KusumTaak7ਹੁਣ ਸਮਾਂ ਹੈ ਕਿ ਅਸੀਂ ਚੋਣ ਕਰੀਏ - ਪੁਰਾਣਾ ਪ੍ਰਦੂਸ਼ਿਤ ਰਾਹ ਜਾਂ ਨਵੀਂ ਹਰੀ ਦਿਸ਼ਾ ...
(3 ਮਾਰਚ 2026)


ਅੱਜ ਸਮੁੱਚਾ ਸੰਸਾਰ ਜਿੱਥੇ ਇੱਕ ਪਾਸੇ ਗਲੋਬਲ ਵਾਰਮਿੰਗ
, ਮੌਸਮੀ ਤਬਦੀਲੀ ਅਤੇ ਵਾਤਾਵਰਣੀ ਚੱਕਰ ਵਿੱਚ ਉਲਝਿਆ ਪਿਆ ਹੈ, ਉੱਥੇ ਊਰਜਾ ਸੰਕਟ ਸੰਸਾਰ ਸਾਹਮਣੇ ਨਵੀਂ ਸਮੱਸਿਆ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ ਤੇਜ਼ੀ ਨਾਲ ਵਧ ਰਹੀ ਜਨਸੰਖਿਆ, ਉਦਯੋਗੀਕਰਨ ਅਤੇ ਜੀਵਨ ਸ਼ੈਲੀ ਵਿੱਚ ਹੋ ਰਹੇ ਬਦਲਾਅ ਕਰਕੇ ਊਰਜਾ ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਕੋਲਾ ਆਦਿ ਕੁਦਰਤੀ ਸਾਧਨਾਂ ਉੱਤੇ ਨਿਰਭਰਤਾ ਵੀ ਵਧੀ ਹੈਇਹ ਸਾਧਨ ਸੀਮਿਤ ਹੋਣ ਦੇ ਨਾਲ-ਨਾਲ ਧਰਤੀ ਜੀਵਨ ਲਈ ਘਾਤਕ ਵੀ ਹਨਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਸਾਧਨਾਂ ਨੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਪ੍ਰੰਤੂ ਇਸਦੇ ਨਕਾਰਾਤਮਕ ਪੱਖਾਂ- ਪ੍ਰਦੂਸ਼ਣ, ਤਾਪਮਨ ਵਾਧੇ ਅਤੇ ਕੁਦਰਤੀ ਆਫਤਾਂ ਨੇ ਧਰਤੀ ਨੂੰ ਦੂਸ਼ਿਤ ਵੀ ਕੀਤਾ ਹੈਧਰਤੀ ਉੱਤੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਖਤਮ ਹੋ ਰਹੇ ਕੁਦਰਤੀ ਸਾਧਨਾਂ ਉੱਤੇ ਨਿਰਭਰਤਾ ਘਟਾਉਣ ਦਾ ਬਦਲ ਹੈ ਨਵਿਆਉਣਯੋਗ ਊਰਜਾ - ਸੂਰਜੀ ਅਤੇ ਪੌਣ ਊਰਜਾ - ਜੋ ਮਨੁੱਖਤਾ ਲਈ ਇੱਕ ਉਮੀਦ ਦੀ ਮਜ਼ਬੂਤ ਕਿਰਨ ਬਣ ਕੇ ਸਾਹਮਣੇ ਆਈ ਹੈਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਸੂਰਜੀ ਅਤੇ ਪੌਣ ਊਰਜਾ ਸਾਡੀ ਹਰੀ-ਭਰੀ ਧਰਤੀ ਨੂੰ ਬਚਾ ਸਕਦੀਆਂ ਹਨ

ਸੰਯੁਕਤ ਰਾਸ਼ਟਰ ਅਤੇ ਜਲਵਾਯੂ ਤਬਦੀਲੀ ਉੱਤੇ ਅੰਤਰ-ਸਰਕਾਰੀ ਪੈਨਲ ਦੀਆਂ ਰਿਪੋਰਟਾਂ ਸਪਸ਼ਟ ਕਰਦੀਆਂ ਹਨ ਕਿ ਜੇਕਰ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਤੁਰੰਤ ਨਾ ਘਟਾਇਆ ਗਿਆ ਤਾਂ ਆਉਣ ਵਾਲੇ ਦਹਾਕੇ ਵਿੱਚ ਧਰਤੀ ਦਾ ਤਾਪਮਾਨ 1.5 ਤੋਂ 2 ਡਿਗਰੀ ਸੈਲਸੀਅਸ ਤੋਂ ਵੱਧ ਵਧ ਸਕਦਾ ਹੈਇਹ ਵਾਧਾ ਸਿਰਫ ਅੰਕੜਿਆਂ ਦੀ ਗੱਲ ਤਕ ਸੀਮਿਤ ਨਹੀਂ, ਇਹ ਕੁਦਰਤੀ ਆਫਤਾਂ ਅਤੇ ਭੋਜਨ ਸੁਰੱਖਿਆ ਉੱਤੇ ਵੱਡਾ ਖਤਰਾ ਹੋਵੇਗਾਸਾਡੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼, ਜਿੱਥੇ ਵੱਡੀ ਜਨਸੰਖਿਆ ਖੇਤੀ ’ਤੇ ਨਿਰਭਰ ਕਰਦੀ ਹੈ, ਇਹ ਤਬਦੀਲੀ ਘਾਤਕ ਸਿੱਧ ਹੋ ਸਕਦੀ ਹੈ

ਸੋਲਰ ਊਰਜਾ - ਸੂਰਜੀ ਸ਼ਕਤੀ:

ਭਾਰਤ ਦੀ ਭੂਗੋਲਿਕ ਸਥਿਤੀ ਸੋਲਰ ਜਾਂ ਸੂਰਜੀ ਊਰਜਾ ਲਈ ਕਾਫੀ ਉਪਯੋਗੀ ਹੈਇੱਥੇ ਸਾਲ ਵਿੱਚ 300 ਤੋਂ ਵੱਧ ਦਿਨ ਧੁੱਪਾਂ ਵਾਲੇ ਹੁੰਦੇ ਹਨਇਸ ਕਰਕੇ ਸੋਲਰ ਪੈਨਲਾਂ ਰਾਹੀਂ ਬਿਜਲੀ ਉਤਪਾਦਨ ਦੀ ਸੰਭਾਵਨਾ ਦਾ ਖੇਤਰ ਵਿਸ਼ਾਲ ਹੈਤਕਨਾਲੌਜੀ ਵਿੱਚ ਆਈ ਕ੍ਰਾਂਤੀ ਦੇ ਸਿੱਟੇ ਵਜੋਂ ਪਿਛਲੇ ਕੁਝ ਸਾਲਾਂ ਵਿੱਚ ਸੂਰਜੀ ਊਰਜਾ ਦੀ ਲਾਗਤ ਵਿੱਚ ਵੱਡੀ ਕਮੀ ਆਈ ਹੈ। ਜਿੱਥੇ ਇਹ ਕੋਲੇ ਅਤੇ ਹੋਰ ਕਦਰਤੀ ਸਾਧਨਾਂ ਦਾ ਮੁਕਾਬਲਾ ਕਰਨ ਦੇ ਯੋਗ ਹੋਈ ਹੈ, ਉੱਥੇ ਆਮ ਲੋਕਾਂ ਵਿੱਚ ਘੱਟ ਲਾਗਤ ਕਰਕੇ ਹਰਮਨ ਪਿਆਰੀ ਹੋ ਰਹੀ ਹੈਮੌਜੂਦਾ ਸਮੇਂ ਵਿੱਚ ਭਾਰਤ ਅੰਤਰਰਾਸ਼ਟਰੀ ਸੋਲਰ ਸਮੂਹ ਦੀ ਨੁਮਾਇੰਦਗੀ ਵੀ ਕਰਦਾ ਹੈ ਜਿਸ ਵਿੱਚ ਸੌ ਤੋਂ ਵੱਧ ਦੇਸ਼ ਹਨ। ਇਹ ਦੇਸ਼ ਕਰਕ ਅਤੇ ਮਕਰ ਰੇਖਾ ਦੇ ਵਿਚਕਾਰ ਸਥਿਤ ਹਨ ਅਤੇ ਇੱਥੇ ਸੋਲਰ ਊਰਜਾ ਦੀ ਸੰਭਾਵਨਾ ਵੱਧ ਹੈਇਹ ਸਮੂਹ ਇੱਕ ਸੰਸਥਾ ਮਾਤਰ ਨਹੀਂ, ਸਗੋਂ ਸੂਰਜੀ ਕ੍ਰਾਂਤੀ ਦੀ ਦਿਸ਼ਾ ਵਿੱਚ ਇੱਕ ਸੰਸਾਰ ਪੱਧਰੀ ਅਭਿਆਨ ਵੀ ਹੈਸੂਰਜੀ ਊਰਜਾ ਦੇ ਲਾਭ ਸਪਸ਼ਟ ਹਨ- ਇਹ ਸਾਫ ਅਤੇ ਪ੍ਰਦੂਸ਼ਣ ਮੁਕਤ ਬਿਜਲੀ ਪ੍ਰਦਾਨ ਕਰਨ ਦੇ ਨਾਲ-ਨਾਲ ਕਾਰਬਨ ਨਿਕਾਸ ਨੂੰ ਘਟਾਉਂਦੀ ਹੈਅੱਜ ਸਾਰੇ ਭਾਰਤ ਵਿੱਚ ਛੱਤਾਂ ਉੱਤੇ ਲੱਗੇ ਸੋਲਰ ਪੈੱਨਲ ਘਰ-ਘਰ ਰੌਸ਼ਨੀ ਪਹੁੰਚਾ ਰਹੇ ਹਨਕਿਸਾਨ ਸੋਲਰ ਪੰਪਾਂ ਨਾਲ ਸਿੰਜਾਈ ਕਰ ਰਹੇ ਹਨਇਹ ਸੋਲਰ ਊਰਜਾ ਸਾਨੂੰ ਆਤਮਨਿਰਭਰਤਾ ਵੱਲ ਵੀ ਲੈ ਕੇ ਜਾ ਰਹੀ ਹੈ

ਪੌਣ ਊਰਜਾ - ਹਵਾ ਦੀ ਸ਼ਕਤੀ:

ਪੌਣ ਊਰਜਾ ਵੀ ਨਵਿਆਉਣਯੋਗ ਊਰਜਾ ਦੇ ਮੁੱਖ ਸੋਮਿਆਂ ਵਿੱਚੋਂ ਇੱਕ ਹੈਇਹ ਸਮੁੰਦਰੀ ਕਿਨਾਰਿਆਂ ਅਤੇ ਪਹਾੜੀ ਖੇਤਰਾਂ ਵਿੱਚ ਜ਼ਿਆਦਾ ਕਾਰਗਰ ਸਿੱਧ ਹੋਈ ਹੈ ਇਨ੍ਹਾਂ ਖੇਤਰਾਂ ਵਿੱਚ ਲੱਗੇ ਵੱਡੇ-ਵੱਡੇ ਟਰਬਾਈਨ ਕਾਫੀ ਮਾਤਰਾ ਵਿੱਚ ਬਿਜਲੀ ਪੈਦਾ ਕਰਨ ਦੇ ਸਮਰੱਥ ਹਨਭਾਰਤ ਦਾ ਸਮੁੰਦਰੀ ਤੱਟ ਕਾਫੀ ਵਿਸ਼ਾਲ ਹੋਣ ਕਰਕੇ ਪੌਣ ਊਰਜਾ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈਸੰਸਾਰ ਵਿੱਚ ਡੈੱਨਮਾਰਕ ਅਜਿਹਾ ਦੇਸ਼ ਹੈ, ਜਿੱਥੇ ਬਿਜਲੀ ਦੀ ਵੱਡੀ ਪੂਰਤੀ ਪੌਣ ਊਰਜਾ ਤੋਂ ਕੀਤੀ ਜਾਂਦੀ ਹੈਸਾਡੇ ਦੇਸ਼ ਵਿੱਚ ਤਾਮਿਲਨਾਡੂ ਅਤੇ ਗੁਜਰਾਤ ਰਾਜ ਪੌਣ ਊਰਜਾ ਉਤਪਾਦਨ ਦੇ ਕੇਂਦਰ ਬਣ ਚੁੱਕੇ ਹਨਪੌਣ ਊਰਜਾ ਦਾ ਸਭ ਤੋਂ ਵੱਡਾ ਲਾਭ ਹੈ ਇਹ ਹੈ ਕਿ ਇਸ ਵਿੱਚ ਲਾਗਤ ਬਹੁਤ ਘੱਟ ਅਤੇ ਕਾਰਬਨ ਨਿਕਾਸ ਨਾ-ਮਾਤਰ ਹੈਭਾਵੇਂ ਕਿ ਇਹ ਮੌਸਮੀ ਅਸਥਿਰਤਾ ਨਾਲ ਜੁੜੀ ਹੈ, ਜਿਵੇਂ ਹਵਾ ਦੀ ਗਤੀ ਘੱਟ ਹੋਣ ’ਤੇ ਊਰਜਾ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ ਪ੍ਰੰਤੂ ਫਿਰ ਵੀ ਵਾਤਾਵਰਣ ਪੱਖੀ ਹੋਣ ਕਰਕੇ ਕੁਝ ਸਮੇਂ ਤੋਂ ਇਸਦਾ ਰੁਝਾਨ ਵਧਿਆ ਹੈ

ਨਵਿਆਉਣਯੋਗ ਊਰਜਾ ਦੇ ਦੂਜੇ ਪੱਖ:

ਨਵਿਆਉਣਯੋਗ ਊਰਜਾ ਸਿਰਫ ਬਿਜਲਈ ਊਰਜਾ ਉਤਪਾਦਨ ਜਾਂ ਵਾਤਾਵਰਣੀ ਮਸਲੇ ਤਕ ਸੀਮਿਤ ਨਹੀਂ, ਸਗੋਂ ਇਹ ਆਰਥਿਕ ਮੌਕਾ ਵੀ ਪ੍ਰਦਾਨ ਕਰਦੀ ਹੈਜੇਕਰ ਰਾਜਨੀਤਿਕ ਪੱਖੋਂ ਇਸ ਖੇਤਰ ਵੱਲ ਸਕਾਰਾਤਮਕ ਕਦਮ ਚੁੱਕੇ ਜਾਣ ਤਾਂ ਨਵੀਂ ਤਕਨਾਲੌਜੀ, ਰੁਜ਼ਗਾਰ ਦੇ ਸੋਮੇ ਅਤੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈਭਾਰਤ ਸਰਕਾਰ ਵੱਲੋਂਮੇਕ ਇਨ ਇੰਡੀਆਪ੍ਰੋਜੈਕਟ ਤਹਿਤ ਸੋਲਰ ਪੈਨਲ ਅਤੇ ਬੈਟਰੀ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈਜੇਕਰ ਸਰਕਾਰ ਭਵਿੱਖਤ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵਿਆਉਣਯੋਗ ਊਰਜਾ ਵਿੱਚ ਸਬਸਿਡੀਆਂ, ਟੈਕਸਾਂ ਵਿੱਚ ਛੋਟਾਂ ਅਤੇ ਢੁਕਵੀਂ ਨੀਤੀ ਬਣਾਉਣ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਸਫਲ ਰਹਿੰਦੀ ਹੈ ਤਾਂ ਇਸ ਖੇਤਰ ਕਾਫੀ ਉੱਨਤੀ ਦੀ ਸੰਭਾਵਨਾ ਬਣਦੀ ਹੈ

ਭਵਿੱਖਤ ਦਿਸ਼ਾ:

ਭਵਿੱਖ ਸਿਰਫ ਸੂਰਜੀ ਅਤੇ ਪੌਣ ਊਰਜਾ ਤਕ ਸੀਮਿਤ ਨਹੀਂ ਰਹੇਗਾਸਾਡੇ ਸਾਇੰਸਦਾਨ ਹਾਈਡਰੋਜਨ ਫਿਊਲ, ਬਾਇਓ-ਐਨਰਜੀ ਅਤੇ ਨਿਊਕਲੀਅਰ ਊਰਜਾ ’ਤੇ ਵੀ ਕੰਮ ਕਰ ਰਹੇ ਹਨ ਪ੍ਰੰਤੂ ਮੌਜੂਦਾ ਸਮੇਂ ਵਿੱਚ ਸਭ ਤੋਂ ਵੱਡੀ ਸੰਭਾਵਨਾ ਅਤੇ ਤੇਜ਼ੀ ਨਾਲ ਵਿਕਾਸ ਸੂਰਜੀ ਅਤੇ ਪੌਣ ਖੇਤਰ ਵਿੱਚ ਹੀ ਦਿਖਾਈ ਦਿੰਦਾ ਹੈਧਰਤੀ ਨੂੰ ਬਚਾਉਣਾ ਅਤੇ ਹਰਾ-ਭਰਾ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈਜੇਕਰ ਅਸੀਂ ਅੱਜ ਇਸ ਬਾਬਤ ਫੈਸਲਾ ਨਹੀਂ ਲੈਂਦੇ ਤਾਂ ਭਵਿੱਖ ਦੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂਸੂਰਜੀ ਅਤੇ ਪੌਣ ਊਰਜਾ ਸਾਨੂੰ ਇੱਕ ਮੌਕਾ ਦਿੰਦੀਆਂ ਹਨ, ਸਾਫ, ਸੁਰੱਖਿਅਤ ਅਤੇ ਟਿਕਾਊ ਵਿਕਾਸ ਦਾ

ਇਹ ਕਹਿਣਾ ਸਹੀ ਹੋਵੇਗਾ ਕਿ ਸੂਰਜੀ ਅਤੇ ਪੌਣ ਊਰਜਾ ਧਰਤੀ ਨੂੰ ਬਚਾਉਣ ਦੀ ਦਿਸ਼ਾ ਵਿੱਚ ਮਜ਼ਬੂਤ ਆਧਾਰ ਹਨਭਾਵੇਂ ਇਹ ਆਪਣੇ-ਆਪ ਵਿੱਚ ਸੰਪੂਰਨ ਹੱਲ ਨਹੀਂ, ਪਰ ਬਿਨਾਂ ਇਨ੍ਹਾਂ ਦੇ ਹੱਲ ਸੰਭਵ ਵੀ ਨਹੀਂਜੇਕਰ ਸੰਸਾਰ ਭਰ ਦੀਆਂ ਸਰਕਾਰਾਂ, ਉਦਯੋਗਪਤੀ ਅਤੇ ਨਾਗਰਿਕ ਮਿਲ ਕੇ ਨਵਿਆਉਣਯੋਗ ਊਰਜਾ ਨੂੰ ਅਪਣਾਉਣ ਤਾਂ ਧਰਤੀ ਨੂੰ ਸੰਕਟ ਤੋਂ ਬਚਾਇਆ ਜਾ ਸਕਦਾ ਹੈਹੁਣ ਸਮਾਂ ਹੈ ਕਿ ਅਸੀਂ ਚੋਣ ਕਰੀਏ - ਪੁਰਾਣਾ ਪ੍ਰਦੂਸ਼ਿਤ ਰਾਹ ਜਾਂ ਨਵੀਂ ਹਰੀ ਦਿਸ਼ਾਸੂਰਜ ਅਤੇ ਹਵਾ ਸਾਨੂੰ ਸੱਦਾ ਦੇ ਰਹੇ ਹਨ - ਫੈਸਲਾ ਸਾਡਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰਿੰ. ਕੁਸੁਮ ਟਾਕ

ਪ੍ਰਿੰ. ਕੁਸੁਮ ਟਾਕ

Whatsapp: (91 - 99880 - 01978)
Email: (
kusumtaak2006@gmail.com)