DeepDevinderS7ਵਾਹਗੇ ਦੀ ਉਸੇ ਸਰਹੱਦ ’ਤੇ ਉਹਨਾਂ ਗੁਮਨਾਮ ਸ਼ਹੀਦਾਂ ਦੀ ਯਾਦ ਵਿੱਚ ...
(27 ਅਗਸਤ 2020)

 

ਜਦੋਂ 3 ਜੂਨ 1947 ਨੂੰ ਸਦੀਆਂ ਤੋਂ ਵਸਦੇ ਤੇ ਕੁਦਰਤ ਵੱਲੋਂ ਇੱਕ ਬਣਾਏ ਦੇਸ਼ ਨੂੰ ਗੈਰ ਕੁਦਰਤੀ ਢੰਗ ਨਾਲ ਵੰਡਣ ਦਾ ਐਲਾਨ ਹੋਇਆ ਹੋਵੇਗਾ ਤਾਂ ਇਸ ਸਾਂਝੀ ਰਹਿਤਲ ’ਤੇ ਵਸਦੇ, ਜੀਣ-ਥੀਣ ਦੀਆਂ ਲੋੜਾਂ-ਥੁੜਾਂ ਤਲਾਸ਼ਦੇ, ਇੱਕੋ ਪਰਿਵਾਰ ਵਰਗੇ ਜੀਆਂ ਨੇ ਕਦੀ ਸੋਚਿਆ ਹੋਵੇਗਾ ਕਿ ਇਸ ਧਰਤੀ ਦੀ ਹਿੱਕ ’ਤੇ ਖਿੱਚੀ ਵੰਡ ਦੀ ਲਕੀਰ ਕਈ ਪੀੜ੍ਹੀਆਂ ਤੋਂ ਇਕੱਠੇ ਵਸਦੇ-ਰਸਦੇ ਲੋਕਾਂ ਵਿੱਚ ਇੰਨੀਆਂ ਦੂਰੀਆਂ ਮਿੱਥ ਦੇਵੇਗੀ ਕਿ ਲੋਕ ਆਪਣੀ ਜਨਮ ਭੋਏਂ ਵੇਖਣ ਨੂੰ ਤਰਸਦੇ ਮਰ ਜਾਣਗੇ

ਮੈਂ ਜਦੋਂ ਵੀ ਇਸ ਵਿਸ਼ੇ ਬਾਰੇ ਸੋਚਦਾ ਹਾਂ ਤਾਂ ਮੇਰੀ ਦਾਦੀ ਦੀ ਧੁੰਦਲੀ ਜਿਹੀ ਤਸਵੀਰ ਮੇਰੇ ਜ਼ਿਹਨ ਵਿੱਚ ਹਮੇਸ਼ਾ ਉੱਭਰਦੀ ਹੈਉਸ ਨੂੰ ਜਦ ਕਦੀ ਅਸੀਂ ਪੁੱਛ ਬਹਿਣਾ ਕਿ ਮਾਂ, ਕੋਈ ਵੱਡੇ ਰੌਲਿਆਂ ਦੀ ਗੱਲ ਸੁਣਾ ਤਾਂ ਉਸਦਾ ਚਿਹਰਾ ਪਹਿਲਾਂ ਨਾਲੋਂ ਗੰਭੀਰ ਹੋ ਜਾਂਦਾ ਤੇ ਉਹ ਕਹਿੰਦੀ, ‘ਪੁੱਤ ਉਹ ਰਾਤ ਆਮ ਰਾਤਾਂ ਨਾਲੋਂ ਬਹੁਤੀ ਕਾਲੀ ਤੇ ਡਰਾਉਣੀ ਸੀਇਹੋ ਜਿਹੀ ਇੱਕ ਰਾਤ ਨੂੰ ਸਾਡੀ ਗਵਾਂਢਣ ਤਾਬੋ ਤੇਲਣ ਮੇਰੇ ਕੰਨ ਲਾਗੇ ਮੂੰਹ ਕਰਕੇ ਹੌਲੀ ਜਿਹੀ ਕਹਿਣ ਲੱਗੀ, ਭੈਣ ਬੰਸ ਕੌਰੇ, ਰੌਲਾ ਤਾਂ ਦਿਨੋਂ ਦਿਨ ਵਧਦਾ ਹੀ ਜਾਂਦਾਹੁਣ ਤਾਂ ਘਰ ਦੀਆਂ ਕੰਧਾਂ ਵੀ ਵੱਢ ਖਾਣ ਨੂੰ ਆਉਂਦੀਆਂਕੋਠੇ ਜਿਡੀਆਂ ਧੀਆਂ ਨੇ ਘਰਕੋਈ ਹੇਠਲੀ ਉਤਲੀ ਹੋ ਗਈ, ਕਿੱਥੇ ਮੂੰਹ ਦੇਵਾਂਗੇ? ਫੱਜੇ ਦਾ ਪਿਉ ਕਹਿੰਦਾ, ਲਾਗਲੇ ਪਿੰਡ ਰਿਸ਼ਤੇਦਾਰਾਂ ਦੇ ਟੱਬਰ ਇਕੱਠੇ ਹੋਏ ਨੇਅਸੀਂ ਤਾਂ ਬੂਹੇ ਖੁੱਲ੍ਹੇ ਛੱਡ ਤੁਰਨ ਲੱਗੇ ਈ ਭੈਣ ਮੇਰੀਏਤੂੰ ਜ਼ਰਾ ਵੇਲੇ ਕੁਵੇਲੇ ਘਰ ਵੱਲ ਝਾਤੀ ਮਾਰ ਲਿਆ ਕਰੀਂਵਿਹੜੇ ਵਿੱਚ ਬੱਝੀ ਵਹਿੜ ਨੂੰ ਧੁੱਪੇ ਛਾਵੇਂ ਕਰਵਾ ਦਿਆਂ ਕਰੀਂਪੁੰਨ ਹੋਵੇਗਾ ਤੇਰਾਥੋੜ੍ਹਾ ਰੌਲਾ ਗੌਲਾ ਠੰਢਾ ਹੋਊ ਤਾਂ ਜ਼ਰੂਰ ਮੁੜਾਂਗੇਜਿਉਂਦੇ ਜੀਅ ਕਿਤੇ ਘਰ ਛੱਡੇ ਜਾਂਦੇ ਨੇ?”

ਫਿਰ ਸਾਡੀ ਦਾਦੀ ਸਾਡੀ ਚਿਹਰਿਆਂ ਵੱਲ ਵੇਖਦੀ ਤੇ ਉਦਾਸ ਸੁਰ ਵਿੱਚ ਬੋਲਦੀ, “ਪੁੱਤ ਕਈ ਹਨੇਰੀਆਂ ਝੱਖੜ ਨਿਕਲ ਗਏਕਈ ਰੁੱਤਾਂ ਆਈਆਂ ਤੇ ਕਈ ਬਦਲੀਆਂਪਰ ਉਹ ਲੋਕ, ਜਿਹੜੇ ਆਪਣੇ ਘਰਾਂ ਨੂੰ ਖੁੱਲ੍ਹੇ ਛੱਡ ਤੁਰ ਗਏ ਸਨ, ਉਹ ਨਾ ਮੁੜੇਪਤਾ ਨਹੀਂ ਕਿੰਨੇ ਉਨ੍ਹਾਂ ਵਿੱਚੋਂ ਮਰ ਖਪ ਗਏ

ਪੀਰਾਂ ਫ਼ਕੀਰਾਂ ਦੀ ਧਰਤੀ ਨੂੰ ਕੇਹਾ ਸਰਾਪ ਸੀ ਇਹ ਜੋ ਇਸ ਭੋਗਿਆਸਦੀਆਂ ਤੋਂ ਅੰਗ-ਸੰਗ ਵਸਦੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਵੇਂ ਹੋ ਗਏ? ਚੜ੍ਹਦੀ ਸਵੇਰ ਹੀ ਇਨ੍ਹਾਂ ਨੂੰ ਕੀ ਹੋ ਗਿਆ ਸੀ? ਇਹ ਤਾਂ ਸਦੀਆਂ ਤੋਂ ਸਾਂਝੇ ਸੱਭਿਆਚਾਰ ਵਿੱਚ ਜੀਵੇ ਸਨ ਇਨ੍ਹਾਂ ਬਾਬੇ ਨਾਨਕ, ਬੁੱਲੇ ਸ਼ਾਹ ਤੇ ਸ਼ੇਖ ਫਰੀਦ ਸਾਹਬ ਨੂੰ ਸਾਂਝੇ ਸਿਜਦੇ ਕੀਤੇ ਸਨ ਇਨ੍ਹਾਂ ਵਰ੍ਹਿਆਂ ਦੇ ਵਰ੍ਹੇ ਰਲ ਕੇ ਤ੍ਰਿੰਜਣ ਲਾਏ, ਤੀਆਂ ਸਜਾਈਆਂ ਤੇ ਮੇਲੇ ਲਾਏ ਸਨਸਵੇਰ ਹੁੰਦਿਆਂ ਕਿਹੜੀ ਕੁਲਿਹਣੀ ਰੁੱਤ ਵਿਹੜੇ ਆਣ ਉੱਤਰੀ ਸੀ, ਭਰਾ-ਭਰਾ ਦੇ ਖੂਨ ਦਾ ਪਿਆਸਾ ਹੋ ਗਿਆਇਤਿਹਾਸ ਨੂੰ ਉਲਟਾ ਗੇੜ ਦੇਣ ਨਿਕਲ ਤੁਰੇ ਲੋਕ

ਇਹ ਸਾਰੇ ਕਿਰਦਾਰ ਹਾਲੇ ਵੀ ਇੱਥੇ ਨੇ, ਸਾਡੇ ਅੰਗ-ਸੰਗਉਹ ਵੀ ਇੱਥੇ ਨੇ ਜਿਨ੍ਹਾਂ ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀਹਜ਼ਾਰਾਂ ਉਹ ਬਜ਼ੁਰਗ ਜਿਨ੍ਹਾਂ ਇਤਿਹਾਸ ਦਾ ਪਹੀਆ ਗਿੜਦਾ ਅੱਖੀਂ ਵੇਖਿਆਧਰਤੀ ਦੀ ਹਿੱਕ ਚੀਰ ਕੇ ਖਿੱਚੀ ਜਾਂਦੀ ਲਕੀਰ ਵੇਖੀਕਾਫ਼ਲਿਆਂ ਨੂੰ ਆਉਂਦੇ ਜਾਂਦੇ ਤੇ ਲੁੱਟੇ ਜਾਂਦੇ ਵੇਖਿਆਰੇਲ ਗੱਡੀਆਂ ਲੋਥਾਂ ਨਾਲ ਭਰੀਆਂ ਵੇਖੀਆਂਕੀ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਜਿਹੇ ਅਜ਼ਾਦੀ ਪ੍ਰਵਾਨਿਆਂ ਦਾ ਸੁਪਨਾ ਅਜਿਹੀ ਅਜ਼ਾਦੀ ਦਾ ਹੋਵੇਗਾਲੋਕਾਂ ਦਾ ਤਾਂ ਸੁਪਨਾ ਸੀ ਦੇਸ਼ ਅਜ਼ਾਦ ਹੋਵੇਗਾਮੁਲਕ ਦੀ ਤਕਦੀਰ ਰਾਤੋ ਰਾਤ ਬਦਲ ਜਾਏਗੀਪਰ ਇਹ ਤਾਂ ਕਿਸੇ ਦੇ ਚਿੱਤ ਖਿਆਲ ਵਿੱਚ ਵੀ ਨਹੀਂ ਹੋਣਾ ਕਿ ਅਜ਼ਾਦੀ ਲਾੜੀ ਦਾ ਸਾਲੂ ਨਿਰਦੋਸ਼ ਲੋਕਾਂ ਦੇ ਲਹੂ ਵਿੱਚ ਰੰਗਿਆ ਉਨ੍ਹਾਂ ਦੇ ਸਾਹਮਣੇ ਆਵੇਗਾਪੰਜਾਂ ਦਰਿਆਵਾਂ ਦੀ ਧਰਤੀ ਦਾ ਸੀਨਾ ਚੀਰ ਕੇ ਇਸਦਾ ਆਗਮਨ ਹੋਵੇਗਾਇਹ ਅਜ਼ਾਦੀ ਪੰਜਾਬ ਦੀਆਂ ਧੀਆਂ ਦਾ ਮੁੱਲ ਤਾਰ ਕੇ ਆਵੇਗੀ

1947 ਦੀ ਵੰਡ ਵੇਲੇ ਝੁੱਲੀ ਫਿਰਕੂ ਹਨੇਰੀ ਸਮੇਂ ਹੋਏ ਕਤਲੇਆਮ ਵਿੱਚ ਮਰੇ ਪੰਜਾਬੀਆਂ ਦੀ ਗਿਣਤੀ ਦਸ ਲੱਖ ਦੱਸਦੇ ਹਨ, ਜਿਹੜੇ ਇੱਧਰ ਵੀ ਮਰੇ ਤੇ ਉੱਧਰ ਵੀਇਸ ਮੌਕੇ ਜਿਹੜੀਆਂ ਔਰਤਾਂ ਨੂੰ ਉਧਾਲਿਆ ਗਿਆ, ਉਨ੍ਹਾਂ ਦੀ ਗਿਣਤੀ ਤੀਹ ਹਜ਼ਾਰ ਤਿੰਨ ਸੌ ਪੈਂਤੀ ਦੇ ਕਰੀਬ ਹੈ ਇਨ੍ਹਾਂ ਵਿੱਚੋਂ ਬਹੁਤੀਆਂ ਮੁਸਲਮਾਨ ਔਰਤਾਂ ਤਾਂ ਉਧਾਲੇ ਤੋਂ ਬਾਅਦ ਪਾਕਿਸਤਾਨ ਚਲੀਆਂ ਗਈਆਂਪ੍ਰੰਤੂ ਚੜ੍ਹਦੇ ਪੰਜਾਬ ਦੀਆਂ ਔਰਤਾਂ ਮੁੜ ਨਾ ਕਬੂਲੇ ਜਾਣ ਦੇ ਡਰੋਂ ਉਹ ਚਾਹੁੰਦੀਆਂ ਹੋਈਆਂ ਵੀ ਵਾਪਸ ਨਾ ਆ ਸਕੀਆਂਭਾਰਤ ਵਿੱਚੋਂ ਪਾਕਿਸਤਾਨ ਜਾਣ ਵਾਲੀਆਂ ਔਰਤਾਂ ਨੂੰ ਅੱਠ ਸੌ ਸੱਠ ਬੱਚੇ ਪਿੱਛੇ ਛੱਡ ਕੇ ਜਾਣੇ ਪਏ, ਜੋ ਉਮਰ ਭਰ ਲਈ ਮਾਂ ਮਹਿੱਟਰ ਬਣ ਗਏਉਜਾੜੇ ਦਾ ਸ਼ਿਕਾਰ ਹੋਣ ਵਾਲੇ ਚੜ੍ਹਦੇ ਪੰਜਾਬ ਦੇ ਲੋਕ ਬਤਾਲੀ ਲੱਖ ਤਰਿਆਨਵੇਂ ਹਜ਼ਾਰ ਅੱਠ ਸੌ ਛਿਆਨਵੇਂ ਸਨਲਹਿੰਦੇ ਪੰਜਾਬ ਵਿੱਚੋਂ ਉੱਜੜਨ ਵਾਲੇ ਲੋਕ ਸੈਂਤੀ ਲੱਖ ਪਚੰਨਵੇਂ ਹਜ਼ਾਰ ਤਿੰਨ ਸੌ ਛਿਆਨਵੇਂ ਸਨਸਮੁੱਚੇ ਪੰਜਾਬੀ ਜੋ ਇਸ ਉਜਾੜੇ ਦਾ ਸ਼ਿਕਾਰ ਹੋਏ ਉਨ੍ਹਾਂ ਦੀ ਗਿਣਤੀ ਉਨਾਸੀ ਲੱਖ ਪਚੰਨਵੇਂ ਹਜ਼ਾਰ ਦੋ ਸੌ ਬਾਨਵੇਂ ਬਣਦੀ ਹੈਅਗਸਤ ਤੋਂ ਸ਼ੁਰੂ ਹੋਏ ਇਸ ਕਤਲੇਆਮ ਨੇ ਦੋਨੋਂ ਪਾਸਿਉਂ ਦਸ ਲੱਖ ਪੰਜਾਬੀਆਂ ਨੂੰ ਮਾਰਚ ਤਕ ਨਿਗਲ ਲਿਆ ਸੀਅਰਬਾਂ ਖਰਬਾਂ ਦੀ ਜਾਇਦਾਦ ਲੁੱਟੀ ਪੁੱਟੀ ਗਈ

ਇਸ ਅਣਮਨੁੱਖੀ ਵਰਤਾਰੇ ਦਾ ਅਸਰ ਲੋਕ ਮਨਾਂ ਵਿੱਚ ਅਜੇ ਵੀ ਜਿਉਂ ਦਾ ਤਿਉਂ ਹੈਮੈਂ ਆਪਣੇ ਜਾਣਕਾਰਾਂ ਵਿੱਚੋਂ ਇੱਕ ਅਧਖੜ੍ਹ ਉਮਰ ਦੇ ਐਸੇ ਵਿਅਕਤੀ ਨੂੰ ਜਾਣਦਾ ਹਾਂ ਜਿਹੜਾ ਇਹਨਾਂ ਦਿਨਾਂ ਵਿੱਚ ਕਿਸੇ ਨਾਲ ਬਹੁਤਾ ਬੋਲਦਾ-ਚਾਲਦਾ ਨਹੀਂ, ਗੁੰਮ ਸੁੰਮ ਬੈਠਾ ਦੇਖਦਾ ਰਹਿੰਦਾ ਇੱਧਰ-ਉੱਧਰਉਹ ਆਪ ਦੱਸਦਾ ਹੈ ਕਿ ਉੱਧਰਲੇ ਪੰਜਾਬ ਤੋਂ ਘਰੋਂ ਨਿਕਲਦੇ ਉਹਦੇ ਪਿਉ ਨੂੰ ਫਸਾਦੀਆਂ ਵੱਢ ਦਿੱਤਾ ਸੀਮਾਂ ਉਹਦੀ ਨੇ ਲੁਕਦੇ-ਛਿਪਦੇ ਕਾਫਲੇ ਦੇ ਨਾਲ ਆਉਂਦਿਆਂ ਸੰਘਣੇ ਸਰਕੰਡਿਆਂ ਉਹਲੇ ਦਰਿਆ ਦੇ ਬਰੇਤੇ ਵਿੱਚ ਉਸ ਨੂੰ ਜਨਮ ਦਿੱਤਾ ਸੀਆਪਣੇ ਘਰ ਸੁਖ ਸ਼ਾਂਤੀ ਨਾਲ ਵਸਦੀ ਉਹ ਸਵਾਣੀ ਨੇ ਪਤੀ ਦੀ ਮੌਤ ਦਾ ਸੱਲ ਝੱਲ ਕੇ ਤੇ ਫੋਹਾ ਭਰ ਜੁਆਕ ਨੂੰ ਕੁੱਛੜ ਚੁੱਕ ਕੇ ਕੀਤੇ ਸਫਰ ਵਿੱਚ ਜਿਨ੍ਹਾਂ ਦੁਸ਼ਵਾਰੀਆਂ ਵਿੱਚੋਂ ਗੁਜ਼ਰੀ ਹੋਵੇਗੀ ਉਹਦਾ ਕਿਆਸ ਕਰਨਾ ਵੀ ਮੁਸ਼ਕਲ ਹੈਅਨੇਕਾਂ ਅਜਿਹੀਆਂ ਮਿਸਾਲਾਂ ਸਾਡੇ ਆਪਣਿਆਂ ਦੀਆਂ ਸਾਨੂੰ ਮਿਲ ਜਾਣਗੀਆਂ

ਲਗਭਗ ਪੌਣੀ ਸਦੀ ਹੋ ਗਈ ਹੈ ਇਸ ਘੱਲੂਘਾਰੇ ਨੂੰਉਜਾੜੇ ਦੀ ਭੇਟ ਚੜ੍ਹੇ ਦਸ ਲੱਖ ਪੰਜਾਬੀਆਂ ਦੀ ਯਾਦ ਵਿੱਚ ਕਿਸੇ ਨੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਸਮਾਗਮ ਰਚਾ ਕੇ ਉਨ੍ਹਾਂ ਨੂੰ ਯਾਦ ਨਹੀਂ ਕੀਤਾਹੋਰ ਤਾਂ ਹੋਰ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੇ ਇੱਕ ਵਾਰੀ ਵੀ ਪਾਰਲੀਮੈਂਟ ਦੇ ਅੰਦਰ ਜਾਂ ਬਾਹਰ ਇੱਡੀ ਵੱਡੀ ਪੱਧਰ ’ਤੇ ਹੋਏ ਮਨੁੱਖਤਾ ਦੇ ਘਾਣ ’ਤੇ ਇੱਕ ਵੀ ਸ਼ਬਦ ਨਹੀਂ ਬੋਲਿਆ, ਯਾਦਗਾਰ ਬਣਾਉਣਾ ਤਾਂ ਦੂਰ ਦੀ ਗੱਲ ਸੀਸੰਸਾਰ ਦੇ ਹੋਰ ਦੇਸ਼ਾਂ ਵਿੱਚ ਹੋਏ ਵੱਡੇ ਕਤਲੇਆਮ ਜਾਂ ਜੰਗ ਵਿੱਚ ਮਾਰੇ ਗਏ ਫੌਜੀਆਂ ਜਾਂ ਲੋਕਾਂ ਦੀ ਯਾਦ ਵਿੱਚ ‘ਅਣ-ਪਛਾਤੇ ਸਿਪਾਹੀ’ ਦੇ ਨਾਮ ’ਤੇ ਯਾਦਗਾਰਾਂ ਬਣੀਆਂ ਹੋਈਆਂ ਹਨਲੋਕ ਆਪਣੇ ਅਜ਼ਾਦੀ ਦਿਵਸ ਜਾਂ ਕੌਮੀ ਤਿਉਹਾਰਾਂ ’ਤੇ ਉੱਥੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨਕਈ ਮੁਲਕਾਂ ਵਿੱਚ ਤਾਂ ਨਵ ਵਿਆਹੇ ਜੋੜੇ ਇਨ੍ਹਾਂ ਯਾਦਗਾਰਾਂ ’ਤੇ ਜਾ ਕੇ ਜ਼ਿੰਦਗੀ ਦੇ ਸਫਰ ’ਤੇ ਚੱਲਣ ਦੀ ਸਹੁੰ ਖਾਂਦੇ ਹਨਕਈ ਮੁਲਕਾਂ ਵਿੱਚ ਦੂਜੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਜਾਂ ਰਾਸ਼ਟਰਪਤੀਆਂ ਨੂੰ ਪਹਿਲਾਂ ਇਨ੍ਹਾਂ ਸਿਪਾਹੀਆਂ ਦੀਆਂ ਯਾਦਗਾਰਾਂ ’ਤੇ ਫੁੱਲ ਚੜ੍ਹਾਉਣੇ ਪੈਂਦੇ ਹਨਪ੍ਰੰਤੂ ਜੰਗਾਂ, ਯੁੱਧਾਂ, ਤਬਾਹੀਆਂ ਦਾ ਅਹਿਸਾਸ ਰੱਖਣ ਵਾਲੇ ਪੰਜਾਬੀਆਂ ਨੇ ਇਨ੍ਹਾਂ ਨੂੰ ਦੋਹਾਂ ਪੰਜਾਬਾਂ ਵਿੱਚ ਹੀ ਅਣਗੌਲੇ ਕਰ ਦਿੱਤਾ ਹੈ

ਨਵੰਬਰ 1993 ਨੂੰ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਵੀ ਰਵੀ ਪਾਸ਼ ਚੇਤਨਾ ਕਾਰਵਾਂ ਦੇ ਨਾਂ ਹੇਠ ਪੰਜਾਬ ਵਿਆਪੀ ਕਾਫ਼ਲਾ ਚਲਾਇਆ ਸੀ ਇਸਦੇ ਸ਼ੁਰੂਆਤੀ ਪੜਾਅ ਵੇਲੇ ਇੱਕ ਵਿਸ਼ਾਲ ਕਵੀ ਦਰਬਾਰ ਵਾਹਗੇ ਦੀ ਸਰਹੱਦ ’ਤੇ ਆਯੋਜਿਤ ਕੀਤਾ ਸੀਦੋਹਾਂ ਮੁਲਕਾਂ ਵਿੱਚ ਸਾਂਝਾ ਦਾ ਪੁਲ ਉਸਾਰਨ ਦਾ ਇਹ ਆਗਾਜ਼ ਸੀ

ਵਾਹਗੇ ਦੀ ਉਸੇ ਸਰਹੱਦ ’ਤੇ ਉਹਨਾਂ ਗੁਮਨਾਮ ਸ਼ਹੀਦਾਂ ਦੀ ਯਾਦ ਵਿੱਚ ਅਮਨ ਪਸੰਦ ਸੰਸਥਾਵਾਂ ਵੱਲੋਂ ਸਮਾਰਕ ਉਸਾਰਿਆ ਗਿਆ ਹੈ,ਜੋ ਹਰ ਆਉਂਦੇ ਜਾਂਦੇ ਨੂੰ ਚੇਤੇ ਕਰਵਾਉਂਦਾ ਹੈ ਕਿ ਇੱਥੇ ਉਹਨਾਂ ਸਾਡੇ ਆਪਣਿਆਂ ਪੰਜਾਬੀ ਵੀਰਾਂ ਦਾ ਮੁਕੱਦਸ ਲਹੂ ਡੁੱਲ੍ਹਿਆ, ਇਸੇ ਰਾਹੇ ਸਾਡੀਆਂ ਧੀਆਂ-ਭੈਣਾਂ ਦੀਆਂ ਅਸਮਤਾਂ ਦਾਅ ’ਤੇ ਲੱਗੀਆਂ ਇਹ ਰਾਹ ਬੇਗੁਨਾਹਾਂ ਦੇ ਹੌਕਿਆਂ ਨਾਲ ਪਰੁੱਚਾ ਪਿਆ ਏਇਹ ਦਸ ਲੱਖ ਬੇਗੁਨਾਹ ਪੰਜਾਬੀਆਂ ਦੀ ਕਤਲਗਾਹ ਹੈ

ਇਸ ਯਾਦਗਾਰ ਦੇ ਉੱਪਰ ਦੋ ਹੱਥ ਬਣਾ ਕੇ ਲਗਾਏ ਹਨ, ਜੋ ਦੋਸਤੀ ਦਾ ਪ੍ਰਤੀਕ ਹਨ ਇਨ੍ਹਾਂ ਹੱਥਾਂ ਵਿੱਚੋਂ ਨਿਕਲਦੀ ਨਿੱਬ ਪੁਰਾਣੇ ਜ਼ਖ਼ਮਾਂ ਨੂੰ ਭੁੱਲਕੇ ਮਿੱਤਰਤਾ ਦਾ ਨਵਾਂ ਇਤਿਹਾਸ ਲਿਖਣ ਦੀ ਪ੍ਰੇਰਨਾ ਦਿੰਦੀ ਹੈਸਮਾਰਕ ਦੇ ਇੱਕ ਪਾਸੇ ਲੱਗੇ ਪੱਥਰ ਉੱਤੇ ਪਾਕਿਸਤਾਨ ਵਾਲੇ ਪਾਸੇ ਅੰਮ੍ਰਿਤਾ ਪ੍ਰੀਤਮ ਦੀ ਵਾਰਿਸ ਸ਼ਾਹ ਨੂੰ ਮਾਰੀ ਅਵਾਜ਼ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਨਜ਼ਮ ਅੰਕਿਤ ਹੈਭਾਰਤ ਵਾਲੇ ਪਾਸੇ ਫੈਜ ਅਹਿਮਦ ਫੈਜ ਦੀ ਨਜ਼ਮ ‘ਹਮ ਜੋ ਤਾਰੀਕ ਰਾਹੋਂ ਮੇਂ ਮਾਰੇ ਗਏ’ ਦਰਜ ਹੈ

ਬੱਸ ਇੱਕ ਕੰਮ ਤੋਂ ਰੁਕਣ ਦਾ ਬੁਲੰਦ ਹੋਕਾ ਏ ਭਾਈ, ਕੋਈ ਸੰਤਾਲੀ ਨਾ ਵਾਪਰੇ, ਕੋਈ ਚੌਰਾਸੀ ਨਾ ਹੋਵੇ, ਕੋਈ ਗੋਧਰੇ ਵਰਗਾ ਕਾਂਡ ਨਾ ਦੁਹਰਾਇਆ ਜਾਏਕੁਝ ਵੀ ਅਣਸੁਖਾਵਾਂ ਨਾ ਵਾਪਰੇਜਿੱਥੇ ਕਿਤੇ ਵੀ ਮਨੁੱਖੀ ਜੀਵਨ ਧੜਕਦਾ ਹੈ, ਉਹਨੂੰ ਤੱਤੀ ਵਾਅ ਨਾ ਲੱਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2314)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਦੀਪ ਦਵਿੰਦਰ ਸਿੰਘ

ਦੀਪ ਦਵਿੰਦਰ ਸਿੰਘ

Amritsar, Punjab, India.
Phone: (91 - 98721 - 65707)

Email: (deepkahanikar@gmail.com)