AmrikSDayal 7ਬੇਬੇ ਆਪ-ਮੁਹਾਰੇ ਬੋਲਣਾ ਸ਼ੁਰੂ ਹੋ ਗਈ, “ਬਿਮਾਰ ਤਾਂ ਹੋਣਾ ਈ ਸੀ, ਸਿਖਰ ਦੁਪਹਿਰਾਕਰੜੀ ਜਗ੍ਹਾ ...
(28 ਜਨਵਰੀ 2026)


ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਚੋਆਂ ਲਈ ਮਸ਼ਹੂਰ ਹੈ
ਕੋਈ ਵੇਲਾ ਸੀ ਕਿ ਇਨ੍ਹਾਂ ਚੋਆਂ ਵਿੱਚ ਜ਼ਿੰਦਗੀ ਧੜਕਦੀ ਸੀਇਹ ਚੋਅ ਅੱਜ ਵੀ ਇਸ ਗੱਲ ਦੇ ਗਵਾਹ ਹਨਸਾਰਾ ਸਾਲ ਵਗਣ ਵਾਲੇ ਚੋਅ ਹੁਣ ਬਰਸਾਤੀ ਹੋ ਗਏ ਹਨ ਇਨ੍ਹਾਂ ਦੀ ਹਿੱਕ ’ਤੇ ਮਨੁੱਖੀ ਪੈਰਾਂ ਰਾਹੀਂ ਪਈਆਂ ਪਗਡੰਡੀਆਂ ਝਾੜਾਂ-ਬੂਝਿਆਂ ਨੇ ਆਪਣੀ ਬੁੱਕਲ ਵਿੱਚ ਲੈ ਲਈਆਂ ਹਨਇਸ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਦੇ ਬੀਤ ਇਲਾਕੇ ਨੂੰ ਕੁਦਰਤ ਨੇ ਆਪਣੇ ਢੰਗ ਨਾਲ ਸ਼ਿੰਗਾਰਿਆ ਹੋਇਆ ਹੈਨੀਮ ਪਹਾੜੀ ਦੇ ਪੱਧਰੇ ਸਿਖਰ ’ਤੇ ਵਸੇ ਕਰੀਬ ਹਰ ਪਿੰਡ ਦੇ ਨੇੜੇ ਵੱਡੇ-ਛੋਟੇ ਚੋਅ ਹਨਪਛਾਣ ਲਈ ਨਾਂ ਰੱਖਣੇ ਵੀ ਸੁਭਾਵਿਕ ਹੀ ਹੈਸਾਡੇ ਪਿੰਡ ਦੇ ਲਹਿੰਦੇ ਵੱਲ ਛੋਟਾ ਚੋਅ ਹੈ ਜੋ ਸਾਡੇ ਬਚਪਨ ਦੇ ਸਮੇਂ ਬਲਕਿ ਉਸ ਤੋਂ ਵੀ ਪਹਿਲਾਂ ਤੋਂ “ਬਾਵੇ ਵਾਲੀ ਚੋਈ” ਦੇ ਨਾਂ ਨਾਲ ਮਸ਼ਹੂਰ ਹੈਛੋਟਾ ਚੋਅ ਹੋਣ ਕਰਕੇ ਸ਼ਾਇਦ ਇਸਦਾ ਨਾਂ ਚੋਈ ਪੈ ਗਿਆ ਹੋਵੇਸਾਡੇ ਬਚਪਨ ਦੇ ਸਮੇਂ ਦੇ ਸਾਰੇ ਲੋਕ ਸਵੇਰੇ ਜੰਗਲ-ਪਾਣੀ ਚੋਆਂ ਨੇੜਲੇ ਖੇਤਾਂ ਵੱਲ ਜਾਂਦੇ ਹੁੰਦੇ ਸਨਘਰ-ਘਰ ਪਖਾਨੇ ਹਾਲੇ ਸੋਚ ਤੋਂ ਪਰੇ ਦੀਆਂ ਗੱਲਾਂ ਸਨਇਸਤਰੀਆਂ ਅਤੇ ਮਰਦਾਂ ਦੇ ਜਾਣ ਲਈ ਵੱਖੋ-ਵੱਖਰੇ ਪਾਸੇ ਸਨਬਾਵੇ ਵਾਲੀ ਚੋਈ ਵੱਲ ਦਾ ਪਾਸਾ ਇਸਤਰੀਆਂ ਲਈ ਅਤੇ ਦੂਜੇ ਪਾਸੇ ਦੇ ਚੋਆਂ ਵੱਲ ਦਾ ਪਾਸਾ ਇੱਕ ਤਰ੍ਹਾਂ ਨਾਲ ਮਰਦਾਂ ਲਈ ਰਾਖਵੇਂ ਸਨਸਵੇਰੇ-ਸਵੇਰੇ ਇੱਕ-ਦੂਜੇ ਨਾਲ ਦੁਆ-ਸਲਾਮ ਹੋ ਜਾਂਦੀ ਅਤੇ ਨਵੀਂ ਜਾਣਕਾਰੀ ਦਾ ਆਦਾਨ-ਪ੍ਰਦਾਨ ਵੀ ਹੋ ਜਾਂਦਾ, ਜਿਹੜਾ ਅੱਜਕੱਲ ਵਟਸਐਪ ਗਰੁੱਪਾਂ ਜਾਂ ਅਨਾਊਂਸਮੈਂਟ ਰਾਹੀਂ ਪਤਾ ਲਗਦੀ ਹੈ

ਉਸ ਵੇਲੇ ਇਹ ਗੱਲ ਮਸ਼ਹੂਰ ਸੀ ਕਿ ਬਾਵੇ ਵਾਲੀ ਚੋਈ ਬੜੀ ਕਰੜੀ ਥਾਂ ਹੈਇੱਥੇ ਬਾਵਾ ਰਹਿੰਦਾ ਹੈਸਾਡੇ ਲਈ ਬਾਵਾ ਅਜਿਹਾ ਕਾਲਪਨਿਕ ਨਾਂ ਸੀ ਜਿਸ ਕੋਲੋਂ ਅਸੀਂ ਡਰਦੇ ਰਹੇਇਹ ਮਾਵਾਂ ਵੱਲੋਂ ਆਪਣੇ ਬੱਚਿਆਂ ਨੂੰ ਡਰਾਉਣ ਦਾ ਸੁਖਾਲਾ ਢੰਗ ਸੀਜੇ ਕੋਈ ਬੱਚਾ ਕਿਸੇ ਪ੍ਰਕਾਰ ਦੀ ਅੜੀ ਕਰਦਾ ਤਾਂ ਮਾਂ ਝੱਟ ਡਰਾਵਾ ਦਿੰਦੀ ਕਿ ਤੈਨੂੰ ਬਾਵੇ ਕੋਲ ਫੜਾ ਦੇਣਾਬੱਚੇ ਵੀ ਡਰਦੇ ਸਨ ਕਿ ਬਾਵਾ ਆਇਆ ਕਿ ਆਇਆਸਾਡੇ ਤੋਂ ਪਹਿਲਾਂ ਵਾਲੀਆਂ ਪੀੜ੍ਹੀਆਂ ਵੀ ਡਰਦੀਆਂ ਰਹੀਆਂ ਸਨਇਹ ਚੋਈ ਸਾਡੇ ਘਰਾਂ ਦੇ ਨਜ਼ਦੀਕ ਹੈਸਾਡੀ ਛੋਟੀ ਜਿਹੀ ਗਲਤੀ ’ਤੇ ਬਾਵੇ ਦੇ ਫੜਨ ਦਾ ਡਰਾਵਾ ਦਿੱਤਾ ਜਾਂਦਾਦਿਨ ਅਸਤ ਹੋਣ ਤੋਂ ਬਾਅਦ ਉੱਧਰਲੇ ਪਾਸੇ ਇਕੱਲੇ ਜਾਣ ਦੀ ਹਿੰਮਤ ਨਹੀਂ ਸੀ ਹੁੰਦੀਸਾਡੀ ਉਮਰ ਦੇ ਮੁੰਡੇ ਉੱਥੇ ਬੱਕਰੀ ਚਾਰਨ ਅਤੇ ਲੱਕੜਾਂ ਕੱਟਣ ਤੋਂ ਵੀ ਡਰਦੇ ਰਹਿੰਦੇਗਰਮੀਆਂ ਦੀ ਸਿਖਰ ਦੁਪਹਿਰ ਵੇਲੇ ਜਦੋਂ ਅੰਬਾਂ ਹੇਠ ਰੌਣਕਾਂ ਲਗਦੀਆਂ ਤਾਂ ਬਾਵੇ ਵਾਲੀ ਚੋਈ ਵਾਲਾ ਅੰਬ ਦਾ ਬੂਟਾ ਸੁੰਨਾ ਹੁੰਦਾਬਾਵੇ ਦੇ ਡਰ ਵਾਲੀ ਗੱਲ ਨਿਆਣਿਆਂ ਦੇ ਅਚੇਤ ਮਨ ਵਿੱਚ ਕਿਤੇ ਨਾ ਕਿਤੇ ਬੈਠੀ ਹੋਈ ਸੀਗਰਮੀਆਂ ਦੇ ਦਿਨਾਂ ਵਿੱਚ ਇੱਕ ਵਾਰ ਸਾਡੇ ਪਤੰਗ ਦੀ ਡੋਰ ਟੁੱਟ ਗਈਪਤੰਗ ਉਡਦਾ-ਉਡਦਾ ਬਾਵੇ ਵਾਲੀ ਚੋਈ ਵੱਲ ਹੋ ਤੁਰਿਆ, ਮਗਰ-ਮਗਰ ਅਸੀਂਤਿੰਨ-ਚਾਰ ਜਣੇ ਇਕੱਠੇ ਹੋਣ ਕਰਕੇ ਹੌਸਲੇ ਨਾਲ ਤੁਰ ਪਏਉਹਨਾਂ ਦਿਨਾਂ ਵਿੱਚ ਪਤੰਗ ਰੈਡੀਮੇਡ ਨਹੀਂ ਸਨ ਮਿਲਦੇ ਹੁੰਦੇ, ਸਗੋਂ ਆਪ ਬਣਾਉਣੇ ਪੈਂਦੇ ਸਨਇਹ ਉਹ ਸਮਾਂ ਸੀ ਜਦੋਂ ਗੂੰਦ ਦੀ ਥਾਂ ਬਿੱਲ ਜਾਂ ਲਸੂੜ੍ਹਾ ਤੋੜ ਕੇ ਪਤੰਗ ਬਣਾਏ ਜਾਂਦੇ ਸਨਕਿੱਕਰ ਅਤੇ ਕੱਕੜ ਦੇ ਦਰੱਖਤਾਂ ਦੇ ਮੁੱਢ ਨੂੰ ਕੁਹਾੜੇ ਨਾਲ ਟੱਕ ਲਾ ਦਿੱਤੇ ਜਾਂਦੇਉਹਨਾਂ ਵਿੱਚੋਂ ਨਿਕਲਿਆ ਤਰਲ ਕੁਝ ਦਿਨਾਂ ਵਿੱਚ ਗੂੰਦ ਦਾ ਰੂਪ ਧਾਰਨ ਕਰ ਲੈਂਦਾ ਸੀਇਹ ਜੁਗਾੜ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਕਣਕ ਦੇ ਆਟੇ ਨੂੰ ਭਿਉਂ ਕੇ ਲੇਟੀ ਬਣਾ ਲਈ ਜਾਂਦੀਲੇਟੀ ਤੋਂ ਇਸ ਲਈ ਗੁਰੇਜ਼ ਕੀਤਾ ਜਾਂਦਾ ਸੀ ਕਿ ਇਸ ਨਾਲ ਬਣਾਏ ਪਤੰਗ ਦਾ ਭਾਰ ਵਧ ਜਾਂਦਾ ਸੀ, ਜੋ ਥੋੜ੍ਹੀ ਹਵਾ ਵਿੱਚ ਨਹੀਂ ਸੀ ਉਡਦਾਖੈਰ, ਸਾਡਾ ਪਤੰਗ ਉਡਦਾ-ਉਡਦਾ ਬਾਵੇ ਵਾਲੀ ਚੋਈ ਵਿੱਚ ਜਾ ਵੜਿਆ, ਅਸੀਂ ਵੀ ਪਿੱਛਾ ਕਰਦੇ ਚੋਈ ਵਿੱਚ ਜਾ ਵੜੇ। ਬਚਦੇ-ਬਚਾਉਂਦੇ ਅਸੀਂ ਕੰਡਿਆਲੀਆਂ ਝਾੜੀਆਂ ਵਿੱਚੋਂ ਪਤੰਗ ਨੂੰ ਸੁਰੱਖਿਅਤ ਕੱਢ ਲਿਆਏਲੂ ਲੱਗਣ ਕਾਰਨ ਸਾਡੇ ਵਿੱਚੋਂ ਇੱਕ ਮੁੰਡਾ ਬਿਮਾਰ ਹੋ ਗਿਆ ਉਸਦੀ ਬੇਬੇ ਲੱਗੀ ਛਾਣਬੀਣ ਕਰਨਅੱਜ ਕਿੱਥੇ-ਕਿੱਥੇ ਘੁੰਮਿਆ? ਕੌਣ-ਕੌਣ ਸੀ ਤੇਰੇ ਨਾਲ? ਬੱਸ ਫਿਰ ਕੀ ਸੀ, ਬੇਬੇ ਆਪ-ਮੁਹਾਰੇ ਬੋਲਣਾ ਸ਼ੁਰੂ ਹੋ ਗਈ, “ਬਿਮਾਰ ਤਾਂ ਹੋਣਾ ਈ ਸੀ ਸਿਖਰ ਦੁਪਹਿਰਾ, ਕਰੜੀ ਜਗ੍ਹਾ ਘੁੰਮਦੇ ਰਹੇ

ਇਹ ਗੱਲਾਂ ਹੁਣ ਸਮਾਂ ਵਿਹਾ ਚੁੱਕੀਆਂ ਹਨਜੰਗਲ-ਪਾਣੀ ਸ਼ਬਦ ਵੀ ਨਵੀਂ ਪੀੜ੍ਹੀ ਲਈ ਓਪਰਾ ਹੈਘਰ ਵਿੱਚ ਹੀ ਸਭ ਸੁੱਖ-ਸਹੂਲਤਾਂ ਉਪਲਬਧ ਹੋ ਰਹੀਆਂ ਹਨਬਾਵਾ, ਜੋ ਸਾਡੀ ਪੀੜ੍ਹੀ ਲਈ ਡਰ ਦਾ ਪ੍ਰਤੀਕ ਹੁੰਦਾ ਸੀ, ਨਵੀਂ ਪੀੜ੍ਹੀ ਉਸ ਤੋਂ ਅਣਜਾਣ ਹੈਬੱਚੇ ਦੁਕਾਨਾਂ ਤੋਂ ਰੈਡੀਮੇਡ ਪਤੰਗ ਖਰੀਦ ਕੇ ਪੱਕੀਆਂ ਛੱਤਾਂ ’ਤੇ ਉਡਾ ਲੈਂਦੇ ਹਨਸਾਡੇ ਘਰ ਤੋਂ ਥੋੜ੍ਹੀ ਦੂਰ ਚੋਈ ਬਾਰੇ ਜਦੋਂ ਮੈਂ ਆਪਣੇ ਛੇਵੀਂ ਵਿੱਚ ਪੜ੍ਹਦੇ ਭਤੀਜੇ ਗੁਰਨਿਹਾਲ ਨੂੰ ਪੁੱਛਿਆ ਤਾਂ ਉਸਨੇ ਅਣਜਾਣਤਾ ਪ੍ਰਗਟ ਕੀਤੀਚੋਈ ਤਾਂ ਅੱਜ ਵੀ ਮੌਜੂਦ ਹੈ ਪਰ ਬਾਵਾ ਗਾਇਬ ਹੈਜੇ ਹੁੰਦਾ ਵੀ ਤਾਂ ਇਨ੍ਹਾਂ ਬੱਚਿਆਂ ਨੂੰ ਡਰ-ਭਉ ਕਿੱਥੇ ਹੋਣਾ ਸੀ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਅਮਰੀਕ ਸਿੰਘ ਦਿਆਲ

ਅਮਰੀਕ ਸਿੰਘ ਦਿਆਲ

Kalewal Beet, Hoshiarpur, Punjab, India.
Phone: (91 - 94638 - 51568)
Email: (amrikdayal@gmail.com)