GurcharanSNoorpur7ਸਮੇਂ ਦੇ ਬਦਲਣ ਦੇ ਨਾਲ ਨਾਲ ਵਿਚਾਰਾਂ ਦਾ ਵਿਕਾਸ ਵੀ ਬੜਾ ਜ਼ਰੂਰੀ ਹੁੰਦਾ ਹੈ ... 
(22 ਜਨਵਰੀ 2026)


ਇਸ ਦੁਨੀਆਂ ਨੂੰ ਉਹਨਾਂ ਕੁਝ ਕੁ ਲੋਕਾਂ ਨੇ ਬਦਲਿਆ ਜਿਨ੍ਹਾਂ ਨੇ ਪੁਰਾਣੀਆਂ ਰਵਾਇਤਾਂ ਦਾ ਤਿਆਗ ਕਰਕੇ ਨਵੇਂ ਰਾਹਾਂ ਦੀ ਤਲਾਸ਼ ਕੀਤੀ
ਇਸ ਦੁਨੀਆਂ ਨੂੰ ਸੋਹਣਾ ਬਣਾਉਣ ਵਿੱਚ ਸਭ ਤੋਂ ਵੱਧ ਰੋਲ ਉਹਨਾਂ ਅਦਾ ਕੀਤਾ ਜੋ ਧਰਮ-ਕਰਮ ਦੇ ਨਾਮ ’ਤੇ ਇਕੱਠੀਆਂ ਹੋਣ ਵਾਲੀਆਂ ਭੀੜਾਂ ਦੇ ਹਿੱਸੇਦਾਰ ਨਹੀਂ ਸਨਭੀੜ ਦਾ ਹਿੱਸਾ ਬਣਨ ਵਾਲੇ ਪਰੰਪਰਾਵਾਂ ਅਨੁਸਾਰ ਚਲਦੇ ਹਨ ਅਤੇ ਬਣੀਆਂ ਬਣਾਈਆਂ ਰਵਾਇਤਾਂ ਨੂੰ ਜਾਰੀ ਰੱਖਣ ਲਈ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਸਨਇਹੋ ਲੋਕ ਸਨ ਜਿਨ੍ਹਾਂ ਨੇ ਜਦੋਂ ਰੇਲ ਗੱਡੀ ਇਜਾਦ ਹੋਈ ਤਾਂ ਇਸਦਾ ਇਨ੍ਹਾਂ ਨੇ ਡਟ ਕੇ ਵਿਰੋਧ ਕੀਤਾ ਤੇ ਮਗਰੋਂ ਇਸ ਵਿੱਚ ਝੂਟੇ ਵੀ ਲਏਇਹੋ ਹੀ ਸਨ ਜਿਨ੍ਹਾਂ ਨੇ ਮੁਰਦਾ ਸਰੀਰਾਂ ਦੀ ਚੀੜ ਫਾੜ ਕਰਕੇ ਇਸਦੇ ਰੋਗਾਂ ਨੂੰ ਲੱਭਣ ਵਾਲੇ ਡਾਕਟਰਾਂ, ਸਰੀਰ ਵਿਗਿਆਨੀਆਂ ਨੂੰ ਜਿਊਂਦਿਆਂ ਨੂੰ ਜਲਾ ਦਿੱਤਾਜਦੋਂ ਬਿਜਲੀ ਦੀ ਖੋਜ ਹੋਈ ਤਾਂ ਭੀੜ ਨੇ ਕਿਹਾ ਕਿ ਜਦੋਂ ਪਾਣੀ ਵਿੱਚੋਂ ਬਿਜਲੀ ਹੀ ਕੱਢ ਲਈ ਤਾਂ ਇਹ ਪਾਣੀ ਸਾਡੇ ਕਿਸ ਕੰਮ ਦਾ? ਇਸੇ ਬਿਜਲੀ ਨੇ ਫਿਰ ਪੂਰੀ ਦੁਨੀਆਂ ਦੀਆਂ ਰਾਤਾਂ ਨੂੰ ਰੌਸ਼ਨ ਕਰ ਦਿੱਤਾਕਿਸੇ ਜੋਤਿਸ਼ੀ ਨੇ ਕਦੇ ਇਹ ਨਹੀਂ ਦੱਸਿਆ ਕਿ ਏ ਆਈ ਨੂੰ ਕਿਵੇਂ ਈਜ਼ਾਦ ਕੀਤਾ ਜਾ ਸਕਦਾ ਹੈ ਪਰ ਜਦੋਂ ਏ ਆਈ ਈਜ਼ਾਦ ਹੋਈ ਤਾਂ ਏ ਆਈ ਜੋਤਿਸ਼ੀ ਵੀ ਸਾਡਾ ਭਵਿੱਖ ਦੱਸਣ ਲਈ ਪ੍ਰਗਟ ਹੋ ਗਏ

ਹਰ ਦੌਰ ਵਿੱਚ ਜ਼ਮਾਨੇ ਨੂੰ ਨਵੀਂ ਸੋਚ ਅਤੇ ਜੀਵਨ ਦੀ ਨਵੀਂ ਖੋਜ ਦੀ ਲੋੜ ਮਹਿਸੂਸ ਹੁੰਦੀ ਹੈਨਵੀਂ ਖੋਜ ਕਰਨ ਅਤੇ ਨਵੀਂ ਸੋਚ ਰੱਖਣ ਵਾਲਿਆਂ ਨੂੰ ਭੀੜ ਕਦੇ ਪਸੰਦ ਨਹੀਂ ਕਰਦੀ ਪਰ ਜਦੋਂ ਇਨ੍ਹਾਂ ਵੱਲੋਂ ਨਵੇਂ ਰਾਹ ਖੋਜ ਲਏ ਜਾਂਦੇ ਹਨ ਤਾਂ ਇਨ੍ਹਾਂ ਦਾ ਲਾਹਾ ਲੈਣ ਲਈ ਇਹ ਭੀੜਾਂ ਇਨ੍ਹਾਂ ਰਾਹਾਂ ’ਤੇ ਚੱਲ ਕੇ ਆਪਣੇ ਆਪ ਨੂੰ ਆਧੁਨਿਕ ਹੋਣ ਦਾ ਵਿਖਾਵਾ ਕਰਦੀਆਂ ਹਨ

ਦੁਨੀਆਂ ਨੂੰ ਬਦਲਣ ਵਾਲੇ ਕੁਝ ਕੁ ਇਨਸਾਨਾਂ ਵਿੱਚ ਇੱਕ ਬੜਾ ਵਿਲੱਖਣ ਨਾਮ ਹੈ ਥਾਮਸ ਅਲਵਾ ਐਡੀਸਨਉਸ ਨੂੰ ਸਕੂਲ ਵਿੱਚੋਂ ਇਸ ਲਈ ਕੱਢ ਦਿੱਤਾ ਗਿਆ ਕਿ ਅਧਿਆਪਕ ਨੇ ਮਹਿਸੂਸ ਕੀਤਾ ਕਿ ਇਹ ਬੱਚਾ ਪੜ੍ਹਨ ਲਿਖਣ ਦੇ ਕਾਬਲ ਨਹੀਂਅਧਿਆਪਕ ਨੇ ਇੱਕ ਚਿੱਠੀ ਲਿਖੀ, ਮਾਸੂਮ ਐਡੀਸਨ ਦੀ ਜੇਬ ਵਿੱਚ ਪਾਈ ਅਤੇ ਸਕੂਲ ਵਿੱਚੋਂ ਸਦਾ ਲਈ ਇਸਦੀ ਛੁੱਟੀ ਕਰ ਦਿੱਤੀਛੋਟਾ ਜਿਹਾ ਬੱਚਾ ਸੀ, ਉਹ ਅਜੇ ਪੜ੍ਹਨਾ ਲਿਖਣਾ ਸਿੱਖ ਰਿਹਾ ਸੀ ਉਹਨੇ ਸਕੂਲੋਂ ਘਰ ਜਾ ਕੇ ਚਿੱਠੀ ਆਪਣੀ ਮਾਂ ਨੂੰ ਦੇ ਦਿੱਤੀਚਿੱਠੀ ਪੜ੍ਹਦਿਆਂ ਸਾਰ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈਚਿੱਠੀ ਵਿੱਚ ਲਿਖਿਆ ਸੀ, “ਇਸ ਬੱਚੇ ਦਾ ਦਿਮਾਗ ਪੜ੍ਹਾਈ ਵਿੱਚ ਦੂਜੇ ਬੱਚਿਆਂ ਵਾਂਗ ਕੰਮ ਨਹੀਂ ਕਰਦਾ, ਇਹ ਮੰਦਬੁੱਧੀ ਹੈ ਅਤੇ ਪੜ੍ਹਨ ਦੇ ਲਾਇਕ ਨਹੀਂਇਸ ਲਈ ਅਸੀਂ ਇਸ ਨੂੰ ਸਕੂਲ ਵਿੱਚ ਨਹੀਂ ਰੱਖ ਸਕਦੇ

ਮਾਸੂਮ ਐਡੀਸਨ ਨੇ ਜਦੋਂ ਆਪਣੀ ਮਾਂ ਨੂੰ ਪੁੱਛਿਆ, “ਅਧਿਆਪਕ ਸਾਹਿਬ ਨੇ ਚਿੱਠੀ ਵਿੱਚ ਕੀ ਲਿਖਿਆ ਹੈ?” ਤਾਂ ਉਸਨੇ ਜੋ ਜਵਾਬ ਦਿੱਤਾ ਉਸ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣਾ ਚਾਹੀਦਾ ਹੈਉਹਨਾਂ ਬੋਲਾਂ ਨੇ ਐਡੀਸਨ ਨੂੰ ਹੀ ਮਹਾਨ ਨਹੀਂ ਬਣਾਇਆ ਸਗੋਂ ਉਹਨਾਂ ਦੋ ਵਾਕਾਂ ਵਿੱਚ ਇਸ ਦੁਨੀਆਂ ਨੂੰ ਸੋਹਣੀ ਬਣਾਉਣ ਦਾ ਹੁਨਰ ਛੁਪਿਆ ਹੋਇਆ ਸੀਉਸ ਕਿਹਾ, “ਅਧਿਆਪਕ ਨੇ ਲਿਖਿਆ ਹੈ ਕਿ ਤੁਹਾਡਾ ਬੱਚਾ ਬੜਾ ਜੀਨੀਅਸ ਹੈਇਸ ਨੂੰ ਪੜ੍ਹਨ ਲਈ ਕਿਸੇ ਵੱਡੇ ਸਕੂਲ ਦੀ ਲੋੜ ਹੈਇਹ ਇੰਨਾ ਜ਼ਿਆਦਾ ਬੁੱਧੀਮਾਨ ਹੈ ਕਿ ਸਾਡੇ ਕੋਲ ਇਸ ਨੂੰ ਸਿੱਖਿਅਤ ਕਰਨ ਦੀ ਸਮਰੱਥਾ ਨਹੀਂਇਸ ਲਈ ਇਸ ਨੂੰ ਕਿਸੇ ਵੱਡੇ ਸਕੂਲ ਵਿੱਚ ਦਾਖਲ ਕਰਵਾਓਇਹ ਇੱਕ ਦਿਨ ਬਹੁਤ ਵੱਡਾ ਬੰਦਾ ਬਣੇਗਾ।” ਇਨ੍ਹਾਂ ਸ਼ਬਦਾਂ ਨੇ ਐਡੀਸਨ ਦੀ ਹੀ ਤਕਦੀਰ ਨਹੀਂ ਬਦਲੀ ਬਲਕਿ ਕਹਿ ਸਕਦੇ ਹਾਂ ਕਿ ਇਸ ਦੁਨੀਆਂ ਦੀ ਵੀ ਤਕਦੀਰ ਬਦਲ ਦਿੱਤੀਇਸ ਮਗਰੋਂ ਐਡੀਸਨ ਕਿਸੇ ਸਕੂਲ ਕਾਲਜ ਨਹੀਂ ਗਿਆ, ਉਸਦੀ ਮਾਂ ਨੇ ਉਸ ਨੂੰ ਘਰ ਵਿੱਚ ਹੀ ਪੜ੍ਹਨਾ ਲਿਖਣਾ ਸਿਖਾਇਆ, ਜਿਸ ਨਾਲ ਉਹ ਕਿਤਾਬਾਂ ਪੜ੍ਹਨ ਵਿੱਚ ਰੁਚੀ ਲੈਣ ਲੱਗਾਕਿਤਾਬਾਂ ਪੜ੍ਹਨ ਵਿੱਚ ਉਹਦੀ ਰੁਚੀ ਵਧਦੀ ਗਈ ਅਤੇ ਉਹ ਹਰ ਦਿਨ ਇਨ੍ਹਾਂ ਨੂੰ ਪੜ੍ਹਨ ਨਹੀਂ ਬਲਕਿ ਸਿੱਖਣ ਲੱਗ ਪਿਆਨਵੀਂ ਚੀਜ਼ਾਂ ਨੂੰ ਸਿੱਖਣ ਦੀ ਪ੍ਰਵਿਰਤੀ ਤੋਂ ਹੀ ਉਸ ਨੂੰ ਦੁਨੀਆਂ ਤੋਂ ਕੁਝ ਹਟ ਕੇ ਨਵਾਂ ਸੋਚਣ ਸਮਝਣ ਅਤੇ ਕੁਝ ਕਰਨ ਦਾ ਹੁਨਰ ਆਇਆ

ਇਸ ਤਰ੍ਹਾਂ ਐਡੀਸਨ ਕੇਵਲ ਤਿੰਨ ਮਹੀਨੇ ਸਕੂਲ ਗਿਆਆਪਣੀ ਮਾਂ ਕੋਲੋਂ ਕਿਤਾਬਾਂ ਪੜ੍ਹਨੀਆਂ ਸਿੱਖ ਕੇ ਐਡੀਸਨ ਚਾਨਣ ਦੀ ਉਹ ਲਾਟ ਬਣ ਗਿਆ ਜਿਸ ਨੂੰ ਸਕੂਲਾਂ ਕਾਲਜਾਂ ਅਤੇ ਯੂਨੀਵਸਿਟੀਆਂ ਵਿੱਚ ਪੜ੍ਹਾਇਆ ਜਾਣ ਲੱਗਾਦੁਨੀਆਂ ਦਾ ਇਹ ਸਿਆਣਾ ਬੰਦਾ, ਜਿਸ ਨੂੰ ਉਸਦੇ ਅਧਿਆਪਕ ਨੇ ਮੂਰਖ ਆਖ ਕੇ ਸਕੂਲ ਵਿੱਚੋਂ ਕੱਢ ਦਿੱਤਾ ਸੀ, ਨੇ 1879 ਵਿੱਚ ਬਲਬ ਦੀ ਖੋਜ ਕਰਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾਉਸਨੇ ਫੋਨੋਗ੍ਰਾਫ ਅਵਾਜ਼ ਨੂੰ ਰਿਕਾਰਡ ਕਰਨ ਵਾਲਾ ਜੰਤਰ ਤਿਆਰ ਕੀਤਾ ਜੋ ਗੀਤ ਸੰਗੀਤ, ਅਵਾਜ਼ ਨੂੰ ਰਿਕਾਰਡ ਕਰਨ ਦੀ ਖੋਜ ਦਾ ਜ਼ਰੀਆ ਬਣਿਆਅੱਜਕਲ ਦਾ ਸਿਨੇਮਾ ਮੋਸ਼ਨ ਪਿਕਚਰ ਜਿਸ ਨੂੰ ਕਿਨੇਟੋਸਕੋਪ ਕਿਹਾ ਜਾਂਦਾ ਹੈ ,ਕਿਸੇ ਦ੍ਰਿਸ਼ ਦੀ ਰਿਕਾਰਡਿੰਗ ਅਤੇ ਪ੍ਰਦਰਸ਼ਨ ਕਰਨ ਵਾਲੀ ਮਸ਼ੀਨ ਬਣਾ ਕੇ ਐਡੀਸਨ ਨੇ ਦੁਨੀਆਂ ਵਿੱਚ ਵੱਡੀ ਤਬਦੀਲੀ ਲੈ ਆਂਦੀਉਸਨੇ ਕਾਰਬਨ ਮਾਈਕਰੋਫੋਨ ਟੈਲੀਫੋਨ ਦੀ ਅਵਾਜ਼ ਵਿੱਚ ਸੁਧਾਰ ਕਰਨ ਵਾਲਾ ਜੰਤਰ ਬਣਾਇਆ ਜਿਸ ਨਾਲ ਇੱਕ ਥਾਂ ਤੋਂ ਦੂਜੀ ਥਾਂ ’ਤੇ ਆਵਾਜ਼ ਨੂੰ ਸਪਸ਼ਟ ਸੁਣਿਆ ਜਾਣ ਲੱਗਾ

ਐਡੀਸਨ ਦੀ ਮਾਂ, ਜਿਸਦਾ ਨਾਮ ਨੈਂਸੀ ਮੈਥਿਊਜ਼ ਐਲੀਅਟ ਸੀ, ਦੁਨੀਆਂ ਦੀਆਂ ਕੁਝ ਕੁ ਸੋਹਣੀਆਂ ਅਤੇ ਸੂਝਵਾਨ ਮਾਵਾਂ ਵਿੱਚੋਂ ਇੱਕ ਸੀ ਜਿਸਨੇ ਆਪਣੀ ਸਮਝ ਨਾਲ ਆਪਣੇ ਪੁੱਤਰ ਨੂੰ ਮਹਾਨ ਵਿਗਿਆਨੀ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ

ਜੀਵ ਵਿਕਾਸ ਦੀ ਗੁੱਥੀ ਨੂੰ ਸੁਲਝਾ ਕੇ ਦੁਨੀਆਂ ਨੂੰ ਹਿਲਾ ਦੇਣ ਵਾਲੇ ਚਾਰਲਸ ਡਾਰਵਿਨ ਨੂੰ ਸਕੂਲੀ ਪੜ੍ਹਾਈ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀਉਸਦੇ ਅਧਿਆਪਕਾਂ ਅਨੁਸਾਰ ਉਹ ਕੀੜੇ ਮਕੌੜੇ ਅਤੇ ਪੰਛੀ ਫੜਨ ਵਾਲਾ ਸ਼ਖਸ ਸੀਸ਼ੁਰੂ ਵਿੱਚ ਉਹ ਆਪਣੀ ਖੋਜ ਲਈ ਮਜ਼ਾਕ ਦਾ ਪਾਤਰ ਵੀ ਬਣਦਾ ਰਿਹਾ ਪਰ ਉਸਦੀ ਜ਼ਿੰਦਗੀ ਵਿੱਚ ਉਦੋਂ ਇੱਕ ਵਿਸ਼ੇਸ਼ ਮੋੜ ਆਇਆ ਜਦੋਂ ਉਸਨੇ ਬੀਗਲ ਜਹਾਜ਼, ਜਿਸਦੇ ਯਾਤਰੀਆਂ ਨੇ ਧਰਤੀ ਦਾ ਨਕਸ਼ਾ ਬਣਾਉਣ ਲਈ ਯਾਤਰਾ ’ਤੇ ਜਾਣਾ ਸੀ, ਨਾਲ ਜਾਣ ਦਾ ਮੌਕਾ ਮਿਲਿਆਇਸ ਵਿਸ਼ੇਸ਼ ਸਮੁੰਦਰੀ ਜਹਾਜ਼ ਰਾਹੀਂ ਉਹ ਪੰਜ ਸਾਲ ਯਾਤਰਾ ’ਤੇ ਰਿਹਾਉਸਨੇ ਧਰਤੀ ਦੇ ਵੱਖ ਵੱਖ ਟਾਪੂਆਂ ਦੱਖਣੀ ਅਮਰੀਕਾ, ਆਸਟਰੇਲੀਆ ਆਦਿ ਸਮੁੰਦਰ ਦੇ ਨਾਲ ਨਾਲ ਲਗਦੀਆਂ ਥਾਂਵਾਂ ਅਤੇ ਇਨ੍ਹਾਂ ਵੱਖ ਵੱਖ ਥਾਂਵਾਂ ’ਤੇ ਰਹਿੰਦੇ ਪੰਛੀਆਂ ਪਸ਼ੂਆਂ ਦੇ ਆਕਾਰ, ਰੰਗ ਰੂਪ ਅਤੇ ਸਰੀਰਕ ਬਣਤਰਾਂ ਦਾ ਡੁੰਘਾਈ ਨਾਲ ਅਧਿਐੱਨ ਕੀਤਾ ਅਤੇ ਮਗਰੋਂ ਇਸ ਨੂੰ ਜੀਵ ਵਿਕਾਸ ਅਤੇ ਕੁਦਰਤੀ ਚੋਣ ਦੀ ਥਿਊਰੀ ਰਾਹੀਂ ਆਪਣੇ ਸਿਧਾਂਤ ਨੂੰ ਜਦੋਂ ਦੁਨੀਆਂ ਅੱਗੇ ਰੱਖਿਆ ਤਾਂ ਦੁਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾਡਾਰਵਿਨ ਆਪਣੀ ਜੀਵ ਵਿਕਾਸ ਦੀ ਖੋਜ ‘ਕੁਦਰਤੀ ਚੋਣ’ (ਨੈਚਰਲ ਸਿਲੈਕਸ਼ਨ) ਰਾਹੀਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋਇਆ ਉਸਦੀ ਖੋਜ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸਨੇ ਧਰਤੀ ਉੱਤੇ ਜੀਵਨ ਕਿਵੇਂ ਪਨਪਿਆ, ਇਸਦਾ ਵਿਕਾਸ ਕਿਵੇਂ ਹੋਇਆ? ਹਜ਼ਾਰਾਂ ਸਾਲਾਂ ਦੀ ਇਸ ਗੁੱਥੀ ਨੂੰ ਉਸਨੇ ਆਪਣੀ ਖੋਜ ਰਾਹੀਂ ਖੋਲ੍ਹ ਕੇ ਰੱਖ ਦਿੱਤਾਉਸ ਸਮੇਂ ਦੀ ਅਧਿਆਤਮਿਕ ਜਮਾਤ ਵੱਲੋਂ ਉਸਦੀ ਇਸ ਖੋਜ ਦਾ ਡਟ ਕੇ ਵਿਰੋਧ ਹੋਇਆ ਉਸਦੀ ਖੋਜ ਦੀਆਂ ਕਾਪੀਆਂ ਨੂੰ ਗਲੀਆਂ ਬਜ਼ਾਰਾਂ, ਚੌਰਾਹਿਆਂ ਵਿੱਚ ਸਾੜਿਆ ਗਿਆਇਸ ਸਮੇਂ ਹੁਣ ਉਸੇ ਡਾਰਵਿਨ ਦੀ ਖੋਜ ਨੂੰ ਦੁਨੀਆਂ ਭਰ ਦੇ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਂਦਾ ਹੈ

ਮਹਾਨ ਵਿਗਿਆਨੀ ਜਿਊਨਾਰਦੋ ਬੁਰੋਨੋ, ਗਲੈਲੀਓ ਆਦਿ ਵੀ ਅਜਿਹੇ ਵੱਡੇ ਵਿਗਿਆਨੀ ਹੋਏ ਹਨ ਜਿਨ੍ਹਾਂ ਨੂੰ ਆਪਣੀਆਂ ਖੋਜਾਂ ਕਰਕੇ ਘੋਰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆਇਹ ਦੁਨੀਆਂ ਦੇ ਕੁਝ ਅਜਿਹੇ ਮਹਾਨ ਵਿਅਕਤੀ ਸਨ ਜਿਨ੍ਹਾਂ ਦੇ ਵਿਚਾਰ ਦੁਨੀਆਂ ਵਿੱਚ ਵੱਡੀਆਂ ਤਬਦੀਲੀਆਂ ਦੇ ਕਾਰਨ ਬਣੇਸਿਗਮੰਡ ਫਰਾਇਡ ਨੇ ਪਹਿਲੀ ਵਾਰ ਦੁਨੀਆਂ ਅੱਗੇ ਮਨ ਦੇ ਰਹੱਸ ਖੋਲ੍ਹ ਕੇ ਆਧੁਨਿਕ ਮਨੋਵਿਗਿਆ ਦਾ ਮੁੱਢ ਬੰਨ੍ਹਿਆਉਸ ਤੋਂ ਪਹਿਲਾਂ ਮਾਨਸਿਕ ਰੋਗਾਂ ਨੂੰ ਭੂਤਾਂ ਪ੍ਰੇਤਾਂ ਅਤੇ ਬੁਰੀਆਂ ਆਤਮਾਵਾਂ ਦਾ ਸਾਇਆ ਮੰਨਿਆ ਜਾਂਦਾ ਸੀਮਾਨਸਿਕ ਰੋਗੀਆਂ, ਖਾਸ ਕਰਕੇ ਔਰਤਾਂ, ਜੋ ਮਾਨਸਿਕ ਰੋਗੀ ਹੋ ਜਾਂਦੀਆਂ ਸਨ, ਇਨ੍ਹਾਂ ਨੂੰ ਚੁੜੇਲਾਂ, ਕੁਚੀਲਾਂ ਸਮਝ ਕੇ ਜਿੰਦਾ ਸਾੜਨ ਦਾ ਮਨੁੱਖਤਾ ਦਾ ਇੱਕ ਲੰਮਾ ਇਤਿਹਾਸ ਰਿਹਾ ਹੈਪੱਛਮੀ ਮੁਲਕਾਂ ਵਿੱਚ ਵੀ ਮਾਨਸਿਕ ਰੋਗੀ ਔਰਤਾਂ ਨੂੰ ਚੁੜੇਲਾਂ ਸਮਝ ਕੇ ਲੋਹੇ ਦੀ ਕੁਰਸੀ ਨਾਲ ਬੰਨ੍ਹ ਕੇ ਹੇਠਾਂ ਅੱਗ ਬਾਲ ਦਿੱਤੀ ਜਾਂਦੀ ਸੀਮਾਨਸਿਕ ਰੋਗੀਆਂ ਦੇ ਮਨ ਦੀ ਵੇਦਨਾ ਸਮਝਣ ਦੀ ਬਜਾਏ ਇਨ੍ਹਾਂ ਰੋਗੀਆਂ ਨੂੰ ਘੋਰ ਤਸੀਹੇ ਦੇ ਕੇ ਮਾਰਿਆ ਜਾਂਦਾ ਰਿਹਾ ਹੈਅੱਜ ਵੀ ਅਖੌਤੀ ਸਿਆਣੇ ਸਾਧ ਭੂਤ ਪ੍ਰੇਤ ਕੱਢਣ ਦੇ ਨਾਮ ’ਤੇ ਮਾਨਸਿਕ ਰੋਗੀਆਂ ਉੱਤੇ ਤਸ਼ੱਦਦ ਕਰਦੇ ਹਨ, ਉਨ੍ਹਾਂ ਨੂੰ ਕੁੱਟਦੇ ਮਾਰਦੇ ਹਨਸਿਗਮੰਡ ਫਰਾਇਡ ਦੀ ਮਨ ਦੀਆਂ ਗੁੰਝਲਾਂ ਨੂੰ ਜਾਣਨ, ਸਮਝਣ ਅਤੇ ਖੋਲ੍ਹਣ ਵਾਲੀ ਖੋਜ ਨਾਲ ਮਾਨਸਿਕ ਬਿਮਾਰੀਆਂ ਨੂੰ ਸਮਝਿਆ ਗਿਆ ਅਤੇ ਇਨ੍ਹਾਂ ਦੇ ਹੱਲ ਲੱਭਣ ਵੱਲ ਦੁਨੀਆਂ ਨੇ ਪਲਾਂਘ ਪੁੱਟੀਇਸੇ ਦੀ ਬਦੌਲਤ ਦੁਨੀਆਂ ਵਿੱਚੋਂ ਪਾਗਲਖਾਨੇ ਖਤਮ ਕਰ ਦਿੱਤੇ ਗਏ ਕਿਉਂਕਿ ਪਾਗਲਪਣ ਦਾ ਹੁਣ ਪੂਰੀ ਤਰ੍ਹਾਂ ਇਲਾਜ ਸੰਭਵ ਹੈ

ਲੂਈਸ ਪਾਸਚਰ ਨਾਮ ਦੇ ਮਹਾਨ ਵਿਗਿਆਨੀ ਨੇ ਦੁਨੀਆਂ ਨੂੰ ਪਹਿਲੀ ਵਾਰ ਇਹ ਦੱਸਿਆ ਕਿ ਸਾਡੇ ਆਲੇ ਦੁਆਲੇ ਜਿਵਾਣੂਆਂ, ਕਿਟਾਣੂਆਂ, ਵਿਸ਼ਾਣੂਆਂ ਦਾ ਇੱਕ ਸੰਸਾਰ ਹੈ ਜੋ ਧਰਤੀ ਦੇ ਜੀਵ ਜੰਤੂਆਂ, ਰੁੱਖਾਂ, ਦਰੱਖਤਾਂ, ਬਨਸਪਤੀਆਂ ਅਤੇ ਮਨੁੱਖਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈਇਸ ਨਾਲ ਬਿਮਾਰੀਆਂ, ਦੁਸ਼ਵਾਰੀਆਂ, ਮਹਾਂਮਾਰੀਆਂ ਫੈਲਦੀਆਂ ਹਨ ਉਸਦੀ ਇਸ ਖੋਜ ਨਾਲ ਦੁਨੀਆਂ ਭਰ ਦੇ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਇੱਕ ਵੱਡਾ ਇਨਕਲਾਬ ਆਇਆ ਹਜ਼ਾਰਾਂ ਸਾਲਾਂ ਤੋਂ ਫੈਲਦੀਆਂ ਆ ਰਹੀਆਂ ਬਿਮਾਰੀਆਂ ਦੇ ਕਾਰਨਾਂ ਨੂੰ ਜਾਣਿਆ, ਸਮਝਿਆ ਜਾਣ ਲੱਗਾ ਅਤੇ ਇਨ੍ਹਾਂ ਦੇ ਇਲਾਜ ਖੋਜੇ ਗਏਇਹੋ ਹੀ ਮਹਾਨ ਵਿਗਿਆਨੀ ਸੀ ਜਿਸਨੇ ਰੇਬੀਜ਼ ਦੇ ਟੀਕੇ ਦੀ ਖੋਜ ਕਰਕੇ ਦੁਨੀਆਂ ਦੇ ਲੱਖਾਂ ਲੋਕਾਂ ਨੂੰ ਹਲਕਾਅ ਨਾਲ ਹੋਣ ਵਾਲੀਆਂ ਮੌਤਾਂ ਤੋਂ ਨਿਜਾਤ ਦਿਵਾਈ

ਨਿਊਟਨ, ਆਈਨਸਟਾਈਨ ਅਤੇ ਬਿਜਲੀ ਖੋਜ ਦੇ ਮੋਢੀ ਬੈਜਾਮਿਨ ਫਰੈਂਕਲਿਨ ਅਜਿਹੇ ਮਹਾਨ ਵਿਗਿਆਨੀ ਹੋਏ ਹਨ ਜਿਨ੍ਹਾਂ ਦੀ ਬਦੌਲਤ ਇਹ ਦੁਨੀਆਂ ਤਬਦੀਲ ਹੋਈਭਵਿੱਖ ਵਿੱਚ ਅਸੀਂ ਇਸ ਧਰਤੀ ਦੇ ਵਾਸੀ ਇੱਕ ਅਜਿਹੇ ਪੜਾਅ ’ਤੇ ਆਣ ਖੜ੍ਹੇ ਹੋਏ ਹਾਂ ਜਿੱਥੇ ਦੁਨੀਆਂ ਉੱਕਾ ਹੀ ਤਬਦੀਲ ਹੋ ਜਾਵੇਗੀਅਗਲੇ ਦਸ ਸਾਲਾਂ ਤਕ ਦੁਨੀਆਂ ਵਿੱਚ ਏ ਆਈ ਦਾ ਪ੍ਰਭਾਵ ਵਿਆਪਕ ਹੋ ਜਾਵੇਗਾ ਇਹ ਦੁਨੀਆਂ ਬੜੀ ਵਿਲੱਖਣ ਬਣ ਜਾਵੇਗੀਵਿਚਾਰਨ ਵਾਲੀ ਗੱਲ ਇਹ ਹੈ ਕਿ ਮਨੁੱਖੀ ਸੱਭਿਅਤਾ ਨੂੰ ਏ ਆਈ ਦੇ ਦੌਰ ਤਕ ਲੈ ਕੇ ਆਉਣ ਵਿੱਚ ਪੜਾਅ ਦਰ ਪੜਾਅ ਕੁਝ ਕੁ ਲੋਕਾਂ ਨੇ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕੀਤੀਇਹ ਮਹਾਨ ਲੋਕ ਸਨ, ਜਿਨ੍ਹਾਂ ਨੇ ਭੀੜ ਤੋਂ ਅਲੱਗ ਹੋ ਕੇ ਸੋਚਿਆ ਅਤੇ ਕੁਝ ਅਸਲੋਂ ਨਵਾਂ ਕਰ ਵਿਖਾਇਆ

ਇਸ ਕਾਇਨਾਤ ਵਿੱਚ ਸਭ ਕੁਝ ਬਦਲ ਰਿਹਾ ਹੈਇਹ ਬਦਲਾਅ ਸਦੀਵੀ ਹੈ ਜੋ ਅੱਜ ਨਹੀਂ ਉਹ ਕੱਲ੍ਹ ਹੋ ਸਕਦਾ ਹੈਸਮੇਂ ਦੇ ਬਦਲਣ ਦੇ ਨਾਲ ਨਾਲ ਵਿਚਾਰਾਂ ਦਾ ਵਿਕਾਸ ਵੀ ਬੜਾ ਜ਼ਰੂਰੀ ਹੁੰਦਾ ਹੈ ਦੁਨੀਆਂ ਦੇ ਜਿਹੜੇ ਜਿਹੜੇ ਖਿੱਤਿਆਂ ਵਿੱਚ ਬਦਲਾਅ ਦਾ ਵਿਰੋਧ ਹੁੰਦਾ ਹੈ, ਉਹ ਖਿੱਤੇ ਦੁਨੀਆਂ ਨਾਲੋਂ ਪਛੜ ਜਾਂਦੇ ਹਨਵਿਚਾਰਸ਼ੀਲ ਅਤੇ ਵਿਵੇਕਸ਼ੀਲ ਹੋਣ ਦਾ ਇੱਕੋ ਇੱਕ ਰਾਹ ਹੈ ਵਿਗਿਆਨਕ ਸੋਚਵਿਗਿਆਨਕ ਢੰਗ ਅਤੇ ਵਿਗਿਆਨਕ ਸੋਚ ਨਾਲ ਹੀ ਮਨੁੱਖ ਆਪਣੇ ਦੌਰ ਦੀਆਂ ਮੁਸ਼ਕਲਾਂ, ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦਾ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author