ManpreetKminhas8ਦਰਸ਼ਨ ਸਿੰਘ, (ਸ਼ਾਹਬਾਦ ਮਾਰਕੰਡਾ, ਕੁਰੂਕਸ਼ੇਤਰ) ਲਿਖਦੇ ਹਨ ...
(23 ਅਪਰੈਲ 2016)

 

ਹਰੇਕ ਇਨਸਾਨ ਆਪਣੀ ਜਿੰਦਗੀ ਦੇ ਮੁੱਢਲੇ ਪੜਾ, ਜਿਸ ਨੂੰ ਬਚਪਨ ਕਹਿੰਦੇ ਹਨ ਵਿੱਚ ਸਕੂਲ ਜਰੂਰ ਜਾਂਦਾ ਹੈਅਤੇ ਇੱਥੋਂ ਹੀ ਉਸਦੀ ਸ਼ਖਸੀਅਤ ਦਾ ਮੁੱਢ ਬੰਨ੍ਹ ਹੁੰਦਾ ਹੈਸਕੂਲ ਵਿੱਚ ਬਿਤਾਏ ਖੱਟੇ-ਮਿੱਠੇ ਪਲ ਸਾਰੀ ਜ਼ਿੰਦਗੀ ਉਸਦਾ ਪਿੱਛਾ ਨਹੀਂ ਛੱਡਦੇਬਚਪਨ ਵਿੱਚ ਹੀ ਪ੍ਰਾਇਮਰੀ ਪੱਧਰ ’ਤੇ ਸਕੂਲ ਦੇ ਮਾਹੌਲ ਦੇ ਨਾਲ ਨਾਲ ਵਧੀਆ ਸੋਚ ਵਾਲੇ ਅਧਿਆਪਕਾਂ ਦਾ ਬੱਚਿਆਂ ਦੀ ਸ਼ਖਸੀਅਤ ’ਤੇ ਬੜਾ ਡੂੰਘਾ ਅਸਰ ਪੈਂਦਾ ਹੈਇਸ ਸਭ ਨਾਲ ਸਬੰਧਤ ਇੱਕ ਕਿੱਸਾ ਅੱਜ ਵੀ ਯਾਦਾਂ ਦੇ ਯਰੋਖੇ ਵਿੱਚ ਮਨ ਦੇ ਕਿਸੇ ਕੋਨੇ ਵਿੱਚ ਥਾਂ ਮੱਲੀ ਬੈਠਾ ਹੈ, ਜਿਸਨੇ ਛੋਟੀ ਉਮਰੇ ਹੀ ਇੱਕ ਅਧਿਆਪਕ ਦੀ ਸ਼ਖਸੀਅਤ ਅਤੇ ਉਸਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਬਾਲ ਮਨ ਵਿੱਚ ਉਤਾਰ ਦਿੱਤਾ ਸੀਅਤੇ ਨਾਲ ਹੀ ਭਵਿੱਖ ਵਿੱਚ ਅਧਿਆਪਨ ਕਿੱਤੇ ਨੂੰ ਅਪਨਾਉਣ ਦੀ ਪ੍ਰੇਰਣਾ ਵੀ ਬਣਿਆ ਸੀ

ਇਹ ਗੱਲ ਅੱਜ ਤੋਂ ਪੱਚੀ ਕੁ ਵਰ੍ਹੇ ਪਹਿਲਾਂ ਦੀ ਹੈ ਜਦੋਂ ਮੈਂ ਆਪਣੇ ਪਿੰਡ ਭੋਜੇਮਾਜਰਾ (ਚਮਕੌਰ ਸਾਹਿਬ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤੀਸਰੀ ਜਮਾਤ ਦੀ ਵਿਦਿਆਰਥਣ ਸਾਂਪੜ੍ਹਨ ਦਾ ਬਚਪਨ ਤੋਂ ਹੀ ਬੜਾ ਸ਼ੌਕ ਸੀਸਕੂਲ ਦਾ ਮਾਹੌਲ ਇੰਨਾ ਵਧੀਆ ਸੀ ਕਿ ਛੁੱਟੀ ਵਾਲੇ ਦਿਨ ਵੀ ਸਕੂਲ ਜਾਣ ਨੂੰ ਚਿੱਤ ਕਰਨਾਸਾਡੇ ਸਕੂਲ ਵਿੱਚ ਸਿਰਫ ਦੋ ਹੀ ਅਧਿਆਪਕ ਸਨਮੈਡਮ ਰਜਿੰਦਰ ਕੌਰ ਅਤੇ ਸਵ. ਮਾਸਟਰ ਭਾਗ ਸਿੰਘਦੋਨੋਂ ਹੀ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਆਪਣੇ ਕਿੱਤੇ ਨੂੰ ਜੀਅ ਜਾਨ ਨਾਲ ਸਮਰਪਿਤਵਧੀਆ ਗੱਲ ਇਹ ਸੀ ਕਿ ਉਹ ਦੋਨੋਂ ਹੀ ਸਾਡੇ ਪਿੰਡ ਦੇ ਵਸਨੀਕ ਸਨਉਦੋਂ ਅੰਗਰੇਜ਼ੀ ਸਕੂਲਾਂ ਦਾ ਰੁਝਾਨ ਕਾਫੀ ਘੱਟ ਸੀਇਸ ਲਈ ਸਾਰੇ ਪਿੰਡ ਦੇ ਬੱਚੇ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਦੇ ਸਨਸਾਡੇ ਵੇਲਿਆਂ ਦਾ ਬਚਪਨ ਬੜਾ ਹੀ ਰੰਗੀਲਾ ਅਤੇ ਬੇਫਿਕਰੀ ਵਾਲਾ ਹੁੰਦਾ ਸੀ

ਇੱਕ ਦਿਨ ਮਾਸਟਰ ਜੀ ਸਵੇਰੇ ਪ੍ਰਾਰਥਨਾ ਵਿੱਚ ਅਚਾਨਕ ਇੱਕ ਗੱਲ ਸੁਣਾਉਣ ਲੱਗ ਪਏਉਹ ਕਹਿਣ ਲੱਗੇ, “ਕੱਲ੍ਹ ਸ਼ਾਮੀ ਇੱਕ ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਮੈਨੂੰ ਇੱਕ ਸਵਾਲ ਪੁੱਛਿਆ ਸੀ ਕਿ ਮਾਸਟਰ ਜੀ ਤੁਹਾਨੂੰ ਵੀ ਤਾਸ਼ ਖੇਡਣੀ ਆਉਂਦੀ ਹੈ? ਉਸ ਦੇ ਸਵਾਲ ਪੁੱਛਣ ਦਾ ਕਾਰਣ ਇਹ ਸੀ ਕਿ ਉਸਨੇ ਮੈਨੂੰ ਕੱਲ੍ਹ ਸ਼ਾਮੀ ਸੱਥ ਵਿੱਚ ਬਰੋਟੇ ਥੱਲੇ ਤਾਸ਼ ਖੇਡਦੀ ਢਾਣੀ ਕੋਲ ਬੈਠੇ ਦੇਖ ਲਿਆ ਸੀਪਰ ਮੈਂ ਉਸ ਨੂੰ ਕੋਈ ਵੀ ਉੱਤਰ ਨਹੀਂ ਸੀ ਦਿੱਤਾ, ਕਿਉਂਕਿ ਇਸ ਗੰਭੀਰ ਪ੍ਰਸ਼ਨ ਦਾ ਉੱਤਰ ਮੈਂ ਸਾਰੇ ਸਕੂਲ ਸਾਹਮਣੇ ਦੇਣਾ ਚਾਹੁੰਦਾ ਸੀਸੋ ਇਸ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਮੈਨੂੰ ਤਾਸ਼ ਖੇਡਣੀ ਨਹੀਂ ਆਉਂਦੀਅਤੇ ਨਾਲ ਹੀ ਮੈਂ ਸਾਰੇ ਸਕੂਲ ਸਾਹਮਣੇ ਇਹ ਪ੍ਰਣ ਲੈਂਦਾ ਹਾਂ ਕਿ ਅੱਗੇ ਤੋਂ ਤਾਸ਼ ਖੇਡਣ ਵਾਲੀ ਢਾਣੀ ਦੇ ਨੇੜੇ-ਤੇੜੇ ਵੀ ਨਹੀਂ ਢੁੱਕਾਂਗਾਕਿਉਂਕਿ ਇਸ ਬਾਲੜੀ ਦੇ ਸਹਿਜ ਸੁਭਾ ਪੁੱਛੇ ਸਵਾਲ ਨੇ ਮੇਰੀ ਆਤਮਾ ਨੂੰ ਝੰਜੋੜਿਆ ਹੈ ਅਤੇ ਮੈਨੂੰ ਸ਼ਰਮ ਮਹਿਸੂਸ ਹੋਈ ਹੈ

ਇੰਨਾ ਕਹਿ ਕੇ ਮਾਸਟਰ ਹੀ ਖ਼ਾਮੋਸ਼ ਹੋ ਗਏਉਦੋਂ ਮੇਰੇ ਬਾਲ ਮਨ ਨੇ ਸੋਚਿਆ ਕਿ ਮਾਸਟਰ ਜੀ ਇੱਕ ਤਾਸ਼ ਖੇਡਣ ਦੀ ਗੱਲ ਨੂੰ ਏਨਾ ਦਿਲ ਤੇ ਕਿਉਂ ਲਾ ਗਏ ਅਤੇ ਏਨੇ ਭਾਵੁਕ ਕਿਉਂ ਹੋ ਗਏ? ਕੀ ਇੱਕ ਅਧਿਆਪਕ ਵਾਸਤੇ ਤਾਸ਼ ਖੇਡਣਾ ਗੁਨਾਹ ਹੈ? ਕਈ ਦਿਨ ਮੈਂ ਇਸ ਗੱਲ ਵਾਰੇ ਸੋਚਦੀ ਰਹੀ ਪਰ ਅੱਜ ਜਦੋਂ ਖੁਦ ਇੱਕ ਅਧਿਆਪਕ ਬਣ ਗਈ ਹਾਂ ਤਾਂ ਗੱਲ ਸਮਝ ਆਈ ਕਿ ਉਹ ਅਧਿਆਪਕ ਸੀ, ਸੋਚ ਕਿੰਨੀ ਉੱਚੀ ਸੀ ਕਿ ਉਹ ਛੋਟੇ ਵਿਦਿਆਰਥੀਆਂ ਵਿੱਚ ਵੀ ਆਪਣੀ ਸਾਖ਼ ਨੂੰ ਲੈ ਕੇ ਏਨਾ ਕੁ ਸੰਜਿਦਾ ਸੀ ਕਿ ਉਹ ਮੰਨਦਾ ਸੀ ਕਿ ਤਾਸ਼ ਖੇਡਣਾ ਵੀ ਉਸਦੀ ਸ਼ਖਸੀਅਤ ਨੂੰ ਉਸਦੇ ਵਿਦਿਆਰਥੀਆਂ ਵਿੱਚ ਕਾਣਾ ਕਰ ਸਕਦਾ ਸੀ ਅਤੇ ਉਸਦੇ ਅਕਸ ਨੂੰ ਢਾਹ ਲਾ ਸਕਦਾ ਸੀਅੱਜ ਮਾਣ ਮਹਿਸੂਸ ਹੁੰਦਾ ਹੈ ਆਪਣੇ ਆਪ ’ਤੇ ਕਿ ਅਜਿਹੇ ਅਧਿਆਪਕਾਂ ਤੋਂ ਪੜ੍ਹਨ ਦਾ ਮੌਕਾ ਮਿਲਿਆ

ਲੇਕਿਨ ਜੇਕਰ ਗੱਲ ਕਰੀਏ ਸਾਡੇ ਆਧੁਨਿਕ ਅਧਿਆਪਕ ਵਰਗ ਦੀ ਤਾਂ ਸਾਡੇ ਵਿੱਚੋਂ ਅਸੀਂ ਕਿੰਨੇ ਕੁ ਇਸ ਪੱਧਰ ਤੱਕ ਸੋਚਦੇ ਹਾਂਆਲਮ ਤਾਂ ਇਹ ਹੈ ਕਿ ਨਿੱਤ ਅਖਬਾਰਾਂ ਵਿੱਚ ਅਧਿਆਪਕਾਂ ਦੁਆਰਾ ਵਿਦਿਆਰਥਣਾਂ ਨਾਲ ਜਿਸਮਾਨੀ ਛੇੜਛਾੜ ਜਾਂ ਬਲਾਤਕਾਰ ਜਿਹੇ ਕਿੱਸੇ ਅਸੀਂ ਆਮ ਸੁਣਦੇ ਹਾਂ ਅਤੇ ਸੁਣ ਕੇ ਅਣਗੌਲਿਆ ਕਰ ਛੱਡਦੇ ਹਾਂਅਜਿਹਾ ਅਧਿਆਪਕ ਵਿਦਿਆਰਥੀਆਂ ਨੂੰ ਕੀ ਨੈਤਿਕ ਕਦਰਾਂ ਕੀਮਤਾਂ ਸਿਖਾਵੇਗਾ ਜੋ ਖੁਦ ਅਜਿਹੀ ਘਟੀਆ ਸੋਚ ਦਾ ਮਾਲਕ ਹੈਅਜਿਹੇ ਬੇਗੈਰਤ ਅਧਿਆਪਕਾਂ ਦੇ ਕਾਰਣ ਹੀ ਅੱਜ ਸਮਾਜ ਵਿੱਚ ਅਧਿਆਪਕ ਵਰਗ ਦੀ ਸਾਖ ਨੂੰ ਢਾਹ ਲੱਗੀ ਹੈਦੂਸਰਾ, ਸਾਡੇ ਵਿੱਚੋਂ ਕਿੰਨੇ ਕੁ ਅਜਿਹੇ ਹੋਣਗੇ ਜਿਹੜੀ ਮੌਕਾ ਮਿਲਣ ’ਤੇ ਵੀ ਨਕਲ ਕਰਵਾਉਣ ਤੋਂ ਗੁਰੇਜ਼ ਕਰਨ?

ਅਕਸਰ ਸਕੂਲਾਂ ਵਿੱਚ ਅਸੀਂ ਸਰਕਾਰੀ ਹੁਕਮਾਂ ਤਹਿਤ ਨਸ਼ੇ ਵਿਰੋਧੀ ਰੈਲੀਆਂ ਕੱਢਦੇ ਹਾਂ ਅਤੇ ਪਤਾ ਨਹੀਂ ਕਿੰਨੇ ਭਾਸ਼ਣ, ਲੇਖ ਅਤੇ ਪੇਟਿੰਗ ਮੁਕਾਬਲੇ ਨਸ਼ਿਆਂ ਸਬੰਧੀ ਕਰਵਾਉਂਦੇ ਹਾਂਪਰ ਕਿੰਨੇ ਕੁ ਅਧਿਆਪਕ ਅਜਿਹੇ ਹੋਣਗੇ ਜਿਹੜੇ ਸ਼ਰਾਬ ਵਰਗੇ ਨਸ਼ੇ ਦਾ ਵਿਰੋਧ ਕਰਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਦੇ ਹੋਣਗੇ ਕਿਉਂਕਿ ਸਾਡੇ ਸਮਾਜ ਵਿੱਚ ਤਾਂ ਸ਼ਰਾਬ ਨੂੰ ਨਸ਼ਾ ਨਾ ਮੰਨ ਕੇ ਸਟੇਟਸ ਸਿੰਬਲ ਮੰਨਿਆ ਜਾਂਦਾ ਹੈਕਮੀਆ ਤਾਂ ਸਭ ਵਿੱਚ ਹੀ ਹੁੰਦੀਆਂ ਕਿਉਂਕਿ ਪੂਰਨ ਤਾਂ ਕੋਈ ਇਨਸਾਨ ਹੁੰਦਾ ਹੀ ਨਹੀਂ ਪਰ ਜਿਸ ਕਮੀ ਨੂੰ ਅਸੀਂ ਆਪਣੀ ਇੱਛਾ ਸ਼ਕਤੀ ਨਾਲ ਸੁਧਾਰ ਸਕਦੇ ਹਾਂ, ਉਸ ਨੂੰ ਸੁਧਾਰਨ ਵਿੱਚ ਕੀ ਹਰਜ਼ ਹੈ?

ਇੱਕ ਅਧਿਆਪਕ ਦੀ ਸ਼ਖਸੀਅਤ ਹੀ ਨਿਰਾਲੀ ਹੋਣੀ ਚਾਹੀਦੀ ਹੈਕਿਉਂਕਿ ਉਸਦੀ ਨਿੱਜੀ ਜਿੰਦਗੀ ਵੀ ਉਸਦੇ ਅਧਿਆਪਨ ਨਾਲ ਆ ਜੁੜਦੀ ਹੈਇੱਕ ਅਧਿਆਪਕ ਹੀ ਅਜਿਹੀ ਸ਼ਖਸੀਅਤ ਹੁੰਦਾ ਹੈ ਜਿਸ ਤੋਂ ਬੱਚਿਆਂ ਨੇ ਬੜਾ ਕੁਝ ਸਿੱਖਣਾ ਹੁੰਦਾ ਹੈਉਹ ਬੱਚਿਆਂ ਦਾ ਪ੍ਰੇਰਣਾ ਸ੍ਰੋਤ ਹੁੰਦਾ ਹੈਇਸ ਸਬੰਧੀ ਨਰਿੰਦਰ ਸਿੰਘ ਕਪੂਰ ਨੇ ਬੜਾ ਵਧੀਆ ਲਿਖਿਆ ਹੈ, “ਇੱਕ ਆਦਰਸ਼ਕ ਅਧਿਆਪਕ ਦੇ ਵਿਚਾਰ ਅਤੇ ਸ਼ਬਦ ਸਾਰੀ ਜ਼ਿੰਦਗੀ ਵਿਦਿਆਰਥੀਆਂ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ।”

ਮੇਰਾ ਇਹ ਮੰਨਣਾ ਹੈ ਕਿ ਇੱਕ ਵਧੀਆ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਨਹੀਂ ਸਗੋਂ ਉਹਨਾਂ ਦੇ ਨਾਲ ਉਹ ਆਪ ਪੜ੍ਹਦਾ ਹੈਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਕਿੰਨੇ ਵਿਦਿਆਰਥੀ ਖੁਸ਼ੀ ਖੁਸ਼ੀ ਉਸ ਅਧਿਆਪਕ ਦਾ ਪੀਰੀਅਡ ਉਡੀਕਦੇ ਹਨਕਿਉਂਕਿ ਖੁਸ਼ ਹੋ ਕੇ ਵਿਦਿਆਰਥੀ ਜਿੰਨਾ ਸਿੱਖਦੇ ਹਨ, ਉੰਨਾ ਉਹ ਡਰ ਨਾਲ ਜਾਂ ਜਬਰਦਸਤੀ ਨਹੀਂ ਸਿੱਖਦੇਵਿਦਿਆਰਥੀਆਂ ਵਿੱਚ ਰੌਚਿਕ ਮੁਕਾਬਲੇ ਦੀ ਸਪਿਰਟ ਪੈਦਾ ਕਰੋ, ਉਹ ਬੜਾ ਕੁਝ ਕਰ ਜਾਣਗੇ, ਇਹ ਅਜ਼ਮਾਈ ਹੋਈ ਗੱਲ ਹੈਅਕਸਰ ਦੋ ਤਰ੍ਹਾਂ ਦੇ ਅਧਿਆਪਕਾਂ ਨੂੰ ਹੀ ਵਿਦਿਆਰਥੀ ਯਾਦ ਰੱਖਦੇ ਹਨਇੱਕ ਉਹ, ਜਿਹਨਾਂ ਨੇ ਬਹੁਤ ਵਧੀਅ ਪੜ੍ਹਾਉਂਦੇ ਹੋਏ ਨਾਲ ਹੀ ਜ਼ਿੰਦਗੀ ਜੀਣ ਦਾ ਸਲੀਕਾ ਵੀ ਸਿਖਾਇਆ ਹੋਵੇ ਅਤੇ ਦੂਜੇ ਉਹ, ਜਿਹਨਾਂ ਨੇ ਸਿਰਫ ਟਾਇਮ ਪਾਸ ਕਰਦੇ ਹੋਏ ਪੜ੍ਹਾਈ ਨੂੰ ਹੋਰ ਵੀ ਬੋਝਲ ਬਣਾਇਆ ਹੋਵੇ

ਜਦੋਂ ਕੰਪਿਊਟਰ ਵਿਸ਼ੇ ਵਿੱਚ ਪੋਸਟ ਗੈਜੂਏਸ਼ਨ ਕਰਨ ਤੋਂ ਬਾਅਦ ਮੈਂ ਅਧਿਆਪਨ ਕਿੱਤਾ ਚੁਣਿਆ ਸੀ ਤਾਂ ਕਈਆਂ ਨੇ ਮੇਰੀ ਇਸ ਚੋਣ ਨੂੰ ਗਲਤ ਗਰਦਾਨਦੇ ਹੋਏ ਕਿਸੇ ਕੰਪਨੀ ਜਾਂ ਕੋਈ ਹੋਰ ਕਿੱਤਾ ਚੁਣਨ ਦੀ ਸਲਾਹ ਦਿੱਤੀ ਸੀਉਦੋਂ ਅਕਸਰ ਮੈਂ ਇਹੀ ਜਵਾਬ ਦਿੰਦੀ ਸੀ ਕਿ ਉੱਥੇ ਬੇਜ਼ੁਬਾਨ ਮਸ਼ੀਨਾਂ (ਕੰਪਿਊਟਰਾਂ) ਨਾਲ ਮੱਥਾ ਮਾਰਨ ਨਾਲੋਂ ਸਕੂਲ ਵਿੱਚ ਮੈਂ ਫੁੱਲਾਂ ਵਰਗੇ ਮਾਸੂਮ ਹੱਸਦੇ ਚਿਹਰਿਆਂ ਨੂੰ ਸਮੇਂ ਦੇ ਹਾਣ ਦਾ ਬਣਾਉਂਦੀ ਹੋਈ ਪੇਂਡੂ ਅਤੇ ਗਰੀਬ ਬੱਚਿਆਂ ਨੂੰ ਤਕਨਾਲੌਜੀ ਨਾਲ ਜੋੜਨਾ ਜ਼ਿਆਦਾ ਪਸੰਦ ਕਰਾਂਗੀਅਤੇ ਅੱਜ ਆਪਣੀ ਇਸ ਚੋਣ ’ਤੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ, ਜਦੋਂ ਅਕਸਰ ਬੱਚੇ ਕੰਪਿਊਟਰ ਦਾ ਪੀਰੀਅਡ ਲਾਉਣ ਦੇ ਚਾਅ ਵਿੱਚ ਘੰਟੀ ਵੱਜਦੇ ਹੀ ਕੰਪਿਊਟਰ ਲੈਬ ਵਿੱਚ ਭੱਜੇ ਆਉਂਦੇ ਹਨਜੋ ਤੁਹਾਡਾ ਸ਼ੌਕ ਹੈ ਜੇਕਰ ਉਹ ਕਿੱਤਾ ਬਣ ਜਾਵੇ ਤਾਂ ਇਸ ਵਰਗੀ ਕੋਈ ਰੀਸ ਨਹੀਂਵੈਸੇ ਵੀ ਅਧਿਆਪਨ ਕਿੱਤਾ “ਨਾਲੇ ਪੁੰਨ ਨਾਲੇ ਫਲੀਆਂ” ਕਹਾਵਤ ਨੂੰ ਵੀ ਸਾਰਥਕ ਸਿੱਧ ਕਰਦਾ ਹੈ

ਅੰਤ ਵਿੱਚ ਇਹੀ ਕਹਾਂਗੀ ਕਿ ਆਓ ਸਾਰੇ ਰਲ ਕੇ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਅਧਿਆਪਨ ਕਿੱਤੇ ਨੂੰ ਸਮਰਪਿਤ ਹੁੰਦੇ ਹੋਏ ਇਸ ਪਵਿੱਤਰ ਕਾਰਜ ਵਿੱਚ ਆਪਣੀ ਪੂਰੀ ਮਿਹਨਤ ਝੋਕ ਦੇਈਏ ਕਿਉਂਕਿ ਪਰਮਾਤਮਾ ਨੇ ਇਸ ਨੇਕ ਕਾਰਜ ਲਈ ਸਾਨੂੰ ਚੁਣਿਆ ਹੈਅਤੇ ਸਾਡੇ ਜ਼ਿੰਮੇ ਇੱਕ ਆਦਰਸ਼ ਸਮਾਜ ਲਈ ਉਸਾਰੂ ਸੋਚ ਵਾਲੇ ਨਾਗਰਿਕ ਪੈਦਾ ਕਰਨ ਦੀ ਜ਼ਿੰਮੇਵਾਰੀ ਲਗਾਈ ਹੈਸਾਡੇ ਹੱਥਾਂ ਵਿੱਚ ਸਾਡੇ ਦੇਸ਼ ਦਾ ਭਵਿੱਖ ਹੈਆਪਣੇ ਇਸ ਕਾਰਜ ਨੂੰ ਅਸੀਂ ਏਨੀ ਸ਼ਿੱਦਤ ਨਾਲ ਨਿਭਾਈਏ ਕਿ ਸਾਨੂੰ ਆਪਣੇ ਅਧਿਆਪਕ ਹੋਣ ’ਤੇ ਮਾਣ ਮਹਿਸੂਸ ਹੋਵੇਅਤੇ ਵਿਦਿਆਰਥੀ ਸਾਨੂੰ ਇੱਕ ਵਧੀਆ ਅਧਿਆਪਕ ਦੇ ਤੌਰ ’ਤੇ ਯਾਦ ਰੱਖਣ ਨਾ ਕੇ ਸਾਰੀ ਜਿੰਦਗੀ ਕੋਸਦੇ ਰਹਿਣ

ਮੰਜ਼ਿਲ ਮਿਲ ਹੀ ਜਾਏਗੀ, ਰਾਸਤਾ ਭਟਕ ਕਰ ਹੀ ਸਹੀ,
ਗੁਮਰਾਹ ਤੋ ਵੋਹ ਹੈਂ, ਜੋ ਘਰ ਸੇ ਨਿਕਲੇ ਹੀ ਨਹੀਂ

*****

ਦਰਸ਼ਨ ਸਿੰਘ (ਸ਼ਾਹਬਾਦ ਮਾਰਕੰਡਾ, ਕੁਰੂਕਸ਼ੇਤਰ) ਲਿਖਦੇ ਹਨ:

ਮੈਂਨੂੰ ਤਾਸ਼ ਖੇਡਣੀ ਨਹੀਂ ਆਉਂਦੀ ...’ ਮਨਪ੍ਰੀਤ ਕੌਰ ਮਿਨਹਾਸ ਦੀ ਰਚਨਾ (23 ਅਪਰੈਲ) ਅਧਿਆਪਕ ਦੀ ਸ਼ਖ਼ਸੀਅਤ ਬਾਰੇ ਬਹੁਤ ਹੀ ਖ਼ੂਬਸੂਰਤ ਰਚਨਾ ਹੈ। ਇਸ ਵਿਚ ਇਕ ਸੁਚੱਜੇ, ਫ਼ਰਜ਼ਾਂ ਪ੍ਰਤੀ ਜਾਗਰੂਕ ਅਤੇ ਆਪਣੇ ਕਿੱਤੇ ਪ੍ਰਤੀ ਪੂਰੀ ਤਰ੍ਹਾਂ ਸਮਰਪਤ ਅਧਿਆਪਕ ਦੀ ਜ਼ਿੰਦਗੀ ਨੂੰ ਉਲੀਕਿਆ ਗਿਆ ਹੈ, ਜਿਸ ਦੀ ਅਜੋਕੇ ਨੈਤਿਕ ਪੱਖੋਂ ਥਿੜ੍ਹਕ ਰਹੇ ਸਮਾਜ ਲਈ ਬਹੁਤ ਹੀ ਲੋੜ ਹੈ। ਇਹ ਹੋਰ ਵੀ ਜ਼ਰੂਰੀ ਹੈ ਕਿ ਕਿਸੇ ਵੀ ਸਿੱਖਿਆ ਜਾਂ ਉਪਦੇਸ਼ ਨੂੰ ਦੂਸਰਿਆਂ ਵਿਚ ਵੰਡਣ ਤੋਂ ਪਹਿਲਾਂ ਮਨੁੱਖ ਲਈ ਆਪ ਉਸ ਉੱਤੇ ਅਮਲੀ ਤੌਰ ’ਤੇ ਜਿਉਣਾ ਕਿੰਨਾ ਜ਼ਰੂਰੀ ਹੈ। ਇਹੋ ਜਿਹੀਆ ਸੁੱਚੀਆਂ ਸ਼ਖ਼ਸੀਅਤਾਂ ਹੀ ਵਿਗੜੇ ਹੋਏ ਤਾਣੇ ਬਾਣੇ ਨੂੰ ਲੀਹਾਂ ਉੱਪਰ ਲਿਆ ਸਕਦੀਆਂ ਹਨ।

**

ਦਰਸ਼ਨ ਸਿੰਘ, (ਸ਼ਾਹਬਾਦ ਮਾਰਕੰਡਾ, ਕੁਰੂਕਸ਼ੇਤਰ)-136135.

(27 ਅਪਰੈਲ 2017)

**

(677)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author