KamaljitSBanwait7ਦਰਦ ਦਵਾਈਆਂ ਨਾਲ ਨਾ ਦੱਬਿਆ ਤਾਂ ਰਾਤ ਵੇਲੇ ਐਮਰਜੈਂਸੀ ਵਿੱਚ 25 ਕੋਹ ਦੂਰ ਪੈਂਦੇ ...
(22 ਅਕਤੂਬਰ 2025)

 

ਜਦੋਂ 1970ਵਿਆਂ ਵਿੱਚ ਮੈਂ ਸੁਰਤ ਸੰਭਾਲੀ ਉਦੋਂ ਵੀਹ ਵੀਹ ਕੋਹ ਤਕ ਕੋਈ ਹਸਪਤਾਲ ਨਹੀਂ ਸੀ ਹੁੰਦਾਨਾ ਪ੍ਰਾਈਵੇਟ ਨਾ ਸਰਕਾਰੀਐੱਮਬੀਬੀਐੱਸ ਡਾਕਟਰ ਵੀ ਸ਼ਹਿਰਾਂ ਵਿੱਚ ਹੀ ਹੁੰਦੇ ਹੋਣਗੇਕੋਈ ਜ਼ਖ਼ਮ ਹੋ ਜਾਣਾ ਤਾਂ ਨਿੰਮ ਦੇ ਪੱਤੇ ਉਬਾਲ ਕੇ ਬੰਨ੍ਹ ਲੈਣੇਬਰਸਾਤਾਂ ਨੂੰ ਨਿੰਮ ਦੀਆਂ ਨੂੰ ਨਿਮੋਲੀਆਂ ਨਾਲ ਜੇਬਾਂ ਭਰੀ ਰੱਖਣੀਆਂਸਵੇਰ ਵੇਲੇ ਦਾਤਣ ਨਿੰਮ ਜਾਂ ਫਲਾਹੀ ਦੀ ਟਾਹਣੀ ਨਾਲ ਕਰਨੀਕਹੀ, ਖੁਰਪੇ ਜਾਂ ਦਾਤੀ ਨਾਲ ਹੱਥ ਪੈਰ ’ਤੇ ਜ਼ਖਮ ਹੋ ਜਾਣਾ ਤਾਂ ਆਪਣਾ ਪਿਸ਼ਾਬ ਸਭ ਤੋਂ ਵਧੀਆ ਦਵਾਈ ਮੰਨੀ ਜਾਂਦੀ ਸੀਬੁਖਾਰ ਵੇਲੇ ਮਰੀਜ਼ ਨੂੰ ਬਾਣ ਵਾਲੇ ਮੰਜੇ ’ਤੇ ਲਿਟਾਈ ਰੱਖਦੇ ਸਨਬਜ਼ੁਰਗ ਕਿਹਾ ਕਰਦੇ ਸਨ ਕਿ ਬੁਖਾਰ ਨੂੰ ਜਿੰਨਾ ਰਗੜੋ, ਓਨਾ ਛੇਤੀ ਜਾਂਦਾ ਹੈ

ਸਾਡੇ ਪਿੰਡ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਬਖਲੌਰ ਪਿੰਡ ਦੇ ਇੱਕ ਵੈਦ ਦੀ ਬੜੀ ਸ਼ੋਭਾ ਹੁੰਦੀ ਸੀਸਾਰੇ ਉਸ ਨੂੰ ਮਾਸਟਰ ਜੀ ਕਹਿੰਦੇਉਹ ਮਰੀਜ਼ ਦਾ ਕਰੂਰਾ (ਪਿਸ਼ਾਬ) ਜਾਂ ਨਬਜ਼ ਦੇਖ ਕੇ ਦਵਾਈ ਦੇ ਦਿੰਦਾ ਸੀਬਿਮਾਰੀ ਫੜੀ ਵੀ ਜਾਂਦੀ ਅਤੇ ਇਲਾਜ ਵੀ ਹੋ ਜਾਂਦਾ

ਸਾਡੇ ਪਿੰਡ ਉੜਾਪੜ 1980 ਦੇ ਨੇੜੇ ਤੇੜੇ ਪਹਿਲੀ ਵਾਰ ਸ਼ੇਖੂਪੁਰੀਏ ਬਲਦੇਵ ਰਾਜ ਆਰ ਐੱਮ ਪੀ ਨੇ ਕਲੀਨਿਕ ਖੋਲ੍ਹੀ ਸੀਉਹ ਕੋਲੋਂ ਗੋਲੀਆਂ ਦੀਆਂ ਪੁੜੀਆਂ ਬਣਾ ਕੇ ਦਵਾਈ ਦੇ ਦਿੰਦਾ ਸੀਮਰਜ਼ ਪੁੱਛਣ ਦਾ ਉਦੋਂ ਰਿਵਾਜ਼ ਨਹੀਂ ਸੀਜੇ ਕਿਤੇ ਕੋਈ ਗੰਭੀਰ ਸੱਟ ਲੱਗ ਜਾਣੀ ਤਾਂ ਮਰੀਜ਼ ਨੂੰ ਗੱਡੇ ਉੱਤੇ ਪਾ ਕੇ ਸ਼ਹਿਰ ਲੈ ਜਾਂਦੇਜ਼ਖਮ ਵਿੱਚੋਂ ਖ਼ੂਨ ਰੋਕਣ ਲਈ ਘੁੱਟ ਕੇ ਕੱਪੜੇ ਨਾਲ ਬੰਨ੍ਹ ਦੇਣਾਮੈਨੂੰ ਯਾਦ ਹੈ ਜਦੋਂ ਇੱਕ ਵਾਰ ਮੇਰੇ ਭਾਈਆ ਜੀ ਦੀ ਲੱਤ ਟਰੈਕਟਰ ਦੀ ਤਵੀਆਂ ਨਾਲ ਕਾਫੀ ਡੂੰਘੀ ਕੱਟੀ ਗਈ ਸੀ ਤਦ ਜ਼ਖ਼ਮ ਦੇ ਆਲੇ ਦੁਆਲੇ ਪੱਗ ਲਪੇਟ ਦਿੱਤੀ ਗਈਹਸਪਤਾਲ ਜਾ ਕੇ ਦੇਖਿਆ ਤਾਂ ਪੱਗ ਦਾ ਕੱਪੜਾ ਹੀ ਜ਼ਖ਼ਮ ਵਿੱਚ ਧਸ ਚੁੱਕਾ ਸੀ

ਇਹ ਕਹਾਣੀ ਕੇਵਲ ਪਿੰਡਾਂ ਦੀ ਹੀ ਨਹੀਂ, ਸ਼ਹਿਰਾਂ ਵਿੱਚ ਵੀ ਟਾਵੇਂ ਟਾਵੇਂ ਐੱਮਬੀਬੀਐੱਸ ਡਾਕਟਰ ਹੋਇਆ ਕਰਦੇ ਸਨਮਾਹਰ ਡਾਕਟਰਾਂ ਕੋਲ ਜਾਣ ਦਾ ਰਿਵਾਜ਼ ਤਾਂ ਪਿਛਲੀ ਸਦੀ ਦੇ ਅੰਤ ਵਿੱਚ ਸ਼ੁਰੂ ਹੋਇਆ ਸੀਉਸ ਤੋਂ ਪਹਿਲਾਂ ਬਿਮਾਰੀਆਂ ਵੀ ਛੋਟੀਆਂ ਮੋਟੀਆਂ ਹੀ ਹੋਇਆ ਕਰਦੀਆਂ ਸਨ

ਲੋਕਾਂ ਕੋਲ ਇਲਾਜ ਕਰਾਉਣ ਲਈ ਨਕਦ ਪੈਸੇ ਨਹੀਂ ਸਨ ਹੁੰਦੇਜ਼ਿਆਦਾਤਰ ਲੋਕ ਡਾਕਟਰਾਂ ਨਾਲ ਵੀ ਹਾੜ੍ਹੀ ਸੌਣੀ ਹਿਸਾਬ ਕਰਿਆ ਕਰਦੇ ਸਨਮੈਨੂੰ ਯਾਦ ਹੈ, ਸਾਡੀ ਬੇਬੇ ਦਾਣਿਆਂ ਵੱਟੇ ਸਬਜ਼ੀ ਲੈਂਦੀ ਹੁੰਦੀ ਸੀਕਰਿਆਨੇ ਵਾਲੇ ਤੋਂ ਵੀ ਕਈ ਚਿਰ ਤਕ ਦਾਣਿਆ ਵੱਟੇ ਸੌਦਾ ਲੈ ਲੈਣਾਹੱਟੀਆਂ ਉੱਤੇ ਹਿਸਾਬ ਵੀ ਘਰ ਫਸਲ ਆਉਣ ’ਤੇ ਹੋਇਆ ਕਰਦਾ ਸੀਗਹਿਣਾ-ਗੱਟਾ, ਕੱਪੜੇ ਤਾਂ ਸਾਲ ਵਿੱਚ ਦੋ ਵਾਰ ਫਸਲ ਘਰ ਆਉਣ ’ਤੇ ਖਰੀਦੇ ਜਾਂਦੇ ਸਨਮੈਨੂੰ ਯਾਦ ਹੈ ਡਾਕਟਰ ਬਲਦੇਵ ਰਾਜ ਦੇ ਘਰ ਅਸੀਂ ਦੁੱਧ ਪਾਇਆ ਕਰਦੇ ਸੀਦਵਾਈ ਬੂਟੀ ਦਾ ਹਿਸਾਬ ਵੀ ਮਹੀਨੇ ਦੇ ਅੰਤ ਵਿੱਚ ਦੁੱਧ ਦੇ ਪੈਸਿਆਂ ਨਾਲ ਕਰ ਦੇਣਾ

ਉਸ ਸਮੇਂ ਨੌਕਰੀ ਤਾਂ ਕੋਈ ਵਿਰਲਾ ਟਾਵਾਂ ਹੀ ਕਰਦਾ ਹੋਣਾ ਹੈਇੱਕ ਸਮਾਂ ਆਇਆ ਤਾਂ ਪਿੰਡਾਂ ਦੇ ਜ਼ਿਆਦਾਤਰ ਨੌਜਵਾਨ ਫੌਜ ਵਿੱਚ ਭਰਤੀ ਹੋਣ ਨੂੰ ਪਹਿਲ ਦੇਣ ਲੱਗੇਲਾਲਚ ਵੀ ਸੀ ਕਿ ਸਾਰੇ ਪਰਿਵਾਰ ਦਾ ਇਲਾਜ ਮੁਫਤ ਹੋ ਜਾਇਆ ਕਰੂਪਹਿਲੀ ਵਾਰ ਜਦੋਂ ਸਾਡੇ ਪਿੰਡ ਦੇ ਸਰਪੰਚ ਦੇ ਮੁੰਡੇ ਨਰਿੰਦਰ ਨੂੰ ਸੈਕਿੰਡ ਲੈਫਟੀਨੈਂਟ ਦਾ ਕਮਿਸ਼ਨਡ ਮਿਲਿਆ ਤਾਂ 12 ਕੋਹ ਤਕ ਧੁੰਮਾਂ ਪੈ ਗਈਆਂਪੰਜ ਸਾਲਾਂ ਦੀ ਨੌਕਰੀ ਦੌਰਾਨ ਉਹ ਕੈਪਟਨ ਦੇ ਰੈਂਕ ਤਕ ਪੁੱਜ ਗਿਆ ਹੋਣਾ ਹੈ

ਇੱਕ ਵਾਰ ਉਹ ਮੱਧ ਪ੍ਰਦੇਸ਼ ਦੇ ਸ਼ਹਿਰ ਮਊ ਵਿੱਚ ਟ੍ਰੇਨਿੰਗ ਲਈ ਗਿਆ ਹੋਇਆ ਸੀ ਕਿ ਉਸਦੇ ਰਾਤ ਨੂੰ ਅਪੈਂਡੈਕਸ ਦਾ ਦਰਦ ਹੋਣ ਲੱਗ ਪਿਆ। ਦਵਾ ਦਾਰੂ ਕੀਤਾਦਰਦ ਦੱਬ ਗਿਆਉਹ ਕਈ ਦਿਨ ਦਰਦ ਦੀ ਦਵਾਈ ਲੈਂਦਾ ਰਿਹਾਇੱਕ ਦਿਨ ਉਸਦੇ ਅਜਿਹਾ ਦਰਦ ਉੱਠਿਆ ਕਿ ਉਹਦਾ ਤਰਾਹ ਨਿਕਲ ਗਿਆਮਊ ਦੇ ਟ੍ਰੇਨਿੰਗ ਸੈਂਟਰ ਵਿੱਚ ਕੋਈ ਡਾਕਟਰ ਨਹੀਂ ਸੀ ਅਤੇ ਨਾ ਹੀ ਆਲੇ ਦੁਆਲੇ ਦੇ ਕਈ ਪਿੰਡਾਂ ਤਕਇਸ ਵਾਰ ਦਰਦ ਦਵਾਈਆਂ ਨਾਲ ਨਾ ਦੱਬਿਆ ਤਾਂ ਰਾਤ ਵੇਲੇ ਐਮਰਜੈਂਸੀ ਵਿੱਚ 25 ਕੋਹ ਦੂਰ ਪੈਂਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਾਉਣਾ ਪਿਆਰਾਤ ਮਰੀਜ਼ ਦੇ ਗਲੂਕੋਜ ਲਾ ਕੇ ਲੰਘਾਈ, ਸਵੇਰ ਚੜ੍ਹਦਿਆਂ ਹੀ ਐਮਰਜੈਂਸੀ ਅਪਰੇਸ਼ਨ ਕਰ ਦਿੱਤਾ ਗਿਆਅਪਰੇਸ਼ਨ ਥੀਏਟਰ ਵਿੱਚ ਕਦੋਂ ਗਿਆਅਪਰੇਸ਼ਨ ਨੂੰ ਕਿੰਨਾ ਸਮਾਂ ਲੱਗਾ, ਉਸ ਨੂੰ ਕੁਝ ਪਤਾ ਨਾ ਲੱਗਾਬੱਸ ਇੰਨਾ ਹੀ ਪਤਾ ਸੀ ਕਿ ਅਪਰੇਸ਼ਨ ਤੋਂ ਪਹਿਲਾਂ ਉਸ ਤੋਂ ਸਹਿਮਤੀ ਦੇ ਕੋਈ ਦਸਤਖ਼ਤ ਨਹੀਂ ਸੀ ਕਰਾਏ ਗਏਮਿਲਟਰੀ ਵਿੱਚ ਪੈਰ ਧਰਦਿਆਂ ਹੀ ਤੁਹਾਡਾ ਸਰੀਰ ਮੁਲਕ ਦੇ ਨਾਂ ਲੱਗ ਜਾਂਦਾ ਹੈ

ਅਗਲੇ ਦਿਨ ਸਵੇਰ ਵੇਲੇ ਜਦੋਂ ਡਾਕਟਰ ਨਰਿੰਦਰ ਨੂੰ ਦੇਖਣ ਲਈ ਆਇਆ ਤਾਂ ਉਸਦੇ ਆਪਣੇ ਖੱਬੇ ਹੱਥ ਉੱਤੇ ਪਲੱਸਤਰ ਲੱਗਾ ਹੋਇਆ ਸੀ। ਨਰਿੰਦਰ ਦੇਖ ਕੇ ਹੱਕਾ ਬੱਕਾ ਰਹਿ ਗਿਆਜੂਨੀਅਰ ਨੇ ਨਰਿੰਦਰ ਨੂੰ ਦੱਸਿਆ ਕਿ ਡਾਕਟਰ ਸਾਹਿਬ ਨੇ ਐਮਰਜੈਂਸੀ ਦੇਖਦਿਆਂ ਟੁੱਟੇ ਹੱਥ ਨਾਲ ਹੀ ਅਪਰੇਸ਼ਨ ਕਰ ਦਿੱਤਾ ਸੀਰਾਤ ਵੇਲੇ ਹਸਪਤਾਲ ਵਿੱਚ ਬੇਹੋਸ਼ ਕਰਨ ਵਾਲਾ ਡਾਕਟਰ ਅਤੇ ਇੱਕ ਨਰਸ ਹੀ ਮੌਜੂਦ ਸਨਅਪਰੇਸ਼ਨ ਥੀਏਟਰ ਤਕਨੀਸ਼ਨ ਅਤੇ ਹੋਰ ਸਟਾਫ ਦੀ ਗੈਰ ਹਾਜ਼ਰੀ ਵਿੱਚ ਡਾਕਟਰ ਸਾਹਿਬ ਨੇ ਟੰਕੇ ਵੀ ਆਪ ਹੀ ਲਾਏ ਸਨ

ਡਾਕਟਰ ਮੋਹਰੇ ਨਰਿੰਦਰ ਦੇ ਹੱਥ ਆਪਣੇ ਆਪ ਹੱਥ ਜੁੜ ਗਏ ਅਤੇ ਨਾਲ ਹੀ ਸਲੂਟ ਵੱਜ ਗਿਆਡਾਕਟਰ ਨੇ ਕਿਹਾ ਕਿ ਮੇਰੇ ਹੱਥ ਉੱਤੇ ਪਲਸਤਰ ਦੁਬਾਰਾ ਵੀ ਲੱਗ ਜਾਊ ਪਰ ਅਪੈਂਡੈਕਸ ਫਟ ਜਾਂਦਾ ਤਾਂ ਜਾਨ ਨਹੀਂ ਸੀ ਬਚਣੀ

ਹੁਣ ਪਿਛਲੇ ਮਹੀਨੇ ਜਦੋਂ ਮੇਰਾ ਆਪਣਾ ਅਪੈਂਡੈਕਸ ਦਾ ਪਰੇਸ਼ਨ ਹੋਇਆ ਹੈ ਤਾਂ ਉਹ ਇਹ ਗੱਲ ਸੁਣਾ ਰਿਹਾ ਸੀਮੇਰੇ ਜ਼ਿਹਨ ਵਿੱਚ ਅੱਜ ਦੇ ਕਈ ਸਾਰੇ ਉਹ ਡਾਕਟਰ ਘੁੰਮ ਗਏ ਜਿਹੜੇ ਮਰੀਜ਼ ਦੇ ਅਪਰੇਸ਼ਾਨ ਵੇਲੇ ਧੋਖੇ ਨਾਲ ਅੰਗ ਕੱਢ ਲੈਂਦੇ ਹਨਮਰੀਜ਼ ਕੋਲੋਂ ਮਹਿੰਗੇ ਸਟੈਂਟ ਮੰਗਵਾ ਕੇ ਸਸਤੇ ਪਾ ਦਿੰਦੇ ਹਨ, ਇੱਥੋਂ ਤਕ ਕਿ ਬਰੇਨ ਡੈੱਡ ਮਰੀਜ਼ ਨੂੰ ਆਈ ਸੀ ਯੂ ਵਿੱਚ ਦਾਖਲ ਕਰਕੇ ਲੱਖਾਂ ਦੇ ਬਿੱਲ ਬਣਾ ਦਿੰਦੇ ਹਨਫਿਰ ਮੇਰਾ ਭਤੀਜਾ ਹਰਸ਼ ਮੋਹਰੇ ਆ ਖੜ੍ਹਦਾ ਹੈ, ‌ਜਿਹੜਾ ਹੱਡੀਆਂ ਦਾ ਸਰਜਨ‌ ਹੈਇੱਕ ਦਿਨ ਉਹ ਦੱਸ ਰਿਹਾ ਸੀ ਕਿ ਔਰਥੋ ਸਰਜਨ ਚਾਹੇ ਤਾਂ ਲੋਹੇ (ਮਰੀਜ਼ ਦੇ ਸਰੀਰ ਵਿੱਚ ਪੈਣ ਵਾਲੇ ਨਕਲੀ ਗੋਡੇ ਜਾਂ ਹੋਰ ਅੰਗ) ਦੇ ਕਮਿਸ਼ਨ ਨਾਲ ਹੀ ਕੋਠੀਆਂ ਖੜ੍ਹੀਆਂ ਕਰ ਸਕਦਾ ਹੈਮੈਂ ਸਰਜਨ ਅਤੁਲ ਜੋਸ਼ੀ ਨੂੰ ਯਾਦ ਕਰਕੇ ਮੁੜ ਥਾਂ ਸਿਰ ਪਰਤਿਆ ਜਿਹੜਾ ਮੈਨੂੰ ਮੇਰੇ ਅਪਰੇਸ਼ਨ ਵੇਲੇ ਰੱਬ ਦਾ ਦੂਜਾ ਰੂਪ ਬਣ ਕੇ ਟੱਕਰਿਆ ਸੀਇਸ ਤੋਂ ਅੱਗੇ ਮੈਂ ਹੋਰ ਸੋਚਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਤੇ ਮੈਂ ਚੁੱਪ ਚਾਪ ਅੱਖਾਂ ਬੰਦ ਕਰਕੇ ਸੌਂ ਗਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author