AmrikSDayal 7ਹੁਣ ਸਚੁਮੱਚ ਹੀ ਭਰੋਸੇਯੋਗਤਾ ਨੂੰ ਖੋਰਾ ਲੱਗਣ ਕਰਕੇ ਗੁੜ ਦਾ ਘਾਟਾ ...”
(19 ਫਰਵਰੀ 2026)


ਗੁੜ
ਲੈ ਲਓ ਜੀ ਗੁੜ, ਦੇਸੀ ਗੁੜ-ਸ਼ੱਕਰ ... ਮੋਟਰ ਸਾਈਕਲਤੇ ਗੁੜ-ਸ਼ੱਕਰ ਵੇਚਣ ਵਾਲੇ ਦੇ ਹੋਕੇ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆਇਹ ਮੋਟਰ ਸਾਈਕਲ ਵਾਲਾ ਪਹਿਲਾਂ ਸਾਈਕਲਤੇ ਗੁੜ-ਸ਼ੱਕਰ ਲੱਦ ਕੇ ਦੂਜੇ ਇਲਾਕਿਆਂ ਵਿੱਚ ਵੇਚਣ ਜਾਂਦਾ ਹੁੰਦਾ ਸੀਚੜ੍ਹਦੇ ਸਿਆਲ ਤੋਂ ਅਪਰੈਲ ਮਹੀਨੇ ਤਕ ਇਹ ਗੁੜ ਵੇਚਦਾ ਹੈਚੜ੍ਹਦੇ ਸਿਆਲ ਤੋਂ ਗੁੜ ਖਾਣ ਨੂੰ ਜੀਅ ਕਰਨ ਲੱਗ ਪੈਂਦਾ ਹੈਨਵੀਂ ਪੀੜ੍ਹੀ ਦੇ ਸੁਹਜ-ਸੁਆਦ ਬਦਲ ਗਏ ਹਨ ਪਰ ਪੁਰਾਣੀ ਪੀੜ੍ਹੀ ਵਾਲੇ ਲੋਕ ਅਜੇ ਵੀ ਇਨ੍ਹਾਂ ਕੁਦਰਤੀ ਨਿਆਮਤਾਂ ਨਾਲ ਜੁੜੇ ਹੋਏ ਹਨ

ਚਾਰ ਦਹਾਕੇ ਪਹਿਲਾਂ ਦੀਆਂ ਗੱਲਾਂ ਹਨਉਦੋਂ ਉਮਰ ਦਾ ਪੜਾਅ ਬਚਪਨ ਤੋਂ ਕਿਸ਼ੋਰ ਅਵਸਥਾ ਵਿਚਲਾ ਸੀਸਾਡੇ ਇਲਾਕੇ ਦੇ ਪਿੰਡਾਂ ਵਿੱਚ ਵੱਡਾ ਰਕਬਾ ਕਮਾਦ ਹੇਠ ਹੁੰਦਾ ਸੀਇਹ ਕਹਿਣਾ ਕੋਈ ਝੂਠ ਨਹੀਂ ਹੋਵੇਗਾ ਕਿ ਲਗਭਗ ਹਰ ਘਰ ਨੇ ਕਮਾਦ ਬੀਜਿਆ ਹੁੰਦਾ ਸੀ, ਭਾਵੇਂ ਥੋੜ੍ਹਾ, ਭਾਵੇਂ ਬਹੁਤਾਪਿੰਡ ਦੇ ਜਿਹੜੇ ਪਾਸੇ ਜਾਓ ਕਮਾਦ ਦੇ ਖੇਤ ਦਿਸ ਪੈਂਦੇ ਸਨਨੀਮ-ਪਹਾੜੀ ਇਲਾਕਾ ਹੋਣ ਕਰਕੇ ਗੰਨਾ ਸ਼ੂਗਰ ਮਿੱਲ ਤਕ ਨਾ ਲਿਜਾ ਕੇ ਗੁੜ ਬਣਾ ਕੇ ਘਰੇਲੂ ਖਪਤ ਲਈ ਹੀ ਵਰਤਿਆ ਜਾਂਦਾ ਸੀਉਹਨਾਂ ਸਮਿਆਂ ਵਿੱਚ ਪਿੰਡਾਂ ਵਿੱਚ ਮਿਲਣ ਵਾਲੀਆਂ ਨਿਆਮਤਾਂ ਵਿੱਚ ਗੰਨੇ ਵੀ ਸ਼ਾਮਲ ਸਨਦੁਸਹਿਰੇ ਦੇ ਨੇੜੇ-ਤੇੜੇ ਗੰਨਿਆਂ ਦੀਆਂ ਪੋਰੀਆਂ ਵਿੱਚ ਰਸ ਭਰ ਜਾਂਦਾ ਸੀਉਹਨਾਂ ਸਮਿਆਂ ਵਿੱਚ ਅੱਜ ਵਾਂਗ ਦੁਕਾਨਾਂ ਉੱਤੇ ਬੱਚਿਆਂ ਦੇ ਖਾਣ-ਪੀਣ ਦੀਆਂ ਵੰਨਗੀਆਂ ਸੋਚ ਤੋਂ ਪਰੇ ਦੀਆਂ ਗੱਲਾਂ ਸਨਉਹ ਪੰਜੀ ਦੀਆਂ ਪੰਜ ਮਿੱਠੀਆਂ ਗੋਲੀਆਂ ਦਾ ਜ਼ਮਾਨਾ ਸੀ

ਦੁਸਹਿਰੇ ਤੋਂ ਪਹਿਲਾਂ ਗੰਨਾ ਨਾ ਚੂਪਣ ਬਾਰੇ ਸਾਨੂੰ ਇਹ ਡਰਾਵਾ ਦਿੱਤਾ ਜਾਂਦਾ ਸੀ ਕਿ ਜਿਹੜਾ ਦੁਸਹਿਰੇ ਤੋਂ ਪਹਿਲਾਂ ਗੰਨਾ ਚੂਪਦਾ ਹੈ, ਉਹ ਅਗਲੇ ਜਨਮ ਵਿੱਚ ਗਧਾ ਬਣਦਾ ਹੈਬਾਲ-ਮਨਾਂ ਵਿੱਚ ਅਜਿਹੇ ਵਹਿਮ ਘਰ ਕਰ ਜਾਂਦੇ ਹਨਦੁਸਹਿਰੇ ਦੀ ਉਡੀਕ ਖਤਮ ਹੁੰਦੇ ਸਾਰ ਮੱਥਾ ਟੇਕ ਕੇ ਗੰਨੇ ਚੂਪਣ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਸੀ ਦਿਵਾਲੀ ਦੇ ਨੇੜੇ ਗੁੜ ਅਤੇ ਸ਼ੱਕਰ ਬਣਾਉਣ ਲਈ ਗੰਨੇ ਪਿੜਾਈ ਸ਼ੁਰੂ ਹੋ ਜਾਂਦੀ ਸੀਵੇਲਣੇ ਬਲਦਾਂ ਨਾਲ ਚੱਲਣ ਵਾਲੇ ਹੁੰਦੇ ਸਨਗੰਨੇ ਵੱਢਣ ਅਤੇ ਘੜਨ ਦਾ ਕੰਮ ਸਮੂਹਿਕ ਤੌਰਤੇ ਕੀਤਾ ਜਾਂਦਾ ਸੀਗੰਨੇ ਘੜਾਉਣ ਵਾਲੇ ਭਰੀਆਂ ਵੇਲਣੇ ਤਕ ਛੱਡ ਆਉਂਦੇਇਸ ਬਦਲੇ ਉਹ ਪਸ਼ੂਆਂ ਲਈ ਆਗ ਲੈ ਜਾਂਦੇਵਾਰੀ ਆਉਣ ਉਪਰੰਤ ਵੇਲਣੇਤੇ ਮਦਦ ਵੀ ਕਰਦੇ ਅਤੇ ਤੱਤੇ-ਤੱਤੇ ਗੁੜ ਦਾ ਅਨੰਦ ਲੈਂਦੇ

ਉਦੋਂ ਕਮਾਦ ਵਿੱਚ ਦੇਸੀ ਰੂੜ੍ਹੀ ਤੋਂ ਬਿਨਾਂ ਕੁਝ ਵੀ ਨਹੀਂ ਸੀ ਪਾਇਆ ਜਾਂਦਾਗੁੜ ਖਾਣ ਦੇ ਸ਼ੁਕੀਨਾਂ ਦੀ ਵੇਲਣੇਤੇ ਰੌਣਕ ਲੱਗੀ ਰਹਿੰਦੀ ਸੀਅਵਾਜ਼ਾਂ ਮਾਰ ਕੇ ਰਸ ਪਿਲਾਇਆ ਜਾਂਦਾ ਸੀਇਹ ਸਿਲਸਿਲਾ ਵਿਸਾਖੀ ਤਕ ਚਲਦਾ ਰਹਿੰਦਾਘਰਾਂ ਵਿੱਚ ਗੁੜ ਦੇ ਢੇਰ ਲੱਗੇ ਹੁੰਦੇਸ਼ੁੱਧ ਗੁੜ ਦੀ ਖੁਸ਼ਬੋ ਦੂਰੋਂ ਖਿੱਚ ਪਾਉਂਦੀਗੁੜ ਅਤੇ ਸ਼ੱਕਰ ਦੇ ਭੜੋਲੇ ਭਰੇ ਰਹਿੰਦੇਸਾਲ ਭਰ ਦੀ ਵਰਤੋਂ ਲਈ ਭੜੋਲੇ ਲਿੱਪ ਕੇ ਰੱਖ ਲਏ ਜਾਂਦੇਇਹ ਉਸ ਵੇਲੇ ਅੱਜ ਦੇ ਏਅਰ ਟਾਈਟ ਕੰਟੇਨਰ ਦਾ ਕੰਮ ਕਰਦੇ ਸਨਪਿੰਡ ਵਿੱਚ ਹੁੰਦੇ ਜੱਗ ਲਈ ਆਟਾ-ਮਿੱਠਾ ਪੁੱਜਦਾ ਕਰਨ ਲਈ ਅਨਾਊਂਸਮੈਂਟ ਹੁੰਦੀ ਤਾਂ ਗੁੜ ਦਾ ਢੇਰ ਲੱਗ ਜਾਂਦਾਗੁੜ ਦੀ ਚਾਹ ਦਾ ਜ਼ਾਇਕਾ ਉਹੀ ਦੱਸ ਸਕਦੇ ਹਨ ਜਿਨ੍ਹਾਂ ਨੇ ਇਹ ਚੱਖਿਆ ਹੋਵੇਘਿਓ-ਸ਼ੱਕਰ ਪ੍ਰਾਹੁਣਚਾਰੀ ਲਈ ਵਿਸ਼ੇਸ਼ ਸਵੀਟ-ਡਿਸ਼ ਹੁੰਦੀ ਸੀਖੰਡ ਦੀ ਚਾਹ ਅਮੀਰ ਘਰਾਂ ਵਿੱਚ ਹੀ ਬਣਦੀਸਾਡੇ ਬੀਤ ਇਲਾਕੇ ਦੇ ਗੁੜ ਦੀ ਦੂਰ-ਦੂਰ ਤਕ ਮਸ਼ਹੂਰੀ ਸੀਜਦੋਂ ਪਿੰਡਾਂ ਵਿਚਲੇ ਵਪਾਰੀ ਇਹ ਗੁੜ ਮੰਡੀ ਲੈ ਕੇ ਜਾਂਦੇ ਤਾਂ ਇਹ ਹੱਥੋ ਹੱਥੀ ਵਿਕ ਜਾਂਦਾਵਿਆਹ ਦੇ ਸੱਦੇ ਮੌਕੇ ਦੋ ਸੇਰ ਗੁੜ ਦਿੱਤਾ ਜਾਂਦਾਸ਼ਗਨਾਂ ਦਾ ਹਰ ਕੰਮ ਗੁੜ ਤੋਂ ਬਿਨਾਂ ਅਧੂਰਾ ਹੁੰਦਾਬਲਦਾਂ ਵਾਲੇ ਵੇਲਣਿਆਂ ਤੋਂ ਬਾਅਦ ਇੰਜਣ ਵਾਲੇ ਵੇਲਣੇ ਆ ਗਏਪਿੜਾਈ ਦੇ ਕੰਮ ਨੇ ਤੇਜ਼ੀ ਫੜ ਲਈਮਸ਼ੀਨੀਕਰਨ ਨਾਲ ਸਮੇਂ ਦੇ ਬਦਲਾਅ ਦੀ ਰਫਤਾਰ ਵਧ ਗਈਜੰਗਲਾਂ ਦੇ ਰੁੱਖਾਂ ਉੱਤੇ ਵੀ ਕੁਹਾੜਾ ਚੱਲਣਾ ਸ਼ੁਰੂ ਹੋ ਗਿਆਜੰਗਲਾਂ ਵਿੱਚ ਆਪਣਾ ਗੁਜ਼ਾਰਾ ਕਰਨ ਵਾਲੇ ਜਾਨਵਰ ਕਮਾਦ ਨੂੰ ਆਪਣਾ ਖਾਜਾ ਬਣਾਉਣ ਲੱਗੇਹੌਲੀ-ਹੌਲੀ ਕਮਾਦ ਹੇਠੋਂ ਰਕਬਾ ਘਟਦਾ-ਘਟਦਾ ਬਹੁਤ ਘੱਟ ਗਿਆ

ਹੁਣ ਵੀ ਸਾਡੀ ਪੀੜ੍ਹੀ ਨੂੰ ਨਵੰਬਰ ਮਹੀਨੇ ਵਿੱਚ ਗੁੜ ਖਾਣ ਦੀ ਲਲ੍ਹਕ ਜਾਗਦੀ ਹੈਸ਼ੁੱਧ ਗੁੜ ਲੱਭਿਆਂ ਨਹੀਂ ਮਿਲਦਾਮਿਲਾਵਟ ਦੇ ਦੌਰ ਵਿੱਚ ਭਰੋਸੇਯੋਗਤਾ ਦੀ ਗਰੰਟੀ ਨਹੀਂ ਰਹੀਪਿਛਲੇ ਸਾਲਾਂ ਤੋਂ ਸੰਬੰਧਤ ਵਿਭਾਗ ਵੱਲੋਂ ਵੇਲਣਿਆਂ ਦੀ ਪੜਤਾਲ ਦੌਰਾਨ ਗੁੜ ਦੇ ਨਾਂਤੇ ਜ਼ਹਿਰ ਵੇਚਣ ਦੀਆਂ ਰਿਪੋਰਟਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨਦੂਜੇ ਇਲਾਕਿਆਂ ਤੋਂ ਗੰਨਾ ਲਿਆਕੇ ਪੀੜਨਾ ਅਤੇ ਚੀਨੀ ਦੇ ਰਲੇਵੇਂ ਦੀਆਂ ਖਬਰਾਂ ਨੇ ਗੁੜ ਦੇ ਸ਼ੁਕੀਨਾਂ ਨੂੰ ਚਿੰਤਾ ਵਿੱਚ ਜ਼ਰੂਰ ਪਾ ਦਿੱਤਾ ਹੈਇਸ ਦੌਰਾਨਸ਼ੁੱਧ ਦੇਸੀ ਗੁੜਦੇ ਬੋਰਡ ਲੱਗੇ ਸੜਕ ਕਿਨਾਰੇ ਚਲਦੇ ਵੇਲਣਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈਪੁਰਾਣੇ ਸਮੇਂ ਵਿੱਚ ਰੱਜੇ-ਪੁੱਜੇ ਬੰਦੇ ਦੀ ਗੁੜ ਨਾਲ ਤੁਲਨਾ ਕੀਤੀ ਜਾਂਦੀ ਸੀ, ਅਖੇ, “ਇਹਨੂੰ ਕਿਹੜਾ ਗੁੜ ਦਾ ਘਾਟਾ ।” ਹੁਣ ਸਚੁਮੱਚ ਹੀ ਭਰੋਸੇਯੋਗਤਾ ਨੂੰ ਖੋਰਾ ਲੱਗਣ ਕਰਕੇ ਗੁੜ ਦਾ ਘਾਟਾ ਮਹਿਸੂਸ ਹੁੰਦਾ ਹੈਵੇਲਣੇਤੇ ਬੈਠ ਕੇ ਤੱਤਾ-ਤੱਤਾ ਗੁੜ ਖਾਣ ਦੀਆਂ ਗੱਲਾਂ ਹੁਣ ਯਾਦਾਂ ਦਾ ਹਿੱਸਾ ਬਣ ਗਈਆਂ ਹਨ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਅਮਰੀਕ ਸਿੰਘ ਦਿਆਲ

ਅਮਰੀਕ ਸਿੰਘ ਦਿਆਲ

Kalewal Beet, Hoshiarpur, Punjab, India.
Phone: (91 - 94638 - 51568)
Email: (amrikdayal@gmail.com)