ManpreetKminhas8ਤੇ ਉਸ ਤੋਂ ਬਾਅਦ ਪੁੱਤਰ ਵੀ ਘਰ ਛੱਡ ਕੇ ਚਲਾ ਗਿਆ। ਦੋਵਾਂ ਨੇ ...
(4 ਮਾਰਚ 2021)
(ਸ਼ਬਦ: 590)


ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ
ਇੱਕ ਅਖ਼ਬਾਰ ਵਿੱਚ ਮੇਰਾ ਲੇਖਧੀਆਂ ਤੋਂ ਕਿਉਂ ਡਰਦੇ ਹਨ ਮਾਪੇਛਪਿਆਪਾਠਕਾਂ ਦੇ ਕਾਫੀ ਫੋਨ ਆਏਕਈ ਬਜ਼ੁਰਗ ਪਾਠਕ ਤਾਂ ਇੰਨੀਆਂ ਅਸੀਸਾਂ ਦੇਣ ਕੇ ਮਨ ਖੁਸ਼ ਹੋ ਗਿਆ ਪਰ ਇੱਕ ਫੋਨ ਕਾਲ ਨੇ ਮੈਂਨੂੰ ਧੁਰ ਅੰਦਰੋਂ ਝੰਜੋੜ ਦਿੱਤਾ

ਫੋਨ ਕਰਨ ਵਾਲੇ ਇੱਕ ਬਜ਼ੁਰਗ ਸੀਲੇਖ ਵਾਰੇ ਗੱਲ ਕਰਨ ਤੋਂ ਬਾਅਦ ਅਚਾਨਕ ਉਹ ਕਹਿਣ ਲੱਗੇ ਕਿ ਮੇਰੀ 10 ਕੁ ਸਾਲ ਦੀ ਪੋਤੀ ਵੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹੈ ਕਿਉਂਕਿ ਉਸ ਨੇ ਵੀ ਤੁਹਾਡਾ ਲੇਖ ਪੜ੍ਹਿਆ ਹੈ ਅਤੇ ਕਾਪੀ ਪੈਨ ਲੈ ਕੇ ਕੁਝ ਲਿਖ ਵੀ ਰਹੀ ਹੈਉਸੇ ਵਕਤ ਉਹ ਬਜ਼ੁਰਗ ਆਪਣੀ ਪੋਤੀ ਨੂੰ ਆਵਾਜ਼ ਮਾਰੀ ਤੇ ਉਹ ਨਿੱਕੀ ਕੁੜੀ ਮੈਂਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਗੱਲ ਕਰਨ ਲੱਗ ਗਈ

ਉਹ ਕੁੜੀ ਕਹਿਣ ਲੱਗੀ,ਮੈਂ ਵੀ ਇੱਕ ਕਹਾਣੀ ਲਿਖੀ ਹੈ, ਤੁਸੀਂ ਮੇਰੀ ਕਹਾਣੀ ਵੀ ਅਖ਼ਬਾਰ ਵਿੱਚ ਛਪਾ ਦੇਵੋ

ਮੈਂ ਕਿਹਾ, “ਆਪਣੀ ਕਹਾਣੀ ਮੈਂਨੂੰ ਵੀ ਸੁਣਾ ...

ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ ਸਭ ਬੱਚਿਆਂ ਨੂੰ ਮਾਂ ਬਹੁਤ ਪਿਆਰੀ ਹੁੰਦੀ ਹੈ, ਪਰ ਮੈਂਨੂੰ ਆਪਣੀ ਮਾਂ ਨਾਲ ਬਹੁਤ ਨਫਰਤ ਹੈ ਕਿਉਂਕਿ ਉਹ ਮੈਂਨੂੰ ਛੋਟੀ ਹੁੰਦੀ ਨੂੰ ਹੀ ਛੱਡ ਕੇ ਚਲੀ ਗਈ ਕਿਉਂਕਿ ਮੈਂ ਇੱਕ ਕੁੜੀ ਸੀ ...

ਉਸੇ ਵਕਤ ਉਸ ਬਜ਼ੁਰਗ ਨੇ ਕੁੜੀ ਤੋਂ ਫ਼ੋਨ ਲੈ ਲਿਆਮੇਰੀ ਉਤਸੁਕਤਾ ਹੋਰ ਵਧ ਗਈਬਜ਼ੁਰਗ ਕਹਿਣ ਲੱਗੇ, “ਬੱਚੀ ਹੈ, ਪਤਾ ਨਹੀਂ ਕੀ ਕੀ ਬੋਲੀ ਜਾਂਦੀ ਹੈ

ਮੈਂ ਕਿਹਾ, “ਬਜ਼ੁਰਗੋ, ਬੱਚੇ ਕਦੇ ਝੂਠ ਨਹੀਂ ਬੋਲਦੇ ...

ਮੇਰੀ ਗੱਲ ਸੁਣ ਕੇ ਬਜ਼ੁਰਗ ਫਿੱਸ ਪਿਆ ਤੇ ਕਹਿਣ ਲੱਗਾ, “ਧੀਏ, ਚੱਲ ਹੁਣ ਤੈਥੋਂ ਕੀ ਲੁਕਾਉਣਾ ... ਮੇਰਾ ਇਕਲੌਤਾ ਪੁੱਤਰ ਸੀ, ਜਿਸਦਾ ਵਿਆਹ ਮੈਂ ਬੜੇ ਚਾਵਾਂ ਨਾਲ ਕੀਤਾ ਸੀਸਭ ਕੁਝ ਠੀਕਠਾਕ ਚੱਲ ਰਿਹਾ ਸੀਇੱਕ ਦਿਨ ਪਰਮਾਤਮਾ ਨੇ ਸਾਡੇ ’ਤੇ ਵੀ ਮਿਹਰ ਕਰ ਦਿੱਤੀ ਅਤੇ ਸਾਨੂੰ ਪਤਾ ਲੱਗਾ ਕਿ ਅਸੀਂ ਦਾਦਾ ਦਾਦੀ ਬਣਨ ਵਾਲੇ ਹਾਂ ਅਸੀਂ ਦੋਵੇਂ ਜੀ ਬੜੇ ਹੀ ਖੁਸ਼ ਸੀ ਕਿ ਸਾਨੂੰ ਇੱਕ ਖਿਡੌਣਾ ਮਿਲ ਜਾਊ ਜੀ ਪਰਚਾਉਣ ਲਈਪਰ ਇਹ ਖੁਸ਼ੀ ਜ਼ਿਆਦਾ ਦਿਨ ਨਾ ਟਿਕੀਇੱਕ ਦਿਨ ਸਾਡੀ ਨੂੰਹ ਦੀ ਮਾਂ ਆਈ ਅਤੇ ਕਹਿਣ ਲੱਗੀ ਕਿ ਉਸਦਾ ਡਾਕਟਰ ਕੋਲ ਚੈੱਕਅਪ ਕਰਵਾਉਣਾ ਹੈ... ਤੇ ਦੋਵੇਂ ਮਾਵਾਂ ਧੀਆਂ ਚਲੀਆਂ ਗਈਆਂਵਾਪਸ ਆ ਕੇ ਨੂੰਹ ਕਹਿਣ ਲੱਗੀਆਂ ਕਿ ਗਰਭ ਵਿੱਚ ਧੀ ਹੈ, ਇਸ ਲਈ ਗਰਭਪਾਤ ਕਰਵਾਉਣਾ ਹੈਅਸੀਂ ਇਸ ਗੱਲ ’ਤੇ ਦੋਵੇਂ ਜੀ ਅੜ ਗਏ ਕਿ ਅਸੀਂ ਇਹ ਪਾਪ ਨਹੀਂ ਹੋਣ ਦੇਣਾ ਘਰ ਵਿੱਚ ਪਹਿਲਾ ਜੀ ਸੁੱਖੀ ਸਾਂਦੀ ਆਵੇ, ਚਾਹੇ ਮੁੰਡਾ ਹੋਵੇ ਚਾਹੇ ਕੁੜੀਪਰ ਸਾਡੀ ਨੂੰਹ ਤੇ ਕੁੜਮਣੀ ਆਪਣੀ ਜ਼ਿੱਦ ਪੁਗਾਉਣੀ ਚਾਹੁੰਦੀਆਂ ਸੀਸਾਡਾ ਪੁੱਤਰ ਵੀ ਸਾਡਾ ਸਾਥ ਦੇਣ ਤੋਂ ਇਨਕਾਰੀ ਸੀਪਰ ਅਸੀਂ ਆਪਣੀ ਪੁਗਾ ਲਈ ਅਤੇ ਸਾਡੀ ਪੋਤੀ ਦਾ ਜਨਮ ਹੋਇਆ

ਇਸਦੇ ਜਨਮ ਤੋਂ ਬਾਅਦ ਵੀ ਸਾਡੀ ਨੂੰਹ ਇਸ ਨੂੰ ਆਪਣੀ ਹਾਰ ਮੰਨਦੀ ਹੋਈ ਅਪਣਾ ਨਾ ਸਕੀਘਰ ਵਿੱਚ ਨਿੱਤ ਕਲੇਸ਼ ਵਧਣ ਲੱਗਾ ... ਤੇ ਨੂੰਹ ਘਰ ਛੱਡ ਕੇ ਚਲੀ ਗਈਇਹ ਅਜੇ ਕੁਝ ਮਹੀਨਿਆਂ ਦੀ ਹੀ ਸੀ। ਤੇ ਉਸ ਤੋਂ ਬਾਅਦ ਪੁੱਤਰ ਵੀ ਘਰ ਛੱਡ ਕੇ ਚਲਾ ਗਿਆਦੋਵਾਂ ਨੇ ਦੁਬਾਰਾ ਆਪਣੇ ਆਪਣੇ ਵਿਆਹ ਕਰਵਾ ਲਏ ਹਨਹੁਣ ਅਸੀਂ ਹੀ ਇਸਦੇ ਮਾਪੇ ਹਾਂਪੁੱਤਰ ਨੂੰ ਮੈਂ ਆਪਣੀ ਸਾਰੀ ਜਾਇਦਾਦ ਤੋਂ ਬੇਦਖਲ ਕਰਕੇ ਸਭ ਕੁਝ ਆਪਣੀ ਪੋਤੀ ਦੇ ਨਾਂ ਕਰਵਾ ਦਿੱਤਾ ਹੈਇਹੀ ਹੁਣ ਸਾਡੀ ਦੁਨੀਆ ਹੈਹੁਣ ਤਾਂ ਬੱਸ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਬੱਸ ਇਸਦਾ ਕਾਰਜ ਸਿਰੇ ਚੜ੍ਹਾ ਦੇਈਏ ਬੱਸ ਇੰਨੇ ਸਵਾਸ ਰੱਬ ਬਖਸ਼ ਦੇਵੇ ਨਹੀਂ ਤਾਂ ਇਹ ਰੁਲ ਜਾਉ

ਇੰਨਾ ਕਹਿ ਕੇ ਬਜ਼ੁਰਗ ਚੁੱਪ ਹੋ ਗਏ ਪਰ ਉਹਨਾਂ ਦੀ ਆਵਾਜ਼ ਦੱਸਦੀ ਸੀ ਕਿ ਹੰਝੂ ਉਹਨਾਂ ਦੀਆਂ ਅੱਖਾਂ ਵਿੱਚ ਵੀ ਸਨ ਤੇ ਮੇਰੀਆਂ ਅੱਖਾਂ ਵਿੱਚ ਵੀਮੈਂ ਬੱਸ ਇੰਨਾ ਹੀ ਕਹਿ ਸਕੀ, “ਬਜ਼ੁਰਗੋ, ਰੱਬ ਤੁਹਾਡਾ ਸਾਥ ਜ਼ਰੂਰ ਦੇਵੇਗਾ ਪਰ ਇਹ ਸੋਚਣ ਲਈ ਮਜਬੂਰ ਹੋ ਗਈ ਕਿ ਕਿੰਨਾ ਗਰਕ ਚੁੱਕਾ ਹੈ ਸਾਡਾ ਸਮਾਜ ਅਤੇ ਕਿੰਨੀ ਪਦਾਰਥਵਾਦੀ ਹੋ ਗਈ ਹੈ ਸਾਡੀ ਸੋਚਕੀ ਅਸੀਂ ਬਾਬੇ ਨਾਨਕ ਦੇ ਵਾਰਸ ਕਹਾਉਣ ਦੇ ਹੱਕਦਾਰ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2620)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author