ManpreetKminhas8ਸਾਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਬੇਲੋੜੀਆਂ ਸੋਚਾਂ ਕਰਦੀਆਂ ਹਨ। ਅਸੀਂ ਅਕਸਰ ਉਨ੍ਹਾਂ ...
(5 ਦਸੰਬਰ 2021)

 

ਜ਼ਿੰਦਗੀ ਸੁੱਖ ਦੁੱਖ ਦਾ ਨਾਮ ਹੀ ਤਾਂ ਹੈਦੁੱਖਾਂ ਨੇ ਸਾਨੂੰ ਨਹੀਂ ਫੜਿਆ, ਅਸੀਂ ਦੁੱਖਾਂ ਨੂੰ ਫੜਿਆ ਹੈਜਦੋਂ ਮਨ ਢਹਿੰਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਮਹਿਸੂਸ ਕਰਨਾ ਕਿ ਸਾਨੂੰ ਹਰੇਕ ਚੀਜ਼ ਦੁਖੀ ਕਰਦੀ ਹੈਆਲੇ ਦੁਆਲੇ ਦੀ ਦੁਨੀਆਂ, ਰਿਸ਼ਤੇ ਨਾਤੇ, ਬੇਮਾਅਨੇ ਨਜ਼ਰ ਆਉਣ ਲੱਗ ਜਾਂਦੇ ਹਨਅਸੀਂ ਖਿਝੇ-ਖਿਝੇ, ਬੁਝੇ-ਬੁਝੇ ਅਤੇ ਮੁਰਝਾਏ ਹੋਏ ਪ੍ਰਤੀਤ ਹੁੰਦੇ ਹਾਂ। ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੈਦਿਲ ਕਰਦਾ ਹੈ ਕਿ ਸਭ ਕੁਝ ਛੱਡ ਕੇ ਕਿਤੇ ਦੌੜ ਜਾਈਏਕਦੀ ਕਦੀ ਤਾਂ ਜ਼ਿੰਦਗੀ ਪ੍ਰਤੀ ਨਿਰਾਸ਼ਾ ਇੰਨੀ ਵਧ ਜਾਂਦੀ ਹੈ ਕਿ ਮਰਨ ਨੂੰ ਵੀ ਦਿਲ ਕਰਦਾ ਹੈਦਿਲ ਕਰਦਾ ਹੈ ਕਿ ਉੱਚੀ ਉੱਚੀ ਰੋਈਏ ਪਰ ਕੋਈ ਦੇਖੇ ਅਤੇ ਸੁਣੇ ਨਾਆਪਣਾ ਆਪ ਫਜ਼ੂਲ ਜਿਹਾ ਲੱਗਣ ਲੱਗ ਜਾਂਦਾ ਹੈ। ਉਸ ਵਕਤ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖ ਕੇ ਤੁਹਾਨੂੰ ਆਪਣੇ ਆਪ ਤੋਂ ਹੀ ਡਰ ਲੱਗੇਗਾ। ਸੋ ਇਹ ਅਵਸਥਾ ਸਾਡੇ ਮਨ ਨੇ ਉਪਜਾਈ ਹੈਸਾਡਾ ਮਨ ਬੜਾ ਬਲਵਾਨ ਹੁੰਦਾ ਹੈ, ਇਹ ਸਮੁੱਚੇ ਸਰੀਰ ਨੂੰ ਕਾਬੂ ਕਰਕੇ ਚਲਾਉਂਦਾ ਹੈ।

ਮਨ ਦੀ ਹਰੇਕ ਅਵਸਥਾ ਨੂੰ ਸਰੀਰ ਰਾਹੀਂ ਪ੍ਰਗਟਾਇਆ ਜਾਂਦਾ ਹੈ। ਜਦੋਂ ਗੁੱਸਾ ਆਉਂਦਾ ਹੈ ਤਾਂ ਧਿਆਨ ਦੇਣਾ ਕਿ ਸਾਡਾ ਸੰਜਮ, ਸਾਡੀ ਆਵਾਜ਼, ਸਾਡੇ ਕਾਬੂ ਵਿੱਚੋਂ ਬਾਹਰ ਹੋ ਜਾਂਦੀ ਹੈ। ਸਾਡਾ ਸਰੀਰ ਕੰਬਣ ਲੱਗ ਜਾਂਦਾ ਹੈ। ਕੰਨਾਂ ਅਤੇ ਅੱਖਾਂ ਵਿੱਚੋਂ ਸੇਕ ਨਿਕਲਣ ਲੱਗ ਜਾਂਦਾ ਹੈ। ਸਾਡੀ ਬੁੱਧੀ ਵੀ ਸਾਡਾ ਸਾਥ ਛੱਡ ਦਿੰਦੀ ਹੈ। ਗੁੱਸੇ ਦੀ ਅਵਸਥਾ ਵਿੱਚ ਬੰਦਾ ਅਜਿਹੇ ਕਾਰਨਾਮੇ ਕਰ ਜਾਂਦੇ ਹਾਂ ਕਿ ਉਸ ਨੂੰ ਖ਼ੁਦ ਨੂੰ ਵੀ ਇਹ ਆਸ ਨਹੀਂ ਹੁੰਦੀ ਕਿ ਉਹ ਅਜਿਹਾ ਕੁਝ ਕਰ ਸਕਦਾ ਹੈ। ਅੰਤ ਪਛਤਾਵਾ ਹੁੰਦਾ ਹੈਏਸੇ ਲਈ ਗੁਰਬਾਣੀ ਵਿਚ ਵੀ ਮਨ ਨੂੰ ਕਾਬੂ ਵਿੱਚ ਰੱਖਣ ’ਤੇ ਜ਼ੋਰ ਦਿੱਤਾ ਗਿਆ ਹੈ।

ਜਦੋਂ ਮਨ ਲੰਬੇ ਸਮੇਂ ਤੱਕ ਉਦਾਸ ਅਵਸਥਾ ਵਿੱਚ ਰਹਿੰਦਾ ਹੈ ਤਾਂ ਹੌਲ਼ੀ ਹੌਲ਼ੀ ਇਹ ਡਿਪਰੈਸ਼ਨ ਵੱਲ ਵਧਦਾ ਜਾਂਦਾ ਹੈਅਤੇ ਫਿਰ ਇਹੀ ਡਿਪਰੈਸ਼ਨ ਆਤਮ ਹੱਤਿਆ ਦੇ ਰਾਹ ਤੋਰ ਦਿੰਦਾ ਹੈਉਦੋਂ ਜ਼ਿੰਦਗੀ ਉਸ ਮੌੜ ’ਤੇ ਜਾ ਕੇ ਖੜ੍ਹੀ ਹੋ ਜਾਂਦੀ ਹੈ ਕਿ ਮਰਨ ਤੋਂ ਬਿਨਾਂ ਹੋਰ ਕੋਈ ਰਾਹ ਦਿਸਦਾ ਪ੍ਰਤੀਤ ਹੀ ਨਹੀਂ ਹੁੰਦਾ

ਦੂਜੇ ਪਾਸੇ ਦੂਸਰੀ ਅਵਸਥਾ ਦਾ ਅਨੁਭਵ ਕਰੋ, ਜਦੋਂ ਤੁਹਾਡਾ ਮਨ ਚੜ੍ਹਦੀ ਕਲਾ ਵਿੱਚ ਹੁੰਦਾ ਹੈ ਤਾਂ ਮਹਿਸੂਸ ਕਰਨਾ ਕਿ ਤੁਹਾਨੂੰ ਸਾਰਾ ਸੰਸਾਰ ਸੋਹਣਾ ਸੋਹਣਾ ਲੱਗੇਗਾਹਰੇਕ ਕੰਮ ਵਿੱਚ ਆਨੰਦ ਆਵੇਗਾ। ਤੁਹਾਡਾ ਉੱਚੀ ਉੱਚੀ ਹੱਸਣ ਨੂੰ, ਕੁਝ ਗੁਣਗੁਣਾਉਣ ਨੂੰ ਦਿਲ ਕਰੇਗਾਜਦੋਂ ਜ਼ਿਆਦਾ ਹੀ ਖ਼ੁਸ਼ੀ ਹੋਵੇ ਤਾਂ ਨੱਚਣ ਨੂੰ ਵੀ ਪੈਰ ਥਰਕਣ ਲੱਗਣਗੇਲੱਗੇਗਾ ਕਿ ਦੁਨੀਆਂ ਵਿੱਚ ਤੁਹਾਡੇ ਨਾਲੋਂ ਖੁਸ਼ਨਸੀਬ ਕੋਈ ਨਹੀਂ। ਪੂਰੀ ਕਾਇਨਾਤ ਤੁਹਾਨੂੰ ਚਹਿਕਦੀ ਨਜ਼ਰ ਆਵੇਗੀਲੱਗੇਗਾ ਕਿ ਪੰਛੀ ਵੀ ਤੁਹਾਡੇ ਨਾਲ ਗਾਉਣ ਨੂੰ ਉਤਾਵਲੇ ਨੇਤੁਹਾਡੇ ਸਰੀਰ ਵਿਚ ਅਲੱਗ ਹੀ ਜੋਸ਼, ਉਤਸ਼ਾਹ ਉਤਪੰਨ ਹੋ ਜਾਵੇਗਾ। ਤੁਸੀਂ ਕੰਮ ਕਰਦੇ ਥੱਕੋਗੇ ਵੀ ਨਹੀਂ। ਦੋਵਾਂ ਹੀ ਸਥਿਤੀਆਂ ਵਿਚ ਸਰੀਰ ਤੁਹਾਡਾ ਹੀ ਹੈ, ਤੁਸੀਂ ਵੀ ਉਹੀ ਹੋ, ਬਸ ਤੁਹਾਡੇ ਮਨ ਦੀ ਅਵਸਥਾ ਬਦਲੀ ਹੈਇਹ ਮਨ ਬੜਾ ਹੀ ਚੰਚਲ ਹੈ, ਇਹ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ, ਨਿਰੰਤਰ ਬਦਲਦਾ ਰਹਿੰਦਾ ਹੈ। ਤੁਹਾਡੇ ਮਨ ਦੀ ਅਵਸਥਾ ਹੀ ਹਰੇਕ ਖੇਤਰ ਵਿੱਚ ਤੁਹਾਨੂੰ ਬਣਾਉਂਦੀ ਤੇ ਵਿਗਾੜਦੀ ਹੈਇਹ ਹਰੇਕ ਦੀ ਸੰਕਲਪ ਸ਼ਕਤੀ ’ਤੇ ਨਿਰਭਰ ਕਰਦਾ ਹੈ ਕਿ ਉਹ ਮਨ ਦੀ ਵਰਤੋਂ ਕਿਸ ਤਰ੍ਹਾਂ ਕਰਦਾ ਹੈ

ਜਦੋਂ ਤਕ ਤੁਹਾਨੂੰ ਆਪਣੇ ਮਨ ਨੂੰ ਸਮਝਾਉਣਾ ਨਹੀਂ ਆਉਂਦਾ, ਉਦੋਂ ਤਕ ਤੁਸੀਂ ਦੁਖੀ ਹੀ ਰਹੋਗੇ। ਜਦੋਂ ਹੀ ਢਹਿੰਦੀ ਕਲਾ ਹਾਵੀ ਹੋਵੇ, ਵਿਰੋਧ ਕਰਨਾ ਸ਼ੁਰੂ ਕਰੋਬਾਬਾ ਬੁੱਲ੍ਹੇ ਸ਼ਾਹ ਦਾ ਕਹਿਣਾ ਹੈ, “ਬੁੱਲਿਆ ਮਨ ਦਾ ਕੀ ਸਮਝਾਉਣਾ, ਇੱਧਰੋਂ ਪੱਟਣਾ ਉੱਧਰ ਲਾਉਣਾ” ਕੁਝ ਅਵਸਥਾਵਾਂ ਨੂੰ ਛੱਡ ਕੇ ਮਨ ਨੂੰ ਸਮਝਾਇਆ ਜਾ ਸਕਦਾ ਹੈਸਭ ਤੋਂ ਗੁੰਝਲਦਾਰ ਅਤੇ ਦੁਖਦਾਇਕ ਅਵਸਥਾ ਉਹ ਹੁੰਦੀ ਹੈ ਜਦੋਂ ਕਿਸੇ ਆਪਣੇ ਅਜ਼ੀਜ਼ ਦੀ ਮੌਤ ਹੋ ਜਾਵੇਕਿਉਂਕਿ ਮੌਤ ਇਕ ਅਜਿਹਾ ਦੁੱਖ ਹੁੰਦਾ ਹੈ ਜਦੋਂ ਮਨ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਹੁੰਦਾਉਦੋਂ ਜ਼ਿੰਦਗੀ ਬੇਬਸ ,ਬੇਰਸ ਅਤੇ ਮਹੱਤਵਹੀਣ ਹੋ ਜਾਂਦੀ ਹੈ

ਪਰ ਕੁਦਰਤ ਬੀਤੇ ਵਕਤ ਨਾਲ ਹਰੇਕ ਦੁੱਖ ਨੂੰ ਝੱਲਣ ਦਾ ਜਿਗਰਾ ਬਖ਼ਸ਼ ਦਿੰਦੀ ਹੈ ਅਤੇ ਜ਼ਿੰਦਗੀ ਰਵਾਂ ਰਵੀਂ ਰਵਾਨਗੀ ਫੜ ਲੈਂਦੀ ਹੈਜਦੋਂ ਵੀ ਕਦੇ ਜ਼ਿਆਦਾ ਦੁਖੀ ਹੋਵੋ ਤਾਂ ਬਸ ਇਹ ਸੋਚ ਲੈਣਾ ਕਿ ਆਪਾਂ ਸਾਰੇ ਮਰਨ ਲਈ ਹੀ ਤਾਂ ਜੀ ਰਹੇ ਹਾਂ ਫਿਰ ਰੋਜ਼ ਮਰ ਮਰ ਕੇ ਜੀਣਾ ਤਾਂ ਕੀ ਜੀਣਾ।

ਸਾਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਬੇਲੋੜੀਆਂ ਸੋਚਾਂ ਕਰਦੀਆਂ ਹਨ। ਅਸੀਂ ਅਕਸਰ ਉਨ੍ਹਾਂ ਚੀਜ਼ਾਂ ਦੀਆਂ ਕਲਪਨਾ ਕਰਕੇ ਹੀ ਦੁਖੀ ਹੋਈ ਜਾਂਦੇ ਹਾਂ ਜੋ ਕਦੇ ਵਾਪਰਦੀਆਂ ਹੀ ਨਹੀਂ। ਭਵਿੱਖ ਦੀ ਚਿੰਤਾ, ਕੋਈ ਅਣਕਿਆਸਾ ਡਰ ਸਾਡੀ ਵਰਤਮਾਨ ਮਾਣਨ ਦੀ ਸਮਰੱਥਾ ਖੋਹ ਲੈਂਦਾ ਹੈਇਹੀ ਨਕਾਰਾਤਮਕਤਾ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੀ ਹੈਅਸੀਂ ਆਪਣੀ ਜ਼ਿੰਦਗੀ ਨੂੰ ਮਾਨਣਾ ਸ਼ੁਰੂ ਹੀ ਨਹੀਂ ਕਰਦੇਜੋ ਕੁਝ ਵੀ ਪੱਲੇ ਹੈ, ਉਸ ਵਿੱਚ ਖੁਸ਼ ਰਹਿਣਾ ਅਸੀਂ ਕਦੇ ਸਿੱਖਦੇ ਹੀ ਨਹੀਂ। ਬਸ ਹੋਰ ਹੋਰ ਦੀ ਤਾਂਘ ਕਦੀ ਮੁੱਕਦੀ ਹੀ ਨਹੀਂ ਅਤੇ ਜ਼ਿੰਦਗੀ ਮੁੱਕ ਜਾਂਦੀ ਹੈਫਿਰ ਕਹਿੰਦੇ ਹਾਂ, ਮੈਂ ਤਾਂ ਅਜੇ ਆਪਣੀ ਜ਼ਿੰਦਗੀ ਮਾਣੀ ਹੀ ਨਹੀਂ

ਜਿਸ ਨੇ ਘੱਟ ਵਸੀਲਿਆਂ ਵਿੱਚ ਵੀ ਖ਼ੁਸ਼ ਰਹਿਣਾ ਸਿੱਖ ਲਿਆ, ਉਸ ਵਰਗਾ ਹੋਰ ਕੋਈ ਨਹੀਂਜ਼ਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਪਰ ਅਸੀਂ ਸਿੱਖਣਾ ਹੀ ਨਹੀਂ ਚਾਹੁੰਦੇਸਭ ਕੁਝ ਹੋਣ ਦੇ ਬਾਵਜੂਦ ਸਾਦੇ ਰਹਿਣਾ ਸੱਚੀ ਅਮੀਰੀ ਹੈ। ਕਿਸੇ ਨੂੰ ਪਰਮਾਤਮਾ ਸਭ ਕੁਝ ਬਖ਼ਸ਼ ਦਿੰਦਾ ਹੈ ਪਰ ਨੀਅਤ ਨਹੀਂ ਬਖਸ਼ਦਾ। ਉਹ ਸਭ ਤੋਂ ਗ਼ਰੀਬ ਬੰਦਾ ਹੁੰਦਾ ਹੈ, ਜਿਹੜਾ ਕਿਸੇ ਮਿਹਨਤਕਸ਼ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਦੇਣ ਲੱਗਿਆ ਵੀ ਰੋਵੇ। ਅਜਿਹੇ ਤੰਗਦਿਲ ਇਨਸਾਨ ਦੇ ਘਰ ਬਰਕਤਾਂ ਕਦੇ ਬੂਹਾ ਨਹੀਂ ਖੜਕਾਉਂਦੀਆਂ

ਕਹਿੰਦੇ ਨੇ ਕਿ ਨੀਤਾਂ ਨਾਲ ਹੀ ਮੁਰਾਦਾਂ ਹੁੰਦੀਆਂ ਨੇ। ਚਾਹੇ ਅੱਜ ਦੇ ਜ਼ਮਾਨੇ ਵਿੱਚ ਇਨ੍ਹਾਂ ਇਖ਼ਲਾਕੀ ਕਦਰਾਂ ਕੀਮਤਾਂ ਨੂੰ ਅੱਖੋਂ ਪਰੋਖੇ ਕਰਕੇ ਜ਼ਿਆਦਾ ਚਲਾਕੀਆਂ ਕਰ ਕੇ ਆਪਣੇ ਸੂਝਵਾਨ ਹੋਣ ਦਾ ਭਰਮ ਪਾਲਿਆ ਜਾਂਦਾ ਹੈ ਪਰ ਅੱਜ ਵੀ ਕਿਸੇ ਲੋੜਵੰਦ ਦੀ ਕੀਤੀ ਮਦਦ ਅਤੇ ਉਸ ਦੁਆਰਾ ਦਿੱਤੀਆਂ ਗਈਆਂ ਅਸੀਸਾਂ ਕਿਤੇ ਨਾ ਕਿਤੇ ਕਰਮਾਂ ਦੀ ਪੂੰਜੀ ਦੇ ਖ਼ਜ਼ਾਨੇ ਵਿੱਚ ਜ਼ਰੂਰ ਜਮ੍ਹਾਂ ਹੁੰਦੀਆਂ ਨੇਇਹ ਗੱਲ ਮੰਨਣ ਵਾਲੀ ਹੈ ਕਿ ਦੁਆਵਾਂ ਅਤੇ ਬਦਦੁਆਵਾਂ ਦੋਵੇਂ ਹੀ ਅਸਰ ਕਰਦੀਆਂ ਨੇਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਸਵਰਗ ਨਰਕ ਕਿਸ ਨੇ ਦੇਖੇ ਨੇ? ਅਮਲਾਂ ਦੇ ਨਿਬੇੜੇ ਇੱਥੇ ਹੀ ਹੋ ਜਾਂਦੇ ਨੇਸ਼ਿਕਾਇਤਾਂ ਕਰਨ ਨਾਲੋਂ ਸ਼ੁਕਰਾਨੇ ਕਰਨੇ ਸਿੱਖ ਜਾਈਏ ਤਾਂ ਜ਼ਿੰਦਗੀ ਹੋਰ ਚੰਗੇਰੀ ਹੋ ਨਿੱਬੜੇਗੀਅੱਜ ਵਿੱਚ ਜੀਊਣ ਦੀ ਕੋਸ਼ਿਸ਼ ਕਰੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3184)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author