀਕ ਜਾਂ ਰਣਨੀਤੀ ਨਹੀਂ ਪਤਾ ਹੁੰਦੀਅਸਲ ਵਿੱਚ ਪ੍ਰੀਖਿਆ ਵਿੱਚ ਵਧੀਆ ਪੇਪਰ ਲਿਖਣਾ ਵੀ ਇੱਕ ਕਲਾ ਹੈ, ਜਿਹੜੀ ਸਹੀ ਯੋਜਨਾ, ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਸੁਚੱਜੀ ਪੇਸ਼ਕਾਰੀ ਨਾਲ ਸੰਭਵ ਹੈਮੌਜੂਦਾ ਸਮੇਂ ਵਿੱਚ ਲਿਖਤੀ ਪ੍ਰੀਖਿਆ ਹਰਮਨ ਪਿਆਰੀ ਹੈਪ੍ਰੀਖਿਆ ਦੌਰਾਨ ਵਧੀਆ ਪੇਪਰ ਹੱਲ ਕਰਨ ਲਈ ਇੱਕ ਵਿਆਪਕ ਰਣਨੀਤੀ ਬਣਾਕੇ, ਉਸ ਉੱਤੇ ਅਨੁਸ਼ਾਸਿਤ ਹੋ ਕੇ ਕੰਮ ਕਰਨ ਦੀ ਲੋੜ ਹੁੰਦੀ ਹੈਵਧੀਆ ਪੇਪਰ ਉਦੋਂ ਹੀ ਸੰਭਵ ਹੈ ਜਦੋਂ ਹੈ ਤਿਆਰ ਕੀਤੀ ਰਣਨੀਤੀ ਅਨੁਸਾਰ ਦਰਸਾਏ ਪੜਾਵਾਂ ਦੀ ਪਾਲਣਾ ਕੀਤੀ ਜਾਵੇ

ਪ੍ਰੀਖਿਆ ਤੋਂ ਪਹਿਲਾਂ ਦੀ ਤਿਆਰੀ:

ਵਧੀਆ ਪੇਪਰ ਲਿਖਣ ਤੋਂ ਪਹਿਲਾਂ ਉਸਦਾ ਆਧਾਰ ਮਜ਼ਬੂਤ ਹੋਣਾ ਜ਼ਰੂਰੀ ਹੈਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਿਲੇਬਸ ਬਾਰੇ ਮੁਕੰਮਲ ਜਾਣਕਾਰੀ ਹੋਣੀ ਜ਼ਰੂਰੀ ਹੈਪਾਠ-ਪੁਸਤਕਾਂ ਦੇ ਅਧਿਐੱਨ ਅਤੇ ਅਭਿਆਸ, ਨੋਟਸ ਤਿਆਰ ਕਰਨੇ, ਅੰਦਰੂਨੀ ਪ੍ਰਸ਼ਨਾਂ ਦੀ ਚੰਗੀ ਸਮਝ, ਪਿਛਲੇ ਸਾਲਾਂ ਵਿੱਚ ਆਏ ਪ੍ਰਸ਼ਨ ਪੱਤਰ ਦੀ ਸਮਝ, ਔਖਿਆਈ ਪੱਧਰ ਦੀ ਸਮਝ ਅਤੇ ਮਾਡਲ ਟੈੱਸਟ ਪੇਪਰਾਂ ਦਾ ਅਭਿਆਸ ਕਰਨਾ ਜ਼ਰੂਰੀ ਹੈ ਰੋਜ਼ਾਨਾ ਦੁਹਰਾਈ ਕਰਨ ਨਾਲ ਜਿੱਥੇ ਵਿਸ਼ੇ ਉੱਤੇ ਪਕੜ ਬਣਦੀ ਹੈ, ਉੱਥੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ

ਅਧਿਆਪਕ ਦੀ ਭੂਮਿਕਾ:

ਪ੍ਰੀਖਿਆ ਅਸਲ ਵਿੱਚ ਉੱਤਮ ਅਧਿਆਪਕ ਦੀ ਸੈਸ਼ਨ ਦੌਰਾਨ ਕਰਵਾਈ ਗਈ ਤਿਆਰੀ ਦਾ ਨਤੀਜਾ ਹੈਇੱਕ ਯੋਗ ਅਧਿਆਪਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਅਰਥੀਆਂ ਨੂੰ ਸਹੀ ਦਿਸ਼ਾ ਦਿਖਾਉਣ, ਸਮੇਂ-ਸਮੇਂ ’ਤੇ ਉਹਨਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਕਰਨਉਹ ਆਪਣੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਉੱਤਰ-ਪੁਸਤਿਕਾ ਲਿਖਣ ਦੀ ਤਕਨੀਕ ਦੱਸਣ ਅਤੇ ਘਰੇਲੂ ਮੁਲਾਂਕਣ ਦੌਰਾਨ ਉਹ ਬਤੌਰ ਪ੍ਰੀਖਿਅਕ ਡਿਊਟੀ ਨਿਭਾਉਣਉਹ ਆਪਣੇ ਵਿਦਿਆਰਥੀਆਂ ਦਾ ਮਨੋਬਲ ਹਮੇਸ਼ਾ ਉੱਪਰ ਰੱਖਣ ਲਈ ਯਤਨਸ਼ੀਲ ਰਹਿਣ

ਮਾਪਿਆਂ ਦਾ ਯੋਗਦਾਨ:

ਪ੍ਰੀਖਿਆ ਦੌਰਾਨ ਵਿਦਿਆਰਥੀ ਅਕਸਰ ਆਪਣੇ ਉੱਤੇ ਅਣ-ਉਚਿਤ ਦਬਾਅ ਬਣਾ ਲੈਂਦੇ ਹਨਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੀ ਸਥਿਤੀ ਨਾ ਆਉਣ ਦੇਣਉਹ ਆਪਣੇ ਬੱਚਿਆਂ ਵਿੱਚ ਪੂਰਨ ਵਿਸ਼ਵਾਸ ਦਿਖਾਉਂਦੇ ਹੋਏ, ਉਚਿਤ ਮਾਹੌਲ ਦਿੰਦੇ ਹੋਏ, ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਤ ਕਰਨਬੱਚੇ ਦੀ ਸਿਹਤ, ਪੌਸ਼ਟਿਕ ਭੋਜਨ ਅਤੇ ਸਹੀ ਨੀਂਦ ਦਾ ਧਿਆਨ ਰੱਖਣਾ ਮਾਪਿਆਂ ਦੀ ਮੁਢਲੀ ਜ਼ਿੰਮੇਵਾਰੀ ਹੈ

ਪ੍ਰਸ਼ਨ-ਪੱਤਰ ਨੂੰ ਧਿਆਨ ਨਾਲ ਪੜ੍ਹਨਾ:

ਪ੍ਰੀਖਿਆ ਕੇਂਦਰ ਵਿੱਚ ਪਹੁੰਚਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਆਪਣੇ ਆਪ ਨੂੰ ਉਸ ਮਾਹੌਲ ਵਿੱਚ ਢਾਲ ਲਓਜਦੋਂ ਨਿਗਰਾਨ ਵੱਲੋਂ ਪ੍ਰਸ਼ਨ-ਪੱਤਰ ਦਿੱਤਾ ਜਾਵੇ, ਬਿਨਾਂ ਸਮਾਂ ਬਰਬਾਦ ਕੀਤੇ, ਉਸਨੂੰ ਧਿਆਨ ਨਾਲ ਪੜ੍ਹਿਆ ਜਾਵੇਅਕਸਰ ਦੇਖਿਆ ਜਾਂਦਾ ਹੈ ਕਿ ਕਾਹਲ ਵਿੱਚ ਵਿਦਿਆਰਥੀ ਪ੍ਰਸ਼ਨ ਨੂੰ ਅਧੂਰਾ ਸਮਝ ਲੈਂਦੇ ਹਨ, ਜਿਸ ਨਾਲ ਅੰਕਾਂ ਦਾ ਨੁਕਸਾਨ ਹੁੰਦਾ ਹੈਹਰ ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ, ਉਸ ਪ੍ਰਸ਼ਨ ਦੇ ਕਿੰਨੇ ਅੰਕ ਹਨ, ਦਾ ਧਿਆਨ ਵੀ ਜ਼ਰੂਰੀ ਹੈਅੰਕਾਂ ਨੂੰ ਦੇਖ ਕੇ, ਸਮਝ ਹੋਣੀ ਚਾਹੀਦੀ ਹੈ ਕਿ ਉਸਦਾ ਉੱਤਰ ਕਿੰਨੇ ਸ਼ਬਦਾਂ ਵਿੱਚ ਦੇਣਾ ਬਣਦਾ ਹੈਵਿਦਿਆਰਥੀਆਂ ਨੂੰ ‘ਵਿਆਖਿਆ ਕਰੋ’, ‘ਸੰਖੇਪ ਵਿੱਚ ਲਿਖੋ’, ‘ਕਾਰਨ ਦੱਸੋ’ ਵਰਗੇ ਪ੍ਰਸ਼ਨਾਂ ਦੇ ਉੱਤਰ ਦੇਣ ਬਾਰੇ ਗਿਆਨ ਹੋਣਾ ਚਾਹੀਦਾ ਹੈ

ਸਮੇਂ ਦੀ ਸਹੀ ਯੋਜਨਾ:

ਪ੍ਰੀਖਿਆ ਵਿੱਚ ਉੱਤਰ ਜਿੰਨਾ ਅਹਿਮ ਹੈ, ਉੰਨਾ ਹੀ ਕੀਮਤੀ ਸਮਾਂ ਵੀ ਹੈਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਹਰ ਭਾਗ ਜਾਂ ਪ੍ਰਸ਼ਨ ਲਈ ਕਿੰਨਾ ਸਮਾਂ ਦਿੱਤਾ ਜਾਵੇਵੱਧ ਅੰਕਾਂ ਵਾਲੇ ਪ੍ਰਸ਼ਨਾਂ ਲਈ ਜ਼ਿਆਦਾ ਸਮਾਂ ਅਤੇ ਘੱਟ ਅੰਕਾਂ ਵਾਲਿਆਂ ਲਈ ਘੱਟ ਸਮਾਂ ਨਿਰਧਾਰਿਤ ਕਰਕੇ ਰੱਖਣਾ ਚਾਹੀਦਾ ਹੈ ਅੰਤਿਮ 10-15 ਮਿੰਟ ਦੁਹਰਾਈ ਲਈ ਜ਼ਰੂਰ ਬਚਾ ਕੇ ਰੱਖਣੇ ਚਾਹੀਦੇ ਹਨ

ਉੱਤਰ ਦੀ ਪ੍ਰਭਾਵਸ਼ੀਲਤਾ:

ਪ੍ਰਸ਼ਨ ਦਾ ਉੱਤਰ ਦੇਣ ਸਮੇਂ ਸ਼ੁਰੂਆਤ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈਉੱਤਰ ਦੀ ਸੁਚੱਜੀ ਅਤੇ ਸਪਸ਼ਟ ਪੇਸ਼ਕਾਰੀ ਨਾਲ ਪ੍ਰੀਖਿਅਕ ਉੱਤੇ ਸਕਾਰਾਤਮਕ ਪ੍ਰਭਾਵ ਸੁਭਾਵਿਕ ਹੈਤੁਹਾਡੀ ਪੇਪਰ ਲਈ ਕੀਤੀ ਸਫਲ ਕੋਸ਼ਿਸ਼ ਅੰਕਾਂ ਵਿੱਚ ਨਿਸ਼ਚਿਤ ਤੌਰ ’ਤੇ ਵਾਧਾ ਕਰੇਗੀਵੱਡੇ ਪ੍ਰਸ਼ਨਾਂ ਵਿੱਚ ਉੱਤਰ ਦੇਣ ਸਮੇਂ ਦੋ-ਚਾਰ ਲਾਈਨਾਂ ਵਿੱਚ ਭੂਮਿਕਾ ਲਿਖੀ ਜਾਵੇ, ਫਿਰ ਮੁੱਖ ਵਿਸ਼ੇ ਨੂੰ ਲਿਖਿਆ ਜਾਵੇ ਅਤੇ ਅੰਤ ਵਿੱਚ ਸੰਖੇਪ ਵਿੱਚ ਸਿੱਟਾ ਰਿਪੋਰਟ ਰਾਹੀਂ ਉੱਤਰ ਨੂੰ ਸਮਾਪਤ ਕੀਤਾ ਜਾਵੇਇਸ ਤਰ੍ਹਾਂ ਉੱਤਰ ਵਿੱਚ ਪ੍ਰਭਾਵਸ਼ੀਲਤਾ ਆਉਂਦੀ ਹੈਬੇਲੋੜੀ ਵਿਆਖਿਆ ਤੋਂ ਗੁਰੇਜ਼ ਕੀਤਾ ਜਾਵੇ, ਇਹ ਅੰਕਾਂ ਨੂੰ ਘਟਾਉਣ ਦਾ ਕੰਮ ਕਰਦਾ ਹੈ

ਖਾਸ ਨੁਕਤੇ ਅਤੇ ਸੁਚੱਜੀ ਲਿਖਾਈ:

ਉੱਤਰ ਲਿਖਣ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਪ੍ਰਸ਼ਨ ਵਿੱਚ ਪੁੱਛੇ ਗਏ ਖਾਸ ਨੁਕਤਿਆਂ ਨੂੰ ਰੇਖਾਂਕਿਤ ਕੀਤਾ ਜਾਵੇ ਤਾਂ ਜੋ ਪ੍ਰੀਖਿਅਕ ਨੂੰ ਉਹ ਸਪਸ਼ਟ ਦਿਖਾਈ ਦੇਵੇਇਹ ਨਾ ਹੋਵੇ ਕਿ ਉਹ ਉੱਤਰ ਵਿੱਚ ਖਾਸ ਨੁਕਤਾ ਲੱਭਦਾ ਰਹਿ ਜਾਵੇਉੱਤਰ-ਪੁਸਤਿਕਾ ਸਾਫ ਅਤੇ ਪੜ੍ਹਨਯੋਗ ਹੋਣੀ ਲਾਜ਼ਮੀ ਸ਼ਰਤ ਹੈਭੈੜੀ ਜਾਂ ਅਸਪੱਸ਼ਟ ਲਿਖਤ ਕਰਕੇ ਪ੍ਰੀਖਿਅਕ ਨੂੰ ਉੱਤਰ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈਜਿੱਥੋਂ ਤਕ ਸੰਭਵ ਹੋਵੇ, ਹੈਡਿੰਗ, ਸਿਰਲੇਖ, ਉਪ-ਸਿਰਲੇਖ, ਬਿੰਦੂਆਂ ਅਤੇ ਪੈਰਾਗ੍ਰਾਫਾਂ ਦੀ ਵਰਤੋਂ ਕਰਨੀ ਚਾਹੀਦੀ ਹੈਡਾਇਆਗ੍ਰਾਮ, ਨਕਸ਼ੇ ਜਾਂ ਚਾਰਟ ਸਾਫ ਅਤੇ ਸਪਸ਼ਟ ਹੋਣ, ਇਹ ਅੰਕਾਂ ਵਿੱਚ ਵਾਧਾ ਕਰਦੇ ਹਨ

ਭਾਸ਼ਾ ਅਤੇ ਸ਼ਬਦਾਵਲੀ ਦਾ ਧਿਆਨ:

ਉੱਤਰ ਪੁਸਤਿਕਾ ਲਿਖਣ ਸਮੇਂ ਭਾਸ਼ਾ ਸੌਖੀ, ਸਪਸ਼ਟ ਅਤੇ ਗਲਤੀਆਂ ਤੋਂ ਮੁਕਤ ਹੋਣੀ ਚਾਹੀਦੀ ਹੈਵਿਆਕਰਣਿਕ, ਵਰਤਨੀ ਅਤੇ ਵਿਰਾਮ-ਚਿੰਨ੍ਹਾਂ ਦਾ ਧਿਆਨ ਰੱਖਣਾ ਲਾਜ਼ਮੀ ਹੈਬੇਲੋੜੇ ਔਖੇ ਸ਼ਬਦਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇਇਹ ਗੱਲ ਯਾਦ ਰੱਖੋ ਕਿ ਪ੍ਰੀਖਿਅਕ ਸਪਸ਼ਟ ਲੇਖਣੀ ਅਤੇ ਸਮਝ ਨੂੰ ਅੰਕ ਦਿੰਦਾ ਹੈ, ਨਾ ਕਿ ਭਾਰੀ-ਭਰਕਮ ਸ਼ਬਦਾਂ ਨੂੰ

ਪ੍ਰੀਖਿਆ ਦੌਰਾਨ ਆਤਮ-ਵਿਸ਼ਵਾਸ:

ਪ੍ਰੀਖਿਆ ਦੌਰਾਨ ਤਣਾਅ ਅਤੇ ਚਿੰਤਾ ਮੁਕਤ ਹੋ ਕੇ ਆਤਮ-ਵਿਸ਼ਵਾਸ ਬਣਾਈ ਰੱਖਣਾ ਬਹੁਤ ਜ਼ਰੂਰੀ ਹੈਜੇਕਰ ਪ੍ਰੀਖਿਆਰਥੀ ਕਿਸੇ ਤਰ੍ਹਾਂ ਦਾ ਤਣਾਅ ਮਹਿਸੂਸ ਕਰ ਰਿਹਾ ਹੈ ਤਾਂ ਹੋ ਸਕਦਾ ਉਹ ਕੁਝ ਪ੍ਰਸ਼ਨਾਂ ਦੇ ਉੱਤਰ ਭੁੱਲ ਸਕਦਾ ਹੈਮੰਨ ਲਵੋ ਕੋਈ ਪ੍ਰਸ਼ਨ ਤੁਰੰਤ ਯਾਦ ਨਾ ਆਵੇ ਤਾਂ ਘਬਰਾਉਣ ਦੀ ਬਜਾਏ ਅਗਲਾ ਪ੍ਰਸ਼ਨ ਕਰਨਾ ਚਾਹੀਦਾ ਹੈਸਮਾਂ ਰਹਿ ਕੇ ਕਈ ਵਾਰ ਉੱਤਰ ਯਾਦ ਆ ਜਾਂਦਾ ਹੈਸ਼ਾਂਤ-ਚਿੱਤ ਹੋ ਕੇ ਲਿਖਿਆ ਗਿਆ ਉੱਤਰ ਹਮੇਸ਼ਾ ਵਧੀਆ ਅੰਕ ਦਿਵਾਉਂਦਾ ਹੈ

ਉੁੱਤਰ-ਪੁਸਤਿਕਾ ਦੀ ਦੁਹਰਾਈ:

ਜਦੋਂ ਪ੍ਰੀਖਿਆਰਥੀ ਪੇਪਰ ਖਤਮ ਕਰ ਲਵੇ ਤਾਂ ਜ਼ਰੂਰੀ ਹੈ ਕਿ ਉਹ ਉੱਤਰ-ਪੁਸਤਿਕਾ ਦੀ ਦੁਹਰਾਈ ਜਾਂ ਮੁੜ ਵਾਚ ਲਵੇਇਹ ਲਾਭਕਾਰੀ ਤਕਨੀਕ ਹੈ ਕਿਉਂਕਿ ਅਜਿਹਾ ਕਰਨ ਨਾਲ ਗਲਤੀਆਂ, ਅਧੂਰੇ ਉੱਤਰ ਜਾਂ ਲੇਖਣੀ ਦੀਆਂ ਗਲਤੀਆਂ ਠੀਕ ਕੀਤਾ ਜਾ ਸਕਦਾ ਹੈਛੋਟੀਆਂ ਗਲਤੀਆਂ ਵੀ ਕਈ ਵਾਰ ਅੰਕਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ

ਅੰਤ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪ੍ਰੀਖਿਆ ਦੌਰਾਨ ਵਧੀਆ ਪੇਪਰ ਲਿਖਣ ਲਈ ਸਿਰਫ ਗਿਆਨ ਦਾ ਹੋਣਾ ਕਾਫੀ ਨਹੀਂ, ਸਗੋਂ ਸਹੀ ਯੋਜਨਾ, ਅਭਿਆਸ ਅਤੇ ਆਤਮ-ਵਿਸ਼ਵਾਸ ਵੀ ਉੰਨਾ ਹੀ ਜ਼ਰੂਰੀ ਹੈਜਿਹੜੇ ਵਿਦਿਆਰਥੀ ਪ੍ਰੀਖਿਆ ਤੋਂ ਪਹਿਲਾਂ ਪੂਰੀ ਤਿਆਰੀ ਕਰਦੇ ਹਨ ਅਤੇ ਪ੍ਰੀਖਿਆ ਦੌਰਾਨ ਠੰਢੇ ਦਿਮਾਗ ਨਾਲ ਸੁਚੱਜੇ ਢੰਗ ਨਾਲ ਉੱਤਰ ਲਿਖਦੇ ਹਨ, ਉਹ ਨਿਸ਼ਚਿਤ ਹੀ ਸਫਲਤਾ ਹਾਸਲ ਕਰਦੇ ਹਨ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਕੁਸੁਮ ਟਾਕ

ਪ੍ਰਿੰ. ਕੁਸੁਮ ਟਾਕ

Whatsapp: (91 - 99880 - 01978)
Email: (
kusumtaak2006@gmail.com)