AmrikSDayal 7ਅੱਜ ਹਿੰਮਤ ਕਰਕੇ ਰੁਕਣ ਦਾ ਮਨ ਬਣਾ ਹੀ ਲਿਆ। ਦੁਕਾਨ ’ਤੇ ਪਹੁੰਚਿਆ ਤਾਂ ਪਤਾ ਲੱਗਾ ...
(2 ਫਰਵਰੀ 2026)


ਕਈ ਵਾਰ ਮੋਟਰ ਸਾਈਕਲ ਦੀ ਬਰੇਕ ਵੱਜਦੀ-ਵੱਜਦੀ ਰੁਕ ਜਾਂਦੀ
ਰੁਕਣ ਲਗਦਾ ਤਾਂ ਮਨ ਬਦਲ ਜਾਂਦਾਹੌਲੀ ਹੋਇਆ ਮੋਟਰ ਸਾਈਕਲ ਫਿਰ ਤੇਜ਼ੀ ਫੜ ਲੈਂਦਾਮਨ ਵਿੱਚ ਖਿਆਲ ਆਉਂਦਾ ਕਿ ਬਲਦੇਵ ਦੇ ਟੱਬਰ ਦਾ ਹਾਲ-ਚਾਲ ਹੀ ਪੁੱਛ ਲਵਾਂਹਰ ਵਾਰ ਇਹੋ ਹੁੰਦਾ ਕਿ ਬਰੇਕ ਮਾਰਦਾ-ਮਾਰਦਾ ਫਿਰ ਤੁਰ ਪੈਂਦਾਇਹ ਸਿਲਸਿਲਾ ਕਈ ਸਾਲ ਤੋਂ ਚਲਦਾ ਆ ਰਿਹਾ

ਮੇਰੀ ਬਲਦੇਵ ਨਾਲ ਕੋਈ ਮਿੱਤਰਤਾ ਨਹੀਂ ਸੀਵੋਟਾਂ ਦੀ ਡਿਊਟੀ ਵੇਲੇ ਸਿਖਲਾਈ ਪ੍ਰਕਿਰਿਆ ਵੇਲੇ ਮੁਲਾਕਤ ਹੋਈ ਸੀਉਹ ਵੀ ਪੱਚੀ-ਛੱਬੀ ਵਰ੍ਹੇ ਪਹਿਲਾਂਜ਼ਰੂਰੀ ਨਹੀਂ ਰੋਜ਼ ਤੁਹਾਡੇ ਨਾਲ ਮਿਲਣ-ਗਿਲਣ ਵਾਲਾ ਤੁਹਾਡੇ ਮਨ ਦੇ ਨਜ਼ਦੀਕ ਹੋਵੇ, ਇੱਕ ਵਾਰ ਮਿਲਿਆ ਬੰਦਾ ਵੀ ਕਈ ਵਾਰ ਮਨ ’ਤੇ ਚਿਰ ਸਥਾਈ ਪ੍ਰਭਾਵ ਛੱਡ ਜਾਂਦਾ ਹੈਬਲਦੇਵ ਦੀ ਸ਼ਖਸੀਅਤ ਵੀ ਇਹੋ-ਜਿਹੀ ਸੀਪਹਿਲੀ ਮੁਲਾਕਾਤ ਪਹਿਲੀ ਸਿਖਲਾਈ ਵਾਲੇ ਦਿਨ ਹੋਈ ਸੀਪਹਿਲੇ ਦੋ ਚੋਣ ਸਿਖਲਾਈ ਪ੍ਰੋਗਰਾਮ ਵਿੱਚ ਤਾਂ ਗੱਲ ਰਸਮੀ ਹੈਲੋ-ਹਾਏ ਅਤੇ ਫੋਨ ਨੰਬਰ ਵਟਾਂਦਰੇ ਤਕ ਹੀ ਸੀਮਿਤ ਰਹੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਸਮੱਗਰੀ ਲੈਣ ਵਾਲੇ ਦਿਨ ਕਾਫੀ ਸਮਾਂ ਗੱਲਾਂ ਕਰਨ ਨੂੰ ਮਿਲ ਗਿਆ ਸੀਟਰੱਕ ਹਾਲੇ ਪਾਰਟੀਆਂ ਪੂਰੀਆਂ ਕਰ ਕੇ ਤੁਰਨਾ ਸੀਚਾਰ ਜਣਿਆਂ ਦੀ ਪਾਰਟੀ ਵਿੱਚ ਦੋ ਬੀਬੀਆਂ ਸਨ ਪ੍ਰਜ਼ਾਈਡਿੰਗ ਅਫਸਰ ਹੋਣ ਨਾਤੇ ਉਹਨਾਂ ਨੂੰ ਸਵੇਰੇ ਪੋਲਿੰਗ ਬੂਥ ’ਤੇ ਸਮੇਂ ਸਿਰ ਪਹੁੰਚਣ ਲਈ ਕਹਿ ਕੇ ਘਰ ਤੋਰ ਦਿੱਤਾ ਸੀਫਿਰ ਕਿੰਨਾ ਹੀ ਚਿਰ ਗੱਲਾਂ ਚਲਦੀਆਂ ਰਹੀਆਂਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬਲਦੇਵ ਪਹਿਲਾਂ ਤੋਂ ਹੀ ਜਾਣਦਾ ਹੋਵੇਮੁੱਖ ਸੜਕ ’ਤੇ ਆਪਣੀਆਂ ਦੁਕਾਨਾਂ ਵਿੱਚ ਉਸਦੇ ਬਾਪੂ ਦਾ ਚੰਗਾ ਕਾਰੋਬਾਰ ਸੀਨੌਕਰੀ ਲੱਗਣ ਤੋਂ ਪਹਿਲਾਂ ਉਹ ਬਾਪੂ ਦਾ ਪੂਰਾ ਹੱਥ ਵਟਾਉਂਦਾ ਰਿਹਾ ਸੀ ਅਤੇ ਹੁਣ ਵੀ ਦੁਕਾਨ ਦਾ ਕੰਮ ਚੰਗਾ ਸੀ

“ਵੀਰ ਜੀ, ਮੈਨੂੰ ਰਾਤ ਨੂੰ ਘਰ ਗੇੜਾ ਮਾਰਨਾ ਪੈਣਾਜੁਆਕ ਛੋਟੇ ਹਨਬੇਬੇ ਦੀ ਸਿਹਤ ਨਾਸਾਜ਼ ਰਹਿੰਦੀ ਹੈਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸਵਖਤੇ ਹੀ ਮੁੜ ਆਵਾਂਗਾ” ਬਲਦੇਵ ਨੇ ਅਧੀਨਗੀ ਜਿਹੀ ਨਾਲ ਮੈਨੂੰ ਪੁੱਛਿਆ

ਕੋਈ ਗੱਲ ਨਹੀਂ, ਕਾਫੀ ਕੰਮ ਤਾਂ ਮੈਂ ਰਾਤ ਨੂੰ ਹੀ ਨਿਬੇੜ ਕੇ ਸੌਂਵਾਂਗਾਪੁਲਿਸ ਵਾਲੇ ਜਵਾਨ ਨਾਲ ਹਨਸਵੇਰੇ ਪੋਲਿੰਗ ਪ੍ਰਕਿਰਿਆ ਦੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਪਹੁੰਚ ਜਾਇਓ।” ਮੈਂ ਉਸਦੇ ਹਾਲਾਤ ਨੂੰ ਦੇਖਦਿਆਂ ਕੋਰੀ ਨਾਂਹ ਕਰ ਦੀ ਹਿੰਮਤ ਨਹੀਂ ਸੀ ਕਰ ਸਕਿਆਪਿੰਡ ਦੀ ਵਾਟ ਵੀ ਜ਼ਿਆਦਾ ਨਹੀਂ ਸੀਉਹਨੇ ਧੰਨਵਾਦ ਕਹਿੰਦਿਆਂ ਮੋਟਰ ਸਾਈਕਲ ਦੀ ਕਿੱਕ ਮਾਰ ਦਿੱਤੀਜਿਸ ਪਿੰਡ ਵਿੱਚ ਸਾਡੀ ਡਿਊਟੀ ਲੱਗੀ ਸੀ, ਉੱਥੇ ਦੋ ਬੂਥ ਸਨਇੱਕੋ ਇਮਾਰਤ ਵਿੱਚ ਦੋ ਪੋਲਿੰਗ ਪਾਰਟੀਆਂ ਸਨ

ਵੋਟਾਂ ਵਾਲੇ ਦਿਨ ਤੋਂ ਪਹਿਲੀ ਰਾਤ ਨੂੰ ਨੀਂਦ ਵੀ ਚੰਗੀ ਤਰ੍ਹਾਂ ਕਿੱਥੇ ਆਉਂਦੀ ਹੈਇੱਕ ਤਾਂ ਓਪਰੀ ਥਾਂ, ਦੂਜਾ ਅਗਲੇ ਦਿਨ ਦਾ ਚਿੱਤਰ ਵੀ ਅੱਖਾਂ ਮੋਹਰੇ ਘੁੰਮਦਾ ਰਹਿੰਦਾ ਹੈ ਕਿ ਕਿਤੇ ਕੋਈ ਪੰਗਾ ਹੀ ਖੜ੍ਹਾ ਨਾ ਹੋ ਜਾਵੇਸੁੱਖ ਸ਼ਾਂਤੀ ਨਾਲ ਕੰਮ ਨਿੱਬੜ ਜਾਵੇਰਾਤ ਦੇ ਖਾਣੇ ਤੋਂ ਬਾਅਦ ਮੈਂ ਸਵੇਰ ਦਾ ਕੰਮ ਸੁਖਾਲਾ ਕਰਨ ਲਈ ਕਾਗਜ਼ੀ ਕਾਰਵਾਈ ਵਿੱਚ ਜੁਟ ਗਿਆਥੋੜ੍ਹੀ ਦੇਰ ਬਾਅਦ ਲਾਈਟ ਦੌੜ ਗਈਗਰਮੀ ਵੀ ਆਪਣਾ ਰੰਗ ਦਿਖਾ ਰਹੀ ਸੀਮੈਂ ਹਾਲੇ ਖਾਕੀ ਥੈਲੇ ਵਿੱਚੋਂ ਸਮਾਨ ਨਾਲ ਮਿਲੀ ਮੋਮਬੱਤੀ ਕੱਢ ਕੇ ਜਗਾਉਣ ਹੀ ਲੱਗਾ ਸੀ ਕਿ ਬਿਜਲੀ ਨੇ ਦਸਤਕ ਦੇ ਦਿੱਤੀਸਵੇਰ ਦੀ ਤਿਆਰੀ ਕਰਕੇ ਮੈਂ ਮੰਜੇ ਵੱਲ ਹੋਇਆ ਤਾਂ ਤੇਜ਼ ਚਲਦੇ ਕੂਲਰ ਦੇ ਮੋਹਰੇ ਵਾਲਾ ਮੰਜਾ ਮੇਰੇ ਲਈ ਖਾਲੀ ਰੱਖਿਆ ਹੋਇਆ ਸੀਇੱਕ ਪਾਸੇ ਕੂਲਰ ਦੀ ਪਾਣੀ ਦੇ ਝਰਨੇ ਵਰਗੀ ਛੂਕਦੀ ਅਵਾਜ਼ ਅਤੇ ਵਰਗੀ ਹਨੇਰੀ ਵਰਗੀ ਹਵਾ, ਦੂਜੇ ਪਾਸੇ ਪੁਲਿਸ ਵਾਲੇ ਦੇ ਘੁਰਾੜੇਜਾਗੋ-ਮੀਟੀ ਵਿੱਚ ਪਾਸੇ ਮਾਰਦਿਆਂ ਗੁਰੂ ਘਰ ਦੇ ਸਪੀਕਰ ਦੀ ਅਵਾਜ਼ ਸੁਣਾਈ ਦੇਣ ਲੱਗ ਪਈਮੈਂ ਨਹਾਉਣ ਲਈ ਮੋਟਰ ਚਲਾ ਲਈ

ਹਾਲੇ ਪਹੁ-ਫੁਟਾਲਾ ਹੀ ਸੀ ਕਿ ਬਲਦੇਵ ਪਹੁੰਚ ਗਿਆਉਹ ਮੇਰੇ ਲਈ ਘਰੋਂ ਦੋ ਪਰਾਉਂਠੇ ਲੈ ਕੇ ਆਇਆ ਸੀਨਾਲ ਚਾਹ ਵਾਲੀ ਥਰਮਸ ਵੀ ਸੀਪੋਲਿੰਗ ਏਜੰਟਾਂ ਨੂੰ ਸਮੁੱਚੀ ਪ੍ਰਕਿਰਿਆ ਅਤੇ ਭਰੋਸੇਯੋਗਤਾ ਬਾਰੇ ਵਿਸ਼ਵਾਸ ਦਿਵਾਉਣ ਉਪਰੰਤ ਪੋਲਿੰਗ ਸ਼ੁਰੂ ਹੋ ਗਈਸਾਰਾ ਦਿਨ ਸਿਰ ਖੁਰਕਣ ਦੀ ਵਿਹਲ ਨਾ ਮਿਲੀ, ਸਿਵਾਏ ਦੁਪਹਿਰ ਦੀ ਰੋਟੀ ਲਈ ਛੋਟੀ ਜਿਹੀ ਬਰੇਕ ਦੇਭੀੜ-ਭੜੱਕੇ ਵਾਲੀ ਲਾਈਨ ਵਿੱਚ ਖੜ੍ਹਕੇ ਡੱਬਾ ਅਤੇ ਹੋਰ ਸਮੱਗਰੀ ਜਮ੍ਹਾਂ ਕਰਵਾਉਣ ਉਪਰੰਤ ਤੜਕਸਾਰ ਅਸੀਂ ਵਿਹਲੇ ਹੋਏਬਲਦੇਵ ਨਾਲ ਕੋਈ ਖਾਸ ਗੱਲ ਨਾ ਹੋ ਸਕੀਫਿਰ ਮਿਲਣ ਦਾ ਵਾਅਦਾ ਕਰਕੇ ਇੱਕ-ਦੂਜੇ ਤੋਂ ਵਿਦਾ ਲਈ ਕੁਝ ਮਹੀਨਿਆਂ ਬਾਅਦ ਉਸਦੀ ਅਚਾਨਕ ਮੌਤ ਦੀ ਖਬਰ ਆ ਗਈ

ਅੱਜ ਹਿੰਮਤ ਕਰਕੇ ਰੁਕਣ ਦਾ ਮਨ ਬਣਾ ਹੀ ਲਿਆਦੁਕਾਨ ’ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਬਲਦੇਵ ਦੇ ਦੋਵੇਂ ਮੁੰਡੇ ਦਾਦਾ-ਦਾਦੀ ਦੀ ਮੌਤ ਤੋਂ ਬਾਅਦ ਵਿਦੇਸ਼ ਚਲੇ ਗਏ ਹਨਆਪਣੀ ਮਾਂ ਨੂੰ ਵੀ ਉੱਥੇ ਬੁਲਾ ਲਿਆ ਹੈਦੁਕਾਨ ਹੁਣ ਪਰਵਾਸੀਆਂ ਦੇ ਹਵਾਲੇ ਹੈਪਰਵਾਸੀਆਂ ਨੇ ਦੱਸਿਆ ਕਿ ਦੋਵੇਂ ਭਰਾ ਸਿਆਲ ਵਿੱਚ ਦੁਕਾਨ ਸਮੇਤ ਪੁਸ਼ਤੈਨੀ ਜਾਇਦਾਦ ਵੇਚਕੇ ਸੁਰਖਰੂ ਹੋਣ ਆ ਰਹੇ ਹਨਉਨ੍ਹੀਂ ਪੈਰੀਂ ਮੁੜਦਿਆਂ ਰੇਸ ਦੇਣ ਦੇ ਬਾਵਜੂਦ ਮੋਟਰ ਸਾਈਕਲ ਭਾਰਾ-ਭਾਰਾ ਮਹਿਸੂਸ ਹੋ ਰਿਹਾ ਸੀ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਅਮਰੀਕ ਸਿੰਘ ਦਿਆਲ

ਅਮਰੀਕ ਸਿੰਘ ਦਿਆਲ

Kalewal Beet, Hoshiarpur, Punjab, India.
Phone: (91 - 94638 - 51568)
Email: (amrikdayal@gmail.com)