JaswinderSBhuleria7ਅੱਜ ਆਮ ਆਦਮੀ ਵੀ ਇਹ ਸੋਚਣ ਲਈ ਮਜਬੂਰ ਹੋਇਆ ਬੈਠਾ ਹੈ ਕਿ ਕੀ ਬਣੂ ...
(14 ਫਰਵਰੀ 2026)


ਨਵੇਂ ਰਿਵਾਜ਼ ਅਤੇ ਮਹਿੰਗੀਆਂ ਵਿਆਹ-ਸ਼ਾਦੀਆਂ, ਆਮ ਵਰਗ ਦੀਆਂ ਕਰਕੇ ਛੱਡਣਗੀਆਂ ਬਰਬਾਦੀਆਂ

ਵਿਆਹ ਦੋ ਪਰਿਵਾਰਾਂ ਅਤੇ ਮੁੰਡੇ ਕੁੜੀ ਦਾ ਸੁਮੇਲ ਕਰਵਾਉਣ ਦੀ ਇੱਕ ਪਰੰਪਰਾ ਹੈ ਜੋ ਕਿ ਪਿਛਲੇ ਕਈ ਹਜ਼ਾਰਾਂ ਸਾਲਾਂ ਤੋਂ ਚਲਦੀ ਆ ਰਹੀ ਹੈਬੇਸ਼ਕ ਵਿਆਹ ਕਰਨ ਦੇ ਢੰਗ ਤਰੀਕੇ ਹਰ ਵਰਗ ਅਤੇ ਹਰ ਧਰਮ ਦੇ ਵੱਖੋ ਵੱਖਰੇ ਹਨ ਪਰ ਵਿਆਹ ਤਾਂ ਵਿਆਹ ਹੀ ਹੁੰਦਾ ਹੈ ਭਾਵੇਂ ਉਹ ਕਿਸੇ ਗਰੀਬ ਦਾ ਹੋਵੇ ਤੇ ਭਾਵੇਂ ਕਿਸੇ ਰਾਜੇ ਮਹਾਰਾਜੇ ਦਾ ਹੋਵੇਵਿਆਹ ਦਾ ਚਾਅ ਹਰ ਇੱਕ ਨੂੰ ਹੁੰਦਾ ਹੈਹਰ ਕੋਈ ਆਪਣੇ ਵਿਆਹ ਦੀਆਂ ਖੁਸ਼ੀਆਂ ਮਨਾਉਣਾ ਚਾਹੁੰਦਾ ਹੈਖ਼ੁਸ਼ੀਆਂ ਮਨਾਉਣੀਆਂ ਵੀ ਚਾਹੀਦੀਆਂ ਹਨਜਿਵੇਂ ਸਿਆਣੇ ਕਹਿੰਦੇ ਹਨ ਕਿ ਦੁੱਖ ਵੰਡਾਇਆ ਅੱਧਾ ਰਹਿ ਜਾਂਦਾ ਹੈ ਤੇ ਖੁਸ਼ੀ ਵੰਡਾਇਆਂ ਦੁੱਗਣੀ ਹੋ ਜਾਂਦੀ ਹੈਵਿਆਹ ਵਿੱਚ ਹਰ ਇੱਕ ਰਿਸ਼ਤੇਦਾਰੀ ਦਾ ਆਪਣਾ ਆਪਣਾ ਰੁਤਬਾ ਹੁੰਦਾ ਹੈਦਾਦਕਿਆਂ ਅਤੇ ਨਾਨਕਿਆਂ ਦੇ ਪਰਿਵਾਰਾਂ ਵਿੱਚ ਕਈ ਵਾਰ ਤਾਲਮੇਲ ਬੈਠ ਜਾਂਦਾ ਹੈ, ਕਈ ਵਾਰ ਨਹੀਂ ਵੀ ਬੈਠਦਾਫਿਰ ਉੱਥੇ ਗੀਤਾਂ, ਸਿੱਠਣੀਆਂ, ਬੋਲੀਆਂ ਰਾਹੀਂ ਇੱਕ ਦੂਜੇ ਨੂੰ ਤਾਹਨੇ ਮਿਹਣੇ ਦੇ ਕੇ ਸਾਰੇ ਵਿਆਹ ਦਾ ਅਨੰਦ ਮਾਣਦੇ ਹਨਵਿਆਹ ਵਾਲੇ ਮੁੰਡੇ-ਕੁੜੀ ਦੀ ਇਹੋ ਹੀ ਕੋਸ਼ਿਸ਼ ਹੁੰਦੀ ਹੈਕਿ ਸਾਰੇ ਹੀ ਖੁਸ਼ ਰਹਿਣ, ਕਿਸੇ ਪ੍ਰਕਾਰ ਦਾ ਕੋਈ ਹੱਲਾ ਗੁੱਲਾ ਨਾ ਹੋਵੇਕਿਉਂਕਿ ਮੁੰਡੇ ਕੁੜੀ ਨੂੰ ਸਾਰੇ ਰਿਸ਼ਤੇਦਾਰ ਹੀ ਇੱਕੋ ਜਿਹੇ ਹੁੰਦੇ ਹਨ ਭਾਵੇਂ ਉਹ ਦਾਦਕਿਆਂ ਦੇ ਪਰਿਵਾਰ ਵੱਲੋਂ ਹੋਣ ਤੇ ਭਾਵੇਂ ਉਹ ਨਾਨਕਿਆਂ ਦੇ ਪਰਿਵਾਰ ਵੱਲੋਂ

ਮੰਗਣੀ ਤੋਂ ਲੈਕੇ ਵਿਆਹ ਤਕ ਸਾਰੇ ਹੀ ਰਸਮਾਂ ਰਿਵਾਜ਼ਾਂ ਨੂੰ ਸੋਹਣੇ ਢੰਗ ਨਾਲ ਨਿਭਾਉਣਾ ਚਾਹੀਦਾ ਹੈਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਰੰਗ ਵਿੱਚ ਭੰਗ ਪਵੇਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਸਮਾਗਮ ਨੂੰ ਚਾਰ ਚੰਨ ਲੱਗਣਪਰ ਹੁਣ ਜੇ ਆਪਾਂ ਆਪਣੇ ਆਸੇ ਪਾਸੇ ਨਿਗ੍ਹਾ ਮਾਰੀਏ ਤਾਂ ਕੀ ਇਹ ਸਭ ਕੁਝ ਠੀਕਠਾਕ ਹੋ ਰਿਹਾ ਹੈ? ਸ਼ਾਇਦ ਨਹੀਂਅਮੀਰ ਲੋਕ ਤਾਂ ਵਿਆਹ ਨੂੰ ਬੜੇ ਵੱਡੇ ਤਰੀਕੇ ਨਾਲ ਕਰਦੇ ਨਜ਼ਰ ਆ ਰਹੇ ਹਨਕਈ ਕਈ ਦਿਨ ਉਹਨਾਂ ਦੇ ਘਰਾਂ ਵਿੱਚ ਵਿਆਹ ਚਲਦਾ ਹੈਬੜੇ ਵੱਡੇ ਵੱਡੇ ਪੈਲੇਸ ਕਰਕੇ ਸ਼ਾਹੀ ਖਾਣੇ ਖਾਂਦੇ ਖਵਾਉਂਦੇ ਹੋਏ ਦਿਸਦੇ ਹਨਲੱਖਾਂ ਕਰੋੜਾਂ ਰੁਪਏ ਕੁਝ ਘੰਟਿਆਂ ਵਿੱਚ ਹੀ ਖਰਚ ਕਰ ਦਿੰਦੇ ਹਨਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਕਮਾਈ ਦਾ ਪਤਾ ਹੀ ਨਹੀਂ ਹੁੰਦਾ ਕਿ ਕਿੱਥੋਂ ਕੀ ਆ ਰਿਹਾ ਹੈਉਹਨਾਂ ਲੋਕਾਂ ਵੱਲ ਦੇਖਕੇ ਅੱਜ ਆਮ ਵਰਗ ਦੇ ਲੋਕ ਵੀ ਉਹਨਾਂ ਦੀ ਰੀਸ ਕਰਨ ਲੱਗ ਪਏ ਹਨਆਪਣੀਆਂ ਕੀਮਤੀ ਜ਼ਮੀਨਾਂ ਜਾਇਦਾਦਾਂ ਵੇਚ ਵੇਚਕੇ ਵਿਆਹਾਂ ਦਾ ਲੋਕ ਵਿਖਾਵਾ ਕਰ ਰਹੇ ਹਨਇਨ੍ਹਾਂ ਦਾ ਚੜ੍ਹਿਆ ਕਰਜ਼ਾ ਫਿਰ ਕਈ ਕਈ ਸਾਲ ਬਾਅਦ ਵੀ ਨਹੀਂ ਲਹਿੰਦਾਖਾਣ ਵਾਲੇ ਖਾ ਪੀ ਕੇ ਰਾਹ ਪੈ ਜਾਂਦੇ ਹਨਜਦੋਂ ਗਰੀਬੀ ਆ ਜਾਵੇ ਫਿਰ ਆਪਣੇ ਵੀ ਨੇੜੇ ਨਹੀਂ ਲੱਗਦੇਕਈ ਵਾਰ ਤਾਂ ਕਈ ਲੋਕ ਕਰਜ਼ੇ ਦੇ ਮਾਰੇ ਆਤਮ-ਹੱਤਿਆ ਵੀ ਕਰਦੇ ਵੇਖੇ ਹਨਜਿਹੜੀਆਂ ਗੱਲਾਂ ਸਿਆਣਿਆ ਨੇ ਤੱਥ ਕੱਢ ਕੇ ਸਾਨੂੰ ਦੱਸੀਆਂ ਹਨ, ਸਾਨੂੰ ਉਨ੍ਹਾਂ ਉੱਤੇ ਅਮਲ ਕਰਨਾ ਚਾਹੀਦਾ ਹੈਕਹਿੰਦੇ ਨੇ ਕਿਸੇ ਦਾ ਚੁਬਾਰਾ ਦੇਖਕੇ ਆਪਣੀ ਕੁੱਲੀ ਨਹੀਂ ਢਾਹੁਣੀ ਚਾਹੀਦੀ। ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨਇਹ ਗੱਲ ਇਕੱਲੇ ਮਾਪਿਆਂ ਨੂੰ ਹੀ ਸੋਚਣ ਦੀ ਲੋੜ ਨਹੀਂ, ਸਗੋਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਘਰ ਕੀ ਕੁਝ ਹੈ

ਅੱਜਕਲ ਤਾਂ ਬੱਚੇ ਜੰਮਦੇ ਹੀ ਸਿਆਣੇ ਬਣ ਜਾਂਦੇ ਹਨਕਈ ਵਾਰ ਮਾਪਿਆਂ ਤੋਂ ਬਾਹਰੇ ਹੋ ਕੇ ਬੱਚੇ ਕਈ ਫੈਸਲੇ ਇਹੋ ਜਿਹੇ ਲੈ ਲੈਂਦੇ ਹਨ, ਜਿਨ੍ਹਾਂ ਦਾ ਖਮਿਆਜ਼ਾ ਮਾਪਿਆਂ ਨੂੰ ਭੁਗਤਣਾ ਪੈਂਦਾ ਹੈਅਮੀਰਾਂ ਦੇ ਰਿਵਾਜ਼ ਗਰੀਬਾਂ ਉੱਤੇ ਭਾਰੂ ਪੈ ਰਹੇ ਹਨਕੰਮ ਇਹੋ ਜਿਹੇ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਸਮਾਜ ਕੋਈ ਸੇਧ ਮਿਲੇਆਮ ਵਰਗ ਦੇ ਲੋਕਾਂ ਨੂੰ ਕਿਸੇ ਵੱਡੇ ਅਤੇ ਆਮੀਰਜ਼ਾਦਿਆਂ ਦੇ ਮਗਰ ਲੱਗ ਕੇ ਲੋਕ ਵਿਖਾਵਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ

*       *       *

ਪੰਜਾਬ ਵਿੱਚ ਗੋਲੀ ਕਲਚਰ ਦਾ ਵਧ ਰਿਹਾ ਰੁਝਾਨਕਿਧਰੇ ਕਰ ਨਾ ਦੇਵੇ ਸਮੁੱਚੇ ਸਮਾਜ ਦਾ ਘਾਣ।

ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਬੇਖੌਫ ਆਪਣੇ ਕੰਮਕਾਰ ਕਰਕੇ ਆਪਣੇ ਘਰਾਂ ਨੂੰ ਸੁਰੱਖਿਅਤ ਵਾਪਸ ਆ ਜਾਂਦੇ ਸਨਕਿਸੇ ਨੂੰ ਕਿਸੇ ਦਾ ਖੌਫ ਨਹੀਂ ਸੀ ਹੁੰਦਾਹੁਣ ਉਹੀ ਇਨਸਾਨ ਸੁਰੱਖਿਅਤ ਸਮਝਿਆ ਜਾਂਦਾ ਹੈ, ਜਿਹੜਾ ਸ਼ਾਮ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਾਪਸ ਪਰਤ ਆਉਂਦਾ ਹੈਹਨੇਰਾ ਹੁੰਦਿਆਂ ਹੀ ਘਰ ਵਾਲਿਆਂ ਦੀਆਂ ਧੜਕਣਾਂ ਵਧਣ ਲੱਗ ਜਾਂਦੀਆਂ ਹਨਪਤਾ ਨਹੀਂ ਕੀ ਬਣੇਗਾ, ਕਦੋਂ ਘਰ ਪਰਤਣਗੇਸਹੀ ਸਲਾਮਤ ਪਰਤਣਗੇ ਵੀ ਕਿ ਨਹੀਂ? ਇਹ ਸਭ ਕੁਝ ਕੀ ਹੋ ਰਿਹਾ ਹੈ, ਇਸ ਗੱਲ ਦੀ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀਅੱਜ ਨਾ ਘਰ, ਨਾ ਰਸਤੇ, ਨਾ ਕੋਰਟ ਕਚਹਿਰੀਆਂ ਅਤੇ ਨਾ ਕਾਲਜ ਸਕੂਲ ਸੁਰੱਖਿਅਤ ਹਨਇਨ੍ਹਾਂ ਸਭ ਥਾਂਵਾਂ ’ਤੇ ਗੋਲੀ ਚੱਲ ਰਹੀ ਹੈਕਿਸੇ ਨੂੰ ਪੁਲਿਸ ਦਾ ਕੋਈ ਡਰ ਭੈਅ ਹੀ ਨਹੀਂ ਰਿਹਾਇੱਥੇ ਪੈਸੇ ਵਾਲਾ ਵੀ ਪ੍ਰੇਸ਼ਾਨ ਹੈ, ਗਰੀਬ ਵੀ ਪ੍ਰੇਸ਼ਾਨ ਹੈ, ਆਮ ਵਰਗ ਤਾਂ ਹੈ ਹੀ ਪ੍ਰੇਸ਼ਾਨਜੇ ਕੋਈ ਕਿਤੇ ਖੇਡ ਰਿਹਾ ਹੁੰਦਾ ਹੈ, ਉੱਥੇ ਉਸ ਨੂੰ ਗੋਲੀਆਂ ਨਾਲ ਛਾਣਨੀ ਕਰ ਦਿੱਤਾ ਜਾਂਦਾ ਹੈਜੇ ਕੋਈ ਵਿਆਹ ਦੇ ਸਮਾਗਮ ਉੱਤੇ ਖੁਸ਼ੀ ਮਨਾ ਰਿਹਾ ਹੁੰਦਾ ਹੈ, ਉੱਥੇ ਉਸ ਨੂੰ ਬੇਖੌਫ ਲੋਕ ਗੋਲੀਆਂ ਨਾਲ ਮਾਰ ਜਾਂਦੇ ਹਨਜੇ ਕੋਈ ਬੱਸ ਵਿੱਚ ਸਫਰ ਕਰ ਰਿਹਾ ਹੁੰਦਾ ਹੈ, ਉੱਥੇ ਹੀ ਉਸ ਨੂੰ ਮਾਰ ਦਿੱਤਾ ਜਾਂਦਾ ਹੈਹੋਰ ਤਾਂ ਗੱਲ ਹੀ ਛੱਡੋ, ਜੇ ਕੋਈ ਧਾਰਮਿਕ ਅਸਥਾਨ ਉੱਤੇ ਮੱਥਾ ਟੇਕ ਕੇ ਆ ਰਿਹਾ ਹੋਵੇ, ਉੱਥੇ ਹੀ ਉਸਦਾ ਕਤਲ ਕਰ ਦਿੱਤਾ ਜਾਂਦਾ ਹੈਸਕੂਲਾਂ ਵਿੱਚ ਬੱਚੇ ਸੁਰੱਖਿਅਤ ਨਹੀਂਕਾਲਜਾਂ ਵਿੱਚ ਕੁੜੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ

ਮੈਨੂੰ ਤਾਂ ਕੋਈ ਵੀ ਜਗ੍ਹਾ ਇਹੋ ਜਿਹੀ ਨਹੀਂ ਨਜ਼ਰ ਆ ਰਹੀ, ਜਿੱਥੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹੋਣਜੇਲ੍ਹਾਂ ਵਿੱਚ ਬੈਠੇ ਲੋਕ ਬਾਹਰ ਹੋਏ ਕਤਲਾਂ ਦੀਆਂ ਜ਼ਿੰਮੇਵਾਰੀਆਂ ਲੈ ਰਹੇ ਹਨਸੋਸ਼ਲ ਮੀਡਿਆ ਕਾਲਾਂ ਨੂੰ ਇੱਕ ਬਹੁਤ ਵਧੀਆ ਪਲੇਟਫਾਰਮ ਮਿਲ ਗਿਆ ਹੈ ਜਿੱਥੇ ਉਹ ਆਪਣੇ ਕਾਰਨਾਮਿਆਂ ਦੀਆਂ ਖਬਰਾਂ ਸਾਂਝੀਆਂ ਕਰਦੇ ਹਨਕੰਮ ਧੰਦਾ ਤਾਂ ਕਿਸੇ ਨੇ ਕੀ ਕਰਨਾ ਹੈ, ਸਭ ਨੂੰ ਆਪਣੀ ਜਾਨ ਦੀ ਬਣੀ ਹੋਈ ਹੈਪਤਾ ਨਹੀਂ ਕਿਹੜੇ ਵੇਲੇ ਕਿਸ ਨੇ ਕਿਸੇ ਨੂੰ ਗੋਲੀ ਮਾਰ ਦੇਣੀ ਹੈਵਿਕਾਸ ਬਿਲਕੁਲ ਬੰਦ ਹੋ ਚੁੱਕਾ ਹੈਲੋਕ ਸੋਚਦੇ ਹਨ, ਕਦੋਂ ਚੰਗਾ ਦਿਨ ਆਵੇਗਾ ਜਦੋਂ ਲੋਕ ਫਿਰ ਸੁਖ ਚੈਨ ਨਾਲ ਜ਼ਿੰਦਗੀ ਜਿਊਣ ਲੱਗ ਪੈਣਗੇਕੀ ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਦਸਾਂ ਬਾਰਾਂ ਸਾਲਾਂ ਬਾਅਦ ਇਸ ਨੂੰ ਪਿੱਛੇ ਵੱਲ ਧੱਕਣਾ ਹੀ ਧੱਕਣਾ ਹੈਮੁੰਡੀਰ ਦੇ ਹੱਥਾਂ ਵਿੱਚ ਹਥਿਆਰ ਕੀ ਸੁਨੇਹਾ ਦਿੰਦੇ ਹਨ? ਕੀ ਇਹ ਤਰੱਕੀ ਦੀਆਂ ਨਿਸ਼ਾਨੀਆਂ ਹਨ ਜਾਂ ਫਿਰ ਢਹਿੰਦੀ ਕਲਾ ਦੀਆਂ? ਪੰਜਾਬ ਵਿੱਚੋਂ ਡਰ ਦੇ ਮਾਰੇ ਸਨਅਤਕਾਰ ਬਾਹਰ ਦੇ ਸੂਬਿਆਂ ਵਿੱਚ ਜਾ ਰਹੇ ਹਨਕੋਈ ਵੀ ਕਾਰੋਬਾਰੀ ਹੁਣ ਪੰਜਾਬ ਵੱਲ ਮੂੰਹ ਨਹੀਂ ਕਰਦਾ ਨਜ਼ਰ ਨਹੀਂ ਆ ਰਿਹਾਗੈਂਗਸਟਰਵਾਦ ਦੀ ਬੱਲੇ ਬੱਲੇ ਹੈ, ਬਾਕੀ ਸਭ ਥਾਂ ਕੰਮ ਥੱਲੇ ਥੱਲੇ ਹੈਅੱਜ ਆਮ ਆਦਮੀ ਵੀ ਇਹ ਸੋਚਣ ਲਈ ਮਜਬੂਰ ਹੋਇਆ ਬੈਠਾ ਹੈ ਕਿ ਕੀ ਬਣੂ ਸਾਡੇ ਸੋਹਣੇ ਵਤਨ ਪੰਜਾਬ ਦਾਹੋਣਾ ਕੀ ਚਾਹੀਦਾ ਸੀ ਤੇ ਹੋ ਕੀ ਰਿਹਾ ਹੈਹੋਣਹਾਰ ਮੁੰਡੇ ਕੁੜੀਆਂ ਬਾਹਰ ਵੱਲ ਜਾ ਰਹੇ ਹਨਉਹਨਾਂ ਦੇ ਮਾਂ ਬਾਪ ਇੱਥੇ ਉਹਨਾਂ ਦੇ ਵਿਛੋੜਿਆਂ ਵਿੱਚ ਵਿਲਕ ਰਹੇ ਹਨਕੀ ਕੋਈ ਫਾਰਮੂਲਾ ਗੋਲੀ ਕਲਚਰ ਨੂੰ ਰੋਕਣ ਵਿੱਚ ਸਹਾਇਤਾ ਕਰੇਗਾ? ਇਸ ਗੱਲ ਦੀ ਚਿੰਤਾ ਹਰ ਨਵੀਂ ਸਵੇਰ ਲੋਕਾਂ ਨੂੰ ਵੱਢ ਵੱਢ ਖਾ ਰਹੀ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Jaswinder S Bhuleria

Jaswinder S Bhuleria

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author