DeepDevinderS7“ਪ੍ਰੋ. ਅਜਮੇਰ ਸਿੰਘ ਔਲਖ ਨੇ ਸਾਹਿਤਕਾਰੀ ਤੋਂ ਬਿਨਾਂ ਪੰਜਾਬੀ ਭਾਸ਼ਾ ਦੇ ਸੰਘਰਸ਼ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਹੈ।”
(15 ਜੂਨ 2017)

 

AjmerAulakhA2(ਅੰਮ੍ਰਿਤਸਰ, 15 ਜੂਨ) ਪੰਜਾਬੀ ਦੇ ਪ੍ਰਸਿੱਧ ਨਾਟਕਕਾਰ, ਰੰਗਕਰਮੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਪ੍ਰਧਾਨ ਪ੍ਰੋ: ਅਜਮੇਰ ਸਿੰਘ ਔਲਖ ਦੇ ਦੇਹਾਂਤ ਉੱਪਰ ਲੇਖਕ, ਰੰਗਕਰਮੀ ਅਤੇ ਪੰਜਾਬੀ ਹਿਤੈਸ਼ੀ ਭਾਈਚਾਰੇ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ੍ਰੀ ਕੇਵਲ ਧਾਲੀਵਾਲ, ਦੇਵ ਦਰਦ, ਨਿਰਮਲ ਅਰਪਨ ਆਦਿ ਸਾਹਿਤਕਾਰਾਂ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪ੍ਰੋ. ਔਲਖ ਦੇ ਜਾਣ ਨਾਲ ਲੋਕ ਹਿਤੈਸ਼ੀ, ਜਨਵਾਦੀ ਅਤੇ ਪ੍ਰਗਤੀਸ਼ੀਲ ਸਾਹਿਤ ਨੂੰ ਉਹ ਘਾਟਾ ਪਿਆ ਹੈ, ਜਿਸਦੀ ਪੂਰਤੀ ਸੰਭਵ ਨਹੀਂ ਹੈ। ਪ੍ਰੋ. ਅਜਮੇਰ ਸਿੰਘ ਔਲਖ ਨੇ ਸਾਹਿਤਕਾਰੀ ਤੋਂ ਬਿਨਾਂ ਪੰਜਾਬੀ ਭਾਸ਼ਾ ਦੇ ਸੰਘਰਸ਼ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਹੈ, ਜਿਸ ਨੂੰ ਪੰਜਾਬੀ ਭਾਸ਼ੀ ਲੋਕ ਕਦੇ ਨਹੀਂ ਭੁੱਲਣਗੇ।

ਕੇਂਦਰੀ ਸਭਾ ਅਤੇ ਹੋਰਨਾਂ ਸੰਸਥਾਵਾਂ ਨੇ ਪ੍ਰੋ. ਔਲਖ ਦੀ ਬਿਮਾਰੀ ਸਮੇਂ ਪੰਜਾਬ ਸਰਕਾਰ ਤਕ ਪਹੁੰਚ ਕਰਕੇ ਉਨ੍ਹਾਂ ਦੇ ਇਲਾਜ ਦਾ ਖਰਚ ਉਠਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਪ੍ਰੋ. ਔਲਖ ਦੇ ਇਸ ਤਰ੍ਹਾਂ ਬੇਵਕਤ ਤੁਰ ਜਾਣ ’ਤੇ ਡਾ. ਪਰਮਿੰਦਰ ਸਿੰਘ, ਜਗਦੀਸ਼ ਸਚਦੇਵਾ, ਹਰਦੀਪ ਗਿੱਲ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਡਾ. ਹਜ਼ਾਰਾ ਸਿੰਘ ਚੀਮਾ, ਅਰਤਿੰਦਰ ਸੰਧੂ, ਧਰਮਿੰਦਰ ਔਲਖ, ਜਸਬੀਰ ਝਬਾਲ, ਗੁਰਬਾਜ ਛੀਨਾ, ਗੁਰਿੰਦਰ ਮਕਨਾ, ਮੰਚਪ੍ਰੀਤ, ਡਾ. ਹਰਭਜਨ ਸਿੰਘ ਭਾਟੀਆ, ਡਾ. ਦਰਿਆ, ਡਾ. ਇਕਬਾਲ ਕੌਰ ਸੌਂਧ, ਕੁਲਵੰਤ ਸਿੰਘ ਅਣਖੀ, ਜਤਿੰਦਰ ਕੌਰ, ਭੁਪਿੰਦਰ ਸੰਧੂ, ਜਸਬੀਰ ਸਿੰਘ ਸੱਗੂ, ਜਸਵੰਤ ਜੱਸ, ਸ਼ੈਲਿੰਦਰਜੀਤ ਰਾਜਨ ਆਦਿ ਸਾਹਿਤਕਾਰਾਂ ਅਤੇ ਰੰਗਕਰਮੀਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।

*****

About the Author

ਦੀਪ ਦਵਿੰਦਰ ਸਿੰਘ

ਦੀਪ ਦਵਿੰਦਰ ਸਿੰਘ

Amritsar, Punjab, India.
Phone: (91 - 98721 - 65707)

Email: (deepkahanikar@gmail.com)